ਗੀਤ
ਮਨੋਹਰ ਸਿੱਧੂ ਪੂਹਲੀ ਵਾਲਾਇੱਕ
ਦਿਨ ਮੇਰੇ ਵੱਲ ਨੂੰ ਰੱਬ ਨੇ ਕਿਹਾ ਜਮਾਂ ਨੂੰ ਜਾਓ,
ਵਸਦੀ ਦੁਨੀਆਂ ਚੋ ਪਾਪੀ ਨੂੰ ਛੇਤੀ ਪਕੜ ਲਿਆਓ।
ਸੁਣਕੇ ਗੱਲ ਰੱਬ ਦੀ ਜਮਦੂਤਾਂ ਨਾ ਰਤਾ ਚਿਰ ਲਾਇਆ ,
ਚੌਹੀ ਪਾਸੇ ਆਕੇ ਮੇਰੇ ਦੁਆਲੇ ਘੇਰਾ ਪਾਇਆ ,
ਉੱਠ ਖੜ ਛੇਤੀ ਪਿਆ ਮੌਜ ਨਾਲ ਆਖਣ ਲੱਗੇ ਮੈਨੂੰ ,
ਚੱਲ ਕਚਹਿਰੀ ਧਰਮਰਾਜ ਦੀ ਰੱਬ ਬਲੌਦਾਂ ਤੈਨੂੰ।
ਆਖਰ ਮੈ ਉਹਨਾਂ ਨੂੰ ਆਖਿਆ ਗੱਲ ਇੱਕ ਮੰਨੋ ਮੇਰੀ,
ਫਤਿਹ ਬੁਲਾ ਆਵਾਂ ਸਭ ਮਿੱਤਰਾਂ ਨੂੰ ਮੈ ਜਾਂਦੀ ਵੇਰੀ।
ਇੱਕ ਨੇ ਠੁੱਡਾ ਮਾਰ ਆਖਿਆ ਹੁਣ ਨਾ ਦੇਈਏ ਛੁੱਟੀ,
ਦੂਜੇ ਨੇ ਗਲ ਪਾਕੇ ਰੱਸੀ ਸੰਘੀ ਮੇਰੀ ਘੁੱਟੀ।
ਪਕੜ ਗਲਾਮਿਓਂ ਉਹਨਾਂ ਮੈਨੂੰ ਖਿੱਚਿਆ ਆਪਣੇ ਨਾਲੇ,
ਖਿੱਚ ਧਰੂਕੇ ਆਖਰ ਮੈਨੂੰ ਕੀਤਾ ਰੱਬ ਹਵਾਲੇ,
ਰੱਬ ਕਹੇ ਓਏ ਆਗਿਐ ਦੁਸਟਾ ਸ਼ਰਮ ਨਾ ਤੈਨੂੰ ਆਵੇ,
ਘੱਲਿਆ ਸੀ ਪੁੰਨ ਧਰਮ ਦੀ ਖਾਤਰ ਤੂੰ ਪਿਆ ਜੁਲਮ ਕਮਾਵੇਂ।
ਜੇ ਦੁਸ਼ਟਾ ਨਹੀਂ ਪੁੰਨ ਸੀ ਕਰਨਾਂ ਕਿਉ ਜੱਗ ਤੇ ਸੀ ਜਾਣਾ,
ਜਮਦੂਤਾਂ ਨੂੰ ਕੈਹਦਾਂ ਸਿੱਟੋ ਨਰਕੀ ਇਹ ਨਮਾਣਾ।
ਪਾਪ ਬੀਜਦਾ ਰਿਹਾ ਜਗਤ ਵਿੱਚ ਧਰਮ ਨਾ ਬੀਜਿਆ ਕੋਈ,
ਇਹੋ ਜੇ ਜਾਲਮ ਨੂੰ ਮਿਲਦੀ ਨਹੀ ਦਰਗਾਹ ਵਿੱਚ ਢੋਈ।
ਆਖਰ ਮੈ ਫਿਰ ਰੱਬ ਨੂੰ ਆਖਿਆ ਗੱਲ ਸੁਣਲੈ ਇੱਕ ਮੇਰੀ,
ਨਰਕਾਂ ਵਿੱਚ ਕਿਉ ਸੁਟਦਾ ਮੈਨੂੰ ਮੱਤ ਮਾਰੀ ਗਈ ਤੇਰੀ।
ਤੂੰ ਹੀ ਦੇਵਣ ਵਾਲਾ ਸਭ ਨੂੰ ਤੂੰ ਹੀ ਰਿਜਕ ਪਚਾਵੇਂ,
ਦਿੱਤਾ ਆਪ ਨਹੀ ਕੁੱਝ ਉਲਟਾ ਦੋਸ਼ ਮੇਰੇ ਸਿਰ ਲਾਵੇਂ।
ਪੈਸਾ ਇੱਕ ਨਾ ਦਿੱਤਾ ਮੈਨੂੰ ਧਰਮ ਕਾਸਦਾ ਕਰਦਾ,
ਮਸਾਂ ਤਾਂ ਸੀ ਦਿਨ ਵਿੱਚ ਇੱਕ ਵਾਰੀ ਢਿੱਡ ਆਵਦਾ ਭਰਦਾ।
ਪਾਪੀ ਆਪ, ਕਹੇਂ ਪਰ ਮੈਨੂੰ ਪਾਪੀ ਦੋਖੋ ਪਿਆ ਹਨੇਰਾ,
ਏਹਦੇ ਵਿੱਚ ਕਸੂਰ ਦੱਸਖਾਂ ਤੇਰਾ ਏ ਮੇਰਾ।
ਏਨੀ ਗੱਲ ਜਦ ਸੁਣੀ ਰੱਬਨੇ ਗੱਲ ਨਈਂ ਕਹਿੰਦਾਂ ਕੋਈ,
ਤੇਰੀ ਗਲਤੀ ਨਹੀਂ ਏਸ ਵਿੱਚ ਮੈਥੋਂ ਗਲਤੀ ਹੋਈ।
ਕਹਿੰਦਾਂ ਜਾ ਮੈ ਅੱਜ ਤੋ ਤੈਨੂੰ ਦਿੱਤੀ ਦੌਲਤ ਸਾਰੀ,
ਮੁੜਜਾ ਵਾਪਸ ਵਿੱਚ ਜੱਗ ਦੇ ਕੋਈ ਬੀਜ ਧਰਮ ਦੀ ਕਿਆਰੀ।
ਜਮਦੂਤਾਂ ਨੂੰ ਕਹਿੰਦਾਂ ਏਹਨੂੰ ਵਾਪਸ ਲੈ ਕੇ ਜਾਓ,
ਕਾਰੰਗ ਇਸ ਦਾ ਸਾੜ ਦੇਣ ਨਾ ਛੇਤੀ ਛੱਡ ਕੇ ਆਓ।
ਓਧਰ ਮਰਿਆ ਸੁਣਕੇ ਮੈਨੂੰ ਕੱਠੇ ਹੋ ਗਏ ਸਾਰੇ,
ਨਹੌਣ ਕਰਾਉਦੇ ਜਾਂਦੀ ਵਾਰੀ ਪਿੱਟਣ ਰੋਣ ਵਿਚਾਰੇ।
ਭੈਣ ਕਹੇ ਮੈ ਲੁੱਟੀ ਵੀਰਾ ਪਾ ਗਿਆ ਅੱਜ ਵਿਛੋੜੇ,
ਮਾਂ ਕਹੇ ਮੇਰੇ ਦਿਲ ਦਿਆ ਟੁਕੜਿਆ ਕਦੋ ਕਰੇਗਾ ਮੋੜੇ।
ਬਾਪੂ ਆਖੇ ਮੈਨੂੰ ਛੱਡਕੇ ਤੁਰ ਗਿਐ ਬੱਚਾ ਇਕੇਲਾ,
ਵਾਰੀ ਮੇਰੀ ਸੀ, ਸਿਰ ਤੇਰੇ ਪੈ ਗਿਆ ਕਾਲ ਗੁਲੇਲਾ।
ਵੀਰ ਲਾਸ਼ ਤੇ ਖੜਕੇ ਕਹਿੰਦੇ ਮਾਰ ਮਾਰ ਕੇ ਧਾਹਾਂ,
ਤੁਰਿਐਂ ਵੀਰਾ ਭੰਨ ਸਾਡੀਆਂ ਡੋਲਿਆਂ ਕੋਲੋ ਬਾਹਾਂ।
ਪਤਨੀ ਖੋਹਵੇ ਵਾਲ ਸੀਸ ਦੇ ਰੋ ਰੋ ਧਾਹਾਂ ਮਾਰੇ,
ਤੁਰ ਗਿਐਂ ਚੰਨਾਂ ਦੱਸ ਖਾਂ ਮੈਨੂੰ ਛੱਡਕੇ ਕੀਹਦੇ ਸਹਾਰੇ।
ਦੋਸਤ ਧਾਹਾਂ ਮਾਰ ਮਾਰ ਕੇ ਆਖਣ ਛੱਡ ਗਿਐਂ ਸਾਨੂੰ,
ਜੇ ਸੀ ਇਉਂ ਛੱਡਕੇ ਤੁਰ ਜਾਣਾ ਪਿਆਰ ਸੀ ਪਾਇਆ ਕਾਹਨੂੰ।
ਅੱਖ ਖੋਲੀ ਤਾਂ ਜਦ ਮੈ ਰੋਣੋ ਚੁੱਪ ਹੋ ਗਏ ਸਾਰੇ,
Ñਲੱਖ ਲੱਖ ਸ਼ੁਕਰ ਮਨੌਣ ਰੱਬ ਦਾ ਦੋਸਤ ਯਾਰ ਪਿਆਰੇ।
ਹਰ ਇੱਕ ਇਹੋ ਪਿਆ ਕਹਿੰਦਾਂ ਧੰਨ ਸਤਿਗੁਰ ਦੀ ਲੀਲਾ,
ਤੂੰਹੀ ਰੱਖਣ ਵਾਲਾ ਪ੍ਰਭੂ ਕਰਕੇ ਢੰਗ ਵਸੀਲਾ।
ਪਤਨੀ ਕਹਿੰਦੀ ਸ਼ੁਕਰ ਰੱਬਦਾ ਮੁੜਿਐਂ ਚੰਨਾਂ ਮਰਕੇ,
ਮੈ ਕਿਹਾ ਨਹੀ ਝੱਲੀਏ‘ ਸਿੱਧੂ ’ਆਇਆ ਰੱਬ ਨਾਂ ਗੱਲਾਂ ਕਰਕੇ॥
20/09/2014
|