ਗੀਤ
ਪਰਮਜੀਤ ਰਾਮਗੜ੍ਹੀਆ, ਬਠਿੰਡਾਪੋਹ ਮਾਘ ਦੀਆਂ ਰਾਤਾਂ
ਤੋਂ ਪੁੱਛ ਲਓ ਕਹਾਣੀ ਨੂੰ
ਜਾਂ ਫਿਰ ਪੁੱਛ ਵੇਖ ਲੈਣਾਂ
ਓਸ ਸਰਸਾ ਦੇ ਪਾਣੀ ਨੂੰ....
ਲੱਖ ਲੱਖ ਸਿਜਦਾ ਕਰੀਏ ਗੁਰਾਂ ਦੀ ਕੁਰਬਾਨੀ ਨੂੰ
ਭਲਾਂ ਦੱਸੋ ਕਿੰਝ ਭੁਲਜਾਗੇ ਓਸ ਸਰਬੰਸਦਾਨੀ ਨੂੰ |
ਚੋਂਕ ਚਾਂਦਨੀ ਦੇ ਵਿੱਚ ਵੇਖੋ
ਕਿੰਝ ਆਪਾ ਵਾਰ ਦਿੱਤਾ
ਸੀਸ ਆਪਣਾ ਦੇ ਗੁਰਾਂ ਨੇ
ਕੁਲ ਜੱਗ ਨੂੰ ਤਾਰ ਦਿੱਤਾ.....
ਰੂਹ ਕੰਬਦੀ ਏ ਚੇਤੇ ਕਰ ਲੈਂਦੇ ਜਦ ਓਸ ਕਹਾਣੀ ਨੂੰ
ਭਲਾਂ ਦੱਸੋ ਕਿੰਝ ਭੁਲਜਾਗੇਂ , ਓਸ ਸਰਬੰਸਦਾਨੀ ਨੂੰ |
ਬੁੱਕਲ ਦਾ ਨਿੱਘ ਦੇ ਮਾਂ ਗੁਜਰੀ
ਰੱਖਿਆ ਬਾਲਾਂ ਨੂੰ
ਉੱਚੇ ਬੁਰਜ ਸੀ ਠੰਡੇ ਸਾਂਭ
ਪੁੱਤ ਆਪਣੇ ਦੇ ਲਾਲਾਂ ਨੂੰ....
ਚੇਤੇ ਰੱਖਣਾ ਮੋਤੀ ਮਹਿਰੇ ਦੇ ਪੀ੍ਵਾਰ ਦੀ ਹਾਨੀ ਨੂੰ
ਭਲਾਂ ਦੱਸੋ ਕਿੰਝ ਭੁਲਜਾਗੇਂ , ਓਸ ਸਰਬੰਸਦਾਨੀ ਨੂੰ |
ਅਜੀਤ ਤੇ ਜੁਝਾਰ ਵੀ
ਜੰਗ ਏ ਮੈਦਾਨ 'ਚ ਡੱਟ ਗਏ
ਗੜੀ ਚਮਕੋਰ ਦੀ ਵਿੱਚੋਂ
ਵੈਰੀ ਵੇਖੋ ਪਿੱਛੇ ਹੱਟ ਗਏ.....
ਅੱਖੀਂ ਸਭ ਤੱਕਿਆ ਪਿਤਾ ਪੁੱਤਰਾਂ ਦੀ ਕੁਰਬਾਨੀ ਨੂੰ
ਭਲਾਂ ਦੱਸੋ ਕਿੰਝ ਭੁਲਜਾਗੇਂ , ਓਸ ਸਰਬੰਸਦਾਨੀ ਨੂੰ |
ਜੋਰਾਵਰ ਤੇ ਫਤਹਿ ਸਿੰਘ
ਰਤਾ ਨੀਹਾਂ ਵਿੱਚ ਡੋਲੇ ਨਾ
ਵੇਖ ਕੇ ਜ਼ੋਸ ਇੰਨਾ ਦਾ
ਸੂਬਾ ਸਰਹੰਦ ਵੀ ਬੋਲੇ ਨਾ....
ਅਸਾਂ ਕਦੇ ਮਾਫ ਨਾ ਕਰਨਾ ਗੰਗੂ ਦੀ ਬੇਈਮਾਨੀ ਨੂੂੰ
ਭਲਾਂ ਦੱਸੋ ਕਿੰਝ ਭੁਲਜਾਗੇਂ , ਓਸ ਸਰਬੰਸਦਾਨੀ ਨੂੰ |
ਰਾਮਗੜੀਏ ਪਰਮ ਵੀ
ਆਪਣਾ ਫਰਜ਼ ਨਿਭਾ ਦਿੱਤਾ
ਗੁਰਾਂ ਦੀ ਏਸ ਸ਼ਹਾਦਤ ਦਾ
ਲਿਖ਼ ਹਾਲ ਸੁਣਾ ਦਿੱਤਾ.....
ਗੁਰੂ ਘਰ ਜਾ ਸੁਣਦਾ ਹਾਂ ਨਿੱਤ ਗੁਰਾਂ ਦੀ ਬਾਣੀ ਨੂੰ
ਭਲਾਂ ਦੱਸੋ ਕਿੰਝ ਭੁਲਜਾਗੇਂ , ਓਸ ਸਰਬੰਸਦਾਨੀ ਨੂੰ |
21/12/16
ਅਭਾਗਣ ਕਵਿਤਾ
ਪਰਮਜੀਤ ਰਾਮਗੜ੍ਹੀਆ, ਬਠਿੰਡਾ
ਅੱਜ ਫੇਰ
ਇੱਕ ਕਵਿਤਾ ਦਾ
ਕਤਲ ਹੋ ਗਿਆ
ਰੱਤ ਨਾਲ
ਲਿਬੜੀ
ਓਸ ਕਵਿਤਾ ਨੂੰ
ਵਹਿੰਸ਼ੀ
ਦਰਿੰਦਿਆ ਨੇ
ਧੂਹ ਘਸੀਟ
ਅੱਖਰ ਅੱਖਰ ਕਰ
ਸ਼ਬਦ
ਪੁੰਘਰਨ ਤੋਂ
ਪਹਿਲਾਂ ਹੀ
ਮਾਰ ਮੁਕਾਇਆ
ਅੱਜ ਤਾਂ ਹੀ
ਕਵਿਤਾ
ਰਚਨਹਾਰੀ
ਮੇਰੀ ਕਲਮ
ਓਸ ਅਭਾਗਣ ਦੇ
ਸੱਥਰ ਤੇ ਬੈਠ
ਅਮੀਰਾਂ ਦੇ ਚੋਜ਼
ਦੇ ਵੈਣ ਪਾਉਂਦੀ
ਹੰਝੂ ਕੇਰ
ਰਹੀ ਹੈ
16/12/2016
|