ਵਜੂਦ
ਜਸਦੀਪ ਕੌਰ, ਹੁਸ਼ਿਆਰਪੁਰਸਭ ਕੁੱਝ ਪਾ ਕੇ ਵੀ ਅਜ ਪਿੱਛੇ ਹਾਂ,
ਵਜੂਦ ਲੱਭਦੀ ਹਾਂ ਸਮਾਜ ਵਿੱਚ ਕਿਥੇ ਹਾਂ,
ਪੜ੍ਹ ਲਿਖ ਕੇ ਵੀ ਸੋਚ ਨਾ ਬਦਲ ਪਾਈ,
ਲੋਕ ਸਮਝਦੇ ਕਿਉਂ ਨਹੀ ਇਹ ਡੰਘੀ ਖਾਈ,
ਮੈ ਤਾ ਖੁਲ੍ਹੇ ਅਸਮਾਨ ਨੂੰ ਪਾਉਣਾ ਸੀ,
ਪਰ ਫਿਰ ਵੀ ਕਿਉਂ ਆਇਆ ਮੇਰੇ ਹਿੱਸੇ ਰੌਣਾ ਸੀ,
ਪੜ੍ਹੇ ਲਿਖੇ ਲੋਕਾ ਨੇ ਹੀ ਬੰਦਸ਼ਾ ਲਗਾ ਦਿੱਤੀਆਂ,
ਮੇਰੇ ਹੱਥਾਂ ਵਿੱਚ ਬੇੜੀਆਂ ਸਜਾ ਦਿੱਤੀਆਂ,
ਮੈ ਦੂਜਿਆਂ ਲਈ ਆਪਣਾ ਆਪ ਹਾਰ ਦਿੱਤਾ,
ਪਰ ਮੇਰੇ ਖਿਆਲਾਂ ਨੂੰ ਵੀ ਲੋਕਾ ਨੇ ਮਾਰ ਦਿੱਤਾ,
ਮਾ ਬਾਪ ਲਈ ਮੈ ਇਕ ਪਰੀ ਸੀ,
ਪਰ ਫਿਰ ਵੀ ਮੇਰੇ ਅੱਗੇ ਘਰ ਦੀ ਚਾਰਦੀਵਾਰੀ ਖੜੀ ਸੀ,
ਧੀਏ ਘਰ ਦੀ ਜੂਹ ਨਾ ਪਾਰ ਕਰੀ, ਲੋਕ ਕੀ ਕਹਿਣਗੇ ਕੁੱਝ ਤਾ ਸਾਰ ਕਰੀ,
ਸੁਹਰੇ ਘਰ ਗਈ ਤਾਂ ਦਿਲ ਵਿੱਚ ਚਾਅ ਸੀ,
ਸਭ ਕੁੱਝ ਦੇ ਦੇਵਾਂ, ਮੇਰਾ ਇਹੀ ਸੁਭਾਅ ਸੀ,
ਪਿਆਰ ਦੇ ਕੇ ਵੀ ਪਿਆਰ ਨਾ ਪਾ ਸਕੀ,
ਇਜ਼ਤ ਦੇ ਕੇ ਵੀ ਇਜ਼ਤ ਨਾ ਕਮਾ ਸਕੀ,
ਗੁਰੂਆਂ ਜਾਈ ਨੂੰ ਵੀ ਲੋਕਾ ਨੇ ਦੁਰਕਾਰਿਆ ਏ,
ਪਰ ਦੁਖ ਆਉਣ ਤੇ ਮਾਂ ਨੂੰ ਹੀ ਪੁਕਾਰਿਆ ਏ.....
20/09/2016
|