ਮੇਰਾ ਮਨ
ਰਾਜਵਿੰਦਰ ਜਟਾਣਾ, ਮਾਨਸਾਮਨ
ਦਾ ਪੰਛੀ ਹੋ ਲ਼ਟਬਾਓਰਾ,
ਵਿੱਚ ਅਸਮਾਨੀ ਗੋਤੇ ਖਾਵੇ,
ਬਣਾ ਕੇ ਕੋਈ ਖੰਭ ਮਖਮਲੀ,
ਉੱਡਦਾ ਉੱਚੀ ਨਾਲ ਹਵਾਵਾਂ।
ਵਹਿਣ ਵਹਾਏ ਲੱਖਾਂ ਜੀਕਣ,
ਬਿਨ ਮਿਲਾਪ ਦੇ ਲੰਘਣ ਈਦਾਂ,
ਜਿਉਂ ਨਾ ਪਹੁੰਚੇ ਏਸ ਧਰਤ 'ਤੇ,
ਉੱਡਦਾ ਪੰਛੀ ਦਾ ਪਰਛਾਵਾਂ।
ਸੁੰਨਾ ਪਿਆ ਮਨ ਦਾ ਬਨੇਰਾ,
ਕੋਈ ਕਾਗ ਨਾ ਆ ਕੇ ਬੋਲੇ,
ਹਰ ਸ਼ੈਅ ਬਣਦੀ ਮਿਰਗ-ਤ੍ਰਿਸ਼ਨਾ,
ਦੱਸੋ ਕਿੱਦਾ ਮਨ ਸਮਝਾਵਾਂ।
27/01/15
ਰਿਸ਼ਤੇ
ਰਾਜਵਿੰਦਰ ਜਟਾਣਾ
ਜਦ ਕੀਤੀਆਂ ਵਫਾਵਾਂ ਵੀ
ਜ਼ਫਾਵਾਂ ਬਣ ਜਾਂਦੀਆਂ ਤਾਂ
ਦਿਲ ਕਿਉਂ ਨਾ ਟੁੱਟੇ ਫੇਰ
ਤੇ ਟੁੱਟ ਚੂਰੋ-ਚੂਰ ਹੋਵੇ।
ਹੰਝੂਆਂ ਨੂੰ ਲੱਖ ਭਾਵੇਂ
ਅੱਖੀਆਂ 'ਚ ਡੱਕ ਲਵਾਂ ਪਰ
ਵਿੰਨ੍ਹੀ ਹੋਈ ਆਤਮਾ ਤੋਂ
ਬਾਗੀ ਹੋ ਕੇ ਦਿਲ ਰੋਵੇ।
ਛੱਡ ਦਿਲਾ ਦੁਨੀਆਂ ਦੇ ਲੱਗਾ ਪਿੱਛੇ
ਤੂੰ ਕਿਉਂ ਸ਼ੁਦਾਈ ਹੋਇਆ
ਮੋਢੇ ਲੱਗ ਰੋਣ ਨੂੰ ਤੇ
ਆਪਣਾ ਈ ਖੂਨ ਹੋਵੇ।
10/12/14
ਮੰਜ਼ਿਲ
ਰਾਜਵਿੰਦਰ ਜਟਾਣਾ
ਫੈਲਾ ਕੇ ਬਾਹਾਂ ਤੇ ਨਵੀਆਂ ਨੇ ਰਾਹਾਂ
ਆ ਚੱਲ ਮੁਸਾਫ਼ਿਰ ਕਿ ਪੁਕਾਰੇ ਮੰਜ਼ਿਲ
ਝੁੱਕ ਕੇ ਸਿਰ ਕਰੇ ਸਜਦਾ ਤੇ ਕਹਿ ਰਹੀ ਜਾਪੇ ਕਿ
ਆ ਤੇਰੇ ਕਦਮਾਂ ਦੀ ਆਹਟ ਮੇਰੇ ਸਿਰ ਮੱਥੇ।
ਬਣ ਜਾ ਹੁਣ ਕੋਈ ਸ਼ੂਕਦੀ ਤੇਜ ਧਾਰ
ਜੋ ਮੋੜ ਕੇ ਰੱਖ ਦੇਵੇ ਰੁਖ ਦਰਿਆਵਾਂ ਦੇ
ਤੇ ਬਣਾ ਲਵੇ ਖੁਦ ਹੀ ਆਪਣਾ ਰਸਤਾ
ਜਿੱਦੀ ਤੇ ਖ਼ੁਰਦਰੇ ਪੱਥਰਾਂ ਨੂੰ ਤੋੜ-ਤੋੜ ਕੇ।
ਭਾਵੇਂ ਲੱਗਦਾ ਹੈ ਡਰ ਕਿ ਲੱਗਣੀ ਏ ਠੇਸ
ਤੇ ਜਾਵੇ ਨਾ ਤ੍ਰੇੜਿਆ ਹਿੰਮਤ ਦਾ ਸ਼ੀਸ਼ਾ
ਪਰ ਉਲਝੀ ਕੋਈ ਨਾ ਹੁੰਦੀ ਏਨੀ ਤਾਣੀ
ਕਿ ਕੋਈ ਵੀ ਤੰਦ ਨਾ ਸੁਲਝੇ।
ਮੰਜ਼ਿਲ ਭਾਵੇਂ ਲੱਗ ਰਹੀ ਹੈ ਕੋਹਾਂ ਦੂਰ
ਤੇ ਰਸਤਾ ਵੀ ਉੱਬੜ-ਖੱਬੜ
ਜੇ ਰੱਖੇਂ ਹੌਂਸਲਾ ਤੇ ਪੈ ਜਾਣਾ ਛੋਟਾ
ਉਮਰਾਂ ਤੋਂ ਵੀ ਲੰਮਾ ਪੈਂਡਾ।
ਢਹਿ ਢੇਰੀ ਹੋ ਹੀ ਜਾਣਾ ਆਖਿਰ
ਮਜ਼ਬੂਰੀ ਤੇ ਬੇਵੱਸੀ ਉੱਚਾ ਪਰਬਤ
ਰੱਖ ਲੈਣਾ ਹੈ ਸੂਰਜ ਆਪਣੇ ਕਦਮਾਂ 'ਚ
ਅੰਬਰਾਂ ਤੋਂ ਇੱਕ ਦਿਨ ਸੱਚੀ ਉਤਾਰ ਕੇ।
30/09/14
ਮੇਰਾ ਮਨ
ਰਾਜਵਿੰਦਰ ਜਟਾਣਾ
ਮਨ ਦਾ ਪੰਛੀ ਹੋ ਲ਼ਟਬਾਓਰਾ,
ਵਿੱਚ ਅਸਮਾਨੀ ਗੋਤੇ ਖਾਵੇ,
ਬਣਾ ਕੇ ਕੋਈ ਖੰਭ ਮਖਮਲੀ,
ਉੱਡਦਾ ਉੱਚੀ ਨਾਲ ਹਵਾਵਾਂ।
ਵਹਿਣ ਵਹਾਏ ਲੱਖਾਂ ਜੀਕਣ,
ਬਿਨ ਮਿਲਾਪ ਦੇ ਲੰਘਣ ਈਦਾਂ,
ਜਿਉਂ ਨਾ ਪਹੁੰਚੇ ਏਸ ਧਰਤ ਤੇ,
ਉੱਡਦਾ ਪੰਛੀ ਦਾ ਪਰਛਾਵਾਂ।
ਸੁੰਨਾ ਪਿਆ ਮਨ ਦਾ ਬਨੇਰਾ,
ਕੋਈ ਕਾਗ ਨਾ ਆ ਕੇ ਬੋਲੇ,
ਹਰ ਸ਼ੈਅ ਬਣਦੀ ਮਿਰਗ-ਤ੍ਰਿਸ਼ਨਾ,
ਦੱਸੋ ਕਿੱਦਾ ਇਹ ਮਨ ਸਮਝਾਵਾਂ।
13/09/14
|