WWW 5abi.com  ਪੰਨਿਆ ਵਿੱਚ ਸ਼ਬਦ ਭਾਲ

5_cccccc1.gif (41 bytes)

       ਪੰਜਾਬੀ ਕਵਿਤਾ

ਹੋਰ ਪੰਜਾਬੀ ਕਵੀ >>

>> 1 2 3 4 5 6 7             hore-arrow1gif.gif (1195 bytes)

ਕਸ਼ਮੀਰ ਘੇਸਲ 
ਚੰਡੀਗੜ੍ਹ

kashmir ghesal

ਆਓ ਗੱਲ ਕਰੀਏ ਸਿਆਣੀ
ਕਸ਼ਮੀਰ ਘੇਸਲ, ਚੰਡੀਗੜ੍ਹ
 
ਆਓ ਗੱਲ ਕਰੀਏ ਸਿਆਣੀ।
ਕੱਲ੍ਹ ਲਈ ਬਚਾਈਏ ਪਾਣੀ ।
ਟਿੱਬੇ  ਟੋਏ  ਸੁਕਦੇ  ਜਾਂਦੇ 
ਸਰੋਤ ਪਾਣੀ ਦੇ ਮੁਕਦੇ ਜਾਂਦੇ 
ਪੱਤਨ  ਡੂੰਘੇ   ਹੁੰਦੇ   ਜਾਂਦੇ 
ਨਦੀਆਂ ਦੀ ਹੋਈ ਖ਼ਤਮ ਰਵਾਨੀ।
ਆਓ ਗੱਲ - - - - - - - -

ਜੰਗਲ ਬੇਲੇ  ਰੁੱਖ  ਕਟਾਤੇ
ਪਰਬਤ ਵੀ ਮੈਦਾਨ ਬਣਾਤੇ
ਤਪਸ਼ ਦਿਨੋਂ  ਦਿਨ ਵਧਦੀ ਜਾਂਦੀ
ਰੁੱਸ ਗਈ ਜਾਪੇ ਕੁਦਰਤ ਰਾਣੀ।
ਆਓ  ਗੱਲ - - - - - -
 
ਰਬ ਦੀ ਦਾਤ ਇਹ  ਅੰਮ੍ਰਿਤ ਪਾਣੀ
ਇਸ ਦੇ ਨਾਲ ਮਿਲੇ ਜ਼ਿੰਦਗਾਨੀ
ਜੀਵ ਜੰਤੂ ਸਭ ਵਧਦੇ ਫੁਲਦੇ
ਜਿਊਂਦਾ ਇਸ ਨਾਲ ਹਰ ਪ੍ਰਾਣੀ ।
ਆਓ ਗੱਲ - - - - - - -

ਰੁੱਖ ਲਗਾਵਣ ਵੱਲ ਪਾਈਏ ਝਾਤ
ਇਹਨਾਂ ਨਾਲ ਹੁੰਦੀ ਬਰਸਾਤ 
ਵਧ ਤੋਂ ਵਧ ਰੁੱਖ ਲਗਾਈਏ
ਰੁੱਖ ਲਗਾਵੇ ਹਰ  ਪ੍ਰਾਣੀ ।
ਆਓ ਗੱਲ - - - - - - -

ਬਰਸਾਤੀ ਨਦੀਆਂ ਨੂੰ ਵੀ ਰੋਕੇ ਲਾਓ
ਇਹਨਾਂ ਦੇ ਕਿਨਾਰੇ ਖ਼ੂਹ ਪੁਟਵਾਓ
ਵਾਫ਼ਰ ਪਾਣੀ ਧਰਤੀ ਵਿੱਚ ਪਹੁੰਚਾਓ
ਧਰਤੀ ਅੰਦਰ ਭਰ ਦਿਓ ਪਾਣੀ।
ਆਓ ਗੱਲ - - - -  - -

ਪਾਣੀ ਲਈ ਸਤਰਕ ਹੋ ਜਾਈਏ 
ਬੂੰਦ ਵਿੱਚੋਂ  ਵੀ ਬੂੰਦ ਬਚਾਈਏ
' ਪਹਿਲਾ ਪਾਣੀ ਜੀਉ ਹੈ' ਜੱਗ  'ਤੇ
ਇਹ ਗੱਲ ਦਸਦੀ ਪਵਿੱਤਰ ਬਾਣੀ।
ਆਓ ਗੱਲ - - -  - - 
31/10/2018

ਕਸ਼ਮੀਰ ਘੇਸਲ 
ਮਕਾਨ ਨੰ: 905 ,   ਸੈਕਟਰ 43 ਏ, 
ਚੰਡੀਗੜ੍ਹ
ਮੋ: 9463656047
kashmirghesalchd@gmail.com


5_cccccc1.gif (41 bytes)

>> 1 2 3 4 5 6 7             hore-arrow1gif.gif (1195 bytes)

Terms and Conditions
Privacy Policy
© 1999-2018, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2018, 5abi.com