ਧੀਆਂ
ਜਸਦੀਪ ਕੌਰ, ਹੁਸ਼ਿਆਰਪੁਰ
ਸ਼ਾਤ ਸੀ ਅੱਜ ਇਹ ਪਾਣੀ ਦਾ ਤੁਫਾ਼ਨ,
ਦਿਲ ਵਿੱਚ ਡੁਬਿਆ ਜਦੋ ਹਰ ਅਰਮਾਨ,
ਡੂੰਗੇ ਨੈਣਾਂ ਵਾਲਾ ਪਾਣੀ ਅੱਜ ਹੰਝੂ ਬਣ ਛਲਕ ਪਿਅਾ,
ਮੋਤੀ ਇੱਕ ਸੁੱਚਾ ਗੱਲਾਂ ਉਪਰ ਚਮਕ ਪਿਆ,
ਦੇਖ ਧੀ ਦੇ ਹੰਝੂ ਦਿਲ ਮਾਂ ਦਾ ਵੀ ਰੋਇਆ,
ਮੁਕਦੀ ਨੂੰ ਦੇਖ ਧੀ ਬਾਪੂ ਵਿਚੋ ਵਿੱਚ ਮੋਇਆ,
ਕਿੱਡੇ ਚਾਵਾਂ ਨਾਲ ਪਾਲੀ ਸੀ ਮਾਪਿਆਂ ਨੇ ਧੀ,
ਅੱਜ ਢਾਡੀ ਕਿਸਮਤ ਨੇ ਬਣਾ ਦਿੱਤਾ ਕੀ,
ਘਰ ਸੀ ਰੁਮਕਦਾ ਜਦ ਖਿੜ ਖਿੜ ਹੱਸਦੀ ਸੀ,
ਮਾਪਿਆਂ ਦੇ ਘਰ ਧੀ ਜਦੋ ਸੁਖੀ ਸਾਂਦੀ ਵਸਦੀ ਸੀ,
ਚਾਵਾਂ ਨਾਲ ਸੀ ਤੋਰੀ ਮਾਪਿਆਂ ਨੇ ਡੌਲੀ,
ਮਾਪਿਆਂ ਦੀ ਖੁਸ਼ੀ ਅੱਗੇ ਧੀ ਕੁੱਝ ਵੀ ਨਾ ਬੋਲੀ,
ਸੁਹਰੇ ਘਰ ਜਾ ਸਭ ਸੁਪਨੇ ਸੀ ਟੁੱਟ ਗਏ,
ਬੇਰੁਖੀ ਦੇਖ ਚਾਅ ਦਿਲ ਵਾਲੇ ਮੁਕ ਗਏ,
ਸੁਹਾਗ ਵਾਲੀ ਚੁੰਨੀ ਦਾ ਅਜੇ ਰੰਗ ਵੀ ਨਹੀ ਉਤਰਿਆ ਸੀ,
ਟੋਟੇ ਟੋਟੇ ਕਰ ਧੀ ਨੂੰ ਪਾਣੀ ਵਿੱਚ ਜਾ ਸੁਟਿਆ ਸੀ,
ਪਾਪੀਆ ਦਾ ਧੀ ਨੇ ਕੀ ਸੀ ਗੁਆਇਆ,
ਜੋ ਉਸ ਪਰੀ ਨੂੰ ਸੀ ਮਾਰ ਮੁਕਾਇਆ,
ਕਦੋ ਹੋਣਾ ਇਹ ਬੰਦ ਧੀਆਂ ਨੂੰ ਮਾਰਨਾ,
ਜਦੋਂ ਮੁਕ ਗਈਆਂ ਧੀਆਂ ਫਿਰ ਕੁਲ ਕਿਸ ਨੇ ਤਾਰਨਾ.....
15/11/2016
|