ਗ਼ਜ਼ਲ ਡਾ. ਨਿਸ਼ਾਨ ਸਿੰਘ
ਰਾਠੌਰ, ਕੁਰੂਕਸ਼ੇਤਰ 'ਪੰਡਤ- ਮੁੱਲਾਂ ਐਸਾ ਕਹਿਰ ਕਮਾਇਆ ਹੈ
ਝੁੱਗੀਆਂ ਢਾਹ ਕੇ ਰੱਬ ਦਾ ਘਰ ਬਣਵਾਇਆ ਹੈ! ਬਾਰਡਰ ਉੱਤੇ ਵਿੰਨ
ਕੇ ਪੁੱਤ ਬਿਗਾਨੇ ਨੂੰ ਕਹਿੰਦੇ ਉਸਨੇ ਸੱਚਾ ਫਰਜ਼ ਨਿਭਾਇਆ ਹੈ!
ਨੀਲਕੰਠ ਦੇ ਵਾਂਗੂ ਚੁੱਪ ਕਰ ਪੀ ਲੈਣਾ ਆਪਣਿਆਂ ਨੇ ਹੱਥ ਵਿਚ ਜ਼ਹਿਰ
ਫੜਾਇਆ ਹੈ! ਰੱਬ ਨੂੰ ਭਾਲਣ ਖ਼ਾਤਰ ਘਰ ਤੋਂ ਤੁਰਿਆ ਸੀ ਮਾਂ
ਦੇ ਪੈਰੀਂ ਹੱਥ ਲਾ ਕੇ ਮੁੜ ਆਇਆ ਹੈ! ਮਾਰ ਚੌਂਕੜੀ ਰੱਬ ਦੀ
ਬੰਦਗੀ ਕਰਦੇ ਹੋ ਨਾਨਕ ਨੇ ਤਾਂ ਹੱਥੀਂ ਹਲ਼ ਵੀ ਵਾਹਿਆ ਹੈ!
ਰਾਮ- ਅੱਲਾ ਨੂੰ ਖ਼ਬਰੇ! ਅੱਜ ਕੱਲ ਸੁਣਦਾ ਨਹੀਂ ਪੰਡਤ- ਮੁੱਲਾਂ ਤੜਕੇ
ਸ਼ੋਰ ਮਚਾਇਆ ਹੈ! ਰਾਤ ਹਨੇਰੀ ਦੇ ਵਿਚ ਕਾਲੇ ਕੰਮ ਕਰੇ ਦਿਨ
ਚੜਦੇ ਨੂੰ ਚਿੱਟਾ ਚੋਲ਼ਾ ਪਾਇਆ ਹੈ! ਕਿਰਤ ਕਰੋ ਜਿਹੇ ਉਪਦੇਸ਼ਾਂ
ਨੂੰ ਭੁੱਲ ਕੇ, ਹੁਣ ਡੇਰੇ ਦੇ ਵਿਚ ਸੰਤਾਂ ਨਾਮ ਜਪਾਇਆ ਹੈ!
ਬੰਦਿਆਂ ਵਿੱਚੋਂ ਖ਼ਬਰੇ! ਬੰਦਾ ਮਿਲ ਜਾਵੇ 'ਸ਼ਾਨੇ' ਨੇ ਵੀ ਡਾਹਢਾ ਜ਼ੋਰ
ਲਗਾਇਆ ਹੈ!' 10/01/2019
ਗ਼ਜ਼ਲ ਡਾ. ਨਿਸ਼ਾਨ ਸਿੰਘ
ਰਾਠੌਰ, ਕੁਰੂਕਸ਼ੇਤਰ ਹਰ ਇਕ ਥਾਂ ਤੇ, ਕਬਜ਼ਾ ਹੋਇਆ ਗ਼ੈਰਾਂ ਦਾ
ਅਖ਼ਬਾਰਾਂ ਵਿਚ, ਜ਼ਿਕਰ ਰਹਿ ਗਿਆ ਵੈਰਾਂ ਦਾ। ਬੰਦੇ ਵਿਚੋਂ ਬੰਦਾ,
ਲੱਭਿਆਂ ਮਿਲਦਾ ਨਹੀਂ ਧਰਤੀ ਉੱਤੇ ਵਿਛਿਆ, ਜਾਲ਼ ਹੈ ਸ਼ਹਿਰਾਂ ਦਾ।
ਜਜ਼ਬਾਤਾਂ ਦੀ, ਕੋਈ ਪੁੱਛ- ਪੜਤਾਲ ਨਹੀਂ ਰੱਖਦੇ ਖ਼ਾਸ ਖ਼ਿਆਲ, ਗ਼ਜ਼ਲ ਦੀਆਂ
ਬਹਿਰਾਂ ਦਾ। ਪੁੱਤ ਅਸਾਡੇ ਮਰਦੇ, ਗੱਲ ਹੈ ਆਮ ਜਿਹੀ ਤੇਰਾ
ਨਜ਼ਲਾ, ਕੰਮ ਹੋ ਗਿਆ ਕਹਿਰਾਂ ਦਾ। ਮੁੱਲਾਂ, ਪੰਡਤ, ਬਾਬੇ,
ਲੱਗਦੈ ਜਾਗ ਪਏ ! ਰੂਪ ਬਦਲ ਕੇ ਰੱਖ 'ਤਾ, ਅੰਮ੍ਰਿਤ ਪਹਿਰਾਂ ਦਾ।
ਦਰਿਆਵਾਂ ਨੇ, ਧਰਤੀ ਨੂੰ ਮੱਲ ਮਾਰ ਲਿਆ ਝੂਠਾ ਨਾਉਂ ਲੱਗਦੈ,
ਉੱਠਦੀਆਂ ਲਹਿਰਾਂ ਦਾ। ਸ਼ਹਿਦ ਵਰਗੀਆਂ, ਲਿੱਖਤਾਂ ਰੁਲ਼ੀਆਂ ਸੜਕਾਂ
ਤੇ ਮੁੱਲ ਰਹਿ ਗਿਆ 'ਸ਼ਾਨਾ', ਵਿੱਕਦੇ ਜ਼ਹਿਰਾਂ ਦਾ। 21/07/2018
ਮੋਬਾ. 075892- 33437
ਗ਼ਜ਼ਲ ਨਿਸ਼ਾਨ ਸਿੰਘ ਰਾਠੌਰ
"ਹੀਰੇ ਪੁੱਤ ਗੁਆ ਕੇ, ਬਹਿ ਗਏ
ਮਾਂਵਾਂ ਦੇ ਕੌਡੀ ਮੁੱਲ ਨਹੀਂ ਸੱਜਣੋਂ, ਐਸੀਆਂ ਥਾਂਵਾਂ ਦੇ।
ਸਿਖ਼ਰ ਦੁਪਿਹਰੇ, ਸੜਦੀ ਭੁਬੱਲ ਉੱਡਦੀ ਹੈ ਰੁੱਖ਼- ਬੂਟੇ ਸਭ ਵੱਢ ਲਏ,
ਠੰਡੀਆਂ ਛਾਂਵਾਂ ਦੇ।
ਮਹਿੰਗੇ ਮੁੱਲ ਦੇ ਟੀਕੇ, ਸਭ ਕੁਝ ਵਰਤ ਲਏ
ਚੱਲਦੀ ਇਹ ਜ਼ਿੰਦਗਾਨੀ, ਨਾਲ ਦੁਆਵਾਂ ਦੇ।
ਮੰਜ਼ਲ ਉੱਤੇ ਆਖ਼ਰ,
ਸੱਜਣਾਂ ਲੱਗ ਜਾਣਾ ਤੁਰਦਾ ਰਹਿ ਇਉਂ ਨਾਲ- ਨਾਲ, ਬੱਸ ਰਾਹਵਾਂ ਦੇ।
ਹੱਥ ਛੁਡਾ ਕੇ ਤੁਰ ਗਏ, ਤੇਰੇ 'ਆਪਣੇ' ਸਨ ! ਜਾਇਜ਼ ਨਹੀਂ ਇਉਂ
ਰੋਸਾ, ਨਾਲ ਹਵਾਵਾਂ ਦੇ।
ਕੋਇਲ ਕੂਕੇ, ਗੀਤ ਪਿਆਰ ਦੇ ਗਾਉਂਦੇ ਓ
ਦਗ਼ੇਬਾਜ਼ ਇਹ, ਅਸਲੀ ਪੁੱਤਰ ਕਾਂਵਾਂ ਦੇ।
ਜੱਫ਼ੀਆਂ ਪਾ ਕੇ, ਪਿੱਠ
ਵਿੱਚ ਛੁਰਾ ਚਲਾਉਣਾ ਸੀ ਵਿੱਚ ਕਲਾਵੇ ਆਇਆ ਨਹੀਂ, ਉਹ ਬਾਹਵਾਂ ਦੇ।"
07/05/2018
(ਕਾਰਗਿੱਲ ਜਿੱਤ ਦੇ ਫ਼ੌਜੀ ਜਵਾਨਾਂ ਨੂੰ ਸਮਰਪਿਤ)
ਕਾਰਗਿੱਲ ਜਿੱਤ
ਡਾ. ਨਿਸ਼ਾਨ ਸਿੰਘ ਰਾਠੌਰ
ਸੱਚ ਆਖਦਾ ਹਾਂ ਦੋਸਤੋ
ਫ਼ੌਜੀ ਭਾਵੇਂ
ਹਿੰਦੋਸਤਾਨ ਦਾ ਮਰੇ
ਭਾਵੇਂ
ਪਾਕਿਸਤਾਨ ਦਾ
ਮਰਦਾ ਤਾਂ
ਕਿਸੇ ਮਾਂ ਦਾ ਪੁੱਤ ਹੈ...
ਸਾਡੀ
ਜਿੱਤ ਦੀ ਖੁਸ਼ੀ, ਭੰਗੜੇ
ਅਤੇ
ਲਲਕਾਰਿਆਂ ਦੀ ਗੂੰਜ ਵਿਚ
ਕਿਸੇ ਦੇ ਹੋਕੇ, ਹੰਝੂ
ਅਤੇ
ਮੁੱਕ ਜਾਂਦੇ ਨੇ ਹਜ਼ਾਰਾਂ ਚਾਅ...
ਕਿਉਂਕਿ
ਫ਼ੌਜੀ ਭਾਵੇਂ
ਹਿੰਦੋਸਤਾਨ ਦਾ ਮਰੇ
ਭਾਵੇਂ
ਪਾਕਿਸਤਾਨ ਦਾ
ਮਰਦਾ ਤਾਂ
ਕਿਸੇ ਮਾਂ ਦਾ ਪੁੱਤ ਹੈ...
ਮਾਂ ਤਾਂ ਮਾਂ ਹੁੰਦੀ ਹੈ
ਉਹ
ਭਾਰਤੀ ਜਾਂ ਪਾਕਿਸਤਾਨੀ
ਨਹੀਂ ਹੁੰਦੀ
ਅਤੇ
ਮਾਂ ਦਾ ਦਰਦ ਦੋਹਾਂ ਪਾਸੇ
ਇਕੋ ਜਿਹਾ ਹੀ ਹੁੰਦਾ ਹੈ...
ਕਿਉਂਕਿ
ਫ਼ੌਜੀ ਭਾਵੇਂ
ਹਿੰਦੋਸਤਾਨ ਦਾ ਮਰੇ
ਭਾਵੇਂ
ਪਾਕਿਸਤਾਨ ਦਾ
ਮਰਦਾ ਤਾਂ
ਕਿਸੇ ਮਾਂ ਦਾ ਪੁੱਤ ਹੈ...
ਕੈਸੀ ਖੇਡ ਹੈ ਇਹ
ਲੀਡਰਾਂ ਦੀ ਆਪਸ ਵਿਚ
ਕੋਈ ਦੁਸ਼ਮਣੀ ਨਹੀਂ...
ਕ੍ਰਿਕਟਰਾਂ ਦੀ
ਕੋਈ ਦੁਸ਼ਮਣੀ ਨਹੀਂ...
ਲੇਖਕਾਂ ਦੀ
ਕੋਈ ਦੁਸ਼ਮਣੀ ਨਹੀਂ...
ਗਾਇਕਾਂ ਦੀ
ਕੋਈ ਦੁਸ਼ਮਣੀ ਨਹੀਂ...
ਪਰ ਅਫਸੋਸ !!!
ਮਰਦੇ ਤਾਂ
ਕੇਵਲ ਫ਼ੌਜੀ ਨੇ
ਪਤਾ ਨਹੀਂ
ਕਿਹੜੀ ਦੁਸ਼ਮਣੀ
ਪਾਲੀ ਬੈਠੇ ਨੇ ਦਿਲਾਂ ਅੰਦਰ...?
ਸੱਚ ਆਖਦਾ ਹਾਂ ਦੋਸਤੋ
ਫ਼ੌਜੀ ਭਾਵੇਂ
ਹਿੰਦੋਸਤਾਨ ਦਾ ਮਰੇ
ਭਾਵੇਂ
ਪਾਕਿਸਤਾਨ ਦਾ
ਮਰਦਾ ਤਾਂ
ਕਿਸੇ ਮਾਂ ਦਾ ਪੁੱਤ ਹੈ।
09/01/2018
|