‘ਕਰ ਸਵੱਲੀ ਨਜ਼ਰ ਮਿਹਰ ਦੀ’
ਕਿੱਟੀ ਬੱਲ, ਲੰਡਨ
ਖੰਭ ਲਾ ਉੱਡੀਆਂ ਖੁਸ਼ੀਆਂ ਚੁੱਪ ਨੇ
ਮੱਲੀ ਥਾਂ ਝੱਗਾ ਚੁੱਕਾਂ ਹੋਵੇ ਢਿੱਡ ਨੰਗਾ ਕਿਸੇ ਵੀ ਢੱਕਣਾ ਨਾ
ਸੁਣ ਓ ਮੇਰਿਆ ਡਾਹਢਿਆ ਰੱਬਾ ਲੱਭੇ ਨਾ ਕੋਈ ਰਾਹ ਕਰ ਸਵੱਲੀ ਨਜ਼ਰ
ਮਿਹਰ ਦੀ ਮੈਂ ਤੇਰੇ ਭਰੋਸੇ ਆਂ।
ਮੰਤਰ ਤੰਤਰ ਮੈਂ ਨਾ ਮੰਨਾ
ਨਾ ਜਾਵਾਂ ਪਾਂਧੇ ਰਾਹ ਸੀਸ ਝੁਕਾਵਾਂ ਤੇਰੇ ਦਰ ਤੇ ਮਨ ਅਰਦਾਸ
ਕਰਾਂ ਤੋੜੀ ਨਾ ਭਰੋਸਾ ਮੇਰਾ ਫੜ ਲਈਂ ਮੇਰੀ ਬਾਂਹ ਮੇਰੇ ਮਨ
ਦੀਆਂ ਤੂੰ ਹੀ ਜਾਣੇੰ ਹੋਰ ਕੀਹਦੇ ਕੋਲ ਕਰਾਂ ਸੁਣ ਓ ਮੇਰਿਆ
ਡਾਹਢਿਆ ਰੱਬਾ ਲੱਭੇ ਨਾ ਕੋਈ ਰਾਹ ਕਰ ਸਵੱਲੀ ਨਜ਼ਰ ਮਿਹਰ ਦੀ
ਮੈਂ ਤੇਰੇ ਭਰੋਸੇ ਆਂ।
ਖੁੰਝ ਚੁੱਕੇ ਜੋ ਆਪਣਾ ਰਸਤਾ ਮੁੜ ਘਰ
ਆਉਂਦੇ ਨਾ ਸਿੱਖੀ ਕੇਸ ਕਟਾਏ ਸਭ ਨੇ ਕੋਈ ਬੰਨੇ ਪੱਗ ਵੀ ਨਾ
ਉਂਜ ਨਾਮ ਨਾਲ ਸਿੰਘ ਲਗਾਉਂਦੇ ਪਰ ਹੁਣ ਉਹ ਸਿੰਘ ਵੀ ਨਾ ਵਿਗੜਿਆਂ
ਤਿਗੜਿਆਂ ਦਾ ਤੂੰ ਮਾਲਕ ਦੇਖੀਂ ਪਾਵੀਂ ਸਿੱਧੇ ਰਾਹ ਸੁਣ ਓ ਮੇਰਿਆ
ਡਾਹਢਿਆ ਰੱਬਾ ਲੱਭੇ ਨਾ ਕੋਈ ਰਾਹ ਕਰ ਸਵੱਲੀ ਨਜ਼ਰ ਮਿਹਰ ਦੀ
ਮੈਂ ਤੇਰੇ ਭਰੋਸੇ ਆਂ।
ਅੱਧੀ ਰਾਤੀਂ ਘਰ ਨੂੰ ਪਰਤਣ ਮਾਪੀਂ
ਪੁੱਛਣ ਨਾ ਕਿੰਜ ਸੁਣਾਈਏ ਸਾਖੀ ਤੇਰੀ ਗੁਰਦਵਾਰੇ ਜਾਂਦੇ ਈ ਨਾ
ਚਾਰੇ ਪੁੱਤਰ ਵਾਰੇ ਜੱਗ ਤੋਂ ਰੱਖਿਆ ਇਕ ਵੀ ਨਾ ਇੱਟ ਇੱਟ ਪੁਕਾਰੇ
ਪਈ ਸਰਹੰਦ ਦੀ ‘ਦੀਪ’ ਸੁਣ ਸਾਨੂੰ ਭੁੱਲਿਉ ਨਾ ਕਦੇ ਸਾਨੂੰ ਭੁੱਲਿਉ
ਨਾ।
27/12/2019
|