ਏਕਨੂਰ
ਲਾਲ ਸਿੰਘ ਧਾਲੀਵਾਲ, ਟਰਾਂਟੋਇਹ ਸਾਡਾ ਨਿੱਕਾ ਮੁੱਤੂ ਹੈ,
ਜੋ ਅਜੇ ਬਿਨਾ ਗੁੱਤੂ ਹੈ।
ਇਹ ਸਾਨੂੰ ਖੁਸ਼ ਰੱਖਦਾ ਹੈ,
ਵਿੱਕਟਰੀ ਚਿੰਨ ਰਹਿੰਦਾ ਚੱਖਦਾ ਹੈ।
ਹੱਸਦਾ ਕਦੇ-2 ਹੈ,
ਫਿਰ ਕਰਾਂਉਦਾ ਬਹੁੱਤ ਮਜੇ ਹੈ।
ਘੁੰਮ ਫਿਰ ਕੇ ਰਾਜ਼ੀ ਰਹਿੰਦਾ ਹੈ,
ਵਿੱਚ-2 ਕਦੇ ਸੋਚੀਂ ਪੈਂਦਾ ਹੈ।
ਪਿਆਰਾ ਬਾਹਲਾ ਈ ਲਗਦਾ ਹੈ,
ਭਾਵੇਂ ਡਾਈਪਰ 'ਚ ਹੱਗਦਾ ਹੈ।
ਬੇਸ਼ੱਕ ਅਕਾਰ 'ਚ ਨਿੱਕਾ ਹੈ,
ਹੋ ਜਾਂਦਾ ਜਿੰਮ 'ਚ ਤਿੱਖਾ ਹੈ।
ਰਮਨ-ਗੀਲਾ ਦਾ ਤਾਰਾ ਹੈ,
ਬਾਕੀ ਸਭ ਲਈ ਜਮ੍ਹਾਂ ਪਿਆਰਾ ਹੈ।
ਚਾਅ ਇਹਨੂੰ ਚੜ੍ਹ ਜਾਂਵਦਾ,
ਜਦੋਂ ਘੇਰਾ ਘੱਤ ਕੇ ਬਹਿ ਜਾਈਏ।
ਦਿੱਲ ਡੁਬਕੀ-2 ਕਰਦਾ ਏ,
ਜਦੋਂ ਮਿਲਣੋਂ ਇਹਨੂੰ ਰਹਿ ਜਾਈਏ।
ਜਿਉਂਦੇ ਰਹਿਣ ਇਹਨੂੰ ਜੰਮਣ ਵਾਲੇ,
ਜਿਉਂਦੇ ਰਹਿਣ ਇਹਨੂੰ ਸਾਂਭਣ ਵਾਲੇ,
ਜਿਉਂਦੇ ਰਹਿਣ ਇਹਨੂੰ ਮਿਲਣ ਵਾਲੇ,
ਆਉ ਰਲ ਮਿਲ ਸੁੱਖ ਮਨਾਈਏ,
ਸਾਡੇ ਏਕਨੂਰ ਦੇ ਆਵਣ ਦੀ,
ਪੜ੍ਹ ਲਿੱਖ ਵੱਡੇ ਹੋ ਜਾਵਣ ਦੀ,
ਉੱਚਕੋਟੀ ਦਾ ਬਣ ਜਾਵਣ ਦੀ,
ਤੇ ਪਰਿਵਾਰ ਦਾ ਨਾਂ ਉੱਚਾ ਕਰਵਾਵਣ ਦੀ।
17/08/2016
|