ਅਸੀਂ ਵੱਡੇ ਹੋ ਗਏ ਹਾਂ
ਰੁਪਿੰਦਰ ਸੰਧੂ, ਮੋਗਾ ਇਕ ਸੁਕੂਨ ਦੀ ਤਲਾਸ਼ ਵਿਚ ਪਤਾ ਨਹੀਂ
ਕਿੰਨੀਆਂ ਬੇਚੈਨੀਆਂ ਪਾਲ ਲਈਆਂ, ਲੋਕ ਕਹਿੰਦੇ ਨੇ ਹੁਣ ਅਸੀਂ
ਵੱਡੇ ਹੋ ਗਏ ਹਾਂ...............
ਇਕ ਰੋਟੀ ਦੀ ਤਲਾਸ਼ ਵਿਚ
ਪਤਾ ਨਹੀਂ ਕਿੰਨੀਆਂ ਸਵਾਹਾਂ ਛਾਣ ਲਈਆਂ ਲੋਕ ਕਹਿੰਦੇ ਨੇ
ਹੁਣ ਅਸੀਂ ਵੱਡੇ ਹੋ ਗਏ ਹਾਂ...............
ਇਕ ਮੁਸਕਾਨ ਦੀ
ਤਲਾਸ਼ ਵਿਚ ਪਤਾ ਨਹੀਂ ਕਿੰਨੀਆਂ ਉਦਾਸੀਆਂ ਹਾਰ ਲਈਆਂ ਲੋਕ
ਕਹਿੰਦੇ ਨੇ ਹੁਣ ਅਸੀਂ ਵੱਡੇ ਹੋ ਗਏ ਹਾਂ...............
ਇਕ ਜੋਬਨ ਮਾਨਣ ਲਈ ਪਤਾ ਨਹੀਂ ਕਿੰਨੀਆਂ ਰੁੱਤਾਂ ਲੰਘਾ ਲਈਆਂ
ਲੋਕ ਕਹਿੰਦੇ ਨੇ ਹੁਣ ਅਸੀਂ ਵੱਡੇ ਹੋ ਗਏ ਹਾਂ...............
ਇਕ ਸਾਥ ਪਾਉਣ ਦੇ ਲਈ ਪਤਾ ਨਹੀਂ ਅਸੀਂ ਕਿੰਨੀਆਂ ਉਮੀਦਾਂ
ਪਾਲ ਲਈਆਂ ਲੋਕ ਕਹਿੰਦੇ ਨੇ ਹੁਣ ਅਸੀਂ ਵੱਡੇ ਹੋ ਗਏ
ਹਾਂ...............
ਇਕ ਇਕ ਕਰਕੇ ਪਤਾ ਨਹੀਂ ਅਸੀਂ
ਕਿੰਨੀਆਂ ਖਵਾਇਸ਼ਾਂ ਜਨਮਾ ਲਈਆਂ ਲੋਕ ਕਹਿੰਦੇ ਨੇ ਹੁਣ ਅਸੀਂ
ਵੱਡੇ ਹੋ ਗਏ ਹਾਂ...............
ਸੋਚਣ ਦੀ ਗਲ ਹੈ ਕੀ
ਅਸੀਂ ਸੱਚੀਂ ਵੱਡੇ ਹੋ ਗਏ ਹਾਂ? 13/11/18
|