ਯਾਦਾਂ ਦੇ ਤੰਦ
ਐੱਸ ਬਲਵੰਤ
ਤੁਹਾਨੂੰ ਯਾਦ ਹੈ ਯਾਰੋ-
ਜਲੰਧਰੀ ਜੂਹ ਦੇ ਵਿਚ ਵੀ
ਇਕ ਕਾਫੀ ਹਾਊਸ ਹੁੰਦਾ ਸੀ
ਪੁਲੀਸ ਲਈ ਮੁਖਬਰੀ ਅਡਾ
ਯਾਰਾਂ ਦਾ ਤਖਤੇ ਤਾਊਸ ਹੁੰਦਾ ਸੀ ਅਮਿਤੋਜ ਦੇ ਫੈਗ ਦਾ ਧੂੰਆ.
ਤੇ ਹਥ ਵਿਚ ਮਾਊਸ ਹੁੰਦਾ ਸੀ
ਸੁਰਿੰਦਰ ਮੇਹਨ ਦੀਆਂ
ਤਿਖੀਆਂ ਤੇ ਬਸ ਉਹ ਜ਼ਾਲਮੀ ਚੋਭਾਂ
ਚੰਦਨ ਦਾ ਨਕਸਲੀ ਝੋਲਾ
ਪਾਸ਼ ਦੇ ਬੰਬ ਦੀ ਅਗਨੀ
ਗੌਤਮ ਦੀ ਸੋਚ ਦੀ ਤਾਰੀ
ਖੰਨਵੀ ਦੀ ਕਲਮ ਦਾ ਜਾਦੂ
ਸੀਤਲ ਦਾ ਪੁਲਸੀਆ ਡੰਡਾ
ਸੁਖਵੰਤ ਦੀ ਚਾਲਰ ਮੈਲੀ ਸੀ
ਚਰਨਜੀਵ ਦਾ ਚੋਣਵੀਂ ਝੰਡਾ
ਕੁੰਤਲੀ ਵਾਲਾਂ ਦਾ ਜਾਦੂ
ਸ਼ੌਕੀਨੀ ਖਬਰਾਂ ਦਾ ਫੰਡਾ...! ਅੰਤ ਮੇਰੇ ਹਥ ਤਾਂ ਥਸ-
ਕਈਆਂ ਲੀ ਰਾਖ ਆਈ ਹੈ
ਹਰ ਵੇਲੇ ਹੀ ਬਸ ਮੈਨੂੰ
ਉਨਾਂ ਦੀ ਯਾਦ ਆਈ ਹੈ ਇਸ ਸਭ ਚੋਂ ਲੰਘਦਿਆਂ ਵੇਲਾ
ਮੇਰੇ ਸੀਨੇ ਤੇ ਲਿਖ ਜੇ ਗਿਆ
ਮੇਰੇ ਜ਼ਿਹਨ'ਚ ਉਕਰੇ ਹਰਫਾਂ ਦਾ
ਕਦੀ ਚੇਤਾ ਨਹੀਂ ਖੁਰਿਆ ਸਫਰ ਹਾਲੇ ਵੀ ਜਾਰੀ ਹੈ
ਪਰ ਇਹ ਪਤਾ ਹੀ ਨਹੀਂ
ਕਦੋਂ ਹੁਣ ਕਿਸ ਦੀ ਵਾਰੀ ਹੈ...! (ਪਰੋਫੈਸਰ ਗੌਤਮ,
ਪਾਸ਼, ਸੁਰਿੰਦਰ ਮੋਹਨ, ਸੁਖਵੰਤ ਢਡਾ, ਸੀਤਲ ਦਾਸ, ਚਰਨਜੀਵ (ਕਾਫਕਾ),
ਪਰੇਮ ਪਰਕਾਸ਼, ਸ਼ਿਵ ਰਣਜੀਤ ਬਾਜਵਾ, ਅਮਰਜੀਤ ਚੰਦਨ, ਰਮੇਸ਼ ਕੁੰਤਲ ਮੇਘ,
ਸ਼ੌਕੀਨ ਤੇ ਹੋਰ ਬਹੁਤ ਸਾਰੇ ਨਾਂਅ ਜੋ ਇਨਕਲਾਬ ਨੂੰ ਮੋਞੇ ਚੁਕੀ ਫਿਰਦੇ
ਸਨ..ਨੂੰ ਚੇਤੇ ਕਰਦਿਆਂ...!.)
20/08/2014
|