ਪੈਂਡਾ
ਕਮਲ ਗੁਰਪ੍ਰੀਤ ਦਮਨ
ਪਤਾ ਨਹੀਂ
ਹੋਰ ਕਿੰਨਾ ਕੁ ਪੈਂਡਾ ਤਹਿ ਕਰਨਾ ਪੈਣਾ ਉਪੜਣ ਲਈ ਤੇਰੇ ਤਕ
ਮੈਨੂੰ! ਇਸ ਜਨਮ ਤਾਂ
ਮਿਲ ਨਈਂ ਹੋਇਆ ਤੇ ਰੱਬ ਹੁਣ ਅਗਲੇ ਜਹਾਨ ਮਿਲਣ ਦੀ ਆਸ
ਬੰਨਾਅ ਕੇ ਗਿਆ ਸਾਨੂੰ।
ਬਹੁਤ ਵਾਰੀ ਸੋਚਦੀ ਹਾਂ ਭਲਾ ! ਲੋਕ ਮਿਲਦੇ ਵੀ ਹੋਣਗੇ ਗਏ
ਹੋਏ ਅਗਲੇ ਜਨਮਾਂ ਵਿਚ ?
ਕੋਈ ਜਨਮ ਹੋਊਗਾ ਵੀ ਇਸ ਜਨਮ ਤੋਂ ਬਾਅਦ ? ਇਸ ਦੁਨੀਆ ਦੇ
ਵਿਛੜੇ ਲੱਭਦੇ ਵੀ ਹੋਣਗੇ ਅਗਲੇ ਜਹਾਨ 'ਚ ਕਿਤੇ ? ਕਿੰਨੇ
ਅਣਸੁਲਝੇ ਸਵਾਲਾਂ ਦੇ ਘੇਰੇ 'ਚ ਘਿਰੀ ਰਹਿੰਦੀ ਹਾਂ ਮੈਂ ਨਿੱਤ ਹੀ
ਅੱਠੇ ਪਹਿਰ।
09/01/2018
|