ਗ਼ਜ਼ਲ
ਲੈਕਚਰਾਰ ਪ੍ਰਵੀਨ ਕੁਮਾਰ (ਅਸ਼ਕ)
ਖਾਲੀ ਰਹਿਣ ਸਦਾ ਉਹ ਭਰੋਲੇ ਕਿਹੜੇ ਕੰਮ ਦੇ ।
ਖਾਧੇ ਨੇ ਜੋ ਸੁੱਸਰੀ ਨੇ ਉਹ ਛੋਲੋ ਕਿਹੜੇ ਕੰਮ ਦੇ ।
ਮਿੱਠਾ ਹੁੰਦਾ ਉਹੀ ਜਿਹੜਾ ਸਖਤ ਤੇ ਪੁਰਾਣਾ ਏ,
ਬਕ ਬਕੇ ਗੰਨੇ ਜਿਹੜੇ ਉਹ ਪੋਲੇ ਕਿਹੜੇ ਕੰਮ ਦੇ ।
ਮੰਜਿਆਂ ਤੇ ਮਰ ਗਏ ਲਈ ਕਿਸੇ ਨੇ ਵੀ ਸਾਰ ਨਾ,
ਅਰਥੀ ਨੂੰ ਦਿੱਤੇ ਜਿਹੜੇ ਉਹ ਝੋਲੇ ਕਿਹੜੇ ਕੰਮ ਦੇ ।
ਖਾ ਗਈ ਚਿੰਤਾ ਸਦਾ ਗਰੀਬੀ ਤੇ ਬੀਮਾਰੀ ਦੀ,
ਨਸ਼ੇ ਵਿਚ ਗਾਏ ਜਿਹੜੇ ਉਹ ਢੋਲੇ ਕਿਹੜੇੇ ਕੰਮ ਦੇ ।
ਰੋੜ ਦੇਵੇ ਜਿਹੜਾ ਸਾਰੀ ਪੁਰਖਾਂ ਦੀ ਕਮਾਈ ਨੂੰ,
ਨਸ਼ੇ ਨਈ ਕਰਦੇ ਜਿਹੜੇ ਉਹ ਭੋਲੇ ਕਿਹੜੇ ਕੰਮ ਦੇ ।
ਲੰਘਾ ਲੈਣਾ ਵਕਤ ਦੋਹਾਂ ਪਾਸਿਆਂ ਤੋਂ ਖਾ ਕੇ,
ਵਿਆਹ ਨਾ ਕਰਾਉਣ ਉਹ ਵਿਚੋਲੇ ਕਿਹੜੇ ਕੰਮ ਦੇ ।
ਮੂੰਹੋਂ ਬੋਲ ਦੱਸਣਾ ਨਾ ਰਹਿਣਾ ਅੰਦਰੋਂ ਹੀ ਜਲਦੇ,
ਝੂਠ ਲੁਕਾਉਂਦੇ ਜਿਹੜੇ ਉਹ ਉਹਲੇ ਕਿਹੜੇ ਕੰਮ ਦੇ ।
29/04/16
ਗ਼ਜ਼ਲ
ਲੈਕਚਰਾਰ ਪ੍ਰਵੀਨ ਕੁਮਾਰ (ਅਸ਼ਕ)
ਸਦੀਆਂ ਤੋਂ ਬੜਾ ਰੋਸ਼ ਦੇਸ਼ ਦੇ ਸਿਸਟਮ ਉਤੇ ।
ਚੰਗਾ ਕਰਨ ਲਈ ਜੋਸ਼ ਦੇਸ਼ ਦੇ ਸਿਸਟਮ ਉਤੇ ।
ਹਾਜ਼ਰ ਜਿਹੜੇ ਗੈਰ ਹਾਜ਼ਰ ਕਾਗਜਾਂ ਦੇ ਵਿਚ ਨੇ,
ਲੁੱਚੇ ਲਫੰਗੇ ਨੇ ਬੋਸ ਦੇਸ਼ ਦੇ ਸਿਸਟਮ ਉਤੇ ।
ਬੱਚ ਕੇ ਏ ਰਹਿਣਾ ਕਿੱਦਾਂ ਸਿਆਸੀ ਪੰਡਤਾਂ ਤੋਂ,
ਰਹੇ ਕਿਸਾਨ ਨੇ ਸੋਚ ਦੇਸ਼ ਦੇ ਸਿਸਟਮ ਉਤੇ ।
ਸਰਕਾਰ ਤੋਂ ਵੱਧ ਬਜਟ ਹੈ ਧਰਮ ਸਥਾਨਾਂ ਦਾ,
ਧਰਮ ਵਿਆਜ਼ ਰਹੇ ਬੋਚ ਦੇਸ਼ ਦੇ ਸਿਸਟਮ ਉਤੇ ।
ਚਾਰਾਂ ਦੀ ਥਾਂ ਦਫ਼ਤਰਾਂ ਚ ਇੱਕੋ ਬੰਦਾ ਕੰਮ ਕਰਦਾ,
ਵਿਹਲੇ ਰੈਲੀਆਂ ਲਈ ਲੋਕ ਦੇਸ਼ ਦੇ ਸਿਸਟਮ ਉਤੇ ।
ਜੇ ਲੈਣੀ ਏ ਤਰੱਕੀ ਥੋੜਾ ਪਾਸਾ ਜਿਹਾ ਪਲਟੋ,
ਪਾਰਟੀ ਬਦਲੋ ਲਵੋ ਵੋਟ ਦੇਸ਼ ਦੇ ਸਿਸਟਮ ਉਤੇ ।
ਵੱਡਾ ਬੰਦਾ ਤਸਕਰੀ ਚ ਬੜਾ ਮੀਡੀਆ ਏ ਚੁੱਕਦਾ,
ਅਦਾਲਤੀਂ ਗਵਾਹ ਨਾ ਠੋਸ ਦੇਸ਼ ਦੇ ਸਿਸਟਮ ਉਤੇ ।
ਸੱਚੇ ਨੂੰ ਫਸਾਉਣਾ ਏ ਤਾਂ ਗੱਲ ਇਕ ਮਿੰਟ ਦੀ,
ਛੱਬੀ ਬਣਦੀ ਲਾ ਖਰੋਚ ਦੇਸ਼ ਸਿਸਟਮ ਉਤੇ ।
ਫਿਕਰ ਨਈਂ ਕਿਸੇ ਨੂੰ ਵੱਧਦੀ ਮਹਿੰਗਾਈ ਦਾ,
ਮੁਲਾਜ਼ਮ ਏਰੀਅਲ ਲਈ ਖਮੋਸ਼ ਦੇਸ਼ ਦੇ ਸਿਸਟਮ ਉਤੇ ।
ਔਖੇ ਬੜੇ ਸੁਧਾਰਨੇ ਮੈਂਬਰ ਆਪਣੇ ਹੀ ਘਰ ਦੇ,
ਲਾਵੇ ``ਅਸ਼ਕ`` ਕਿਵੇਂ ਰੋਕ ਦੇਸ਼ ਦੇ ਸਿਸਟਮ ਉਤੇ ।
29/04/16
ਗ਼ਜ਼ਲ
ਲੈਕਚਰਾਰ ਪ੍ਰਵੀਨ ਕੁਮਾਰ (ਅਸ਼ਕ)
ਸਾਧ ਕਰੇ ਹੰਕਾਰ ਅੱਜ ਵੀ ਨਈਂ ਤੇ ਕੱਲ ਵੀ ਨਈਂ
।
ਅਮਲੀ ਹੋਏ ਬਿਮਾਰ ਅੱਜ ਵੀ ਨਈਂ ਤੇ ਕੱਲ ਵੀ ਨਈਂ ।
ਕਣਕ ਝੋਨਾ ਕਮਾਂਦਾਂ ਨਾਲ ਮਸਾਂ ਹੋਣ ਪੂਰੇ
ਖਰਚੇ,
ਬੀਜੇ ਜੱਟ ਜੱਵਾਰ ਅੱਜ ਵੀ ਨਈਂ ਤੇ ਕੱਲ ਵੀ ਨਈਂ ।
ਸੁਰੂ ਤੋਂ ਬਣੀ ਏ ਆਦਤ ਸੋਨਾ ਛੱਤਾਂ ਵਿਚ ਲਕੋਣ
ਦੀ,
ਟੈਕਸ ਦੇਵੇ ਸੁਨਾਰ ਅੱਜ ਵੀ ਨਈਂ ਤੇ ਕੱਲ ਵੀ ਨਈਂ ।
ਪਈ ਹੋਵੇ ਆਦਤ ਜਿਨ੍ਹੰ ਤੰਗ ਗਲੀਆਂ ਵਿਚ ਰਹਿਣ
ਦੀ,
ਬਾਣੀਆ ਕਰੇ ਇਤਬਾਰ ਅੱਜ ਵੀ ਨਈਂ ਤੇ ਕੱਲ ਵੀ ਨਈਂ ।
ਭਰੋਸਾ ਨਹੀਂ ਕੱਚਿਆਂ ਤੇ ਪੱਕਿਆਂ ਪਾਰ ਲਾਉਣਾ
ਏੇ,
ਭਾਂਡੇ ਘੜੇ ਘੁਮਾਰ ਅੱਜ ਵੀ ਨਹੀਂ ਤੇ ਕੱਲ ਵੀ ਨਈਂ ।
ਲੜਾਈ ਝਗੜਾ ਕਰਨਾ ਸਦਾ ਕੰਮ ਹੁੰਦੇ ਨੇ ਜੱਟਾਂ
ਦੇ,
ਪੰਡਿਤ ਹੱਥ ਤਲਵਾਰ ਅੱਜ ਵੀ ਨਹੀਂ ਤੇ ਕੱਲ ਵੀ ਨਈਂ ।
ਇੱਕੋ ਦੇ ਹੱਥ ਰਾਜ ਹੋਵੇ ਤਰੱਕੀ ਹੁੰਦੀ ਉਦੋਂ
ਏ,
ਮਿਲੀ ਜੁਲੀ ਸਰਕਾਰ ਅੱਜ ਵੀ ਨਈਂ ਤੇ ਕੱਲ ਵੀ ਨਈਂ ।
`ਅਸ਼ਕ` ਨੂੰ ਰੋਕਨਾ ਤਾਂ ਦੇਵੋ ਪਿਆਰ ਦੀਆਂ
ਕਸਮਾਂ,
ਮਰਾਸੀ ਕਰੇ ਪਿਆਰ ਅੱਜ ਵੀ ਨਈਂ ਤੇ ਕੱਲ ਵੀ ਨਈਂ ।
26/04/16
ਗ਼ਜ਼ਲ
ਲੈਕਚਰਾਰ ਪ੍ਰਵੀਨ ਕੁਮਾਰ (ਅਸ਼ਕ)
ਦਿਲਾਂ ਚ ਨਹੀਂ ਬੁੱਲਾਂ ਚ ਰਹਿਣਾ ਚਾਹੁੰਦਾ
ਹਾਂ ।
ਜਿੱਲਾਂ ਚ ਨਹੀਂ ਫੁੱਲਾਂ ਚ ਰਹਿਣਾ ਚਾਹੁੰਦਾ ਹਾਂ ।
ਔਖੀ ਬੜੀ ਨੌਕਰੀ ਏ ਪੰਜਾਬ ਸਰਕਾਰ ਦੀ,
ਬਿੱਲਾਂ ਚ ਨਹੀਂ ਖੁੱਲਾਂ ਚ ਰਹਿਣਾ ਚਾਹੁੰਦਾ ਹਾਂ ।
ਬੜਾ ਮਜਾ ਆਉਂਦਾ ਭਾਵੇ ਗੀਜਰ ਏ.ਸੀ. ਲਾ ਕੇ,
ਮਹਿਲਾਂ ਚ ਨਹੀਂ ਕੁੱਲਾਂ ਚ ਰਹਿਣਾ ਚਾਹੁੰਦਾ ਹਾਂ ।
ਚੋਰਾਂ ਦਾ ਏ ਰਾਜ ਜਿੱਥੇ ਉਥੇ ਭਾਅ ਕਦੋਂਂ
ਲੱਗਦੇ,
ਹੁੱਲਾਂ ਚ ਨਹੀਂ ਮੁੱਲਾਂ ਚ ਰਹਿਣਾ ਚਾਹੁੰਦਾ ਹਾਂ ।
ਖੋਹ ਲਵੇ ਬੋਤਲ ਮੈਂਥੋਂ ਸੁਪਨੇ ਦੇ ਵਿਚ ਉਹ,
ਸਚਾਈ ਚ ਨਹੀਂ ਭੁੱਲਾਂ ਚ ਰਹਿਣਾ ਚਾਹੁੰਦਾ ਹਾਂ ।
ਔਖਾ ਏ ਤਰਨਾ ਸਰੋਵਰ ਪੰਡੋਰੀ ਮਹੰਤਾਂ ਦਾ,
ਨੁੱਕਰਾਂ ਚ ਨਹੀਂ ਪਰੁੱਲਾਂ ਚ ਰਹਿਣਾ ਚਾਹੁੰਦਾ ਹਾਂ ।
26/04/16
ਗ਼ਜ਼ਲ
ਲੈਕਚਰਾਰ ਪ੍ਰਵੀਨ ਕੁਮਾਰ (ਅਸ਼ਕ)
ਪੂਛ ਹਿਲਾ ਕੇ ਜੀਣ ਦੀ ਆਦਤ ਹੋ ਗਈ ਤੇਰੀ ਓ।
ਸਬਰਾਂ ਦੇ ਘੁੱਟ ਪੀਣ ਦੀ ਆਦਤ ਹੋ ਗਈ ਤੇਰੀ ਓ।
ਮਾੜੀ ਸੰਗਤ ਦਾ ਆਖਰ ਅਸਰ ਮਾੜਾ ਹੀ ਹੁੰਦਾ ਏ,
ਠੇਕਿਆਂ ਉਤੇ ਪੀਣ ਦੀ ਆਦਤ ਹੋ ਗਈ ਤੇਰੀ ਓ।
ਯਾਰਾ ਸ਼ੇਰਾਂ ਵਾਂਗੂੰ ਜੀ ਲੈਂਦਾ ਜੇ ਵਿਆਹ ਕਰਵਾਂਦਾ ਨਾ,
ਹੁਣ ਫਿੱਸੇ ਕੱਪੜੇ ਸੀਣ ਦੀ ਆਦਤ ਹੋ ਗਈ ਤੇਰੀ ਓ ।
ਮੰਦਰਾਂ ਦੇ ਵਿਚ ਜਿਨ੍ਹਾ ਹੱਥਾਂ ਨਾਲ ਟੱਲ ਖੜਕਾਉਂਦਾ ਸੀ,
ਹੱਥ ਬੋਤਲ ਮੁਰਗਾ ਮੀਣ ਦੀ ਆਦਤ ਹੋ ਗਈ ਤੇਰੀ ਓ ।
ਸਿਰ ਤੇ ਬੋਦੀ ਲੱਕ ਤੇ ਧੋਤੀ ਕਿੱਥੇ ਚਲ ਗਈ ਓ,
ਹੇਅਰ ਕੱਟ ਤੇ ਜੀਨ ਦੀ ਆਦਤ ਹੋ ਗਈ ਤੇਰੀ ਓ ।
ਲੰਮੀਆਂ ਹੇਕਾਂ ਲਾਉਂਦਾ ਸੀ ਜ਼ੋ ਹੱਥ ਤੂੰਬੀ ਨੂੰ ਫੜਕੇ ,
ਹੁਣ ਸੱਪਾਂ ਮੁਰੇ ਬੀਨ ਦੀ ਆਦਤ ਹੋ ਗਈ ਤੇਰੀ ਓ ।
ਗੁੱਸਾ ਲੱਗਿਆ ਹੋਵੇ ਭਾਵੇਂ ਤੈਨੂੰ ਅਸ਼ਕ ਦੀਆਂ ਗੱਲਾਂ ਦਾ,
ਸੋਚ ਭਾਰਤ ਛੱਡਕੇ ਚੀਨ ਦੀ ਆਦਤ ਹੋ ਗਈ ਤੇਰੀ ਓ ।
02/02/2016
ਗ਼ਜ਼ਲ
ਲੈਕਚਰਾਰ ਪ੍ਰਵੀਨ ਕੁਮਾਰ (ਅਸ਼ਕ)
ਰੇਸ਼ਮੀ
ਕੱਪੜੇ ਕਿੱਕਰਾਂ ਉਤੇ ਰੇੜੀਂ ਨਾ ।
ਅੱਖੀਆਂ ਵਾਲੇ ਮਸਲੇ ਹਾਲੇ ਛੇੜੀਂ ਨਾ ।
ਪਤਾ ਹੋਵੇ ਜੇ ਚੋਰ, ਠੱਗ ਤੇ ਡਾਕੂ ਨੇ,
ਮੁਜਰਮ ਛੱਡ ਕੇ ਚੰਗੇ ਬੰਦੇ ਘੇਰੀਂ ਨਾਂ ।
ਜਿਨੂੰ ਸਾਰੀ ਉਮਰ ਤਸੀਹੇ ਦਿੱਤੇ ਨੇ,
ਉਹਦੇ ਲਈ ਤੂੰ ਝੂਠੇ ਅੱਥਰੂ ਕੇਰੀਂ ਨਾ ।
ਆਦਤ ਹੋਵੇ ਨਾ ਰੱਬ ਦੇ ਰਾਹ ਚੱਲਣੇ ਦੀ,
ਲੋਕਾਂ ਮੂਹਰੇ ਐਂਵੇਂ ਮਣਕੇ ਫੇਰੀਂ ਨਾਂ ।
ਹਰ ਮੌਸਮ ਵਿਚ ਰਹਿਣ ਖੜੇ ਜ਼ੋ ਸਿੱਧੇ ਨੇ,
ਇਸ਼ਕ ਨੇ ਥੱਲੇ ਸੁੱਟੇ ਕਿਸੇ ਵੀ ਨ੍ਹੇਰੀ ਨਾ ।
ਬਿਨਾਂ ਕੋਸ਼ਿਸਾਂ ਜੇ ਮੰਜਿਲ ਤੈਨੂੰ ਮਿਲ ਜਾਵੇ,
ਸੱਜਣਾ ਲਈ ਤੂੰ ਐਂਵੇ ਬੁਹਾ ਭੇੜੀ ਨਾ ।
ਮੁਫਤ ਦੀ ਪੀ ਕੇ ਭਾਵੇਂ ਦਾਬੇ ਮਾਰ ਲਈਂ,
ਆਪਣੀ ਛੱਡ ਕੇ ਹੋਰ ਦੀ ਸਾਂਭੀ ਢੇਰੀ ਨਾ ।
ਹਿੱਲ ਗਈ ਜੋ ਥੋੜੀ ਹਵਾ ਚਲਦਿਆਂ ਹੀ,
ਸੱਟੇ ਨਾਲ ਬੀਜੀ ਕੀਤੀ ਕੇਰੀ ਨਾ ।
ਬਚਪਣ ਦੇ ਵਿਚ ਵੇਖੇ ਪੱਥਰ ਵੱਧਦੇ ਮੈਂ,
ਸੁੱਕਾ ਭੱਖਰਾ ਵੇਖ ਕੇ ਢਾਵੀਂ ਢੇਰੀ ਨਾਂ ।
ਝੂਠੇ ਫਰੇਬੀਆਂ ਕੋਲੋਂ ਪਾਸਾ ਮੌੜ ਲਈਂ,
ਨਾਲ “ਅਸ਼ਕ” ਦੇ ਚਲਦੇ ਲਾਵੀਂ ਦੇਰੀ ਨਾਂ ।
10/07/15
ਗ਼ਜ਼ਲ
ਲੈਕਚਰਾਰ ਪ੍ਰਵੀਨ ਕੁਮਾਰ (ਅਸ਼ਕ)
ਉਦੋਂ ਤੋਂ ਏ ਮੇਰਾ ਇਤਿਹਾਸ ਬਣਿਆ ।
ਜਦੋਂ ਤੋਂ ਓ ਮੇਰੇ ਲਈ ਖਾਸ ਬਣਿਆ ।
ਝੁੱਲਦਾ ਸੀ ਨਾਲ ਸਦਾ ਠੰਡੀਆਂ ਹਵਾਵਾਂ ਦੇ
ਚਿੜਾ ਪਿੱਛੋਂ ਪਏ ਮੀਂਹ ਦੀ ਪੜਾਸ ਬਣਿਆ ।
ਰੱਖਿਆ ਸੀ ਜਿਹਨੂੰ ਕਦੇ ਪੂਜਾ ਦੇ ਸਥਾਨ ਤੇ,
ਓ ਮਹਿਖਾਣੇ ਦੀ ਸ਼ਰਾਬ ਦਾ ਗਲਾਸ ਬਣਿਆ ।
ਦਿਲ ਨਾਲ ਦਿਲ ਦਾ ਹੋਇਆ ਮੇਲ ਨਾ,
ਸਦੀਆਂ ਤੋਂ ਨੈਣਾਂ ਦੀ ਤਲਾਸ ਬਣਿਆ।
ਮਾਰਦਾ ਸੀ ਜਿਹੜਾ ਕਦੇ ਉੱਚੀਆਂ ਉਡਾਰੀਆਂ,
ਗਧਿਆਂ ਦਾ ਅੱਜ ਏ ਓ ਦਾਸ ਬਣਿਆ ।
ਰੱਖਿਆ ਸੀ ਨਾਂ ਜਿਹਦਾ ਪੰਜ ਪਾਣੀ ਕਰਕੇ,
ਦਰਦਾਂ ਦਾ ਸਤਲੁਜ਼, ਰਾਵੀ ਤੇ ਬਿਆਸ ਬਣਿਆ।
ਸੁਪਣੇ ਚ ਜਿਹੜੀ ਕਦੇ ਸੋਚੀ ਨਹੀ ਸੋਚ ਸੀ,
ਅਸ਼ਕ ਲਈ ਉਹੀ ਅੱਜ ਅਹਿਸਾਸ ਬਣਿਆ ।
10/07/15
ਗ਼ਜ਼ਲ
ਲੈਕਚਰਾਰ ਪ੍ਰਵੀਨ ਕੁਮਾਰ (ਅਸ਼ਕ)
ਹਰ ਇਕ ਬੰਦੇ ਦੇ ਨੇ ਕੰਮ ਵੱਖੋ ਵੱਖਰੇ ।
ਇਕੋ ਰੰਗ ਖੂਨ ਦਾ ਏ ਚੰਮ ਵੱਖੋ ਵੱਖਰੇ ।
ਕੋਈ ਸੁਣੇ ਗੀਤ ਕੋਈ ਗੀਤਾਂ ਨੂੰ ਏ ਲਿਖਦਾ,
ਮਨ ਪਰਚਾਉਣ ਦੇ ਏ ਫੰਨ ਵੱਖੋ ਵੱਖਰੇ ।
ਕੋਈ ਕਰੇ ਕੰਮ ਦੀ ਕੋਈ ਬੱਚਿਆਂ ਦੀ ਚਿੰਤਾ,
ਸੰਸਾਰ ਵਿਚ ਦੁਨੀਆਂ ਦੇ ਗੰਮ ਵੱਖੋ ਵੱਖਰੋ।
ਸੁਣੇ ਕੌਣ ਅੱਜ ਗਰੀਬ ਤੇ ਲਾਚਾਰ ਦੀ,
ਡੁਬਦੇ ਨੂੰ ਡੋਬਣ ਲਈ ਯੰਮ ਵੱਖੋ ਵੱਖਰੇ ।
ਕੋਈ ਜੀਵੇ ਸ਼ੇਰ ਵਾਂਗੂੰ ਕੋਈ ਕੁੱਤਾ ਬਣ ਜੀਂਵਦਾ,
ਜਿੰਦਗੀ ਬਿਤਾਉਣ ਦੇ ਨੇ ਦਮ ਵੱਖੋ ਵੱਖਰੇ ।
ਕੋਈ ਮੰਨੇ ਬਿਕਰਮੀ ਕੋਈ ਹੋਰ ਨੂੰ ਏ ਮੰਨਦਾ,
ਸਮੇਂ ਦੇ ਪੈਮਾਣੇ ਲਈ ਥੰਮ ਵੱਖੋ ਵੱਖਰੋ ।
10/07/15
ਗ਼ਜ਼ਲ
ਲੈਕਚਰਾਰ ਪ੍ਰਵੀਨ ਕੁਮਾਰ (ਅਸ਼ਕ)
ਸੱਤਾ ਦੇ ਭੁੱਖਿਆਂ ਨਾਲ ਤੂੰ ਪਾਵੀਂ ਯਾਰੀ ਨਾ ।
ਸਿਲਕੀ ਵੇਖ ਕੇ ਆਪਣਾ ਖੱਦੜ ਪਾੜੀ ਨਾ ।
ਆਸਮਾਨ ਵਿਚ ਅਮੀਰ ਤੇ ਪੰਛੀ ਵੇਖ ਲਈਂ,
ਬਿਨਾਂ ਬਾਹਾਂ ਦੇ ਸਮੁੰਦਰ ਚ ਲਾਵੀ ਤਾਰੀ ਨਾਂ ।
ਵੱਡੇ ਬਣਕੇ ਬੈਠੇ ਜ਼ੋ ਕਰਕੇ ਬੇਇਮਾਨੀ,
ਸੀਸ ਮਹਿਲ ਨੂੰ ਕੇ ਕੁੱਲੀ ਸਾੜੀ ਨਾਂ ।
ਮਿਹਨਤ ਮੁਸ਼ੱਕਤ ਕਰਕੇ ਵਕਤ ਲੰਘ ਜਾਵੇ,
ਵਿਹਲੇ ਗੱਪਾਂ ਮਾਰਕੇ ਵਕਤ ਗੁਜ਼ਾਰੀਂ ਨਾਂ ।
ਆਪਣੀ ਘਰਵਾਲੀ ਜੇ ਕਰੇ ਇਤਬਾਰ ਸਦਾ,
ਆਪਣੇ ਪਿੱਛੇ ਐਂਵੇ ਲਾਈਂ ਕੁਆਰੀ ਨਾਂ ।
ਝੱਲਣੀਆਂ ਪੈਂਣੀਆਂ ਗੱਲਾਂ ਜੇ ਅੱਗੇ ਵੱਧਣਾ ਏ,
ਹੋਸ਼ਿਆਂ ਪਿੱਛੇ ਲੱਗ ਕੇ ਐਵੇਂ ਹਾਰੀ ਨਾਂ ।
“ਅਸ਼ਕ” ਹੋਵੇ ਨਾ ਰੂਪ ਰਾਂਝੇ ਮਜਨੂੰ ਦਾ ,
ਪਾਗਲ ਸਮਝਕੇ ਐਵੇਂ ਪੱਥਰ ਮਾਰੀ ਨਾਂ ।
10/07/15
ਗ਼ਜ਼ਲ(ਠੀਕ)
ਲੈਕਚਰਾਰ ਪ੍ਰਵੀਨ ਕੁਮਾਰ (ਅਸ਼ਕ)
ਉਹਦੇ ਭੇਜੇ ਖਤਾਂ ਦੇ ਜਵਾਬ ਲਿਖੇ ਹੋਏ ਨੇ ।
ਉਹਦੇ ਲਈ ਵੇਖੇ ਜਿਹੜੇ ਖਾਬ ਲਿਖੇ ਹੋਏ ਨੇ ।
ਸਿਖਰ ਦੁਪਹਿਰੇ ਵੱਲ ਟਿੱਪਬਿਆਂ ਦੇ ਤੁਰਨਾ,
ਮੇਰੀ ਪੈਲੀ ਵਿੱਚੋਂ ਤੋੜੇ ਸਾਗ ਲਿਖੇ ਹੋਏ ਨੇ ।
ਸੁਣਕੇ ਸੀ ਜਿਨ੍ਹਾਂ ਮੈਂ ਗਲੀ ਵੱਲ ਭੱਜਦਾ,
ਉਹਦੇ ਮੂੰਹੋਂ ਗਾਏ ਹੋਏ ਰਾਗ ਲਿਖੇ ਹੋਏ ਨੇ ।
ਆਦਤ ਸੀ ਉਹਨੂੰ ਪਾਣੀ ਬਾਹਰ ਸੁੱਟਣੇ ਦੀ,
ਉਹਦੀ ਗਲੀ ਵਿਚੋਂ ਲੱਗੇ ਦਾਗ ਲਿਖੇ ਹੋਏ ਨੇ।
ਸੁੱਕੇ ਪਏ ਹੁਣ ਜਿਹੜੇ ਉਹਦੀਆਂ ਉਡੀਕਾਂ ਵਿਚ,
ਵਹੇ ਅੱਖੀਆਂ ਚੋਂ ਰਾਵੀ ਤੇ ਚਣਾਵ ਲਿਖੇ ਹੋਏ ਨੇ ।
ਰੋਕਦੇ ਸੀ ਰਸਤਾ ਜ਼ੋ ਫੰਨਾ ਨੂੰ ਖਿਲਾੜ ਕੇ,
ਉਹਦੇ ਭਾਈ ਫਨੀਅਰ ਨਾਗ ਲਿਖੇ ਹੋਏ ਨੇ ।
ਮੰਗੀਆਂ ਦੁਵਾਵਾਂ ਜ਼ੋ ਉਹਦੀ ਖੁਸ਼ੀ ਲਈ ਸਦਾ,
ਉਹਦੇ ਲਈ ਬਾਲੇ ਜ਼ੋ ਚਿਰਾਗ ਲਿਖੇ ਹੋਏ ਨੇ ।
ਕਦੋਂ ਕਿਵੇਂ ਕੀਤਾ ਬਰਬਾਦ ਮੈਨੂੰ ਉਸਨੇ,
ਝੂਠੇ ਉਹਦੇ ਵਾਅਦੇ ਦੇ ਹਿਸਾਬ ਲਿਖੇ ਹੋਏ ਨੇ ।
10/07/15
ਗ਼ਜ਼ਲ
ਲੈਕਚਰਾਰ ਪ੍ਰਵੀਨ ਕੁਮਾਰ (ਅਸ਼ਕ)
ਕਿਵੇਂ ਆਸ਼ਕ ਹਲਾਉਣੇ, ਨੇ ਮੁਟਿਆਰਾਂ ਦੇ ਮਸਲੇ ਨੇ।
ਕਿਵੇਂ ਬੇਕਾਰ ਘਟਾਉਣੇ, ਨੇ ਸਰਕਾਰਾਂ ਦੇ ਮਸਲੇ ਨੇ ।
ਲਿਖਿਆ ਹੋਵੇ ਕਿੰਨਾ ਵੀ ਭਾਵੇਂ ਬੇਸੁਰਾ ਕੋਈ ਗੀਤ,
ਕਿਵੇਂ ਇਹ ਸੁਰ ਲਵਾਉਣੇ, ਨੇ ਕਲਾਕਾਰਾਂ ਦੇ ਮਸਲੇ ਨੇ ।
ਮਿਲੀ ਹੋਵੇ ਜੇ ਗੁੜਤੀ ਜਿਸਨੂੰ ਝੂਠ ਬੋਲਣ ਦੀ ਸਦਾ,
ਕਿਵੇਂ ਇਹ ਸੂਹੜ ਲਾਉਣੇ, ਨੇ ਸ਼ਾਹੁਕਾਰਾਂ ਦੇ ਮਸਲੇ ਨੇ।
ਕਿਸੇ ਤੋਂ ਕੰਮ ਕਰਵਾ ਕੇ ਯਸ ਸਾਰਾ ਆਪ ਹੀ ਖੱਟਣਾ,
ਕਿਵੇਂ ਕਿ ਪੋਚੇ ਪਾਉਣੇ, ਨੇ ਮੱਕਾਰਾਂ ਦੇ ਮਸਲੇ ਨੇ ।
ਕਵਿਤਾ ਪੂਰੀ ਕਰ ਲੈਣੀ ਸੋਚ ਸੋਚ ਸ਼ਬਦਾਂ ਨੂੰ ,
ਕਿਵੇਂ ਤੁਕਾਂਤ ਮਿਲਾਉਣੇ, ਨੇ ਕਲਮਕਾਰਾਂ ਦੇ ਮਸਲੇ ਨੇ।
ਦਿਲ ਮੁੰਡਿਆਂ ਦੇ ਮਹਿਫਲ ਚ ਕਿਹੜੇ ਹਾਲ ਲੁੱਟਣੇ ਨੇ,
ਕਿਵੇਂ ਲੋਕੀਂ ਨਚਾਉਣੇ, ਨੇ ਅਦਾਕਾਰਾਂ ਦੇ ਮਸਲੇ ਨੇ।
ਜ਼ੋ ਮੁੰਹੋਂ ਗੱਲ ਕਹਿ ਉਹ ਪੁਰੀ ਕਰਕੇ ਰਹਿੰਦਾ ਏ,
ਕਿਵੇਂ ਬੋਲ ਪੁਗਾਉਣੇ, ਨੇ ਇੱਜਤਦਾਰਾਂ ਦੇ ਮਸਲੇ ਨੇ।
ਮਹਿਬੂਬ ਜੇ ਮਿਲਣਾ ਕੰਧਾਂ ਕੋਠੇ ਠੱਪ-ਠੱਪ ਕੇ,
ਕਿਵੇਂ ਯਾਰ ਨਿਬਾਉਣੇ, ਨੇ ਦਿਲਦਾਰਾਂ ਦੇ ਮਸਲੇ ਨੇ।
31/03/15
ਗ਼ਜ਼ਲ
ਲੈਕਚਰਾਰ ਪ੍ਰਵੀਨ ਕੁਮਾਰ (ਅਸ਼ਕ)
ਲੁੱਟਣ ਗੱਭਰੂ ਪਾ ਕੇ ਜੀਨ ਮਾਡਰਨ ਕੁੜੀਆਂ ਨੇ ।
ਮਹਿਫਲ ਦੇ ਵਿਚ ਵੋਡਕਾ ਪੀਣ ਮਾਡਰਨ ਕੁੜੀਆਂ ਨੇ ।
ਕਦੇ ਮੁਨਾਲੀ ਕਦੇ ਡਲਹੋਜ਼ੀ ਜਾਵਣ ਭੱਜ-ਭੱਜ ਕੇ,
ਆਪਣੀ ਮਨ ਮਰਜੀ ਨਾਲ ਜੀਣ ਮਾਡਰਨ ਕੁੜੀਆਂ ਨੇ।
ਸੱਤਾਂ ਪਰਦਿਆਂ ਦੇ ਵਿਚ ਰਹੀਆਂ ਸਦੀਆਂ ਤੋਂ,
ਪਰਦੇ ਉਤੇ ਕਰਦੀਆਂ ਸੀਨ ਮਾਡਰਨ ਕੁੜੀਆਂ ਨੇ ।
ਹੁਣ ਨਾ ਸਾਗ ਢੋਡਾ ਤੇ ਫੁਲਕੇ ਖਾਂਦੀਆਂ ਨੇ,
ਖਾਂਦੀਆਂ ਮਟਨ ਚਿਕਣ ਤੇ ਮੀਣ ਮਾਡਰਨ ਕੁੜੀਆਂ ਨੇ ।
ਭੁੱਲ ਗਈਆਂ ਸਭ ਗਿੱਧੇ ਟੱਪੇ ਤ੍ਰਿੰਜਣਾ ਮਾਹੀਏ,
ਰੈਪ ਦੇ ਵਿੱਚ ਹੋਈਆਂ ਲੀਣ ਮਾਡਰਨ ਕੁੜੀਆਂ ਨੇ ।
ਸੋਹਣੀ ਸੱਸੀ ਲੈਲਾ ਹੀਰ ਬਣੇ ਨਾ ਕੋਈ,
ਲਾਵਣ ਯਾਰੀ ਜ਼ੋ ਖਾਵਣ ਫੀਮ ਮਾਡਰਨ ਕੁੜੀਆਂ ਨੇ।
ਟੂਣੇ ਹਾਰੀ ਢੋਂਗੀ ਡੇਰੇ ਜਾਂਦੇ ਨੇ,
ਭੁੱਲ ਕੇ ਅਸਲੀ ਦੀਨ ਮਾਡਰਨ ਕੁੜੀਆਂ ਨੇ।
ਘਰ ਦੇ ਕੰਮ ਨਾ ਮਾਂ ਨਾਲ ਕੋਈ ਕਰਾਉਂਦੀ ਏ,
ਹੈਲਥ ਕਲੱਬੀਂ ਕੱਢਣ ਬੀਮ ਮਾਡਰਨ ਕੁੜੀਆਂ ਨੇ ।
ਘਰੋਂ ਭੱਜ ਕੇ ਬਾਹਰ ਨੂੰ ਨੱਠੀਆਂ ਆਉਂਦੀਆਂ ਨੇ,
ਜਦ ਵੀ ਇਸ਼ਕ ਵਜਾਉ਼ਂਦਾ ਬੀਨ ਮਾਡਰਨ ਕੁੜੀਆਂ ਨੇ ।
31/03/15
ਗ਼ਜ਼ਲ
ਲੈਕਚਰਾਰ ਪ੍ਰਵੀਨ ਕੁਮਾਰ (ਅਸ਼ਕ)
ਛੱਡਿਆਂ ਰਾਹਾਂ ਤੇ ਜਾਣਾ ਸਾਡੀ ਆਦਤ ਨਈਂ ।
ਲੱਥਿਆ ਕਿਸੇ ਦਾ ਪਾਣਾ ਸਾਡੀ ਆਦਤ ਨਈਂ ।
ਭਰ ਲਈਏ ਢਿੱਡ ਖਾ ਸੱਤਾਂ ਦਿਨਾਂ ਦੀ ਬਹੀ,
ਹੱਕ ਕਿਸੇ ਦਾ ਖਾਣਾ ਸਾਡੀ ਆਦਤ ਨਈਂ ।
ਗੈਰਾਂ ਲਈ ਵੀ ਰੱਖੀਏ ਸਦਾ ਦਿਲ 'ਚ ਮੁਹੱਬਤ,
ਬੁਣਨਾ ਨਫ਼ਰਤ ਦਾ ਤਾਣਾ ਸਾਡੀ ਆਦਤ ਨਈਂ ।
ਛੇੜ ਰੱਖੀਏ ਜੇਹਾਦ ਭਾਵੇਂ ਪੇਸ਼ ਨਾ ਚੱਲੇ ਸਾਡੀ,
ਪਰ ਜੀਣਾ ਬਣਕੇ ਕਾਣਾ ਸਾਡੀ ਆਦਤ ਨਈਂ ।
ਘੋਟ ਦਈਏ ਗਲਾ ਆਪਣੀਆਂ ਸਭ ਖੂਸ਼ੀਆਂ ਦਾ,
ਸੁਪਣੇ ਕਿਸੇ ਦੇ ਦਾਅ ਲਾਣਾ ਸਾਡੀ ਆਦਤ ਨਈਂ ।
ਬਣਾਇਆ ਹੋਵੇ ਭਾਵੇਂ ਆਪਣਾ ਹੋਰਾਂ ਤੋਂ ਚੰਗਾ,
ਕੁੱਲੀ ਗਰੀਬ ਦੀ ਢਾਣਾ ਸਾਡੀ ਆਦਤ ਨਈਂ ।
ਫੜਾ ਦਈਏ ਬਾਂਹ ਜੇ ਉਂਗਲ ਫੜੇ ਕੋਈ ਸਾਡੀ,
ਹੈਂਕੜ ਖਾਂ ਨੂੰ ਚਾਣਾ ਸਾਡੀ ਆਦਤ ਨਈਂ ।
ਮੁਕਾਅ ਲਈਏ ਆਪੇ ਹੋਵੇ ਜੇ ਨਿੱਜੀ ਝਗੜਾ,
ਬੁਲਾਣਾ ਆਪਣੇ ਘਰ ਥਾਣਾ ਸਾਡੀ ਆਦਤ ਨਈਂ ।
ਭਾਵੇਂ ਲੱਗ ਜਾਵੇ ਮਹੀਨਾ ਬਣਾਵਣ ਲਈ ਇਕ ਤੁਕ,
ਲਿਖਿਆ ਕਿਸੇ ਦਾ ਗਾਣਾ ਸਾਡੀ ਆਦਤ ਨਈਂ ।
29/01/15
ਗ਼ਜ਼ਲ
ਲੈਕਚਰਾਰ ਪ੍ਰਵੀਨ ਕੁਮਾਰ (ਅਸ਼ਕ)
ਓਹਦੇ ਆਉਣ ਵਾਲਾ ਵੇਲਾ ਪੁੱਛਦਾ ਹੀ ਰਹਿ ਗਿਆ ।
ਓਹਦੇ ਲਈ ਲੋਕਾਂ ਮੂਰੇ ਝੁੱਕਦਾ ਹੀ ਰਹਿ ਗਿਆ ।
ਮਾਰ ਗਿਆ ਬਾਜੀ ਕੋਈ ਮੀਣਾ ਜਿਹਾ ਬਣ ਕੇ,
ਬਿਨਾ ਪੀਤੇ ਉਹਦੀ ਗਲੀ ਬੁੱਕਦਾ ਹੀ ਰਹਿ ਗਿਆ ।
ਪਤਾ ਨਹੀਓਂ ਉਹ ਸੀ ਸ਼ੌਕੀਨ ਮੋਟੇ ਝੋਨੇ ਦਾ,
ਗਿਆਰਾਂ ਇੱਕੀ ਉਸ ਲਈ ਮੁੱਛਦਾ ਹੀ ਰਹਿ ਗਿਆ ।
ਸੋਚਿਆ ਸੀ ਕਰ ਲਵਾਂਗਾ ਦੋ ਕੰਮ ਇਕੋ ਵੇਲੇ,
ਪੰਡ ਬੰਨ ਲੈ ਗਿਆ ਕੋਈ ਰੁੱਕਦਾ ਹੀ ਰਹਿ ਗਿਆ ।
ਸਹੇ ਨਾ ਉਹ ਤਕਲੀਫ ਕੋਈ ਕਦੇ ਮੇਰੇ ਹੁੰਦਿਆਂ,
ਉਹਦੀ ਰਾਹਾਂ ਵਿਚੋਂ ਕੰਡੇ ਚੁੱਕਦਾ ਹੀ ਰਹਿ ਗਿਆ ।
ਆਪਣੇ ਸੀ ਜਿਹੜੇ ਮੇਰੇ ਉਦੋਂ ਲੱਗਦੇ ਪਰਾਏ ਸੀ,
ਉਹਦੇ ਲਈ ਯਾਰਾਂ ਨਾਲ ਰੁੱਸਦਾ ਹੀ ਰਹਿ ਗਿਆ ।
29/01/15
ਗ਼ਜ਼ਲ
ਲੈਕਚਰਾਰ ਪ੍ਰਵੀਨ ਕੁਮਾਰ (ਅਸ਼ਕ)
ਕਾਗਜ਼ੀ ਰੂਮਾਲਾਂ ਦੇ ਵੀ ਦਿਨ ਆਏ ਹੋਏ ਨੇ ।
ਫਰਜ਼ੀ ਮਿਸਾਲਾਂ ਦੇ ਵੀ ਦਿਨ ਆਏ ਹੋਏ ਨੇ ।
ਗਾਏ ਹੋਏ ਗੀਤ ਲੋਕ ਫਿਰ ਗਾਈ ਜਾਂਵਦੇ,
ਇਲੈਕਟੋ੍ਰਨਿਕ ਤਾਲਾਂ ਦੇ ਵੀ ਦਿਨ ਆਏ ਹੋਏ ਨੇ ।
ਏਥੇ ਕਹਿਣੀ ਹਾਂ ਫਿਰ ਉਥੇ ਨਾ ਆਖਣੀ,
ਪੋਲੀਟੀਕਲ ਚਾਲਾਂ ਦੇ ਵੀ ਦਿਨ ਆਏ ਹੋਏ ਨੇ ।
ਕਰਦੀਆਂ ਨਈਂ ਦੋ ਗੁੱਤਾਂ ਪੇਂਡੂ ਕੁੜੀਆਂ,
ਸਜਾਵਟੀ ਵਾਲਾਂ ਦੇ ਵੀ ਦਿਨ ਆਏ ਹੋਏ ਨੇ ।
ਪੀਵੇ ਕਿਥੋਂ ਹੁਣ ਰਸ ਫੁੱਲਾਂ ਵਿਚੋਂ ਭੰਵਰਾ,
ਸੁੱਕ ਗਈਆ ਡਾਲਾਂ ਦੇ ਵੀ ਦਿਨ ਆਏ ਹੋਏ ਨੇ ।
ਗੁੱਲੀ ਡੰਡਾ ਲੁਕਣ ਮੀਚੀ ਭੁੱਲ ਗਏ ਸਭ,
ਐਨਡੋਇਡ ਮੋਬਾਇਲਾਂ ਦੇ ਵੀ ਦਿਨ ਆਏ ਹੋਏ ਨੇ ।
ਭੇਜੇ ਨਾ ਸੁਨੇਹਾ ਅੱਜ ਕਾਵਾਂ ਹੱਥ ਕੋਈ ਵੀ,
ਅਨਵਾਨਟਡ ਕਾਲਾਂ ਦੇ ਦਿਨ ਆਏ ਹੋਏ ਨੇ।
ਕਰੇ ਕੌਣ ਗੋਹਾ ਪੋਚਾ ਨਿਤ ਤੜਕੇ ਉਠਕੇ,
ਸੰਗਮਰੀ ਟਾਇਲਾਂ ਦੇ ਵੀ ਦਿਨ ਆਏ ਹੋਏ ਨੇ।
ਰਹੇ ਕੌਣ ਚੁੱਪ ਬਾਪੂ ਖੂੰਡੇ ਕੋਲੋਂ ਡਰਕੇ,
ਅਦਾਲਤੀ ਪੜਤਾਲਾਂ ਦੇ ਵੀ ਦਿਨ ਆਏ ਹੋਏ ਨੇ ।
ਹੋਈ ਬੇਕਦਰੀ ਏ ਗਾਊ ਦਿਆਂ ਜਾਇਆਂ ਦੀ,
ਮਸ਼ੀਨਰੀ ਕਮਾਲਾਂ ਦੇ ਵੀ ਦਿਨ ਆਏ ਹੋਏ ਨੇ ।
ਬਾਰਾਂ ਟੈਂਨੀ ਖੇਡੇ ਕੌਣ ਮਨ ਪਰਚਾਉਣ ਲਈ,
ਪਲੇਕਾਰਡ ਖਾਲਾਂ ਦੇ ਵੀ ਦਿਨ ਆਏ ਹੋਏ ਨੇ ।
29/01/15
ਗ਼ਜ਼ਲ
ਲੈਕਚਰਾਰ ਪ੍ਰਵੀਨ ਕੁਮਾਰ (ਅਸ਼ਕ)
ਬਿਨਾ ਵਜ੍ਹਾ ਜੱਚਣਾ ਸਿਖਾਗੇ ਮੈਂਨੂੰ ਫੁਕਰੇ ।
ਅੱਧਾ ਤੰਨ ਢੱਕਣਾ ਸਿਖਾਗੇ ਮੈਂਨੂੰ ਫੁਕਰੇ ।
ਧਰਮ ਸਥਾਨਾਂ ਉਤੇ ਰੋਜ਼ ਸੇਵਾ ਕਰਨੀ,
ਅੱਖ ਮਾੜੀ ਰੱਖਣਾ ਸਿਖਾਗੇ ਮੈਨੂੰ ਫੁਕਰੇ ।
ਆਪਣੀ ਸੁਣਾਦੇ ਰਹਿਣਾ ਸਦਾ ਹਿੱਕ ਤਾਣਕੇ,
ਸੁਣਾਵੇ ਕੋਈ ਭੱਖਣਾ ਸਿਖਾਗੇ ਮੈਨੂੰ ਫੁਕਰੇ ।
ਪੜਿਆ ਨਾ ਹੋਵੇ ਖਾਨਦਾਣ ਵਿਚੋਂ ਕੋਈ ਵੀ,
ਅੰਗਰੇਜ਼ੀ ਸਦਾ ਰੱਟਣਾ ਸਿਖਾਗੇ ਮੈਨੂੰ ਫੁਕਰੇ ।
ਦੇਣਾ ਸਦਾ ਸਾਥ ਝੂਠੇ ਤੇ ਬੇਇਮਾਨਾਂ ਦਾ,
ਸੱਚਿਆਂ ਨੂੰ ਸੱਟਣਾ ਸਿਖਾਗੇ ਮੈਨੂੰ ਫੁਕਰੇ ।
ਘਰ ਭਾਵੇਂ ਖਾਦੀ ਹੋਵੇ ਸਦਾ ਮੂੰਗੀ ਮਸਰੀ,
ਬਾਹਰ ਚਿਕਣ ਚੱਕਣਾ ਸਿਖਾਗੇ ਮੈਨੂੰ ਫੁਕਰੇ ।
ਮਹਿਫਲਾਂ ਚ ਕਿਵੇਂ ਸਦਾ ਵੱਡੇ ਬਣ ਬਹੀਦਾ,
ਕੁੱਲੀਆਂ ਚ ਵੱਸਣਾ ਸਿਖਾਗੇ ਮੈਨੂੰ ਫੁਕਰੇ ।
ਹੱਥਾਂ ਵਿਚ ਫਰਨੇ ਸਦਾ ਨੇਜੇ ਅਤੇ ਟਕੁਏ,
ਕੁੱਤਿਆਂ ਤੋਂ ਬੱਚਣਾ ਸਿਖਾਗੇ ਮੈਨੂੰ ਫੁਕਰੇ ।
29/01/15
ਗ਼ਜ਼ਲ
ਲੈਕਚਰਾਰ ਪ੍ਰਵੀਨ ਕੁਮਾਰ (ਅਸ਼ਕ)
ਬਿਨਾ ਸੱਜਣਾ ਦੇ ਜੀਣਾ ਔਖਾ ਹੁੰਦਾ ਏ ।
ਪੁਰਾਣੇ ਜਖ਼ਮਾਂ ਨੂੰ ਸੀਣਾ ਔਖਾ ਹੁੰਦਾ ਏ ।
ਜਿਉਂਦਾ ਰਿਹਾ ਜ਼ੋ ਅਣਖ ਦੇ ਨਾਲ ਸਦਾ,
ਸੁਣਨਾ ਲੋਕਾਂ ਤੋਂ ਹੀਣਾ ਔਖਾ ਹੁੰਦਾ ਏ ।
ਮੁਦਤ ਮਗਰੋਂ ਮਿਲੇ ਜੇ ਜਿੰਦਗੀ ਚ ਖੁਸ਼ੀ,
ਬਿਤਾਨਾ ਸੋਗ ਦਾ ਵਰੀਨਾ ਔਖਾ ਹੁੰਦਾ ਏ।
ਮੰਗ ਮੰਗ ਕੇ ਖਾਂਦੇ ਰਹੇ ਜੋ ਸਾਰੀ ਜਿੰਦਗੀ,
ਹੋਣਾ ਸਾਮਣੇ ਉਨ੍ਹਾਂ ਦੇ ਨੀਵਾਂ ਔਖਾ ਹੁੰਦਾ ਏ ।
ਸਜਾਈਆਂ ਹੋਣ ਜਿਨ੍ਹੇ ਯਾਰਾਂ ਨਾਲ ਮਹਿਫਲਾਂ,
ਇਕੱਲਿਆਂ ਉਸ ਲਈ ਪੀਣਾ ਔਖਾ ਹੁੰਦਾ ਏ ।
ਕੀਤੀ ਹੋਵੇ ਜਿਨ੍ਹੇ ਗੱਲ ਹੱਕ ਤੇ ਸੱਚ ਦੀ,
ਬਣਨਾ ਉਸ ਲਈ ਮੀਣਾ ਔਖਾ ਹੁੰਦਾ ਏ ।
27/01/2015
ਗ਼ਜ਼ਲ
ਲੈਕਚਰਾਰ ਪ੍ਰਵੀਨ ਕੁਮਾਰ (ਅਸ਼ਕ)
ਸ਼ਗਨਾਂ ਦਾ ਜੋੜਾ ਪਾ ਕੇ ਫਿਰੇ ਨੀ ਤੂੰ ਜੱਚਦੀ ।
ਕਣਕਾਂ ਨੂੰ ਲੱਗੀ ਹੋਈ ਅੱਗ ਜਿਵੇਂ ਮੱਚਦੀ ।
ਕਿਥੋਂ ਏ ਖਰੀਦਿਆ ਤੇ ਕਿੰਨੇ ਦਾ ਏ ਆਇਆ,
ਇਸਾਰਿਆਂ ਦੇ ਨਾਲ ਨੀ ਤੂੰ ਸਖੀਆਂ ਨੂੰ ਦੱਸਦੀ ।
ਫੂਕ ਫੂਕ ਰੱਖੇਂ ਪੈਰ ਨੀ ਤੂੰ ਧਰਤੀ ਦੇ ਉਤੇ,
ਆਪਣੇ ਹੀ ਆਪ ਕੋਲੋਂ ਫਿਰੇ ਨੀ ਤੂੰ ਬੱਚਦੀ ।
ਚੜਿਆ ਏ ਚਾਹ ਤੈਨੂੰ ਪਰ ਕੋਈ ਖਾਮੋਸ਼ ਏ,
ਜਿਹਦੇ ਪਿਆਰ ਲਈ ਨੀ ਤੂੰ ਫਿਰਦੀ ਸੀ ਨੱਸਦੀ ।
27/01/2015
ਗ਼ਜ਼ਲ
ਲੈਕਚਰਾਰ ਪ੍ਰਵੀਨ ਕੁਮਾਰ (ਅਸ਼ਕ)
ਦਿਲ ਆਪਣੇ ਨੂੰ ਕਦੇ ਠਾਰਨ ਦਾ ਮੌਕਾ ਹੀ ਨਈਂ ਮਿਲਿਆ ।
ਦੋ ਪਲ ਉਸ ਨਾਲ ਗੁਜਾਰਨ ਦਾ ਮੌਕਾ ਹੀ ਨਈਂ ਮਿਲਿਆ ।
ਕਰਦਾ ਰਿਹਾ ਮੈਂ ਉਸ ਨਾਲ ਮੁਹੱਬਤ ਸਦਾ ਹੀ ਇਕ ਤਰਫੀ,
ਗਲਤੀ ਆਪਣੀ ਨੂੰ ਸੁਧਾਰਨ ਦਾ ਮੌਕਾ ਹੀ ਨਈਂ ਮਿਲਿਆ।
ਸੋਚਿਆ ਸੀ ਕਈ ਵਾਰੀ ਪਹੁੰਚਾਵਾਂ ਦਿਲ ਉਸਦੇ ਨੂੰ ਕੋਈ ਠੇਸ,
ਸਾਹਮਣੇ ਉਹਦੇ ਖਤਾਂ ਨੂੰ ਸਾੜਨ ਦਾ ਮੌਕਾ ਹੀ ਨਈਂ ਮਿਲਿਆ ।
ਕਰਦਾ ਰਿਹਾ ਉਹ ਹਰ ਵੇਲੇ ਹੀ ਮੇਰੇ ਨਾਲ ਬੇਇਮਾਨੀਆਂ,
ਕਿਸੇ ਗੱਲੋਂ ਉਸ ਨਾਲ ਵਿਗਾੜਨ ਦਾ ਮੌਕਾ ਹੀ ਨਈਂ ਮਿਲਿਆ ।
ਕੋਸ਼ਿਸ਼ ਕੀਤੀ ਕਈ ਵਾਰੀ ਉਸਦੀ ਨਜ਼ਰ ਆਪਣੇ ਵੱਲ ਦੁਆਣ ਦੀ,
ਆਪਣੇ ਆਪ ਨੂੰ ਸੱਜਣ ਸਵਾਰਨ ਦਾ ਮੌਕਾ ਹੀ ਨਈਂ ਮਿਲਿਆ ।
27/01/2015
ਗ਼ਜ਼ਲ
ਲੈਕਚਰਾਰ ਪ੍ਰਵੀਨ ਕੁਮਾਰ (ਅਸ਼ਕ)
ਪਿਆਰ ਮੇਰਾ ਕਿੱਲੀ ਤੇ ਉਦੋਂ ਟੰਗਿਆ ਹੋਵੇਗਾ ।
ਜਦੋਂ ਸ਼ਾਦੀ ਦਾ ਜ਼ੋੜਾ ਉਨੇ ਫੰਡਿਆ ਹੋਵੇਗਾ ।
ਲੱਗਦਾ ਹੋਵੇਗਾ ਉਹਦਾ ਪਾ ਕੇ ਲਾਲ ਜ਼ੋੜਾ,
ਪਰ ਅੰਦਰੋਂ ਪਿਆਰ ਮੇਰੇ ਚ ਰੰਗਿਆ ਹੋਵੇਗਾ ।
ਹੋ ਗਿਆ ਹੋਵੇਗਾ ਦਿਲ ਮੇਰਾ ਲੀਰੋ ਲੀਰ,
ਪੱਲਾ ਉਸਦਾ ਜਦ ਹੋਰ ਨਾਲ ਗੰਢਿਆ ਹੋਵੇਗਾ ।
ਹੋਏ ਹੋਣਗੇ ਉਸਦੇ ਉਦੋਂ ਦੋ ਟੁੱਕੜੇ,
ਜਦੋਂ ਜਿਸਮ ਤੇ ਰੂਹ ਵਿਚ ਵੰਡਿਆ ਹੋਵੇਗਾ ।
ਹੋਇਆ ਹੋਵੇਗਾ ਉਹ ਇੰਝ ਤੇਜ਼ ਤਰਾਰ,
ਜਿਵੇਂ ਲੁਹਾਰ ਨੇ ਰੰਬਾ ਚੰਡਿਆ ਹੋਵੇਗਾ ।
27/01/2015
ਗ਼ਜ਼ਲ
ਲੈਕਚਰਾਰ ਪ੍ਰਵੀਨ ਕੁਮਾਰ (ਅਸ਼ਕ)
ਮਿਲਣੇ ਦੇ ਉਹਨੂੰ ਸਾਰੇ ਚੱਜ ਭੁੱਲ ਗਏ ।
ਅੱਤ ਦੇ ਸ਼ਰਾਬੀ ਜਿਵੇਂ ਪੱਬ ਭੁੱਲ ਗਏ ।
ਲੁੱਟਣ ਜੋ ਆਏ ਉਹਨੂੰ ਵੇਖ ਇਕੱਲਿਆਂ,
ਰੂਪ ਉਹਦਾ ਵੇਖ ਠੱਗੀ ਠੱਗ ਭੁੱਲ ਗਏ ।
ਬੰਨਦੇ ਸੀ ਕਦੇ ਜਿਹੜੇ ਪੇਚਾਂ ਵਾਲੀਆਂ,
ਸਿਰਾਂ ਉਤੇ ਬੰਨਣੀ ਉਹ ਪੱਗ ਭੁੱਲ ਗਏ ।
ਚੋਰੀ ਚੋਰੀ ਵੇਖਾਂ ਹੁਣ ਉਹਨੂੰ ਜਾਂਦਿਆਂ,
ਉਡੀਕਾਂ ਵਿਚ ਉਦੇ ਅਸੀਂ ਹੱਝ ਭੁੱਲ ਗਏ ।
ਹੱਥਾਂ ਉਤੇ ਜ਼ੋਤਾਂ ਰੱਖ ਮੰਗਾਂ ਮੰਨਤਾਂ,
ਸੱਜਣ ਸਵਰਨ ਦੇ ਚੱਜ ਭੁੱਲ ਗਏ ।
ਖੇਡਦੇ ਸੀ ਜਿਹੜੇ ਕਦੇ ਲੁੱਕਣ ਮਚਾਈਆਂ,
ਤੇਜ਼ ਦੋੜਾਕ ਲਾਉਣੀ ਖੱਬ ਭੁੱਲ ਗਏ ।
ਨਚਾਂਦੇ ਰਹੇ ਜਿਹੜੇ ਨਵੇਂ ਤਾਲ ਛੇੜ ਕੇ,
ਢੋਲ ਉਤੇ ਢੋਲੀ ਲਾਉਣਾ ਡੱਗ ਭੁੱਲ ਗਏ ।
ਚਾਵਾਂ ਨਾਲ ਬੈਠੇ ਜਿਹੜੇ ਲਾਵਾਂ ਲੈਣ ਲਈ,
ਉਂਗਲਾਂ ਚ ਪਾਉਣੀ ਉਹ ਦੱਬ ਭੁੱਲ ਗਏ ।
27/01/2015
ਗ਼ਜ਼ਲ
ਲੈਕਚਰਾਰ ਪ੍ਰਵੀਨ ਕੁਮਾਰ (ਅਸ਼ਕ)
ਵਿਚ ਉਹਦੀ ਯਾਦ ਇਕ ਗੀਤ ਲਿਖਿਆ ।
ਕਿਵੇਂ ਹੋਏ ਬਰਬਾਦ ਇਕ ਗੀਤ ਲਿਖਿਆ।
ਉਹਦੇ ਲਈ ਜਦੋਂ ਛਿੜ ਗਈ ਲੜਾਈ,
ਕਿਵੇਂ ਕੀਤਾ ਜਿਹਾਦ ਇਕ ਗੀਤ ਲਿਖਿਆ ।
ਨਿਕਲਦੇ ਸੀ ਜਿਹੜੇ ਕਦੀ ਸੱਜ-ਧੱਜ ਕੇ,
ਹੋਏ ਕਿਵੇਂ ਸਾਧ ਇਕ ਗੀਤ ਲਿਖਿਆ ।
ਡਰਦੇ ਸੀ ਜਿਹੜੇ ਵੇਖ ਚਿੜਿਆਂ ਦੇ ਝੂੰਡ ਤੋਂ,
ਬਣੇ ਕਿਵੇਂ ਬਾਜ ਇਕ ਗੀਤ ਲਿਖਿਆ ।
ਉਹਦੇ ਆਉਣ ਨਾਲ ਸਾਡੀ ਹੁੰਦੀ ਸੀ ਦੀਵਾਲੀ,
ਕਿਵੇਂ ਬਾਲੀਏ ਚਿਰਾਗ ਇਕ ਗੀਤ ਲਿਖਿਆ ।
ਦਿਨ ਉਹਦੇ ਜਨਮ ਦਾ ਮੈਥੋਂ ਭੁੱਲਿਆ ਨਾ ਜਾਵੇ,
ਕਿਵੇਂ ਮਨਾਈਏ ਸ਼ਰਾਦ ਇੱਕ ਗੀਤ ਲਿਖਿਆ ।
27/01/2015
ਗ਼ਜ਼ਲ
ਲੈਕਚਰਾਰ ਪ੍ਰਵੀਨ ਕੁਮਾਰ (ਅਸ਼ਕ)
ਤੈਨੂੰ ਕਿਥੋਂ ਦਸ ਬੁਲਾਵਾਂ ਨੀ ਅੱਜ ਔਖੇ ਵੇਲੇ ।
ਭੁਗਤ ਰਹੇ ਹਾਂ ਸਜਾਵਾਂ ਨੀ ਅੱਜ ਅੋਖੇ ਵੇਲੇ ।
ਫਿਕਰਾਂ ਦੇ ਵਿੱਚ ਲੰਘਦੀਆਂ ਨੇ ਹੁਣ ਸਾਡੀਆਂ ਰਾਤਾਂ,
ਕਿਸ ਨਾਲ ਬਾਤਾਂ ਪਾਵਾਂ ਨੀ ਅੱਜ ਔਖੇ ਵੇਲੇ ।
ਲੋਕਾਂ ਲਈ ਤਾਂ ਆਇਆ ਏ ਦਿਨ ਖੁਸ਼ੀਆਂ ਭਰਿਆ,
ਕਿਵੇਂ ਬੀਤੇ ਪਲ ਭੁਲਾਵਾਂ ਨੀ ਅੱਜ ਔਖੇ ਵੇਲੇ ।
ਅੱਖ ਫਰਕਦੀ ਰਹਿੰਦੀ ਏ ਹੁਣ ਖੱਬੀ ਸਾਡੀ,
ਮਨ ਨੂੰ ਕਿੰਝ ਸਮਝਾਵਾਂ ਨੀ ਅੱਜ ਔਖੇ ਵੇਲੇ ।
ਟੱਪ ਗਏ ਜੂਹਾਂ ਸਭ ਨੇ ਰੂਹਾਂ ਦੇ ਸਾਥੀ ,
ਕਿਸ ਨਾਲ ਵਕਤ ਲੰਘਾਵਾਂ ਨੀ ਅੱਜ ਔਖੇ ਵੇਲੇ ।
ਬਹੁਤੀ ਪੀ ਕੇ ਵੀ ਹੁਣ ਚੜਦੀ ਨਹੀਂ ਸਾਨੂੰ,
ਤੈਨੂੰ ਦਿਲ `ਚੋਂ ਕਿਵੇਂ ਭੁਲਾਵਾਂ ਨੀ ਅੱਜ ਔਖੇ ਵੇਲੇ ।
ਖੁਸ਼ ਨਹੀਂ ਹੁੰਦਾ ਏ ਮਨ ਸ਼ਹਿਰ ਬਜ਼ਾਰੀਂ,
ਕਿਸ ਨਾਲ ਮੇਲੇ ਜਾਵਾਂ ਨੀ ਅੱਜ ਔਖੇ ਵੇਲੇ ।
14/08/2013
ਗ਼ਜ਼ਲ
ਲੈਕਚਰਾਰ ਪ੍ਰਵੀਨ ਕੁਮਾਰ (ਅਸ਼ਕ)
ਆਪਣੇ ਹੀ ਆਪ ਤੋਂ ਸਵਾਲ ਪੁੱਛਿਆ ।
ਸੱਜਣਾਂ ਨੇ ਕਾਤੋਂ ਸਾਡਾ ਹਾਲ ਪੁੱਛਿਆ ।
ਇਕ ਵਾਰੀ ਜਿਹੜਾ ਕਾਲਜ ਚ ਦਿੱਤਾ,
ਕਿੱਥੇ ਛੱਡ ਆਈ ਏਂ ਰੂਮਾਲ ਪੁੱਛਿਆ ।
ਖੁਸ਼ਿਆਂ ਦੇ ਲੱਡੂ ਖਰੇ ਤਾਂ ਵੰਡਦੀ,
ਕਿਹਨੂੰ ਕਰ ਆਈ ਏਂ ਹਲਾਲ ਪੁੱਛਿਆ ।
ਹੁਣ ਕਾਂਤੋ ਨਜ਼ਰਾਂ ਚੁਰਾ ਕੇ ਲੰਘਦੀ,
ਉ਼ਂਗਲੀ ਨਾ ਲਾਇਆ ਕਿਹਦਾ ਬਾਲ ਪੁੱਛਿਆ ।
ਲੋਹੜੀ ਨੂੰ ਮਨਾਵੇਂ ਬਆਲ-2 ਖਤਾਂ ਨੂੰ,
ਰਾਤ ਦਾ ਕਿਉਂ ਕੀਤਾ ਰੰਗ ਲਾਲ ਪੁੱਛਿਆ।
ਉਡਦੇ ਪਰਿੰਦੇ ਸਭ ਥੱਲੇ ਲਾਹ ਲਏ,
ਬਲੋਰੀ ਤੇਰੀ ਅੱਖ ਦਾ ਕਮਾਲ ਪੁੱਛਿਆ ।
ਬੁੱਕਲਾਂ ਦਾ ਨਿਗ ਲਾ ਤੂੰ ਆਵੇਂ ਵੰਡਦੀ,
ਕਿਥੋਂ ਤੂੰ ਮੰਗਾਇਆ ਐਸਾ ਸਾਆਲ ਪੁੱਛਿਆ ।
14/08/2013
ਗ਼ਜ਼ਲ
ਲੈਕਚਰਾਰ ਪ੍ਰਵੀਨ ਕੁਮਾਰ (ਅਸ਼ਕ)
ਉਹਦੇ ਝੂਠੇ ਪਿਆਰ ਨੂੰ ਭੁਲਾਣਾ ਔਖਾ ਹੋ ਗਿਆ ।
ਉਹਨੂੰ ਛੱਡ ਹੋਰਾਂ ਨਾਲ ਲਾਉਣਾ ਔਖਾ ਹੋ ਗਿਆ ।
ਲਿਖਦੇ ਸੀ ਜਿਹੜੇ ਕਦੀਂ ਉਹਦੀਆਂ ਤਰੀਫਾਂ `ਚ,
ਆਪਣੇ ਹੀ ਗੀਤੜਾਂ ਨੂੰ ਗਾਉਣਾ ਔਖਾ ਹੋ ਗਿਆ ।
ਮਾਰਦੇ ਸੀ ਗੇੜੇ ਜਿਥੇ ਬਿਨਾਂ ਕਿਸੇ ਕੰਮ ਤੋਂ,
ਓ ਗਲੀ ਅੱਜ ਆਉਣਾ ਜਾਉਣਾ ਔਖਾ ਹੋ ਗਿਆ ।
ਵੇਖਿਆ ਸੀ ਸੁਪਨਾ ਕਦੇ ਦੋਹਾਂ ਨੇ ਇਕੱਠਿਆਂ,
ਉਸ ਲਈ ਤਾਜ ਹੁਣ ਬਣਾਉਣਾ ਔਖਾ ਹੋ ਗਿਆ ।
ਉਸ ਲਈ ਕੀਤੀਆਂ ਲੜਾਈਆਂ ਅਜੇ ਚੇਤੇ ਨੇ,
ਟਕੂਏ ਤੇ ਲੱਗਾ ਖੂਣ ਲਾਹਉਣਾ ਔਖਾ ਹੋ ਗਿਆ।
14/08/2013
ਗ਼ਜ਼ਲ
ਲੈਕਚਰਾਰ ਪ੍ਰਵੀਨ ਕੁਮਾਰ (ਅਸ਼ਕ)
ਤੇਰੀ ਉੱਚੀ ਹੀਲ ਨੇ ਹਿਲਾਏ ਗੱਭਰੂ ।
ਖਾਕ ਵਿੱਚ ਬੜੇ ਤੂੰ ਮਿਲਾਏ ਗੱਭਰੂ ।
ਤੁਰਦੀ ਦਾ ਤੇਰਾ ਲੱਕ ਕਰਦਾ ਇਸ਼ਾਰੇ,
ਅੱਤ ਦੇ ਸ਼ਿਕਾਰੀ ਉਲਜਾਏ ਗੱਭਰੂ ।
ਭਖਦੇ ਦੁਪਹਿਰ ਵਿਚ ਖਾਲੀ ਜਾਣ ਨਾ,
ਜੂਲਫਾਂ ਦੀ ਛਾਂਵੇਂ-ਛਾਂਵੇਂ ਆਏ ਗੱਭਰੂ ।
ਉਚੇ ਪੁਲ ਉਤੇ ਹੁੰਦੀਆਂ ਲੜਾਈਆਂ,
ਖੂਨ ਵਿੱਚ ਬੜੇ ਨਿਹਲਾਏ ਗੱਭਰੂ ।
ਆਉਣ ਜਾਣ ਦਾ ਨਾ ਪੱਕਾ ਟਾਇਕ ਦੱਸਦੀ,
ਧੁੱਪੇ ਖੜੇ ਕਈ ਕੁਰਲਾਏ ਗੱਭਰੂ ।
ਆਪੇ ਫਿਰੇ ਮੌਝਾਂ ਗੱਦਿਆਂ ਤੇ ਮਾਣਦੀ,
ਕੰਡਿਆਂ ਤੇ ਕਈ ਤੂੰ ਸੁਲਾਏ ਗੱਭਰੂ ।
ਪੱਕੀ ਗਲ ਪਿਆਰ ਦੀ ਨਾ ਕਿਸੇ ਨਾਲ ਕਰਦੀ,
ਸੈਨਤਾਂ ਦੇ ਨਾਲ ਫੁਸਲਾਏ ਗੱਭਰੂ ।
14/08/2013
ਗ਼ਜ਼ਲ
ਲੈਕਚਰਾਰ ਪ੍ਰਵੀਨ ਕੁਮਾਰ (ਅਸ਼ਕ)
ਹੁਣ ਇਕੱਲੀ ਏ ਆਉਂਦੀ ਨਹਿਰਾਂ ਦੇ ਕੰਢੇ ।
ਕਦੇ ਨੱਚਦੀ ਕਦੇ ਗਾਉਂਦੀ ਨਹਿਰਾਂ ਦੇ ਕੰਢੇ ।
ਪਾ ਕੇ ਸੂਟ ਗੁਲਾਬੀ ਨਾਲ ਤਿੱਲੇਦਾਰ ਜੁੱਤੀ,
ਅੱਗ ਪਾਣੀਆਂ ਨੂੰ ਲਾਉਂਦੀ ਨਹਿਰਾਂ ਦੇ ਕੰਢੇ।
ਕਦੇ ਵੇਖੇ ਉਹ ਏਧਰ ਕਦੇ ਉਹ ਉਹਦਰ,
ਨਾਗ ਗੁੱਤ ਨੂੰ ਘੁਮਾਉਂਦੀ ਨਹਿਰਾਂ ਦੇ ਕੰਢੇ ।
ਬੇਫਿਕਰ ਹੈ ਹੋਈ ਵੱਡੀਆਂ ਇੱਜ਼ਤਾਂ ਦੀ ਰਾਖੀ,
ਹੁਣ ਢੋਲੇ ਦੀਆਂ ਗਾਉਂਦੀ ਨਹਿਰਾਂ ਦੇ ਕੰਢੇ ।
ਤੇਰਾ ਕੰਮ ਕੀ ਏ ਏਧਰ ਪੁੱਛਦੇ ਨੇ ਲੋਕ,
ਹੁਣ ਬਿਨਾ ਦੱਸੇ ਤੁਰ ਜਾਂਦੀ ਨਹਿਰਾਂ ਦੇ ਕੰਢੇ ।
ਪਤਾ ਲੱਗਾ ਜਦ ਮੈਨੂੰ ਇਹ ਇਸ਼ਕੇ ਦੀ ਝੱਲੀ,
ਇਹ ਯਾਰ ਨੂੰ ਬੁਲਾਉਂਦੀ ਨਹਿਰਾਂ ਦੇ ਕੰਢੇ ।
ਆਖਰ ਸਿੱਦਕਾਂ ਦੀ ਬੇੜੀ ਲੱਗੀ ਏ ਪਾਰ,
ਹੁਣ ਅਸ਼ਕ ਦੀ ਏ ਚਾਂਦੀ ਨਹਿਰਾਂ ਦੇ ਕੰਢੇ ।
24/07/2013
ਗ਼ਜ਼ਲ
ਲੈਕਚਰਾਰ ਪ੍ਰਵੀਨ ਕੁਮਾਰ (ਅਸ਼ਕ)
ਸਾਨੂੰ ਸੁੱਤਿਆਂ ਨੂੰ ਜਗਾਈ ਨਾ ਨੀ ਅੱਲੜ ਕੁੜੀਏ ।
ਹੁਣ ਗੀਤ ਇਸ਼ਕ ਦੇ ਗਾਈਂ ਨਾ ਅੱਲੜ ਕੁੜੀਏ ।
ਯੋਗੀ ਤਾਂ ਆਉਂਦੇ ਰਹਿਣਗੇ ਨੀ ਤੇਰੇ ਵੇਹੜੇ,
ਉਨ੍ਹਾਂ ਨਾਲ ਤੁਰ ਜਾਈਂ ਨਾ ਨੀ ਅੱਲੜ ਕੁੜੀਏ ।
ਛੱਡ ਦੇ ਫੇਰੇ ਮਾਰਨੇ ਨੀ ਬਜ਼ਾਰਾਂ ਵਿਚ,
ਕਿਤੇ ਐਵੇਂ ਲੁੱਟੀ ਜਾਈਂ ਨਾ ਨੀ ਅੱਲੜ ਕੁੜੀਏ ।
ਖੁਸ਼ੀਆਂ ਦਾ ਵੇਲਾ ਮੁਸ਼ਕਿਲ ਨਾਲ ਹੈ ਆਈਆ,
ਹੱਸਦਿਆਂ ਨੂੰ ਰੁਲਾਈਂ ਨਾ ਨੀ ਅੱਲੜ ਕੁੜੀਏ।
ਹੋਇਆ ਫਿਰਦਾ ਤੇਰੇ ਤਾ ਹਰ ਕੋਈ ਏ ਲੱਟੂ,
ਦਰਾਂ `ਚ ਮੰਜੀ ਡਾਈਂ ਨਾ ਨੀ ਅੱਲੜ ਕੁੜੀਏ ।
ਇਸ਼ਕ ਦਾ ਭਾਂਬੜ ਅੱਜ ਹੈ ਸਾਡੇ ਅੰਦਰ ਮਚਿਆ,
ਬਲਦੀ ਤੇ ਤੇਲ ਛਿੜਕਾਈਂ ਨਾ ਨੀ ਅੱਲੜ ਕੁੜੀਏ ।
ਤੇਰੇ ਹੁੰਦਿਆਂ ਸਾਡੀ ਤਾਂ ਜਨਤ ਹੈ ਏਥੇ,
ਅਸ਼ਕ ਨੂੰ ਦੁੱਖਾਂ `ਚ ਪਾਈਂ ਨਾ ਨੀ ਅੱਲੜ ਕੁੜੀਏ ।
24/07/2013
ਗ਼ਜ਼ਲ
ਲੈਕਚਰਾਰ ਪ੍ਰਵੀਨ ਕੁਮਾਰ (ਅਸ਼ਕ)
ਦਰਦਾਂ `ਚ ਰੜਕਦੇ ਮੋਹ ਨੇ ਮੇਰੇ ।
ਖਾਬਾਂ `ਚ ਭਟਕਦੇ ਮੋਹ ਨੇ ਮੇਰੇ ।
ਲੋਕਾਂ ਲਈ ਭਾਵੇਂ ਰਾਤ ਏ ਹੋਈ,
ਨ੍ਹੇਰੇ `ਚ ਮੜਕਦੇ ਮੋਹ ਨੇ ਮੇਰੇ ।
ਖੁਸ਼ ਨਈਂ ਹੁਣ ਹੋਰਾਂ ਨਾਲ ਲਾ ਕੇ,
ਉਹਦੇ ਦਿਲ `ਚ ਧੜਕਦੇ ਮੋਹ ਨੇ ਮੇਰੇ ।
ਸਾਂਭ ਲਈ ਜੁਲਫਾਂ ਤੁਫਾਨਾ `ਚ,
ਬੱਦਲਾਂ `ਚ ਗੜਕਦੇ ਮੋਹ ਨੇ ਮੇਰੇ ।
ਹੋਈ ਨਾ ਪੂਰੀ ਤੈਨੂੰ ਤੱਕਣ ਦੀ ਆਸ,
ਅੱਖਾਂ `ਚ ਫੜਕਦੇ ਮੋਹ ਨੇ ਮੇਰੇ ।
ਹਲਟਾਂ ਤੇ ਹੁਣ ਆਈਂ ਨਾਂ ਤੂੰ ਕੁੜੀਏ,
ਖੂਹਾਂ `ਚ ਲਟਕਦੇ ਮੋਹ ਨੇ ਮੇਰੇ ।
ਹੱਥਾਂ `ਤੇ ਮਹਿੰਦੀ ਹੀ ਤੂੰ ਲਾਈ ਜਾਨੀਏ,
ਤੇਰੇ ਪੈਰਾਂ `ਚ ਸ਼ਰਕਦੇ ਮੋਹ ਨੇ ਮੇਰੇ ।
ਜਾਂਦੇ ਸੀ ਇਕੱਠੇ ਪਾ ਹੱਥਾਂ `ਚ ਹੱਥ,
ਮੇਲੇ `ਚ ਬਰਕਦੇ ਮੋਹ ਨੇ ਮੇਰੇ ।
10/07/2013
ਗ਼ਜ਼ਲ
ਲੈਕਚਰਾਰ ਪ੍ਰਵੀਨ ਕੁਮਾਰ (ਅਸ਼ਕ)
ਅੱਜ ਕਿਥੇ ਤੁਰ ਗਿਆ ਰੂਹਾਂ ਦਾ ਸਾਥੀ ।
ਦਰਾਂ ਵਿਚੋਂ ਮੁੜ ਗਿਆ ਰੂਹਾਂ ਦਾ ਸਾਥੀ ।
ਕਰਦਾ ਸੀ ਜਿਹੜਾ ਚਟਾਨਾਂ ਜਿਹੇ ਵਾਅਦੇ,
ਲੂਣ ਵਾਂਗੂੰ ਖੁਰ ਗਿਆ ਰੂਹਾਂ ਦਾ ਸਾਥੀ ।
ਕੁਝ ਬਿਗਾਰ ਨਾ ਸਕੀਆਂ ਸਮੁੰਦਰਾਂ ਦੀ ਛੱਲਾਂ,
ਥੋੜੇ ਪਾਣੀ `ਚ ਰੁੜ ਗਿਆ ਰੂਹਾਂ ਦਾ ਸਾਥੀ ।
ਹੋ ਸਕਦਾ ਏ ਕੁਝ ਮੇਰੇ ਹੀ ਸੀ ਦੋਸ਼,
ਗੈਰਾਂ ਨਾਲ ਜੁੜ ਗਿਆ ਰੂਹਾਂ ਦਾ ਸਾਥੀ ।
ਰੱਖਿਆ ਸੀ ਜਿਸਨੂੰ ਪਲਕਾਂ ਦੀ ਛਾਵੇਂ,
ਕਿਹੜੀ ਗੱਲੋਂ ਥੁੜ ਗਿਆ ਰੂਹਾਂ ਦਾ ਸਾਥੀ ।
10/07/2013
ਗ਼ਜ਼ਲ
ਲੈਕਚਰਾਰ ਪ੍ਰਵੀਨ ਕੁਮਾਰ (ਅਸ਼ਕ)
ਕੋਈ ਐਸਾ ਗੀਤ ਸੁਣਾ ਕਿ ਦਿਲ ਨੱਚਣ ਲੱਗੇ।
ਨੈਨਾ ਨਾਲ ਨੈਣ ਮਲਾ ਕਿ ਦਿਲ ਨੱਜਣ ਲੱਗੇ।
ਮੁੱਦਤਾਂ ਤੋਂ ਸੁਲਗ ਰਿਹਾ ਏ ਬਿਰਹਾ ਦੀ ਭੱਠੀ,
ਅੱਗ ਨਾਲ ਅੱਗ ਬੁਝਾ ਕਿ ਦਿਲ ਨੱਚਣ ਲੱਗੇ।
ਬੇ-ਪਰਵਾਹ ਜਿਹਾ ਤੂੰ ਹੋ ਜਾਅ ਅੱਜ ਵੀ,
ਲੋਕਾਂ ਤੋਂ ਨਜ਼ਰ ਬਚਾ ਕਿ ਦਿਲ ਨੱਚਣ ਲੱਗੇ।
ਅੱਜ ਸ਼ਰਮ ਹਿਆ ਦਾ ਤੂੰ ਲਾਹ ਦੇ ਪੱਲਾ,
ਪੈਰਾਂ ਵਿੱਚ ਘੂੰਗਰੂ ਪਾ ਕਿ ਦਿਲ ਨੱਚਣ ਲੱਗੇ।
ਬੈਠ ਤਿਰੰਜਣਾ ਦੇ ਵਿਚ ਗਾ ਤੂੰ ਮਾਹੀਏ,
ਦਿਲ ਦੀ ਗੱਲ ਸਮਝਾ ਕਿ ਦਿਲ ਨੱਚਣ ਲੱਗੇ।
ਪਾਇਆ ਭਰਮਾਂ `ਚ ਜੋ ਪੁਰਾਣੀਆਂ ਰੀਤਾਂ,
ਕੋਈ ਨਵੀਂ ਰੀਤ ਚਲਾ ਕਿ ਦਿਲ ਨੱਚਣ ਲੱਗੇ।
ਰੋਦਾਂ ਹਾਂ ਮੈਂ ਕਿੱਕਰਾਂ ਨੂੰ ਪਾ-ਪਾ ਜੱਫੇ,
ਅਸ਼ਕ ਦੀ ਕਰ ਪਰਵਾਹ ਕਿ ਦਿਲ ਨੱਚਣ ਲੱਗੇ ।
10/07/2013
ਗ਼ਜ਼ਲ
ਲੈਕਚਰਾਰ ਪ੍ਰਵੀਨ ਕੁਮਾਰ (ਅਸ਼ਕ)
ਹੱਥੀਂ ਜਾਮ ਪਿਲਾਅ ਗਿਆ ਗੁੰਮਨਾਮ ਕੋਈ ।
ਸੁੱਤੀਆਂ ਕਲਾਂ ਜਗਾ ਗਿਆ ਗੁੰਮਨਾਮ ਕੋਈ ।
ਰੋੜ੍ਹ ਦਿੱਤੇ ਸੀ ਜਿਹੜੇ ਕਦੀ ਮੈਂ ਰਾਵੀ ਵਿਚ,
ਭਿੱਜੇ ਖੱਤ ਫੜਾ ਗਿਆ ਗੁੰਮਨਾਮ ਕੋਈ ।
ਰਾਸ ਨਾ ਆਈ ਸੇਜ ਫੁੱਲ ਤੇ ਕਲੀਆਂ ਦੀ,
ਕੰਡਿਆਂ ਉੱਤੇ ਪਾ ਗਿਆ ਗੁੰਮਨਾਮ ਕੋਈ ।
ਆਖਣ ਨੂੰ ਤਾਂ ਪੈਸਾ ਮੈਲ ਹੈ ਤਲੀਆਂ ਦੀ,
ਚੁੱਲਿਓਂ ਅੱਗ ਬੁਝਾ ਗਿਆ ਗੁੰਮਨਾਮ ਕੋਈ ।
ਹੱਥ ਨਈਂ ਆਇਆ ਕੁਝ ਵੀ ਖੜ ਕੇ ਗਲੀਆਂ `ਚ
ਅੱਖੀਆਂ ਨਾਲ ਸਮਝਾਅ ਗਿਆ ਗੁੰਮਨਾਮ ਕੋਈ ।
ਮੁੱਦਤ ਮਗਰੋਂ ਮਿਲਿਆ ਚਾਅ ਵੀ ਲੱਥੇ ਨਾ,
ਕਾਹਨੂੰ ਫੇਰਾ ਪਾ ਗਿਆ ਗੁੰਮਨਾਮ ਕੋਈ ।
ਖੂਹ ਦੀਆਂ ਟਿੰਡਾਂ ਆਪਸ ਵਿਚ ਕਦੇ ਮਿਲੀਆਂ ਨਾ,
ਝੂਠੇ ਲਾਰੇ ਲਾ ਗਿਆ ਗੁੰਮਨਾਮ ਕੋਈ ।
ਔਖਾ ਬੜਾ ਏ ਰਸਤਾ ਇਸ਼ਕ ਮਜਾਜੀ ਦਾ,
ਮਾਹੀਏ ਟੱਪੇ ਗਾ ਗਿਆ ਗੁੰਮਨਾਮ ਕੋਈ ।
ਚੌਂਕ `ਚ ਪੱਥਰ ਖਾਇਆਂ ਮੰਜਿਲ ਮਿਲਦੀ ਨਾਂ,
ਉਡੀਕ `ਚ ਜਿੰਦ ਲੰਘਾ ਗਿਆ ਗੁੰਮਨਾਮ ਕੋਈ ।
ਰੱਬ ਨੂੰ ਪਾਉਣ ਸੌਖਾ ਯਾਰ ਨੂੰ ਔਖਾ ਏ,
ਅਸ਼ਕ ਨੂੰ ਭਰਮ `ਚ ਪਾ ਗਿਆ ਗੁੰਮਨਾਮ ਕੋਈ ।
25/06/2013
ਗ਼ਜ਼ਲ
ਲੈਕਚਰਾਰ ਪ੍ਰਵੀਨ ਕੁਮਾਰ (ਅਸ਼ਕ)
ਭੁੱਲ ਭੁਲੇਖੇ ਇਵੇਂ ਕੋਈ ਬਦਲ ਵਰ ਗਿਆ ।
ਬੇ ਧਿਆਨਾ ਜਿਵੇਂ ਤੇਰੇ ਸ਼ਹਿਰ ਵੜ ਗਿਆ ।
ਮੈਂ ਮਰ ਜਾਵਾਂ ਪਰ ਇਸ਼ਕ ਨਾ ਮਰੇ,
ਇਸ ਲਈ ਕੱਚਿਆਂ ਦੇ ਉਤੇ ਤਰ ਗਿਆ ।
ਸੋਚਿਆ ਸੀ ਬਣਾਗਾ ਮੈਂ ਲੋਹੇ ਵਿੱਚੋਂ ਕੁੰਦਨ,
ਹਰ ਵਾਰੀ ਇਸ਼ਕੇ ਦੀ ਭੱਠੀ ਸੜ ਗਿਆ ।
ਉਮੀਦ ਵਾਲੇ ਸਾਗਰਾਂ ਚ ਬੇੜੀ ਡਲਕੇ,
ਉਮਰਾਂ ਦੇ ਸੌਦੇ ਡੱਕੋ-ਡੋਲੇ ਕਰ ਗਿਆ ।
ਡਰਦੇ ਨੇ ਲੋਕ ਮੇਰੇ ਕੋਲੋਂ ਲੰਘਨੋ,
ਮਰਨ ਤੋਂ ਪਹਿਲਾਂ ਜਿਹੜਾ ਸਿਵਿਆਂ ਚ ਚਲ ਗਿਆ ।
ਪੜ੍ਹ ਗਏ ਨੇ ਲੋਕ ਭਾਵੇਂ ਜਮਾਤਾਂ ਬਹੁਤੀਆਂ,
ਮੈਂ ਤਾਂ ਸਿਰਫ ਇਸ਼ਕੇ ਦਾ ਪਾਠ ਪੜ੍ਹ ਗਿਆ ।
ਆਪਣਾ ਸੀ ਜਿਹੜਾ ਹੋ ਗਿਆ ਬੇਗਾਨਾ,
ਕਾਲਾ ਜਾਦੂ ਕੌਣ ਅਸ਼ਕ ਉਤੇ ਕਰ ਗਿਆ ।
25/06/2013
ਗ਼ਜ਼ਲ
ਲੈਕਚਰਾਰ ਪ੍ਰਵੀਨ ਕੁਮਾਰ (ਅਸ਼ਕ)
ਉਹਦੇ ਨਾਲ ਬਿਤਾਈ ਹੋਈ ਘੜੀ ਯਾਦ ਆਉ਼ਂਦੀ ਐ ।
ਵੱਟਾਂ ਉਤੇ ਨੱਚਦੀ ਉਹ ਪਰੀ ਯਾਦ ਆਉਂਦੀ ਐ ।
ਗੋਰੇ ਹੱਥਾਂ ਨਾਲ ਰੇੜੇ ਤਾਰ ਉਤੇ ਕੱਪੜੇ,
ਸਾਹਮਣੇ ਚੁਬਾਰੇ ਉਤੇ ਖੜੀ ਯਾਦ ਆਉਂਦੀ ਐ ।
ਪਹਿਲਾਂ ਕਹਿਣੀ ਹਾਂ ਫਿਰ ਨਾਹ ਸਾਨੂੰ ਆਖਣੀ,
ਮਾਪਿਆਂ ਦੀ ਡਾਂਟ ਤੋਂ ਓ ਡਰੀ ਯਾਦ ਆਉਂਦੀ ਐ ।
ਚੁੱਕ ਚੁੱਕ ਅੱਡੀਆਂ ਦੀਦਾਰ ਉਹਦੇ ਕਰਦੇ,
ਬੰਬੀ ਉਤੇ ਬਣੀ ਓ ਥੜੀ ਯਾਦ ਆਉਂਦੀ ਐ ।
ਸੱਚਾ ਪਿਆਰ ਐਵੇਂ ਨਹੀਂ ਛੇਤੀ ਕਦੀਂ ਟੁੱਟਦਾ,
ਮਾਹੀ ਨਾਲ ਮੇਰੇ ਲਈ ਲੜੀ ਯਾਦ ਆਉਂਦੀ ਐ ।
ਮਿਲਣੇ ਦੀ ਥਾਂ ਨੂੰ ਨਾ ਅਜੇ ਤੱਕ ਭੁੱਲਿਆ,
ਟਿੱਬਿਆਂ ਤੇ ਬੀਜੀ ਹੋਈ ਚਰੀ ਯਾਦ ਆਉਂਦੀ ਐ ।
ਭਾਵੇਂ ਬਣ ਗਿਆ ਆਸ਼ਕ ਤੋਂ ਅਸ਼ਕ ਏ ਬੋਬੀ,
ਉਹਦੀ ਡੋਲੀ ਨਾਲ ਲੱਗੀ ਲੜੀ ਯਾਦ ਆਉਂਦੀ ਐ ।
25/06/2013
ਗ਼ਜ਼ਲ
ਲੈਕਚਰਾਰ ਪ੍ਰਵੀਨ ਕੁਮਾਰ (ਅਸ਼ਕ)
ਉਹਦੇ ਗੋਰੇ ਹੱਥਾਂ ਦਾ ਕਮਾਲ ਹੋ ਗਿਆ ।
ਸਾਡਾ ਖਤ ਖੋਲਿਆ ਗੁਲਾਬ ਹੋ ਗਿਆ ।
ਖੂਨ ਨਾਲ ਖਤ ਤੈਨੂੰ ਦਿੱਤਾ ਲਿਖ ਕੇ,
ਦੱਸ ਕਿਹੜੀ ਗੱਲੋਂ ਨੀ ਜਵਾਬ ਹੋ ਗਿਆ।
ਸੋਚਿਆ ਸੀ ਹੋਣਗੇ ਦੀਦਾਰ ਰੱਜ ਕੇ,
ਸਾਡਾ ਖਤ ਸਾਡੇ ਲਈ ਨਕਾਬ ਹੋ ਗਿਆ ।
ਇਜ਼ਹਾਰ ਸਾਲਾਂ ਪਿਛੋਂ ਪਿਆਰ ਦਾ,
ਖਫਾ ਕਾਤੋਂ ਸਾਥੋਂ ਏ ਜਨਾਬ ਹੋ ਗਿਆ ।
ਨਦੀਆਂ ਦੇ ਵਿਚੋਂ ਹੁਣ ਸਾਫ ਦਿੱਸਦਾ,
ਅੱਖੀਆਂ ਦਾ ਪਾਣੀ ਵੀ ਸੈਲਾਬ ਹੋ ਗਿਆ ।
ਐਵੇਂ ਬਹੁਤਾ ਰੌਲਾ ਨਾਂ ਤੂੰ ਪਾਈਂ ਕੁੜੀਏ,
ਸਾਡਾ ਖਤ ਤੇਰੇ ਲਈ ਲਾਜਵਾਬ ਹੋ ਗਿਆ ।
ਵੱਟ ਲੈ ਹਾਂ ਪਾਸੇ ਕਿੰਨਾ ਚਿਰ ਵੱਟਣੇ,
ਤੈਨੂੰ ਪਾਉਣਾ ਅਸ਼ਕ ਦਾ ਖਾਬ ਹੋ ਗਿਆ ।
25/06/2013
ਗ਼ਜ਼ਲ
ਲੈਕਚਰਾਰ ਪ੍ਰਵੀਨ ਕੁਮਾਰ (ਅਸ਼ਕ)
ਆਇਆ ਜਦੋਂ ਛੁੱਟੀ ਕੋਈ ਤਾਂ ਤੇਰੀ ਯਾਦ ਆ ਗਈ ।
ਜਦੋਂ ਮੀਟ ਗਿਆ ਮੁੱਠੀ ਕੋਈ ਤਾਂ ਤੇਰੀ ਯਾਦ ਆ ਗਈ ।
ਜਿਹਦੇ ਸ਼ਗਨਾਂ ਦਾ ਚੂੜਾ ਪਾ ਕੇ ਖੇਡੀਆਂ ਸੀ ਕੌਡੀਆਂ,
ਓ ਵੰਗ ਜਦੋਂ ਟੁੱਟੀ ਕੋਈ ਤਾਂ ਤੇਰੀ ਯਾਦ ਆ ਗਈ ।
ਫਿਕਰਾਂ ਦੇ ਵਿਚ ਹੁਣ ਜਾਵੇ ਜਿੰਦਗੀ ਏ ਲੰਘਦੀ,
ਹੋਈ ਜਦੋਂ ਦੋਚਿੱਤੀ ਕੋਈ ਤਾਂ ਤੇਰੀ ਯਾਦ ਆ ਗਈ ।
ਬਚਾਉਂਦੀ ਰਹੀ ਨਜ਼ਰਾਂ ਤੋਂ ਮੱਥੇ ਕਾਲਾ ਟਿੱਕਾ ਲਾ ਕੇ,
ਜਦੋਂ ਓ ਮਾਂ ਲੁੱਟੀ ਕੋਈ ਤਾਂ ਤੇਰੀ ਯਾਦ ਆ ਗਈ ।
ਬਿਸਤਰੇ ਨੂੰ ਬੰਨ੍ਹ ਜਿਹਨੂੰ ਸੀ ਆਪ ਹੱਥੀਂ ਤੋਰਿਆ ,
ਜਦੋਂ ਗੰਗਾ `ਚ ਖੁੱਲੀ ਗੁੱਥੀ ਕੋਈ ਤਾਂ ਤੇਰੀ ਯਾਦ ਆ ਗਈ।
ਆਏ ਦਿਨ ਨਿਤ ਸਦਾ ਆਉਣ ਭੈੜੀਆਂ ਹੀ ਖਬਰਾਂ,
ਜਦੋਂ ਫਿਕਰਾਂ `ਚ ਸੁੱਤੀ ਕੋਈ ਤਾਂ ਤੇਰੀ ਯਾਦ ਆ ਗਈ ।
ਕਰਦੇ ਸੀ ਜਿਹਦੇ ਹੁੰਦੇ ਜਗ ਉੱਤੇ ਸਰਦਾਰੀਆਂ,
ਜਦੋਂ ਓ ਬਾਂਹ ਟੁੱਟੀ ਕੋਈ ਤਾਂ ਤੇਰੀ ਯਾਦ ਆ ਗਈ ।
25/06/2013
ਗ਼ਜ਼ਲ
ਲੈਕਚਰਾਰ ਪ੍ਰਵੀਨ ਕੁਮਾਰ (ਅਸ਼ਕ)
ਉਹਦੇ ਲਿਖੇ ਖਤਾਂ ਦੇ ਹਰਫ਼ ਚੇਤੇ ਆਏ ਨੇ ।
ਨਾ-ਸਮਝਾਂ ਨੂੰ ਵੀ ਤਰਕ ਚੇਤੇ ਆਏ ਨੇ ।
ਪਤਾ ਨਹੀਂ ਸੀ ਜੋ ਮੈਨੂੰ ਉਸ ਵੇਲੇ ਦਾ,
ਹੁਣ ਉਹਦੇ ਮੇਰੇ ਜੋ ਫਰਕ ਚੇਤੇ ਆਏ ਨੇ ।
ਉਮਰ ਤਾਂ ਲੰਘਦੀ ਇਤਬਾਰ ਦੇ ਸਹਾਰੇ ਤੇ,
ਧੋਖਿਆਂ `ਚ ਹੋਏ ਹਾਂ ਗਰਕ ਚੇਤੇ ਆਏ ਨੇ ।
ਜਿਉਂਦਾ ਏ ਕਿਵੇਂ ਬਿਨਾ ਸੱਜਣਾ ਦੇ ਕੋਈ,
ਵਿਛੋਰੇ `ਚ ਬੀਤੇ ਜੋ ਨਰਕ ਚੇਤੇ ਆਏ ਨੇ ।
ਬਿਨਾ ਗਲ ਦੇ ਸਤਾਉਣਾ ਫਿਤਰਤ ਉਸਦੀ,
ਉਸਦੇ ਇਹ ਮੈਨੂੰ ਠਰਕ ਚੇਤੇ ਆਏ ਨੇ ।
ਕੀ ਪਤਾ ਏ ਉਸਦਾ ਕਿਸ ਵੇਲੇ ਏ ਆਉਣਾ,
ਉਡੀਕ `ਚ ਬੈਠੇ ਸਤਰਕ ਚੇਤੇ ਆਏ ਨੇ ।
ਬਿਨਾ ਕਿਸਮਤ ਤੋਂ ਮਿਲੇ ਨਾ ਕਦੇ ਉਲਫਤ,
ਅਸ਼ਕ ਦੇ ਏ ਕੱਢੇ ਅਰਕ ਚੇਤੇ ਆਏ ਨੇ ।
25/06/2013
ਗ਼ਜ਼ਲ
ਲੈਕਚਰਾਰ ਪ੍ਰਵੀਨ ਕੁਮਾਰ (ਅਸ਼ਕ)
ਦੁੱਖਾਂ ਵਿੱਚ ਸੁੱਖਾਂ ਦਾ ਨਜ਼ਾਰਾ ਮੈਂ ਏ ਵੇਖਿਆ ।
ਡੁੱਬਦੇ ਨੂੱ ਕੱਖਾਂ ਦਾ ਸਹਾਰਾ ਮੈਂ ਏ ਵੇਖਿਆ ।
ਕੰਮ ਨਹੀਂ ਆਈਆਂ ਜਿਹਦੇ ਮਿਹਨਤਾਂ ਮੁਸ਼ੱਕਤਾਂ
ਗਲੀਆਂ `ਚ ਰੁੱਲਦਾ ਵਿਚਾਰਾ ਮੈਂ ਏ ਵੇਖਿਆ ।
ਕਰ ਦੇਵੇ ਕੱਖੋਂ ਲੱਖ ਪਲ ਭਰ ਵਿਚ ਜਿਹੜਾ,
ਗਰੀਬਾਂ ਨੁੰ ਅੱਲਾ ਦਾ ਹੁਲਾਰਾ ਮੈਂ ਏ ਵੇਖਿਆ।
ਵੱਡ ਵੱਡ ਸੁੱਟੀ ਜਾਵੇ ਫਲਾਂ ਵਾਲੇ ਰੁੱਖਾਂ ਨੂੰ,
ਜ਼ਾਲਮਾਂ ਦੇ ਹੱਥਾਂ ਚ ਕੁਹਾੜਾ ਮੈਂ ਏ ਵੇਖਿਆ ।
ਮੁੱਕ ਜਾਵੇ ਆਪ ਜਿਹੜਾ ਆਸਾਂ ਨੂੰ ਜਗਾਕੇ,
ਅੰਬਰਾਂ `ਚ ਟੁੱਟਦਾ ਓ ਤਾਰਾ ਮੈਂ ਏ ਵੇਖਿਆ ।
ਪਾ ਦੇਵੇ ਵੈਰ ਜਿਹੜਾ ਸੱਕਿਆਂ ਭਰਾਵਾਂ ਚ,
ਚੁਗਲੀਆਂ ਦਾ ਚਲਦਾ ਓ ਆਰਾ ਮੈਂ ਏ ਵੇਖਿਆ ।
ਕਰ ਦੇਵੇ ਵੱਖੋ ਵੱਖ ਮਿਲੀਆਂ ਦੋ ਰੂਹਾਂ ਨੂੰ,
ਸ਼ਗਨਾਂ ਚ ਲੱਗਦਾ ਓ ਸੁਆਰਾ ਮੈਂ ਏ ਵੇਖਿਆ ।
02/06/2013
ਗ਼ਜ਼ਲ
ਲੈਕਚਰਾਰ ਪ੍ਰਵੀਨ ਕੁਮਾਰ (ਅਸ਼ਕ)
ਤੇਰੇ ਲਈ ਵੀ ਅੱਜ ਜਿਹੜਾ ਅਣਜਾਣਾ ਹੋ ਗਿਆ ।
ਸਾਰੀ ਦੁਨੀਆਂ ਦੇ ਲਈ ਵੀ ਬੇਗਾਨਾ ਹੋ ਗਿਆ ।
ਪਤਾ ਨਈਂ ਸੀ ਜਦੋਂ ਤੱਕ ਉਹਦੀ ਖਾਮੋਸ਼ੀ ਦਾ,
ਜਦੋਂ ਗੱਲ ਤੇਰੀ ਤੁਰੀ ਤਾਂ ਹੰਗਾਮਾ ਹੋ ਗਿਆ ।
ਮਾਣਦੇ ਸੀ ਛਾਂ ਥੱਕੇ ਟੁੱਟੇ ਲੋਕ ਜਿਹਦੀ,
ਛਾਂਵਾਂ ਵਾਲਾ ਰੁੱਖ ਹੁਣ ਕਾਨਾ ਹੋ ਗਿਆ।
ਛੱਤੀਆਂ ਪਿੰਡਾਂ `ਚ ਜਿਹਦੀ ਕਦੀਂ ਸਰਦਾਰੀ ਸੀ,
ਅੱਜ ਕੌਡੀਆਂ ਦੇ ਭਾਅ ਓ ਘਰਾਨਾ ਹੋ ਗਿਆ ।
ਬਣਾਇਆ ਸੀ ਜੋ ਆਪਣੀਆਂ ਖੁਸ਼ੀਆਂ ਮਣਾਉਣ ਲਈ,
ਉਹ ਗੈਰਾਂ ਦੀ ਮਹਿਫਲਾਂ ਦਾ ਸਮਿਆਨਾ ਹੋ ਗਿਆ ।
ਦੇਖ ਲੈ ਤੂੰ ਆ ਕੇ ਉਥੇ ਹੀ ਹੈ ਖੜਿਆ,
ਭਾਵੇ ਲੱਖਾਂ ਤੋਂ ਮੁੱਲ ਉਹਦਾ ਆਨਾ ਹੋ ਗਿਆ ।
ਲੋਕਾਂ ਲਈ ਜੀਂਵਦਾ ਏ ਖੁਸ਼ੀਆਂ ਏ ਮਾਣਦਾ,
ਪਰ ਅਸ਼ਕ ਨੂੰ ਤਾਂ ਮਰੇ ਨੂੰ ਜਮਾਨਾ ਹੋ ਗਿਆ ।
ਲੱਗੀ ਹੋਈ ਅੱਗ ਏਵੇਂ ਹੀ ਸੀ ਬੁੱਝਣੀ,
ਮਹਿਰਮ ਦਾ ਮੁਸ਼ਾਇਆ ਤਾਂ ਬਹਾਨਾ ਹੋ ਗਿਆ ।
02/06/2013
ਗ਼ਜ਼ਲ
ਲੈਕਚਰਾਰ ਪ੍ਰਵੀਨ ਕੁਮਾਰ (ਅਸ਼ਕ)
ਤੇਰੇ ਫੋਕੇ ਲੰਘਦੇ ਤੀਰ ਓ ਸੱਜਣਾ ।
ਮੇਰੇ ਆਪਣੇ ਦੁਸ਼ਮਣ ਵੀਰ ਓ ਸੱਜਣਾ ।
ਜਿਸਦੇ ਲਈ ਸੀ ਪਾਈਆਂ ਮੁੰਦਰਾਂ,
ਉਹ ਖੇੜੇ ਲੈ ਗਏ ਹੀਰ ਓ ਸੱਜਣਾ ।
ਚਾਵਾਂ ਨਾਲ ਜੋ ਆਪ ਬਣਾਈ,
ਉਹ ਡੁੱਲ ਗਈ ਤੇਰੀ ਖੀਰ ਓ ਸੱਜਣਾ।
ਲੰਘਦੇ ਕਾਫਲਿਆਂ ਦੇ ਹੁਸਨਾਂ,
ਕੀਤਾ ਲੀਰੋ ਲੀਰ ਓ ਸੱਜਣਾ ।
ਹੁਣ ਹਾਕਾਂ ਮਾਰ ਬੁਲਾਵੇਂ ਕਿਸਨੂੰ,
ਕੌਣ ਵੰਡੇ ਤੇਰੀ ਪੀੜ ਓ ਸੱਜਣਾ ।
ਹੱਥ ਜੋੜ ਕੇ ਜੋ ਆਏ ਮੰਗਣ,
ਉਹ ਤੁਰਗੇ ਤੈਨੂੰ ਚੀੜ ਓ ਸੱਜਣਾ ।
ਹੁਣ “ਅਸ਼ਕ” ਕੋਲੋਂ ਨਾ ਰੋਕੇ ਜਾਵਣ,
ਅੱਖਾਂ `ਚੋਂ ਵੱਗਦੇ ਨੀਰ ਓ ਸੱਜਣਾ।
27/05/2013
ਗ਼ਜ਼ਲ
ਲੈਕਚਰਾਰ ਪ੍ਰਵੀਨ ਕੁਮਾਰ (ਅਸ਼ਕ)
ਹਿਜ਼ਰਾਂ ਦੀ ਅੱਗ ਵਿੱਚ ਸੜਿਆਂ ਹਾਂ ਦੋਸਤੋ ।
ਸਿਵਿਆਂ ਦੀ ਲੋਓ ਵਿੱਚ ਪੜਿਆ ਹਾਂ ਦੋਸਤੋ ।
ਪੁੱਛਦਾ ਮੈਂ ਆਦਮਖੋਰਾਂ ਦੇ ਕੋਲੋਂ ਰਸਤਾ,
ਤੁਰਿਆਂ ਤਾਂ ਜਾਂਦਾ ਵਿਚੋਂ ਡਰਿਆ ਹਾਂ ਦੋਸਤੋ ।
ਅਸਾਂ ਦਾ ਖੁਦਾ ਤੋਂ ਯਕੀਨ ਵੀ ਹੈ ਉੱਠਿਆ,
ਥੋੜਾ ਜਿੱਤਿਆ ਤੇ ਬਹੁਤਾ ਹਰਿਆ ਹਾਂ ਦੋਸਤੋ ।
ਹੁਣ ਨਾ ਮੈਂ ਸਾਗਰਾਂ ਤੇ ਦਰਿਆ ਤੋਂ ਡਰਦਾ,
ਬਿੱਲੀਆਂ ਅੱਖਾਂ ਦੇ ਵਿੱਚ ਤਰਿਆ ਹਾਂ ਦੋਸਤੋ ।
ਪਤਾ ਨਹੀਓਂ ਕਿਥੇ ਪੈਰ ਕਾਨਿਆ `ਚ ਖੁਭਣਾ,
ਕੱਚੇ ਕੋਠਿਆਂ ਦੀ ਛੱਤ ਚੜ੍ਹਿਆ ਹਾਂ ਦੋਸਤੋ ।
ਕੱਢੋਗੇ ਜਾਂ ਪੁੱਟੋਗੇ ਨਿਸ਼ਾਨ ਬਾਕੀ ਰਹਿਣਗੇ ,
ਗਿੱਲੀ ਕੰਧ ਵਿਚ ਇੰਜ ਤੜਿਆ ਹਾਂ ਦੋਸਤੋ ।
ਬੀਤੇ ਸਮਿਆਂ ਦੀ “ਅਸ਼ਕ” ਹਾਂ ਮੈਂ ਦਾਸਤਾਨ,
ਉਹਦੇ ਰਾਹਾਂ ਵਿੱਚ ਤਾਂ ਵੀ ਖੜਿਆ ਹਾਂ ਦੋਸਤੋ ।
27/05/2013
ਗ਼ਜ਼ਲ
ਲੈਕਚਰਾਰ ਪ੍ਰਵੀਨ ਕੁਮਾਰ (ਅਸ਼ਕ)
ਮੇਰੇ ਲਿਖੇ ਗੀਤ ਕੋਈ ਗਾਉਣ ਵਾਲਾ ਚਾਹੀਦਾ ।
ਤਲੀ ਉਤੇ ਸਰੋਂ ਕੋਈ ਜਮਾਉਣ ਵਾਲਾ ਚਾਹੀਦਾ ।
ਖੋਹ ਲਵੇ ਮੈਥੋਂ ਕੋਈ ਆਪਣਾ ਓ ਜਾਣ ਕੇ,
ਨੈਨਾ ਦੀ ਸ਼ਰਾਬ ਕੋਈ ਪਿਲਾਉਣ ਵਾਲਾ ਚਾਹੀਦਾ ।
ਲੰਘ ਜਾਵੇ ਰਾਤ ਮੇਰੀ ਉਹਦੇ ਗੀਤ ਸੁਣਦੇ,
ਜੁਲਫਾਂ ਦੀ ਛਾਂਵੇਂ ਕੋਈ ਬਿਠਾਉਣ ਵਾਲਾ ਚਾਹੀਦਾ ।
ਕਰੀ ਜਾਵਾਂ ਉਹੀ ਕੁਝ ਆਖੀ ਜਾਵੇ ਜੋ ਮੈਨੂੰ,
ਹਾਂ ਵਿਚ ਹਾਂ ਕੋਈ ਮਿਲਾਉਣ ਵਾਲਾ ਚਾਹੀਦਾ ।
ਲੰਘ ਗਈ ਏ ਜਿੰਦਗੀ ਮੇਰੀ ਰਹਿ ਇਕੱਲਿਆਂ,
ਕਬਰਾਂ ਦਾ ਸਾਥ ਕੋਈ ਨਿਵਾਉਣ ਵਾਲਾ ਚਾਹੀਦਾ।
ਹੋ ਜਾਣ ਮੁਆਫ ਮੇਰੇ ਕੀਤੇ ਹੋਏ ਪਾਪ ਜੋ,
ਮੇਰੇ ਲਈ ਗੰਗਾ ਕੋਈ ਨਹਾਉਣ ਵਾਲਾ ਚਾਹੀਦਾ ।
ਕਰੇ ਉਹ ਉਡੀਕ ਮੇਰੀ ਪਾ ਪਾ ਕੇ ਔਸੀਆਂ,
ਬਨੇਰੇ ਉੱਤੋਂ ਕਾਗ ਕੋਈ ਉਡਾਉਣ ਵਾਲਾ ਚਾਹੀਦਾ ।
27/05/2013
ਗ਼ਜ਼ਲ
ਲੈਕਚਰਾਰ ਪ੍ਰਵੀਨ ਕੁਮਾਰ (ਅਸ਼ਕ)
ਜਿਸਨੂੰ ਜ਼ਿਆਦਾ ਠੋਕਰਾਂ ਲੱਗਣ, ਉਹੀ ਜ਼ਿਆਦਾ ਗੋਲ ਹੁੰਦੈ ।
ਮੂਰਖ ਹੀਰੇ ਦੀ ਕਦਰ ਨਾ ਜਾਣੇ, ਜਿਹੜੇ ਏ ਅਣਮੋਲ ਹੁੰਦੈ ।
ਬਿਨਾ ਲੋੜ ਤੋਂ ਕਦਰ ਨਾ ਕਰਦੇ, ਪੈਰਾਂ ਦੇ ਵਿੱਚ ਰੋਲ ਦਿੰਦੇ,
ਫਿਰ ਸ਼ਗਨਾਂ ਵੇਲੇ ਕੌਡੀਆਂ ਦਾ ਤਾਂ, ਵੱਖਰਾ ਹੀ ਏ ਮੋਲ ਹੁੰਦੈ ।
ਭਰਿਆ ਭਾਂਡਾ ਕਦੇ ਨਾ ਛਲਕੇ, ਭਾਂਡਾ ਡੋਲੀ ਜਾਵੇ,
ਤੱਫਾ ਮਾਰਿਆਂ ਜੋ ਵੀ ਠਣਕੇ, ਉਹ ਤਾਂ ਸੱਖਣਾ ਢੋਲ ਹੰੁਦੈ ।
ਤੁਰ ਜਾਵੇ ਜੋ ਦੁਨੀਆਂ ਛੱਡ ਕੇ, ਭੁੱਲਣਾ ਉਸ ਨੂੰ ਪੈਂਦਾ ਏ,
ਸੱਜਣ ਭਾਵੇਂ ਦੂਰ ਵਸੇਵੇ, ਫਿਰ ਵੀ ਦਿਲ ਦੇ ਕੋਲ ਹੁੰਦੈ ।
ਲੁੱਟਿਆ ਜਾਵੇ ਸਭ ਕੁਝ ਭਾਵੇਂ ਫਿਰ ਵੀ ਮਿਲ ਸਕਦਾ ਏ,
ਤੀਰ ਕਮਾਨੋ ਨਿਲਿਆ ਵਾਪਸ ਨਾਹੀਂ ਵਾਪਸ ਮੁੰਹ ਦਾ ਬੋਲ ਹੁੰਦੈ ।
ਗਲਤੀ ਕਰਕੇ ਗਲਤੀ ਮੰਨਣਾ ਆਦਤ ਚੰਗੀ ਹੁੰਦੀ ਏ,
ਸੁਭਾ ਦਾ ਭੁੱਲਿਆ ਸ਼ਾਮ ਨੂੰ ਆਵੇ ਉਹੀ ਏ ਅਣਭੋਲ ਹੁੰਦੈ ।
ਜੰਗ ਨੂੰ ਜਿੱਤਣਾ ਔਖਾ ਨਹੀ ਜੇ ਅਕਲ ਬਾਹਾਂ ਵਿਚ ਜੋਰ ਹੋਵੇ,
ਪਰ ਕਿਸੇ ਭਰੋਸੇ ਜੋ ਏ ਲੜਦਾ ਸਦਾ ਉਹੀ ਡਾਵਾਂ ਡੋਲ ਹੁੰਦੈ ।
27/05/2013
ਗ਼ਜ਼ਲ
ਲੈਕਚਰਾਰ ਪ੍ਰਵੀਨ ਕੁਮਾਰ (ਅਸ਼ਕ)
ਉਹਦੇ ਕੀਤੇ ਜ਼ੁਲਮਾਂ ਦੇ ਅੰਜਾਮ ਬਾਕੀ ਨੇ।
ਡੁੱਲੇ ਹੋਏ ਹੰਝੂਆਂ ਦੇ ਨਿਸ਼ਾਨ ਬਾਕੀ ਨੇ।
ਬਣਿਆ ਦੁਸ਼ਮਣ ਚੁਗਲਖੋਰਾਂ ਦੇ ਝੁੰਡਾਂ ਦਾ,
ਅੱਗੇ ਅਜੇ ਲਾਉਣੇ ਬੇਇਮਾਨ ਬਾਕੀ ਨੇ।
ਕੁਝ ਹੱਥ ਨਹੀਂ ਆਉਣਾ ਉਮੀਦ ਹੈ ਪੱਕੀ
ਆਉਣੇ ਅਜੇ ਉਸਦੇ ਕੁਝ ਪੈਗਾਮ ਬਾਕੀ ਨੇ।
ਲੁੱਟਿਆ ਏ ਮੈਨੂੰ ਫੜ ਫੜ ਕੇ ਯਾਰੋ,
ਕੁਝ ਜਿੰਦਗੀ ਦੇ ਅਜੇ ਚਲਾਨ ਬਾਕੀ ਨੇ।
ਕੀਤੇ ਨੇ ਜਿੰਦਗੀ `ਚ ਪੁੰਨ ਮੈਂ ਬਥੇਰੇ,
ਕੁਝ ਤੀਰਥਾਂ `ਤੇ ਕਰਨੇ ਇਸ਼ਨਾਨ ਬਾਕੀ ਨੇ।
ਕਰ ਕਰ ਕੇ ਵਾਅਦੇ ਬਦਲ ਗਏ ਓ,
ਕਸਮਾਂ ਲਈ ਬਾਇਬਲ ਕੁਰਾਨ ਬਾਕੀ ਨੇ।
ਆਸ ਹੈ ਅੱਜ ਵੀ ਬਹੁਤ ਕੁਝ ਗੁਆ ਕੇ,
ਜਿੰਦਗੀ ਦੇ ਅਜੇ ਕੁਝ ਅਰਮਾਨ ਬਾਕੀ ਨੇ ।
27/05/2013
|