ਮਾਤਾ ਗੁਜ਼ਰੀ ਦੇ ਦੁਲਾਰੇ
ਮਨਦੀਪ ਗਿੱਲ ਧੜਾਕ
ਕੰਧਾਂ
ਨੂੰ ਵੀ ਜ਼ਾਲਮ ਬਣਾ ਤਾਂ ਉਹ ਕਿਹੋ-ਜਿਹੇ ਪਾਪੀ ਬੰਦੇ ਸੀ, ਸਰਹੰਦ ਤੇ
ਦਾਗ਼ ਲਗਾ ਗਏ ਉਹ ਕਰਦੇ ਕਿਹੋ-ਜਿਹੇ ਧੰਦੇ ਸੀI ਤੱਕ ਕੇ ਚਿਹਰੇ
ਮਾਸੂਮ ਜਿਹੇ ਨਾ ਜ਼ਾਲਮਾਂ ਦੇ ਹਿਰਦੇ ਕੰਬੇ ਸੀ, ਨਵਾਬ ਦੇ
ਦਰਬਾਰ ਵਿੱਚ ਆ ਕੇ ਜ਼ੈਕਾਰੇ ਉਹਨਾਂ ਛੱਡੇ ਸੀ।
ਬਾਲ ਉਮਰ ਸੀ ਭਾਵੇਂ ਐਪਰ ਜਿਗਰੇ ਪਹਾੜਾਂ ਤੋਂ ਵੀ ਵੱਡੇ ਸੀ, ਉਹ ਮਾਤਾ
ਗੁਜ਼ਰੀ ਦੇ ਦੁਲਾਰੇ ਯਾਰੋ ਨਾ ਕਿਸੇ ਪੱਖੋ ਛੋਟੇ ਸੀ।
ਧਰਮ ਖ਼ਾਤਿਰ ਮਰ ਮਿਟਣ ਦੀ ਗੁੜ੍ਹਤੀ ਮਿਲੀ ਸੀ ਵਿਰਾਸਤ ਚੋਂ, ਜਿਸ ਤੋਂ
ਐਂ ਲਾਲ ਡਰ ਜਾਂਦੇ ਜ਼ਾਲਮਾਂ ਕੋਲ ਨਾ ਉਹ ਫੰਦੇ ਸੀ।
ਪਾਪੀਆਂ ਨੇ ਕਸਰ ਕੋਈ ਵੀ ਨਾ ਛੱਡੀ ਈਨ ਮਨਾਉਂਣ ਖ਼ਾਤਿਰ, ਕਦੇ ਉਹ
ਸ਼ਾਹੀ ਲਾਲਚ ਤੇ ਕਦੇ ਡਰਾਵਾਂ ਮੌਤ ਦਾ ਦਿੰਦੇ ਸੀ।
ਵੇਖ-ਵੇਖ ਜ਼ਾਲਮਾਂ ਦੇ ਦਿਲ ਕੰਬਦੇ ਤੇ
ਰੋਂਦੀਆਂ ਸੀ ਇੱਟਾਂ, ਪਰ ਲਾਲ ਗੋਬਿੰਦ ਸਿੰਘ ਜੀ ਦੇ ਨੀਂਹਾਂ ਵਿੱਚ
ਮੁਸਕਰੌਦੇ ਸੀ l ਮਨ ਤੋਂ ਹੋਸਲਾਂ ਨਾ ਹਾਰੇ, ਸਾਥ ਛੱਡ
ਗਿਆ ਭਾਵੇਂ ਤਨ ਵੀ, ਜ਼ੁਲਮ ਦੀ ਇੰਤਹਾਂ ਵੇਖ ਕੇ
ਕੁਰਲਾਹਟ ਮਚਾਉਂਦੇ ਪਰਿੰਦੇ ਸੀ। ਤੱਕ-ਤੱਕ ਚਿਹਰੇ ਮਾਸੂਮਾਂ ਦੇ
ਥੱਕਦੇ ਨਾ ਸੀ ਯਾਰੋ ਦਰਬਾਰੀ, ਤੱਕ ਇਨਾਂ ਬਾਲਾਂ ਦੇ ਹੌਂਸਲੇ
ਦਿਲ ਜ਼ਾਲਮ ਦੇ ਵੀ ਕੰਬਦੇ ਸੀ। 25/12/2018
ਗ਼ਜ਼ਲ
ਮਨਦੀਪ ਗਿੱਲ ਧੜਾਕ
ਬੜਾ
ਕੁਝ ਬਦਲਿਆ ਹੈ ਅੱਜ-ਕੱਲ੍ਹ ਯਾਰੋ ਘਰਾਂ ਅੰਦਰ , ਰਹੀ
ਅਪਣੱਤ ਨਾ ਪਹਿਲਾ ਜਿਹੀ ਅੱਜ-ਕੱਲ੍ਹ ਗਰਾਂ ਅੰਦਰ । ਭਲਾ
ਉਹ ਕੀ ਦਿਖਾਊ ਅੰਬਰਾਂ ਤੋਂ ਪਾਰ ਦੇ ਰਸਤੇ
, ਭਰੀ ਪਰਵਾਜ਼ ਨਾ ਜਿਸ ਨੇ ਕਦੀ ਅਪਣੇ ਪਰਾਂ ਅੰਦਰ। ਲਿਜਾਣਾ
ਕੁੱਝ ਨਹੀਂ ਦੁਨੀਆਂ ਤੋਂ ਮੇਰੀ-ਮੇਰੀ ਨਾ ਕਰ ਤੂੰ, ਮੁਸਾਫ਼ਿਰ ਵਾਂਗ
ਆਏ ਹਾਂ, ਅਸੀਂ ਜਗ ਦੀ ਸਰਾਂ ਅੰਦਰ। ਮੈ ਸੁਣਿਆ ਸੱਜਣਾਂ ਨੇ ਇਸ਼ਕ
ਨੂੰ ਵੀ ਰੋਗ ਕਹਿ ਭੰਡਿਆਂ , ਬਿਆਨ ਕਿਵੇਂ ਕਰਾਂ ਇਸ਼ਕੇ ਨੂੰ,
ਯਾਰੋ ਮੈ ਡਰਾਂ ਅੰਦਰ। ਬੜੀ ਚਰਚਾ ਹੈ
ਥਾਂ-ਥਾਂ ਹੋ ਰਹੀ ਨਾਰੀ ਦੇ ਹੱਕਾਂ ਦੀ , ਮਗਰ ਮਹਿਫੂਜ਼
ਨਹੀਂ ਹੈ ਫੇਰ ਵੀ ਨਾਰੀ ਘਰਾਂ ਅੰਦਰ। ਕਿਤਾਬਾਂ
ਸੰਗ ਕਰਕੇ ਦੋਸਤੀ ਮਨ ਨੂੰ ਕਰਾਂ ਰੌਸਨ ,
ਹਨੇਰੇ ਨੂੰ ਭਜਾਵਾਂ ਦੂਰ, ਦੀਵੇ
ਮੈ ਧਰਾਂ ਅੰਦਰ । ਤੈਨੂੰ ਲੱਗੇ ਮੈ
ਸ਼ਾਇਰ ਬਣ ਗਿਆ ਵਿੱਛੜ ਕੇ ਤੇਰੇ ਤੋਂ , ਕਿਵੇਂ ਦੱਸਾਂ ਤੈਨੂੰ
ਸਜਣਾਂ, ਕਿਨ੍ਹੇ ਦੁੱਖੜੇ ਜਰਾਂ ਅੰਦਰ l ਮਨਦੀਪ ਗਿੱਲ ਧੜਾਕ
9988111134
ਗ਼ਜ਼ਲ
ਮਨਦੀਪ ਗਿੱਲ ਧੜਾਕ ਹਰ ਕੋਈ ਲੱਭਦਾ
ਹੈ ਜੀਵਨ ਚੋਂ ਸਹਾਰਾ ਏਥੇ , ਬਹੁਤਾ ਚਿਰ ਨਾ ਹੋਵੇ
ਇੱਕਲਿਆਂ ਦਾ ਗੁਜ਼ਾਰਾ ਏਥੇ । ਇਹ ਸਭ ਕਿਸਮਤ ਤੇ ਤਦਬੀਰਾਂ ਦੇ
ਖੇਲ੍ਹ ਨੇ ਸਾਰੇ , ਕਦੇ ਤਾਂ ਮਿਲ ਜਾਵਣ ਜਿੱਤਾਂ, ਤੇ
ਕਦੇ ਹਾਰਾ ਏਥੇ । ਬਦਲੇ ਮੌਸਮ ਜਾਂ ਕਰੰਸੀ, ਕੀ ਫ਼ਰਕ
ਅਮੀਰਾਂ ਨੂੰ , ਪਰ ਪੈਣ ਗ਼ਰੀਬਾਂ ਨੂੰ ਹਰ
ਪਾਸੇ ਹੀ ਮਾਰਾਂ ਏਥੇ । ਮਿਲਦਾ ਹੈ ਮਾਇਆਂ ਤੋਂ ਬੱਚਣ ਦਾ ਨਿੱਤ
ਸੁਨੇਹਾਂ, ਫਿਰ ਕਿਉਂ ਗੋਲਕ ਪਿੱਛੇ ਚੱਲਣ ਤਲਵਾਰਾਂ ਏਥੇ ।
ਬਦਲੀ ਵੇਖੀ ਨਾ ਮੈ ਗ਼ਰੀਬਾਂ ਦੀ ਕਿਸਮਤ ਯਾਰਾਂ , ਭਾਵੇਂ ਲੱਖਾਂ
ਦਾਅਵੇ ਕਰਨ ਇਹ ਸਰਕਾਰਾਂ ਏਥੇ । ਮਹਿਲ ਢਹੇ ਤਾਂ ਸੁਰਖ਼ੀ
ਬਣ ਜਾਏ ਅਖ਼ਬਾਰਾਂ ਦੀ , ਕੌਣ ਪੁੱਛੇ ਜਦ ਡਿਗਦਾ ਹੈ ਗ਼ਰੀਬ ਦਾ ਢਾਰਾ
ਏਥੇ । ਸਾਂਝੇ ਨਾ ਰਹੇ ਪਰਿਵਾਰ ਤੇ ਬਦਲੇ ਰੰਗ ਲਹੂ ਦੇ ,
ਹੋਣ ਸਲਾਹਾ ਨਾਲੋਂ ਵੱਧ ਹੁਣ ਤਕਰਾਰਾਂ
ਏਥੇ । 03/02/2018
ਗੁਰਪੁਰਬ
ਮਨਦੀਪ ਗਿੱਲ ਧੜਾਕ
ਆਓ ਜਨਮ ਦਿਹਾੜਾ ਮਨਾਈਏ ਬਾਬੇ ਨਾਨਕ ਦਾ ।
ਘਰ-ਘਰ ਸੁਨੇਹਾ ਪਹੁੰਚਾਈਏ ਬਾਬੇ ਨਾਨਕ ਦਾ ।
ਜਬਰ-ਜੁਲਮ ਦੇ ਖਿਲਾਫ਼ ਆਵਾਜ਼ ਯਾਰੋ ਉਠਾਣੀ ਹੈ ,
ਗਰੀਬ ਤੇ ਭੁੱਖਿਆਂ ਨੂੰ ਰੋਟੀ ਵੀ ਹਮੇਸ਼ਾਂ ਖੁਆਣੀ ਹੈ ।
ਮਹਿਮਾ ਰੱਬ ਦੀ ਗਾਈਏ ਸੁਨੇਹਾ ਬਾਬੇ ਨਾਨਕ ਦਾ ,
ਆਓ ਮਿਲ ਕੇ ਗੁਰਪੁਰਬ ਮਨਾਈਏ ਬਾਬੇ ਨਾਨਕ ਦਾ...
ਦਸਾਂ ਨਹੁੰਆਂ ਦੀ ਕਿਰਤ ਕਰਨੀ ਬਾਬੇ ਸਿਖਾਈ ਹੈ ।
ਨਾਰੀ ਦੇ ਹੱਕਾਂ ਲਈ ਆਵਾਜ਼ ਵੀ ਉਸ ਉਠਾਈ ਹੈ ,
ਪਾਪ ਦੀ ਕਮਾਈ ਨ ਖਾਈਏ ਸੁਨੇਹਾ ਬਾਬੇ ਨਾਨਕ ਦਾ ,
ਆਓ ਜਨਮ ਦਿਹਾੜਾ ਮਨਾਈਏ ਬਾਬੇ ਨਾਨਕ ਦਾ...
ਬਾਬੇ ਨੇ ਖੰਡਨ ਕੀਤਾ ਹੈ ਹਮੇਸ਼ਾਂ ਜਾਤਾ-ਪਾਤਾਂ ਦਾ ,
ਵਹਿਮ-ਭਰਮ ਤੇ ਲੋਕਾਂ ਨੂੰ ਲੁੱਟਦੀਆਂ ਕਰਾਮਾਤਾਂ ਦਾ।
ਮਨਦੀਪ ਆਓ ਸਮਾਜ ਸਿਰਜੀਏ ਬਾਬੇ ਨਾਨਕ ਦਾ ,
ਆਓ ਜਨਮ ਦਿਹਾੜਾ ਮਨਾਈਏ ਬਾਬੇ ਨਾਨਕ ਦਾ...
29/10/17
ਗ਼ਜ਼ਲ
ਮਨਦੀਪ ਗਿੱਲ ਧੜਾਕ
ਲਾ ਕੇ ਤੀਲੀ ਵੇਖੇ ਹਰ ਕੋਈ ਰੰਗ ਤਮਾਸ਼ਾ ,
ਚਿੜੀਆਂ ਦਾ ਮਰਨਾ ਹੁੰਦਾ ਹੈ ਗਵਾਰਾ ਦਾ ਹਾਸਾ ।
ਮੰਗਤਿਆਂ ਨੂੰ ਲੋਕੀ ਤਾਂ ਬੜਾ ਹੀ ਕੁਝ ਕਹਿੰਦੇ ਨੇ ,
ਸੌਖਾਂ ਨਈ ਉਂਝ ਯਾਰੋ ਹੱਥਾ ਚੋਂ ਫੜ੍ਹਨਾ ਕਾਸਾ ।
ਇੱਟਾਂ, ਪੱਥਰਾਂ ਨਾਲ ਨਹੀਂ ਇਹ ਘਰ ਬਣਦੇ ਯਾਰੋ ,
ਘਰ ਚੋਂ ਹੋਵੇ ਪਿਆਰ, ਮੁਹੱਬਤ ਤੇ ਮੋਹ ਦਾ ਵਾਸਾ I
ਲੱਖਾਂ ਹੀ ਹੋਵਣ ਭਾਵੇਂ ਹੱਥ ਮਿਲਾਉਂਦੇ ਦੋਸਤ ,
ਆਪਣਿਆਂ ਬਿਨ ਨਾ ਦੇਵੇ ਯਾਰੋ ਕੋਈ ਦਿਲਾਸਾ ।
ਜਿੱਤੀ ਹੋਈ ਬਾਜ਼ੀ ਵੀ ਮੈ ਕਈ ਹਰਦੇ ਵੇਖੇ ,
ਜਦ ਪੈਦਾ ਹੈ ਕਿਸਮਤ ਦਾ ਯਾਰੋ ਪੁੱਠਾ ਪਾਸਾ ।
ਪੈਸੇ ਨਾਲ ਨੇ ਬਣਦੇ ਗਿੱਲ ਇਹ ਸਭ ਰਿਸ਼ਤੇ ਨਾਤੇ ,
ਜਿਉਂ ਪਾਣੀ ਵੀ ਬਣੇ ਸ਼ਰਬਤ ਜੇ ਘੁਲੇ ਵਿੱਚ ਪਤਾਸਾ I
05/10/17
ਗ਼ਜ਼ਲ
ਮਨਦੀਪ ਗਿੱਲ ਧੜਾਕ
ਕੌਣ ਕਹਿੰਦਾ ਫੱਲ ਨਹੀਂ ਲਗਦਾ ਕਦੇ ਵੀ ਮਿਹਨਤਾਂ ਨੂੰ ,
ਹੌਸਲੇ ਅੱਗੇ ਤਾਂ ਝੁੱਕਦੇ ਵੇਖਿਆ ਹੈ ਪਰਬਤਾਂ ਨੂੰ ।
ਪਾਲਿਆ ਹੁੰਦੈ ਉਨ੍ਹਾਂ ਨੇ ਸਹਿ ਅਨੇਕਾਂ ਦਿੱਕਤਾਂ ਨੂੰ ,
ਮਾਪਿਆਂ ਨੂੰ ਸਾਂਭ ਲਈ ਰੋਲੀਏ ਨਾ ਇੱਜ਼ਤਾਂ ਨੂੰ ।
ਨਾ ਕਰੇ ਮਿਹਨਤ ਕੋਈ ਪਰ ਕੋਸਦੇ ਨੇ ਕਿਸਮਤਾਂ ਨੂੰ ,
ਭਾਲਦੇ ਨੇ ਲੋਕ ਬਹੁਤੇ ਮੁਫਤ ਦੇ ਵਿਚ ਦਾਅਵਤਾਂ ਨੂੰ ।
ਹੁਣ ਨਾ ਤੈਨੂੰ ਯਾਦ ਆਵੇ ਮੋਹ ਲਿਆਏਂ ਡਾਂਲਰਾਂ ਨੇ ,
ਮੈ ਅਜੇ ਤਕ ਸਾਂਭ ਬੈਠਾ ਹਾਂ ਪੁਰਾਣੇ ਸਭ ਖਤਾਂ ਨੂੰ ।
ਕਦਰ ਨਾ ਪਾਈ ਕਦੀ ਮੈਂ ਜਦ ਸੀ ਹੁੰਦੇ ਕੋਲ ਮੇਰੇ ,
ਹੁਣ ਲਿਖਾਂ ਮੈਂ ਗੀਤ ਗ਼ਜ਼ਲਾਂ ਯਾਦ ਕਰ ਕੇ ਦੋਸਤਾਂ ਨੂੰ I
ਕੌਣ ਕਰਦੈ ਤਰਕ ਵਾਲੀ ਗੱਲ ਨਾਨਕ ਵਾਂਗਰਾਂ ,
ਹੁਣ ਸਾਧ ਪਾਖੰਡੀ ਬੜੇ ਭਾਉਦੇ ਪਏ ਨੇ ਸੰਗਤਾਂ ਨੂੰ ।
ਕਰਦੀਆਂ ਹਰ ਕੰਮ ਮੋਢੇ ਨਾਲ ਮੋਢਾ ਜੋੜ੍ਹ ਕੇ ਹੁਣ ,
ਫੇਰ ਕਿਉਂ ਸਮਝੇ ਇਹ ਜਨਤਾਂ ਪੈਰ-ਜੁੱਤੀ ਔਰਤਾਂ ਨੂੰ ।
ਯਾਦ ਕਰ ਬਹਿਰਾਂ ਗ਼ਜ਼ਲ ਦੀਆਂ, ਮੈਂ ਲਿਖਾ ਜਜ਼ਬਾਤ ਦਿਲ ਦੇ ,
ਚਾਹਵਾ ਕੰਟਰੋਲ ਕਰਨਾ, ਅੱਖਰਾਂ ਤੇ ਹਰਕਤਾਂ ਨੂੰ ।
ਹੋ ਗਈ "ਗਿੱਲਾ" ਹਵਾ ਜ਼ਹਿਰੀ ਤੇ ਫਸਲ਼ ਸਪਰੇਆਂ ਦੀ,
ਹੁਣ ਕਿਥੇ ਲੱਭਦਾ ਫਿਰੇ ਤੂੰ ਕੁਦਰਤੀ ਉਹ ਨਿਹਮਤਾਂ ਨੂੰ ।
23/05/16
ਹੋਲੀ
ਮਨਦੀਪ ਗਿੱਲ ਧੜਾਕ
ਰੰਗਾਂ
ਨਾਲ ਭਰਿਆਂ ਯਾਰੋ ਤਿਉਂਹਾਰ ਹੈ ਹੋਲੀ ,
ਪਿਆਰ ਮੁਹੱਬਤ ਭਰਿਆ ਇਜ਼ਹਾਰ ਹੈ ਹੋਲੀ ।
ਛੱਡੋ ਨਫ਼ਰਤ ਅਤੇ ਫਿਰਕੁਪਣੇ ਦੀਆਂ ਗੱਲਾਂ ਨੂੰ ,
ਅਛਾਈ ਦੀ ਜਿੱਤ ਤੇ ਬੁਰਾਈ ਦੀ ਹਾਰ ਹੈ ਹੋਲੀ ।
ਆਓ ਮਿਟਾਈਏ ਦੂਰੀ ਜਾਤ-ਪਾਤਾਂ ਤੇ ਧਰਮਾਂ ਦੀ ,
ਸੱਭ ਨੂੰ ਗਲ ਨਾਲ ਲਈਏ ਤਾਂ ਪਿਆਰ ਹੈ ਹੋਲੀ ।
ਸੌੜੀ ਸਿਆਸਤ ਲਈ ਖੇਡਣ ਪੱਤਾ ਜਾਤ-ਪਾਤਾ ਦਾ ,
ਉਨ੍ਹਾਂ ਲਈ ਬਣ ਜਾਏ ਫਿਰ ਲਲਕਾਰ ਹੈ ਹੋਲੀ ।
ਰੰਗੀਏ ਰੰਗ ਬੰਸਤੀ ਅਪਨਾਈਏ ਸੋਚ ਸ਼ਹੀਦਾਂ ਦੀ ,
ਰੰਗੀਏ ਰੰਗ ਦੇਸ ਭਗਤੀ ਦਾ ਰੰਗਦਾਰ ਹੈ ਹੋਲੀ ।
ਮਨਦੀਪ ਮਾਣੋ ਰੰਗ ਹਮੇਸਾ ਕੁਦਰਤੀ ਰੰਗਾਂ ਦਾ,
ਕਰਕੇ ਹੁੱਲਰਬਾਜ਼ੀ, ਨਾ ਕਰੋ ਸ਼ਰਮਸਾਰ ਹੈ ਹੋਲੀ ।
05/03/17
ਜ਼ਿੰਦਗੀ ਦੇ ਸੱਚ
ਮਨਦੀਪ ਗਿੱਲ ਧੜਾਕ
ਸਿਆਣੇ ਆਖਣ ਸਬਰ ਤੋਂ ਮਿੱਠਾ ਕੋਈ ਫੱਲ ਨਹੀਂ ,
ਜੋ ਆਖੇ ਅੱਜ ਨੀਂ ਉਸ ਦਾ ਆਓਂਦਾ ਦਾ ਕੱਲ੍ਹ ਨਹੀਂ ।
ਪਿਆਰ-ਮੁੱਹਬਤ ਨਾਲ ਵੀ ਹੋ ਜਾਂਦੇ ਨੇ ਹੱਲ ਮਸਲੇ ,
ਲੜਾਈ ਹੁੰਦੀ ਹਰ ਇਕ ਮਸਲੇ ਦਾ ਹੱਲ ਨਹੀਂ I
ਘਰ ਦੀ ਲੜ੍ਹਾਈ ਬਣ ਜਾਂਦੀ ਹੈ ਤਮਾਸ਼ਾ ਜਗ ਦਾ ,
ਰੱਲ-ਮਿਲ ਕੇ ਰਹਿਣ ਦਾ ਆਉਂਦਾ ਕਿਉ ਵਲ ਨਹੀਂ I
ਪੈ ਜਾਣ ਲਕੀਰਾਂ ਤੇ ਲਗ ਜਾਣ ਸਰਹੱਦ ਤੇ ਵਾੜਾ ,
ਮਿਲ ਕੇ ਰਹਿਣ ਵਾਲੀ ਰਹਿੰਦੀ ਕੋਈ ਗੱਲ ਨਹੀਂ ।
ਜੀਉਂਣ ਨਾ ਦੇਵੇ ਯਾਰੋ ਜੇ ਟਕਰੇ ਚੰਦਰਾ ਗੁਆਢੀ ,
ਰਵੇ ਜੇ ਕਲੇਸ਼ ਚੋਵੀਂ ਘੰਟੇ ਹੁੰਦਾ ਉਹ ਵੀ ਝੱਲ ਨਹੀਂ ।
ਬਿਨ ਰੋਇਆ ਤਾਂ ਕਹਿੰਦੇ ਮਾਂ ਵੀ ਦੁੱਧ ਦਿੰਦੀ ਨਹੀਂ ,
ਜਾਗਦੇ ਭਗਵਾਨ ਵੀ ਬਿੰਨ ਖੜਕਾਇਆ ਟੱਲ ਨਹੀਂ ।
ਆਉਦੀ ਹੈ ਕ੍ਰਾਤੀ ਕਹਿੰਦੇ ਹਥਿਆਰ ਚੁਕਿਆ ਹੀ ,
ਪਰ ਕਲਮ ਦੇ ਬਲ ਜਿਨਾਂ ਹੋਰ ਕੋਈ ਬਲ ਨਹੀਂ ।
ਛੱਡ ਦੇ ਸ਼ਿਕਵਾ ਕਰਨਾ ਮਨਦੀਪ ਹੁਣ ਸਜੱਣਾਂ ਤੇ ,
ਕਰਦੇ ਨੇ ਜੋ ਪਿਆਰ ਪਰ ਕਰਦੇ ਬਿਨਾ ਛੱਲ ਨਹੀਂ ।
06/12/16
ਤਜਰਬਾ
ਮਨਦੀਪ ਗਿੱਲ ਧੜਾਕ
ਠੋਕਰਾਂ ਖਾ ਕੇ ਬੰਦਾ ਬੜਾ ਹੀ ਕੁੱਝ ਹੈ ਸਿਖਦਾ ,
ਡਿੱਗਦਾ ਹੈ ਮੁੱਧੇ ਮੂੰਹ ਜੋ ਨਾ ਕਦੇ ਵੀ ਸੰਭਲਦਾ ।
ਦੁੱਖ:ਸੁੱਖ ਹੁੰਦੇ ਨੇ ਪੱਤਝੜ ਤੇ ਬਹਾਰਾਂ ਵਾਗੂ ,
ਸਹਿ ਜਾਵੇਂ ਜੋ, ਅੱਤ ਨੂੰ ਉਹ ਹੈ ਹੀਰਾ ਬਣਦਾ ।
ਵਕਤ ਨੂੰ ਬਦਲੋ ਜਾਂ ਵਕਤ ਦੇ ਨਾਲ ਬਦਲੋ ,
ਬੀਤੇ ਨੂੰ ਰੋਣ ਵਾਲਾ ਅੱਗੇ ਨਾ ਕਦੇ ਵੀ ਵੱਧਦਾ ।
ਨਾ ਬਣੋ ਗੁੜ ਤੋਂ ਮਿੱਠਾ ਨਾ ਹੀ ਅੱਕ ਤੋਂ ਕੌੜਾ ,
ਮਿੱਠੇ ਨੂੰ ਹਰ ਕੋਈ ਖਾਵੇਂ, ਕੋੜੇ ਨੂੰ ਹੈ ਥੁੱਕਦਾ ।
ਸਿਆਣੇ ਆਖਣ ਚਾਦਰ ਦੇਖ ਕੇ ਪੈਰ ਪਸਾਰੋ ,
ਆਸਮਾਨ ਤੇ ਥੁੱਕਿਆ ਵੀ ਖ਼ੁਦ ਤੇ ਹੈ ਡਿੱਗਦਾ ।
ਕੰਮ ਕਰਨ ਤੇ ਹੀ ਗਿੱਲ ਤਜਰਬਾ ਹੈ ਮਿਲਦਾ ,
ਕੰਬਲ ਵੀ ਭਾਰੀ ਹੋਵੇਂ ਜਿਉਂ-ਜਿਉਂ ਇਹ ਭਿੱਜਦਾ ।
27/09/16
ਜੀਣਾ ਸਿੱਖੋ
ਮਨਦੀਪ ਗਿੱਲ ਧੜਾਕ
ਹਲਾਤਾਂ ਨਾਲ ਵੀ ਯਾਰੋ ਤੁਸੀਂ ਲੜ੍ਹਨਾਂ ਸਿੱਖੋ ,
ਕਦੇ ਜਿੱਤਣਾ ਤੇ ਕਦੇ-ਕਦੇ ਹੈ ਹਰਨਾ ਸਿੱਖੋ ।
ਜ਼ਿੰਦਗੀ ਸੁੱਖਾਂ ਨਾਲ ਸਜ਼ੀ ਕੋਈ ਸੇਜ ਨਹੀਂ ਹੈ ,
ਹਿੰਮਤ ਨਾਲ ਪੈਰ ਕੰਡਿਆਂ ਉੱਤੇ ਧਰਨਾ ਸਿੱਖੋ I
ਮੁੜ ਫੇਰ ਨਾ , ਜ਼ਿੰਦਗੀ ਕਦੇ ਦੁਬਾਰਾ ਮਿਲਣੀ ,
ਆਪ ਲਈ ਤੇ ਆਪਣਿਆਂ ਲਈ ਜੀਣਾ ਸਿੱਖੋ I
ਝੁਕਾਇਆ ਤਾਂ ਵੱਡੇ-ਵੱਡੇ ਵੀ ਝੁੱਕ ਹੀ ਜਾਂਦੇ ਨੇ ,
ਦੇਖ-ਦੇਖ ਕੇ ਪਹਾੜਾਂ ਨੂੰ ਐਵੇਂ ਨਾ ਡਰਨਾ ਸਿੱਖੋ ।
ਚਾਹੁਣ ਨਾਲ ਹੀ ਤਾਂ ਸਭ ਕੁਝ ਨਹੀਂ ਹੈ ਮਿਲਦਾ ,
ਜ਼ਿੰਦਗੀ ਨਾਲ ਵੀ, ਹੱਥ ਦੋ-ਚਾਰ ਕਰਨਾ ਸਿੱਖੋ I
ਮੰਨਿਆ ਕਿ ਪੰਡ ਬੜੀ ਭਾਰੀ ਹੈ, ਤੇਰੇ ਦੁੱਖਾਂ ਦੀ ,
ਸੁੱਖਾਂ ਲਈ ਮੁਸੀਬਤਾਂ ਨਾਲ ਵੀ ਲੜ੍ਹਨਾਂ ਸਿੱਖੋ ।
ਮਨਦੀਪ ਯਾਦ ਰੱਖੋ ਸਦਾ, ਜੀਓ ਤੇ ਜੀਣ ਦਿਓ,
ਸਤਿਕਾਰ ਦੇ ਲਈ ਸਤਿਕਾਰ ਵੀ ਕਰਨਾ ਸਿੱਖੋ I
24/09/16
ਲੜਨ੍ਹਾਂ ਸਿੱਖੋ
ਮਨਦੀਪ ਗਿੱਲ ਧੜਾਕ
ਹਲਾਤਾਂ ਨਾਲ ਵੀ ਯਾਰੋ ਤੁਸੀਂ ਲੜ੍ਹਨਾਂ ਸਿੱਖੋ ,
ਕਦੇ ਜਿੱਤਣਾ ਤੇ ਕਦੇ-ਕਦੇ ਹੈ ਹਰਨਾ ਸਿੱਖੋ ।
ਜ਼ਿੰਦਗੀ ਸੁੱਖਾਂ ਨਾਲ ਸਜ਼ੀ ਕੋਈ ਸੇਜ ਨਹੀਂ ਹੈ ,
ਹਿੰਮਤ ਨਾਲ ਪੈਰ ਕੰਡਿਆਂ ਉੱਤੇ ਧਰਨਾ ਸਿੱਖੋ I
ਮੁੜ ਫੇਰ ਨਾ , ਜ਼ਿੰਦਗੀ ਕਦੇ ਦੁਬਾਰਾ ਮਿਲਣੀ ,
ਆਪ ਲਈ ਤੇ ਆਪਣਿਆਂ ਲਈ ਜੀਣਾ ਸਿੱਖੋ I
ਝੁਕਾਇਆ ਤਾਂ ਵੱਡੇ-ਵੱਡੇ ਵੀ ਝੁੱਕ ਹੀ ਜਾਂਦੇ ਨੇ ,
ਦੇਖ-ਦੇਖ ਕੇ ਪਹਾੜਾਂ ਨੂੰ ਐਵੇਂ ਨਾ ਡਰਨਾ ਸਿੱਖੋ ।
ਚਾਹੁਣ ਨਾਲ ਹੀ ਤਾਂ ਸਭ ਕੁਝ ਨਹੀਂ ਹੈ ਮਿਲਦਾ ,
ਜ਼ਿੰਦਗੀ ਨਾਲ ਵੀ, ਹੱਥ ਦੋ-ਚਾਰ ਕਰਨਾ ਸਿੱਖੋ I
ਮੰਨਿਆ ਕਿ ਪੰਡ ਬੜੀ ਭਾਰੀ ਹੈ, ਤੇਰੇ ਦੁੱਖਾਂ ਦੀ ,
ਸੁੱਖਾਂ ਲਈ ਮੁਸੀਬਤਾਂ ਨਾਲ ਵੀ ਲੜ੍ਹਨਾਂ ਸਿੱਖੋ ।
ਮਨਦੀਪ ਯਾਦ ਰੱਖੋ ਸਦਾ, ਜੀਓ ਤੇ ਜੀਣ ਦਿਓ,
ਸਤਿਕਾਰ ਦੇ ਲਈ ਸਤਿਕਾਰ ਵੀ ਕਰਨਾ ਸਿੱਖੋ I
04/09/16
ਅੱਖੀਆਂ ਤੋਂ ਦੂਰ ਵੇ ਸੱਜਣਾਂ
ਮਨਦੀਪ ਗਿੱਲ ਧੜਾਕ
ਕਿਣ - ਮਿਣ ਪੈਂਦੀ ਕਣੀਆਂ ਦੀ ਭੂਰ ਸੱਜਣਾਂ ,
ਰਹਿੰਦਾ ਹੈ ਕਿਉਂ ਅੱਖੀਆਂ ਤੋਂ ਦੂਰ ਵੇ ਸੱਜਣਾਂ।
ਸਾਉਣ ਮਹੀਨਾਂ ਔਖਾ ਜੀਣਾ ਤੇਰ ਬਿਨ ਸੱਜ਼ਣਾਂ ,
ਕਿਹੜੀ ਗੱਲੋ ਰਹਿਣਾ ਹੈ ਤੂੰ ਮਗਰੂਰ ਵੇ ਸੱਜਣਾਂ।
ਨੱਚਣ-ਟੱਪਣ ਰਲ-ਮਿਲ ਕੁੜੀਆਂ ਗਿੱਧਾ ਪਾਵਣ
ਨਾ ਤੂੰ ਡਰਾ ਵੱਟਕੇ ਅੱਖੀਆਂ ਦੀ ਘੂਰ ਵੇ ਸੱਜਣਾਂ।
ਚਾਰੇ ਪਾਸੇ ਛਾਈ ਹਰਿਆਲੀ ਹੀ ਹਰਿਆਲੀ ,
ਮੋਰਾਂ ਦੇ ਨੱਚਦੇ ਨੇ ਜੰਗਲਾਂ 'ਚ ਪੂਰ ਵੇ ਸੱਜਣਾਂ।
ਕਾਲੇ-ਕਾਲੇ ਬੱਦਲਾਂ ਨੇ ਅੰਬਰ ਤੇ ਰੌਣਕ ਲਾਈ ,
ਪੌਣ ਵੀ ਲਗਦੀ ਨਸ਼ੇ 'ਚ ਹੋਈ ਚੂਰ ਵੇ ਸੱਜਣਾਂ।
ਟੋਭੇ,ਛੱਪੜ ਤੇ ਤਲਾਬ ਵੀ ਨਾ ਹੁਣ ਰਹੇ ਤ੍ਰਿਹਾਏ ,
ਕਦੋਂ ਪਵੇਗਾ ਸਾਡੀਆਂ ਆਸਾਂ ਨੂੰ ਬੂਰ ਵੇ ਸੱਜਣਾਂ।
ਗਿੱਲ ਸਾਉਣ ਮਹੀਨਾ ਹਰ ਕੋਈ ਖੁਸ਼ੀਆਂ ਮਾਣੇ ,
ਖਾਣ ਲੋਕੀ ਖੀਰ-ਪੂੜੇ,ਲੱਡੂ ਮੋਤੀ-ਚੂਰ ਵੇ ਸੱਜਣਾਂ
09/08/16
ਇਸ਼ਕ
ਮਨਦੀਪ ਗਿੱਲ ਧੜਾਕ
ਇਸ਼ਕ- ਇਸ਼ਕ ਨਾ ਕਰਿਆ ਕਰ ਤੂੰ
ਵੇਖ ਇਸ਼ਕ ਦੇ ਕਾਰੇ
ਆਸ਼ਕਾਂ ਨੂੰ ਕਦੇ ਨੀਂਦ ਨਾ ਆਵੇ
ਰਾਤਾਂ ਨੂੰ ਗਿਣਦੇ ਤਾਰੇ
ਕਈ ਝਨਾਂ ਵਿਚ ਡੋਬੇ ਇਸਨੇ
ਥਲਾ ਵਿਚ ਕਈ ਮਾਰੇ
ਵੇਖੇ ਲੋਕਾਂ ਕੋਲੋ ਪੱਥਰ ਪੈਦੇ
ਕੋਈ ਬੇਲੇ ਮੱਝੀਆ ਚਾਰੇ
ਰੱਬੀ ਇਸ਼ਕ ਜਿਨ੍ਹਾਂ ਕਮਾਇਆਂ
ਉਹ ਤੱਤੀਆ ਤਵੀਆ ਠਾਰੇ
ਕਦੇ ਬੰਦ-ਬੰਦ ਹੈ ਕਟਵਾਉਦੇ
ਵੇਖ ਚਲਦੇ ਸਰੀਰਾ ਤੇ ਆਰੇ
" ਤੇਰਾ ਤੁਝ ਕੋ ਸੋਪ ਦੇ "
ਕਹਿ ਕੇ ਸਭ ਕੁਝ ਵਾਰੇ
ਮਨਦੀਪ ਇਸ਼ਕ ਕਮਾਉਣਾ ਬੜਾ ਔਖਾਂ
ਇਸ਼ਕ ਦੇ ਰੰਗ ਨਿਆਰੇ
ਇਸ਼ਕ-ਇਸ਼ਕ ਨਾ ਕਰਿਆ ਕਰ ਤੂੰ
ਵੇਖ ਇਸ਼ਕ ਦੇ ਕਾਰੇ
09/05/16
ਕਵਿਤਾ
ਮਨਦੀਪ ਗਿੱਲ ਧੜਾਕ
ਜੇ ਝੂੱਠ ਨੂੰ ਝੂੱਠ ਕਹੀਏ ਤਾਂ ਐ ਚੰਦਰਾ ਜਗ ਸੜਦਾ ਹੈ,
ਜੇ ਸੱਚ ਨੂੰ ਸੱਚ ਕਹੀਏ ਤਾ ਹੋਰ ਵੀ ਭਾਬੜ ਮੱਚਦਾ ਹੈ।
ਰਹਿਬਰ ਬਣਨ ਵਾਲਿਆ ਦਾ,ਭਾਵੇ ਰਹੇ ਬੋਝਾ ਖਾਲੀ ਯਾਰੋ,
ਦੱਸੇ ਮਾਰਗ ਤੇ ਚਲਣ ਵਾਲਾ ਜਰੂਰ ਮੰਜ਼ਿਲ ਤੇ ਅਪੜਦਾ ਹੈ।
ਸੌ ਵਾਰੀ ਬੋਲਿਆ ਝੂੱਠ ਵੀ ਆਖਰ ਨੂੰ ਝੂੱਠ ਹੀ ਰਹਿੰਦਾ,
ਸੱਚ ਤਾ ਸੱਚ ਹੀ ਰਹਿੰਦਾ ਜੋ ਨਾ ਕਿਸੇ ਨੂੰ ਪਚਦਾ ਹੈ।
ਲੜੇ ਜੋ ਬਣਦੇ ਹੱਕਾਂ ਲਈ , ਗਰੀਬਾਂ ਦੇ ,ਦੋ ਟੁੱਕਾ ਲਈ
ਕੁੱਝ ਵੀ ਹੋ ਜਾਵੇਂ, ਨਾ ਉਹ ਡਰਦਾ, ਨਾ ਕਦੇ ਭਟਕਦਾ ਹੈ।
ਹੱਕ ਦੂਜਿਆਂ ਦੇ ਮਾਰਨ ਵਾਲੇ,ਵੇਖੇ ਨੇ ਪਛਤਾਂਉਦੇ ਯਾਰੋ,
ਹੱਕ - ਹਲਾਲ ਦੀ ਖਾਵਣ ਵਾਲਾ ਜਸ ਹਮੇਸ਼ਾ ਖੱਟਦਾ ਹੈ।
ਸਜ਼ਣ ਰੁਸ ਨਾ ਜਾਏ ਜਾਂ ਚੰਦਰਾ ਵਿਛੋੜਾ ਪੇ ਨਾ ਜਾਵੇਂ,
ਆਸ਼ਕਾਂ ਦੇ ਦਿਲ ਵਿਚ ਇਹ ਭਰਮ ਹਮੇਸਾ ਪਲਦਾ ਹੈ।
ਮਨਦੀਪ ਰਖੇ ਜੋ ਦਾੜੀ-ਮੁੱਛ ਤੇ ਸਜਾਏ ਪੱਗ ਸੋਹਣੀ ,
ਨਾਮ ਅਗੇ ਸਰਦਾਰ, ਪਿੱਛੇ ਸਿੰਘ ਉਸੀ ਦੇ ਜਚਦਾ ਹੈ।
29/04/16
ਗੀਤ
ਮਨਦੀਪ ਗਿੱਲ ਧੜਾਕ
ਕੌਣ ਸਿੰਜੇ ਕਿੱਕਰਾਂ ਨੂੰ , ਕੌਣ ਪਾਲੇ ਝਾੜੀਆਂ !!
ਧੀਆਂ ਨੂੰ ਲੋਕੀ ਕਹਿੰਦੇਐ ਨੇ ਕਰਮਾਂ ਮਾਰੀਆਂ
ਕੋਈ ਨਾ ਇਨ੍ਹਾਂ ਦੇ ਗੁਣ ਵੇਖੇ ,
ਸਭ ਵੇਖਦੇ ਨੇ ਦਾਜ ਨੂੰ।
ਪਤਾ ਨਹੀਂ ਕੀ ਹੋ ਗਿਆ ਹੈ ,
ਚੰਦਰੇ ਇਸ ਸਮਾਜ ਨੂੰ ।
ਦਾਜ ਦੇ ਲੋਭੀ ਇਥੇਸਾੜ੍ਹ ਦੇ ਨੇ ਲਾੜ੍ਹੀਆ ।
ਧੀਆਂ ਨੂੰ ਲੋਕੀ ਕਹਿੰਦੇ ਜੰਮਣ ਤੇ ਲੋਕੀ ਲੱਡੂ ਵੰਡਣ ,
ਪਰ ਧੀ ਜੰਮਣ ਤੇ ਰੋਂਦੇ ਨੇ ।
ਕੁਝ ਤਾਂ ਜੰਮਣ ਤੋਂ ਪਹਿਲਾ ਹੀ,
ਕੁੱਖਾਂ 'ਚ ਮਾਰ ਮਕਾਉਂਦੇ ਨੇ ।
ਗੱਲਾਂ ਕਰਦੇ ਨੇ ਮਾਪੇ ਜੱਗ ਤੋਂ ਨਿਆਰੀਆਂ I
ਧੀਆਂ ਨੂੰ ਲੋਕੀ ਕਹਿੰਦੇ .....
ਮਨਦੀਪ ਗੱਲ ਨਾ ਸਮਝਣ ਲੋਕੀ ,
ਔਰਤ ਬਿਨ ਦੁਨੀਆਂ ਅਧੂਰੀ ਏ ।
ਪਛਤਾਉਣਗੇ ਲੋਕੀ ਇੱਕ ਦਿਨ,
ਜਦੋਂ ਹੋਣੀ ਇਹ ਗੱਲ ਪੂਰੀ ਏ ।
ਪੁਸਤਾਂ ਚਲਾਉਦੀਆਂ ਨੇ ਆਖਿਰ ਇਹੋ ਨਾਰੀਆਂ ।
ਧੀਆਂ ਨੂੰ ਲੋਕੀ ਕਹਿੰਦੇ ਐ ਨੇ ਕਰਮਾਂ ਮਾਰੀਆਂ !
20/04/16
ਗ਼ਜ਼ਲ
ਮਨਦੀਪ ਗਿੱਲ ਧੜਾਕ
ਦੁੱਖ:ਸੁੱਖ ਤਾਂ ਜ਼ਿੰਦਗੀ ਦੇ ਖ਼ਾਸ ਗਹਿਣੇ ਸਜਣਾਂ ,
ਸਾਰੀ ਉਮਰ ਨੇ ਤਿਰੇ ਸੰਗ ਇਹ ਰਹਿਣੇ ਸਜਣਾਂ।
ਦੁੱਖਾਂ ਦੇ ਪਿੱਛੋਂ ਸਜਣਾਂ, ਫਿਰ ਸੁੱਖ ਵੀ ਆਉਂਦੇ ਨੇ,
ਸੁੱਖਾਂ ਖਾਤਿਰ ਤੈਨੂੰ ਪੈਣੇ ਦੁੱਖ ਸਹਿਣੇ ਸਜਣਾਂ।
ਤੂੰ ਜਿਨ੍ਹਾਂ ਅੱਖੀਆਂ ਨੂੰ ਦਿਲਾਸਾ ਦੇ, ਤੁਰ ਚਲਿਆਂ,
ਫਿਰ ਉਨ੍ਹਾਂ ਅੱਖੀਆਂ 'ਚ ਅਥਰੂ ਨੇ ਵਹਿਣੇ ਸਜਣਾਂ।
ਸੱਚਾ ਹਮਦਰਦ ਵੀ ਮੇਰਾ,ਹੁਣ ਵਿਛੜ ਗਿਆ ਹੈ,
ਹੁਣ ਐ ਦੁੱਖ:ਸੁੱਖ ਕੀਹਦੇ ਅੱਗੇ ਮੈਂ ਕਹਿਣੇ ਸਜਣਾਂ।
ਜੋ ਹੈ ਤੇਰੇ ਨਸੀਬਾਂ ਵਿਚ ਸਜਣਾਂ ਉਹੀ ਪਾਉਣਾ,
ਨਾ ਤੂੰ ਦੇ, ਦੋਸਤਾਂ ਨੂੰ ਹੁਣ ਐਵੇਂ ਹੀ ਮਹਿਣੇ ਸਜਣਾਂ।
ਦੇ ਕੇ ਦਿਲ ਮੈਨੂੰ,ਜੋ ਅਹਿਸਾਨ ਮੇਰੇ 'ਤ ਕੀਤੇ ਨੇ,
ਤੇਰੇ ਹੁਣ ਅਹਿਸਾਨ,ਨਾ ਗਿੱਲ ਤੋਂ ਲਹਿਣੇ ਸਜਣਾਂ ।
14/04/16
ਬਦਲ ਗਏ
ਮਨਦੀਪ ਗਿੱਲ ਧੜਾਕ
ਸ਼ੀਸ਼ੇ ਤਾਂ ਓਹੀ ਨੇ ਪਰ ਯਾਰੋ ਚਿਹਰੇ ਬਦਲ ਗਏ,
ਹਾਕਮ ਦੀਆਂ ਚਾਲਾ ਉਹੀ ਨੇ ਮੋਹਰੇ ਬਦਲ ਗਏ।
ਜੜ੍ਹੋ ਹਿਲੀ ਹੈ ਵਿਰਾਸਤ,ਪਛਮ ਦੀ ਚੱਲੀ ਹਨ੍ਹੇਰੀ,
ਖਾਣਾਂ, ਪਹਿਰਾਵਾਂ,
ਪਰਿਵਾਰ ਤੇ ਬਨ੍ਹੇਰੇ ਬਦਲ ਗਏ।
ਮੈਂ ਅੱਜ ਵੀ ਸੱਚ ਦੇ ਰਾਹਵਾਂ ਦੀ ਧੂੜ ਫੱਕਦਾ ਹਾਂ,
ਪਰ ਸੁਣਿਆਂ ਸੱਜ਼ਣਾਂ!ਰਾਹ ਹੁਣ ਤੇਰੇ ਬਦਲ ਗਏ।
ਕਦੇ ਉਹ ਵੀ ਸਮਾਂ ਸੀ ਜਦੋਂ ਸੱਚੀ ਸੋਹ ਨ ਖਾਂਦੇ ਸੀ,
ਰਹੇ ਨ ਰਿਸ਼ਤੇ ਉਹ,ਰਿਸ਼ਤੇ ਤੇਰੇ ਮੇਰੇ ਬਦਲ ਗਏ।
ਸਮਾਂ ਸੀ ਉਹ ਸੱਜ਼ਣਾਂ ਜਦੋਂ ਹਨੇਰਿਆਂ ਤੋਂ ਡਰਦੇ ਸੀ,
ਤੇ ਹੁਣ ਜ਼ਿੰਦਗੀ ਬਦਲੀ ਤੇ ਉਹ ਹਨੇਰੇ ਬਦਲ ਗਏ।
ਕੀਹਨੂੰ ਪੁੱਛੀਏ ਸੱਜ਼ਣਾਂ ਵੇ! ਸੱਚ ਦੇ, ਸੱਚੇ ਸਿਰਨਾਵੇਂ,
ਗੁੰਗੇ ਹੋਏ ਨੇ ਫਰਿਸ਼ਤੇ ਤੇ ਰਾਹ ਦਸੇਰੇ ਬਦਲ ਗਏ।
ਭੁੱਲਣ ਵਾਲਿਆਂ ਚ ਨਾਮ ਕੀ ਲੈਣਾ ਮਨਦੀਪ ਤੇਰਾ!
ਯਾਦ ਰੱਖਣ ਵਾਲੇ ਤਾਂ ਹੋਰ ਵੀ ਬਥੇਰੇ ਬਦਲ ਗਏ।
12/04/16
ਵਿਸਾਖੀ
ਮਨਦੀਪ ਗਿੱਲ ਧੜਾਕ
ਚੜ੍ਹਿਆ ਵਿਸਾਖ ਮਹੀਨਾਂ ,ਮਨਾਓ ਵਿਸਾਖੀ ਨੂੰ ,
ਯਾਦ ਕਰੋ ਇਸ ਨਾਲ ਜੁੜੀ ਹਰ ਇੱਕ ਸਾਖ਼ੀ ਨੂੰ ।
ਜ਼ਮੀਨ ਨਾਲ ਜੁੜ੍ਹੇ ਲੋਕਾਂ ਦਾ ਇਹ ਤਿੱਥ-ਤਿਉਹਾਰ ਹੈ,
ਖੇਤੋਂ ਘਰ ਆਉਦੀ ਸੋਨ ਰੰਗੀ ਜਿਹੀ ਬਹਾਰ ਹੈ ।
ਪੁਰਾਤਨ ਕਾਲ ਤੋਂ ਹੀ ਕਰਦੇ ਸਭ ਇਤਜ਼ਾਰ ਹੈ ,
ਕਿਰਸਾਨਾਂ, ਮਜ਼ਦੂਰਾਂ ਲਈ ਰੋਟੀ ਤੇ ਵਪਾਰ ਹੈ ।
ਨੱਚਦਾ-ਟੱਪਦਾ ਹਰ ਕੋਈ ਖੁਸ਼ੀ ਮਨਾਉਦਾ ਹੈ,
ਰੋਣਕ ਮੇਲਿਆਂ ਦੀ ਤੇ ਜਾ ਕੇ ਵਧਾਉਦਾ ਹੈ ।
ਦਸ਼ਮੇਸ਼ ਪਿਤਾ ਨੇ ਇਸੇ ਦਿਨ ਪੰਥ ਸਜਾਇਆਂ ਸੀ ,
ਆਪੇ ਗੂਰੁ ਆਪੇ ਚੇਲਾ ਨਵਾਂ ਅਧਾਇ ਚਲਾਇਆ ਸੀ।
ਸਿੱਖਾਂ ਨੂੰ ਦਿੱਤੀ ਸੀ ਨਿਵੇਕਲੀ ਤੇ ਅਨੌਖੀ ਪਹਿਚਾਨ ,
ਬਖ਼ਸ਼ੇ ਕੰਕਾਰ ਕੱਛ ,ਕੜਾ, ਕੇਸ, ਕੰਘਾਂ ਤੇ ਕਿਰਪਾਨ ।
ਸਿੱਖ ਧਰਮ ‘ਚ ਜ਼ਾਤ-ਪਾਤ ਨੂੰ ਮਿੱਟਾ ਦਿੱਤਾ ਸੀ ,
ਚਿੜੀਆ ਨੂੰ ਬਾਜ਼ ਵਿਰੁੱਧ ਲੜ੍ਹਨਾਂ ਸਿਖਾ ਦਿੱਤਾ ਸੀ ।
ਜ਼ਾਲਮ ਅੰਗਰੇਜ਼ਾਂ ਨੇ ਇਸੇ ਦਿਨ ਕਹਿਰ ਕਮਾਇਆਂ ਸੀ,
ਜਨਰਲ ਡਾਇਰ ਨੇ ਵੀ ਭੈੜਾ ਹੁਕਮ ਸੁਣਾਇਆਂ ਸੀ ।
ਰੋਇਆ ਸੀ ਪੱਤਾ-ਪੱਤਾ ਉਸ ਵਕਤ ਜਿਲ੍ਹਿਆਂ ਵਾਲੇ ਬਾਗ਼ ਦਾ ,
ਬਾਅਦ ‘ਚ ਗੋਲ ਹੋਇਆਂ ਬਿਸਤਰਾ ਅਗਰੇਜ਼ ਰਾਜ-ਭਾਗ ਦਾ ।
‘ਮਨਦੀਪ’ ਮਨਾਓ ਵਿਸਾਖੀ ਭੁੱਲ ਕੇ ਭੇਦ-ਭਾਵ ਨੂੰ,
ਕਰੋ ਖੁਸ਼ਹਾਲ ਆਪਣੇ ਮੁਲਕ ਤੇ ਦੇਸ ਪੰਜਾਬ ਨੂੰ।
11/04/16
ਖਬਰਾਂ
ਮਨਦੀਪ ਗਿੱਲ ਧੜਾਕ
ਪੜ੍ਹੋ ਦੇਸ ਮੇਰੇ ਦੀਆਂ ਛਪੀਆ ਖ਼ਬਰਾਂ ਨੂੰ ,
ਤਾਂ ਮਹਿਸੂਸ ਕਰੋਗੇ ਰੋਦੇਂ ਹੋਏ ਅੱਖਰਾਂ ਨੂੰ।
ਕੋਈ ਬੜਾ ਹੀ ਦੁਖੀ ਹੁੰਦਾ ਹੈ ਗਰੀਬੀ ਤੋਂ,
ਪਰੇਸ਼ਾਨ ਹੈ ਕੋਈ ਆਪਣੇ ਹੀ ਕਰੀਬੀ ਤੋਂ I
ਕਿਸੇ ਨੂੰ ਖੋਹੀ ਹੋਈ ਕੁਰਸੀ ਦਾ ਦੁੱਖ ਹੈ ,
ਕੋਈ ਹੁੰਦਾ ਜ਼ੁਲਮ ਵੇਖ ਕੇ ਵੀ ਚੁੱਪ ਹੈ I
ਕੋਈ ਲਗਿਆ ਜਾਤ-ਧਰਮ ਦਾ ਪੱਤਾ ਖੇਡਣ ਤੇ ,
ਆਪਣੀ ਜ਼ਮੀਰ ਤੇ ਆਪਣੇ ਦੇਸ ਨੂੰ ਵੇਚਣ ਤੇ ।
ਇਸ਼ਤਿਹਾਰਾਂ ਤੇ ਵੇਖ ਹੁੰਦੇ ਖਰਚੇ ਨੂੰ,
ਕਈਆਂ ਦੀ ਜਾਨ ਲੈਂਦੇ ਹੋਏ ਕਰਜ਼ੇ ਨੂੰ I
ਹੱਕਾਂ ਲਈ ਲਗਦੇ ਹੋਏ ਧਰਨੇ ਵੇਖ ਲੈ,
ਲੀਡਰਾਂ ਨੂੰ ਗੁਮਰਾਹ ਕਰਦੇ ਵੇਖ ਲੈ।
ਧਰਮ ਦੇ ਨਾਂ ਤੇ ਹੁੰਦੇ ਇੱਥੇ ਦੰਗੇ ਨੇ,
ਜਾਤ-ਪਾਤ ਤੇ ਹੋਰ ਵੀ ਕਈ ਪੰਗੇ ਨੇ I
ਲੀਡਰਾਂ ਦਾ ਹੋਇਆ ਹੈ ਵਿਕਾਸ ਬੜਾ ,
ਗਰੀਬ ਅੱਜ ਵੀ ਮਨਦੀਪ ਉੱਥੇ ਹੀ ਖੜ੍ਹਾ
05/04/16
ਅੰਨਦਾਤੇ
ਮਨਦੀਪ ਗਿੱਲ ਧੜਾਕ
ਕਦੇ ਕੋਈ ਬੀਮਾਰੀ ਤੇ ਕਦੇ ਆਵੇ ਮੱਛਰ ਚਿੱਟਾ,
ਕਦੇ ਔੜ ਲਗੇ ਤੇ ਕਦੇ ਲਗ ਜਾਵੇ ਯਾਰੋ ਡੋਬਾ I
ਕੈਸੀ ਕਿਸਮਤ ਕਿਰਸਾਨ ਦੀ ਤੂੰ ਲਿਖੀ ਓ ਰੱਬਾ,
ਕਦੇ ਰੁਲ਼ਦਾ ਮੰਡੀਆਂ ਵਿੱਚ ਕਦੇ ਰੋਕੇ ਰੇਲ ਦਾ ਡੱਬਾ I
ਟਾਇਮ ਤੇ ਮਿਲੇ ਨਾ ਡਾਇਆ, ਨਾ ਹੀ ਯੂਰੀਆਂ ਮਿਲਦਾ ,
ਕਦੇ ਨਕਲੀ ਦਵਾਈ ਤੇ ਕਦੇ ਰੌਣਾ ਨਕਲੀ ਬੀਜ ਦਾ I
ਹੱਡ ਭੰਨਵੀ ਮਿਹਨਤ ਦਾ ਮੁੱਲ ਸਰਕਾਰ ਵੀ ਨਾ ਦਿੰਦੀ,
ਆਖਰ ਤੇ ਆ ਕੇ ਮਾਰ ਯਾਰੋ ਕੁਦਰਤ ਦੀ ਵੀ ਹੈ ਪੈਦੀ I
ਫੋਕੀ ਸ਼ਾਨ ਲਈ ਕਰੇ, ਇਹ ਜਿਆਦਾ ਲੋਕ ਵਿਖਾਵਾ,
ਪੈਲੀ ਗਹਿਣੇ ਧਰ-ਧਰ ਤੇਰੀ ਜਾਵੇ ਹਰ ਮੁਕਾਲਾਵਾਂ I
ਚਲੇ ਘਰ ਦਾ ਖਰਚਾ, ਚੜ੍ਹੀ ਜਾਵੇ ਸ਼ਾਹੂਕਾਰ ਦਾ ਕਰਜ਼ਾ,
ਪੇਸ ਕੋਈ ਨਾ ਚੱਲੇ ਫਿਰ ਇਹ ਖ਼ੁਦਕੁਸ਼ੀਆਂ ਭੀ ਕਰਦਾ I
ਪਤਾ ਨਹੀਂ ਉਹ ਕਿਹੜੇ ਜੱਟ ਨੇ ਜੋ ਗੀਤਾਂ 'ਚ ਦਿਖ ਦੇ,
ਇਨ੍ਹਾਂ ਨੂੰ ਸੁਣ-ਸੁਣ ਪੁੱਤ ਜੱਟਾਂ ਦੇ ਹੁਣ ਜਾਣ ਵਿਗੜਦੇ ।
ਅੱਧੀ ਕੁ ਜਵਾਨੀ ਤਾਂ ਹੁਣ ਭੈੜੇ ਨਸ਼ਿਆਂ ਨੇ ਵੀ ਖਾ ਲਈ,
ਵੇਖ ਬੇਰੁਜ਼ਗਾਰੀ ਬਾਕੀ ਵਿਦੇਸ਼ਾਂ ਨੂੰ ਜਾਣ ਲਈ ਕਾਹਲੀ I
ਧੋਖੇਬਾਜ਼ ਏਜੰਟਾ ਕੋਲੋਂ ਕਈ ਤਾਂ ਜਾਂਦੇ ਨੇ ਫਿਰ ਠੱਗੇ,
ਬਾਹਰ ਪਹੁੰਚ ਕੇ ਕਰਨ ਗ਼ੁਲਾਮੀ ਤੇ ਖਾਈ ਜਾਣ ਧੱਕੇ ।
ਬਾਂਹ ਇਨ੍ਹਾਂ ਦੀ ਆ ਕੇ ,ਮਨਦੀਪ ਕੋਈ ਤਾਂ ਹੁਣ ਫੜ੍ਹੇ ,
ਦੁੱਖ: ਸੁੱਖ 'ਚ ਆ ਕੇ ਅੰਨਦਾਤੇ ਨਾਲ ਮੋਢਾ ਲਾ ਖੜ੍ਹੇ I
04/04/16
|