ਝਾਂਜਰ ਨਵਦੀਪ ਕੌਰ ਨਵੀ
ਪੈਰਾਂ ਚ ਝਾਂਜਰ ਚਾਵਾਂ ਦੀ
ਘੁੰਗਰੂ ਨੇ ਉਮੀਦਾਂ ਦੇ
ਜ਼ਿੰਦਗੀ ਦੇ ਹਮਸਫ਼ਰ ਬਣ ਦੁੱਖ ਸੁੱਖ ਕਰਦੇ ਤੁਰਦੇ ਮੇਰੇ ਨਾਲ
ਉੱਚੀਆਂ ਨੀਵੀਆਂ ਰਾਹਾਂ ਤੇ
ਤਲੀਆਂ ਮੇਰੇ ਪੈਰ ਦੀਆਂ
ਬੜੀਆਂ ਹੁੰਨਰਮੰਦ ਝੱਲ ਔਕੜਾਂ ਜੋ ਸਰ ਕਰਦੀਆਂ ਮੇਰੀ ਮੰਜ਼ਿਲ
ਨੂੰ। 23/10/2020
ਜ਼ਿੰਦਗੀ ਪ੍ਰੋ: ਨਵਦੀਪ ਕੌਰ
ਨਵੀ, ਪੰਜਾਬ
ਜ਼ਿੰਦਗੀ ਤਾਂ ਤੁਰਦੀ ਜਾਂਦੀ ਹੈ, ਬਿਤਾ
ਦਿੰਦੀ ਹੈ ਆਪਣਾ ਸਫ਼ਰ
ਨਿਰੰਤਰ ਵਹਿੰਦੀ ਰਹਿੰਦੀ ਹੈ ਵਗਦੀ
ਰਹਿੰਦੀ ਹੈ, ਕਿਸੇ ਨਦੀ ਦੇ ਪਾਣੀ ਵਾਂਗਰ ਕਦੇ ਝਰਨਾ ਬਣਦੀ ਹੈ,
ਦੁੱਖ ਬਣਕੇ ਠਾਹ ਵੱਜਦੀ ਹੈ ਸਾਡੀ ਸ਼ਾਂਤ ਵਹਿ ਰਹੀ ਉਮਰ-ਨਦੀ ਦੀ
ਛਾਤੀ 'ਤੇ ਉਲਝਾ ਜਾਂਦੀ ਹੈ, ਤਾਣਾ ਬਾਣਾ ਹਿਲਾ ਜਾਂਦੀ ਹੈ ।
ਕਦੇ ਕੁੱਝ ਹਾਸਿਲ ਕਰਦੀ ਹੈ ਕਦੇ ਕੁੱਝ ਗੁਆ ਬਹਿੰਦੀ ਹੈ ਹਰ ਰੋਜ਼
ਮਰਜਾਣੀ ਨਵੇਂ ਹੀ, ਸੁਪਨੇ ਸਜਾਉਦੀ ਹੈ ਬੱਸ ਬੜਾ ਹੀ ਉਲਝਾਉਂਦੀ
ਹੈ ਰਿਸ਼ਤਿਆਂ 'ਚ ਤਲਖੀ ਲੈ ਆਉਂਦੀ ਹੈ ਤੇ ਖੁਦ ਦੀ ਸਮਝ ਹੀ
ਗੁਆਉਦੀ ਹੈ ਕੋਸ਼ਿਸ਼ਾਂ ਨੂੰ ਵੀ ਨਾਕਾਮੀ ਵਿਖਾਉਂਦੀ ਹੈ ਆਖਿਰ ਮੇਰੀ
ਜ਼ਿੰਦਗੀ ਮੈਥੋਂ ਕੀ ਚਾਹੁੰਦੀ ਹੈ? ਮੈਂ ਕੀ ਚਾਹੁੰਦੀ ਹਾਂ ਇਹਦੇ ਤੋਂ?
ਪਰ ਜ਼ਿੰਦਗੀ ਸਫ਼ਰ 'ਚ ਮਸ਼ਗੂਲ ਰਹਿੰਦੀ ਐ ਵਰ੍ਹਿਆਂ ਤੱਕ,
ਆਪਣੇ ਨਕਸ਼ ਤਲਾਸ਼ਣ ਵਿੱਚ ਕਦੇ ਕੁੱਝ ਲੱਭਦੀ ਰਹਿੰਦੀ ਹੈ ਕਦੇ
ਲੱਭਿਆ ਹੀ ਗਵਾ ਬਹਿੰਦੀ ਹੈ ਕਦੇ ਫੁਰਸਤ ਨਹੀਂ ਇਹਦੇ ਕੋਲ ਕਦੇ
ਇਕੱਲਤਾ ਦਾ ਸੰਤਾਪ ਹੰਢਾਉਂਦੀ ਹੈ ਅਣਮਿੱਥੇ ਰਾਹਾਂ ਤੇ ਸਾਥ ਭਾਲਦੀ
ਰਹਿੰਦੀ ਹੈ ਕੁੱਝ ਤੇਰੇ ਵਰਗਾ ਕੁੱਝ ਮੇਰੇ ਵਰਗਾ
ਆਖਿਰ ਇੱਕ
ਦਿਨ, ਬਿਨਾਂ ਬੋਲਿਆਂ-ਦੱਸਿਆਂ ਸੰਸਾਰ ਨੂੰ ਅਲਵਿਦਾ ਕਰ, ਤੁਰ
ਜਾਂਦੀ ਹੈ ਮੇਰੀ ਜ਼ਿੰਦਗੀ ! ਤੇਰੀ ਜ਼ਿੰਦਗੀ !! 09/10/2019
ਤੁਰਨਾ ਹੀ ਜ਼ਿੰਦਗੀ ਹੈ...
ਪ੍ਰੋ: ਨਵਦੀਪ ਕੌਰ ਨਵੀ, ਪੰਜਾਬ
ਅੱਜ ਮੈਂ ਉਦਾਸੀ ਭਰੇ ਮਨ ਨਾਲ ਰੁੱਖ ਥੱਲੇ ਜਾ ਬੈਠੀ
ਪੱਤਾ ਡਿੱਗਦਿਆ
ਤਾਂ ਮਹਿਸੂਸ ਹੋਇਆ ਕਾਹਤੋਂ ਉਲਝਿਆ ਮਨਾਂ ਇਹ ਝਮੇਲਿਆਂ 'ਚ
ਆਖਰ ਇੱਕ ਦਿਨ ਤੂੰ ਵੀ ਮਰ ਜਾਣਾਂ ਚੱਲ ਉੱਠ ਤੁਰ ਆਪਣੇ ਸਫ਼ਰ
'ਤੇ ਤੁਰਨਾ ਹੀ ਤਾਂ ਜ਼ਿੰਦਗੀ ਹੈ 09/10/2019
|