ਝੂਠ ਉਹਦਾ ਵਿਕੀ ਜਾਂਦਾ ਏ ਬਿੱਟੂ ਖੰਗੂੜਾ, ਲੰਡਨ
ਬੇਈਮਾਨ
ਮਖੌਟਿਆ ਦਾ ਰੂਪ ਸਮੇਂ
ਦੇ ਹੱਥੀ ਟਿਕੀ ਜਾਂਦਾ ਏ ਸੱਚ ਮੇਰਾ ਸੁਣਦਾ ਨਾ ਕੋਈ ਤੇ ਝੂਠ ਉਹਦਾ
ਵਿਕੀ ਜਾਂਦਾ ਏ
ਜਹਾਲਤ ਦੀ ਜਿੱਤ ਦਾ ਸੂਰਜ ਭਰ ਜੋਬਨ ਤੇ ਆਇਆ
ਅਕਲਾਂ ਦੇ ਚੰਨ ਨੇ ਖੌਰੇ ਮੂੰਹ ਕਿਉਂ ਹੈ ਛੁਪਾਇਆ ਨਪੁੰਸਕ ਸੋਚਾ
ਦਾ ਪੱਥਰ ਨੀਹਾਂ ਵਿੱਚ ਟਿਕੀ ਜਾਂਦਾ ਏ ਸੱਚ ਮੇਰਾ ਸੁਣਦਾ ਨਾ ਕੋਈ
ਤੇ ਝੂਠ ਉਹਦਾ ਵਿਕੀ ਜਾਂਦਾ ਏ
ਉੱਚੀਆਂ ਬੇਸੁਰੀਆਂ ਅਵਾਜਾਂ
ਗਲਾ ਦੱਬਿਆ ਹੈ ਸੁਰਾ ਦਾ ਹੋਰ ਕਿੰਨੀ ਕੁ ਦੇਰ ਪੰਜਾਬ ਵਸਦਾ
ਰਹੇਗਾ ਗੁਰਾਂ ਦਾ ਨਕਸ਼ਾ ਖੈਬਰ ਤੋਂ ਤਿੱਬਤ ਤੱਕ ਟੋਟੇ ਟੋਟੇ ਹੋ
ਮਿਟੀ ਜਾਂਦਾ ਏ ਸੱਚ ਮੇਰਾ ਸੁਣਦਾ ਨਾ ਕੋਈ ਤੇ ਝੂਠ ਉਹਦਾ ਵਿਕੀ
ਜਾਂਦਾ ਏ
ਸਾਡੀ ਪੱਗ ਰੰਗੀ ਏ ਵੱਖੋ ਵੱਖਰੀ ਉਹਨਾਂ ਦਾ ਸਾਰਾ
ਲਿਬਾਸ ਇੱਕੋ ਜੋਸ਼ ਨਾਲ ਨਾ ਜਿੱਤ ਹੋਵਣ ਜੰਗਾ ਕੁਝ ਤਾਂ ਤੁਸੀ ਵੀ
ਹੁਣ ਹੋਸ਼ ਸਿੱਖੋ ਲੋਕਤੰਤਰ ਵੱਧ ਸਿਰਾਂ ਦੇ ਸਿਰ ਤੇ ਬਹੁਗਿਣਤੀ
ਹੱਥੋਂ ਪਿੱਟੀ ਜਾਂਦਾ ਏ ਸੱਚ ਮੇਰਾ ਸੁਣਦਾ ਨਾ ਕੋਈ ਤੇ ਝੂਠ ਉਹਦਾ
ਵਿਕੀ ਜਾਂਦਾ ਏ
ਟੇਕਦੇ ਮੱਥੇ ਸਾਰੀ ਉਮਰ ਗੁਜਰੀ ਨਾ ਸਨਮੁੱਖ
ਤੇ ਨਾ ਮਨਮੁੱਖ ਹੋਇਆ ਪੂਜਾ ਕਰਦਾ ਕਰਦਾ ਬੁੱਤਾਂ ਦੀ ਮੈਂ ਵੀ
ਬੇਜਾਨ ਇੱਕ ਬੁੱਤ ਹੋਇਆ ਨਗਾਰਖਾਤੇ ਚ ਤੂਤੀ ਦੀ ਕੌਣ ਸੁਣਦਾ ਬਿੱਟੂ
ਐਂਵੇ ਕਵਿਤਾ ਲਿਖੀ ਜਾਂਦਾ ਏ ਸੱਚ ਮੇਰਾ ਸੁਣਦਾ ਨਾ ਕੋਈ ਤੇ ਝੂਠ
ਉਹਦਾ ਵਿਕੀ ਜਾਂਦਾ ਏ 26/05/2019
ਬਿੱਟੂ ਖੰਗੂੜਾ
khangurha.bittu@gmail.com +447877792555
ਬੁਢਾਪਾ
ਦੁਪਹਿਰ ਹੁੰਦੀ ਸਿਖਰਾ ਵਾਲੀ ਡੂੰਘੀ ਸ਼ਾਮ ਠਰੰਮਾ ਹੁੰਦਾ ਏ
ਖੇਤ ਅੜਿਕਾ ਸੁੱਕੀ ਟਾਹਲੀ ਪਿਛਲੀ ਉਮਰ ਨਿਕੰਮਾ ਹੁੰਦਾ ਏ
ਸਰੀਰ ਹੋ ਜਂਾਦਾ ਲਹੂ ਤੋ ਖਾਲੀ ਵਹਿਣ ਦਿਲਾ ਦਾ ਲੰਮਾ ਹੁੰਦਾ ਏ
ਨੀਂਦ ਦੀ ਛੋਟੀ ਜਿਹੀ ਪਿਆਲੀ ਸੁਪਨਾ ਲੰਮ ਸਲੰਮਾ ਹੁੰਦਾ ਏ
ਸੁਕੇ ਪੱਤਰ ਟੁੱਟੇ ਤਰਕਾਲੀ ਹਰਾ ਕਚੂਰ ਬੇਰੰਗਾ ਹੁੰਦਾ ਏ
ਖੜੋਤ ਚ ਹੋਵੇ ਕਾਈ ਕਾ਼ਲੀ ਵਗਦਾ ਪਾਣੀ ਚੰਗਾ ਹੁੰਦਾ ਏ
ਸ਼ਮਾ ਬੁਝੇ ਰੌਸ਼ਨੀ ਤੋ ਖਾਲੀ ਸੜਕੇ ਵੀ ਨਾ ਪਤੰਗਾ ਹੁੰਦਾ ਏ
ਬਿੱਟੂ ਚੇਤੇ ਆਵੇ ਚੂਰੀ ਵਾਲੀ ਬੁੱਢੇ ਵਾਰੇ ਖਾਲੀ ਛੰਨਾ ਹੂੰਦਾ ਏ
06/03/2013 +44 7877792555
bittulatala@hotmail.co.uk
ਰੂੜੀ ਵਾਲੇ ਫੁੱਲ
ਬਿੱਟੂ ਖੰਗੂੜਾ, ਲੰਡਨ
ਰੂੜੀ ਵਾਲੇ ਫੁੱਲਾਂ ਦੀ ਪਰੀਤ ਮਹਿਲੀ ਬਾਗਾ ਦਾ ਖਾਬ ਸੀ
ਬੇਬੱਸ ਹੌਕਿਆ ਦਾ ਸੰਗੀਤ ਕੂੰਜ ਨੂੰ ਚੁਕਿਆ ਉਕਾਬ ਸੀ
ਖੰਭਾਂ ਦੇ ਕਤਲ ਦੀ ਸੀ ਰੀਤ ਅਧਵਾਟੇ ਟੁੱਟੀ ਪਰਵਾਜ਼ ਸੀ
ਬੋਲੀ ਚੀਖ ਯੱਖ ਠੰਡੀ ਸੀਤ ਸਿਸਕਦੀ ਨਾ ਆਵਾਜ ਸੀ
ਚਿੱਟੀ ਚੁੰਨੀ ਹੋਜੇ ਨਾ ਪਲੀਤ ਹੰਝੂ ਖਾਰਿਆ ਦਾ ਰਿਵਾਜ ਸੀ
ਤੰਦਾ ਤੰਦਾ ਕਿਰਿਆ ਅਤੀਤ ਖਾਮੋਸ਼ ਰਾਹਾ ਦਾ ਸਾਜ ਸੀ
ਬਿੱਟੂ ਬਣ ਗਿਆ ਏ ਗੀਤ ਦਫਨ ਡੂੰਘਾ ਜੋ ਰਾਜ ਸੀ
02/03/2013 +44 7877792555
bittulatala@hotmail.co.uk
ਘੱਟ ਗਿਣਤੀ
ਬਿੱਟੂ ਖੰਗੂੜਾ, ਲੰਡਨ
ਨਿੱਕੇ ਨਿੱਕੇ ਦੀਵਿਆ ਨੂੰ ਕੌਣ ਪੁਛਦਾ ਹਨੇਰਾ ਤਾ ਵੱਡੇ ਸੂਰਜਾ
ਨੂੰ ਡਕਾਰ ਲੈਦਾਂ
ਇਕੋ ਹੀ ਕਾਨੂੰਨ ਛੱਡ ਜਾਂਦਾ ਕਿਸੇ ਨੂੰ ਕਿਸੇ ਨੂੰ ਮੂੰਹ ਹਨੇਰੇ
ਫਾਂਸੀ ਚਾੜ ਲੈਂਦਾ
ਚਿੱਟੇ ਦਿਨ ਜਾਲਮ ਬੰਦੂਕਾ ਦਾ ਕਾਫਲਾ ਬੋਲਣ ਦੀ ਆਜਾਦੀ ਨੂੰ
ਰਾੜ੍ਹ ਲੈਂਦਾ
ਬੇਸੁਰੇ ਸਾੜਿਆ ਦਾ ਬਲਦਾ ਇਹ ਲਾਂਬੜ ਸੁਰਮਈ ਵੀਣਾ ਨੂੰ ਸਾੜ
ਲੈਂਦਾ
ਲੋਕਤੰਤਰ ਬਹੁਗਿਣਤੀਆ ਦਾ ਮੁੱਲ ਘਟ ਗਿਣਤੀ ਦੀ ਚੁੱਪ ਨੂੰ ਲਤਾੜ
ਲੈਂਦਾ
ਜਾਬਰ ਸ਼ਰੇਆਮ ਲੁੱਟ ਲੈਂਦੇ ਨੇ ਇਜਤਾ ਨਾਬਰ ਕਰ ਬੰਦ ਕਿਵਾੜ
ਲੈਂਦਾ
ਜਦੋ ਨਾ ਪੁੱਗੇ ਰਿਸ਼ਤਾ ਮਨਮਰਜੀ ਦਾ ਦਫਾ ਬਲਾਤਕਾਰ ਦੀ ਚਾੜ
ਲੈਂਦਾ
ਬੂਹਾ ਖੋਲਣ ਤੋ ਡਰਦਾ ਹੁਸਨ ਜਿਹੜਾ ਇਸ਼ਕੇ ਲਈ ਕੰਧਾ ਨੂੰ ਪਾੜ
ਲੈਂਦਾ
ਨਗਾਰਖਾਨੇ ਚ ਤੂਤੀ ਦੀ ਕੌਣ ਸੁਣਦਾ ਬਿੱਟੂ ਐਂਵੇ ਆਪਣਾ ਖੁਨ ਸਾੜ
ਲੈਂਦਾ
02/03/2013 +44 7877792555
bittulatala@hotmail.co.uk
|