WWW 5abi.com  ਪੰਨਿਆ ਵਿੱਚ ਸ਼ਬਦ ਭਾਲ

5_cccccc1.gif (41 bytes)

       ਪੰਜਾਬੀ ਕਵਿਤਾ

ਹੋਰ ਪੰਜਾਬੀ ਕਵੀ >>

>> 1 2 3 4 5 6 7             hore-arrow1gif.gif (1195 bytes)

ਸੱਤੀ ਅਟਾਲਾ ਵਾਲਾ
ਪੰਜਾਬ (ਹੁਣ ਦੁਬਈ)

ਚਿੱਟੇ  ਦੇ ਖਿਲਾਫ
ਸੱਤੀ ਅਟਾਲਾ ਵਾਲਾ
 
ਰੰਗਲਾ ਪੰਜਾਬ ਨਸ਼ਿਆ ਨੇ ਖਾਹ ਲਿਆ।
ਨਹੀ ਸੀ ਢਹਿੰਦਾ ਚਿੱਟੇ ਨੇ ਹੈ ਢਾਹ ਲਿਆ।

ਦੁੱਖ ਦਰਦ ਪੁੱਛ ਕੇ ਵੇਖੋ ਓਹਨਾ ਮਾਪਿਆ ਤੋ,
ਜਿਹਨਾ ਦੇ ਘਰ ਡੇਰਾ ਚਿੱਟੇ ਨੇ ਲਾ ਲਿਆ।

ਲੀਡਰਾਂ ਨੂੰ ਆਪਣੀ ਕੁਰਸੀ ਪਿਆਰੀ ਵੀਰੋ,
ਜਨਤਾ ਦੇ ਦੁੱਖ ਨੂੰ ਮਜਾਕ ਹੀ ਬਣਾ ਲਿਆ।

ਲਾਲ ਸੂਹੇ ਰੰਗ ਮੁੰਡਿਆ ਦੇ ਹੋਏ ਚਿੱਟੇ,
ਅੱਲੜ ਵਰੇਸੇ ਚਿੱਟੇ ਨੂੰ ਹੱਡਾਂ ਚ ਵਸਾ ਲਿਆ।

ਰੋਕਣਾ ਚਾਹੇ ਤਾ ਰੋਕ ਸਕਦੀ ਸਰਕਾਰ ਵੀਰੋ,
ਪੰਜ ਸਾਲ ਲੁੱਟਣ ਦਾ ਧੰਦਾ ਬਣਾ ਲਿਆ।

ਰੱਖੜੀ ਦੇ ਦਿਨ ਭੈਣ ਭੁੱਬਾਂ ਮਾਰ ਰੋਵੇ,
ਚਿੱਟੇ ਨੇ ਚਿੱਟੇ ਕੱਫਣ ਚ ਵੀਰ ਲੁਕਾ ਲਿਆ।

'ਸੱਤੀ' ਆਖੇ ਮਾਰੋ ਹੰਭਲਾ ਸ਼ੇਰ ਪੰਜਾਬੀਓ,
ਪੈ ਜਾਊ ਪਛਤਾਣਾ ਜੇ ਵੇਲਾ ਗੁਆ ਲਿਆ।
29/06/2018


ਪਤਝੜ

ਸੱਤੀ ਅਟਾਲਾ ਵਾਲਾ

sati2ਭੁੱਲੀਏ ਨਾ ਕਦੇ ਵੀ ਦਿਲੋਂ ਸਤਿਕਾਰੇ ਨੂੰ।
ਠੋਕਰ ਨਾ ਮਾਰੀਏ ਜਾਨ ਤੋਂ ਪਿਆਰੇ ਨੂੰ।

ਕਿਹਨੇ ਕਿੱਥੇ ਕੰਮ ਆਓਣਾ ਪਤਾ ਨਹੀ,
ਨਿੰਦੀਏ ਨਾ ਸਮੁੰਦਰ ਦੇ ਪਾਣੀ ਖਾਰੇ ਨੂੰ।

ਜੁੱਗ ਜੁੱਗ ਵਸੋ ਉੱਚੇ ਮਹਿਲਾਂ ਵਾਲਿਓ,
ਤੀਲੇ 2 ਨਾ ਕਰੀਏ ਗਰੀਬ ਦੇ ਢਾਰੇ ਨੂੰ।

ਦਿਲ 'ਚ ਬੈਠੇ ਲੱਭਦੇ ਰਹੇ ਲੋਕਾਂ ਵਿੱਚੋਂ,
ਛੂਹ ਨਹੀ ਸਕਦਾ ਨੈਣਾਂ ਦੇ ਵਣਜਾਰੇ ਨੂੰ।

ਮੇਰੇ ਹੱਥਾਂ ਤੇ ਚੜੀ ਮਹਿੰਦੀ ਵੀ ਫਿੱਕੀ,
ਦਰਦ ਨਾ ਜਾਣਿਆ ਅੰਬਰੋਂ ਟੁੱਟੇ ਤਾਰੇ ਨੂੰ।

ਕਹਿੰਦੇ ਇਕੱਲਾ 1 ਦੋ ਹੁੰਦੇ ਨੇ ਗਿਆਰਾਂ,
ਕਦੇ ਤਾਂ ਆ ਕੇ ਪੁੱਛ ਹੋਏ ਬੇ ਸਹਾਰੇ ਨੂੰ।

'ਸੱਤੀ' ਅਣਜਾਣ ਤੇਰੇ ਸ਼ਹਿਰ ਦੇ ਰਾਹਾਂ ਤੋਂ,
ਪਤਝੜ ਨੇ ਘੇਰਿਆ ਕਰਮਾਂ ਦੇ ਮਾਰੇ ਨੂੰ।
09/06/2018


 ਹੰਝੂ
ਸੱਤੀ ਅਟਾਲਾ ਵਾਲਾ

01-satiਐਵਂ ਨਹੀ ਅੱਖਾਂ ਚੋਂ ਡਿੱਗਦੇ ਹੰਝੂ।
ਦਿਲ ਦੇ ਦਰਦ ਚੋਂ ਬਣਦੇ ਨੇ ਹੰਝੂ ।

ਮੱਲੋ ਮੱਲੀ ਡਿੱਗ ਪਂਦੇ ਨੈਣਾ ਚੋਂ ਆਪੇ,
ਬਾਹਲੀ ਖੁਸ਼ੀ 'ਚ ਵੀ ਕਿਰਦੇ ਨੇ ਹੰਝੂ।

ਹੰਝੂਆ ਦਾ ਪਾਣੀ ਜਦ ਬੁੱਲਾਂ ਤੇ ਆਵੇ,
ਸੱਜਣਾਂ ਦੀ ਪਿਆਸ ਬੁਝਾਉਂਦੇ ਨੇ ਹੰਝੂ ।

ਪੁੱਤ ਗਿਆ ਪਰਦੇਸ ਕਦੇ ਛੁੱਟੀ ਨਾ ਆਵੇ,
ਸਾਰਿਆਂ ਨਾਲੋ ਵੱਧ ਮਾਂ ਕੇਰਦੀ ਆ ਹੰਝੂ ।

ਜਦ ਡਿੱਗਦੇ 'ਸੱਤੀ' ਲਿਖਣ ਬਹਿ ਜਾਂਦਾ,
ਮੋਤੀਆਂ ਵਾਂਗ ਇਕੱਠੇ ਕਰਦਾ ਆ ਹੰਝੂ ।
29/05/2018


ਪਹਿਲੀ ਤੱਕਣੀ

ਸੱਤੀ ਅਟਾਲਾ ਵਾਲਾ

ਮੇਰੀਆਂ ਸੋਚਾਂ ਦਾ ਵਣਜਾਰਾ ਏਂ ਦਿੱਲਦਾਰਾਂ ।
ਹੁਣ ਵੀ ਜਾਨ ਤੋਂ ਪਿਆਰਾ ਏਂ ਦਿੱਲਦਾਰਾ ।
ਸੋਹਣਾ ਲੱਗਦਾ ਖਿੜਿਆ ਦੁਪਹਿਰ-ਖਿੜੀ ਵਾਗ,
ਝੱਟ ਸਮਝ ਲੈਂਦਾ ਮੇਰਾ ਇਸ਼ਾਰਾ ਏ ਦਿੱਲਦਾਰਾ ।
ਬਹੁਤ ਚੇਤੇ ਆਵੇਂ ਜਦ ਬਦਲਦੀਆਂ ਨੇ ਰੁੱਤਾਂ,
ਪਿੱਪਲ ਤੇ ਪਾਈ ਪੀਂਘ ਦਾ ਹੁਲਾਰਾ ਏਂ ਦਿੱਲਦਾਰਾ ।
ਚੜਦੇ ਸੂਰਜ ਵਾਂਗ ਸਲਾਮਾਂ ਕਰਦਾ ਹਾਂ,
ਚਿਹਰੇ ਤੇ ਤਿੱਲ ਕਾਲਾ ਲੱਗੇ ਤਾਰਾ ਏ ਦਿੱਲਦਾਰਾ।
ਦਿੱਲ ਨਹੀ ਮੰਨਦਾ ਆਪਣੀ ਓਲਝੀ ਤਾਣੀ ਨੂੰ,
ਮੇਰੀਆ ਬਾਤਾਂ ਦਾ ਹੁੰਗਾਰਾ ਏਂ ਦਿੱਲਦਾਰਾ ।
ਤੇਰੇ ਬਿਨ ਮੇਰੀ ਬੇੜੀ ਦਾ ਮਲਾਹ ਨਾ ਹੋਰ ਕੋਈ,
ਮੇਰੀ ਜ਼ਿੰਦਗੀ ਦਾ ਤੂੰ ਕਿਨਾਰਾ ਏਂ ਦਿੱਲਦਾਰਾ ।
ਵੱਸਦਾ ਰਹਿ 'ਸੱਤੀ' ਭਾਵੇਂ ਸਮੁੰਦਰੋਂ ਪਾਰ ਹੈਂ ਵੇ,
ਪਹਿਲੀ ਤੱਕਣੀ ਪਾ ਗਈ ਖਿੱਲਾਰਾ ਏ ਦਿੱਲਦਾਰਾ ।
04/11/17

ਕਾਸ਼
ਸੱਤੀ ਅਟਾਲਾ ਵਾਲਾ
ਸੋਚਾਂ ਦੀ ਕਿਸ਼ਤੀ 'ਚ ਜਦ ਵੀ ਪੈਰ ਰੱਖਦਾ।
ਉਸ ਵੇਲੇ ਸੂਰਜ ਵੀ ਠੰਡਾ ਠੰਡਾ ਲੱਗਦਾ ।
ਮੁੱਕ ਜਾਦੀ ਦੂਰੀ ਫਿਰ ਸਮੁੰਦਰਾ ਤੋ ਪਾਰ ਦੀ,
ਕਰਵਾ ਚੌਥ ਦਾ ਚੰਦ ਛੇਤੀ ਚੜਿਆ ਲੱਗਦਾ ।
ਵਹਿ ਤੁਰਦਾ ਪਾਣੀ ਵਾਂਗ ਜ਼ਜ਼ਬਾਤਾਂ ਵਿੱਚ,
ਅਮਲੀ ਦੇ ਵਾਗ ਤੇਰੀ ਝੋਕ ਲਾਈ ਰੱਖਦਾ।
ਬਹੁਤ ਕੁਝ ਲੁੱਕਿਆ ਹੈ 'ਕਾਸ਼' ਸ਼ਬਦ ਵਿੱਚ,
ਖੋਹ ਗਿਆ ਕੱਲ ਉਹਦੇ ਵਿੱਚੋਂ ਰਹੇ ਲੱਭਦਾ ।
ਪੰਛੀਆਂ ਨੂੰ ਬੇਘਰ ਕਰ ਜਾਦੇ ਹਨੇਰੀ ਝੱਖੜ,
ਓਜੜੇ ਖੂਹ ਦੀ ਕੋਈ ਵੀ ਇੱਟ ਨਹੀ ਚੱਕਦਾ।
ਟਾਹਣੀ ਨਾਲ ਹੀ ਫੁੱਲ ਮਹਿਕਾਂ ਦਾ ਵਣਜਾਰਾ,
ਤੋੜਿਆ ਤਾ ਪਰੋਹਣਾ ਹੁੰਦਾ ਪਲ ਦੋ ਪਲ ਦਾ।
ਤੇਰੇ ਵਿੱਚੋ ਤੜਫਦੇ ਸ਼ਬਦ ਬਣ ਜਾਦੇ 'ਸੱਤੀ' ਤੋਂ,
ਸੋਚੇ ਅਟਾਲਾਂ' ਤੈਥੋ ਏਨਾ ਦੂਰ ਨਹੀ ਲੱਗਦਾ।
09/10/17

ਪ੍ਰਦੇਸੀ
ਸੱਤੀ ਅਟਾਲਾ ਵਾਲਾ

ਪ੍ਰਦੇਸਾਂ ਦੇ ਦੁੱਖ, ਬਸ ਪ੍ਰਦੇਸੀ ਹੀ ਜਾਣਦੇ।
ਦੱਸ ਵੀ ਨਹੀ ਸਕਦੇ, ਕਿੰਝ ਰੱਬਲ ਛਾਣਦੇ।
ਕਿਰਾਏ ਤੱਕ ਭੜੋਲੀ ਦੇ ਦਾਣੇ ਵਿੱਕ ਜਾਦੇ,
ਵੱਡੇ 2 ਸੁਪਨੇ ਏਜੰਟ ਦਿਖਾਉਂਦੇ ਆਉਣ ਦੇ ।
ਤਾਰਿਆਂ ਦੀ ਛਾਂਵੇ ਆਉਂਦੇ ਜਾਦੇ ਕੰਮ ਤੇ,
ਸੰਧੇ ਪਏ ਰਹਿੰਦੇ ਦਾਲ ਰੋਟੀ ਬਣਾਉਂਣ ਦੇ ।
ਇਹਨਾ ਚੱਕਰਾ 'ਚ ਬੀਤ ਜਾਂਦੇ ਛੇ ਦਿਨ,
ਜੁਮੇ ਵਾਲੇ ਦਿਨ ਘਰ ਲੰਮੀਆ ਨੇ ਤਾਣਦੇ ।
ਓਹ ਭਲਾ ਕਿੱਥੇ, ਜੋ ਸੁੱਖ ਛੱਜੂ ਦੇ ਚੁਬਾਰੇ,
ਫਿਰ ਥੱਕੇ ਹਾਰੇ ਲੱਭਦੇ ਉਹੀ ਮੰਜੇ ਬਾਣ ਦੇ ।
ਘਰਾਂ ਦੀਆਂ ਲੋੜਾਂ ਰੱਖਣ ਕਰ ਕੇ ਸ਼ੁਦਾਈ,
'ਸੱਤੀ' ਕਿੰਝ ਪੇਪਰ ਭਰੀਏ ਛੁੱਟੀ ਜਾਣ ਦੇ ।
24/09/17

ਬਟੂਆ
ਸੱਤੀ ਅਟਾਲਾ ਵਾਲਾ

ਤੁਹਾਡੀ ਜੇਬ ਦੀ ਸਦਾ ਹੀ ਸ਼ਾਨ ਹਾਂ ਮੈ ।
ਬਣਿਆ ਰਹਿਨਾ ਹਰੇਕ ਦੀ ਜਾਨ ਹਾਂ ਮੈ ।
ਭਰਿਆ ਹੋਵਾਂ ਤਾਂ ਬੰਦਾ ਦਲੇਰ ਹੁੰਦਾ,
ਖਾਲੀ ਹੋਵਾਂ ਤਾਂ ਝੂਠੀ ਮੁਸਕਾਨ ਹਾਂ ਮੈ ।
ਮੇਰੇ ਕੋਲ ਹੁੰਦੇ ਸਭ ਗੁਪਤ ਕਾਗਜ਼-ਪੱਤਰ,
ਲਾਲ ਵਹੀ ਤੋਂ ਵੱਧ ਕਦਰਦਾਨ ਹਾਂ ਮੈ ।
ਜੇ ਕਿਤੇ ਓਪਰੇ ਹੱਥਾਂ ਵਿਚ ਚੜ ਜਾਵਾਂ,
ਝੱਟ ਸਮਝ ਜਾਂਦਾ ਕਿਹੜੀ ਖਾਣ ਹਾਂ ਮੈ ।
ਅਸਲੇ ਵਾਂਗਰ ਲਕੋ ਕੇ ਰੱਖਣ ਮੈਨੂੰ,
ਦਿਲਵਰਾਂ ਲਈ ਯਾਦਾਂ ਦਾ ਤੂਫਾਨ ਹਾਂ ਮੈ ।
ਰੰਗੇ ਹੱਥੀਂ ਜੇ ਫੜਿਆ ਜਾਵਾਂ ਪਤਨੀ ਤੋਂ,
ਸੰਘਣੀ ਧੁੰਦ ਵਾਂਗ ਹੁੰਦਾ ਅਪਮਾਨ ਹਾਂ ਮੈ ।
'ਸੱਤੀ' ਜਿਹੇ ਲਚਕੀਲੇਪਨ 'ਤੇ ਡੁੱਲਦੇ ਨੇ,
ਹੁਣ ਦੱਸੋ ਕਿਵਂ ਬੇ ਜੁਬਾਨ ਹਾਂ ਮੈ ।
12/09/17

 

ਡੁੱਲੇ ਬੇਰ
ਸੱਤੀ ਅਟਾਲਾ ਵਾਲਾ

ਖੋਹ ਗਈ ਜ਼ਿੰਦਗੀ ਨੂੰ ਦਿਲਾਸਿਆਂ 'ਚੋ ਲੱਭਦਾਂ।
ਬੇ-ਸ਼ੱਕ ਮਜਾਕ ਬਣਦਾ ਆ ਰਿਹਾ ਮੈਂ ਜੱਗ ਦਾ।
ਚੌਦਵੀਂ ਦਾ ਚੰਨ ਤੇ ਹੁਸੀਨ ਮਹਿਫਲਾਂ ਵੀ ਹੁਣ,
ਤੇਰੇ ਤੋਂ ਬਗੈਰ ਸਭ ਸੁੰਨਾ-ਸੁੰਨਾ ਲੱਗਦਾ।
ਰਿਸਦੇ ਜ਼ਖਮਾਂ 'ਤੇ ਮਲਮ ਵੀ ਨਹੀ ਲਾਉਂਦਾਂ,
ਸਗਂ ਦਿੰਦੇ ਸਰੂਰ ਜਦੋਂ ਕੱਲਾ-ਕੱਲਾ ਨੱਪਦਾਂ।
ਸੁਰਮਾ ਤਦ ਪਾਉਂਦਾਂ, ਤੈਨੂੰ ਨਜ਼ਰ ਨਾ ਲੱਗੇ,
ਖੁਦ ਨੂੰ ਜਦ ਵੈਰਨੇ ਮੈਂ ਸ਼ੀਸ਼ੇ ਵਿੱਚ ਤੱਕਦਾਂ।
ਸਾਹਾਂ ਦੀ ਡੋਰ ਟੁੱਟ ਜਾਣੀ ਕਾਲੀ ਗਾਨੀ ਵਾਂਗ,
ਅਗਲੇ ਜਨਮ ਤੱਕ ਉਮੀਦ ਲਾਈ ਰੱਖਦਾਂ।
ਕੋਲ-ਕੋਲ ਰਹਿੰਦੇ ਹੋਏ ਵੀ ਅਜਨਬੀ ਬਣ ਗਏ,
ਰੱਬ ਦੇ ਸਬੱਬੀ ਗੇੜਾ ਖਾਬਾ 'ਚ ਹੀ ਵੱਜਦਾ।
ਡੁੱਲੇ ਬੇਰਾਂ ਨੂੰ 'ਸੱਤੀ' ਝੋਲੀ ਵਿਚ ਪਾਈ ਜਾਵੇ,
ਰੋਗ ਬੇ-ਇਲਾਜ ਬਣਿਆ ਮੇਰੀ ਰੱਗ-ਰੱਗ ਦਾ।
02/09/17

ਬਨੇਰੇ ਬੋਲੇ ਕਾਂ
ਸੱਤੀ ਅਟਾਲਾ ਵਾਲਾ

ਸੱਜਣਾ ਤੇਰਿਆ ਰਾਹਾਂ ਦਾ ਮੈ ਫੁੱਲ ਬਣ ਜਾਵਾਂ।
ਪਹਿਲੀ ਵਾਰ ਹੋਈ ਗਲਤੀ ਦੇ ਵਾਂਗਰ ਪਛਤਾਵਾਂ।
ਮੁੱਕਦੇ ਜਾਦੇ ਸਾਲ, ਤੇਰੀ ਪਰ ਓਡੀਕ ਨਾ ਮੁੱਕਦੀ,
ਇਕੱਲਾ ਦੀਵੇ ਵਾਂਗ ਜਲ ਜਲ ਜ਼ਿੰਦਗੀ ਬਤਾਵਾਂ ।
ਚਾਰੇ ਪਾਸੇ ਜਾਲ ਵਿਛਿਆ ਪੱਕੀਆਂ ਸੜਕਾਂ ਦਾ ,
ਝੱਲਾ ਦਿੱਲ ਲੱਭਦਾ ਪਰ ਓਹ ਕੱਚੀਆਂ ਰਾਹਵਾਂ ।
ਕੋਸ਼ਿਸ਼ ਕਰਦਾਂ ਮਣਕਾ ਮਣਕਾ ਸਾਭਣ ਦੀ,
ਖਿਆਲਾ ਵਿੱਚ ਰੋਜ਼ ਤੇਰਾ ਕੁੰਡਾ ਖੜਕਾਵਾਂ ।
ਜਦ ਬਨੇਰੇ ਬੋਲੇ ਕਾਂ ਮੈਨੂੰ ਚਾਅ ਚੜ ਜਾਦਾਂ,
ਭੱਜਾ ਭੱਜਾ ਜਾਕੇ ਓਸ ਮੋੜ ਤੇ ਖੜ ਜਾਵਾਂ ।
ਬਹੁਤ ਦਿੱਲ ਕਰਦਾ ਤੇਰੇ ਗਲ ਲੱਗ ਰੋਣ ਨੂੰ,
ਥੋੜਾ ਜਿਹਾ ਗਮਾਂ ਦਾ ਭਾਰ ਤੇਰੇ ਨਾਲ ਵੰਡਾਵਾਂ ।
ਮੰਨਦਾ ਨਹੀ ਦਿੱਲ ਕਿਵੇ ਭੁੱਲ ਗਏ 'ਅਟਾਲਾਂ' ਨੂੰ ,
ਫਿਰ ਵੀ 'ਸੱਤੀ' ਰੱਬ ਤੋ ਮੰਗਦਾ ਤੇਰੀਆ ਦੁਆਵਾਂ ।
05/07/2017

ਨਸ਼ਿਆਂ ਦਾ ਕੋਹੜ
ਸੱਤੀ ਅਟਾਲਾ ਵਾਲਾ

ਨਸ਼ਿਆਂ ਦਾ ਕੋਹੜ ਦਿਨੋ ਦਿਨ ਜਾਵੇ ਵੱਧਦਾ।
ਪਾਇਓ ਠੱਲ ਜਿਹੜਾ ਛੇਵਾਂ ਦਰਿਆ ਵੱਗਦਾ।
ਪਹਿਲਾਂ ਤਾਂ ਪਿੰਡ 'ਚ ਹੁੰਦਾ ਸੀ ਕੋਈ ਕੋਈ,
ਹੁਣ ਇਹ ਚੰਦਰਾ ਜਾਵੇ ਘਰ ਘਰ ਲੱਗਦਾ।
ਟੀਕੇ ਕੈਪਸੂਲ ਗੋਲੀਆਂ ਚੜਦੀ ਜਵਾਨੀ ਖਾਵੇ,
ਲਾਹਣਤਾਂ ਪਾਵੇ ਜਦ ਛਿੰਜਾਂ ਚ ਢੋਲ ਵੱਜਦਾ।
ਸ਼ਹੀਦਾਂ ਦੇ ਸੁਪਨੇ ਕਿਵੇ ਕਰੋਗੇ ਪੂਰੇ ਵੀਰੋ,
ਚਾਰੇ ਪਾਸਿਓ ਹਲੇ ਪੰਜਾਬ ਅਧੂਰਾ ਲੱਗਦਾ।
ਬੁਰਕੀ ਨਾ ਲੰਘੇ, ਰੁੱਕਦੇ ਨਾ ਹੰਝੂ ਮਾਂ ਦੇ ,
ਨਸ਼ੇ ਚ ਟੁੱਨ ਹੋਇਆ ਪੁੱਤ, ਮੰਜਾ ਨਹੀ ਛੱਡਦਾ।
ਵੋਟਾਂ ਨਾਲ ਜਿਹੜੇ ਲੈਦੇ ਤਿਰੰਗੇ ਤੋ ਸਲਾਮੀ,
ਸਾਡੇ ਦੁੱਖ ਦਰਦ ਨਾਲ ਸੀਨਾ ਨਹੀ ਮੱਚਦਾ।
'ਸੱਤੀ' ਭੈਣਾਂ ਦੇ ਕਾਲਜੇ 'ਚ ਓਦੋ ਛੇਕ ਪੈਦੇ,
ਸਹੁਰਾ ਪਰਿਞਾਰ ਜਦ, 'ਵੈਲੀਆ ਦੀ' ਕਹਿ ਸੱਦਦਾ ।
07/06/17

ਦੇਸ ਪਰਦੇਸ
ਸੱਤੀ ਅਟਾਲਾ ਵਾਲਾ

ਰੁੱਸਿਆ ਨਾ ਕਰ, ਮੈਨੂੰ ਡਰ ਬਹੁਤ ਲੱਗਦਾ।
ਰੁੱਕ ਹੀ ਨਾ ਜਾਵੇ, ਜਿਹੜਾ ਸਤਲੁੱਜ ਵੱਗਦਾ।

ਭੁੱਖੇ ਨੂੰ ਰੋਟੀ, ਪਿਆਸੇ ਨੂੰ ਪਾਣੀ ਮਿਲਿਆ,
ਹੱਥ ਜੋੜ ਸ਼ੁਕਰਾਨਾ ਕਰਦਾ ਹਾਂ ਰੱਬ ਦਾ।

ਸਮਾ ਕਦੇ ਕਿਸੇ ਦਾ ਨਹੀ ਹੋਇਆ ਸੱਜਣਾ,
ਤੋੜ ਵਿਛੋੜ ਕਰ ਸਵਾਦ ਰਹਿੰਦਾ ਚੱਖਦਾ।

ਦਿੱਲ ਦੇ ਵਿਹੜੇ ਜਿਹੜਾ ਬੂਟਾ ਸੀ ਲਾਇਆ,
ਮੇਰੀ ਬਦਨਸੀਬੀ ਦੇਖ, ਖਿੜ ਖਿੜ ਹੱਸਦਾ।

ਜਿੱਥੇ ਮੱਥੇ ਟੇਕਦਾਂ, ਉਥੇ ਮੰਗਦਾ ਹਾਂ ਤੈਨੂੰ,
ਗੁਆਚੇ ਬੱਚੇ ਵਾਂਗ, ਘਰ ਰਹਿੰਦਾ ਲੱਭਦਾ।

ਥੱਕ ਗਿਆ ਚੰਨ ਤਾਰਿਆਂ ਨਾਲ ਨਿਭਾਉਂਦਾ,
ਜਿਹੜਾ ਤੇਰੇ ਨਾਲ ਬੀਤੇ ਓਹੀ ਪੱਲ ਲੱਭਦਾ।

ਅੰਬਰਾਂ ਦਾ ਚੰਨ ਕਦੇ ਦੇਖਿਆ ਨਹੀ ਸੱਜਣਾ,
ਪਾਉਣ ਭੁਲੇਖਾ ਗੱਲਾਂ, ਠੰਡੇ ਮਿੱਠੇ ਜੱਲ ਦਾ।

ਦੇਸ ਪਰਦੇਸ, ਯਾਦਾਂ ਛੱਡਿਆ ਨਹੀ ਖਹਿੜਾ,
ਹੋ ਕੇ ਮਜਬੂਰ 'ਸੱਤੀ', ਕੱਚੇ ਰਾਹੀਂ ਚੱਲਦਾ।
02/06/17

 

ਜੋਗੀ ਵਾਲੀ ਫੇਰੀ
ਸੱਤੀ ਅਟਾਲਾ ਵਾਲਾ

ਮੇਰੇ ਸਾਹਾਂ ਨਾਲ ਮੁੱਕਣੀ ਭਟਕਣ ਸੱਜਣਾ ਤੇਰੀ ਏ।
ਬੁਝਿਆ ਨਹੀ ਦੀਵਾ ਚੱਲੀ ਬਹੁਤ ਹਨੇਰੀ ਏ।
ਤਿਓਹਾਰਾ ਤੇ ਮਨ ਉਦਾਸ ਰਹਿੰਦਾ ਇਕੱਲੇ ਦਾ,
ਓਦੋ ਈਦ ਹੋਣੀ ਮੇਰੀ ਜਦ ਸੂਰਤ ਦੇਖਣੀ ਤੇਰੀ ਏ।
ਚੁੱਪ ਚਪੀਤੇ ਤੁਰਦਾ ਰਹਾਂਗਾ ਨਾਲ ਤੇਰੇ,
ਹਾਸਿਆਂ ਵਿੱਚੋ ਮਿਲਦੀ ਰਹਿੰਦੀ ਦਲੇਰੀ ਏ।
ਭੁੱਲਿਆ ਨਾਹੀ ਤੈਨੂੰ, ਰੁੱਲਿਆ ਜਰੂਰ ਆਂ ਮੈ,
ਪਤਾ ਨਹੀ ਕਿਓ ਬਣੀ ਮਜਬੂਰੀ ਮੇਰੀ ਏ।
ਸਭ ਕੁਝ ਹਾਰ ਕੇ ਬੈਠਾ ਵਾਂਗ ਜੁਆਰੀਏ ਦੇ,
ਫਿਰ ਵੀ ਰਹਿੰਦੀ ਯਾਦ ਮੇਰੇ ਤੇ ਹਾਵੀ ਤੇਰੀ ਏ।
ਦਿਲਾਂ ਵਾਲੀ ਕਹਾਣੀ ਰਹਿ ਗਈ ਅੱਖਰਾਂ 'ਚ,
ਤੇਰੇ ਦੁੱਖਾਂ ਦੀ ਰਾਤ ਹੋਈ ਜਾਂਦੀ ਲੰਮੇਰੀ ਏ।
ਵੇਲੇ ਕੁਵੇਲੇ ਜਿੱਥੇ ਆਪਾ ਬਹਿੰਦੇ ਸੀ,
ਲਹਿਰਾਂ ਪੁੱਛਦੀਆਂ ਵੈਰਨੇ ਸੁੱਖ ਸਾਂਦ ਤੇਰੀ ਏ।
ਨਾ ਲੱਭਿਆ, ਨਾ ਮਿਲਿਆ ਤੇਰੇ ਵਰਗਾ ਕੋਈ,
ਕਿਰ ਗਈ ਰੇਤੇ ਵਾਂਗ, ਮਾੜੀ ਤਕਦੀਰ ਮੇਰੀ ਏ।
ਅਧੂਰੇ ਚਾਵਾਂ 'ਚੋਂ ਲੱਭਦਾ 'ਸੱਤੀ' ਸ਼ਬਦਾ ਨੂੰ,
ਨੈਣਾਂ 'ਚ ਛੁਪਾਈ ਫਿਰੇ ਤਸਵੀਰ ਤੇਰੀ ਏ।
'ਅਟਾਲਾਂ' ਦੀਆਂ ਗਲੀਆਂ ਓਦਾਸ ਨੇ ਤੇਰੇ ਬਾਝੋਂ,
ਦੱਸ ਕਦੋਂ ਪਾਓਣੀ ਫਿਰ, ਜੋਗੀ ਵਾਲੀ ਫੇਰੀ ਏ।
12/05/2017
 

ਸੱਤੀ ਅਟਾਲਾ ਵਾਲਾ
ਪੰਜਾਬ
ਪ੍ਰੀਤਮ ਲੁਧਿਆਣਵੀ
CHANDIGARH (9876428641)
(ਹੁਣ ਦੁਬਈ, ਵਟਸਪ 971544713889)
pritamludhianvi@yahoo.in

5_cccccc1.gif (41 bytes)

>> 1 2 3 4 5 6 7             hore-arrow1gif.gif (1195 bytes)

Terms and Conditions
Privacy Policy
© 1999-2017, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2017, 5abi.com