WWW 5abi.com  ਪੰਨਿਆ ਵਿੱਚ ਸ਼ਬਦ ਭਾਲ

5_cccccc1.gif (41 bytes)

       ਪੰਜਾਬੀ ਕਵਿਤਾ

ਹੋਰ ਪੰਜਾਬੀ ਕਵੀ >>

>> 1 2 3 4 5 6 7             hore-arrow1gif.gif (1195 bytes)

ਮੰਗਲਜੀਤ ਕੌਰ
ਦਾਨਾ ਰੋਮਾਣਾ

  ਬਾਪੂ
ਮੰਗਲਜੀਤ ਕੌਰ ਦਾਨਾ ਰੋਮਾਣਾ

ਪਤਾ ਬਾਅਦ 'ਚ ਲੱਗਾ, ਬਾਪੂ ਦੇ ਗੂੜੇ ਪਰਛਾਵੇ ਦਾ।
ਲੱਗਣ ਦਿੱਤਾ ਨਾ ਸੇਕ, ਮੁਸ਼ਕਿਲਾਂ ਦੀ ਧੁੱਪ ਦਾ ਜਿਉਦੇ ਜੀਅ।
ਜਿੰਦਗੀ ਆਸਾਨ ਜਾਪੇ, ਦੁਨੀਆ ਸਾਰੀ ਆਪਣੀ ਜਾਪੇ ਬਾਪੂ ਦੇ ਜਿਉਦੇ ਜੀਅ।
ਨਾ ਫਿਕਰ ਕਰਨ ਦਿੱਤਾ, ਨਾ ਅਹਿਸਾਸ ਕਰਵਾਇਆ ਜਿਉਦੇ ਜੀਅ।
ਨਾ ਕਦੇ ਕਰਨੀ ਪਈ ਪੁਕਾਰ, ਦਿਲ ਦੀ ਹਰ ਰੀਝ ਪੁਗਾਈ ਜਿਉਦੇ ਜੀਅ।
ਨਾ ਕਦੇ ਡੋਲਣ ਦਿੱਤਾ, ਬੜਾ ਹੌਸਲਾ ਦਿੱਤਾ ਜਿਉਦੇ ਜੀਅ।
ਕਰ ਮਿਹਨਤ, ਸ਼ੌਹਰਤ ਦਿਵਾਈ, ਨਾਅ ਚਮਕਾਇਆ ਜਿਉਦੇ ਜੀਅ।
ਬੜੇ ਲਾਡ ਲਡਾਏ, ਉਦਾਸ ਕਦੇ ਹੋਣ ਨਾ ਦਿੱਤਾ ਜਿਉਦੇ ਜੀਅ।
ਪਤਾ ਬਾਅਦ 'ਚ ਲੱਗਾ, ਬਾਪੂ ਦੇ ਦਿੱਤੇ ਸਿਰਨਾਵਿਆ ਦਾ।
"ਮੰਗਲਜੀਤ" ਸੇਕ ਬੜਾ ਲੱਗੇ, ਢਲੇ ਪਰਛਾਵਿਆ ਤੋਂ।
ਰੱਬਾ, ਕੱਚੀ ਉਮਰੇ ਢਾਲੀ ਨਾ ਬਾਪੂ ਵਾਲੇ ਪਰਛਾਵੇ ਨੂੰ,
ਬਾਪੂ ਵਾਲੇ ਪਰਛਾਵੇ ਨੂੰ, ਬਾਪੂ ਵਾਲੇ ਪਰਛਾਵੇ ਨੂੰ।
10/07/2020   

ਸਭ ਕਹਿਣ ਦੀਆਂ ਹੀ ਗੱਲਾਂ ਨੇ

ਮੰਗਲਜੀਤ ਕੌਰ ਦਾਨਾ ਰੋਮਾਣਾ

ਜਦ ਵੀ ਅੱਗੇ ਵੱਧਦੀਆਂ, ਤਦ ਹੀ ਆਣ ਘੇਰਾ ਪਾਉਂਦੀਆਂ ਬੰਧਸ਼ਾਂ ਦੀਆਂ ਛੱਲਾਂ ਨੇ;
ਕੁੜੀਆਂ ਨੂੰ ਕਿੱਥੇ ਆਜ਼ਾਦੀ ਆ, ਸਭ ਕਹਿਣ ਦੀਆਂ ਹੀ ਗੱਲਾਂ ਨੇ।

ਇਹ ਸੱਚ ਹੈ ਕਿ ਸਭ ਖੇਤਰਾਂ 'ਚ ਕੁੜੀਆਂ ਮਾਰਦੀਆਂ ਮੱਲਾਂ ਨੇ;
ਪਰ ਫੇਰ ਵੀ ਆਵਦੇ ਖੰਭਾਂ 'ਤੇ ਕਿੱਥੇ ਉੱਡਣ ਦਿੱਤਾ ਜਾਂਦਾ, ਸਭ ਕਹਿਣ ਦੀਆਂ ਹੀ ਗੱਲਾਂ ਨੇ।

ਸਮਾਜ ਦੀਆਂ ਲੱਖਾਂ ਪਾਬੰਦੀਆਂ ਆਣ ਪਾਉਂਦੀਆਂ ਭਵਿੱਖ ਨੂੰ ਠੱਲਾਂ ਨੇ;
ਕਿੱਥੇ ਕਰਨ ਦਿੰਦੇ ਸੁਪਨੇ ਤੇ ਰੀਝਾਂ ਪੂਰੀਆਂ, ਸਭ ਕਹਿਣ ਦੀਆਂ ਹੀ ਗੱਲਾਂ ਨੇ।

ਕੁੜੀਆਂ ਦੀ ਕਾਬਲਤਾ ਨੂੰ ਅੱਖੋਂ ਪਰੋਖੇ ਕਰਨਾ ਬੜੀਆਂ ਵੱਡੀਆਂ ਝੱਲਾਂ ਨੇ;
ਕਿੱਥੇ ਮੁੰਡਿਆਂ ਜਿੰਨੀ ਬਰਾਬਰਤਾ, ਸਭ ਕਹਿਣ ਦੀਆਂ ਹੀ ਗੱਲਾਂ ਨੇ।

ਮਾਪੇ ਪੜ੍ਹਾ ਲਿਖਾ ਕੇ ਵੀ ਸੋਚਣ, ਦੇਣਾ ਪੈਣਾ ਦਾਜ ਆ;
ਕਿੱਥੇ ਕਬੂਲਦੇ ਧੀਆਂ ਦੀ ਕਾਬਲਤਾ, ਸਭ ਕਹਿਣ ਦੀਆਂ ਹੀ ਗੱਲਾਂ ਨੇ।

ਆਖਦੇ ਤਾਂ ਸਾਰੇ ਧੀਆਂ ਹੁੰਦੀਆਂ ਸਿਰਾਂ ਦਾ ਤਾਜ ਆ;
ਪਰ ਕਿੱਥੇ ਲੋਕ ਸਮਝਦੇ ਆ, ਸਭ ਕਹਿਣ ਦੀਆਂ ਹੀ ਗੱਲਾਂ ਨੇ।

ਬਹੁਤੇ ਤਾਂ ਅੱਜ ਵੀ ਧੀਆਂ ਜੰਮੀਆਂ ਤੋਂ ਹੁੰਦੇ ਨਾਰਾਜ਼ ਆ;
ਕਿੱਥੇ ਸ਼ਗਨ ਮਨਾਉਂਦੇ, ਸਭ ਕਹਿਣ ਦੀਆਂ ਹੀ ਗੱਲਾਂ ਨੇ।

ਦੁੱਖ ਸਹਿ ਕੇ ਵੀ ਮੁਸਕਰਾਉਂਦੀਆਂ,ਧੀਆਂ ਦਾ ਹੁੰਦਾ ਇਹ ਰਾਜ਼ ਆ;
ਕਿੱਥੇ ਫਰਕ ਮਿਟਿਆ ਧੀ-ਪੁੱਤ 'ਚ, ਸਭ ਕਹਿਣ ਦੀਆਂ ਹੀ ਗੱਲਾਂ ਨੇ।

ਹਰ ਕਿਸੇ ਨੂੰ ਚਾਹਤ ਪੁੱਤ ਦੀ ਹੀ ਹੁੰਦੀ ਆ;
ਕਿੱਥੇ ਧੀ ਨੂੰ ਵਾਰਿਸ ਬਣਾਉਂਦੇ ਨੇ, ਸਭ ਕਹਿਣ ਦੀਆਂ ਹੀ ਗੱਲਾਂ ਨੇ।

ਅੱਜ ਧੀਆਂ ਪੁੱਤਾਂ ਜਿੰਨਾ ਹੀ ਸਹਾਰਾ ਬਣਦੀਆਂ;
ਪਰ ਕਿੱਥੇ ਸਮਾਜ ਸਮਝਦਾ, ਸਭ ਕਹਿਣ ਦੀਆਂ ਹੀ ਗੱਲਾਂ ਨੇ।
15/08/2018


ਮੈਂ ਚਾਹੁੰਦੀ ਆ
ਮੰਗਲਜੀਤ ਕੌਰ ਦਾਨਾ ਰੋਮਾਣਾ
 
ਮੈ ਇਸ ਗੁਬਾਰੇ ਦੇ ਵਾਂਗੂੰ ਆਸਮਾਨ ਨੂੰ ਛੂਹਣਾ ਚਾਹੁੰਦੀ ਆ।
ਮੈ ਇਕ ਆਜ਼ਾਦ ਪੰਛੀ ਵਾਗੂੰ ਉੱਡਣਾ ਚਾਹੁੰਦੀ ਆ।
ਮੈਂ ਫੁੱਲਾਂ ਵਾਂਗੂੰ ਖਿੜਨਾ ਚਾਹੁੰਦੀ ਆ।
ਮੈਂ ਸਭ ਰਿਸ਼ਤੇ ਭੁੱਲ, ਇਕੱਲਾ ਰਹਿਣਾ ਚਾਹੁੰਦੀ ਆ।
ਮੈਨੂੰ ਸਭ ਰਿਸ਼ਤਿਆ ਤੋਂ ਹੋਇਆ ਬੁਰਾ ਤਜ਼ਰਬਾ, ਹੋਰ ਕਰਨਾ ਨੀ ਚਾਹੁੰਦੀ।
ਸਭ ਰਿਸ਼ਤੇ ਹੋਗੇ ਖੁਦਗਰਜ਼, ਮੈਂ ਇਹਨਾਂ ਨੂੰ ਨਿਭਾਉਣ ਦਾ ਜਜ਼ਬਾ ਹੋਰ ਕਰਨਾ ਨੀਂ ਚਾਹੁੰਦੀ।
ਮੈ ਜ਼ਿੰਦਗੀ 'ਚ ਇਸ ਸਾਰੇ ਜੱਗ ਤੋਂ ਵੱਖਰਾ ਇਨਸਾਨ ਬਣਨਾ ਚਾਹੁੰਦੀ ਆ।
ਮੈ ਇੱਕ ਅਜਨਬੀ ਬਣ ਦੁਨੀਆਂ 'ਚ ਵਿਚਰਨਾ ਚਾਹੁੰਦੀ ਆ।
ਮੈਂ ਗੁਲਾਬ ਵਾਂਗੂੰ ਸਭ ਦੀ ਜਿੰਦਗੀ ਮਹਿਕਾਉਣਾ ਚਾਹੁੰਦੀ ਆ ।
ਮੈ ਬੋਹੜ ਵਾਂਗੂੰ ਸਭ ਨੂੰ ਛਾਂ ਕਰਨਾ ਚਾਹੁੰਦੀ ਆ ।
ਮੈ ਸਾਰਕ ਵਾਂਗੂੰ ਚੁਸਤ ਬਣਨਾ ਚਾਹੁੰਦੀ ਆ।
ਮੈਂ ਅੱਖ ਬਾਜ ਦੀ ਵਾਂਗੂੰ ਸਿਰਫ਼ ਮਜਿੰਲ ਆਵਦੀ ਦੇਖਣਾ ਚਾਹੁੰਦੀ ਆ।
ਮੈਂ ਪਹਾੜ ਵਾਂਗੂੰ ਹਰ ਇੱਕ ਦਾ ਮੁਸੀਬਤ 'ਚ ਸਾਥ ਦੇਣਾ ਚਾਹੁੰਦੀ ਆ।
ਮੈ ਪੱਥਰ ਵਾਂਗੂੰ ਬੁਲੰਦ ਹੌਸਲਾ ਚਾਹੁੰਦੀ ਆ।
ਮੈਂ ਘੜੇ ਵਾਂਗੂੰ ਹਰ ਗਰੀਬ ਦੀ ਗਰੀਬੀ ਵਾਲੀ ਪਿਆਸ ਬੁਝਾਉਣਾ ਚਾਹੁੰਦੀ ਆ ।
ਮੈਂ ਜਾਨਵਰਾਂ ਵਾਂਗੂੰ ਹਰ ਰਿਸ਼ਤੇ ਪ੍ਰਤੀ ਵਫ਼ਾਦਾਰ ਬਣਨਾ ਚਾਹੁੰਦੀ ਆ।
ਮੈ ਸੁੱਕੀਆਂ ਲੱਕੜਾਂ ਵਾਂਗੂੰ ਹੋਰ ਈਰਖੇ 'ਚ ਸੜਨਾ ਨੀਂ ਚਾਹੁੰਦੀ ਆ।
ਮੈਂ ਬੂਟਿਆਂ ਵਾਂਗੂੰ ਆਵਦੀ ਮਸਤੀ 'ਚ ਲਹਿਰਾਉਣਾ ਚਾਹੁੰਦੀ ਆ।
ਮੈਂ ਕੱਛੂ ਵਾਂਗੂੰ ਆਵਦੀ ਚਾਲੇ ਚੱਲਣਾ ਚਾਹੁੰਦੀ ਆ।
ਮੈਂ ਇਸ ਗੁਬਾਰੇ ਵਾਂਗੂੰ ਆਸਮਾਨ ਨੂੰ ਛੂਹਣਾ ਚਾਹੁੰਦੀ ਆ। 
                            
02/06/2018
 

ਦਸਤੂਰ
ਮੰਗਲਜੀਤ ਕੌਰ ਦਾਨਾ ਰੋਮਾਣਾ
 
ਬੜਾ ਜਿਗਰਾ ਕਰਕੇ ਧੀ ਦੀ ਡੋਲੀ ਤੋਰ ਦੇ,
ਵਿਚਾਰੇ ਮਾਪਿਆਂ ਦਾ ਵੀ ਕੀ ਕਸੂਰ ਆ,
ਧੀਆਂ ਪਾਲ ਪਲੋਸ ਕੇ ਦੂਜੇ ਘਰ ਤੋਰਣਾ,
ਇਹ ਪੀੜ੍ਹੀਆਂ ਪੁਰਾਣਾ ਦਸਤੂਰ ਆ।

ਜਦ ਲਾਡਲੀਆਂ ਨੂੰ ਪਵੇ ਜਵਾਨੀ ਵਾਲਾ ਬੂਰ ਆ,
ਮਾਪਿਆਂ ਨੂੰ ਕਰਨਾ ਪੈਂਦਾ ਅੱਖੀਆਂ ਤੋ ਦੂਰ ਆ।
ਵਿਚਾਰੇ ਮਾਪਿਆਂ ਦਾ ਵੀ ਕੀ ਕਸੂਰ?
ਇਹ ਪੀੜ੍ਹੀਆਂ ਪੁਰਾਣਾ ਦਸਤੂਰ ਆ।

ਹੱਥੀਂ ਲਾਡਲੀ ਵਿਆਹ ਕੇ,
ਮਾਪੇ ਬੜਾ ਵੱਡਾ ਕਰਦੇ ਕਾਰਜ ਸੰਪੂਰ ਆ।
ਧੀ ਨੂੰ ਸਹੁਰੇ ਘਰ ਸੁੱਖੀ ਵੱਸਦੀ ਵੇਖਣਾ,
ਹਰੇਕ ਮਾਪਿਆਂ ਦੇ ਸੁਪਨਿਆਂ ਦਾ ਹੁੰਦਾ ਪੂਰ ਆ।

ਲਾਡਲੀ ਦੇ ਚਿਹਰੇ 'ਤੇ ਦੇਖ ਉਹੀ ਰੌਣਕ ਤੇ ਨੂਰ,
ਮਾਪਿਆਂ  ਨੂੰ ਆਪਣੇ ਫੈਸਲੇ ਦਾ ਹੁੰਦਾ ਬੜਾ ਹੀ ਗਰੂਰ।
ਜਿੱਥੇ ਬਚਪਨ ਬੀਤਿਆ ਉਹ ਪਿੰਡ ਹੁੰਦਾ ਆਪਣਾ ਜਰੂਰ ਆ,
ਪਰ ਫਿਰ ਵੀ ਵਿਆਹ ਤੋਂ ਬਾਦ ਹੁੰਦਾ ਪੇਕਿਆਂ ਦੇ ਨਾਮ ਤੋਂ ਹੀ ਮਸ਼ਹੂਰ ਆ।
ਵਿਚਾਰੇ ਮਾਪਿਆਂ ਦਾ ਵੀ ਕੀ ਕਸੂਰ ਆ?
ਉਹ ਵੀ ਜ਼ਮਾਨੇ ਅੱਗੇ ਮਜ਼ਬੂਰ ਆ,
ਧੀਆਂ ਦੀ ਡੋਲੀ ਤੋਰਣਾ ਪੁਰਾਣਾ ਦਸਤੂਰ ਆ।
 23032018


ਅੱਜ ਦਾ ਕੌੜਾ ਸੱਚ
ਮੰਗਲਜੀਤ ਕੌਰ, ਦਾਨਾ ਰੋਮਾਣਾ 

ਨਾ ਆਪਾਂ ਚਮਚਾਗਿਰੀ ਕੀਤੀ ਆ ਤੇ ਨਾ ਕਰਵਾਈ ਆ।
ਜਿਹੜੇ ਮੂੰਹ 'ਤੇ ਚੰਗੇ ਬਣਦੇ, ਉਹੀ ਪਿੱਠ 'ਤੇ ਕਰਦੇ ਬੁਰਾਈ ਆ।
ਜੋ ਜਿਆਦੇ ਚਾਪਲੂਸੀ ਕਰਦੇ, ਸਮਝੋ ਉਹ ਮਤਲਬੀ ਭਾਈ ਆ।
ਬਸ ਅੱਜਕੱਲ੍ਹ ਦਿਖਾਵੇ ਦਾ, ਜਾਂਦਾ ਜ਼ਮਾਨਾ ਆਈ ਆ।
ਮੋਹ ਪਿਆਰ ਵਾਲਾ ਯੁੱਗ ਜਾਂਦਾ ਜਾਈ ਆ।
ਲਾਲਚ ਤੇ ਸੁਆਰਥ ਜ਼ੋਰ ਦੀ ਜਾਂਦਾ ਛਾਈ ਆ।
ਦੋਸਤ ਵੀ ਸਮੇਂ ਨਾਲ ਜਾਂਦੇ ਨਵੇਂ ਬਣਾਈ ਆ।
ਚਾਅ-2 'ਚ ਪੁਰਾਣਿਆਂ ਨੂੰ ਜਾਂਦੇ ਗਵਾਈ ਆ।
ਆਪਣਿਆਂ ਨੂੰ ਤਾਂ ਪੁੱਛਦੇ ਨੀਂ ਰਹਿੰਦੇ ਕਿਸ ਥਾਈਂ ਆ।
ਹੋਰਾਂ ਨੂੰ ਜਾਂਦੇ ਮਿਲਣ ਮਹੀਨੇ ਛਮਾਈ ਆ।
ਰੱਜੇ ਨੂੰ ਜਾਂਦੇ ਰਜਾਈ ਆ, ਭੁੱਖੇ ਨੂੰ ਜਾਂਦੇ ਰੁਵਾਈ ਆ।
ਠੱਗ ਨੂੰ ਜ਼ੋਰੋ-ਜ਼ੋਰ ਜਾਂਦੇ ਠੱਗਾਈ ਆ।
ਸੱਚੇ ਦੀ ਕੋਈ ਭਰਦਾ ਨੀਂ ਗਵਾਹੀ ਆ।
ਪੁਰਾਣੇ ਰਿਸ਼ਤਿਆ ਨੂੰ ਜਾਂਦੇ ਮਾਰ-ਮੁਕਾਈ ਆ।
ਖਾਨਦਾਨੀ ਗੈਰਾਂ ਨੂੰ ਜਾਂਦੇ ਹੱਥ ਮਿਲਾਈ ਆ।
ਕੋਈ ਨੀਂ ਜ਼ਰਦਾ ਆਪਣੇ ਦੀ ਚੜਾਈ ਆ।
ਅੰਦਰੋਂ ਸਾਰੇ ਹੀ ਕਰਦੇ ਟੰਗ ਖਿਚਾਈ ਆ।
ਆਪਣੇ ਹੀ ਹਰ ਥਾਂ ਜਾਂਦੇ ਪਿੱਠ ਲਵਾਈ ਆ।
ਦੁਸ਼ਮਣ ਤਾਂ ਦੱਸਕੇ ਕਰਦੇ ਕਾਰਵਾਈ ਆ।
ਕੋਈ ਨੀਂ ਫਾਇਦਾ ਕਰਨ ਦਾ ਭਲਾਈ ਆ।
ਲੋਕਾਂ ਨੇ ਤਾਂ ਜੁੱਤੀ ਨਾਲ ਯਾਰੀ ਪਾਈ ਆ।
ਇਹ ਹੀ ਕੌੜੀ ਅੱਜ ਦੀ ਸੱਚਾਈ ਆ।
17/07/17
 

 

ਮੰਗਲਜੀਤ ਕੌਰ ਦਾਨਾ ਰੋਮਾਣਾ (Jagdeep Kaur)
kaurjagdeep365@yahoo.com

17/07/2017


5_cccccc1.gif (41 bytes)

>> 1 2 3 4 5 6 7             hore-arrow1gif.gif (1195 bytes)

Terms and Conditions
Privacy Policy
© 1999-2017, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2017, 5abi.com