ਬੇਗੁਨਾਹ ਦੀ ਫਾਂਸੀ
ਪਰਨਦੀਪ ਕੈਂਥ,ਪੰਜਾਬਬੇਗੁਨਾਹ ਦੀ
ਫਾਂਸੀ
ਉੱਤੇ ਜਦ ਉੱਗਦਾ ਹੈ ਸੁਪਨਾ ਆਜ਼ਾਦੀ ਦਾ
ਤਾਂ ਕੰਨ ਖੜ੍ਹੇ ਹੋ ਜਾਦੇ ਨੇ ਤੇਤੀ ਕਰੌੜ
ਦੇਵਤਿਆਂ ਦੇ-
ਤਲਵਾਰਾਂ ਦੇ ਬੁੱਲਾਂ ਦੀ ਥਰ-ਥਰਾਹਟ
ਪੈਦਾ ਕਰ ਦਿੰਦੀ ਹੈ
ਵੈਰਾਗ ਸੁਪਨੇ ਦੀ ਸ਼ਕਤੀ ਅੰਦਰ-
ਅਧੇੜ ਪੈੜਾਂ ਨੂੰ ਮਿਲ ਜਾਂਦੀ ਹੈ ਸੰਜੀਵਨੀ ਬੂਟੀ
ਜੋ ਚੁੰਮ ਸਕਦੀ ਹੈ ਮੂੰਹ ਅੰਗਿਆਰੇ ਦਾ-
07/05/2014
ਹਾਰਿਆ ਬਾਦਸ਼ਾਹ
ਪਰਨਦੀਪ ਕੈਂਥ
ਪਾੜ ਸੁਟਿਆ ਸੀ
ਉਸਨੇ ਕਿਤਾਬ ਦਾ ਉਹ ਸਫਾ
ਜਿਸ ਉੱਤੇ ਉਕਰਿਆ ਸੀ ਤ੍ਰਿਮਤ ਦਾ
ਮਾਲੂਕੜਾ ਕੁਰਲਾਉਂਦਾ ਮਾਸੂਮ ਚਿਹਰਾ
ਜਿਸਦੇ ਤੁਰ ਜਾਣ ਤੇ
“ਹਥੇਲੀ ਉਕਰਿਆ ਸੱਚ”
ਦੇ ਸਿਰਨਾਵੇਂ ਨੂੰ ਦੇ ਦਿੱਤੀ ਗਈ ਸੀ
ਆਪਣੇ ਹੀ ਹਰਫਾਂ ਚੋਂ ਜਲਾਵਤਨੀ-
ਚਿਖਾ ਦੀਆਂ ਲਾਟਾਂ ਚਿਖ ਚਿਖ ਕੇ
ਅਲਾਪ ਰਹੀਆਂ ਸਨ ਆਲੌਕਿਕ ਮਾਤਮੀ ਰਾਗੁ
“ਕਿਸ ਸੰਗ ਕੀਚੈ ਦੋਸਤੀ ਸਭ ਜਗ ਚਲਣਹਾਰ॥”-
ਗੁਰਦੁਆਰੇ ਦੇ ਭੀੜੇ ਕਮਰੇ ਅੰਦਰ
ਖੱਟੇ ਰੰਗ ਦੀ ਆਵਾਜ਼ ਵਿਚੋਂ ਮੋਲ
ਰਿਹਾ ਸੀ ਰਸਮੀ ਭਾਸ਼ਣ ਨੇਤਰ ਦੇ
ਖੁੱਸ ਜਾਣ ਦੇ ਅਫਸੋਸ ਅੰਦਰ-
“ਕਾਲਾ ਵਰਤਮਾਨ” ਕਾਲੇ ਭਰਵੱਟਿਆਂ
ਚੌਂ ਦੁਹੱਥੜੇ ਮਾਰ-ਮਾਰ ਵੰਡ
ਰਿਹਾ ਸੀ ਕੀਰਨੇ ਪਾਂਦੇ ਅੱਥਰੂ-
ਖੜੌਤੇ ਪਾਣੀਆਂ ਦਾ ਦਰਦ ਜਰ ਰਹੀ ਸੀ
ਹਰ ਪੱਲ ਓਸ ਦੇ ਸਿਰ ਉੱਤੇ ਬੰਨੀ
ਕਾਮਰੇਡੀ ਪੱਗ
ਪੁਰਖਿਆਂ ਦੇ ਸੰਦੂਕ ਅੰਦਰ
ਦਫਨ ਕਰ ਦਿੱਤੀ ਗਈ ਸੀ
ਕੈਨਵਸ ਤੇ ਉਲੀਕੀ
ਉਹ ਤਸਵੀਰ ਜਿਸ ਦੀਆਂ
ਲਕੀਰਾਂ ਬਣ ਥੋਰ ਕਰਵਾਂਦੀਆਂ ਸਨ
ਅਹਿਸਾਸ ਆਪਣੇ ਹੀ ਅਕਸ ਦਾ-
ਸਲੀਬ ਉਤੇ ਲਟਕ ਜਾਣਾ!
ਪਰ ਅੱਜ ਵਕਤ ਦੇ ਚੰਬੇ
ਓਸ ਹਾਰੇ ਬਾਦਸ਼ਾਹ ਦੇ ਕੰਨਾਂ
ਵਿਚ ਪੈ ਰਹੀ ਹੈ ਇਕ ਮੱਧਮ ਮਸਤ ਮੌਲਾ ਆਵਾਜ਼-
ਜੋ ਪੁਕਾਰ ਰਹੀ ਹੈ
“ਜੁਗਨੂੰਆਂ ਦੀ ਰੌਸ਼ਨੀ ਕਰ ਸਕਦੀ ਨਹੀਂ ਸਵੇਰ
ਤੁਰ ਗਿਆਂ ਦੇ ਸਿਰਨਾਵੇ ਲੱਭਦੇ ਮੁੜਦੇ ਨਾ ਉਹ ਫੇਰ”
07/05/2014
|