WWW 5abi.com  ਪੰਨਿਆ ਵਿੱਚ ਸ਼ਬਦ ਭਾਲ

5_cccccc1.gif (41 bytes)

       ਪੰਜਾਬੀ ਕਵਿਤਾ

ਹੋਰ ਪੰਜਾਬੀ ਕਵੀ >>

>> 1 2 3 4 5 6 7             hore-arrow1gif.gif (1195 bytes)

ਲੱਖਣ ਮੇਘੀਆਂ
ਗੁਰਦਾਸਪੁਰ

ਗੀਤ
ਲੱਖਣ ਮੇਘੀਆਂ, ਗੁਰਦਾਸਪੁਰ

ਏਨਾ ਵੀ ਨ੍ਹੀ ਮਾਣ ਹੁੰਦਾ ਸੋਹਣਿਆ ਵੇ ਚੰਗਾਂ
ਕਦੇ ਗਲੀਆਂ ਦੇ ਕੱਖਾਂ ਦੀ ਵੀ ਲੋੜ ਪੈ ਜਾਂਦੀ ਏ
ਜਿਹੜੀ ਦੋਲਤ ਤੇ ਸ਼ੋਹਰਤ ਦਾ ਮਾਣ ਤੂੰ ਕਰਦੈ
ਜਾਂਦੀ ਨਹੀਓ ਨਾਲ ਸਾਰੀ ਏਥੇ ਰਹਿ ਜਾਂਦੀ ਏ

ਰਾਵਣ ਜੇ ਕਈ ਦੁਨੀਆਂ ਤੋਂ ਤੁਰ ਗਏ
ਜਿਹੜੇ ਆਖਦੇ ਸੀ ਆਪਾ ਨਹੀਓ ਕਦੇ ਮਰਨੈ
ਸਿਕੰਦਰ ਜਹੇ ਵੀ ਅੰਤ ਖਾਲੀ ਮੁੜ ਗਏ
ਜਿਹੜੇ ਚਾਹੁੰਦੇ ਸੀ ਗੇ ਦੁਨੀਆਂ ਤੇ ਰਾਜ ਕਰਨੈ
ਸੁਣੀ ਰੱਬ ਦੀ ਬਣਾਈ ਹੋਈ ਕੋਈ ਵੀ ਆ ਸ਼ੈਅ
ਉਹ ਸੱਚ ਜਾਣੀ ਇੱਕ ਦਿਨ ਢਹਿ ਜਾਂਦੀ ਏ
ਏਨਾ ਵੀ ਨ੍ਹੀ ਮਾਣ ਹੁੰਦਾ ਸੋਹਣਿਆ ਵੇ ਚੰਗਾਂ
ਕਦੇ ਗਲੀਆਂ ਦੇ ਕੱਖਾਂ ਦੀ ਵੀ ਲੋੜ ਪੈ ਜਾਂਦੀ ਏ

ਬਹੁਤੇ ਪੈਸੇ ਵਾਲੇ ਰੋਟੀ ਸੋਨੇ ਦੀ ਨਹੀ ਖਾਂਦੇ
ਰੋਟੀ ਤਾਂ ਜੀ ਰੋਟੀ ਹੁੰਦੀ ਸਾਰੇ ਖਾਂਦੇ ਨੇ
ਕੋਈ ਚੰਗੇ ਪਾ ਲਵੇ ਤੇ ਕੋਈ ਮਾੜੇ ਪਾ ਲਵੇ
ਤਨ ਢੱਕਣੇ ਲਈ ਕੱਪੜੇ ਤਾਂ ਸਾਰੇ ਪਾਂਦੇ ਨੇ
ਦੋ ਨੰਬਰੀ ਕਮਾਈ ਇਹ ਜਿਸ ਤਰ੍ਹਾਂ ਆਵੇ
ਇਹ ਓਸੇ ਤਰ੍ਹਾਂ ਮਿੱਤਰਾਂ ਵੇ ਵਹਿ ਜਾਂਦੀ ਏ
ਏਨਾ ਵੀ ਨ੍ਹੀ ਮਾਣ ਹੁੰਦਾ ਸੋਹਣਿਆ ਵੇ ਚੰਗਾਂ
ਕਦੇ ਗਲੀਆਂ ਦੇ ਕੱਖਾਂ ਦੀ ਵੀ ਲੋੜ ਪੈ ਜਾਂਦੀ ਏ

ਕਫ਼ਨ ਨੂੰ ਕਦੇ ਕੋਈ ਜੇਬ ਨਹੀਓ ਹੁਮਦਿ
ਲੋਕੀ ਪੈਸੇ ਪਿੱਛੇ ਮਰੂ ਮਰੂ ਕਰੀ ਜਾਂਦੇ ਨੇ
ਸਭ ਮਾਨਸ ਕੀ ਜਾਤ ਏਕ ਬਾਣੀ ਦੱਸਦੀ
ਲੋਕੀ ਜਾਤਾਂ ਪਿੱਛੇ ਲੜ ਲੜ ਮਰੀ ਜਾਂਦੇ ਨੇ
ਮੇਘੀ ਲਖਨ ਦੀ ਕਲਮ ਨਾ ਝੂਠ ਬੋਲਦੀ
ਇਹ ਮੂੰਹ ਉੱਤੇ ਸੱਚੀ ਗੱਲ੍ਹ ਕਹਿ ਜਾਂਦੀ ਏ
ਏਨਾ ਵੀ ਨ੍ਹੀ ਮਾਣ ਹੁੰਦਾ ਸੋਹਣਿਆ ਵੇ ਚੰਗਾਂ
ਕਦੇ ਗਲੀਆਂ ਦੇ ਕੱਖਾਂ ਦੀ ਵੀ ਲੋੜ ਪੈ ਜਾਂਦੀ ਏ
19/06/15

 

ਗੀਤ
ਲੱਖਣ ਮੇਘੀਆਂ, ਗੁਰਦਾਸਪੁਰ

ਨਾ ਸੁੱਤੇ ਦਰਦ ਜਗਾ ਕਮਲੀਏ
ਨਾ ਸੁੱਤੇ ਦਰਦ ਜਗਾ………
ਇਹ ਰਿਸ਼ਦੇ ਹੋਏ ਜ਼ਖਮਾਂ ਤੇ
ਤੂੰ ਹੱਥ ਨਾ ਐੰਵੇ ਲਾ……….

ਜਦ ਲੋੜ ਤੇਰੀ ਸੀ ਦਿਲ ਮੇਰੇ ਨੂੰ
ਤੂੰ ਓ੍ਹਦੋ ਠੋਕਰ ਮਾਰੀ ਸੀ…..
ਤੂੰ ਕੀ ਜਾਣੇ ਕਿੰਝ ਜੀਆ ਮੈਂ ਤੇ
ਕਿੰਝ ਇਹ ਪੀੜ ਸਹਾਰੀ ਸੀ
ਹੁਣ ਠੋਕਰ ਖਾ ਕੇ ਦਿਲ ਮੇਰੇ ਨੂੰ
ਜੀਣਾ ਗਿਆ ਏ ਆ………
ਨਾ ਸੁੱਤੇ ਦਰਦ ਜਗਾ ਕਮਲੀਏ
ਨਾ ਸੁੱਤੇ ਦਰਦ ਜਗਾ………

ਦਿਲ ਤਾਂ ਸੱਜਣਾ ਇੱਕ ਪਾਸੇ ਆਪਾਂ
ਜਾਨ ਪੈਂਰਾ ਵਿੱਚ ਰੱਖਦੇ ਸੀ…..
ਮੇਰਿਆ ਨੀ ਜਜ਼ਬਾਤਾਂ ਤੇ ਤੁਸੀ
ਖਿੜ ਖਿੜ ਉਦੋ ਹੱਸਦੇ ਸੀ…..
ਕਹਿ ਕੇ ਕਮਲਾ ਮੇਰਾ ਸੀ
ਤੂੰ ਦਿੱਤਾ ਮਜ਼ਾਕ ਉੱਡਾ……..
ਨਾ ਸੁੱਤੇ ਦਰਦ ਜਗਾ ਕਮਲੀਏ
ਨਾ ਸੁੱਤੇ ਦਰਦ ਜਗਾ………

ਲੱਖਣ ਮੇਘੀ ਤੈਂਨੂੰ ਚਾਹੁੰਦਾ ਸੀ
ਪਰ ਤੂੰ ਉਹਨੂੰ ਨਾ ਚਾਹਿਆ ਨੀ
ਸੋਨੇ ਵਰਗਾ ਦਿਲ ਜੀਹਦਾ ਸੀ
ਪੱਥਰ ਜਾਣ ਠੁੱਕਰਾਇਆ ਨੀ
ਹੱਥ ਜੋੜ ਕੇ ਮੰਗ ਨਾ ਮੁਆਫ਼ੀ
ਹੁਣ ਨਾ ਤੂੰ ਪਛਤਾ….
ਨਾ ਸੁੱਤੇ ਦਰਦ ਜਗਾ ਕਮਲੀਏ
ਨਾ ਸੁੱਤੇ ਦਰਦ ਜਗਾ………
27/04/15

 

ਗੀਤ
ਲੱਖਣ ਮੇਘੀਆਂ, ਗੁਰਦਾਸਪੁਰ

ਏ ਅੱਖ ਤੈਂਨੂੰ ਯਾਦ ਕਰਕੇ ਰੋਈ
ਬੁੱਲ੍ਹਾ ਚੋ ਫਰਿਆਦ ਕਰਕੇ ਰੋਈ
ਤੇਰੇ ਹੱਥੋ ਖੁਦ ਨੂੰ ਬਰਬਾਦ ਕਰਕੇ ਰੋਈ
ਏ ਅੱਖ ਤੈਂਨੂੰ ਯਾਦ ਕਰਕੇ ਰੋਈ
ਬੁੱਲ੍ਹਾ ਚੋ ਫਰਿਆਦ ਕਰਕੇ ਰੋਈ

ਏਹਦੇ ਚੋ ਹੁਣ ਪਾਣੀ ਸੁੱਕਦਾ ਨਹੀ
ਨੀਰ ਇਹ ਖਾਰਾ ਮੁੱਕਦਾ ਨਹੀ
ਲੱਖ ਲੁਕਾਈਏ ਫਿਰ ਵੀ
ਦਿਲ ਦਾ ਕਦੇ ਦਰਦ ਲੁਕਦਾ ਨਹੀ
ਏ ਟੁੱਟੇ ਹੋਏ ਖ਼ਾਬ ਕਰਕੇ ਰੋਈ
ਤੇਰੇ ਹੱਥੋ ਖੁਦ ਨੂੰ ਬਰਬਾਦ ਕਰਕੇ ਰੋਈ
ਏ ਅੱਖ ਤੈਂਨੂੰ ਯਾਦ ਕਰਕੇ ਰੋਈ
ਬੁੱਲ੍ਹਾ ਚੋ ਫਰਿਆਦ ਕਰਕੇ ਰੋਈ

ਏ ਹਰ ਪਲ ਹੁਣ ਤੜਫ਼ਦੀ ਏ
ਏਹਦੇ ਵਿੱਚ ਪੀੜ ਰੜਕਦੀ ਏ
ਅੱਜ ਜਾਂ ਕੱਲ ਰੁੱਕ ਜਾਣੀ
ਨਬਜ਼ ਜੋ ਇਹ ਧੜਕਦੀ ਏ
ਏ ਦਿਲੀ ਰਹਿ ਗਏ ਖ਼ਾਬ ਕਰਕੇ ਰੋਈ
ਤੇਰੇ ਹੱਥੋ ਖੁਦ ਨੂੰ ਬਰਬਾਦ ਕਰਕੇ ਰੋਈ
ਏ ਅੱਖ ਤੈਂਨੂੰ ਯਾਦ ਕਰਕੇ ਰੋਈ
ਬੁੱਲ੍ਹਾ ਚੋ ਫਰਿਆਦ ਕਰਕੇ ਰੋਈ

ਏ ਸਾਰੀ ਰਾਤ ਜਾਗ ਜਾਗ ਰੋਏ
ਆਲਮ ਜਦ ਚੈਨ ਨਾਲ ਸੋਏ
ਲਖਣ ਮੇਘੀ ਆਪਣੇ
ਜਦੋ ਵਾਂਗ ਬੈਗਾਨੇ ਹੋਏ
ਏ ਤੇਰੇ ਨੀ ਜਵਾਬ ਕਰਕੇ ਰੋਈ
ਤੇਰੇ ਹੱਥੋ ਖੁਦ ਨੂੰ ਬਰਬਾਦ ਕਰਕੇ ਰੋਈ
ਏ ਅੱਖ ਤੈਂਨੂੰ ਯਾਦ ਕਰਕੇ ਰੋਈ
ਬੁੱਲ੍ਹਾ ਚੋ ਫਰਿਆਦ ਕਰਕੇ ਰੋਈ
27/04/15

 

ਗੀਤ
ਲੱਖਣ ਮੇਘੀਆਂ, ਗੁਰਦਾਸਪੁਰ

ਹਜ਼ਾਰਾਂ ਕੋਹਾਂ ਦੂਰ ਭਾਂਵੇ ਤੁਰ ਜੀ ਬੇਸ਼ੱਕ
ਔਖਾ ਹੋ ਜੂ ਸਾਨੂੰ ਪਰ ਦਿਲੋ ਕੱਢਣਾ
ਲੱਖ ਤੂੰ ਭੁਲਾਵੀਂ ਭਾਂਵੇ ਮੇਰੀ ਯਾਦ ਨੂੰ
ਪਰ ਮੇਰੀ ਯਾਦ ਖਹਿੜਾ ਨਹੀਓ ਛੱਡਣਾ

ਸਾਡੇ ਨਾਲ ਬੀਤਾਏ ਤੈਨੂੰ ਚੇਤੇ ਆਉਣੇ ਪਲ
ਚੇਤੇ ਆਉ ਤੈਨੂੰ ਸਾਡੀ ਕਹੀ ਹਰ ਗੱਲ
ਚਾਹੇ ਗੀ ਤੂੰ ਇਹ ਦਿਲ ਆਪਣਾ ਨੀ ਲਾਉਣਾ
ਪਰ ਤੇਰਾ ਦਿਲ ਕੀਤੇ ਨਹੀ ਓ ਲੱਗਣਾ
ਲੱਖ ਤੂੰ ਭੁਲਾਵੀਂ ਭਾਂਵੇ ਮੇਰੀ ਯਾਦ ਨੂੰ
ਪਰ ਮੇਰੀ ਯਾਦ ਖਹਿੜਾ ਨਹੀਓ ਛੱਡਣਾ

ਇਹ ਦੋਲਤ ਤੇ ਸ਼ੋਹਰਤ ਵੀ ਕੀ ਕਰਨੀ
ਔਖੇ ਵੇਲੇ ਜਦ ਕਿਸੇ ਬਾਂਹ ਨਹੀ ਫੜਨੀ
ਮੇਘੀ ਲੱਖਨ ਦੇ ਵਾਂਗੂ ਕੀਹਣੇ ਦਰਦ ਵਡਾਂਉਣਾ
ਨੈਣਾਂ ਵਿੱਚੋ ਜਦ ਤੇਰੇ ਨੀਰ ਵੱਗਣਾ
ਲੱਖ ਤੂੰ ਭੁਲਾਵੀਂ ਭਾਂਵੇ ਮੇਰੀ ਯਾਦ ਨੂੰ
ਪਰ ਮੇਰੀ ਯਾਦ ਖਹਿੜਾ ਨਹੀਓ ਛੱਡਣਾ
01/04/15

 

ਗੀਤ
ਲੱਖਣ ਮੇਘੀਆਂ, ਗੁਰਦਾਸਪੁਰ

ਮਿਹਰਾਂ ਭਰਿਆ ਹੱਥ ਤੂੰ ਦਾਤਾਂ
ਸਿਰ ਮੇਰੇ ਤੇ ਧਰਿਆ
ਮੈਂ ਹੀ ਜਾਣਾ ਮੈਂ ਹੀ ਕੇ
ਮੈਂਨੂੰ ਸੋਨਾ ਤੂੰ ਹੈ ਕਰਿਆ

ਰੰਗ ਲਿਆਈ ਮੇਰੀ ਮਿਹਨਤ
ਹੋਈ ਏ ਜਦ ਤੇਰੀ ਰਹਿਮਤ
ਓਟ ਆਸਰਾਂ ਤੇਰਾਂ ਸੀ
ਹਿੰਮਤ ਨਾ ਮੈਂ ਹਰਿਆ
ਮੈਂ ਹੀ ਜਾਣਾ ਮੈਂ ਹੀ ਕੇ
ਮੈਂਨੂੰ ਸੋਨਾ ਤੂੰ ਹੈ ਕਰਿਆ

ਸੀ ਕੱਖ ਗਲੀ ਦਾ ਹਸਤੀ ਮੇਰੀ
ਕਿਸਮਤ ਮੇਰੀ ਤੂੰ ਏ ਫੇਰੀ
ਹਰ ਥਾਂ ਹੋ ਸਹਾਈ ਮੇਰੇ
ਨਾਲ ਤੂੰ ਏ ਖੜਿਆ
ਮੈਂ ਹੀ ਜਾਣਾ ਮੈਂ ਹੀ ਕੇ
ਮੈਂਨੂੰ ਸੋਨਾ ਤੂੰ ਹੈ ਕਰਿਆ

ਕੀਤੇ ਵੀ ਤੂੰ ਨਾ ਡੋਲਣ ਦਿੱਤਾ
ੲੈਨੇ ਜੋਗਾ ਮੈਨੂੰ ਸੀੇ ਕੀਤਾ
ਲੱਖਣ ਮੇਘੀ ਕਦੇ ਡੋਲਿਆ ਨਾ
ਜ਼ਜਬਾ ਐਸਾ ਭਰਿਆ
ਮੈਂ ਹੀ ਜਾਣਾ ਮੈਂ ਹੀ ਕੇ
ਮੈਂਨੂੰ ਸੋਨਾ ਤੂੰ ਹੈ ਕਰਿਆ
22/02/15

 

ਗੀਤ
ਲੱਖਣ ਮੇਘੀਆਂ

ਓਹ ਸੱਜਣ ਪਿਆਰਾ
ਜੋ ਸੀ ਜੀਣ ਦਾ ਸਹਾਰਾ
ਓਹ ਕਾਲਜੀ ਨੀ ਨਜ਼ਾ
ਮੁੱੜ ਲੱਭੇ ਨਾ ਦੁਬਾਰਾ
ਜਦੋ ਪੜ੍ਹਦੇ ਸੀ
ਓਹਦੋ ਟਾਈਮ ਚੰਗਾ ਹੁੰਦਾ ਸੀ
ਜਦੋਂ ਜਾਂਦੇ ਸੀ ਕਾਲਜ
ਓਹਦੋਂ ਮਿੱਤਰਾਂ ਦਾ ਗੂੜ ਵਿੱਚ ਰੰਬਾਂ ਹੁੰਦਾ ਸੀ

ਮਾਰਦੇ ਸੀ ਰੋਂਡੀਆਂ ਪਵਾਉਂਦੇ ਖੁੱਲ੍ਹਾ ਤੇਲ ਸੀ
ਸੱਜਣਾ ਦਾ ਅੱਡੇ ਉੱਤੇ ਹੁੰਦਾ ਨਿੱਤ ਮੇਲ ਸੀ
ਓਹਦੋਂ ਪੂਰੀ ਸੀ ਗੀ ਬੱਲੇ, ਬਾਈਕ ਹੁੰਦੀ ਸੀ ਗੀ ਥੱਲੇ
ਓਹਦੋਂ ਸਾਡੇ ਕੋਲ ਬੁੱਲਟ ਕਾਲੇ ਰੰਗਾਂ ਹੁੰਦਾ ਸੀ
ਜਦੋਂ ਜਾਂਦੇ ਸੀ ਕਾਲਜ
ਓਹਦੋ ਮਿੱਤਰਾਂ ਦਾ ਗੂੜ ਵਿੱਚ ਰੰਬਾਂ ਹੁੰਦਾ ਸੀ

ਲਾਡਲੇ ਸੀ ਮਾਪਿਆ ਦੇ ਘਰੋਂ ਨਾ ਕੋਈ ਰੋਕ ਸੀ
ਰੱਬ ਬਿਨਾ ਸਾਨੂੰ ਓਹਦੋਂ ਕਿਸੇ ਦਾ ਨਾ ਖੋਫ ਸੀ
ਡੰਡ ਬੈਠਕਾ ਸੀ ਲਾਂਦੇ,ਰੋਜ਼ ਜਿੰਮ ਵੀ ਸੀ ਜਾਂਦੇ
ਮਨ ਮਿੱਤਰਾਂ ਦਾ ਮਸਤ ਮਲੰਗਾ ਹੁੰਦਾ ਸੀ
ਜਦੋਂ ਜਾਂਦੇ ਸੀ ਕਾਲਜ
ਓਹਦੋ ਮਿੱਤਰਾਂ ਦਾ ਗੂੜ ਵਿੱਚ ਰੰਬਾਂ ਹੁੰਦਾ ਸੀ

ਮਾਪਿਆ ਦੇ ਸਿਰਾਂ ਉੱਤੇ ਹੁੰਦੀ ਓਦੋਂ ਐਸ਼ ਸੀ
ਮੇਘੀ ਲੱਖਣ ਦੇ ਪਰਸ ਚ ਹੁੰਦਾ ਖੁੱਲਾਂ ਕੈਸ਼ ਸੀ
ਪੂਰੇ ਹੁੰਦੇ ਸਨ ਚਾਅ, ਨਾ ਸੀ ਕੋਈ ਪ੍ਰਵਾਹ
ਹਾਲ ਮੇਘੀਆਂ ਚ ਸਾਡਾ ਨਾ ਮੰਦਾ ਹੁੰਦਾ ਸੀ
ਜਦੋਂ ਜਾਂਦੇ ਸੀ ਕਾਲਜ
ਓਹਦੋ ਮਿੱਤਰਾਂ ਦਾ ਗੂੜ ਵਿੱਚ ਰੰਬਾਂ ਹੁੰਦਾ ਸੀ
23/01/15

 

ਗੀਤ
ਲੱਖਣ ਮੇਘੀਆਂ

ਨਾਤਾ ਤੋੜ ਗਈ
ਮੁੱਖ ਮੋੜ ਗਈ
ਰੱਬ ਜਾਣੇ ਨਤੀਜਾ ਏ
ਸਜਾਵਾਂ ਦਾ ਕੀ ਬਣਨੈ
ਨੈਣੋ ਹੰਝੂ ਵਹਿੰਦੇ
ਹੋਕੇ ਹਾਵਾਂ ਦਾ ਕੀ ਬਣਨੈ
ਪਤਾ ਨਹੀ ਚਾਵਾਂ ਦਾ ਕੀ ਬਣਨੈ
ਹੁਣ ਇਹ ਸਾਹਵਾਂ ਦਾ ਕੀ ਬਣਨੈ

ਜਿਹਨਾ ਰਾਂਵ੍ਹਾ ਤੋਂ ਆਉਂਦੀ ਸੀ
ਓਹ ਰਾਂਵ੍ਹਾ ਸੁੰਨੀਆ ਨੇ
ਜਿਹਨਾ ਥਾਵਾਂ ਤੇ ਮਿਲਦੀ ਸੀ
ਓਹ ਥਾਵਾਂ ਸੁੰਨੀਆ ਨੇ
ਪਤਾ ਨਹੀ ਰਾਂਵ੍ਹਾ ਦਾ ਕੀ ਬਣਨੈ
ਹੁਣ ਇਹ ਥਾਵਾਂ ਦਾ ਕੀ ਬਣਨੈ
ਪਤਾ ਨਹੀ ਚਾਵਾਂ ਦਾ ਕੀ ਬਣਨੈ
ਹੁਣ ਇਹ ਸਾਹਵਾਂ ਦਾ ਕੀ ਬਣਨੈ

ਮੇਰੇ ਲਈ ਓ ਰੱਬ ਤੋਂ ਨਿੱਤ
ਦੁਆਵਾ ਮੰਗਦੀ ਸੀ
ਹੱਥ ਜੋੜ ਕੇ ਰੱਬ ਤੋਂ ਠੰਡੀਆਂ
ਛਾਂਵਾਂ ਮੰਗਦੀ ਸੀ
ਪਤਾ ਨਹੀ ਦੁਆਵਾ ਦਾ ਕੀ ਬਣਨੈ
ਠੰਡੀਆਂ ਛਾਂਵਾਂ ਦਾ ਕੀ ਬਣਨੈ
ਪਤਾ ਨਹੀ ਚਾਵਾਂ ਦਾ ਕੀ ਬਣਨੈ
ਹੁਣ ਇਹ ਸਾਹਵਾਂ ਦਾ ਕੀ ਬਣਨੈ

ਬਿਨਾਂ ਕਸੂਰੋ ਸਾਡੇ ਸਿਰ
ਇਲਜਾਮ ਹੋਏ
ਲੱਖਣ ਮੇਘੀ ਤੇਰੇ ਕਰਕੇ
ਆ ਬਦਨਾਮ ਹੋਏ
ਪਤਾ ਨਹੀ ਨਾਂਵਾ ਦਾ ਕੀ ਬਣਨੈ
ਭਾਵਨਾਵਾਂ ਦਾ ਕੀ ਬਣਨੇ
ਪਤਾ ਨਹੀ ਚਾਵਾਂ ਦਾ ਕੀ ਬਣਨੈ
ਹੁਣ ਇਹ ਸਾਹਵਾਂ ਦਾ ਕੀ ਬਣਨੈ
16/01/15

 

ਗੀਤ
ਲੱਖਣ ਮੇਘੀਆਂ

ਮੁੱਖ ਵੇਖ ਕੇ ਗੁਲਾਬ ਜਿਹਾ ਤੇਰਾ
ਨੀ ਤੈਨੂੰ ਤਾਂ ਬਥੇਰੇ ਚਾਹੁਣਗੇ..
ਸਾਡੇ ਵਰਗਾ ਕਿਸੇ ਕੀ ਬਣ ਜਾਣਾ
ਨੀ ਗੱਭਰੂ ਤਾਂ ਲੱਖ ਹੋਣਗੇ…

ਨਸ਼ੇ ਪਤੇ ਵਾਲੇ ਤਾਂ ਬਥੇਰੇ ਮਿਲ ਜਾਣਗੇ
ਮੋੜਾ ਉੱਤੇ ਖੜੇ ਨੀ ਬਟੇਰੇ ਮਿਲ ਜਾਣਗੇ
ਚੋਗਾ ਚੁੱਗ ਕੇ ਉਹਨਾ ਨੇ ਉੱਡ ਜਾਣਾ
ਬਹੁਤਾ ਤੇਰੇ ਪਿੱਛੇ ਆਉਣਗੇ..
ਸਾਡੇ ਵਰਗਾ ਕਿਸੇ ਕੀ ਬਣ ਜਾਣਾ
ਨੀ ਗੱਭਰੂ ਤਾਂ ਲੱਖ ਹੋਣਗੇ…

ਬਹੁਤਿਆਂ ਦਾ ਅੱਜ ਕੱਲ ਫ਼ੁਕਰਾ ਸੁਭਾਅ ਨੀ
ਗਲੀ ਬਾਂਤੀ ਲਾਉਣਾ ਹੁੰਦਾ ਜਿੰਹਨਾਂ ਨੇ ਆ ਦਾਅ ਨੀ
ਪਹਿਲਾ ਸਿਫ਼ਤਾਂ ਦੇ ਪੁੱਲ ਉਹਨਾ ਬਣਨੇ
ਤੇ ਫੇਰ ਓਹੀ ਹੱਥੀ ਢਾਉਣਗੇ..
ਸਾਡੇ ਵਰਗਾ ਕਿਸੇ ਕੀ ਬਣ ਜਾਣਾ
ਨੀ ਗੱਭਰੂ ਤਾਂ ਲੱਖ ਹੋਣਗੇ…

ਮੇਘੀਆਂ ਲੱਖਣ ਤੂੰ ਸੱਚ ਜਾਣੀ ਸਾਉ ਨੀ
ਹਰ ਇੱਕ ਵਾਅਦਾ ਪੂਰਾ ਕਰਕੇ ਦਿਖਾਉ ਨੀ
ਰੀਝਾਂ ਤੇਰੀਆਂ ਤੇ ਖ਼ਾਬ ਤੇਰੇ ਸਾਰੇ
ਨੀ ਸਾਡੇ ਨਾਲ ਸੱਚ ਹੋਣਗੇ…
ਸਾਡੇ ਵਰਗਾ ਕਿਸੇ ਕੀ ਬਣ ਜਾਣਾ
ਨੀ ਗੱਭਰੂ ਤਾਂ ਲੱਖ ਹੋਣਗੇ…
25
/11/2014

 

ਗੀਤ
ਲੱਖਣ ਮੇਘੀਆਂ

ਅੱਠ ਵੱਜ ਕੇ ਮਿੰਟ ਸੀ ਪੈਂਤੀ ਨੀ
ਯਾਰਾਂ ਲਾਈ ਉਹਨਾ ਨੂੰ ਫੈਂਟੀ ਨੀ
ਸਵੇਰੇ ਸਵੇਰੇ ਤੜਕੇ ਹੀ
ਆਪਾ ਕੀਤਾ ਖੜਕਾ ਦੜਕਾ ਨੀ
ਤੇਰੇ ਭੂੰਡ ਆਸ਼ਕ ਨੇ ਫੈਂਟ ਦਿੱਤੇ
ਯਾਰਾਂ ਤੇ ਹੋ ਗਿਆ ਪਰਚਾ ਨੀ

ਪਹਿਲਾ ਹੱਥ ਜੋੜੇ ਉਹ ਨਾ ਮੰਨੇ
ਫਿਰ ਓਹੀ ਹੱਥਾ ਨਾਲ ਸੀ ਗੇ ਭੰਨੇ
ਫੇਰ ਸੀ ਜਾ ਕੇ ਸਾਲੇ ਮੰਨੇ
ਬਾਹਲੀ ਹੋ ਗਈ ਚਰਚਾ ਨੀ
ਤੇਰੇ ਭੂੰਡ ਆਸ਼ਕ ਨੇ ਫੈਂਟ ਦਿੱਤੇ
ਯਾਰਾਂ ਤੇ ਹੋ ਗਿਆ ਪਰਚਾ ਨੀ

ਹਾਕੀ ਦੇ ਨਾਲ ਲਾਏ ਛਿੱਕੇ
ਤੋੜੇ ਸੀ ਉਹਨਾ ਦੇ ਗਿੱਟੇ
ਬੁਰੀ ਤਰਾ ਓਹ ਸੀ ਕੁੱਟੇ
ਠੁਡਾ ਦੀ ਕੀਤੀ ਵਰਖ਼ਾ ਨੀ
ਤੇਰੇ ਭੂੰਡ ਆਸ਼ਕ ਨੇ ਫੈਂਟ ਦਿੱਤੇ
ਯਾਰਾਂ ਤੇ ਹੋ ਗਿਆ ਪਰਚਾ ਨੀ

ਖੂਬ ਲੱਖਣ ਮੇਘੀ ਨੇ ਧੋਇਆ ਨੀ
ਅੰਤ ਰਾਜੀਨਾਮਾ ਹੀ ਹੋਇਆ ਨੀ
ਉਹਨਾ ਦੀ ਟੁੱਟੀਆ ਹੱਡੀਆ
ਭਰਨਾ ਪੈ ਗਿਆ ਖ਼ਰਚਾ ਨੀ
ਤੇਰੇ ਭੂੰਡ ਆਸ਼ਕ ਨੇ ਫੈਂਟ ਦਿੱਤੇ
ਯਾਰਾਂ ਤੇ ਹੋ ਗਿਆ ਪਰਚਾ ਨੀ
25/11/2014

 

ਗੀਤ
ਲੱਖਣ ਮੇਘੀਆਂ

ਫੱਟ ਦਿਲ ਦਾ ਅੱਜ ਵੀ ਰਿਸਦਾ
ਇਹ ਸਭ ਤੇਰੀਆ ਮਿਹਰਾਂ ਨੇ
ਮੈਂ ਗੀਤ ਹਾਂ ਜੇਕਰ ਲਿਖਦਾ
ਇਹ ਸਭ ਤੇਰੀਆ ਮਿਹਰਾਂ ਨੇ
ਮੈਂ ਗੀਤਕਾਰ ਹਾਂ ਬਣਿਆ
ਸੀਨੇ ਖਾ ਕੇ ਖੰਜਰ ਨੀ
ਤੈਥੋ ਖਾ ਕੇ ਖੰਜਰ ਨੀ
ਹੁਣ ਗੀਤ ਤੇਰੇ ਤੇ ਲਿਖਦਾ ਏ
ਤੇਰਾ ਯਾਰ ਪਤੰਦਰ ਨੀ

ਅੱਜ ਗੀਤ ਹੀ ਮੇਰੀ ਦੌਲਤ ਨੇ
ਇਹ ਤੇਰੀ ਹੀ ਬਦੌਲਤ ਨੇ
ਮੈਂ ਤੇਰੇ ਕਰਕੇ ਬੱਲੀਏ
ਇੱਕ ਦਿਨ ਛੁਹਣਾ ਅੰਬਰ ਨੀ
ਹੁਣ ਗੀਤ ਤੇਰੇ ਤੇ ਲਿਖਦਾ ਏ
ਤੇਰਾ ਯਾਰ ਪਤੰਦਰ ਨੀ

ਜ਼ਜਬਾਤ ਮੇਰੇ ਜਦ ਵਿਲਕਦੇ ਨੇ
ਇਹ ਬਣ ਕੇ ਗੀਤ ਨਿਕਲਦੇ ਨੇ
ਹੁਣ ਗੀਤ ਪਟਾਰੀ ਬਣਿਆ
ਦਿਲ ਜੋ ਕੀਤਾ ਖੰਡਰ ਨੀ
ਹੁਣ ਗੀਤ ਤੇਰੇ ਤੇ ਲਿਖਦਾ ਏ
ਤੇਰਾ ਯਾਰ ਪਤੰਦਰ ਨੀ

ਗੁਰਦਾਸਪੁਰੀਆ ਯਾਰ ਨੀ ਤੇਰਾ
ਪਿੰਡ ਮੇਘੀਆਂ ਪਿੰਡ ਹੈ ਮੇਰਾ
ਤੂੰ ਲੱਖਣ ਮੇਘੀ ਨੂੰ ਛੱਡ ਕੇ ਤੁਰ ਗਈ
ਸ਼ਹਿਰ ਜਲੰਧਰ ਨੀ
ਹੁਣ ਗੀਤ ਤੇਰੇ ਤੇ ਲਿਖਦਾ ਏ
ਤੇਰਾ ਯਾਰ ਪਤੰਦਰ ਨੀ
25/11/2014

 

ਗੀਤ
ਲੱਖਣ ਮੇਘੀਆਂ

ਤੂੰ ਜੋ ਮੇਰੇ ਪਾਸ ਨਹੀ
ਤਾਂ ਜਿੰਦਗੀ ਵਿੱਚ ਕੁਝ ਖ਼ਾਸ ਨਹੀ
ਮੈਂ ਟੁੱਟ ਗਿਆ ਹਾਂ ਬਿਨ ਤੇਰੇ
ਕੋਲ ਮੇਰੇ ਧਰਵਾਸ ਨਹੀ
ਤੂੰ ਜੋ ਮੇਰੇ….

ਹੁਣ ਛਾਵਾਂ ਧੁੱਪਾ ਨਾ ਭਾਉਂਦੀਆ
ਮੈਨੂੰ ਇਹ ਰੁੱਤਾਂ ਨਾ ਭਾਉਂਦੀਆ
ਮੈਂ ਹਰਿਆ ਭਰਿਆ ਮੁੜ ਨਹੀ ਹੋਣਾ
ਮੈਂ ਜੜ੍ਹਾ ਤੋਂ ਸੁੱਕਿਆ ਰੁੱਖ….
ਬਸੰਤ ਰੁੱਤੇ ਵੀ ਆਸ ਨਹੀ……
ਤੂੰ ਜੋ ਮੇਰੇ….

ਮੈਨੂੰ ਬੜਾ ਸਤਾਉਂਦਾ ਖਿਆਲ ਤੇਰਾ
ਮਾੜਾ ਬਿਨ ਤੇਰੇ ਐ ਹਾਲ ਮੇਰਾ
ਹਾਲ ਬਦ ਤੋਂ ਬਦਤਰ ਕਰ ਲਿਆ ਮੈਂ
ਮੈਂ ਖ਼ੁਸ਼ੀ ਹਾਰੀ ਏ ਇਸ਼ਕ ਜੂਏ..
ਖੇਡਿਆ ਪਰ ਕਦੇ ਤਾਸ਼ ਨਹੀ
ਤੂੰ ਜੋ ਮੇਰੇ….

ਹੁਣ ਸਾਹਾਂ ਦੇ ਬਣਦੇ ਹੋਕੇ ਨੀ
ਦਰਦ ਸਹਿਣੇ ਆਂ ਔਖੇ ਨੀ
ਹੁਣ ਲਖਣ ਮੇਘੀ ਨੇ ਮਰ ਜਾਣਾ
ਪਹੁੰਚਿਆ ਮੌਤ ਦੇ ਜ ਨੇੜੇ..
ਬਚਣੇ ਦੀ ਕੋਈ ਆਸ ਨਹੀ
ਤੂੰ ਜੋ ਮੇਰੇ ਪਾਸ ਨਹੀ
ਤਾਂ ਜਿੰਦਗੀ ਵਿੱਚ ਕੁਝ ਖ਼ਾਸ ਨਹੀ
25/11/2014

ਗੀਤ
ਲੱਖਣ ਮੇਘੀਆਂ

ਤੇਰਾ ਡੈਡੀ ਸ਼ੌਕੀਨ ਏ ਗੱਡੀਆ ਦਾ
ਜਿਹੜਾ ਜੌਬ ਕਰੇ ਸਰਕਾਰੀ
ਸਾਡੇ ਘਰ ਹੈ ਇੱਕੋ ਸਾਇਕਲ ਨੀ
ਬਾਪੂ ਜੀਂਹਦੇ ਤੇ ਜਾਵੇ ਦਿਹਾੜੀ
ਸਾਡਾ ਘਰ ਹੈ ਪਿੰਡ ਦੇ ਸੈਂਟਰ ਚ
ਤੁਹਾਡੀ ਦੂਰੋ ਹੀ ਕੋਠੀ ਲਿਸ਼ਕਦੀ ਏ
ਤੁਹਾਡੇ ਪੱਥਰ ਲੱਗਿਆ ਸਾਰੇ ਨੀ
ਕੱਚੇ ਕੋਠੇ ਬੀਬੀ ਮੇਰੀ ਲਿਪਦੀ ਏ
ਤੁਹਾਨੂੰ ਮੀਂਹ ਚ ਪਵੇ ਨਾ ਫ਼ਰਕ ਕੋਈ
ਸਾਡੀ ਚੋਂਦੀ ਏ ਛੱਤ ਸਾਰੀ…..
ਤੇਰਾ ਡੈਡੀ ਸ਼ੌਕੀਨ…….

ਤੂੰ ਆਈ ਫ਼ੋਨ ਹੈ ਰੱਖਿਆ ਨੀ
ਸਾਡੇ ਕੋਲ ਹੈ ਸਿੰਪਲ ਸੈੱਟ ਕੁੱੜੇ
ਸਾਨੂੰ ਬੱਕ ਲਈ ਵੀ ਜੁੜਦੇ ਨਾ
ਨਿੱਤ ਯੂਜ ਕਰੇ ਤੂੰ ਨੈੱਟ ਕੁੱੜੇ
ਫ਼ੋਨ ਆਪਾ ਵੀ ਵਧੀਆ ਲੈਣਾ ਏ
ਰਹਿਜੇ ਦਿਲ ਚ ਰੀਂਝ ਹਰ ਵਾਰੀ
ਤੇਰਾ ਡੈਡੀ ਸ਼ੌਕੀਨ…….

ਤੇਰੇ ਸ਼ੌਕ ਪੂਰੇ ਨੇ ਹੋ ਜਾਦੇ
ਸਾਡੇ ਹੇਠ ਗ਼ਰੀਬੀ ਦੱਬੇ ਨੇ
ਤੂੰ ਜਿੰਦਗੀ ਮਾਣਦੀ ਰੱਜ ਰੱਜ ਕੇ
ਸਾਡੀ ਜਿੰਦ ਨੂੰ ਦੁੱਖ ਕਈ ਲੱਗੇ ਨੇ
ਗੀਤ ਲਖਣ ਮੇਘੀ ਨੇ ਲਿਖਿਆ ਏ
ਨਾਂਹ ਤੇਰੇ ਤੋਂ ਸੁਣ ਕਰਾਰੀ..
ਤੇਰਾ ਡੈਡੀ ਸ਼ੌਕੀਨ ਏ ਗੱਡੀਆ ਦਾ
ਜਿਹੜਾ ਜੌਬ ਕਰੇ ਸਰਕਾਰੀ
ਸਾਡੇ ਘਰ ਹੈ ਇੱਕੋ ਸਾਇਕਲ ਨੀ
ਬਾਪੂ ਜੀਂਹਦੇ ਤੇ ਜਾਵੇ ਦਿਹਾੜੀ
25/11/2014

ਗੀਤ
ਲੱਖਣ ਮੇਘੀਆਂ

ਗੋਰੇ ਚਿੱਟੇ ਰੰਗ ਤੇ ਨੀ
ਤੇਰੀ ਇਹ ਸੰਗ ਤੇ ਨੀ
ਸੂਟ ਜੋ ਪੰਜਾਬੀ ਪਾਏ
ਤੇਰੇ ਇਹ ਢੰਗ ਤੇ ਨੀ
ਨੀ ਮੋਰਾਂ ਜਹੀ ਤੇਰੀ ਤੋਰ ਤੇ
ਨੀ ਮੁੰਡਾਂ ਤੇਰੀ ਮਰਦੈ ਟ੍ਹੌਰ ਤੇ

ਜੱਗ ਤੇ ਬੇਸ਼ੱਕ ਨੇ ਹੋਰ ਵੀ ਸੁਨੱਖੀਆ
ਤੇਰਿਆਂ ਨੀ ਰਾਹਾਂ ਚ ਵਿਛਾਉਂਦਾ ਨਿੱਤ ਅੱਖੀਆਂ
ਨਾ ਮਰੇ ਬੀਬਾ ਕਿਸੇ ਹੋਰ ਤੇ
ਨੀ ਮੁੰਡਾਂ ਤੇਰੀ ਮਰਦੈ ਟ੍ਹੌਰ ਤੇ

ਤੇਰੇ ਕਰਕੇ ਸ਼ਪੈਸ਼ਲ ਨੀ ਟਾਇਮ ਕੱਢ ਕੇ
ਕੰਮ ਆਪਣੇ ਮੈਂ ਸਾਰੇ ਹੀ ਜ਼ਰੂਰੀ ਛੱਡ ਕੇ
ਮੈਂ ਤੇਰੇ ਮਾਰੇ ਖੜਾ ਮੌੜ ਤੇ
ਨੀ ਮੁੰਡਾਂ ਤੇਰੀ ਮਰਦੈ ਟ੍ਹੌਰ ਤੇ

ਪਿਆਰ ਤੈਨੂੰ ਕਰਦੈ ਮੇਘੀਆਂ ਲੱਖਣ ਨੀ
ਕਿਸੇ ਤੋਂ ਨਾ ਡਰਦੈ ਮੇਘੀਆਂ ਲੱਖਣ ਨੀ
ਵਿਆਹੁਣਾ ਤੈਨੂੰ ਹਿੱਕ ਦੇ ਜ਼ੋਰ ਤੇ
ਨੀ ਮੁੰਡਾਂ ਤੇਰੀ ਮਰਦੈ ਟ੍ਹੌਰ ਤੇ
01/11/2014

ਗੀਤ
ਲੱਖਣ ਮੇਘੀਆਂ

ਜੋ ਪੂਰਾ ਨਹੀ ਹੋਣਾ
ਓਹ ਖ਼ਾਬ ਬਣ ਗਈ ਏ
ਜੋ ਭੁੱਲਣੀ ਕਦੇ ਨਾ
ਓਹ ਯਾਦ ਬਣ ਗਈ ਏ

ਤੇਰੀ ਗੱਲ਼੍ਹਾ ਬਾਤਾਂ
ਮੇਰੇ ਚੇਤਿਆਂ ਚ ਵੱਸੀਆ
ਤੇਰੀ ਮੁਲਕਾਤਾਂ
ਮੇਰੇ ਚੇਤਿਆਂ ਚ ਵੱਸੀਆ
ਕੌੜੇ ਮਿੱਠੇ ਪਲਾਂ ਦੀ
ਕਿਤਾਬ ਬਣ ਗਈ ਏ
ਜੋ ਭੁੱਲਣੀ ਕਦੇ ਨਾ
ਓਹ ਯਾਦ ਬਣ ਗਈ ਏ

ਬੁਲ੍ਹੀਆਂ ਚ ਹੱਸਣਾ
ਤੇ ਨਾਲੇ ਮੈਨੂੰ ਤੱਕਣਾ
ਜਾਨ ਕੱਢ ਲੈਂਦਾ ਸੀ
ਤੇਰਾ ਰੋਜ਼ ਜੱਚਣਾ
ਗੂਜਦੀ ਜੋ ਕੰਨਾ ਚ
ਆਵਾਜ਼ ਬਣ ਗਈ ਏ
ਜੋ ਭੁੱਲਣੀ ਕਦੇ ਨਾ
ਓਹ ਯਾਦ ਬਣ ਗਈ ਏ

ਮੇਘੀਆਂ ਲੱਖਣ ਰਹਿੰਦਾਂ
ਹੁਣ ਖੋਇਆਂ ਖੋਇਆਂ ਨੀ
ਹਾਲਤ ਜਿਊਂਦੇ ਦੀ
ਵਾਂਗ ਜਿਵੇ ਮੋਇਆਂ ਨੀ
ਜ਼ਿਦਗੀ ਵੀਰਾਨ ਤੇਰੇ
ਬਾਝ ਬਣ ਗਈ ਏ
ਜੋ ਭੁੱਲਣੀ ਕਦੇ ਨਾ
ਓਹ ਯਾਦ ਬਣ ਗਈ ਏ
01/11/2014

 

ਗੀਤ
ਲੱਖਣ ਮੇਘੀਆਂ

ਚੰਗਿਆ ਨਾਲ ਚੰਗੇ ਐ
ਅਸੀ ਮਾੜਿਆ ਦੇ ਨਾਲ ਮਾੜੇ
ਜੇ ਕੀਤੇ ਆਪਾ ਵਿਗੜ ਗਏ
ਵੇਖੀ ਪੈਂਦੇ ਕਿਵੇ ਖਿਲਾਰੇ

ਆਪਾ ਚੁੱਪ ਜੇ ਰਹਿਣੇ ਐ
ਏ੍ਹਦਾ ਨਜਾਇਜ਼ ਫਾਇਦਾ ਨਾ ਲੈ
ਅਸੀ ਜੀ ਜੀ ਕਹਿਣੈ ਐ
ਸਾਨੂੰ ਬੁਰਾ ਭਲਾ ਨਾ ਕਹਿ
ਜੇ ਗੁੱਸਾ ਆ ਗਿਆ ਤਾਂ
ਤੈਂਨੂੰ ਦਿਨੇ ਵਿਖਾ ਦੂ ਤਾਰੇ
ਜੇ ਕੀਤੇ ਆਪਾ ਵਿਗੜ ਗਏ
ਵੇਖੀ ਪੈਂਦੇ ਕਿਵੇ ਖਿਲਾਰੇ

ਅਸੀ ਸਭ ਨੂੰ ਬਾਈ ਜੀ ਆਖੀ ਦਾ
ਗਾਲ਼ ਮੂੰਹੋ ਕਦੇ ਕੱਢੀ ਨੀ
ਅਸੀ ਪਹਿਲ ਕਦੇ ਵੀ ਕਰਦੇ ਨਾ
ਪਰ ਦੂਜ ਕਦੇ ਵੀ ਛੱਡੀ ਨੀ
ਲਫੇੜੇ ਐਸੇ ਮਾਰਾਗਾ
ਤੇਰੇ ਨਿਕਲ ਜਾਣੇ ਜਬਾੜੇ
ਜੇ ਕੀਤੇ ਆਪਾ ਵਿਗੜ ਗਏ
ਵੇਖੀ ਪੈਂਦੇ ਕਿਵੇ ਖਿਲਾਰੇ

ਲਖਣ ਮੇਘੀਆਂ ਵਾਲਾ ਵੇ
ਪਾ ਦਉਗਾ ਭਾਜੜ
ਜਾਂ ਛਿੱਲਿਆ ਜਾਵੇ ਗਾ
ਜਿਵੇ ਛਿਲੋਦੀ ਗ਼ਾਜਰ
ਜੇ ਆਪਾ ਦਬੋਚ ਲਿਆ
ਫੇਰ ਤੂੰ ਕੱਢਦਾ ਫਿਰੇਗਾ ਹਾੜੇ
ਜੇ ਕੀਤੇ ਆਪਾ ਵਿਗੜ ਗਏ
ਵੇਖੀ ਪੈਂਦੇ ਕਿਵੇ ਖਿਲਾਰੇ
19/09/2014

 

ਗੀਤ
ਲੱਖਣ ਮੇਘੀਆਂ

ਨੀ ਤੂੰ ਮਾਲ ਚਾਈਨਾ ਦਾ ਵਰਤ ਦੀ ਏ
ਪਰ ਖੁਦ ਨੂੰ ਫ਼ੈਸੀ ਦੱਸਦੀ ਏ
ਤੇਰਾ ਨੱਖਰਾ ਵੀ ਏ ਚਾਈਨਿਜ ਨੀ
ਤੂੰ ਹਾਸਾ ਬਣਾਵਟੀ ਹੱਸਦੀ ਏ

ਮੇਰੇ ਕੋਲ ਹੈ ਸਿੰਪਲ ਸੈੱਟ ਨੀ
ਹੈ ਫਿਰ ਵੀ ਇਹ ਨੋਕੀਆ ਨੀ
ਤੂੰ ਚਾਈਨਾ ਦਾ ਸੈੱਟ ਫੜਕੇ
ਐਵੇ ਫੜਾ ਮਾਰਦੀ ਫੋਕੀਆ ਨੀ
ਤੂੰ ਬਾਡੀ ਚੜਾ ਕੇ ਸੈਮਸੰਗ ਦੀ
ਤੂੰ ਕਵਰ ਚੜਾ ਕੇ ਸੈਮਸੰਗ ਦਾ
ਸੈੱਟ ਸੈਮਸੰਗ ਦਾ ਤੂੰ ਦੱਸਦੀ ਏ
ਨੀ ਤੂੰ ਮਾਲ ਚਾਈਨਾ…

ਮੈਂ ਕੁਝ ਦਿਨ ਪਹਿਲਾ ਤੈਨੂੰ
ਸੋਪਿੰਗ ਕਰਦੇ ਵੇਖਿਆ ਸੀ
ਚਾਇਨਾ ਬਜਾਰ ਦੇ ਅੰਦਰ
ਤੈਨੂੰ ਖੁਦ ਨੂੰ ਵੜਦੇ ਵੇਖਿਆ ਸੀ
ਕੁਝ ਸਮਾਨ ਖ੍ਰੀਦਿਆ ਤੂੰ
ਕੁਝ ਸੂਟ ਖ੍ਰੀਦੇ ਤੁੰ
ਜਿਹਨਾ ਨੂੰ ਸ਼ੋਰੂਮ ਦੇ ਦੱਸਦੀ ਏ
ਨੀ ਤੂੰ ਮਾਲ ਚਾਈਨਾ…

ਗੱਲ ਸੁਣ ਕੇ ਲੱਖਣ ਮੇਘੀ ਦੀ
ਤੇਰੀ ਵੱਜ ਜਾਣੀ ਏ ਘੰਟੀ ਨੀ
ਭਾਂਵੇ ਮਾਲ ਚਾਇਨਾ ਦਾ ਸਸਤਾ
ਪਰ ਹੁੰਦੀ ਨਾ ਕੋਈ ਗਰੰਟੀ ਨੀ
ਤੂੰ ਫ਼ਰੈਡ ਵੀ ਲੱਭ ਲੈ ਚਾਈਨਜ
ਜੇ ਕਾਜੂਸੀ ਰੱਖਦੀ ਏ
ਨੀ ਤੂੰ ਮਾਲ ਚਾਈਨਾ ਦਾ ਵਰਤ ਦੀ ਏ
ਪਰ ਖੁਦ ਨੂੰ ਫ਼ੈਸੀ ਦੱਸਦੀ ਏ
ਤੇਰਾ ਨੱਖਰਾ ਵੀ ਏ ਚਾਈਨਿਜ ਨੀ
ਤੂੰ ਹਾਸਾ ਬਣਾਵਟੀ ਹੱਸਦੀ ਏ
13/09/2014

 

ਗੀਤ
ਲੱਖਣ ਮੇਘੀਆਂ

ਟੁੱਟੇ ਹੋਏ ਦਿਲ ਵਿੱਚੋ ਆਹ ਹੀ ਨਾ ਨਿਕਲੇ
ਮਰਜਾਣਾ ਚਾਹੁੰਦੇ ਹਾ ਜਾ ਹੀ ਨਾ ਨਿਕਲੇ

ਇਸ਼ਕੇ ਦੀ ਸੂਲੀ ਚੜੇ ਅਸੀ ਬੇਕਸੂਰ ਸੀ
ਆਪਣਿਆ ਹੱਥੋ ਹੋਏ ਅਸੀ ਚੂਰੋ ਚੂਰ ਸੀ
ਕਈਆ ਨੂੰ ਪਤਾ ਸੀ ਏਸ ਵਾਰਦਾਤ ਦਾ
ਅੰਦਰੋ ਕਈ ਡਰਦੇ ਗਵਾਹ ਹੀ ਨਾ ਨਿਕਲੇ
ਟੁੱਟੇ ਹੋਏ ਦਿਲ ਵਿੱਚੋ ਆਹ ਹੀ ਨਾ ਨਿਕਲੇ
ਮਰਜਾਣਾ ਚਾਹੁੰਦੇ ਹਾ ਜਾ ਹੀ ਨਾ ਨਿਕਲੇ

ਸਾਡੀ ਹੁਣ ਜਿੰਦਗੀ ਚ ਗ਼ਮੀਆ ਹੀ ਰਹਿ ਗਈਆ
ਪਤਾ ਨਹੀ ਕਿਹੜੇ ਰਾਂਹੇ ਖ਼ੁਸ਼ੀਆ ਨੇ ਪੈ ਗਈਆ
ਹਰ ਪਾਸੇ ਸਾਨੂੰ ਹੁਣ ਗ਼ਮੀ ਦਿਸਦੀ
ਖ਼ੁਸ਼ੀਆ ਦਾ ਪਰ ਕੋਈ ਰਾਂਹ ਹੀ ਨਾ ਨਿਕਲੇ
ਟੁੱਟੇ ਹੋਏ ਦਿਲ ਵਿੱਚੋ ਆਹ ਹੀ ਨਾ ਨਿਕਲੇ
ਮਰਜਾਣਾ ਚਾਹੁੰਦੇ ਹਾ ਜਾ ਹੀ ਨਾ ਨਿਕਲੇ

ਕਮਲਿਆ ਵਾਂਗੂ ਉਮਰ ਸਾਰੀ ਕਿਵੇ ਕੱਟਾਗੇ
ਪਤਾ ਨਹੀ ਸੀ ਆਸ਼ਕੀ ਚੋ ਦੁੱਖੜੇ ਹੀ ਖੱਟਾਗੇ
ਮੇਘੀਆਂ ਲਖਣ ਤਿਲ ਤਿਲ ਮਰਦੇ
ਕਿਉ ਆਪਣੇ ਵਜੂਦ ਚੋ ਸਾਹ ਹੀ ਨਾ ਨਿਕਲੇ
ਟੁੱਟੇ ਹੋਏ ਦਿਲ ਵਿੱਚੋ ਆਹ ਹੀ ਨਾ ਨਿਕਲੇ
ਮਰਜਾਣਾ ਚਾਹੁੰਦੇ ਹਾ ਜਾ ਹੀ ਨਾ ਨਿਕਲੇ
28/08/2014

ਗੀਤ
ਲੱਖਣ ਮੇਘੀਆਂ

ਰੁਲਦੀ ਰਹਿੰਦੀ ਏ
ਦੁੱਖੜੇ ਸਹਿੰਦੀ ਏ
ਤੇਰੇ ਬਿਨਾ ਏ ਕੋਡੀ
ਕਿੱਥੇ ਲੱਖਾ ਵਰਗੀ ਏ
ਤੇਰੇ ਬਿਨਾ ਏ ਜਿੰਦੜੀ
ਯਾਰਾਂ ਕੱਖਾ ਵਰਗੀ ਏ

ਨਾ ਮਿਲਿਆ ਸਾਨੂੰ ਪਿਆਰ ਤੇਰਾ
ਨਾ ਰੱਜ ਕੇ ਹੋਇਆ ਦੀਦਾਰ ਤੇਰਾ
ਜੋ ਵੇਖ ਸਕਣ ਨਾ ਕੁਝ ਵੀ
ਓਹ ਅੱਖਾ ਵਰਗੀ ਏ
ਤੇਰੇ ਬਿਨਾ ਏ ਜਿੰਦੜੀ
ਯਾਰਾਂ ਕੱਖਾ ਵਰਗੀ ਏ

ਹੁਣ ਕੱਲਿਆ ਰਹਿਣਾ ਚੰਗਾ ਲੱਗਦੈ
ਹੁਣ ਕੱਲਿਆ ਬਹਿਣਾ ਚੰਗਾ ਲੱਗਦੈ
ਜਿੱਥੇ ਕੋਈ ਵੀ ਰੋਣਕ ਮਹਿਫ਼ਲ ਨਾ
ਓਹ ਸੱਥਾ ਵਰਗੀ ਏ
ਤੇਰੇ ਬਿਨਾ ਏ ਜਿੰਦੜੀ
ਯਾਰਾਂ ਕੱਖਾ ਵਰਗੀ ਏ

ਹੰਝੂਆ ਦੇ ਵਿੱਚ ਨਿੱਤ ਹੀ ਖੁਰਨਾ
ਲਖਣ ਮੇਘੀ ਨੇ ਕਦੇ ਨਾ ਜੁੜਨਾ
ਜੋ ਟੁੱਟ ਕੇ ਵਜੂਦ ਗਵਾ ਬੈਠੇ
ਓਹ ਕੱਚਾ ਵਰਗੀ ਏ
ਤੇਰੇ ਬਿਨਾ ਏ ਜਿੰਦੜੀ
ਯਾਰਾਂ ਕੱਖਾ ਵਰਗੀ ਏ
28/08/2014

 

ਗੀਤ
ਲੱਖਣ ਮੇਘੀਆਂ

ਦਿਲ ਆਸ਼ਿਕ ਹੋਇਆ ਤੇਰੇ ਤੇ
ਤੇਰੇ ਫ਼ੁੱਲਾ ਵਰਗੇ ਚੇਹਰੇ ਤੇ
ਤੂੰ ਮੈਨੂੰ ਸ਼ਇਰ ਬਣਾ ਦਿੱਤਾ
ਕੁਝ ਗੀਤ ਲਿਖੇ ਮੈਂ ਤੇਰੇ ਤੇ
ਤੇਰੇ ਫ਼ੁੱਲਾ ਵਰਗੇ ਚੇਹਰੇ ਤੇ
ਦਿਲ ਆਸ਼ਿਕ ਹੋਇਆ ਤੇਰੇ ਤੇ

ਤੂੰ ਵਾਂਗ ਫ਼ੱਲਾ ਦੇ ਸੋਹਣੀਏ ਨੀ
ਤੇਰੇ ਵਰਗੀ ਨਾ ਕੋਈ ਹੋਣੀ ਨੀ
ਦਿਲ ਲੁੱਟਿਆਂ ਏ ਤੁੰ ਸਾਡਾ ਨੀ
ਤੂੰ ਪੂਰੀ ਏ ਮਨਮੋਹਣੀ ਨੀ
ਅਸੀ ਰੋਕਿਆ ਸੀ ਬਥੇਰਾ ਨੀ
ਦਿਲ ਆਇਆ ਏ ਪਰ ਤੇਰੇ ਤੇ
ਤੇਰੇ ਫ਼ੁੱਲਾ ਵਰਗੇ ਚੇਹਰੇ ਤੇ
ਦਿਲ ਆਸ਼ਿਕ ਹੋਇਆ ਤੇਰੇ ਤੇ

ਤੂੰ ਤੁਰਦੀ ਏ ਹਿੱਕ ਤਣਕੇ ਨੀ
ਤੇਰੇ ਪੈਂਰੀ ਝਾਂਜਰ ਛਣਕੇ ਨੀ
ਮਿੱਤਰਾਂ ਨੂੰ ਕਰਨ ਇਸ਼ਾਰੇ ਬਈ
ਤੇਰੀ ਗਾਨੀ ਦੇ ਕਾਲੇ ਮਣਕੇ ਨੀ
ਜੀ ਕਰਦਾ ਬਣ ਕਬੂਤਰ ਨੀ
ਬਹਿਜਾ ਦਿਲ ਦੇ ਤੇਰੇ ਬਨੇਰੇ ਤੇ
ਤੇਰੇ ਫ਼ੁੱਲਾ ਵਰਗੇ ਚੇਹਰੇ ਤੇ
ਦਿਲ ਆਸ਼ਿਕ ਹੋਇਆ ਤੇਰੇ ਤੇ

ਲਖਣ ਗੀਤ ਤੇਰੇ ਤੇ ਗਾਉਂਦਾ ਨੀ
ਓਹਨੂੰ ਹੋਰ ਨਾ ਕੋਈ ਭਾਉਂਦਾ ਨੀ
ਮੇਘੀ ਝੂਠ ਕਦੇ ਨਾ ਬੋਲੇ ਨੀ
ਤੈਨੂੰ ਜਾਨੋ ਵੱਧ ਕੇ ਚਾਹੁੰਦਾ ਨੀ
ਤੈਨੂੰ ਗੀਤ ਰਾਹੀ ਏ ਕਹਿ ਦਿਤਾ
ਮੈਂ ਸਦਕੇ ਆਪਣੇ ਜ਼ੇਰੇ ਤੇ
ਦਿਲ ਆਸ਼ਿਕ ਹੋਇਆ ਤੇਰੇ ਤੇ
ਤੇਰੇ ਫ਼ੁੱਲਾ ਵਰਗੇ ਚੇਹਰੇ ਤੇ
ਤੂੰ ਮੈਨੂੰ ਸ਼ਇਰ ਬਣਾ ਦਿੱਤਾ
ਕੁਝ ਗੀਤ ਲਿਖੇ ਮੈਂ ਤੇਰੇ ਤੇ
ਤੇਰੇ ਫ਼ੁੱਲਾ ਵਰਗੇ ਚੇਹਰੇ ਤੇ
ਦਿਲ ਆਸ਼ਿਕ ਹੋਇਆ ਤੇਰੇ ਤੇ
14/08/2013

 

ਗੀਤ
ਲੱਖਣ ਮੇਘੀਆਂ

ਓਹਦੇ ਪਿੰਡ ਨੂੰ ਜਾਂਦੀ ਸ਼ੜਕ ਮੈਂਨੂੰ
ਮੱਕੇ ਨੂੰ ਜਾਂਦਾ ਰਾਹ ਜਾਪੇ
ਦੀਦਾਰ ਓਹਦਾ ਏ ਹੱਜ ਵਰਗਾਂ
ਮੈਨੂੰ ਯਾਰ ਮੇਰਾ ਖੁਦਾ ਜਾਪੇ

ਓਹਦੇ ਬਿਨਾ ਇਹ ਅੱਧ ਚ ਡੁੱਬੂ
ਪਾਰ ਕਿਨਾਰੇ ਕਦੇ ਨਾ ਪੁਜੂ
ਮੈਨੂੰ ਇਸ਼ਕ ਦੀ ਬੇੜੀ ਦਾ
ਓਹੀਓ ਹੁਣ ਮਲਾਹ ਜਾਪੇ
ਦੀਦਾਰ ਓਹਦਾ ਏ……

ਓਹਦੇ ਨਾਲ ਬਹਾਰਾਂ ਨੇ ਸੱਜਣਾ
ਓਹਦੇ ਬਿਨਾ ਉਜਾੜਾ ਨੇ ਸੱਜਣਾ
ਪਿਆਰ ਓਹਦਾ ਏ ਕੋਸੀ ਧੁੱਪ
ਪਿਆਰ ਓਹਦਾ ਠੰਡੀ ਛਾਂ ਜਾਪੇ
ਦੀਦਾਰ ਓਹਦਾ ਏ……

ਓਹਦੇ ਬਿਨਾ ਅਸੀ ਕਿਹੜੇ ਕੰਮਦੇ
ਉਹਨੁੰ ਅਸੀ ਹਾਂ ਸਭ ਕੁਝ ਮੰਨਦੇ
ਲਖਣ ਮੇਘੀ ਦੀ ਧੜਕਨ ਓਹ
ਨਾਲੇ ਆਉਂਦਾ ਜਾਂਦਾ ਸਾਹ ਜਾਪੇ
ਦੀਦਾਰ ਓਹਦਾ ਏ ਹੱਜ ਵਰਗਾਂ
ਮੈਨੂੰ ਯਾਰ ਮੇਰਾ ਖੁਦਾ ਜਾਪੇ
ਓਹਦੇ ਪਿੰਡ ਨੂੰ ਜਾਂਦੀ ਸ਼ੜਕ ਮਂਨੂੰ
ਮੱਕੇ ਨੂੰ ਜਾਂਦਾ ਰਾਹ ਜਾਪੇ
14/08/2013

ਗੀਤ
ਲੱਖਣ ਮੇਘੀਆਂ

ਆਪਣੇ ਤੁੰ ਵਿਰਸੇ ਨੂੰ ਰਤਾ ਨਾ ਭੁਲਾਵੇ ਨੀ
ਸਿਰ ਉੱਤੌਂ ਚੁਨੀ ਇੱਕ ਪਲ ਵੀ ਨਾ ਲਾਵੇ ਨੀ
ਸਿਰ ਹਰ ਵੇਲੇ ਚੁਨੀ ਨਾਲ ਕੱਜਦੀ ਏ…
ਤੂੰ ਅਸਲ ਪੰਜਾਬਣ .ਅਸਲ ਪੰਜਾਬਣ ਲੱਗਦੀ ਏ

ਰੋਟੀ ਟੁੱਕ ਕਰਦੀ ਤੂੰ ਸਾਰਾ ਘਰ ਸਾਂਭਦੀ
ਬੋਕਰ ਵੀ ਫੇਰਦੀ ਤੇ ਭਾਂਡੇ ਵੀ ਤੂੰ ਮਾਂਜਦੀ
ਕੱਪੜੇ ਵੀ ਧੌਂਦੀ ਤੇ ਭਾਂਡੇ ਵੀ ਤੂੰ ਮਾਂਜਦੀ
ਸਵੇਰੇ ਸ਼ਾਮ ਤੂੰ ਹੀ ਧਾਰਾ ਕੱਢਦੀ ਏ
ਤੂੰ ਅਸਲ ਪੰਜਾਬਣ, ਅਸਲ ਪੰਜਾਬਣ ਲੱਗਦੀ ਏ

ਕਾਲਜ ਚ ਰਹੀ ਏ ਤੂੰ ਅਜੇ ਪੜ੍ਹ ਨੀ
ਤੇਰੀ ਹੁੰਦੀ ਆ ਸ਼ਿਫਤ ਪਿੰਡ ਹਰ ਘਰ ਨੀ
ਤੇਰੇ ਉੱਤੇ ਮਿਹਰ ਪੂਰੀ ਰੱਬਦੀ ਏ
ਤੂੰ ਅਸਲ ਪੰਜਾਬਣ .ਅਸਲ ਪੰਜਾਬਣ ਲੱਗਦੀ ਏ

ਟੋਪ ਅਤੇ ਜੀਨ ਦੇ ਨੇੜੇ ਨਾ ਤੂੰ ਜਾਵੇ
ਸੋਹਣੇ ਤੇ ਪੰਜਾਬੀ ਸੂਟ ਨਿੱਤ ਹੀ ਤੂੰ ਪਾਵੇ
ਬੜਾ ਸੂਟ ਪੰਜਾਬੀ ਵਿੱਚ ਫੱਬਦੀ ਏ
ਤੂੰ ਅਸਲ ਪੰਜਾਬਣ, ਅਸਲ ਪੰਜਾਬਣ ਲੱਗਦੀ ਏ

ਤੇਰੇ ਉੱਤੇ ਮਾਣ ਤੇਰੇ ਕਰਦੇ ਨੇ ਮਾਪੇ ਨੀ
ਮੇਘੀਆਂ ਲੱਖਣ ਨੂੰ ਤੂੰ ਪਰੀ ਕੋਈ ਜਾਪੇ ਨੀ
ਕੋਈ ਵਿਰਲੀ ਹੀ ਤੇਰੇ ਜਹੀ ਲੱਬਦੀ ਏ
ਤੂੰ ਅਸਲ ਪੰਜਾਬਣ, ਅਸਲ ਪੰਜਾਬਣ ਲੱਗਦੀ ਏ
09/08/2013

 

ਗੀਤ
ਲੱਖਣ ਮੇਘੀਆਂ

ਤੂੰ ਬਰਸਾਤ ਵੇਖਣਾ ਚਾਹੁੰਦੀ ਏ
ਹਾਏ ਮੇਰਿਆ ਨੈਣਾ ਚੋ
ਤੂੰ ਦਰਦ ਵੇਖਣਾ ਚਾਹੁੰਦੀ ਏ
ਇਹ ਖਾਰਿਆ ਵਹਿਣਾ ਚੋ
ਮੈਂ ਖੁਸ਼ੀ ਵੇਖਣਾ ਚਾਹੁੰਦਾ ਹਾਂ
ਸਦਾ ਤੇਰਿਆ ਨੈਣਾ ਚੋ

ਤੈਨੂੰ ਬੇਸ਼ਕ ਮੇਰੀ ਲੋੜ ਨਹੀ
ਸਾਡਾ ਤੇਰੇ ਬਿਨਾਂ ਕੋਈ ਹੋਰ ਨਹੀ
ਤੂੰ ਆਸਾ ਵੱਡੀਆ ਰੱਖ ਲਈਆ
ਬੇਗਾਨਿਆ ਚੇਹਰਿਆਂ ਤੋਂ
ਤੂੰ ਬਰਸਾਤ ਵੇਖਣਾ…………

ਕੀ ਸ਼ੌਕ ਪੂਰੇ ਹੋਣੇ ਤੇਰੇ ਨੀ
ਸਭ ਖ਼ਾਬ ਰੋਲ ਕੇ ਮੇਰੇ ਨੀ
ਕਦੇ ਪਿਆਰ ਸੱਚਾ ਨਹੀ ਮਿਲਣਾ
ਤੈਨੂੰ ਯਾਰ ਬਥੇਰਿਆਂ ਤੋ
ਤੂੰ ਬਰਸਾਤ ਵੇਖਣਾ…………

ਤੁਸੀ ਮੇਰੇ ਬਿਨਾਂ ਭਾਂਵੇ ਜੀ ਸਕਦੇ
ਅਸੀ ਤੇਰੇ ਬਿਨਾਂ ਨਹੀ ਜੀ ਸਕਦੇ
ਡੰਗ ਲਖਣ ਮੇਘੀ ਨੇ ਖਾ ਲਏ
ਹੱਥੀ ਪਾਲੇ ਸਪੇਰਿਆਂ ਤੋਂ
ਤੂੰ ਬਰਸਾਤ ਵੇਖਣਾ ਚਾਹੁੰਦੀ ਏ
ਹਾਏ ਮੇਰਿਆ ਨੈਣਾ ਚੋ
26/07/2013

 

ਗੀਤ
ਲੱਖਣ ਮੇਘੀਆਂ

ਕਰਕੇ ਨੀ ਮਿਹਨਤਾਂ ਤੇ
ਲੈ ਲਈ ਅਸੀ ਵਰਨਾ
ਕਈਆ ਖੁਸ਼ ਹੋਣਾ
ਕਈਆ ਵੇਖ ਇਹਨੂੰ ਸੜਨਾ
ਰੰਗ ਤੈਨੂੰ ਵੀ ਤਾਂ ਲੱਗੂ ਬਿੱਲੋ ਏਹੋ ਰਾਈਟ ਨੀ
ਤੇਰੇ ਯਾਰ ਨੇ ਤਾਂ ਗੱਡੀ ਲੈ ਲੀ ਬਿੱਲੋ ਵਾਈੇਟ ਨੀ

ਬੈਠ ਜਾਂ ਨੀ ਮਿੱਤਰਾਂ ਨਾਲ
ਨਾਲ ਵਾਲੀ ਸੀਟ ਤੇ
ਗੱਡੀ ਮੈਂ ਚਲਾਊ ਇੱਕ
ਚਾਲੀ ਦੀ ਸਪੀਡ ਤੇ
ਏ ਤਾਂ ਵਿੱਚ ਹਵਾ ਉੱਡੇ
ਬੜੀ ਤੇਜ਼ ਇਹ ਭੱਜੇ
ਜਿਵੇ ਉੱਡਦੀ ਹਵਾ ਦੇ ਵਿੱਚ ਹੈ ਕਾਈਟ ਨੀ
ਤੇਰੇ ਯਾਰ ਨੇ ਤਾਂ ਗੱਡੀ ਲੈ ਲੀ ਬਿੱਲੋ ਵਾਈੇਟ ਨੀ

ਵਿਖਾਊ ਸੋਹਣੀ ਸੋਹਣੀ ਥਾਵਾਂ
ਤੈਨੁੰ ਸ਼ਿਮਲਾ ਘੁਮਾਊਗਾ
ਪਹਿਲੀ ਵਾਰੀ ਲੈ ਕੇ ਨੀ
ਅਨੰਦਪੁਰ ਸਾਹਿਬ ਜਾਉਗਾ
ਕ੍ਰਿਪਾ ਬਾਬੇ ਦੀ ਏ ਫ਼ੁੱਲ
ਉਹਨੂੰ ਜਾਣਾ ਨਹੀ ਗਾ ਭੁੱਲ
ਚੱਲੀ ਆਈ ਏ ਪੰਜਾਬੀਆਂ ਦੀ ਏਹੋ ਰਾਈਟ ਨੀ
ਤੇਰੇ ਯਾਰ ਨੇ ਤਾਂ ਗੱਡੀ ਲੈ ਲੀ ਬਿੱਲੋ ਵਾਈੇਟ ਨੀ

ਖੁਸ਼ੀ ਖੁਸ਼ੀ ਆਪਾ ਦੋਵੇ
ਜਿੰਦਗੀ ਬੀਤਾਵਾਗੇ
ਪਿੱਛਲੇ ਨੀ ਸ਼ੀਸੇ ਉੱਤੇ
ਬਾਜਵਾ ਲਿਖਾਵਾਗੇ
ਮੇਘੀ ਲਖਣ ਨੂੰ ਪਾਰਟੀ ਦੇਣੀ ਅੱਜ ਨਾਈਟ ਨੀ
ਯਾਰਾਂ ਦੋਸਤਾਂ ਨੂੰ ਪਾਰਟੀ ਦੇਣੀ ਅੱਜ ਨਾਈਟ ਨੀ
ਤੇਰੇ ਯਾਰ ਨੇ ਤਾਂ ਗੱਡੀ ਲੈ ਲੀ ਬਿੱਲੋ ਵਾਈਟ ਨੀ
26/07/2013

 

ਗੀਤ
ਲੱਖਣ ਮੇਘੀਆਂ

ਤੇਰਾ ਯਾਰ ਸਟਾਰਾ ਵਰਗਾ
ਠੰਡੀ ਪੋਣ ਬਹਾਰਾਂ ਵਰਗਾ
ਜੋ ਪਲ ਵਿੱਚ ਦਿਲ ਨੂੰ
ਮੋਹ ਲੈਵਣ
ਓਹ ਸੋਹਣੀਆ ਨਾਰਾ ਵਰਗਾ

ਜੋ ਅੜਿਆ ਸੋ ਓਹ ਚੜਿਆ
ਯਾਰ ਪੈਰ ਜਮਾਂ ਜਿੱਥੇ ਖੜਿਆ
ਭੁੱਚਾਲ ਹਿੱਲਾ ਨਾ ਸਕਿਆ
ਮਜ਼ਬੂਤ ਦੀਵਾਰਾ ਵਰਗਾ
ਤੇਰਾ ਯਾਰ ਸਟਾਰਾ ਵਰਗਾ
ਠੰਡੀ ਪੋਣ ਬਹਾਰਾਂ ਵਰਗਾ

ਕੋਈ ਸਾਡੇ ਜਿਹਾ ਨਾ ਹੋਣਾ ਨੀ
ਦਿਲ ਮਿੱਤਰਾਂ ਦਾ ਏ ਸੋਨਾ ਨੀ
ਟੌਂਰ ਮਿੱਤਰਾਂ ਦਾ ਵੀ ਪੂਰਾ
ਬੀਬਾ ਏ ਸਰਕਾਰਾ ਵਰਗਾ
ਤੇਰਾ ਯਾਰ ਸਟਾਰਾ ਵਰਗਾ
ਠੰਡੀ ਪੋਣ ਬਹਾਰਾਂ ਵਰਗਾ

ਨਾ ਮਾੜਾ ਖਾਂਦਾ ਨਾ ਪਾਉਂਦਾ ਨੀ
ਸਭ ਨੂੰ ਮੇਘੀ ਹੱਸ ਬੁਲਾਉਂਦਾ ਨੀ
ਲਖਣ ਤਾਂ ਦਿਲ ਦਾ ਨਹੀ ਮਾੜਾ
ਏਹ ਯਾਰ ਦਿਲਦਾਰਾ ਵਰਗਾ
ਤੇਰਾ ਯਾਰ ਸਟਾਰਾ ਵਰਗਾ
ਠੰਡੀ ਪੋਣ ਬਹਾਰਾਂ ਵਰਗਾ
26/07/2013

 

ਗੀਤ
ਲੱਖਣ ਮੇਘੀਆਂ

ਮਿੱਤਰਾਂ ਦੀ ਜਾਨ ਨੂੰ ਤੂੰ
ਸੂਲੀ ਉੱਤੇ ਟੰਗ ਕੇ
ਗੈਰਾਂ ਵਾਂਗੂ ਜਾਵੇ ਨੀ ਤੂੰ
ਕੋਂਲੋ ਸਾਡੇ ਲੰਘ ਕੇ
ਹੁਣ ਰਤਾ ਵੀ ਸਾਡੇ ਵੱਲ ਤੱਕਦੀ
ਕੇ ਹੁਣ ਤੈਨੂੰ ਗੈਰ ਲੱਗਦੇ
ਕਦੇ ਜਾਨ ਜਾਨ ਕਹਿੰਦੀ ਨਾ ਸੀ ਥੱਕਦੀ
ਕੇ ਹੁਣ ਤੈਨੂੰ ਗੈਰ ਲੱਗਦੇ

ਮਿੱਤਰਾਂ ਨੂੰ ਓਦੋ ਸੀ ਤੂੰ
ਹੱਸ ਹੱਸ ਮਿਲਦੀ
ਬਾਹਾਂ ਗੱਲ ਵਿੱਚ ਪਾ ਗੱਲ
ਦੱਸਦੀ ਸੀ ਦਿਲਦੀ
ਹੁਣ ਹੋਰਾਂ ਨੂੰ ਹੀ ਦਿਲ ਦੀਆ ਦੱਸਦੀ
ਕੇ ਹੁਣ ਤੈਨੂੰ………..

ਓਦੋ ਭੋਲਾਪਣ ਮੁੱਖ ਉੱਤੇ
ਮਸਾ ਨਾ ਗਰੂਰ ਸੀ
ਜਿੱਥੇ ਟੱਕਰ ਦੀ ਸੀ
ਕੋਂਲ ਖੜ੍ਹਦੀ ਜ਼ਰੂਰ ਸੀ
ਸਾਨੂੰ ਵੇਖ ਕੇ ਸਪੀਡਾਂ ਹੁਣ ਕੱਸਦੀ
ਕੇ ਹੁਣ ਤੈਨੂੰ………..

ਮੰਨਿਆ ਕੇ ਸ਼ਹਿਰ ਜਾਂ ਕੇ
ਪੜ੍ਹਨ ਤੂੰ ਲੱਗ ਪਈ
ਨਵੇ ਨਵੇ ਲੋਕਾ ਵਿੱਚ
ਖੜਨ ਤੁੰ ਲੱਗ ਪਈ
ਅੱਗ ਹਵਾ ਬਿਨਾ ਕਦੇ ਵੀ ਨਾ ਮੱਚਦੀ
ਕੇ ਹੁਣ ਤੈਨੂੰ………..

ਅਸੀ ਪੂਰੀਆ ਡਿਮਾਡਾਂ
ਜਦੋ ਕਰਦੇ ਸੀ ਸਭ ਨੀ
ਮਿੱਤਰਾਂ ਨੂੰ ਤੁੰ ਓਦੋ
ਸਮਝਦੀ ਰੱਬ ਸੀ
ਲਖਣ ਮੇਘੀਆਂ ਨੂੰ ਹੁਣ ਟਿੱਚ ਦੱਸਦੀ
ਕੇ ਹੁਣ ਤੈਨੂੰ …. ਲਖਣ ਮੇਘੀਆਂ
26/07/2013

 

ਗੀਤ
ਲੱਖਣ ਮੇਘੀਆਂ

ਜੇ ਤੂੰ ਆਕੜ ਰੱਖਦੀ ਏ
ਯਾਰ ਵੀ ਕਿਸੇ ਗੱਲੋ ਨਾ ਘੱਟ ਨੀ
ਜੇ ਤੂੰ ਬਾਹਲੀ ਸੋਹਣੀ ਏ
ਯਾਰ ਵੀ ਮੁੱਛਾਂ ਨੂੰ ਦਿੰਦੇ ਵੱਟ ਨੀ

ਚੜ ਮੋਪਡ ਉੱਤੇ ਮੂੰਹ ਢੱਕਣਾ
ਇਹ ਫੂਕਰਪੁਣੇ ਦੀ ਨਿਸ਼ਾਨੀ ਏ
ਤੂੰ ਐਨਕ ਲਾਈ ਜਿਉ ਚਾਈਨਾ ਦੀ
ਯਾਰ ਐਨਕ ਲਾਉਣ ਅਰਮਾਨੀ ਏ
ਤੇਰੀ ਮੋਪਡ ਤੇ ਲਿਖਿਆ ਕੁਝ ਨਹੀ
ਸਾਡੇ ਬੁੱਲਟ ਤੇ ਲਿਖਿਆ ਜੱਟ ਨੀ
ਜੇ ਤੂੰ ਆਕੜ…………….

ਜਿਹੜੇ ਹੁਸਨ ਤੇ ਬੀਬਾ ਮਾਣ ਕਰੇ
ਇਹ ਹੁਸਨ ਨੇ ਇੱਕ ਦਿਨ ਢੱਲ ਜਾਣਾ
ਜਿਹੜੇ ਭੋਂਰ ਦੁਆਲੇ ਘੁੰਮਦੇ ਨੇ
ਮੁਰਝਾਉਣ ਤੇ ਇਹਨਾ ਨਾ ਕੋਂਲ ਆਣਾ
ਇਹ ਦੁਨੀਆਂ ਮਤਲਬ ਖੋਰਾਂ ਦੀ
ਨਾ ਝੂਠ ਜਾਣੀ ਏ ਸੱਚ ਨੀ
ਜੇ ਤੂੰ ਆਕੜ…………….

ਤੂੰ ਲਾਇਕ ਜੇ ਸਮਝੇ ਆਪੇ ਨੂੰ
ਇਹ ਯਾਰ ਵੀ ਕਿਹੜਾ ਨਲਾਇਕ ਕੁੱੜੇ
ਲਖਣ ਦਿਨ ਰਾਤ ਇੱਕ ਕਰਕੇ ਨੀ
ਬਣਿਆ ਏ ਬੀਬਾ ਗਾਇਕ ਕੁੱੜੇ
ਇਹ ਮੰਜ਼ਿਲ ਕਦੇ ਨਾ ਮਿਲਣੀ ਸੀ
ਹੁੰਦਾ ਮਾਂ ਦਾ ਨਾ ਸਿਰ ਤੇ ਜੇ ਹੱਥ ਨੀ
ਜੇ ਤੂੰ ਆਕੜ…………….
26/07/2013

 

ਗੀਤ
ਲੱਖਣ ਮੇਘੀਆਂ

ਤੂੰ ਲੱਖਾ ਤੇ ਕਰੋੜਾ ਵਿੱਚੋ ਇੱਕ ਨੀ
ਸਾਡਾ ਰਹਿੰਦਾ ਏ ਧਿਆਨ ਤੇਰੇ ਵਿੱਚ ਨੀ
ਨੀ ਤੂੰ ਸਭ ਤੋਂ ਸੁਨੱਖੀ
ਨੀ ਅੱਖ ਤੇਰੇ ਉੱਤੇ ਰੱਖੀ
ਤੈਨੁੰ ਵੇਖਣੇ ਦੀ ਰਹਿੰਦੀ ਸਾਨੂੰ ਖਿੱਚ ਨੀ
ਤੂੰ ਲੱਖਾ ਤੇ ਕਰੋੜਾ……..

ਹਰ ਇੱਕ ਸੂਟ ਵਿੱਚ ਬੜਾ ਜੱਚਦੀ
ਹੋਰ ਵੀ ਸੁਨੱਖੀ ਲੱਗੇ ਮੈਨੂੰ ਨੱਚਦੀ
ਜਦੋ ਮਾਰੇ ਤੂੰ ਸਟਾਇਲ ਨੀ
ਮੈਂ ਕੱਢ ਕੇ ਮੋਬਾਇਲ ਨੀ
ਤੇਰੀ ਜੀ ਕਰੇ ਫ਼ੋਟੋ ਲਵਾ ਖਿੱਚ ਨੀ
ਤੂੰ ਲੱਖਾ ਤੇ ਕਰੋੜਾ……..

ਨੈਣ ਸ਼ਰਾਬੀ ਤੇਰੇ ਲਾਲ ਸੂਹੇ ਬੁੱਲ ਨੀ
ਤੇਰੇ ਹੁਸਨ ਦੇ ਅੱਗੇ ਫਿੱਕੇ ਪੈ ਜਾਣ ਫੁੱਲ ਨੀ
ਨੀ ਤੂੰ ਫੁੱਲਾਂ ਤੋਂ ਵੀ ਸੋਹਣੀ
ਤੇਰੇ ਜਹੀ ਨਾ ਕੋਈ ਹੋਣੀ
ਤੇਰੀ ਵੱਖਰੀ ਹੀ ਲੱਗਦੀ ਐ ਦਿੱਖ ਨੀ
ਤੂੰ ਲੱਖਾ ਤੇ ਕਰੋੜਾ……..

ਲਖਣ ਦੇ ਗੀਤਾ ਦਾ ਤੂੰ ਬਣਗੀ ਸਿੰਗਾਰ ਨੀ
ਹੱਦੋ ਵੱਧ ਮੇਘੀ ਤੈਨੂੰ ਕਰਦਾ ਪਿਆਰ ਨੀ
ਤੇਰੀ ਸਿਫਤਾਂ ਦੇ ਕਰਕੇ
ਫੜ ਕਲਮ ਤੇ ਵਰਕੇ
ਗੀਤ ਤੇਰੇ ਉੱਤੇ ਦਿੱਤਾ ਅਸੀ ਲਿੱਖ ਨੀ
ਤੂੰ ਲੱਖਾ ਤੇ ਕਰੋੜਾ ਵਿੱਚੋ ਇੱਕ ਨੀ
ਸਾਡਾ ਰਹਿੰਦਾ ਏ ਧਿਆਨ ਤੇਰੇ ਵਿੱਚ ਨੀ
10/07/2013

 

ਗੀਤ
ਲੱਖਣ ਮੇਘੀਆਂ

ਟੁੱਟ ਮਾਲੀਆ ਦੇ ਹੱਥੋਂ
ਗੁਲਾਬ ਰੋ ਪਇਆ ਏ
ਹਾਲ ਆਪਣਾ ਹੀ ਤੱਕ ਕੇ
ਪੰਜਾਬ ਰੋ ਪਇਆ ਏ
ਹੀਰੇ ਜਹੀ ਜਵਾਨੀ ਵੇਖ
ਨਸ਼ਿਆ ਚ ਰੁਲਦੀ
ਭੈੜੀਆ ਅਲਾਮਤਾ ਦੀ
ਹਨੇਰੀ ਵੇਖ ਝੁਲਦੀ
ਸ਼ਹੀਦਾ ਵੇਖਿਆ ਸੀ ਜੋ
ਓਹ ਖ਼ਾਬ ਰੋ ਪਇਆ ਏ
ਹਾਲ ਆਪਣਾ ….

ਆਪਣੇ ਹੀ ਵਿਹੜੇ ਵਿੱਚ
ਲੀਕ ਵਾਹੀ ਵੇਖ ਕੇ
ਹੁੰਦੀ ਸਕਿਆ ਭਰਾਵਾਂ
ਦੀ ਲੜਾਈ ਵੇਖ ਕੇ
ਰਾਵੀ ਰੌਂਦੀ ਵੇਖ ਕੇ
ਚਨਾਬ ਰੋ ਪਇਆ ਏ
ਹਾਲ ਆਪਣਾ ….

ਧੀ ਕੁੱਖ ਵਿੱਚ ਮਰਦੀ
ਜਾਂ ਦਾਜ ਪਿੱਛੇ ਸੜਦੀ
ਦੇਸ਼ ਦੀ ਕਿਸਾਨੀ ਹੁਣ
ਫਾਹੇ ਲੈ ਕੇ ਮਰਦੀ
ਵੇਖ ਖੁਨ ਖਰਾਬਾ
ਬੇਹਿਸਾਬ ਰੋ ਪਇਆ ਏ
ਹਾਲ ਆਪਣਾ …..

ਕਿੰਨੇ ਬੇਰੁਜਗਾਰ ਬੱਚੇ
ਲਚਾਰ ਮਾਪੇ ਵੇਖ ਕੇ
ਰੋਈ ਕਲਮ ਨਿਮਾਣੀ
ਇਹ ਹਾਲ ਆਪੇ ਵੇਖ ਕੇ
ਤਾਈਓ ਮੇਘੀਆਂ ਲਖਣ ਜਨਾਬ ਰੋ ਪਇਆ ਏ
10/07/2013

ਗੀਤ
ਲੱਖਣ ਮੇਘੀਆਂ

ਸਾਡੇ ਦਿਲ ਵਿੱਚ ਅੱਜ ਵੀ ਵੱਸਦੈ
ਤੇਰਾ ਸ਼ਹਿਰ ਜਲੰਧਰ ਨੀ
ਨਿੱਤ ਕਰਾਂ ਦੁਆ ਰਹੇ ਹੱਸਦੈ
ਤੇਰਾ ਸ਼ਹਿਰ ਜਲੰਧਰ ਨੀ

ਕੀਤੀਆ ਨਾਲ ਤੇਰੇ ਜੋ ਬਾਤਾਂ
ਨਾ ਦਿਨ ਭੁੱਲਣ ਨਾ ਰਾਤਾਂ
ਦਿਲ ਭੁੱਲ ਕੇ ਵੀ ਨਾ ਭੁੱਲਿਆ
ਹੋਈਆ ਨਾਲ ਤੇਰੇ ਮੁਲਾਕਾਤਾਂ
ਸੱਪ ਯਾਦਾਂ ਦਾ ਬਣ ਡੰਸਦੈ
ਤੇਰਾ ਸ਼ਹਿਰ ਜਲੰਧਰ ਨੀ
ਸਾਡੇ ਦਿਲ ਵਿੱਚ ਅੱਜ ਵੀ ਵੱਸਦੈ
ਤੇਰਾ ਸ਼ਹਿਰ ਜਲੰਧਰ ਨੀ

ਤੇਰਾ ਸ਼ਹਿਰ ਹੀ ਦਿਸੇ ਕਿਤਾਬਾਂ ਚ
ਤੇਰਾ ਸ਼ਹਿਰ ਹੀ ਮੇਰੇ ਖ਼ਾਬਾਂ ਚ
ਤੇਰਾ ਸ਼ਹਿਰੀ ਮੇਰੇ ਸਵਾਲਾਂ ਚ
ਤੇਰਾ ਸ਼ਹਿਰ ਹੀ ਮੇਰੇ ਜਵਾਬਾਂ ਚ
ਚੈਤੇ ਆਉਣੋ ਨਾ ਪਰ ਹੱਟਦੈ
ਤੇਰਾ ਸ਼ਹਿਰ ਜਲੰਧਰ ਨੀ
ਸਾਡੇ ਦਿਲ ਵਿੱਚ ਅੱਜ ਵੀ ਵੱਸਦੈ
ਤੇਰਾ ਸ਼ਹਿਰ ਜਲੰਧਰ ਨੀ

ਪੀੜਾਂ ਸੀਨੇ ਉੱਪਰ ਜਰਕੇ ਨੀ
ਹੱਥੀ ਫੜਕੇ ਕਲਮ ਤੇ ਵਰਕੇ ਨੀ
ਤੈਂਨੂੰ ਏਨਾ ਲੱਖਣ ਨੇ ਕਹਿਣਾ
ਮੇਘੀ ਗੀਤ ਲਿਖੇ ਤੇਰੇ ਕਰਕੇ ਨੀ
ਦਿਲ ਤੋੜ ਗਿਆ ਸਾਡਾ ਕੱਚਦੈ
ਤੇਰਾ ਸ਼ਹਿਰ ਜਲੰਧਰ ਨੀ
ਸਾਡੇ ਦਿਲ ਵਿੱਚ ਅੱਜ ਵੀ ਵੱਸਦੈ
ਤੇਰਾ ਸ਼ਹਿਰ ਜਲੰਧਰ ਨੀ
10/07/2013

 
ਗੀਤ
ਲੱਖਣ ਮੇਘੀਆਂ
ਰੱਬਾ ਸਦਾ ਸਲਾਮਤ ਰੱਖੀ 
ਦਿਲਦਾਰ ਅਣਮੂਲਿਆਂ ਨੂੰ
ਦਿਲ ਅੱਜ ਵੀ ਚੇਤੇ ਕਰਦੈ
ਓਹ ਯਾਰ ਅਣਮੂਲਿਆਂ ਨੂੰ
ਕੁਝ ਯਾਰ ਤਾਂ ਮਾਰ ਉਡਾਰੀ 
ਤੁਰ ਗਏ ਨੇ ਫੋਰਨ ਨੂੰ
ਘਰ ਬਾਰ ਤੇ ਮਾਪੇ ਛੱਡ ਕੇ
ਚਾਰ ਪੈਸੇ ਜੋੜਨ ਨੂੰ
ਕਾਰੋਬਾਰ ਕੋਈ ਚੰਗਾ ਮਿਲਜੇ 
ਸਮੁੰਦਰੋ ਪਾਰ ਅਣਮੂਲਿਆਂ ਨੂੰ 
ਕਿਹੜਾ ਕਿਹੜੀ ਸ਼ਰਾਰਤ ਕਰਦਾ ਸੀ
ਸਾਡੇ ਅੱਜ ਵੀ ਜਿਹਨ ਚ ਵੱਸਦੀ ਏ
ਜਦ ਮਿੱਠੇ ਪਲਾਂ ਨੂੰ ਯਾਦ ਕਰਾਂ 
ਰੂਹ ਅੰਦਰੋ ਅੰਦਰੀ ਹੱਸਦੀ ਏ
ਦੁੱਖਾ ਵਾਲੀ ਨਾ ਪੈ ਜਾਵੇ
ਕੀਤੇ ਮਾਰ ਅਣਮੂਲਿਆਂ ਨੂੰ
ਜੋ ਦੁੱਖ ਸੁੱਖ ਦੇ ਵਿੱਚ ਖੜਦੇ ਸੀ
ਓਹ ਯਾਰ ਭਰਾਵਾਂ ਵਰਗੇ ਨੇ
ਭਾਂਵੇ ਦੂਰ ਦੂਰ ਨੇ ਜਾਂ ਵੱਸੇ
ਫਰ ਫੋਨ ਤਾਂ ਅੱਜ ਵੀ ਕਰਦੇ ਨੇ
ਬਸ ਇੱਕ ਦੂਜੇ ਦੀ ਹੋਵੇ 
ਇੰਝ ਸਾਰ ਅਣਮੂਲਿਆਂ ਨੂੰ
ਰਣਦੀਪ ਜਿੰਮੀ ਤੇ ਸੰਨੀ
ਯੁਵੀ ਦੇਵਾ ਤੇ ਚੰਨੀ
ਬੱਬੂ ਵਿਮਲ ਤੇ ਟਿੰਕੂ ਓਏ
ਦਮਨ ਰਾਮ ਤੇ ਮੰਨੀ
ਸਿਰ ਲਖਣ ਮੇਘੀ ਦਾ ਝੁੱਕਦਾ ਏ
ਵਾਰ ਵਾਰ ਅਣਮੂਲਿਆਂ ਨੂੰ
10/07/2013
 
ਤੂੰ ਲੱਖਾ ਤੇ ਕਰੋੜਾ ਵਿੱਚੋ ਇੱਕ ਨੀ
ਲੱਖਣ ਮੇਘੀਆਂ

ਤੂੰ ਲੱਖਾ ਤੇ ਕਰੋੜਾ ਵਿੱਚੋ ਇੱਕ ਨੀ
ਸਾਡਾ ਰਹਿੰਦਾ ਏ ਧਿਆਨ ਤੇਰੇ ਵਿੱਚ ਨੀ
ਨੀ ਤੂੰ ਸਭ ਤੋਂ ਸੁਨੱਖੀ
ਨੀ ਅੱਖ ਤੇਰੇ ਉੱਤੇ ਰੱਖੀ
ਤੈਨੁੰ ਵੇਖਣੇ ਦੀ ਰਹਿੰਦੀ ਸਾਨੂੰ ਖਿੱਚ ਨੀ
ਤੂੰ ਲੱਖਾ ਤੇ ਕਰੋੜਾ……..

ਹਰ ਇੱਕ ਸੂਟ ਵਿੱਚ ਬੜਾ ਜੱਚਦੀ
ਹੋਰ ਵੀ ਸੁਨੱਖੀ ਲੱਗੇ ਮੈਨੂੰ ਨੱਚਦੀ
ਜਦੋ ਮਾਰੇ ਤੂੰ ਸਟਾਇਲ ਨੀ
ਮੈਂ ਕੱਢ ਕੇ ਮੋਬਾਇਲ ਨੀ
ਤੇਰੀ ਜੀ ਕਰੇ ਫ਼ੋਟੋ ਲਵਾ ਖਿੱਚ ਨੀ
ਤੂੰ ਲੱਖਾ ਤੇ ਕਰੋੜਾ……..

ਨੈਣ ਸ਼ਰਾਬੀ ਤੇਰੇ ਲਾਲ ਸੂਹੇ ਬੁੱਲ ਨੀ
ਤੇਰੇ ਹੁਸਨ ਦੇ ਅੱਗੇ ਫਿੱਕੇ ਪੈ ਜਾਣ ਫੁਲ ਨੀ
ਨੀ ਤੂੰ ਫੁੱਲਾਂ ਤੋਂ ਵੀ ਸੋਹਣੀ
ਤੇਰੇ ਜਹੀ ਨਾ ਕੋਈ ਹੋਣੀ
ਤੇਰੀ ਵੱਖਰੀ ਹੀ ਲੱਗਦੀ ਐ ਦਿੱਖ ਨੀ
ਤੂੰ ਲੱਖਾ ਤੇ ਕਰੋੜਾ……..

ਲਖਣ ਦੇ ਗੀਤਾ ਦਾ ਤੂੰ ਬਣਗੀ ਸਿੰਗਾਰ ਨੀ
ਹੱਦੋ ਵੱਧ ਮੇਘੀ ਤੈਨੂੰ ਕਰਦਾ ਪਿਆਰ ਨੀ
ਤੇਰੀ ਸਿਫਤਾਂ ਦੇ ਕਰਕੇ
ਫੜ ਕਲਮ ਤੇ ਵਰਕੇ
ਗੀਤ ਤੇਰੇ ਉੱਤੇ ਦਿੱਤਾ ਅਸੀ ਲਿੱਖ ਨੀ
ਤੂੰ ਲੱਖਾ ਤੇ ਕਰੋੜਾ ਵਿੱਚੋ ਇੱਕ ਨੀ
ਸਾਡਾ ਰਹਿੰਦਾ ਏ ਧਿਆਨ ਤੇਰੇ ਵਿੱਚ ਨੀ
10/07/2013

 

ਲਖਣ ਮੇਘੀਆਂ
ਗੁਰਦਾਸਪੁਰ
ਮੌ : 7837751034

Vill:- Meghian PO Purana Shalla
Distt, Gurdaspur
Mo No. 7837751034,
8437608633
lakhanmeghian1011@gmail.com


5_cccccc1.gif (41 bytes)

>> 1 2 3 4 5 6 7             hore-arrow1gif.gif (1195 bytes)

Terms and Conditions
Privacy Policy
© 1999-2014, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2014, 5abi.com