WWW 5abi.com  ਪੰਨਿਆ ਵਿੱਚ ਸ਼ਬਦ ਭਾਲ

5_cccccc1.gif (41 bytes)

       ਪੰਜਾਬੀ ਕਵਿਤਾ

ਹੋਰ ਪੰਜਾਬੀ ਕਵੀ >>

>> 1 2 3 4 5 6 7             hore-arrow1gif.gif (1195 bytes)

ਮਮਤਾ ਸੇਤੀਆ ਸੇਖਾ
ਪੰਜਾਬ

ਮਮਤਾਸੇਤੀਆ ਸੇਖਾ

ਅੱਜ
ਮਮਤਾ ਸੇਤੀਆ ਸੇਖਾ, ਪੰਜਾਬ

ਅੱਜ  ਨੂੰ ਜਾਣੋਂ, ਅੱਜ  ਨੂੰ ਪਛਾਣੋਂ,
ਇਸ ਅੱਜ ਦੀ ਅੱਜ ਨੂੰ ਯਾਰੋ,
ਸਭੇ ਜੀਅ ਭਰ-ਭਰ ਕੇ ਮਾਣੋ ।
 
ਅੱਜ ਲੰਘੀ ਜੋ ਕੱਲ ਹੋ ਗਈ,
ਬੀਤ ਗਏ  ਦੇ ਵੱਲ ਹੋ ਗਈ।
ਲੰਘੀ ਕਲ ਤਾਂ ਲੰਘ ਗਈ ਏ,
ਮੁੜ ਨਾ ਆਏ, ਉਹਨੂੰ ਕੀ ਪਈ ਏ ।

ਪਰ ਉਹ ਬਹੁਤ  ਸਿਖਾ ਸਕਦੀ ਹੈ,
ਅੱਜ  ਤਾਂਈ ਰੁਸ਼ਨਾ ਸਕਦੀ ਹੈ ।
ਅੱਜ  ਮਗਰੋਂ ਜੋ ਕੱਲ ਆਵੇਗੀ,
ਕੀ ਪਤਾ, ਕੀ ਲਿਆਏਗੀ।

ਲੰਘੀ  ਅੱਜ  ਇਤਿਹਾਸ ਬਣੇਂਗੀ,
ਜ਼ਿੰਦਗੀ  ਦੇ ਲਈ ਖ਼ਾਸ ਬਣੇਂਗੀ।
ਅੱਜ ਅੱਜ ਨੂੰ ਜਿਉ, ਅੱਜ ਹੋ ਜਾਉ,
ਅੱਜੇ ਈ ਨਾ ਅੱਜ  ਨੂੰ ਕੱਲ ਬਣਾਉ।

ਇਸ ਅੱਜ ਨੇ ਕਦੋਂ ਆਖਰੀ ਹੋ ਜਾਣਾ,
'ਮਮਤਾ' ਬੀਤ ਜਾਣਾ ਕਦ ਭਾਣਾ।
ਅੱਜ  ਨੂੰ ਜਾਣੋਂ, ਅੱਜ  ਨੂੰ ਪਛਾਣੋਂ,
ਅੱਜ  ਨੂੰ ਜੀਅ ਭਰ ਭਰ ਕੇ ਮਾਣੋ ।
29/11/2019


ਸੋਚਦੀ ਹਾਂ
ਮਮਤਾ ਸੇਤੀਆ ਸੇਖਾ, ਪੰਜਾਬ

ਸੋਚਦੀ ਹਾਂ
ਤੇਰੀਆਂ ਉਲਝਣਾਂ ਨੂੰ ਸਮਝਾਂ।
ਪਰ ਕਿਵੇਂ ?
ਆਪਣਿਆਂ 'ਚ' ਉਲਝ
ਕੇ ਰਹਿ ਗਈ ਹਾਂ।
ਸੋਚਦੀ ਹਾਂ,
ਤੈਨੂੰ ਯਾਦ ਕਰਾਂ ਪਲ ਦੋ ਪਲ।
ਪਰ ਕਿਵੇਂ ?
ਜੇ ਕਦੇ ਭੁੱਲੀ ਹੋਵਾ ਤਾਂ।
ਸੋਚਦੀ ਹਾਂ,
ਤੇਰੀ ਯਾਦ ਵਿੱਚ ਹੰਝੂ ਕੇਰਾਂ ਦੋ-ਚਾਰ।
ਪਰ ਕਿਵੇਂ ?
ਇੱਥੇ  ਤਾਂ ਲੱਗੀ ਐ
ਸਾਉਣ ਭਾਦੋਂ ਦੀ ਝੜੀ ।
ਸੋਚਦੀ ਹਾਂ,
ਹਵਾ ਦੇ ਰੁਖ  ਨੂੰ ਬਦਲਾਂ।
ਪਰ ਕਿਵੇਂ ?
ਇੱਥੇ ਤਾਂ ਚਾਰ -ਚੁਫੇਰੇ
ਆਉਂਦੀ ਐ ਝੂਠ, ਫਰੇਬ, ਮਕਾਰੀ ਦੀ ਹਵਾ।
ਸੋਚਦੀ ਹਾਂ,
ਮਨੁੱਖ ਵਿੱਚੋ ਮਨੁੱਖਤਾ ਨੂੰ ਜਗਾਵਾਂ।
ਪਰ ਕਿਵੇਂ ?
ਇੱਥੇ  ਮਨੁੱਖ  ਤਾਂ ਸੁੱਤਾ ਪਿਆ ਏ
ਮੰਦਰ, ਗੁਰਦੁਆਰੇ, ਮਸੀਤ ਵਿੱਚ ।
ਸੋਚਦੀ ਹਾਂ,
ਧਰਤੀ ਬਣਾਂ,
ਐ ਧਰਤੀ ! 
ਤੇਰੇ ਵਾਂਗੂ ਚੁਪ,-ਚਾਪ  ਸਭ ਕੁੱਝ ਜਰਾਂ।
ਪਰ ਕਿਵੇਂ ?
ਮੇਰੇ ਵਿੱਚ ਤੇਰੇ ਵਾਂਗੂ ਸਬਰ, ਸੰਤੋਖ, ਧੀਰਜ ਨਹੀ ।
ਪਰ, ਫਿਰ ਵੀ, ਸੋਚਦੀ ਹਾਂ,
'ਮਮਤਾ' ਬਣਾ ਧਰਤੀ
ਤੇ ਸਿਰਫ ਧਰਤੀ ਬਣਾਂ!
ਧਰਤੀ ਵਾਂਗੂ ਸਾਰੇ ਸੁੱਖ-ਦੁੱਖ ਜਰਾਂ।
29/11/2019

 

ਮਮਤਾ ਸੇਤੀਆ ਸੇਖਾ
ਮੋ: 9876037411
pritamludhianvi@yahoo.in
29/11/2019


5_cccccc1.gif (41 bytes)

>> 1 2 3 4 5 6 7             hore-arrow1gif.gif (1195 bytes)

Terms and Conditions
Privacy Policy
© 1999-2020

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2020, 5abi.com