ਤੜਕੇ ਦਾ ਚਾਨਣ ਜਸ ਸੰਧੂ,
ਇਟਲੀ ਉਹ ਤਾਂ ਕੱਲ੍ਹ ਦਾ ਭੱਜ ਚੁੱਕਿਆ ਸੀ ਡਰ ਕੇ ਐਵੀਂ ਬਾਤਾਂ
ਤੋਂ .. ਅੱਜ ਭਲ਼ਕੇ ਹੀ ਮਿਲਿਆ ਐ ਜੋ ਜਾਗਿਆ ਕਾਲੀਆਂ ਰਾਤਾਂ ਤੋਂ ..
ਕੁੱਝ ਭਿੱਜੇ ਜਿਹੇ ਪੰਨਿਆਂ ਨੂੰ ਉਹ ਮੰਗੀ ਬੈਠਾ ਸੀ ..
ਬੁੱਝਾਂਗੇ ਜਦ ਬਾਤ ਸੁਣਾਊ ਸੱਚੇ ਜਿਹਿਆਂ ਜਜ਼ਬਾਤਾਂ ਤੋਂ ..
ਪੜ੍ਹਦਾ ਸੀ ਜੋ ਪੀੜ ਪਰ੍ਹਾਉਣੀ ਸੁਣ ਕੇ ਥੱਕਿਆ ਹੋਇਆ ਆਂ ਬਾਹਰ ਨਿਕਲ
ਅੱਜ ਹੀ ਆਵੇ ਮੈਂ ਭੀੜ 'ਚ ਮੱਚਿਆ ਹੋਇਆਂ ਆਂ .. ਕੋਲ ਖਲੋਅ
ਕੇ ਹਾਸੇ ਪਰੋਣੇ ਸਿੱਖ ਵੀ ਜਾਵੇਗਾ ਕਦੇ .. ਆਪਣੀ ਬੋਲੀ ਆਪਣੇ ਜੋਸ਼
'ਚ ਵਿੱਖ ਵੀ ਜਾਵੇਗਾ ਕਦੇ .. ਜੋ ਜ਼ਿੰਮਾ ਚੁੱਕਿਐ ਵਿਰਸੇ ਦਾ
ਢੋਅ ਹੋਣਾ ਜੋ ਸੌਖਾ ਨਈਂ ਐ .. ਜ਼ਿਹਨ ਗਾਲਣਾਂ ਤੇ ਸਜਾਉਣਾ ਸੱਚ
ਜਾਣੀ ਸਮਝੌਤਾ ਨਈਂ ਐ.. ਥੱਕਿਆਂ ਹੋਇਆਂ ਮਿਟਿਆਂ ਹੋਇਆਂ
ਕਿੰਨੇ ਵਰ੍ਹੇ ਗਾਲੇਂਗਾ ,, ਰੋਜ਼ ਬਨੇਰਾ ਝਾਤਾਂ ਪਾਵਾਂ ਜਦ ਤੂੰ ਦੀਵੇ
ਬਾਲੇਂਗਾ .. ਪੱਤਰਾਂ ਦੇ ਖ਼ਤਾਂ ਨੂੰ ਪੜ੍ਹਨਾ ਤੇ ਅਪਨਾਉਣਾ
ਪੈਂਦਾ ਐ .. ਜੱਦੋ-ਜਹਿਦ ਜ਼ਰੂਰੀ ਐ ਨਈਂ ਮਨ ਸਮਝਾਉਣਾ ਪੈਂਦਾ ਐ
.. ਕੋਈ ਸੇਧ ਤਿਆਰ ਕਰੀਂ ਤੇ ਮਿੱਥੀਂ ਨਵੇਂ ਨਿਸ਼ਾਨੇ
ਨੂੰ.. ਜੀਵਨ ਨੇ ਉਂਜ ਲੰਘ ਹੀ ਜਾਣਾ ਕੁੱਝ ਦੇ ਜਾਵੀਂ ਜ਼ਮਾਨੇ
ਨੂੰ.. ਮੱਧ ਲੋਅ ਰੁਸ਼ਨਾ ਜਾਂਦੀ ਐ ‘ਨੇਰ੍ਹੀ ਭੀੜੀ ਬਾਰੀ
'ਚੋਂ ਐਵੀਂ ਨਾ ਤੂੰ ਪਾਲ ਭੁਲੇਖੇ ਸਭ ਮਿਲਦਾ ਜ਼ਿੰਦਗੀ ਹਾਰੀ
'ਚੋਂ....!! 21/07/2020
|