ਸਮਰਪਣ ਖੁਸ਼ਦੀਪ ਬਰਾੜ
ਸੱਚ ਦੱਸੀਂ…. ਤੈਨੂੰ ਕਦੇ ਅਹਿਸਾਸ ਨਹੀਂ ਹੋਇਆ? ਮੇਰੇ
ਅਦਬ ਅਤੇ ਇਬਾਦਤ ਦਾ…? ਪਰ, ਤੂੰ ਤਾਂ ਡਾਹਢਾ ਏਂ ਤੇ ਡਾਹਢੇ ਅੱਗੇ
ਕੀਹਦਾ ਜੋਰ?? ਜਾਂ ਤੂੰ ਪੱਕਾ ਪਰਖਦਾ ਹੋਣੈ, ਮੇਰੇ ਸਿਦਕ ਨੂੰ
ਮੇਰੀ ਵਫ਼ਾ ਨੂੰ ਹਾਂ, ਤੂੰ ਡਾਹਢਾ ਵੀ ਏਂ ਤੇ ਪਰਖ ਵੀ ਸਕਦੈਂ
ਚੱਲ ਦੱਸ, ਕੀ ਕਸਵੱਟੀ ਹੈ ਤੇਰੀ ਪਰਖ ਦੀ?? ਜਾਨ? ਜਹਾਨ??
ਸ਼ਾਨ? ਈਮਾਨ?? ਸਭ ਪੇਸ਼ ਏ ਤੇਰੀ ਖ਼ਿਦਮਤ ‘ਚ! ਸਵੀਕਾਰ, ਜਾਂ
ਅਸਵੀਕਾਰ…? ਕਿਉਂਕਿ ਭਾਈ ਤੂੰ ਤਾਂ ਡਾਹਢਾ ਏ…! 04/02/2023
ਲਛਮਣ
ਰੇਖਾ ਖੁਸ਼ਦੀਪ ਬਰਾੜ
ਕੀ ਇਮਾਨਦਾਰ ਹੋਣਾ, ਸਭ
ਲਈ ਖੁਸ਼ ਹੋਣਾ, ਚੰਗਾ ਇਨਸਾਨ ਹੋਣਾ, ਹੀ ਕਾਫੀ ਨਹੀਂ ਹੁੰਦਾ?
ਕੀ ਮਨਘੜ੍ਹਤ ਜ਼ਿੰਮੇਵਾਰੀਆਂ ਨੂੰ ਨਿਭਾਉਣਾ ਹੀ ਸਭ ਕੁਛ ਹੁੰਦੈ?
ਕੀ ਇਨਸਾਨੀਅਤ ਦਾ, ਕੋਈ ਵਜੂਦ ਨਹੀਂ? ਕੀ ਚੰਗਿਆਈ ਦੀ, ਕੋਈ
ਕੀਮਤ ਨਹੀਂ? ਜੇ ਦਿਖਾਵਾ ਹੀ ਸਭ ਕੁਛ ਹੈ, ਤਾਂ ਫਿਰ, ਚੰਗੇ ਹੋਣ
ਦਾ ਢੰਡੋਰਾ ਕਿਉਂ ਪਿੱਟਿਆ ਜਾਂਦੈ? ਕੀ ਤੁਹਾਨੂੰ ਕੋਈ ਹੱਕ ਨਹੀਂ
ਕਿ ਜੋ ਤੁਸੀਂ ਹੋ, ਓਹੀ ਬਣ ਕੇ ਰਹੋ? ਕੀ ਇੱਕ ਇਨਸਾਨ ਹੋਣਾ, ਇੱਕ
ਸ਼ਰਾਪ ਵਾਂਗ ਹੈ? ਕਿਉਂਕਿ ਪਰਿੰਦਿਆਂ ‘ਤੇ ਤਾਂ ਕੋਈ ਬੰਦਿਸ਼ ਨਹੀਂ
ਹੁੰਦੀ! ਪਹਿਲਾਂ ਦੁਨੀਆਂ ਨੂੰ ਖੁਸ਼ ਕਰੀਏ? ਜਾਂ ਖ਼ੁਦ ਨੂੰ..?
01/02/2023
ਬੀਬਾ ਬਲਵੰਤ
ਰਵੇਲ ਸਿੰਘ ਇਟਲੀ( ਹੁਣ ਪੰਜਾਬ)
ਆਪ ਦਾ ਜਨਮ 30 ਜੁਲਾਈ1945 ਨੂੰ ਜਿਲਾ ਲੁਧਿਆਨਾ ਦੇ ਕਸਬਾ
ਰੁੜਕਾ ਵਿਖੇ ਹੋਇਆ, ਏਸੇ ਜਿਲੇ ਦਾ ਸ਼ਹਿਰ ਜਗਰਾਉਂ ਆਪ ਦਾ ਜੱਦੀ ਸ਼ਹਿਰ ਹੈ।
ਉਹ ਇੱਕ ਬਹੁ ਪੱਖੀ ਸ਼ਖਸੀਅਤ ਦੇ ਮਾਲਕ ਹਨ। ਇਕੋ ਵੇਲੇ, ਚਿੱਤਰਕਾਰ,ਨਾਟਕ
ਕਾਰ,ਅਭਿਨੇਤਾ ਸਾਧਕ, ਚਿੰਤਕ, ਤਿਆਗੀ, ਉਪਰਾਮਤਾ ਵਿੱਚ ਏਕਤਾ,ਸਾਦਗੀ, ਤੇ
ਇਕਾਂਤ ਪਸੰਦ, ਘੁੰਮਕੜ ,ਕੁਦਰਤ ਨਾਲ ਨਜ਼ਦੀਕੀ ਸਾਂਝ ,ਰੱਖਣ ਵਾਲੇ
ਅਨੁਭਵੀ, ਅਤੇ ਬਹੁਤ ਹੀ ਮਿਲਣ ਸਾਰ ,ਕੋਮਲ ਅਤੇ ਨੇਕ ਦਿਲ ਇਨਸਾਨ ਹੋਣ ਦੇ
ਨਾਲ ਨਾਲ ਨਵੇਕਲੀ ਕਿਸਮ ਦੇ ਸ਼ਾਇਰ ਵੀ ਹਨ।
ਉਨ੍ਹਾਂ ਨੂੰ
ਮਿਲੇ ਸਮੇਂ ਸਮੇਂ ਸਿਰ ਮਾਨ ਸਨਮਾਨਾਂ ਯੋਗਤਾਵਾਂ ਤੇ ਪ੍ਰਾਪਤੀਆਂ ਦੀ ਸੂਚੀ
ਬੜੀ ਲੰਮੀ ਅਤੇ ਉਨਾਂ ਦੇ ਪ੍ਰਸ਼ੰਸਕ ਸਾਹਿਤ ਕਾਰ ਮਿੱਤਰਾਂ ਦਾ ਘੇਰਾ ਵੀ
ਬਹੁਤ ਲੰਮਾ ਚੌੜਾ ਹੈ। ਉਨ੍ਹਾਂ ਬਾਰੇ ਇਹ ਸਭ ਕੁਝ
ਤੇ ਹੋਰ ਵੀ ਬਹੁਤ ਕੁਝ ਉਨ੍ਹਾਂ ਦੇ ਰੈਣ ਬਸੇਰਾ ਕਰਮ ਭੂਮੀ 108 ,ਆਰ.ਆਰ.
ਕਲੋਨੀ,ਓਸ਼ੋ ਮਾਰਗ.ਗੁਰਦਾਸ ਪੁਰ (ਪੰਜਾਬ) ਵਿਖੇ ਵੇਖਿਆ ਜਾ ਸਕਦਾ ਹੈ। ਉਹ
“ਮੇਲਾ ਕਲਮਾਂ ਦਾ “ ਨਾਂ ਦੀ ਸਾਹਿਤ ਸਭਾ ਗੁਰਦਾਸ ਪੁਰ ਦੇ ਬਾਨੀ ਵੀ ਹਨ।
ਉਨ੍ਹਾਂ ਦੇ ਛਪੇ ਕਾਵਿ ਸੰਗ੍ਰਹਿ-ਤੇਰੀਆਂ ਗੱਲਾਂ ਤੇਰੇ ਨਾਂ,ਫੁੱਲਾਂ
ਦੇ ਰੰਗ ਕਾਲੇ, ਤੀਜੇ ਪਹਿਰ ਦੀ ਧੁੱਪ, ਕਥਾ ਸਰਾਪੇ ਬਿਰਖ ਦੀ, ਅਥਰੂ
ਗੁਲਾਬ ਹੋਏ,ਮਨ ਨਾਹੀਂ ਦਸ ਬੀਸ, ਪੰਛੀ ਫਿਰ ਨਾ ਪਰਤਿਆ,ਮਨ ਨਾਹੀਂ
ਵਿਸਰਾਮ, ਟੇਲ ਆਫ ਦੀ ਕਰਸਡ ਟ੍ਰੀ,(ਅੰਗ੍ਰੇਜੀ ਅਨੁਵਾਦ) ਪਲ਼ ਪਲ਼ ਬਦਲਤੇ
ਰੰਗ,ਹਿੰਦੀ ਵਿੱਚ ਅਨੁਵਾਦ, ਅਤੇ ਅਨੰਦੁ ਭਇਆ........ ਪੜ੍ਹਨ ਯੋਗ
ਪੁਸਤਕਾਂ ਹਨ।
ਕੁਝ ਕੁ ਵੰਨਗੀਆਂ
1. ਹਵਾ ਰੁਕੇ ਤਾਂ
ਹੜ, ਪਾਣੀ ਰੁਕੇ ਤਾਂ ਛੱਪੜ, ਹਵਾ ਵਗੀ ਹੀ ਭਲੀ, ਤੇ ਪਾਣੀ
ਵਹਿੰਦੇ ਹੀ ਚੰਗੇ ਨੇ।
2. ਗ਼ਜ਼ਲ ਲੋਹੇ ਲੱਕੜ
ਪੱਥਰ ਦਾ ਘਰ। ਫਿਰ ਵੀ ਰਹਿੰਦਾ ਡਰਦਾ ਘਰ। ਨੀਤੋਂ ਮਾੜੇ
ਬੰਦੇ ਦਾ, ਭਰਿਆਂ ਵੀ ਨਹੀਂ ਭਰਦਾ ਘਰ। ਬੇ-ਵਿਸ਼ਵਾਸ਼ੀ,
ਬੇ-ਇਤਬਾਰੀ, ਦੋਹਾਂ ਹੱਥੋਂ ਮਰਦਾ ਘਰ। ਨਿੱਘ
ਵਿਹੂਣੇ ਬੰਦੇ ਜੋ, ਨਿੱਘੇ ਮੌਸਮ ਠਰਦਾ ਘਰ।
ਦਰਦ ਸਹੇ ਨਾ ਮਾਰੇ ਚੀਕ, ਕੀ ਕੁੱਝ ਨਹੀਂ ਇਹ ਜਰਦਾ ਘਰ।
3.
ਅਵਿਸ਼ਵਾਸ ਤੇਰੇ ਨਾਲ ਗੁਜ਼ਰ ਰਹੇ ਵਕਤ ਦਾ, ਮੈਂ ਕਤਰਾ ਕਤਰਾ
ਪੀ ਰਿਹਾਂ। ਇਹ ਅਮ੍ਰਿਤ ਹੈ ਕਿ ਜ਼ਹਿਰ......... .... ਕੁੱਝ
ਕਿਹਾ ਨਹੀਂ ਜਾ ਸਕਦਾ ਮੁਆਫ਼ ਕਰਨਾ। ਇਹ ਅਵਿਸ਼ਵਾਸ ਹੀ ਮੇਰਾ ਸਰਾਪ
ਹੈ। ਜੇ ਇਹੋ ਵਰ ਬਣ ਜਾਏ, ਤਾਂ ਮੈਂ ਜ਼ਹਿਰ ਪੀ ਕੇ ਵੀ
ਅੰਮ੍ਰਿਤ ਵੰਡ ਸਕਦਾ ਹਾਂ।
4. ਫਾਸਲੇ ਜਦੋਂ ਰੂਹਾਂ
ਹੋਣ ਰਾਜੀ ਜਿਸਮਾਂ ਦੇ ਫਾਸਲੇ ਹਾਰਦੇ ਬਾਜੀ । 5.
ਤੁਹਾਡੇ ਬਿਨਾਂ ਓ ਨਦੀਓ! ਮੇਰੀਓ ਭੈਣੋਂ,ਧੀਓ, ਮੁਹੱਬਤੇ।
ਦਰਿਆਓ! ਮੇਰੇ ਪੁੱਤਰੋ ਭਰਾਓ। ਨੀ ਘਟਾ ਕਾਲੀਏ ! ਮੇਰੇ ਘਰ
ਵਾਲੀਏ। ਨੀ ਹਵਾਏ। ਮੇਰੀਏ ਮਾਏ। ਜੰਗਲ ਬੇਲਿਓ। ਯਾਰ
ਅਲਬੇਲਿਓ। ਓ ਪਹਾੜੋ ! ਮੇਰੇ ਪਿੱਤਰੋ ਮੇਰੇ ਮਿੱਤਰੋ। ਬਰਫ਼
ਦੇ ਤੋਦਿਓ! ਮੇਰੇ ਦੋਹਤਿਓ। ਮੇਰੇ ਪੋਤਿਓ । ਓ ਚੰਨ ਤਾਰਿਓ !
ਮੇਰੇ ਪਿਆਰਿਓ। ਓ ਬਾਪੂ ਸੂਰਜਾ! ਮੇਰੀ ਊਰਜਾ। ...... ਜੇ
ਤੁਸੀਂ ਨਾ ਹੁੰਦੇ ਮੈਂ ਖਾਲੀ ਸੱਖਣਾ ਟੋਆ ਹੀ ਰਹਿਣਾ ਸੀ ਮੈਨੂੰ
ਸਮੁੰਦਰ
ਕਿਸ ਨੇ ਕਹਿਣਾ ਸੀ।
6. ਮਨ ਮਹਿਕ ਮੁਹੱਬਤ ਰੁਲ਼
ਖੁਲ ਜਾਂਦੇ ਉਰੇ ਪਰੇ ਲਾਵਾਂ ਫੇਰਿਆਂ ,ਚ ਜਿਸਮ, ਅਕਸਰ ਜੂਠੇ
ਝੂਠੇ। ( ਕਾਵਿ ਸੰਗ੍ਰਹਿ ਪੁਸਤਕ ਅਨੰਦੁ ਭਇਆ .. ਵਿੱਚੋਂ)
23/09/2022
ਹੁਣ
ਕੇਹਰ ਸ਼ਰੀਫ਼
ਹੁਣ - ਬਨੇਰੇ 'ਤੇ ਅੱਵਲ ਤਾਂ
ਕਾਂ ਬੋਲਦਾ ਹੀ ਨਹੀਂ ਭੁੱਲ-ਭੁਲੇਖੇ ਜੇ ਕਦੇ ਬੋਲੇ ਵੀ ਤਾਂ ਇਹ
ਜਰੂਰੀ ਨਹੀਂ ਕਿ ਕੋਈ ਭਾਗਾਂ ਭਰਿਆ ਸੱਜਣ ਹੀ ਆਵੇ ਥੱਕ-ਹਾਰ ਕੇ,
ਰੁਜ਼ਗਾਰ ਦਫਤਰੋਂ ਡਿਗਰੀਆਂ ਦਾ ਦਰਦਮਈ ਬੋਝ ਚੁੱਕੀ ਬੇਰੁਜ਼ਗਾਰ
ਪੁੱਤਰ ਵੀ ਘਰ ਮੁੜਦਾ ਹੈ। ਸਮਾਂ ਬਹੁਤ ਜ਼ਾਲਮ ਹੋ ਗਿਆ ਹੈ
ਤਿੱਖੀਆਂ ਸੂਲ਼ਾਂ ਵਰਗਾ, ਨਿਰਦਈ ਤੇ ਅਸਲੋਂ ਅਵਾਰਾ ਹੋਈ ਸਿਆਸਤ
ਡੈਣ ਬਣ ਗਈ ਹੈ, ਬੱਚੇ ਖਾਣੀ ਡੈਣ। ਨਿੱਤ ਹੀ ਬੇਦਰਦੀ ਨਾਲ ਖਾ ਰਹੀ ਹੈ
ਨਵੀਂ ਪੀੜੀ ਦੇ ਸੁਹਜ ਭਰੇ, ਰੰਗੀਨ ਸੁਪਨੇ ਉਗਲ਼ ਰਹੀ ਹੈ - ਅੰਨ੍ਹੀ
ਬੇਰੁਜ਼ਗਾਰੀ ਪਰ, ਸਿਆਸੀ ਰਾਸਧਾਰੀਆਂ ਨੇ ਭਗਤ ਸਿੰਘ
ਤੇ ਪਤਾ ਨਹੀਂ ਕਿਸ ਕਿਸ ਦਾ ਸਾਂਗ ਬਣਾ ਲਿਆ ਹੈ, ਚਤਰਾਈ ਨਾਲ
ਐਵੇਂ ਹੀ ਆਪਣਾ ਚਿੱਤ ਪ੍ਰਚਾਉਣ ਲਈ ਲੋਕਾਈ ਦੇ ਅੱਖੀਂ ਘੱਟਾ ਪਾਉਣ ਲਈ
ਭਗਤ ਸਿੰਘ ਦੀ ਸੋਚ ਨੂੰ ਚਿੜਾਉਣ ਲਈ । ਸੌੜੀ, ਲੋਭੀ ਸਿਆਸਤ ਦੇ
ਪਸਾਰ ਲਈ ਸ਼ਹੀਦ ਭਗਤ ਸਿੰਘ ਦਾ ਨਾਂ ਵਰਤਣਾ ਬੌਣੀ ਸੋਚ ਤੇ ਅਤਿ
ਘਿਨਾਉਣਾ ਕਰਮ ਹੈ ਸੱਚੇ-ਸੁੱਚੇ ਸੰਗਰਾਮ ਨੂੰ ਦਾਗੀ ਕਰਨਾ ਵੀ,
ਪਰਾਏ ਹਾਸਲਾਂ ਦਾ ਮੁੱਲ ਵੱਟਣ ਵਾਲਿਓ ਬੇਗਰਜ ਕੁਰਬਾਨੀਆਂ ਦਾ ਇਤਿਹਾਸ
ਸ਼ਾਨਾਮੱਤਾ ਹੀ ਰਹਿਣ ਦਿਓ,"ਮਿਹਰਬਾਨੋਂ" ਆਪਣਾ ਬੌਨਾ "ਕੱਦ"
ਵਾਧਾਉਣ ਖਾਤਰ ਇਨਕਲਾਬੀ ਵਿਰਸੇ ਨੂੰ ਲੀਕ ਨਾ ਲਾਉ। ਭਗਤ
ਸਿੰਘ ਦਾ ਇਨਕਲਾਬ ਤਾਂ ਹੇਠਲੀ ਉੱਤੇ ਕਰਨ ਵਾਲਾ ਕਰਮ ਹੈ
ਗਰੀਬ-ਗੁਰਬੇ ਤੇ ਮਿਹਨਤਕਸ਼ ਵਾਸਤੇ ਮਿਹਨਤ ਦਾ ਜਾਇਜ਼ ਮੁੱਲ ਲੈਣਾ ਹੈ
ਇੱਜਤ, ਅਣਖ, ਆਜ਼ਾਦੀ ਨਾਲ ਜੀਊਣਾ ਹੈ ਭਗਤ ਸਿੰਘ – ਬਹੁਤ ਸੋਚ, ਸਮਝ
ਕੇ ਇਨਕਲਾਬ-ਜ਼ਿੰਦਾਬਾਦ ਹੀ ਨਹੀਂ ਸੀ ਕਹਿੰਦਾ ਸਾਮਰਾਜ -
ਮੁਰਦਾਬਾਦ ਵੀ ਕਹਿੰਦਾ ਸੀ ਲੁੱਟ ਦਾ ਖਾਤਮਾ, ਬਰਾਬਰੀ ਦਾ ਸਮਾਜ
ਇਨਸਾਨ ਨੂੰ ਇਨਸਾਨ ਹੀ ਸਮਝਣਾ ਇਹੀ ਚਾਹੁੰਦਾ ਸੀ ਸੂਰਬੀਰ ਭਗਤ ਸਿੰਘ ।
ਨਿੱਘਰੀ ਸਿਆਸਤ ਦਾ ਚਲਣ ਅਜੀਬ ਹੈ ਹੁਣ ਤਾਂ ਗੱਦੀ 'ਤੇ ਬਹਿਣ
ਦੀ ਦੇਰ - ਕਿ ਬਾਹਰਲੀਆਂ ਵੱਡੀਆਂ ਕੰਪਨੀਆਂ ਨੂੰ ਉੱਚੀ ਉੱਚੀ
ਵਾਜਾਂ ਮਾਰੀਆਂ ਜਾਂਦੀਆ ਹਨ ਬਹੁਕੌਮੀਉਂ ! ਆਉ, ਸਾਡੇ ਵਿਹੜੇ ਪੈਰ ਪਾਉ
ਅਸੀਂ ਤੁਹਾਡੇ ਵਾਸਤੇ "ਸ਼ਗਨਾਂ" ਦਾ ਤੇਲ ਚੋਈਏ ਆਉ ਤੇ, ਸਾਨੂੰ
ਲੁੱਟਣ ਦਾ "ਕਸ਼ਟ" ਸਹਾਰੋ ਅਸੀਂ ਤੁਹਾਡੇ ਭਾਈਵਾਲ ਤੇ ਖ਼ੈਰ-ਖੁਆਹ
ਇਸ ਤਰ੍ਹਾਂ ਆਪਣੀ ਧੁਆਂਖੀ ਸੋਚ ਨਾਲ ਤੁਸੀਂ ਭਗਤ ਸਿੰਘ ਨੂੰ ਹੀਣਾ, ਨਾ
ਕਰੋ ਸੂਰਜ 'ਤੇ ਥੁੱਕਣ ਦਾ ਬੇਸ਼ਰਮ ਜਤਨ ਕਦੇ ਵੀ ਕਾਮਯਾਬ ਨਹੀਂ
ਹੋ ਸਕਣਾ । ਪਰ, ਸੁਣੋ - "ਲੋਕਤੰਤਰੀ ਰਹਿਬਰੋ", ਸੁਣੋਂ
ਲੁਟੇਰਿਆਂ ਦੀ ਦਲਾਲੀ ਕਰਨ ਵਾਲਿਉ ਇਹ ਹੋਣਾ ਕਦਾਚਿਤ ਸੰਭਵ ਨਹੀਂ
ਉਹ ਭਾਵੇਂ ਥੋੜ੍ਹੇ ਹੀ ਸਹੀ -- ਭਗਤ ਸਿੰਘ ਦੇ ਵਾਰਿਸ ਅਜੇ ਜੀਊਂਦੇ ਹਨ
ਉਹ ਲੜਨਗੇ, ਆਪਣੇ ਹੱਕਾਂ ਲਈ ਉਹ ਹਰ ਹਾਲ, ਹਰ ਸੂਰਤ ਭਿੜਨਗੇ ਜਬਰ,
ਜ਼ੁਲਮ ਦੀ ਕਾਲ਼ੀ ਹਨੇਰੀ ਨਾਲ ਜਿੱਤਣ ਜਾਂ ਨਾਂ ਜਿੱਤਣ, ਪਤਾ ਨਹੀਂ
ਉਹ ਸਾਹਸੀ ਨੇ - ਸਿਰੜੀ ਨੇ, ਸਿਦਕੀ ਨੇ ਹਾਰ ਨਹੀਂ ਮੰਨਣ ਲੱਗੇ - ਇਹ
ਪੱਕਾ ਪਤਾ ਹੈ, ਇਸ ਦਾ ਅਟੁੱਟ ਵਿਸ਼ਵਾਸ ਹੈ । ਭਗਤ ਸਿੰਘ ਦਾ
ਸੁਪਨਾ, ਹਮੇਸ਼ਾ ਹੀ ਸੰਘਰਸ਼ ਦੀ ਪ੍ਰੇਰਨਾ ਬਣਿਆਂ ਰਹੇਗਾ ਜਾਗਦਾ
ਰਹੇਗਾ, ਜਗਾਉਂਦਾ ਰਹੇਗਾ ਭਗਤ ਸਿੰਘ ਸੰਘਰਸ਼ 'ਚ ਹਮੇਸ਼ਾ ਕਹਿੰਦਾ
ਰਹੇਗਾ ਇਨਕਲਾਬ -ਜ਼ਿੰਦਾਬਾਦ, ਸਾਮਰਾਜ -ਮੁਰਦਾਬਾਦ । 04/06/2022
ਗਜ਼ਲ
ਇੰਦਰਜੀਤ ਗੁਗਨਾਨੀ
ਬੱਦਲ ਜਸ਼ਨ ਦੇ ਵਿਚ ਨੇ, ਕਿ ਮੌਸਮ ਸਾਫ ਕਰ
ਦਿਤਾ ਕੋਈ ਦੱਸੋ ਕਿ ਕਿੰਨੇ, ਸੁਪਨਿਆਂ ਨੂੰ ਰਾਖ ਕਰ ਦਿਤਾ
ਬੜਾ ਸਾਉ ਜਿਹਾ ਸੀ ਉਹ, ਸਮੇਂ ਦੇ ਹਾਣ ਦਾ ਵੀ ਸੀ ਕਿ ਇਕ ਬੇਮੌਸਮੀ
ਰੁੱਤ ਨੇ, ਉਹਨੂੰ ਬਦਨਾਮ ਕਰ ਦਿਤਾ
ਮੈਂ ਇਕ ਸੱਚ ਨੂੰ ਲੁਕੋ ਕੇ,
ਨਾਲ ਛਾਤੀ ਲਾ ਕੇ ਰਖਦਾ ਸਾਂ ਮੇਰੇ ਆਪਣੇ ਜਦੋਂ ਆਏ, ਉਨ੍ਹਾਂ ਨੇ ਆਮ
ਕਰ ਦਿਤਾ
ਕਿਤੇ ਹਨ੍ਹੇਰਿਆ ਦੇ ਵਿੱਚ, ਉਹ ਤਾਂ ਗੁੰਮ ਗਿਆ ਹੁੰਦਾ
ਉਹਦੇ ਦੁਸ਼ਮਣ ਜਦੋਂ ਆਏ, ਉਨ੍ਹਾਂ ਨੇ ਨਾਮ ਕਰ ਦਿੱਤਾ
ਜਿਨ੍ਹਾਂ
ਫੁੱਲਾਂ ਨੂੰ ਉਸਨੇ ਰੱਤ, ਆਪਣੇ ਜਿਗਰ ਦੀ ਦਿੱਤੀ ਉਨ੍ਹਾਂ ਦੇ ਕੰਡਿਆਂ
ਹੀ ਬਦਨ, ਉਸਦਾ ਲਾਲ ਕਰ ਦਿੱਤਾ 19/12/2021
ਪੁਸਤਕ ਦਾ ਨਾਂ: ਰੰਗ ਰੰਗ ਦੇ ਫੁੱਲ
ਲੇਖਕ: ਕੁਲਜੀਤ ਸਿੰਘ ,ਰੰਧਾਵਾ, ਪਤਾ:
ਪਿੰਡ ਤੇ ਡਾਕਖਾਨਾ ਬੱਬਰੀ ਜੀਵਣ ਵਾਲ ਤਹਿਸੀਲ:
ਜ਼ਿਲਾ ਗੁਰਦਾਸ ਪੁਰ ਫੋਨ ਨੰਬਰ:98553-54554
ਛਾਪਕ: ਕੌਟਾਂ ਪ੍ਰਿਟੰਗ ਪ੍ਰੈਸ ਗੁਰਦਾਸਪੁਰ
1. ਬਿਨ ਬੱਚਿਆਂ ਘਰ ਸੁੰਨਾ ਬਿਨ ਬੱਚਿਆਂ ਘਰ
ਸੁੰਨਾ,ਜਿਉਂ ਬੰਜਰਾਂ ਵਿੱਚ ਵੀਰਾਨਾ, ਰੌਣਕ ਨੰਨ੍ਹੇ ਮੁੰਨੇ ਫੁੱਲਾਂ
ਦੀ, ਸਦਾ ਖਿੜੀਆਂ ਰਹਿਣ ਗੁਲਜ਼ਾਰਾਂ। ਪੁੱਛੋ ਬੇ ਔਲਾਦ ਦਿਲ
ਤੋਂ,ਕਿਵੇਂ ਰੱਬ ਅੱਗੇ ਕਰੇ ਅਰਜ਼ੋਈ, ਜੇ ਪੁੱਤ ਨਹੀਂ ਤਾਂ ਦਾਤਿਆ,ਧੀ
ਹੀ ਪਾ ਦੇ ਮੇਰੀ ਝੋਲੀ, ਮਾਂ ਕਿਸ ਨਾਲ ਵੇ ਬਾਤਾਂ,ਤੇ ਕਿਸ ਨੂੰ
ਸੁਣਾਵੇ ਲੋਰੀ, ਮਾਂ ਬਾਝ ਨਾ ਅਖਵਾਵੇ,ਜੋੜਦੇ ਦੁਨੀਆ ਨਾਲ ਮੇਰੀ ਡੋਰੀ
ਕਈ ਪੁੱਤਾਂ ਵਾਲਿਆਂ ਨੂੰ,ਨਹੀਂ ਕਦਰ ਜੇ ਧੀਆਂ ਦੀ, ਧੀਆਂ ਤੋਂ ਬਗੈਰ
ਘਰਾਂ ਚ’ਕਿਵੇਂ ਰੌਣਕ ਆਵੇਗੀ ਜੀਆਂ ਦੀ, ਜੇ ਬੋਟ ਦੀ ਆਸ ਹੋਵੇ, ਤਾਂ
ਪੰਛੀ ਬਣਾਉਣ ਆਲ੍ਹਣਾ, ਤੀਲਾ ਤੀਲਾ ਬੁਣ ਕੇ,ਕਿਵੇ ਬਿਜੜਾ ਘਾਲਦਾ
ਘਾਲਣਾ। ਪੰਛੀਆਂ ਨੂੰ ਯਕੀਨ ਰੱਬ ਤੇ,ਤੇਰੀ ਮੱਤ ਨੂੰ ਬੰਦਿਆ ਕੀ ਹੋ
ਗਿਆ, ਕਿਵੇਂ ਕੁੱਖਾਂ ਉਜਾੜ ਕੇ, ਮਨੁੱਖਤਾ ਦੇ ਵਿਨਾਸ ਨੂੰ ਤੁਰ ਪਿਆ।
‘ਰੰਧਾਵਾ ਨਿਰ ਗੁਣ’ ਸਮਝ ਜਾ, ਕਿਤੇ ਨਾ ਹੋਵੇ ਦੇਰ, ਜੇ ਧੀਆਂ ਦੀ
ਜੋਤ ਨਾ ਜਗੀ, ਹੋ ਜਾਊ ਦੁਨੀਆ ਹਨ੍ਹੇਰ।
2. ਪੰਛੀ
ਉੱਡ ਜਾਣਾ ਬੱਤੀਆਂ ਨੇ ਤੇਤੀ ਨਹੀਂ ਹੋਣਾ, ਮਹੀਨਾ ਆ
ਜਾਊ ਹੋਰ, ਪੰਛੀ ਉੱਡ ਜਾਣਾ,ਪਿੰਜਰਾ ਤੋੜ। ਜੋ ਘੜਿਆ ਉਸ ਭੱਜਣਾ
ਹੈ, ਜੋ ਉੱਗਿਆ ਉਸ ਡਿਗਣਾ ਹੈ, ਰਹਿਣਾ ਸੱਚ ਨੇ ਨਵਾਂ ਨਕੋਰ,
ਪੰਛੀ ਉੱਡ ਜਾਣਾ........ ਇਹ ਮਾਲਕ ਨੇ ਖੇਡ ਰਚਾਈ, ਛੱਡ ਜਾਣਾ
ਜੱਗ ਅੱਗੇ ਦੀ ਸਾਰ ਨਾ ਕਾਈ, ਨਾਂਵੇਂ ਗੁਰੂ ਸਾਹਿਬ ਸਮਝਾਇਆ, ਝੂਠੇ
ਜੱਗ ਨਾਲ ਪ੍ਰੀਤ ਕਿਉਂ ਲਾਈ। ਇਸ ਦੀ ਉਸ ਨੂੰ ਸਮਝ ਆਵੇ, ਜੋ ਲਵੇ
ਸੱਚ ਨਾਲ ਮਨ ਜੋੜ। ਪੰਛੀ ਉੱਡ ਜਾਣਾ.......... ਆਪੋ ਆਪਣਾ
ਸਾਰੇ,ਵਾਜਾ ਵਜਾ ਗਏ, ਕੁੱਝ ਜੱਸ ਖੱਟ ਗਏ ਕੁਝ ਜੱਸ ਗਵਾ ਗਏ,
ਜਿਉਣਾ ਉਨ੍ਹਾਂ ਦਾ,ਜੋ ਇਤਹਾਸ ਰਚ ਗਏ ਨਵਾਂ ਹੋਰ, ਪੰਛੀ ਉੱਡ
ਜਾਣਾ............. ਗੁਰੂ ਜੀ ਨੇ ਸੱਚ ਫਰਮਾਇਆ,ਸਲੋਕਾਂ ਵਿੱਚ
ਸਮਝਾਇਆ, ਚਿੰਤਾ ਤਾ ਕੀ ਕੀਜੀਐ ਜੋ ਅਨਹੋਣੀ ਹੋਏ, ਇਹ ਮਾਰਗ ਸੰਸਾਰ
ਕੋ,ਨਾਨਕ ਥਿਰ ਨਹੀਂ ਕੋਇ, ਹੁਕਮ ਚ’ ਆਉਣਾ,ਹੁਕਮ ਚ’ ਜਾਣਾ,
ਰੰਧਾਵਾ ਇਹ ਹੈ ਸਰੀਰ ਦਾ ਮਰਨਾ, ਸਦਾ ਜਿਉਣਾ ਪੰਛੀ ਅੰਦਰ ਦਾ ਪੰਛੀ
ਚੋਰ, ਪੰਛੀ ਉੱਡ ਜਾਣਾ......................... 01/11/2021
ਇਹ
ਕੇਹੇ ਦਿਨ ਆਏ ਸ਼ਾਮ ਸਿੰਘ, ਅੰਗ ਸੰਗ ਇਹ ਭਲਾਂ
ਕੇਹੇ ਦਿਨ ਆਏ ,ਹਰ ਪਲ ਕਰਦਾ ਹਾਏ ਹਾਏ। ਰਾਹਾਂ ਉੱਤੇ ਸੱਥਰ
ਵਿਛਦੇ, ਰੂਹਾਂ ਨੂੰ ਵੀ ਧੁਰ ਤਕ ਕੰਬਾਏ। ਬੁੱਢਿਆਂ
ਸਾਹਵੇਂ ਗੱਭਰੂ ਮਰਦੇ, ਗੱਭਰੂਆਂ ਅੱਗੇ ਚਾਚੇ ਤਾਏ, ਮੌਤ ਨਾ
ਹੁਣ ਸਿਰਨਾਵੇਂ ਲੱਭੇ, ਚਾਣਚੱਕ ਸੜਕ ਤੇ ਆਏ। ਹੁਣ ਟਾਇਰ
ਦੇਹਾਂ ਤੇ ਚਾੜੇ, ਕਦੇ ਜੋ ਸਨ ਗਲ਼ਾਂ ਵਿੱਚ ਪਾਏ। ਮਰ ਗਈਆਂ ਦਿਨ
ਦੀਵੇ ਕਦਰਾਂ, ਕਾਰੇ ਬਣ ਗਏ ਕਾਲੇ ਸਾਏ। ਜ਼ਾਲਮਾਂ ਨੇ ਜੋ ਕਰੀ
ਤਬਾਹੀ, ਨਫਰਤ ਦੇ ਵਿਚ ਪਾਪ ਕਮਾਏ। ਚਿੱਟੇ ਦਿਨ ਕਾਰਾਂ ਦਾ
ਕਾਰਾ, ਪਰ ਕੋਈ ਨਾ ਸਾਹਵੇਂ ਆਏ। ਮੁਕਰ ਗਈ ਲੋਕਾਈ
ਸਾਰੀ, ਚੈਨਲਾਂ ਐਸੇ ਰੰਗ ਦਿਖਾਏ। ਸਦਾਚਾਰ ਤਾਂ ਹਓਕੇ
ਭਰਦਾ, ਤੁਰਿਆ ਜਾਂਦਾ ਸਚ ਮਰ ਜਾਏ। ਜ਼ੋਰਾਵਰ ਦਾ ਜ਼ੋਰ ਹੈ
ਚੱਲਦਾ, ਕੋਈ ਓਸ ਨੂੰ ਹੱਥ ਨਾ ਪਾਏ। ਕਿਧਰੇ ਨਾ ਸੁਣਵਾਈ ਕੋਈ,
ਸਿਆਸਤ ਐਸੇ ਰੰਗ ਵਟਾਏ । ਅਪਰਾਧੀਆਂ ਦੇ ਸਿਰ 'ਤੇ
ਸਾਈਂ, ਰਹਿ ਜਾਣਗੇ ਬਚੇ ਬਚਾਏ, ਮਨ ਵੀ ਪੁੱਛੇ ਦਿਲ ਵੀ ਪੁੱਛੇ,
ਕਾਤਲਾਂ ਨੂੰ ਇਹ ਨਿੱਤ ਬਚਾਏ। ਬਾਕੀ ਸਾਰੇ
ਬੇਬਸ ਜਾਪਣ ਇਕੋ ਬੰਦਾ ਰਾਜ ਚਲਾਏ,
ਲੋਕਤੰਤਰ ਦੇ ਦਾਅਵੇਦਾਰੋ, ਇਹ ਭਲਾਂ ਕੇਹੇ ਦਿਨ ਆਏ।
17/10/2021
ਲੋਕ
ਲਹਿਰ ਪੰਜਾਬੀ ਹਰਪ੍ਰੀਤ ਸਿੰਘ ਗਿੱਲ
ਗੁਰੂ ਨਾਨਕ ਤੇ
ਮਰਦਾਨੇ ਦੇ, ਨੂਰਾਨੀ ਸਾਜ਼ ਰਬਾਬੀ ਦਾ ਸਿਰੋਂ ਤਿਲਕਦਾ ਦਾ ਜਾ
ਰਿਹੈ, ਕਿਓਂ ਇਹ ਤਾਜ ਪੰਜਾਬੀ ਦਾ? ਪਹਿਲੀ ਨਵੰਬਰ ਛਿਆਹਠ
ਨੂੰ, ਪੰਜਾਬੀ ਸੂਬਾ ਬਣਿਆ ਸੀ ਇਹੋ ਸੋਚ ਕੇ ਲੜੇ ਸੀ ਕਿ,
ਹੋਵੇਗਾ ਰਾਜ ਪੰਜਾਬੀ ਦਾ ਪੰਜਾਬੀ ਸੂਬਾ ਲੈਣ ਵਾਲੇ ਵੀ,
ਖੋਰੇ ਕਿੱਧਰ ਤੁਰ ਗਏ ਨੇ ਜਿਨਾਂ-ਨੇ ਕਦੇ ਸਜਾਇਆ ਸੀ, ਖੂਬਸੂਰਤ
ਖ੍ਵਾਬ ਪੰਜਾਬੀ ਦਾ ਚੀਨ ਤੋਂ ਲੈਕੇ ਦਿੱਲੀ ਤੀਕਰ, ਜਿਸਨੂੰ
ਆਪਣਾ ਕਹਿੰਦੇ ਸਾਂ ਓਹ ਤਿੰਨ ਹਿੱਸਿਆਂ ਵਿੱਚ ਵੰਡ ਲਿਆ ਏ, ਮਹਾਂ
ਪੰਜਾਬ ਪੰਜਾਬੀ ਦਾ ਕੀ-ਲੋੜ ਪਈ ਸੀ ਵੰਡਣ ਦੀ, ਜੇ
ਬੇਇੱਜ਼ਤ ਹੀ ਕਰਨਾ ਸੀ ਜੇ ਕਰਨਾ ਸੀ ਅੱਜ ਕਰ ਦਿੱਤਾ ਹਾਲ ਬੇਹਾਲ
ਪੰਜਾਬੀ ਦਾ ਸਕੂਲਾਂ ਅੰਦਰ ਮਾਂ ਬੋਲੀ ਤੇ ਕਿਓਂ ਪਾਵੰਦੀ
ਲੱਗੀ ਹੈ ਕਿਓਂ ਪੰਜਾਬੀ ਬੋਲ ਨਹੀਂ ਸਕਦਾ ਸਾਡਾ ਬਾਲ ਪੰਜਾਬੀ ਦਾ?
ਸਭ ਤੋਂ ਓਪਰ ਲਿਖੀ ਨਾਂ ਜਾਵੇ, ਜੋ ਲੋਕਾਂ ਦੀ ਬੋਲੀ ਹੈ
ਤੀਜੇ ਥਾਂ ਤੇ ਪੰਹੁਚਣ ਪਿੱਛੇ, ਕੀ ਹੈ ਰਾਜ਼ ਪੰਜਾਬੀ ਦਾ?
ਜੋ ਭਾਸ਼ਾ ਰੁਜ਼ਗਾਰ ਨਾਂ ਦੇਵੇ, ਓਸ ਬਦਹਾਲ ਤਾਂ ਹੋਣਾਈ ਹੈ ਕਿਓਂ
ਅਨਗੌਲਾ ਕਰ ਛੱਡਿਆ ਹੈ ਸਭ ਰੁਜ਼ਗਾਰ ਪੰਜਾਬੀ ਦਾ? ਸਰਕਾਰੀ
ਕਾਮੇ ਤੇ ਅਫਸਰ ਵੀ, ਕਿਓਂ ਪੰਜਾਬੀ ਲਿਖਦੇ ਨਹੀਂ ਪੰਜਾਬੀ ਵਿੱਚ
ਵੀ ਪੁੱਛੋ ਜੇ, ਦਿੰਦੇ ਨਹੀਂ ਜਵਾਬ ਪੰਜਾਬੀ ਦਾ ਪੰਜਾਬੀ
ਸੂਬਾ ਲੈਣ ਵਾਲੇ ਕੁਝ ਕੁਰਸੀਆਂ ਮੱਲ ਕੇ ਬਹਿ ਗਏ ਨੇ ਗ਼ੈਰਤ ਵਿਕ
ਗਈ ਸ਼ਰੇਆਮ, ਛੁੱਟਦਾ ਨਹੀਂ ਮੋਹ ਨਵਾਬੀ ਦਾ ਕੀ ਮਾਪੇ ਵੀ
ਮਜ਼ਬੂਰ ਨੇ, ਜਾਂ ਫੇਰ ਸ਼ਾਨ ਦੀ ਖਾਤੱਰ ਕਰਦੇ ਨੇ ਗੁੱਡ
ਮੌਰਨਿੰਗ ਹਮਕੋ ਤੁਮਕੋ, ਕਰਦੇ ਨਾਸ ਪੰਜਾਬੀ ਦਾ ਮਾਪਿਆਂ
ਦੀ ਅਣਗਹਿਲੀ ਕਰਕੇ, ਲੋਕ ਲਹਿਰ ਕੋਈ ਬਣਦੀ ਨਹੀਂ ਇਸ ਪੀੜ੍ਹੀ
ਨੂੰ ਮਾਫ਼ ਨਹੀਂ ਕਰਨਾ, ਲੱਗਣਾ ਦੋਸ਼ ਖ਼ਰਾਬੀ ਦਾ ਏੱਨੀ ਵੀ
ਢੇਰੀ ਨਾਂ ਢਾਵੋ, ਅਣਖੀ ਲੋਕੋ ਜਾਗੋ ਹੁਣ ਜੇ ਨਾਂ ਜਾਗੇ ਮਿਟ
ਜਾਣੈ, ਅਦਬੀ ਇਤਿਹਾਸ ਪੰਜਾਬੀ ਦਾ ਪ੍ਰੀਤ ਨੂੰ ਹੈ ਇਕ ਆਸ
ਕਿ ਸਾਡਾ, ਗੱਭਰੂ ਕੋਈ ਉੱਭਰੇਗਾ ਸਾਰਾ ਕਰਜ਼ਾ ਲ੍ਹਾਵੇਗਾ,
ਮੇਰੀ ਮਾਂ ਬੋਲੀ ਪੰਜਾਬੀ ਦਾ 13/09/2021
|
ਪੁਸਤਕ ਦਾ ਨਾਂ- ਵਿਅੰਗ ਦੋਹੜੇ ਲੇਖਕ-
ਤਾਰਾ ਸਿੰਘ ,ਖੋਜੇ ਪੁਰੀ’ ਪਤਾ-ਪਿੰਡ ਰਣਜੀਤ
ਬਾਗ, ਤਹਿਸੀ; ਜ਼ਿਲਾ ਗੁਰਦਾਸਪੁਰ. ਮੋਬਾਈਲ-9814470136 ਪ੍ਰਸਤੁਤ ਕਰਤਾ: ਰਵੇਲ ਸਿੰਘ ਇਟਲੀ
1.
ਮੁੰਡਾ ਨਿਰਾ ਪਾਸੇ ਦਾ ਸੋਨਾ, ਕੁੜੀ ਪਰੀ ਦੀ ਜਾਈ। ਸਿਫਤਾਂ
ਦੇ ਪੁਲ਼ ਬੰਨ੍ਹ ਵਿਚੋਲੇ, ਜੋੜੀ ਇੱਕ ਰਲਾਈ। ਲਾਂਵਾਂ ਫੇਰੇ ਹੋਣ
ਲੱਗੇ ਤਾਂ, ਗੱਲ ਸਾਮ੍ਹਣੇ ਆਈ। ਕੰਨਿਆਂ ਸੀ ਬੱਸ ਭੈਣ ਮੱਝ ਦੀ,
ਵਰ ਤਿਲੀਅਰ ਦਾ ਭਾਈ।
2. ਧਰਤੀ ਦੇ ਇਸ ਗੋਲੇ ਉੱਪਰ,
ਜਿੱਧਰ ਝਾਤੀ ਪਾਈ, ਭੀੜ ਭੜੱਕੇ ਗਲੀ,ਬਾਜ਼ਾਰੀਂ, ਬੇਹੱਦ ਆਵਾ ਜਾਈ।
ਭੁੱਖ ਕੰਗਾਲੀ ਨੇ ਇਸ ਜੱਗ ਤੇ, ਲੋਕੋ ਹੱਦ ਮੁਕਾਈ। ਦਾਤਾ ਉੱਪਰੋਂ
ਲਾਊ ਬ੍ਰੇਕਾਂ, ਸਾਡੀ ਸੁਣੇ ਦੁਹਾਈ। ਪ੍ਰਸਤੁਤ ਕਰਤਾ-ਰਵੇਲ ਸਿੰਘ,
ਇਟਲੀ, ਹੁਣ ਪੰਜਾਬ 08/08/2020
ਪੁਸਤਕ ਦਾ ਨਾਂ – ‘ਅਧੂਰਾ ਸਫਰ’(ਕਾਵਿ ਸੰਗ੍ਰਹਿ)
ਲੇਖਕ ਦਾ ਨਾਂ---ਬਿੰਦਰ ਕੋਲੀਆਂ ਵਾਲ
ਪਤਾ— ਬਿੰਦਰ ਕੋਲੀਆਂ ਵਾਲ( ਹਰਜਿੰਦਰ ਸਿੰਘ ਢੋਟ), Vecenza,
Italy ਫੋਨ ਨੰਬਰ: 00393279435236 ਈ ਮੇਲ:
binderkoliavala@ymail.com
ਸਿਵੇ ਅੱਜ ਦੂਰੋਂ ਬਲਦੀ ਵੇਖੀ
ਮੈਂ ਇੱਕ ਲਾਟ ਸਿਵੇ ਵਿੱਚ। ਖਤਮ ਹੋ ਗਈ ਲੰਮੀ ਸੀ ਜੋ ਆਣ ਵਾਟ ਸਿਵੇ
ਵਿੱਚ। ਇੱਥੇ ਸੱਭ ਇੱਕਠੇ ਬੈਠੇ ਜਾਤਾਂ ਦਾ ਹੈ ਭਰਮ ਕੋਈ ਨਾ,
ਪੰਡਤ ਮੁੱਲਾਂ ਤੇ ਕੋਈ ਬੈਠਾ,ਸੀ ਜਾਟ ਸਿਵੇ ਵਿੱਚ। ਇੱਥੇ ਆ
ਮਖਮਲੀ ਬਿਸਤਰ,ਸਭ ਦੇ ਮਨੋਂ ਵਿਸਰੇ ਹੋਏ, ਤੇ ਨਾ ਹੀ ਵਿਛਾਇਆ ਸੀ ਕੋਈ
ਟਾਟ ਸਿਵੇ ਵਿੱਚ। ਹੁਣ ਹਰ ਇਕ ਦੇ ਚਿਹਰੇ ਤੇ ਕਿਉਂ ਛਾਈ ਉਦਾਸੀ,
ਇਉਂ ਜਾਪੇ ਜਿਉਂ ਲੱਗਾ ਹੋਵੇ, ਛਾਟ ਸਿਵੇ ਵਿੱਚ। ਦੇਖ ਸਭ ਰੋਵਣ ਤੇ ਸਭ
ਦੇ ਨੈਣਾਂ ਵਿੱਚ ਭਰੇ ਹੰਝੂ, ਕੋਈ ਗਲ਼ ਲੱਗੇ ਰੋਵੇ, ਨਾ ਸੀ ਪੈਂਦੀਂ
ਕੋਈ ਡਾਟ ਸਿਵੇ ਵਿੱਚ। ਅਸੀਂ ਲੁੱਟੇ ਗਏ, ਤੇਰੇ ਬਿਨਾਂ ਹੁਣ ਕੌਣ ਜੱਗ
ਤੇ, ਇੱਕੋ ਹੀ ਚੱਲ ਰਿਹਾ ਸੀ,ਬਸ ਇਹ ਰਾਟ੍ਹ ਸਿਵੇ ਵਿੱਚ। ਇੱਕ
ਦੂਜੇ ਦੇ ਦੁਖ ਰਹੇ ਸੀ ਕਿਵੇਂ ਬਾਟ ਸਿਵੇ ਵਿੱਚ। ਬਲ਼ਦੀਆਂ ਲੱਕੜਾਂ ਲਾਟ
ਅੰਬਰ ਤਕ ਜਾਏ ‘ਬਿੰਦਰਾ’, ਅਰਥੀ ਤੇਰੀ ਨਾਲ ਪੂਰੀ ਹੋ ਗਈ ਜੋ ਸੀ ਘਾਟ
ਸਿਵੇ ਵਿੱਚ।
ਗੁਬਾਰੇ ਨੂੰ ਜ਼ਿੰਦਗੀ
ਗੁਬਾਰੇ ਨੂੰ ਜ਼ਿੰਦਗੀ ਦੇਣ ਤੋਂ ਪਹਿਲਾਂ, ਆਪਣੇ ਸਾਹ ਉਹਦੇ ਵਿੱਚ ਭਰਦਾ
ਹਾਂ ਮੈਂ। ਮਰਨਾ ਤਾਂ ਇਕ ਦਿਨ ਸਭ ਨੇ ਹੁੰਦਾ, ਪਰ ਸ਼ਾਮ ਢਲ਼ੀ ਤੇ
ਮੈਂ ਨਿੱਤ ਮਰਦਾ ਹਾਂ ਮੈਂ, ਮੌਤ ਤੋਂ ਬਿਨਾਂ ਕਹਿਣ ਵਿਛੋੜਾ ਜਗ ਤੇ,
ਫਿਰ ਵੀ ਹਸ ਹਸ ਵਿਛੋੜਾ ਜਰਦਾ ਹਾਂ ਮੈਂ। ਗੈਰਾਂ ਤੋਂ ਸਦਾ ਮੈਂ
ਜਿੱਤਦਤ ਆਇਆ, ਪਰ ਆਪਣਿਆਂ ਤੋਂ ਹਰ ਪਲ਼ ਜਰਦਾ ਹਾਂ ਮੈਂ। ਨੈਣਾਂ ਦੇ
ਸਾਗਰ ਵਿੱਚ ਕਈ ਡੁਬਦੇ ਦੇਖੇ, ਪਰ ਅੱਗ ਦੇ ਦਰਿਯਾ ਵਿੱਚ ਤਰਦਾ ਹਾਂ
ਮੈਂ। ਬੇਸ਼ਕ ਜੁਦਾ ਹੋਇਆ ਹੁਣ ਮੁਦਤ ਹੋ ਗਈ, ਪਰ ਅੱਜ ਵੀ ਰੋ ਰੋ
ਚੇਤੇ ਕਰਦਾ ਹਾਂ ਮੈਂ। ਆਈ ਹਵਾ ਤੇ ਉਹ ਅੰਬਰੀਂ ਉਡ ਗਿਆ, ਸਾਹ ਰੁਕ
ਨਾ ਜਾਵੇ ਹੁਣ ਡਰਦਾ ਹਾਂ ਮੈਂ। ਮਿਲੇ ਸਜਨ ਤੇ ਮਤਲਬ ਕੱਢ ਕੇ ਤੁਰ ਗਏ,
ਇਹਨਾਂ ਹੀ ਸੋਚਾਂ ਵਿੱਚ ਹੁਣ ਖਰਦਾ ਹਾਂ ਮੈਂ। ਆਈ ਖੁਸ਼ੀ ਤੇ ਉਹ ਗੰਮ
ਦੇ ਕੇ ਮੁੜ ਗਈ, ਮੌਤ ਜ਼ਿੰਦਗੀ ਵਿਚਾਲੇ ਇੱਕ ਪਰਦਾ ਹਾਂ ਮੈਂ।
ਜਿੰਨੀ ਲੰਘ ਗਈ ‘ਬਿੰਦਰ’ ਚੰਗੀ ਲੰਘ ਗਈ, ਸ਼ੁਕਰ ,ਚ ਰੱਬ ਨੂੰ ਸਜਦਾ
ਕਰਦਾ ਹਾਂ ਮੈਂ। ਪ੍ਰਸਤੁਤ ਕਰਤਾ – ਰਵੇਲ
ਸਿੰਘ ਇਟਲੀ
ਪੁਸਤਕਦਾ ਨਾਂ: ਦੀਵਾਨਗੀ ਦੇ ਰੰਗ ( ਕਾਵਿ ਸੰਗ੍ਰਿਹ)
ਲੇਖਕ: ਸੁਭਾਸ਼ ਦੀਵਾਨਾ 311/13 ਗੋਪਾਲ ਨਗਰ
ਗੁਰਦਾਸਪੁਰ (ਪੰਜਾਬ) ਮੋਬਾਈਲ ਨ.988829666
ਸੋਚ ਨੂੰ ਅਧਰੰਗ ਸੋਚ ਨੂੰ
ਅਧਰੰਗ ਹੁੰਦਾ ਜਾ ਰਿਹੈ। ਮੋਹ ਪਰਸਪਰ ਭੰਗ ਹੁੰਦਾ ਜਾ ਰਿਹੈ।
ਮੋਤੀਏ ਦੀ ਮਾਰ ਹੇਠਾਂ ‘ਨਜ਼ਰ’ ਦਾ, ਦਾਇਰਾ ਕਿੰਜ ਤੰਗ ਹੁੰਦਾ ਜਾ
ਰਿਹੈ। ਫਾਹਸ਼ੀਵਾਦੀ ਫਰਕੂ ਜ਼ਹਿਰੀ ਨਾਗ ਦਾ, ਹੋਰ ਤਿੱਖਾ ਡੰਗ ਹੁੰਦਾ
ਜਾ ਰਿਹੈ। ਪਹਿਲਾਂ ਹੀ ਸੀ ਜ਼ਰਦ ਚਿਹਰਾ ਕਿਰਤ ਦਾ, ਹੋਰ ਉਹ ਬਦਰੰਗ
ਹੁੰਦਾ ਜਾ ਰਿਹੈ। ਜਸ਼ਨ ਮਾਤਮ ਦਾ,ਮਨਾਉਂਦੇ ਹਾਂ ਅਸੀਂ, ਜੱਗੋਂ-
ਬਾਹਰਾ ਢੰਗ ਹੁੰਦਾ ਜਾ ਰਿਹੈ। ਝੂਠ ਤੇ ਨਾਟਕ ਅਜੋਕੇ ਦੌਰ ਦਾ,
ਲਾਜ਼ਮੀ ਇਕ ਅੰਗ ਹੁੰਦਾ ਜਾ ਰਿਹੈ। ਆਦਮੀ ਇਖਲਾਕ ਤੇ ਕਿਰਦਾਰ ਤੋਂ,
ਹੋਰ ਜ਼ਿਆਦਾ ਨੰਗ ਹੁੰਦਾ ਜਾ ਰਿਹੈ।
ਕੂੜ ਕੂੜ ਰਾਜਾ,ਕੂਰ ਪਰਜਾ,ਕੂੜ ਹੀ ਪਰਚਾਰ ਹੈ। ਵਿੱਚ
ਹਵਾਵਾਂ ਵਿਚ ਫਿਜ਼ਾਵਾਂ ਕੂੜ ਦਾ ਪ੍ਰਸਾਰ ਹੈ। ਕੂੜ ਦੇ ਪਰਚਮ
ਲਹਿਰਾਉਂਦੇ,ਪਏ ਨੇ ਹਰ ਮੋੜ ਤੇ, ਕੂੜ ਕਹਿਣਾ ਕੂੜ ਸੁਣਨਾ,ਬਣ ਚੁਕਾ
ਵਿਉਹਾਰ ਹੈ। ਵੇਖ ਲਉ ਚੈਨਲ ਬਦਲ ਕੇ,ਕੂੜ ਦਾ ਹੈ ਕੀਰਤਨ, ਜੋ
ਇਲਾਹੀ ਝੂਠ ਬੋਲੇ,ਵੱਡਾ ਉਹ ਫਨਕਾਰ ਹੈ। ਮਿਲ ਚੁਕਾ ਹੈ ਜੁਮਲਿਆ
ਵਿਚ,ਸਿਹਤ ਸਿਖਿਆ, ਰੋਜ਼ਗਾਰ, ਬੋਲੀਏ ਜੇ ਕੂੜ ਤਾਂ, ਹਰ ਸ਼ੈਅ ਦੀ ਹੀ
ਭਰਮਾਰ ਹੈ, ਸਿਰ ਕਲਮ ਕਰਵਾਉਣਾ ਚਾਹੋ,ਬੋਲ ਕੇ ਕਿਉਂ ਸੱਚ ਤੁਸੀਂ,
ਧਰਮ ਮਜ਼ਹਬ ਕੂੜ ਹੀ ਹੈ,ਇਸ ਦੀ ਵੀ ਜੈ ਜੈ ਕਾਰ ਹੈ। ਜ਼ਿਕਰ ਹੈ ਸ਼ਮਸ਼ਾਨ
ਦਾ ਜਾਂ ,ਫਿਰ ਕਬਰਸਤਾਨ ਦਾ, ਜਿਉਂਦੇ ਨੂੰ ਨਫਰਤ ਹਾਂ ਕਰਦੇ,ਮੋਇਆਂ ਦਾ
ਸਤਿਕਾਰ ਹੈ। ਨੋਟਾਂ ਦੇ ਅੰਬਾਰ ਓਧਰ,ਏਸ ਪਾਟੇ ਵੋਟ ਨੇ, ਵਿਚ-
ਵਿਚਾਲੇ ਕੂੜ ਏਜੰਟਾਂ ਦਾ ਕਾਰੋਬਾਰ ਹੈ। 31/01/2019
ਪ੍ਰਸਤੁਤ ਕਰਤਾ- ਰਵੇਲ ਸਿੰਘ ਇਟਲੀ
ਪੁਸਤਕ ਕਾਵਿ ਸੰਗ੍ਰਿਹ “ ਖ਼ਾਮੋਸ਼ੀ ਦਾ
ਤਰਜੁਮਾ” ਲੇਖਕਾ ਬਲਜੀਤ ਸੈਣੀ
ਪਿੰਡ ਚਨੌਰ ਤਹਿਸੀਲ ਮੁਕੇਰੀਆ,ਜ਼ਿਲਾ ਹੁਸ਼ਿਆਰ ਪੁਰ
(ਪੰਜਾਬ) ਫੋਨ ਨੰਬਰ 98157 79323
=6280309758
ਸਾਰੀ ਉਮਰ ਕਦੇ ਨਾ ਅਪਨੇ ਰਾਹਾਂ ਵਿਚ ਉਜਾਲੇ
ਵੇਖੇ। ਰਾਤਾਂ ਦੀ ਕੀ ਗੱਲ ਸੁਣਾਵਾਂ, ਦਿਨ ਵੀ ਕਾਲੇ- ਕਾਲੇ ਵੇਖੇ।
ਜੀ ਕਰਦਾ ਮੇਰੇ ਘਰ ਆ ਕੇ,ਠੰਡੀ ਛਾਂ ਦਾ ਟੁਕੜਾ ਕੋਈ, ਧੁੱਪਾਂ ਦੀ
ਬਖਸ਼ਸ਼ ਨੇ ਜਿਹੜੇ, ਪੈਰਾਂ ਦੇ ਵਿਚ ਛਾਲੇ ਵੇਖੇ।
ਅਕਸ ਤੇਰਾ ਸੰਭਾਲ
ਨਾ ਹੋਵੇ,ਖਾਲੀ ਦਿਲ ਦੇ ਸ਼ੀਸ਼ੇ ਕੋਲੋਂ, ਉਂਜ ਪੀੜਾਂ ਦੇ ਕੱਠੇ
ਲਸ਼ਕਰ,ਦਿਲ ਅੰਦਰ ਸੰਭਾਲੇ ਵੇਖੇ।
ਚਾਨਣ ਲਈ ਇਕ ਚਿਣਗ ਲਈ ਖੁਦ ਤਾਂ
ਭਟਕੇ ਹਾਂ ਸਾਰੀ ਉਮਰਾ, ਉਸ ਦੇ ਨ੍ਹੇਰੇ ਰਾਹਾਂ ਵਿਚ,ਪਰ ਕਿੰਨੇ ਦੀਵੇ
ਬਾਲੇ ਵੇਖੇ।
ਮੈਥੋਂ ਹੁਣ ਪਹਿਚਾਣ ਨਾ ਹੋਵੇ,ਅਪਨਾ ਕੌਣ ਬੇਗਾਨਾ
ਕਿਹੜਾ, ਅੱਜ-ਕੱਲ ਪਹਿਣ ਮਖੌਟੇ ਲੋਕੀਂ ਫਿਰਦੇ ਆਲੇ,ਦੁਆਲੇ ਵੇਖੇ।
ਕੱਲਿਆਂ ਜਦ ਵੀ ਬਹਿਕੇ ਕਿਧਰੇ ਅਪਨੇ ਅੰਦਰ ਝਾਤੀ ਮਾਰੀ, ਸੋਚਾਂ
ਦੀ ਸੁਨਸਾਨ ਹਵੇਲੀ ਅੰਦਰ ਲਟਕੇ ਜਾਲ਼ੇ ਵੇਖੇ।
ਇਸ ਤੋਂ ਇਹ ਮਤਲਬ
ਨਾ ਲੈ ਕਿ,ਬਣ ਹੋਇਆ ਸੁਕਰਾਤ ਨਾ ਮੈਥੋਂ, ਮੇਰੇ ਹੱਥਾਂ ਵਿਚ ਨਹੀਂ ਤੂੰ
ਜੇਕਰ ਜ਼ਹਿਰ ਪਿਆਲੇ ਵੇਖੇ।
ਜਦ ਕਿਤੇ ਕੋਈ ਹਾਦਸਾ ਮਿਲਦੈ। ਯਾਦ
ਤੇਰੀ ਦਾ ਆਸਰਾ ਮਿਲਦੈ।
ਜਦ ਵੀ ਵੇਖਾਂ ਮੈਂ ਖ਼ਾਬ ਬਾਰਸ਼ ਦਾ,
ਪਾਣੀ ਨੈਣਾਂ ਵਿਚ ਛਲਕਦਾ ਮਿਲਦੈ।
ਹੋ ਗਈ ਰੂਹ ਵੀ ਜੀਣ ਤੋਂ
ਮੁਨਕਰ, ਤਨ ਵੀ ਮੁਕਤੀ ਹੀ ਭਾਲਦਾ ਮਿਲਦੈ।
ਝੂਠ ਦਾ ਪਰਦਾ
ਫੋਲਦਾ ਰਹਿੰਦਾ, ਮੈਨੂੰ ਇਕ ਸ਼ਖ਼ਸ, ਸਿਰ ਫਿਰਾ ਮਿਲਦੈ।
ਖੌਰੇ
ਕੀ ਖੋ ਗਿਆ ਉਸਦਾ ਜੋ, ਖ਼ਾਕ ਸਿਵਿਆਂ ਦੀ ਛਾਣਦਾ ਮਿਲਦੈ।
ਕੁਝ
ਨਾ ਲੱਭਿਆ,ਜਹਾਨ ਤੋਂ,ਹੁਣ ਤਾਂ, ਖ਼ੁਦ ਤੋਂ ਆਪਾ ਵੀ ਲਾਪਤਾ ਮਿਲਦੈ।
15/01/2019
ਪੁਸਤਕ ਦਾ ਨਾਂ .... ਕਾਵਿ ਸੰਗ੍ਰਹਿ “ਐ
ਹਵਾ” ਲੇਖਕਾ........ ਬਲਵੀਰ ਕੌਰ ਢਿੱਲੋਂ
ਪਤਾ ... b,c ਕੈਨੇਡਾ Email.... bdh@gmail
.com
ਰੱਜੇ ਹੋਏ ਦਰਖਤ
ਇਹ ਦਰਖਤ , ਰੱਜਿਆ ਹੋਇਆ ਦਰਖਤ। ਮੈਨੂੰ ਆਪੇ ਤੋਂ ਦੂਰ, ਮੇਰੇ
ਪੁਰਖਿਆਂ ਤੱਕ ਲੈ ਆਇਆ ਹੈ, ਪੁਰਖੇ ਮਿੱਟੀ ਰੰਗੇ, ਹਰੀ ਭਾਅ ਮਾਰਦੇ
ਉਹਨਾਂ ਦੇ ਕੁੜਤੇ, ਸੂਫੀ ਸੰਤ ਦੇ ਬਾਲਕੇ, ਉਹ ਖੇਤਾਂ ਵਿਚ ਜਨਮ
ਲੈਂਦੇ ਹਨ, ਮਿੱਟੀ ਨਾਲ ਮਿੱਟੀ ਹੁੰਦੇ ਹਨ, ਸੱਪਾਂ ਦੀਆਂ ਸਿਰੀਆਂ
ਮਿੱਧਦੇ, ਮੈਂ ਮਲਟੀ ਨੈਸ਼ਨਲ ਕੰਪਨੀ ਦੀ ਛਾਂ। ਆਪਣੇ ਸਿਰ ਉੱਤੇ
ਵਲ੍ਹੇਟੀ, ਫਿਰ ਰਹੀ ਹਾਂ, ਪਰਛਾਵਿਆਂ ਦੇ ਪਿੱਛੇ ਕਮਲਿਆਂ ਵਾਂਗ।
ਮੈਨੂੰ ਪੁਰਖਿਆਂ ਦਾ ਲਿਬਾਸ, ਰਾਸ ਨਹੀਂ ਆਇਆ। ਸਮੇਂ ਦਾ ਗੇੜ ਕਹੋ
ਜਾਂ ਪੈਰਾਂ ਦੀ ਭਟਕਣਾ, ਇਹ ਰੱਜਿਆ ਦਰਖਤ, ਮੈਨੂੰ ਖਿੱਚ ਕੇ
ਪਿਛਾਂਹ ਲੈ ਗਿਆ ਹੈ, ਖੇਤਾਂ ਵਿੱਚ, ਭਰੇ ਪੀਤੇ ਦਰਖਤਾਂ ਨਾਲ
ਗੱਲਾਂ ਕਰਨ ਲੱਗੀ ਮੈਂ, ਇਹ ਉਲਾਂਭੇ ਦਿੰਦੇ ਨੇ, ਮੇਰੀ
ਭੁੱਖ, ਤਾਹਨੇ ਲਗਦੇ ਨੇ,ਇਹਨਾਂ ਦੇ ਬੋਲ, ਪਰ ਇਹ ਤਾਂ ਪਿਆਰ ਹੈ
ਉਨ੍ਹਾਂ ਦਾ, ਚਿਤਾਰਣਾ ਜਗਾਉਣਾ ਹੀ ਤਾਂ ਹੁੰਦੈ।
ਕੈਬਿਨਟ ਦੀਆਂ ਫਾਈਲਾਂ ਮੇਰੇ
ਦਫਤਰ ਵਿਚਲੀਆਂ ਫਾਈਲਾਂ, ਲੋਹੇ ਦੀ ਕੈਬਿਨਟ ਵਿਚ, ਪਈਆਂ ਗੁੰਗੀਆਂ
ਫਾਈਲਾਂ, ਇਹਨਾਂ ਦਾ ਵੀ ਕੀ ਹਾਲ, ਜਿਵੇਂ ਆਵਾਗਵਣ ਜਿਵੇਂ,
ਚੱਕਰ ਕੱਟ ਰਹੀਆਂ ਹੋਣ। ਬਸ ਇੰਜ ਹੀ ਇੱਕ ਕੈਬਿਨਟ ਤੋਂ, ਦੂਜੀ
ਕੈਬਿਨਟ ਵਿੱਚ ਤਬਦੀਲ, ਹੁੰਦੀਆਂ ਰਹਿੰਦੀਆਂ ਨੇ ਇਹ, ਕਈ ਵਾਰ
ਸੋਚਦੀ ਹਾਂ, ਕੀ ਹੈ ਇਹਨਾਂ ਦੀ ਜ਼ਿੰਦਗੀ, ਕੀ ਇਹਨਾਂ ਦਾ ਦਮ ਨਹੀਂ
ਘੁੱਟਦਾ, ਇਹਨਾਂ ਨੂੰ ਨਾ ਕੋਈ ਖਾਣ ਪੀਣ ਦਾ ਫਿਕਰ, ਨਾ ਕੋਈ ਜੀਣ
ਮਰਣ, ਕੀ ਇਹ ਸੱਭ ਤੋਂ ਉੱਪਰ ਹਨ, ਜਾਂ ਫਿਰ ਬਹੁਤ ਮਹਾਨ, ਕਿਸ
ਦੁਨੀਆਂ ਵਿੱਚ ਰਹਿੰਦੀਆਂ ਨੇ ਇਹ, ਇਹਨਾਂ ਨੂੰ ਕਿਸੇ ਨਾਲ ਕੋਈ ਸ਼ਿਕਵਾ
ਨਹੀਂ ਹੈ, ਆਪਣੇ ਆਪ ਵਿੱਚ ਹੀ ਜੀਅ ਰਹੀਆਂ ਨੇ ਇਹ, ਕੀ ਇਹ ਬਹੁਤ
ਹੀ ਕੀਮਤੀ ਹਨ ,ਜਾਂ ਫਿਰ! ਕੋਈ ਜਨਮ ਜਨਮਾਂਤਰਾਂ ਦੀ ਕੈਦ ਕੱਟ ਰਹੀਆਂ
ਨੇ ਇਹ, ਮੇਰੇ ਦਫਤਰ ਦੀਆਂ ਫਾਈਲਾਂ। 29/08/2018
ਪੁਸਤਕ= ਸ਼ਬਦਾਂ ਦੀ ਢਾਲ (ਕਾਵਿ ਸੰਗ੍ਰਹਿ) ਲੇਖਕ = ਦਲਜਿੰਦਰ ਰਹਿਲ
ਫੋਨ .+393272244388 ਈ
ਮੇਲ.dal.rahel@gmail.com
ਕਬਰ ਸੌਂ ਰਹੀ ਸਾਂ ਮੈਂ ਗੂੜ੍ਹੀ ਨੀਂਦੇ, ਸੁਪਨਿਆਂ ਦੇ
ਵਿੱਚ ਖੋਈ। ਗਰਬ ਗੋਦ ਵਿੱਚ ਝੂਟੇ ਲੈਂਦੀ, ਅਜੇ ਨਾ ਪੈਦਾ ਹੋਈ।
ਪਤਾ ਨਹੀਂ ਇਹ ਸੁਪਨੇ ਕਿੱਧਰੋਂ, ਘੋੜੇ ਚੜ੍ਹ ਚੜ੍ਹ ਆਉਂਦੇ।
ਨਿੱਕੀਆਂ ਨਿੱਕੀਆਂ ਬੁਲੀਆਂ ਤਾਂਈਂ, ਹੱਸਣਾ ਪਏ ਸਿਖਾਂਉਂਦੇ। ਮੈਂ
ਜਿੱਸ ਵਿਹੜੇ ਪੈਦਾ ਹੋਣਾ, ਜੰਨੱਤ ਨਜ਼ਰੀਂ ਆਵੇ। ਇਸੇ ਲਈ ਬਾਬਲ ਦਾ
ਵਿਹੜਾ, ਜੰਮਣੋਂ ਪਹਿਲਾਂ ਭਾਵੇ। ਅੰਮੀ ਲਈ ਮੈਂ ਛਾਂ ਬਣਾਂਗੀ,
ਅੱਬੂ ਲਈ ਸਰਦਾਰੀ। ਭਾਈਆਂ ਲਈ ਮੈਂ ਸ਼ਾਨ ਬਣਾਂਗੀ, ਮਾਹੀ ਲਈ
ਫੁਲਕਾਰੀ। ਹੋਰ ਪਤਾ ਨਹੀਂ ਖੌਰੇ ਕੀ ਕੁੱਝ, ਸੁਪਨੇ ਵਿੱਚ ਸਮੋਇਆ,
ਸੁਪਨਾ ਆਖਰ ਸੁਪਨਾ ਹੁੰਦੈ, ਇਹ ਕਦ ਕਿਸ ਦਾ ਹੋਇਆ। ਸੁਪਨਾ ਅਜੇ
ਨਹੀਂ ਸੀ ਟੁੱਟਾ, ਮੈਂ ਸਾਂ ਗੂੜ੍ਹੀ ਨੀਂਦੇ, ਮੇਰੇ ਵੱਲ ਨੂੰ ਚਾਕੂ
ਛੁਰੀਆਂ, ਇਹ ਕਿਉਂ ਵਧਦੇ ਦੀਂਹਦੇ। ਹਾਏ ਰੱਬਾ ਕੀ ਘਾਣ ਹੋ ਗਿਆ,
ਧਾਹਾਂ ਮਾਰ ਕੇ ਰੋਈ।
ਆ ਪੀੜਾਂ ਨੂੰ
ਸਾਂਝਾ ਕਰੀਏ ਆ ਪੀੜਾਂ ਨੂੰ ਸਾਂਝਾ ਕਰੀਏ,ਆ ਦੁੱਖਾਂ ਨੂੰ
ਵੰਡੀਏ, ਆਪਣੇ ਅੰਦਰ ਝਾਤੀ ਮਾਰੀਏ,ਲੋਕਾਂ ਨੂੰ ਕਿਉਂ ਭੰਡੀਏ।
ਚਿਹਰੇ ਦਿੱਸਣ ਮਖੌਟਿਆਂ ਵਾਲੇ,ਕਿਸ ਕਿਸ ਦੇ ਨਾਲ ਲੜੀਏ, ਆਪਣਾ ਆਪਾ
ਟੁੱਟ ਨਾ ਜਾਵੇ,ਕਿਉਂ ਨਾ ਇੱਸ ਨਾਲ ਖੜੀਏ। ਤੂੰ ਵੀ ਜਾਣੇਂ ਮੈਂ ਵੀ
ਜਾਣਾਂ,ਮੁਹ ਪਿਆਰ ਦੀਆਂ ਬਾਤਾਂ, ਫਿਰ ਵੀ ਦਿਨ ਕਿਉਂ ਐਨੇ
ਸੱਖਣੇ,ਸੁੰਨੀਆਂ ਕਿਉਂ ਨੇ ਰਾਤਾਂ। ਖੁਰ ਖੁਰ ਜਾਵੇ,ਭੁਰ ਭੁਰ
ਜਾਵੇ,ਜਿੰਦ ਨਮਾਣੀ ਆਕੀ। ਚਾਅ ਮੁਕਿਆਂ ਤੋਂ ਕੀ ਕਰਨੀ ਏ,ਮੁੱਠ ਹੱਡੀਆਂ
ਦੀ ਬਾਕੀ। ਬਾਹਰੋਂ ਦਿਸਦੇ ਹੱਸਦੇ ਚਿਹਰੇ,ਅੰਦਰੋਂ ਘੋਰ ਉਦਾਸੀ, ਤਨ
ਪੀੜਾਂ ਦੀ ਉਮਰ ਹੰਢਾਵੇ,ਤੜਫੇ ਰੂਹ ਪਿਆਸੀ। ਨਕਲੀ ਭੇਸ ਮੁਲੰਮੇ ਵਾਲੇ,
ਛਾਂਵਾਂ ਵਿੱਚ ਵੀ ਸੜਦੇ, ਕੁੰਦਨ ਉਹੀਉ ਬਣਦੇ ਸਜਨਾ,ਜੋ ਅਗਨੀ ਵਿੱਚ
ਖੜਦੇ। ਆ ਪੀੜਾਂ ਨੂੰ ਸਾਂਝਾ ਕਰੀਏ,ਆ ਦੁੱਖਾਂ ਨੂੰ ਵੰਡੀਏ, ਆਪਣੇ
ਅੰਦਰ ਝਾਤੀ ਮਾਰੀਏ,ਲੋਕਾਂ ਨੂੰ ਕਿਉਂ ਵੰਡੀਏ। 19/05/2018
ਪੁਸਤਕ- ਕਾਵਿ ਸੰਗ੍ਰਿਹ ‘ਭਖ਼ਦੇ ਅੰਗਿਆਰ’ ਲੇਖਕ- ਤਰਸੇਮ ਸਿੰਘ
ਘੁੰਮਣ, ਯੂ.ਐਸ. ਏ. ਫੋਨ-5165893323 ਈ.ਮੇਲ,
1NPUB112@gmail.com
ਸੱਚ ਕਿੱਥੇ ਵੱਸਦਾ
ਤਰਸੇਮ ਸਿੰਘ ਘੁੰਮਣ, ਯੂ.ਐਸ. ਏ.
ਸੱਚ ਨਾ ਮਿਲੇ ਵਿੱਚ
ਮਦਰਸਿਆਂ,ਨਾ ਵਿਕੇ ਦੁਕਾਨਾਂ ਤੇ, ਜਿਨ੍ਹਾਂ ਸੱਚ ਬੋਲਣ ਦੀ ਸਹੁੰ
ਖਾਧੀ,ਚੜ੍ਹਿਆ ਜ਼ੁਬਾਨਾਂ ਤੇ।
ਜਿਨ੍ਹਾਂ ਸੱਚ ਦਾ ਬੀਜ ਬੀਜਿਆ,ਸੱਚ
ਉਨ੍ਹਾਂ ਨੇ ਵੱਢਿਆ, ਸਿਰ ਤੋਂ ਪਾਣੀ ਲੰਘ ਜਾਵੇ ਆਪਣਾ ਹੱਠ ਨਾ ਛੱਡਿਆ।
ਸੱਚ ਦਾ ਕੋਈ ਰੰਗ ਰੂਪ ਨਾ,ਨਾ ਕੋਈ ਇੱਸ ਦਾ ਬਾਣਾ, ਜਿੱਸ ਦੇ ਦਿਲ
ਵਿਚ ਵੱਸ ਗਿਆ,ਉਹ ਹੀ ਇਹਦਾ ਟਿਕਾਣਾ।
ਸੱਚ ਦਾ ਕੋਈ ਮੁੱਲ ਨਹੀਂ,
ਪਰ ਝੂਠ ਲੱਖਾਂ ਵਿੱਚ ਵਿਕਦਾ। ਝੂਠੇ ਦਾ ਢਿੱਢ ਝੂਠ ਨਾਲ ਭਰਿਆ,ਸੱਚ
ਅੱਗੇ ਨਾ ਟਿਕਦਾ।
ਝੂਠਾ ਝੂਠਾ ਹੁੰਦਾ ਸਮੁੰਦਰ ਪੀ ਕੇ, ਡਕਾਰ
ਨਹੀਂ ਮਾਰਦਾ। ਲੱਖ ਵਾਰ ਕਸਮਾਂ ਖਾ ਕੇ ਆਪਣੀ ਆਈ ਤੋਂ ਨਹੀਂ ਹਾਰਦਾ।
ਸੱਚ ਬੋਲਣ ਵਾਲਾ ਝੂਠ ਦਾ ਪਰਛਾਂਵਾਂ ਨਹੀਂ ਕਦੇ ਲੰਘਦਾ, ਜਾਨ ਵੀ
ਦੇਣੀ ਪੈ ਜਾਏ,ਪਰ ਜਾਨ ਦੀ ਖੈਰ ਨਹੀਂ ਮੰਗਦਾ।
ਸੱਚ ਦੀਆਂ ਲੱਗਣ
ਅਦਾਲਤਾਂ,ਜਿੱਥੇ ਸੱਚ ਨੂੰ ਫਾਂਸੀ ਦੇਣ, ਝੂਠ ਸੱਚ ਦਾ ਜੋ ਕਰਣ
ਫੈਸਲਾ,ਸੱਚ ਨੂੰ ਝੂਠ ਕਰ ਵਿਖੇਣ।
ਸੋਸ਼ਲ ਮੀਡੀਆ ਵੀ ਅੱਜ ਸੱਚ ਦੀ
ਹਾਮੀ ਭਰਨੋਂ ਡਰਦਾ, ਸਰਕਾਰੀ ਦਬਾ ਅਧੀਨ,ਸਰਕਾਰ ਦੀ ਤਰਫਦਾਰੀ ਕਰਦਾ।
ਸਰਕਾਰੀ ਝੂਠ ਦੇ ਅੰਕੜੇ,ਸੁਰਖੀਆਂ ਨਾਲ ਵਿਖਾਉਂਦੇ, ਸਰਕਾਰ ਦੀਆਂ
ਪ੍ਰਾਪਤੀਆਂ ਦੇ ਝੂਠੇ ਲੋਹੜੇ ਲੈ ਆਉਂਦੇ।
ਸਰਕਾਰੀ ਨੀਤੀਆਂ ਤੇ
ਬੇਨੀਯਮੀਆਂ ਦਾ ਚਿੱਠਾ ਖੋਲ੍ਹਣ, ਸਰਕਾਰ ਮੂੰਹ ਬੰਦ ਕਰਵਾ ਦੇਵੇ,ਫਿਰ
ਕਦੀ ਨਾ ਬੋਲਣ।
ਹਾਕਮਾਂ ਦੇ ਦਰਬਾਰ ਵਿੱਚ ਨਹੀਂ ਇਨਸਾਫ ਦੀ
ਆਸ, ਸੱਚ ਨੂੰ ਫਾਂਸੀ ਲਾ ਦੇਵਣ,ਝੂਠ ਦੀ ਬੁਝਾਵਣ ਪਿਆਸ।
27/03/2018
ਪੁਸਤਕ . ਗ਼ਜ਼ਲ ਸੰਗ੍ਰਿਹ “ਦਿਲ ਦਰਵਾਜ਼ੇ” ਲੇਖਕ: ਤ੍ਰੈਲੋਚਨ ‘ਲੋਚੀ’
ਫੋਨ +919814214253315
Email,lochitrailochan@gmail.com
1. ਕਿਤਾਬਾਂ ਤੇ ਕੁੜੀਆਂ ਤੋਂ ,ਸੱਖਣੇ ਜੋ ਘਰ ਨੇ, ਉਹ ਘਰ ਕਾਹਦੇ
ਘਰ ਨੇ,ਉਹ ਦਰ ਕਾਹਦੇ ਦਰ ਨੇ। ਅਸੀਸਾਂ ਭਰੀ ਇਹ ,ਦੁਆ ਮਾਂ ਦੀ ਲੈ ਜਾ,
ਤੇਰੇ ਪੈਂਡੇ ਬਿਖੜੇ ਤੇ ਲੰਮੇ ਸਫਰ ਨੇ। ਨਾ ਸ਼ਮਨਮ ਨਾ ਖੁਸ਼ਬੂ,ਨਾ ਤਾਜ਼ਾ
ਹਵਾ ਹੈ, ਇਹ ਕੈਸੇ ਗਰਾਂ ਨੇ ਇਹ ਕੈਸੇ ਨਗਰ ਨੇ। ਕਿਤਾਬਾਂ ਦੀ
ਦੁਨੀਆ ਤੋਂ ਰੱਖਦੇ ਜੋ ਦੂਰੀ, ਉਹ ਕਿੱਦਾਂ ਨੇ ਜੀਉਂਦੇ,ਉਹ ਕੈਸੇ ਬਸ਼ਰ
ਨੇ। ਤੂੰ ਲੱਭੇਂਗਾ ਕਿੱਥੋਂ,ਗੁਆਚਾ ਜੇ ‘ਲੋਚੀ’ ਲਿਖੇ ਜੀਹਦੇ
ਪੈਰਾਂ ,ਚ’ ਲੰਮੇ ਸਫਰ ਨੇ। 2. ਪੰਛੀ ਪੌਣ ਤੇ ਵਗਦੇ ਪਾਣੀ,
ਪੀੜ ਇਨ੍ਹਾਂ ਦੀ ਕਿਸ ਨੇ ਜਾਣੀ। ਕਿਥੇ ਦੇਖਾਂ ਅਪਣਾ ਚਿਹਰਾ, ਮੇਰੇ
ਮਨ ਦੇ ਗੰਧਲੇ ਪਾਣੀ। ਬਹਿਰ ਵਜ਼ਨ ਦਾ ਸਿਰਫ ਵਸੀਲਾ, ਗ਼ਜ਼ਲਾਂ ਨਾਲ
ਤਾਂ ਸਾਂਝ ਪੁਰਾਣੀ, ਤਾਲ ਬੇਤਾਲੇ ਸੁਰ ਤੋਂ ਥਿੜਕੇ, ਵਿਲਕ ਰਹੀ
ਬਾਬੇ ਦੀ ਬਾਣੀ। ਉਹ ਨਾ ਮੇਰੇ ਪਿਆਰ ਦੇ ਕਾਬਲ, ਜਿੱਸ ਦੀ ਅੱਖ ਦਾ
ਮਰਿਆ ਪਾਣੀ। ਦਿਨ ਜੀਵਣ ਦੇ ਗਿਣਵੇਂ ਭਾਂਵੇਂ, ‘ਲੋਚੀ’ ਫਿਰ ਤੂੰ
ਛੇੜ ਕਹਾਣੀ। 08/02/2018
ਪੁਸਤਕ ਕਾਵਿ ਸੰਗ੍ਰਹਿ ,ਕਾਵਿ ਕਣੀਆਂ,
ਲੇਖਕ, ਰੁਪਿੰਦਰ ਹੁੰਦਲ
ਸੰਪਰਕ, ਫੋਨ +393348766435
ਈ
ਮੇਲ,rupinder161078.rh@gmail.com
1. ਦੁਆਵਾਂ
ਯਾਰਾਂ ਦੀ ਦੁਆਵਾਂ ਦੀ, ਲੋੜ ਰਹੇਗੀ ਸਦਾ।
ਮੈਨੂੰ ਮੇਰੇ ਭਰਾਂਵਾਂ ਦੀ, ਲੋੜ ਰਹੇਗੀ ਸਦਾ।
ਮੰਨਿਆ ਕਿ ਥੋੜ੍ਹਾ ਦੁਖੀ ਹਾਂ,ਪਰ ਆਸ ਅਜੇ ਬਾਕੀ ਏ,
ਮੈਨੂੰ ਰੁੱਸੇ ਚਾਵਾਂ ਦੀ, ਲੋੜ ਰਹੇਗੀ
ਸਦਾ।
ਜਿਨ੍ਹਾਂ ਨੇ ਲੋੜ ਪੈਣ ਤੇ, ਦਿੱਤਾ
ਸਹਾਰਾ ਸੀ ਕਦੇ,
ਮਜ਼ਬੂਤ ਉਨ੍ਹਾਂ ਬਾਹਾਂ ਦੀ,ਲੋੜ ਰਹੇਗੀ ਸਦਾ।
ਲਿਖਦਾ ਰਹਾਂਗਾ ਦੋਸਤੋ, ਸਮੇਂ ਦੀ ਮੈਂ
ਦਾਸਤਾ,
ਮੈਨੂੰ ਇਨ੍ਹਾਂ ਕਵਿਤਾਵਾਂ ਦੀ,ਲੋੜ ਰਹੇਗੀ ਸਦਾ।
ਨਾਤੇ ਜਿਨ੍ਹਾਂ ਦੇ ਨਾਲ ਮੈਂ ਜੋੜੇ ਸੀ ,ਰਾਉਲੀ, ਵਾਲਿਆ,
ਮੈਨੂਮ ਭੁੱਲ ਗਏ ਜੋ, ਉਨ੍ਹਾਂ ਨਾਂਵਾ ਦੀ,ਲੋੜ ਰਹੇਗੀ ਸਦਾ।
2, ਆਸ ਨਾ ਰੱਖਿਓ
ਕੁਰਸੀਆਂ ਉੱਤੇ ਬੈਠੇ ਹੋਏ, ਕੌਮ ਦੇ ਪਹਰੇ
ਦਾਰਾਂ ਤੋਂ।
ਆਸ ਨਾ ਰੱਖਿਓ ਝੂਠੀ ਲੋਕੋ, ਸਮੇਂ ਦੀਆਂ
ਸਰਕਾਰਾਂ ਤੋਂ।
ਭਾਂਵੇਂ ਕਰ ਲਓ ਲੱਖ ਮੁਜ਼ਾਹਰੇ,ਲਾ ਲਓ ਭਾਂਵੇਂ ਹੱਅ ਦੇ ਨਾਅਰੇ,
ਇਨ੍ਹਾਂ ਨੂੰ ਕੋਈ ਫਰਕ ਨਹੀਂ ਪੈਣਾ,ਗੂੜ੍ਹੀ ਨੀਂਦਰ ਸੁੱਤੇ ਸਾਰੇ,
ਕਿਸ ਦਾ ਮਸਲਾ ਹੱਲ ਹਿੲਆ ਹੈ,ਇਨ੍ਹਾਂ ਲੰਬੜਦਾਰਾਂ ਤੋਂ।
ਵੋਟਾਂ ਵੇਲੇ ਘਰਘਰ ਜਾਕੇ ਹਾਲ ਦੁਹਾਈ ਪਾਉਂਦੇ ਨੇ,
ਕੁਰਸੀ ਉੱਤੇ ਬੈਠਦਿਆਂ ਹੀ,ਸੱਭ ਵਾਅਦੇ ਭੁੱਲ ਜਾਂਦੇ ਨੇ,
ਰੁੱਤਾਂ ਵਾਂਗੋਂ ਬਦਲ ਜਾਂਦੇ ਨੇ,ਕੀਤੇ ਕੌਲ ਕਰਾਰਾਂ ਤੋਂ।
ਇਨ੍ਹਾਂ ਦੀ ਫਿਤਰਤ ਲਾਰੇ ਲਾਉਣੇ,ਘਪਲੇ ਕਰ ਕਰ ਨੋਟ ਕਮਾਉਣੇ,
ਜੋ ਕਦੇ ਨਹੀਂ ਪੂਰੇ ਹੁੰਦੇ,ਐਸੇ ਵੈਸੇ ਖੁਆਬ ਦਿਖਾਉਣੇ,
ਬਚ ਸਕਦੇ ਤਾਂ ਬਚ ਕੇ ਰਹਿਣਾ,ਇਨ੍ਹਾਂ ਠੇਕੇਦਾਰਾਂ ਤੋਂ।
ਆਪਣੀਆਂ ਵੋਟਾਂ ਦੇ ਸਿਰ ਉੱਤੇ,ਰਾਜੇ ਇਹ ਬਣ ਜਾਂਦੇ ਨੇ,
ਸੱਤਾ ਮਿਲ ਜਾਵਣ ਦੇ ਮਗਰੋਂ,ਘੱਟ ਹੀ ਸ਼ਕਲ ਵਿਖਾਉਂਦੇ ਨੇ,
,ਰਾਉਲੀ. ਵਾਲਿਆ ਦੂਰ ਹੀ ਰਹੀਏ,ਕੌਮ ਦੇ ਇਮ੍ਹਾਂ ਗੱਦਾਰਾਂ ਤੋਂ।
ਆਸ ਨਾ ਰੱਖਿਓ ਝੂਠੀ ਲੋਕੋ,ਸਮੇ ਦੀਆਂ ਸਰਕਾਰਾਂ ਤੋਂ।
20/01/2018
ਪੁਸਤਕ - ਕਾਵਿ ਸੰਗ੍ਰਿਹ _”ਸੋਚ ਮੇਰੀ”
ਲੇਖਕ -ਬਿੰਦਰ ਕੋਲੀਆਂ ਵਾਲ’
Pon 00393279435236
E-mail: binderkolianWal@ymail.com
ਆਸ
ਅਸੀਂ ਦੁੱਖ ਹੀ ਅਪਣਾਏ ਜ਼ਿੰਦਗੀ ਵਿੱਚ,
ਪਰ ਸੁੱਖਾਂ ਦੀ ਰੱਖੀ ਕਦੀ ਆਸ ਨਹੀਂ।
ਜਦ ਕਦੀ ਸਾਨੂੰ ਹੁਣ ਦੁੱਖ ਆਉਂਦਾ ਏ,
ਸਾਡਾ ਦਿੱਲ ਹੁੰਦਾ ਕਦੀ ਉਦਾਸ ਨਹੀਂ।
ਨਿੱਕੀ ਨਿੱਕੀ ਗੱਲ ਚੋਂ ਅਸੀਂ ਖੁਸ਼ੀ ਲੱਭਦੇ,
ਗੱਲ ਵੱਡੀ ਕੋਈ ਸਾਡੇ ਲਈ ਖਾਸ ਨਹੀਂ।
ਦੂਰ ਗਏ ਨੇ ਸਾਡੇ ਦਿੱਲ ਵਿੱਚ ਵੱਸਦੇ,
ਕਿਵੇਂ ਭੁੱਲ ਜਾਈਏ,ਜੋ ਸਾਡੇ ਪਾਸ ਨਹੀਂ।
ਮਤਲਬ ਖੋਰੀ ਦੁਨੀਆ ਤੋਂ ਨਫਰਤ ਸਾਨੂੰ,
ਆਉਂਦੀ ਸਾਨੂੰ ਕਦੀ ਵੀ ਰਾਸ ਨਹੀਂ।
ਅਸੀਂ ਭਰ ਭਰ ਮਸ਼ਕਾਂ ਪਿਲਾਉਂਦੇ ਰਹੇ,
ਬੁੱਝੀ ਉਨ੍ਹਾਂ ਦੀ ਵੀ ਅਜੇ ਪਿਆਸ ਨਹੀਂ।
ਸਾਡੀ ਰੂਹ ਨੂੰ ਕਦੇ ਵੀ ਸਕੂਨ ਮਿਲ ਜੂ,
ਬਿੰਦਰ ਛੱਡੀ ਅਸਾਂ ਵੀ ਕਦੇ ਆਸ ਨਹੀਂ ।
ਭੇਦ ਭਾਵ
ਜੱਗ ਭਾਂਤ ਭਾਂਤ ਦੀ ਮੰਡੀ,ਦਿਨਆਂ ਭੇਤ ਭਾਵ ਵਿੱਚ ਵੰਡੀ।
ਵੋਟਾਂ ਵੇਲੇ ਯਾਦ ਗਰੀਬਾਂ ਦੀ,ਸਿਆਸਤ ਹੈ ਇਥੋਂ ਦੀ ਗੰਦੀ।
ਮੰਗਿਆਂ ਕੋਈ ਹੱਕ ਨਾ ਦੇਵੇ,ਲਾਠੀ ਚਲੂ ਜੇ ਨੌਕਰੀ ਮੰਗੀ।
ਸੱਚ ਦੀਆਂ ਜੋ ਲੱਗਣ ਦੁਕਾਨਾਂ,ਪਈ ਉਨ੍ਹਾਂ ਦੀ ਮੰਦੀ।
ਇਥੇ ਹਰ ਪਾਸੇ ਬੇਈਮਾਨੀ,ਕੁਲਫੀ ਗਰਮ ਜਲੇਬੀ ਠੰਡੀ।
ਅਸਲ ਖਿਡਾਰੀ ਘਰਾਂਚ, ਬੈਠਣ,ਸਿਫਾਰਸ਼ੀ ਘੁੰਮਣ ਲੈ ਕੇ ਝੰਡੀ।
ਜ਼ਿਮੀਂਦਾਰ ਇਥੇ ਖੁਦਕਸ਼ੀਆਂ ਕਰਦੇ,ਵੇਖ ਘਰਾਂ ਦੀ ਤੰਗੀ।
ਹੱਕ ਸੱਚ ਦੀ ਕਰੀਂ ਕਮਾਈ,ਕਿਸੇ ਦੇ ਖੂਨ ਚ ਹੱਥ ਨਾ ਰੰਗੀਂ।
ਮਿਹਣਤ ਦਾ ਤੂੰ ਇੱਕ ਟੁੱਕ ਖਾ ਲਈਂ,ਭੀਖ ਕਦੇ ਨਾ ਮੰਗੀਂ।
ਪੈਰ ਪਸਾਰੀਂ ਓਨੇ ਬੰਦਿਆ,ਬੇਗਾਨੀ ਹੱਦ ਕਦੇ ਨਾ ਲੰਘੀਂ,
ਕਈ ਹੱਥ ਜੋੜਨ ਮੰਗਣ ਧੀਆਂ,ਕਈ ਜੰਮਦਿਆਂ ਘੁੱਟਣ ਸੰਘੀ।
ਮਿਹਰ ਕਰੀਂ ਤੂੰ ਰੱਬਾ,ਦੁਨੀਆ ਕਿਸ ਭਟਕਣ ਵਿੱਚ ਪੈ ਗਈ ਏ,
ਬੱਸ ਖੁਦ ਗਰਜ਼ਾਂ ਦਾ ਮੇਲਾ,’ਬਿੰਦਰ’ ਬਣਕੇ ਦੁਨੀਆ ਰਹਿ ਗਈ ਏ।
ਕੁੜ
ਕੁੱਝ ਹੱਥ ਅਕਲਨੂੰ ਮਾਰ ਨੀ ਕੁੜੀਏ।
ਨਾ ਸ਼ਰੇ ਆਮ ਅੰਗ ਦਿਖਾਲ ਨੀਂ ਕੁੜੀਏ।
ਪੰਜਾਬ ਮੇਰਾ ਤਾਂ ਪਹਿਲਾਂ ਹੀ ਪਿਆ ਕੁਰਾਹੇ,
ਤੂੰ ਆਪਣਾ ਆਪ ਸੰਭਾਲ ਨੀ ਕੁੜੀਏ।
ਭਸਿਰ ਚੁੰਨੀ ਏ ਤੇਰਾ ਅਸਲੀ ਗਹਿਣਾ,
ਚਾਂਵਾਂ ਦੇ ਨਾਲ ਜੋ ਤੂੰ ਕੱਢੀ ਫੁੱਲਕਾਰੀ,
ਤੂੰ ਵਿਰਸੇ ਵਿਚ ਲੈ ਢਾਲ ਨੀ ਕੁੜੀਏ।
ਰੱਖ ਸਾਂਭ ਕੇ ਇੱਜ਼ਤ,ਤੇ ਸ਼ਾਨ ਤੂੰ ਕੁੜੀਏ,
ਮਾਂ ਬਾਪ ਦਾ ਰੱਖ ਕੇ ਤੂੰ ਖਿਆਲ ਕੁੜੇ।
03/12/2017
------------------------------------------------
ਪੁਸਤਕ,ਸਾਂਝਾ ਕਾਵਿ ਸੰਗ੍ਰਿਹ “ਮਹਿਰਮ ਰਿਸ਼ਮਾਂ”
ਲੇਖਕ. ਮਹਿਰਮ ਸਾਹਿਤ ਸਭਾ ਨਵਾਂ ਸ਼ਾਲ੍ਹਾ (ਗੁਰਦਾਸਪੁਰ)
ਸੰਪਰਕ= ਮਲਕੀਅਤ ਸੋਹਲ, ਪ੍ਰਧਾਨ ਮਹਿਰਮ ਸਾਹਿਤ ਸਭਾ ਨਵਾਂ ਸ਼ਾਲ੍ਹਾ
(ਗੁਰਦਾਸਪੁਰ),ਗਜ਼ਲ ਨਿਵਾਸ ਨੌਸ਼ਹਿਰਾ ਬਹਾਦਰ (ਗੁਰਦਾਸਪੁਰ)
ਫੋਨ.0091987284810 ਮੇਲ,malkiat
sohal42@gmail.com
ਗ਼ਜ਼ਲ
ਕਿਸ ਕਿਸ ਉੱਤੇ ਨਹੀਂ ਆਏ ਮੁਹੱਬਤ ਦੇ ਚਾਰ ਦਿਨ।
ਹਰ ਇੱਕ ਦੇ ਦਿਲ ਨੂੰ ਭਾਏ ਮੁਹੱਬਤ ਦੇ ਚਾਰ ਦਿਨ।
ਹਰ ਸਾਲ ਪਰਤ ਪਰਤ ਕੇ ਆਉਂਦੀ ਬਸੰਤ ਰੁੱਤ;
ਪਰਤੇ ਨਾ ਵੇਖੇ, ਹਾਏ, ਮੁਹੱਬਤ ਦੇ ਚਾਰ ਦਿਨ।
ਪ੍ਰਗਟੀ ਉਨ੍ਹਾਂ ਦੇ ਹਿਰਦਿਆਂ ,ਚ ਅਮਰ ਰੌਸ਼ਣੀ,
ਦੀਵੇ ਜਿਨ੍ਹਾਂ ਜਗਾਏ, ਮੁਹੱਬਤ ਦੇ ਚਾਰ ਦਿਨ।
ਦਿਲ ਠੰਡਾ ਰਖ ਕੇ ਤਪਦੀਆਂ ਰੇਤਾਂ ਨੂੰ ਗਾਹ ਗਏ,
ਛਾਏ ਜਿਨ੍ਹਾਂ ਤੇ ਸਾਏ, ਮੁਹੱਬਤ ਦੇ ਚਾਰ ਦਿਨ।
ਇੱਕ ਦਿਲ ਇੱਕੋ ਨਾਲ ਹੀ ਬਸ ਪ੍ਰੀਤ- ਰੀਤ ਹੈ,
‘ਮਹਿਰਮ’ ਨੇ ਵੀ ਹੰਢਾਏ, ਮੁਹੱਬਤ ਦੇ ਚਾਰ
ਦਿਨ।
( ਸਵ, ਦੀਵਾਨ ਸਿੰਘ ਮਹਿਰਮ ਜੀ ਦੀ ਮਹਿਰਮ
ਰਿਸ਼ਮਾਂ ਵਿੱਚ ਲਈ ਗਈ,ਰਚਨਾ ਪੁਸਤਕ ‘ਪਾਣੀ ਤੇ ਲਕੀਰਾਂ’ ਵਿੱਚੋਂ)
ਕੋਈ ਤਾਂ ਦਸੋ
ਮੇਰੇ ਗੁਆਂਢ,
ਬਾਜ ਵੀ ਰਹਿੰਦੇ ਨੇ,
ਗਿਰਝਾਂ ਵੀ ਰਹਿੰਦੀਆਂ ਨੇ,
ਤੇ ਦਸੋ ਮੈਂ ਘਰ,
ਚਿੜੀਆਂ, ਘੁਗੀਆਂ ਨੂੰ ਕਿਵੇਂ ਪਾਲ਼ਾਂ,
ਮੇਰੇ ਗੁਆਂਢ ,
ਸ਼ੇਰ ਵੀ ਰਹਿੰਦੇ ਨੇ,
ਚੀਤੇ ਵੀ ਰਹਿੰਦੇ ਨੇ,
ਬਘਿਆੜ ਵੀ ਰਹਿੰਦੇ ਨੇ,
ਤੇ ਲਾਦੇਨ ਵੀ ਰਹਿੰਦੇ ਨੇ,
ਆਖਰ ਕੋਈ ਤਾਂ ਦਸੋ, ਕਿ ਮੈਂ ਕੀ ਪਾਲਾਂ,
ਤਲਵਾਰਾਂ, ਬੰਦੂਕਾਂ, ਟੈਂਕ,
ਐਟਮ ਪਾਲਾਂ,
ਜਾਂ ਮਾਸੂਮ ਜਿੰਦਾਂ ਪਾਲਾਂ,
ਆਖਰ ਕੋਈ ਤਾਂ ਦਸੋ,
ਕਿ ਮੈਂ ਕੀ ਪਾਲਾਂ।
(ਮਹੇਸ਼, ਚੰਦਰ ਭਾਨੀ. ਚੰਦਰ ਭਾਨ ਗੁਰਦਾਸਪੁਰ)
23/10/17
ਮੇਰੇ ਅਮੀਰ ਦਿਲ ਨੂੰ ਕੋਈ ਘਾਟ ਨਹੀਂ ਸੁਖਾਂਦੀ,
ਬਿਰਹੀਂ ਪਤੰਗਿਆਂ ਨੂੰ ਜਿਉਂ ਲਾਟ ਨਹੀਂ ਸੁਖਾਂਦੀ।
ਪੱਥਰ ਨੂੰ ਪੀੜ ਕੀ ਏ, ਲੋਹੇ ਨੂੰ ਸੱਟ
ਕਾਹਦੀ,
ਗੱਜ਼ੀ ਮਰਦ ਨੂੰ ਹਰਗਿਜ਼ ਕੁਲਾਟ ਨਹੀਨ ਸੁਖਾਂਦੀ।
ਗੰਮ ਨਾਲ ਮੇਰੇ ਵਾਹ ਏ ਬਿਪਤਾ ਮੇਰੀ ਸਹੇਲੀ,
ਚਿੰਤਾ ਦੀ ਚੋਗ ਬਾਝੋਂ ਕੋਈ ਚੋਗ ਨਹੀਂ ਸੁਖਾਂਦੀ।
ਮਨ ਦੇ ਲਹਾ ਚੜ੍ਹਾ ਤੋਂ,ਦੁੱਖ ਸੁੱਖ ਦੇ ਫਰਕ ਸਿੰਮਦੇ,
ਜੀਵਨ ਦੇ ਜਾਮ ਨੂੰ ਕੋਈ ਕਾਟ ਨਹੀਂ ਸੁਖਾਂਦੀ।
ਕੁਦਰਤ ਦੇ ਨਕਸ਼ ਕੁੱਝ ਤਾਂ ਬਦਲ ਦਿਆਂਗਾ ‘ ਮਹਿਰਮ’
ਜੁਗਾਂ ਜੁਗਾਂ ਪੁਰਾਣੀ ਇਹ ਡਾਟ ਨਹੀਂ ਸੁਖਾਂਦੀ।
ਵਕਤ ਬੜਾ ਬਲਵਾਨ ਹੈ “ਮਹਿਰਮ” ਵਕਤ ਬੜਾ ਕੁੱਝ ਕਰ ਜਾਂਦਾ,
ਵਕਤ ਨਾਲ ਹੀ ਜੀਉਂਦਾ ਬੰਦਾ ਨਾਲ ਹੀ ਮਰ ਜਾਂਦਾ।
ਵਕਤ ਦੀ ਰਚਨਾ ਵਕਤ ਦੀ ਲੀਲਾ,ਵਕਤ ਦੇ ਹੀ ਸਭ ਕੌਤਕ ਨੇ,
ਵਕਤ ਕਿਸੇ ਨੂੰ ਸੱਖਣਾ ਕਰਦਾ, ਵਕਤ ਕਿਸੇ ਨੂੰ ਭਰ ਜਾਂਦਾ।
(ਗ਼ਜ਼ਲਸੰਗ੍ਰਹਿ ਪਾਣੀ ਤੇ ਲਕੀਰਾਂ ਵਿੱਚੋਂ)
ਵਿਲੱਖਣ ਹੁਨਰ ਸਿੱਪੀ ਨੂੰ ਸਿਖਾਇਆ ਹੈ ਮੁਹੱਬਤ ਨੇ,
ਸੁਆਂਤੀ ਬੂੰਦ ਨੂੰ ਮੋਤੀ ਬਨਾਇਆ ਹੈ ਮੁਹੱਬਤ ਨੇ।
ਹਵਾਓ ਰੁਮਕਦੇ ਰਹਿਣਾ ਤੇ ਵੰਡਿਓ ਹਰ ਕਿਤੇ ਮਹਿਕਾਂ,
ਇਨ੍ਹਾਂ ਤੋਂ ਵਾਵਰੋਲੇ ਤੋਂ ਹਟਾਇਆ ਹੈ ਮੁਹੱਬਤ ਨੇ। (
ਗ਼ਜ਼ਲ ਅਰ,ਬੀ ਸੁਹਲ )
ਮੈਂ ਸਿਆਸਤ ਹਾਂ, ਮੇਰੀ ਵੱਖਰੀ
ਪਹਿਚਾਣ,
ਨਾ ਕੋਈ ਦੀਨ ਮੇਰਾ ਨਾ ਕੋਈ ਈਮਾਨ।
ਮੈਂ ਜਿਸ ਦੀ ਵੀ ਸਰਦਲ ਤੇ ਨੇ ਪੈਰ ਧਰੇ।
ਮੇਰੇ ਚੱਟੇ ਰੁੱਖ, ਨਾ ਹੋਏ ਹਰੇ।
ਮੈਨੂੰ ਮਾਰਦੇ ਮੁੱਕ ਗਏ,ਕਈ ਲਾ ਲਾ ਕੇ ਤਾਣ,
ਮੈਂ ਸਿਆਸਤ ਹਾਂ,ਮੇਰੀ ਵੱਖਰੀ ਪਹਿਚਾਣ।
( ਮਹੇਸ਼ ਚੰਦਰ ਭਾਨੀ)
ਸਿਰ ਕਲਮ ਕਰਾਉਣੇ ਪੈਂਦੇ ਨੇ ,ਸਿੱਖੀ ਦੀ ਆਨ ਤੇ ਸ਼ਾਨ ਲਈ,
ਗੁਰੂ ਨਾਨਕ ਜੀ ਦੀ ਸਿੱਖੀ ਨੂੰ, ਕੁੱਝ
ਜਾਨ ਗਏ ਨੇ ਰਮਜ਼ਾਂ ਨੂੰ,
ਕੁੱਝ ਐਸੇ ਵੀ ਤਾਂ ਹੈਗੇ ਨੇ,ਆਈ ਸਮਝ ਨਹੀਂ ਬੇ ਸਮਝਾਂ ਨੂੰ।(ਗੁਰਬਚਨ
ਸਿੰਘ ਬਾਜਵਾ)
ਸਫਰ ਨਾਲ ਅਣਜਾਣਾਂ ਕਰਨਾ,ਨਾਲ ਪੁਲਿਸ ਦੇ ਯਾਰੀ,
ਚੋਰਾਂ ਦੇ ਨਾਲ ਭੇਦ ਖੋਲ੍ਹਣਾ ਬਹਿਣਾ ਕੋਲ ਵਿੱਭਚਾਰੀ,
ਦੁਨੀਆ ਦੇ ਵਿੱਚ ਰਹਿਕੇ ਸਜਨੋ,ਇਹ ਕਦੀ ਨਾ ਕਰਨਾ,
ਕਈਆਂ ਇਨ੍ਹਾਂ ਨਾਲ ਯਾਰੀ ਲਾਕੇ,ਜੀਵਨ ਬਾਜ਼ੀ ਹਾਰੀ।
(ਨਰੰਜਣ ਸਿੰਘ “ਪਾਰਸ”)
ਮਾਂ ਦੀ ਉੱਚੀ ਸੁੱਚੀ ਕੁੱਖ, ਮਾਂ ਹੈ ਠੰਡੀ ਛਾਂ ਦਾ ਰੁੱਖ,
ਮਾਂ ਬਾਝੋਂ ਜੱਗ ਘੋਰ ਹਨੇਰ,ਮਾਂ ਹੈ ਆਸਾਂ ਭਰੀ ਸਵੇਰ।
( ਅਜਮੇਰ “ਪਾਹੜਾ”)
ਧੀਆਂ ਆਪਣਾ ਫਰਜ਼ ਨਿਭਾਵਣ, ਏਧਰ ਵੀ
ਓਧਰ ਵੀ,
ਕਿਉਂ ਨਾ ਸਾਰੇ ਖੁਸ਼ੀ ਮਨਾਣ, ਏਧਰ ਵੀ ਤੇ
ਓਧਰ ਵੀ।
ਅਤੇ
ਸਾਨੂੰ ਹਸਦਾ ਤੇ ਵੱਸਦਾ ਪੰਜਾਬ ਚਾਹੀਦਾ,
ਹਰ ਘਰ ਖਿੜਿਆ ਗੁਲਾਬ ਚਾਹੀਦਾ।
ਸਾਡੇ ਧਰਮਾਂ ਦੇ ਵਿੱਚ ਨਾ ਕੋਈ ਪਾਵੇ ਵੰਡੀਆਂ,
ਸਦਾ ਪਿਆਰ ਦੀਆਂ, ਵਗਣ ਹਵਾਵਾਂ ਠੰਡੀਆਂ।
(ਮਲਕੀਅਤ ਸੋਹਲ)
ਸਾਂਝੀ ਵਾਲਤਾ ਦਾ”ਸੁਹਲ” ਖਿਤਾਬ ਚਾਹੀਦਾ।
...................................................................................
ਪੁਸਤਕ” ਸ਼ਬਦਾਂ ਦੀ ਫੁਲਕਾਰੀ” ਲੇਖਕ- ਚਰਨਜੀਤ ਸਿੰਘ ਪੰਨੂੰ
ਫੋਨ 9316680202-4086084861
EMAIL.PANNUCS@YAHOO.COM
ਵੇਲਾ
ਨਹੀਂ ਵੇਲਾ ਲੰਮੀਆਂ ਤਾਨਣ ਦਾ,
ਹੈ ਮੌਸਮ ਜ਼ਿੰਦਗੀਮਾਨਣ ਦਾ।
ਉੱਠ ਯਾਰ ਘੁਰਾੜੇ ਮਾਰ ਨਹੀਂ,
ਇਹ ਸਮਾਂ ਵਿਉਂਤਾਂ ਢਾਲਣ ਦਾ।
ਤਜਗ ਫਲਤ ਦਾ ਖਹਿੜਾ ਹੁਣ,
ਲੈ ਲਾਹਾ ਵਿਦਿਆ ਚਾਨਣ ਦਾ।
ਖਾਣ ਸੋਨੇ ਦੀ ਜਦ ਹਿੰਮਤ ਅੱਗੇ।
ਨਹੀਂ ਫਾਇਦਾ ਖਾਕਾਂ ਛਾਨਣ ਦਾ।
ਛੱਡ ਵੈਲ ਨਸ਼ੇ ਦਾਰੂ ਦਾ ਚਸਕਾ,
ਇਹ ਕੋਹੜ ਜ਼ਿੰਦਗੀ ਗਾਲਣ ਦਾ।
ਸੁੰਦਰ ਕਾਇਆ ਜੋ ਕੰਚਣ ਤੇਰੀ,
ਨਾ ਰੋਲ ਸਰਮਾਇਆ ਹਾਨਣ ਦਾ।
ਖੁਸ਼ਬੂਆਂ ਨਾਲ ਪਾ ਯਾਰੀ ਢੂੰਘੀ,
ਜਾਹ ਪੁੱਛ ਸਿਰਨਾਵਾਂ ਮਾਲਣ ਦਾ।
ਲਾਈਫ ਜਾਕਟ ਬੰਨ੍ਹ ਲੈ ਪਹਿਲਾਂ,
ਕਰ ਨਿਸ਼ਚਾ ਝਨਾਂ ਹੰਗਾਲਣ ਦਾ।
ਕੱਚੇ ਤੇ ਇੱਤਬਾਰ ਨਹੀਂ ਕਰਨਾ,
ਗੁਰ ਸਿੱਖ ਲੈ ਪੱਕੇ ਪਛਾਨਣ ਦਾ।
ਨਹੀਂ ਵੇਲਾ ਲੰਮੀਆਂ ਤਾਨਣ ਦਾ।
ਚਿੰਤਨ
ਚਿੰਤਨ ਮੇਰੇ ਜ਼ਿਹਨ ਦਾ ਜਦ ਤੋਂ ਆਵਾਰਾ ਹੋ ਗਿਆ,
ਨਿਸ਼ਾਨਾ ਮਿਆਰੀ ਗ਼ਜ਼ਲਦਾ ਬੇ ਮੁਹਾਰਾ ਹੋ ਗਿਆ।
ਅਲੰਕਾਰਢਾਂਚਾ ਗੁੰਦਿਆ ਚੁੱਕਣਾ ਭਾਰਾ ਹੋ ਗਿਆ।
ਕਲਬੂਤ ਮੇਰੀ ਵਿਉਂਤ ਦਾ ਅਸਲੋਂ ਨਕਾਰਾ ਹੋ ਗਿਆ।
ਜ਼ਿੰਦਗੀ ਬੋਝਲ ਹੋ ਗਈ ਹੱਸਣਾ ਗਵਾਰਾ ਹੋ ਗਿਆ।
ਮੋਹ ਮਾਇਆ ਪਿੰਜਿਆ ਵਿਸ਼ਾ ਬੇ ਬਹਾਰਾ ਹੋ ਗਿਆ।
ਸ਼ਾਂਤੀ ਢੂੰਡਣ ਨਿਕਲਿਆ ਉਚਾਟ ਆਵਾਰਾ ਹੋ ਗਿਆ।
ਘੁੰਮਣ ਘੇਰੀ ਚਫਸ ਗਿਆ ਦੂਰ ਕਿਨਾਰਾ ਹੋ ਗਿਆ।
ਘਪਲਿਆਂਦਾ ਭ੍ਰਸ਼ਟਿਆਅਯੋਗ ਇਦਾਰਾ ਹੋ ਗਿਆ।
ਹਰਿਆ ਬੂਟ ਜੋ ਬਚ ਗਿਆਚਾਨਣ ਮੁਨਾਰਾ ਹੋ ਗਿਆ।
ਜੀਵਣ ਦੀ ਬਾਜ਼ੀ ਲਾ ਗਿਆ ਅਮਰ ਆਵਾਰਾ ਹੋ ਗਿਆ।
ਸੱਚ ਨੂੰ ਸੂਲੀ ਟੰਗ ਕੇ ਮੁਨਸਫ ਨਕਾਰਾ ਹੋ ਗਿਆ।
ਪ੍ਰਸਤੁਤ ਕਰਤਾ ਰਵੇਲ ਸਿੰਘ ਇਟਲੀ
ਫੋਨ ਨ.9530635957
REWAILSINGH@GMAIL.COM
..........................................................................................
ਪੁਸਤਕ:= “ਰੌਸ਼ਨੀਆਂ ਦੀ ਭਾਲ ਵਿੱਚ”
ਲੇਖਕ :- ਮੰਗਤ “ਚੰਚਲ”170 ਮਾਸਟਰ ਕਲੋਨੀ,ਦੀਨਾ ਨਗਰ (ਗੁਰਦਾਸਪੁਰ)
ਹਰ ਕਿਸੇ ਨੂੰ ਜੀਣ ਦੀ ਤੂੰ ਆਸ ਬਖਸ਼ੀਂ ਮਾਲਕਾ।
ਜੇ ਘੜੀ ਦੁੱਖ ਦੀ ਬਣੇ ਧਰਵਾਸ ਬਖਸ਼ੀਂ ਮਾਲਕਾ।
ਟਾਹਣੀਆਂ ਨੂੰ ਫੁੱਲ ਬਖਸ਼ੀਂ ਪੱਤਾਂ ਨੂੰ ਹਰਿਆਲੀਆਂ,
ਹਰਰ ਕਲੀ ਨੂੰ ਖਿੜਨ ਦਾ ਅਹਿਸਾਸ ਬਖਸ਼ੀਂ ਮਾਲਕਾ।
ਤਾਂਘਦੇ ਜੋ ਮਰ ਰਹੇ ਨੇ ਦੋ ਪਲਾਂ ਦੇ ਜੀਣ ਨੂੰ,
ਜ਼ਿੰਦਗੀ ਦੇ ਕੁਝ ਦਿਹਾੜੇ ਰਾਸ ਬਖਸ਼ੀਂ ਮਾਲਕਾ।
ਮਾਣ ਕਰਨੇ ਯੋਗ ਹੋਵੇ ਨਕਲ ਦੁਨੀਆ ਹੀ ਕਰੇ,
ਇੱਸ ਤਰ੍ਹਾਂ ਦਾ ਮੁਲਕ ਨੂੰ ਇਤਹਾਸ ਬਖਸ਼ੀ ਮਾਲਕਾ।
ਜੱਗ ਉੱਤੋਂ ਖਤਮ ਹੋਵੇ ਭਾਵਣਾ ਜੋ ਦੂਜ ਦੀ,
ਸ਼ਾਂਤੀਂ ਦਾ ਧਰਤ ਨੂੰ ਲਿਬਾਸ ਬਖਸ਼ੀਂ ਮਾਲਕਾ।
ਗੋਦ ਖੇਡਣ ਮਾਪਿਆਂ ਦੀ ਬਾਲ ਨੇ ਮਾਸੂਮ ਜੋ,
ਨ੍ਹਨੀਆਂ ਛਾਂਵਾਂ ਨੂੰ,ਜੀਵਣ ਰਾਸ ਬਖਸ਼ੀਂ ਮਾਲਕਾ।
ਮੱਥਿਆਂ ਵਿੱਚ ਗਿਆਨ ਦਾ ਸੂਰਜ ਸਦਾ ਮਘਦਾ ਰਹੇ,
ਤਰਕ ਦਾ ਨਸ਼ਤਰ ਅਸਾਂਨੂਮ ਖਾਸ ਬਖਸ਼ੀਂ ਮਾਲਕਾ।
----------
ਰਾਜਾ ਵੀ ਚੋਰ ਏਥੇ,ਪਰਜਾ ਵੀ ਚੋਰ ਏਥੇ।
ਤੇਰਾ ਕੀ ਜ਼ੋਰ ਏਥੇ ਮੇਰਾ ਕੀ ਜ਼ੋਰ ਏਥੇ।
ਭੇਡਾਂ ਦੀ ਖੱਲ ਪਾਈ ਫਿਰਦੇ ਨੇ ਬਾਗ ਚੀਤੇ,
ਕਾਂਵਾਂ ਨੇ ਸਿੱਖ ਲਈ ਹੈ ਹੰਸਾਂ ਦੀ ਤੋਰ ਏਥੇ।
ਕਿਸਮਤ ਗਰੀਬ ਦੀ ਹੈ ਆਪਾਂ ਸੁਆਰ ਦੇਣੀ,
ਪੰਜਵੇਂ ਕੁ ਸਾਲ ਮਗਰੋਂ ਮਚਦਾ ਹੈ ਸ਼ੋਰ ਏਥੇ।
ਹਰ ਸ਼ੈਅ ਚ, ਹੈ ਮਿਲਾਵਟ,ਹਰ ਜ਼ਿਹਨ ਵਿੱਚ ਹੈ ਧੋਖਾ
ਸੱਭ ਕੂੜ ਦੇ ਵਿਪਾਰੀ ਚੋਰਾਂ ਨੂੰ ਮੋਰ ਏਥੇ,
ਆਪਣੇ ਬੇਗਾਨੀਆਂ ਦੀ ਭੁੱਲੀ ਪਛਾਣ ਸਭ ਨੂੰ,
ਅੱਖਾਂ ਨੇ ਹੋਰ ਏਥੇ, ਨਜ਼ਰਾਂ ਨੇ ਹੋਰ ਏਥੇ।
05/02/17
ਪੁਸਤਕ ਮੇਰੇ ਗੀਤ ਤੇਰੇ ਨਾਂ
ਲੇਖਕ,ਕਾਮਰੇਡ ਮੁਲਖ ਰਾਜ ਪਿੰਡ ਬਾਬੋਵਾਲ ਗੁਰਦਾਸਪੁਰ
1. ਗ਼ਜ਼ਲ
ਆ ਗਏ ਦਿਨ ਫੇਰ ਲਾਰੇ ਲਾਉਣ ਦੇ।
ਪਿਛਲੇ ਕੀਤੇ ਸਭ ਗੁਨਾਹ ਬਖਸ਼ਾਉਣ ਦੇ।
ਫਿਰ ਗਰੀਬੀ ਨੂੰ ਬਨਾ ਕੇ ਛਣਕਣਾ,
ਹਰ ਗਲੀ ਹਰ ਮੋੜ ਤੇ ਛਣਕਾਉਣ ਦੇ,
ਨਫਰਤਾਂ ਦਾ ਬੀਜ ਬੀਜਣ ਵਾਲਿਓ,
ਮਾਮਲੇ ਨੇ ਬੈਠ ਕੇ ਸੁਲਝਾਉਣ ਦੇ।
ਹੱਥਾਂ ਨੂੰ ਹੱਥਕੜੀਆਂ ਤੇ ਪੈਰੀਂ ਬੇੜੀਆਂ,
ਬਣ ਰਹੇ ਆਸਾਰ ਫਿਰ ਪਹਿਨਾਉਣ ਦੇ।
ਨਾ ਜੱਲਾਦਾਂ ਨਾਲ ਪਾਵੋ ਯਾਰੀਆਂ,
ਤੋੜ ਦੇਵਣ ਗੇ ਇਹ ਮਣਕੇ ਧੌਣ ਦੇ।
2.ਡੰਕਲ
ਡੰਕਲ ਤਹਿਤ ਮੁਲੰਕਣ ਕਰਨਾ,
ਦੇਸ਼ ਦੀਆਂ ਤਕਦੀਰਾਂ ਦਾ।
ਘਰ ਘਰ ਜਾਕੇ ਲੇਖਾ ਕਰਨਾ,
ਬੁੱਧੀ ਮਾਨ ਵਜ਼ੀਰਾਂ ਦਾ।
ਗੁੱਡੀ ਅੱਧ ਅਸਮਾਨ ਚੜ੍ਹਾ ਕੇ,
ਕਦੋਂ ਕਿਸੇ ਦੀ ਖਿਚਣੀ ਡੋਰ,
ਕਿੱਸ ਦਾ ਕਿੰਨਾ ਹਿੱਸਾ ਬਣਦਾ,
ਰਾਹ ਵਿੱਚ ਪੈਂਦੀਆਂ ਸੀਰਾਂ ਦਾ।
ਪੁਤਲੀਆਂ ਵਾਂਗੋਂ ਨਾਚ ਨਚੌਣਾ,
ਪਰਦੇ ਪਿੱਛੇ ਬਹਿ ਕੇ ਯਾਰ,
ਕਿੱਸ ਦਾ ਕਿਸ ਤੋਂ ਕਤਲ ਕਰਾਉਣਾ,
ਰਾਹ ਵਿੱਚ ਬੈਠੇ ਵੀਰਾਂ ਦਾ।
ਵਿੱਚ ਚੌਰਾਹੇ ਕੱਠਿਆਂ ਕਰਕੇ ,
ਬੋਲੀ ਹੋਊ ਸਰੀਰਾਂ ਦੀ,
ਏਸ ਗੈਟ ਦੇ ਬੂਟੇ ਨੂੰ ਹੁਣ,
ਬੂਰ ਪਵੇਗਾ ਪੀੜਾਂ ਦਾ।
ਜੋਸ਼ ਚ, ਪੈ ਜਾਊ ਆਪੋ ਧਾਪੀ,
ਇਸ ਤੋਂ ਕਿੱਦਾਂ ਬਚਣਾ ਜੇ,
ਕੱਠਿਆਂ ਹੋ ਕੇ ਕੁੱਝ ਤਾਂ ਸੋਚੋ,
ਦੇਸ਼ ਦੀਆਂ ਤਕਦੀਰਾਂ ਦਾ।
ਵਿੱਚ ਚੌਰਾਹੇ ਪਾਪ ਦਾ ਭਾਂਡਾ;
ਆਖਿਰ ਇੱਕ ਦਿਨ ਟੁੱਟ ਜਾਣਾ,
ਲੋਕਾਂ ਇੱਕ ਦਿਨ ਲੇਖਾ ਮੰਗਣਾ,
ਜ਼ੁਲਮ ਦੀਆਂ ਸ਼ਮਸ਼ੀਰਾਂ ਦਾ।
ਡੰਕਲ ਤਹਿਤ ਮੁਲੰਕਣ ਕਰਨਾ,
ਦੇਸ਼ ਦੀਆਂ ਤਕਦੀਰਾਂ ਦਾ।
ਪ੍ਰਸਤੁਤ ਕਰਤਾ: ਰਵੇਲ ਸਿੰਘ,ਮੋਬ. 8146275481
03/01/2017
|