ਕਿਸਾਨ ਮਜ਼ਦੂਰ ਸੰਘਰਸ਼ ਨੂੰ ਸਮਰਪਿਤ
ਗੀਤ ਸ਼ਿੰਦਰਪਾਲ ਸਿੰਘ ਮਾਹਲ, ਯੂ
ਕੇ
ਸਾਡੀ
ਅਰਜ਼ ਕਿਸਾਨਾਂ ਵੀਰਾਂ ਨੂੰ - ਨਾ ਵੇਚਿਓ ਤੁਸੀਂ ਜ਼ਮੀਰਾਂ ਨੂੰ। ਜੋ
ਨੰਗੇ ਤਨ ਨਹੀਂ ਢੱਕ ਸਕਦੇ - ਲੱਖ ਲਾਹਣਤ ਉਨ੍ਹਾਂ ਅਮੀਰਾਂ ਨੂੰ।
ਜਿਹੜੇ ਲਾਰੇ ਲਾ ਕੇ ਲੁੱਟ ਲੈਂਦੇ - 5 ਸਾਲ ਉਹ ਸ਼ਕਲ ਦਿਖਾਉਂਦੇ ਨਹੀਂ,
ਜੋ ਕੌਡੀ ਕਦਰ ਵੋਟ ਦੀ ਪੌਂਦੇ ਨਹੀਂ - ਲੱਖ ਲਾਹਣਤ ਉਨ੍ਹਾਂ ਵਜ਼ੀਰਾਂ
ਨੂੰ ।
ਮੇਰੇ ਦੇਸ਼ ਦੇ ਕਿਸਾਨ ਸੂਰਬੀਰ ਓਏ ! ਹੱਕ
ਸੱਚ ਵਾਲ਼ੀ ਵਾਹ ਦਿਓ ਲਕੀਰ ਓਏ !
ਤੁਸੀਂ ਪੁੱਤਰ ਹੋ
ਪੰਜ ਦਰਿਆਵਾਂ ਦੇ, ਥੋਡੇ ਏਕੇ ਵਾਲ਼ਾ ਹੜ੍ਹ ਕਿਸ ਰੋਕਣਾ। ਜਿਹੜਾ ਕਰੂਗਾ ਤੁਹਾਡੇ
ਨਾਲ਼ ਦਗ਼ਾ ਬਈ, ਉਹਨੂੰ ਢਾਹ ਕੇ ਚੁਰਾਹੇ ਵਿੱਚ ਠੋਕਣਾ। ਸਾਲ ਸੱਤਰਾਂ
ਤੋਂ ਉੱਤੇ ਹੁਣ ਟੱਪ ਗਏ, ਥੋਡੇ ਦੁੱਖਾਂ ਵਾਲ਼ੀ ਹੋਈ ਨਾ ਅਖੀਰ ਉਏ - ਜਾਗ
ਦੇਸ਼ ਦੇ ਕਿਸਾਨ ਸੂਰਬੀਰ...
ਥੋਨੂੰ ਪਾੜਨਾ ਹੈ ਕੰਮ ਸਰਕਾਰਾਂ
ਦਾ, ਥੋਡਾ ਦੁਸ਼ਮਣ ਡਾਢਾ ਹੀ ਚਲਾਕ ਹੈ । ਲੋਕ ਲਹਿਰਾਂ ਨੂੰ ਹੈ ਫੇਲ੍ਹ
ਕਿੱਦਾਂ ਕਰਨਾ, ਉਹ ਤਾਂ ਰਹਿੰਦਾ ਹੀ ਹਮੇਸ਼ਾ ਵਿੱਚ ਤਾਕ ਹੈ । ਹੁਣ
ਅਣਖਾਂ ਨੂੰ ਸਾਣ ਉੱਤੇ ਲਾ ਦਿਓ, ਨਾਲ਼ੇ ਭੱਥੇ ਵਿੱਚ ਰੱਖੋ ਪੂਰੇ ਤੀਰ ਬਈ
.... ਉੱਠੋ ਦੇਸ਼ ਦੇ ਕਿਸਾਨ ....
ਥੋਡੀ ਪੱਗ ਨੂੰ ਹੱਥ ਲੋਟੂ ਪਾ
ਲਿਆ, ਨਾਲ਼ ਰਲ਼ ਗਈ ਉਨ੍ਹਾਂ ਦੇ ਸਰਕਾਰ ਬਈ। ਪੰਜੇ ਉੰਗਲ਼ਾਂ ਬਣਾ ਕੇ
ਮੁੱਕਾ ਰੱਖਿਓ, ਐਵੇਂ ਹੋ ਨਾ ਜਾਇਓ ਕਿਤੇ ਤਾਰ ਤਾਰ ਬਈ। ਜਦੋਂ ਸਿਰਾਂ
ਉੱਤੋਂ ਲੰਘਦੀ ਹੈ ਅੱਤ ਬਈ, ਜਾਇਜ਼ ਧੂਣੀ ਉੱਦੋਂ ਹੁੰਦੀ ਸ਼ਮਸ਼ੀਰ ਓਏ
ਜਾਗੋ ਦੇਸ਼ ਦੇ ਕਿਸਾਨ....
ਦੁੱਖ ਪੁੱਤ ਪ੍ਰਦੇਸੀ ਖੋਹਲ ਦੱਸਦੇ,
ਭਾਵੇਂ ਪਾਰ ਹਾਂ ਸਮੁੰਦਰਾਂ ਤੋਂ ਵੱਸਦੇ। ਥੋਡੇ ਇੱਕ ਵਿੱਚ ਸਾਡੀ ਜਿੰਦ
ਜਾਨ ਹੈ, ਹੁੰਦੇ ਸੁਖੀ ਜਦੋਂ ਤੁਸੀਂ ਅਸੀਂ ਹੱਸਦੇ। ਲੋਹੇ ਤੱਤੇ ਉੱਤੇ
ਐਸੀ ਸੱਟ ਮਾਰਿਓ, ਜਾਵੇ ਬਦਲ ਤੁਹਾਡੀ ਤਕਦੀਰ ਓਏ .... ਮੇਰੇ ਦੇਸ਼ ਦੇ
ਕਿਸਾਨ .... ਹੁਣ ਮੁੜਨਾ ਹੈ ਮੋਰਚੇ ਨੂੰ ਜਿੱਤ ਕੇ, ਹਰ ਪਾਸੇ
ਸਾਰੇ ਗ਼ਦਰ ਮਚਾ ਦਿਓ । ਕੱਠੇ ਦੇਸ਼ ਦੇ ਕਿਸਾਨ ਮਜ਼ਦੂਰ ਹੋ, ਜਿੰਦ
ਏਕਤਾ ਦੇ ਲੇਖੇ ਸਾਰੇ ਲਾ ਦਿਓ। ਹੱਕ ਆਪਣੇ ਵੀ ਤੁਸੀਂ ਖੋਹਣੇ ਸਿੱਖ
ਲਓ, ਮਾਹਲ ਛੱਡੋ ਬਹਿਣਾ ਹੋ ਕੇ ਦਿਲਗੀਰ ਓਏ..... ਜਾਗੇ ਦੇਸ਼ ਦੇ
ਕਿਸਾਨ ਸੂਰਬੀਰ ਬਈ । ਹੱਕ ਸੱਚ ਦੀ ਹੈ ਖਿੱਚਤੀ ਲਕੀਰ ਬਈ ।
“ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ !”
18/10/2020
|