WWW 5abi.com  ਪੰਨਿਆ ਵਿੱਚ ਸ਼ਬਦ ਭਾਲ

5_cccccc1.gif (41 bytes)

       ਪੰਜਾਬੀ ਕਵਿਤਾ

ਹੋਰ ਪੰਜਾਬੀ ਕਵੀ >>

>> 1 2 3 4 5 6 7             hore-arrow1gif.gif (1195 bytes)

ਜਸਵੰਤ ਕੌਰ ਬੈਂਸ
 ਲੈਸਟਰ, ਯੂ ਕੇ

ਤ੍ਰਿੰਝਣ
ਜਸਵੰਤ ਕੌਰ ਬੈਂਸ, ਲੈਸਟਰ

ਦੁੱਖਾਂ ਦੇ ਵਿੱਚ ਧੁੱਖਦੀ ਜਾਪੇ,
ਹੂਕ ਤ੍ਰਿੰਝਣ ਨੂੰ।
ਇੱਕ ਵਾਰੀ ਤੂੰ ਆ ਕੇ ਦੇ ਜਾ,
ਘੂਕ ਤ੍ਰਿੰਝਣ ਨੂੰ।

ਕੁੜੀਆਂ ਚਿੱੜੀਆਂ ਇੱਕੱਠੀਆਂ ਹੋਵਣ,
ਤੀਆਂ ਲਾਵਣ ਲਈ।
ਭੁੱਲ ਗਈਆਂ  ਨੇ ਆਪਣੇ ਆਪਣੇ,
ਚਰਖੇ ਡਾਵਣ ਲਈ।
ਤੰਦਾਂ ਦੀ ਨਾ ਸੁਣਦੀ ਕਿੱਧਰੇ,
ਸ਼ੂਕ ਤ੍ਰਿੰਝਣ ਨੂੰ।
ਇੱਕ ਵਾਰੀ......................

ਮੱਥੇ ਟਿੱਕੇ , ਕੰਨੀਂ ਬੂੰਦੇ, ਗਲ ਵਿੱਚ,
ਹਾਰ ਸਜਾਉਂਦੀਆਂ ਨੇ।
ਨਾਂ ਹੁਣ ਰਲ ਕੇ ਪਿੱਪਲਾਂ ਉੱਤੇ,
ਪੀਘਾਂ ਪਾਉਂਦੀਆਂ ਨੇ।
ਮਿੱਰਚਾਂ ਦੀ ਨਜ਼ਰ ਉੱਤਾਰ ਕੇ ਦੇ ਜਾ,
ਫੂਕ ਤ੍ਰਿੰਝਣ ਨੂੰ।
ਇੱਕ ਵਾਰੀ...................

ਲਲਾਰੀ ਦੇ ਨਾ ਜਾਵਣ ਕੁੜੀਆਂ,
ਸੂਤ ਰੰਗਾਵਣ ਲਈ।
ਭੁੱਲ ਗਈਆਂ ਨੇ ਫੁੱਲਕਾਰੀ ਤੇ,
ਤੋਪੇ ਪਾਵਣ ਲਈ।
ਪੈ ਗਈ ਏ ਕਿਉਂ ਜੱਗ ਦੇ ਉੱਤੇ,
ਚੂਕ ਤ੍ਰਿੰਝਣ ਨੂੰ।
ਇੱਕ ਵਾਰੀ...........................

ਹੁਣ ਕੁੜੀਆਂ ਚਰਖੇ ਨਾ ਮੰਗਣ,
ਦਾਜ ਲਜਾਵਣ ਲਈ।
ਦਿੱਸਦੇ ਨਾਂ ਹੁਣ ਖੇਸ ਤੇ ਦਰੀਆਂ,
ਮੰਜੇ ਡਾਵਣ ਲਈ।
ਡੀ.ਜੇ ਦੇ ਗੀਤਾਂ ਦੀ ਸੁਣਦੀ ਜਸ ਨੂੰ,
ਕੂਕ ਤ੍ਰਿੰਝਣ ਨੂੰ।
ਇੱਕਕ ਵਾਰੀ..................
03/09/17

 

ਮਾਂ ਬੋਲੀ ਕਿਉਂ ਉਦਾਸ ਹਾਂ
ਜਸਵੰਤ ਕੌਰ ਬੈਂਸ, ਲੈਸਟਰ

ਮੈਂ ਦਿਨ ਅਤੇ ਰਾਤ ਦਾ ਮੇਲ ਹਾਂ,
ਚਿੱਟੇ ਤੇ ਕਾਲੇ ਅੱਖਰਾਂ ਦਾ ਖੇਲ ਹਾਂ,
ਮੈਂ ਤੇਰੇ ਦਿਲ ਦੇ ਪਾਸ ਹਾਂ,
ਫਿਰ ਵੀ ਕਿਉਂ ਉਦਾਸ ਹਾਂ।

ਮੈਂ ਬਸੰਤ ਰੁੱਤ ਦੇ ਰਾਗ ਜਿਹੀ,
ਹਨੇਰ 'ਚ' ਬਲਦੇ ਚਿਰਾਗ ਜਿਹੀ,
ਮੈਂ ਚਾਨਣ ਦੀ ਇੱਕ ਆਸ ਹਾਂ।
ਫਿਰ ਵੀ ਕਿਉਂ ਉਦਾਸ ਹਾਂ।

ਮੈਂ ਤੇਰੇ ਮਿੱਠੜੇ ਬੋਲ ਹਾਂ,
ਤੇਰੇ ਅੰਦਰ ਮੈਂ ਤੇਰੇ ਕੋਲ ਹਾਂ,
ਮੈਂ ਤੇਰਾ ਹੀ ਸੁੰਦਰ ਲਿਬਾਸ ਹਾਂ,
ਫਿਰ ਵੀ ਕਿਉਂ ਉਦਾਸ ਹਾਂ।

ਮੈਂ ਚੜ੍ਹਦੇ ਸੂਰਜ ਦੀ ਲਾਲੀ ਜਿਹੀ,
ਵੰਡਦੀ ਫਿਰਾਂ ਖੁਸ਼ਹਾਲੀ ਜਿਹੀ,
ਮੈਂ ਸਕੂਲ 'ਚ ਲੱਗੀ ਕਲਾਸ ਹਾਂ।
ਫਿਰ ਵੀ ਕਿਉਂ ਉਦਾਸ ਹਾਂ।

ਮੈਨੂੰ ਸੰਤ ਫਕੀਰਾਂ ਨੇ ਅਪਨਾਇਆ ਹੈ,
ਕਵੀਆਂ ਦੀ ਕਲਮ ਨੇ ਅਜ਼ਮਾਇਆ ਹੈ,
ਮੇਰੇ ਗੁਰੂਆਂ ਦੀ ਮੈਂ ਤਲਾਸ਼ ਹਾਂ।
ਫਿਰ ਵੀ ਕਿਉਂ ਉਦਾਸ ਹਾਂ।

ਮੈਨੂੰ ਕਿਤਾਬਾਂ ਦੇ ਵਿੱਚ ਲਿਖਿਆ ਹੈ,
ਕੰਪਿਊਟਰ ਦੇ ਵਿੱਚ ਪਾਇਆ ਹੈ,
ਗੁਰੂ ਗ੍ਰੰਥ ਦੇ ਲਈ ਮੈਂ ਖਾਸ ਹਾਂ।
ਫਿਰ ਵੀ ਕਿਉਂ ਉਦਾਸ ਹਾਂ।

ਮੈ ਬੀਤ ਚੁੱਕੀ ਹਰ ਯਾਦ ਹਾਂ,
ਤੇਰੇ ਅੰਦਰ ਅੱਜ ਵੀ ਆਬਾਦ ਹਾਂ,
ਪੰਜਾਬ ਦਾ ਲਿਖਿਆ ਇਤਿਹਾਸ ਹਾਂ।
ਫਿਰ ਵੀ ਕਿਉਂ ਉਦਾਸ ਹਾਂ।

ਮੈਂ ਦਿਨ ਅਤੇ ਰਾਤ ਦਾ ਖੇਲ ਹਾਂ,
ਚਿੱਟੇ ਅਤੇ ਕਾਲੇ ਅੱਖਰਾਂ ਦਾ ਖੇਲ ਹਾਂ,
ਮੈਂ ਤੇਰੇ ਦਿਲ ਦੇ ਪਾਸ ਹਾਂ।
ਫਿਰ ਵੀ ਕਿਉਂ ਉਦਾਸ ਹਾਂ।
06/03/2017

 

ਜਸਵੰਤ ਕੌਰ ਬੈਂਸ, ਲੈਸਟਰ
bainsjaswantkaur@yahoo.com

5_cccccc1.gif (41 bytes)

>> 1 2 3 4 5 6 7             hore-arrow1gif.gif (1195 bytes)

Terms and Conditions
Privacy Policy
© 1999-2017, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2017, 5abi.com