ਖ਼ਲਾਅ ਜਗਦੀਪ ਸ਼ਾਹਪੁਰੀ
ਬੰਦਾ ਖੁਦ ਆਪਣੇ ਗੁਨਾਹਾਂ ਤੋਂ ਪੁੱਛੇ ਕਿੰਨੇ ਪਾਪ ਕੀਤੇ, ਗਵਾਹਾਂ
ਤੋਂ ਪੁੱਛੇ ਬੇਚੈਨ ਕਿਸ਼ਤੀ ਉਡੀਕੇ ਮੁਸਾਫ਼ਿਰ ਕਦੋ ਆਵਣਗੇ,
ਮਲਾਹਾਂ ਤੋਂ ਪੁੱਛੇ ਪੁੱਤ ਪ੍ਰਦੇਸੀ ਕੋਲ ਕਿੰਨੇ ਕੁ ਡਾਲਰ
‘ਕੱਲੀਆਂ ਘਰਾਂ ‘ਚ ਮਾਵਾਂ ਤੋਂ ਪੁੱਛੇ ਦੂਰ ਗਏ ਸੱਜਣਾ ਨੂੰ ਕਿੰਨਾ
ਉਡੀਕਾਂ ਕੋਠੇ ‘ਤੇ ਚੂਰੀ ਅਤੇ ਕਾਵਾਂ ਤੋਂ ਪੁੱਛੇ ਓ ਦੂਰ ਹੋ ਗਏ
ਕਿਥੇ ਓ ਖੋਅ ਗਏ ਸਾਨੂੰ ਕਿਉਂ ਮਿਲੀਆਂ ਸਜ਼ਾਵਾਂ ਤੋਂ ਪੁੱਛੇ
10/11/2020
ਕਿਰਦਾਰ ਜਗਦੀਪ ਸ਼ਾਹਪੁਰੀ
ਕੀਤੇ ਕੌਲ ਕਰਾਰ ਬਦਲ ਗਏ ਰੱਬ ਵਰਗੇ ਸਭ ਯਾਰ ਬਦਲ ਗਏ ਭਗਤ
ਸਿੰਘ ਤੇ ਸਰਾਭੇ ਵਰਗੇ ਨਹੀ ਸੱਚੇ ਸਰਦਾਰ ਬਦਲ ਗਏ ਕਾਲਾ ਬਜ਼ਾਰੀ
ਰਿਸ਼ਵਤਖੋਰੀ ਨਹੀ ਸੱਚੇ ਦਰਬਾਰ ਬਦਲ ਗਏ ਕੌਣ ਕੁੱਖਾਂ ਵਿੱਚ ਧੀ
ਬਚਾਊ? ਮਾਵਾਂ ਦੇ ਕਿਰਦਾਰ ਬਦਲ ਗਏ ਆਈ ਸਫੈਦੀ ਸਿਰ ‘ਤੇ ਜਦ ਤੋਂ
ਕਰਦੇ ਸੀ ਜੋ ਪਿਆਰ ਬਦਲ ਗਏ ਸੋਨੇ ਦੇ ਮੁੱਲ ਪਿਆਰ ਵਿਕ ਗਿਆ
ਤਾਂ ਹੀ ਤਾਂ ਸਰਕਾਰ ਬਦਲ ਗਏ ਮੇਰੇ ਖ਼ਾਲੀ ਵੇਖ ਕੇ ਖੀਸੇ ਕਈ
ਕਰੀਬੀ ਯਾਰ ਬਦਲ ਗਏ ਨਹੀਂ ਬਦਲੇ ਇੱਕ ਮਾਪੇ ਮੇਰੇ ਸਾਰੇ
ਰਿਸਤੇਦਾਰ ਬਦਲ ਗਏ ਤੂੰ “ਸ਼ਾਹਪੁਰੀ” ਅਜੇ ਨਾ ਬਦਲੇਂ ਮੌਸਮ ਰੰਗ
ਹਜ਼ਾਰ ਬਦਲ ਗਏ 27/10/2020
ਉਡੀਕਾਂ ਜਗਦੀਪ ਸ਼ਾਹਪੁਰੀ
ਅਸੀਂ ਤਸੀਹੇ ਸੱਜਣਾਂ ਤੇਰੇ ਜਰ-ਲਾਂਗੇ, ਕੰਡਿਆਂ ਵਾਲਾ
ਰਸਤਾ ਵੀ ਸਰ ਕਰ-ਲਾਂਗੇ। ਤੂੰ ਜੋ ਦਿੱਤਾ ਜ਼ਹਿਰ ਪਿਆਲਾ ਪੀਵਾਂਗੇ,
ਨਿੱਤ ਮਰਨੇ ਤੋਂ ਚੰਗਾ ਇੱਕ ਦਿਨ ਮਰ- ਲਾਂਗੇ ਸਾਡੇ ਸੀਨੇ ਪਿਆਰ
ਤੇਰੇ ਦਾ ਸਾਗਰ ਹੈ, ਇਸ਼ਕ ਝਨਾਂ ਅਸੀਂ ਕੱਚਿਆਂ ‘ਤੇ ਵੀ ਤਰ-ਲਾਂਗੇ।
'ਬਾਰਾਂ ਸਾਲ' ਚਰਾ ਕੇ ਮੱਝਾਂ ਤੇਰੇ ਲਈ, 'ਮੁੰਦਰਾਂ’ ਪਾ ਕੇ
ਅਸੀਂ ਗੁਜ਼ਾਰਾ ਕਰ-ਲਾਂਗੇ। 'ਸ਼ਾਹਪੁਰੀ' ਤੂੰ ਭਾਵੇਂ ਹੀ ਸਾਥੋਂ ਦੂਰ
ਰਹੇਂ, ਅਸੀ ਉਡੀਕਾਂ ਰਾਹਾਂ ਤੱਕ-ਤੱਕ ਕਰ - ਲਾਂਗੇ। 23/09/2020
ਰਿਸ਼ਤਾ ਜਗਦੀਪ ਸ਼ਾਹਪੁਰੀ
ਰੁੱਖਾਂ ਦਾ ਜਿਓਂ ਰਿਸ਼ਤਾ ਹੁੰਦਾ ਛਾਵਾਂ ਨਾਲ! ਇਓਂ ਪੁੱਤਾਂ
ਦਾ ਰਿਸ਼ਤਾ ਹੁੰਦਾ ਮਾਂਵਾਂ ਨਾਲ! ਦੂਰ ਤੁਰ ਗਿਆ ਮੁੜ ਕਦੇ ਵੀ ਆਇਆ ਨਾ,
ਯਾਦ ਓਹਦੀ ਦੇ ਭਾਂਬੜ ਬਲਦੇ ਹਾਵਾਂ ਨਾਲ! ਜਿੰਨੀ ਰਾਹੀਂ ਦਰ ਸਾਡੇ ਉਹ
ਆਇਆ ਸੀ, "ਰੱਬ" ਵਰਗਾ ਸਤਿਕਾਰ ਹੈ ਉਨ੍ਹਾਂ ਰਾਹਵਾਂ ਨਾਲ! ਮੋਹ
ਵਫ਼ਾ ਉਲਫ਼ਤ ਦੀ ਜਿਹਨੂੰ ਕਦਰ ਨਹੀ ਸੀ, ਕਿਉਂ ਲਾਈਆਂ ਉਸ ਨਾਲ ਹੱਸ ਕੇ
ਚਾਅਵਾਂ ਨਾਲ! ਦੂਰ ਤੁਰ ਗਿਆ ਦਿਲ ‘ਚੋ ਕਦੇ ਵੀ ਭੁੱਲਿਆ ਨਾ, ਪਿਆਰ
ਨਾ ਮਿਟਿਆ "ਸ਼ਾਹਪੁਰੀ" ਕੁਝ ਨਾਵਾਂ ਨਾਲ...! 01/09/2020
ਅਰਜ਼ ਜਗਦੀਪ ਸ਼ਾਹਪੁਰੀ
ਮੇਰੀ ਜਿੰਦ ਗਮਾਂ ਨੇ ਘੇਰੀ ਹਰ ਪਲ ਜਾਵਾਂ
ਹੰਝੂ ਕੇਰੀ ਕਿੰਜ ਬਚਾਵਾਂ ਬਾਗ ਆਪਣਾ, ਚੱਲ ਪਈ ਹੈ ਜ਼ਾਲਮ
ਹਨ੍ਹੇਰੀ ਹੰਝੂ ਆਪ ਮੁਹਾਰੇ ਵਗਦੇ, ਗੱਲ ਜਦੋਂ ਵੀ ਤੁਰਦੀ
ਤੇਰੀ ਤਰਸ ਕਰ ਕੁਝ ਤਾਂ ਡਾਢਿਆ, ਮੰਗ ਲਈ ਬੱਚਿਆਂ ਭੀਖ
ਬਥੇਰੀ ਭੇਜ ਕਿਤੋਂ "ਬਾਜਾਂ ਵਾਲੇ" ਨੂੰ "ਰੱਬ ਜੀ" ਅਰਜ਼ ਇਹੀ ਹੈ
ਮੇਰੀ 27/08/2020
ਬੁੱਕਲ਼ ਦੇ ਸੱਪ ਜਗਦੀਪ ਸ਼ਾਹਪੁਰੀ
ਲੱਭਦੇ ਨਈਂ ਹੁਣ ਕਿਤੋਂ ਉਹ ਭਾਲ਼ੇ! ਸਾਨੂੰ ਦਿਲੋਂ ਪਿਆਰਨ
ਵਾਲ਼ੇ! ਖੋਭ ਗਏ ਓਹ ਪਿੱਠ 'ਚ ਖੰਜਰ, ਦਿਖਦੇ ਸੀ ਜੋ ਭੋਲ਼ੇ-ਭਾਲ਼ੇ!
ਕਿੰਜ ਕਰਾਂ ਕਾਤਲ ਦੀਆਂ ਸਿਫ਼ਤਾਂ? ਰੰਗ ਦੇ ਚਿੱਟੇ ਦਿਲ ਦੇ ਕਾਲ਼ੇ,
ਚੋਰ ਓਹ ਨਿਕਲ਼ੇ, ਦੇ ਗਏ ਧੋਖਾ, ਭੁੱਲ ਕੇ ਸੀ ਜੋ ਯਾਰ ਬਣਾ-ਲੇ!
ਆਦਤ ਤੋਂ ਮਜਬੂਰ "ਸ਼ਾਹਪੁਰੀ", ਬੁੱਕਲ ਦੇ ਵਿੱਚ ਸੱਪ ਨੇ ਪਾਲ਼ੇ!
28/07/2020
ਅਹਿਸਾਸ ਜਗਦੀਪ ਸ਼ਾਹਪੁਰੀ ਜਦੋਂ ਚਿਰਾਂ ਤੋਂ ਵਿੱਛੜੇ
ਸੱਜਣ ਮਿਲਦੇ ਨੇ , ਕਾਪੀ ਵਿਚਲੇ ਸੁੱਕੇ ਫੁੱਲ ਵੀ ਖਿੜਦੇ ਨੇ!
ਗ਼ੈਰ
ਹਟਾਉਣੇ ਰਸਤੇ ਵਿੱਚੋਂ ਸੌਖੇ ਸੀ, ਪਰ ਆਪਣੇ ਹੀ ਰਫ਼ਲਾਂ ਚੁੱਕੀ ਫ਼ਿਰਦੇ ਨੇ!
ਕੁਝ ਕੁ ਅੱਥਰੂ ਆਪ ਮੁਹਾਰੇ ਵਗ ਪੈਂਦੇ, ਜਦ ਤੇਰੇ ਚਰਚੇ ਗੈਰਾਂ ਵਿੱਚ
ਛਿੜਦੇ ਨੇ!
ਅੱਧਖਿੜੀਆਂ ਦਾ ਸੋਗ ਦਿਲਾਂ 'ਚੋ ਜਾਂਦਾ ਨੀ, ਭਾਵੇ
ਫੁੱਲ ਵੀ ਇੱਕ ਦਿਨ ਸੁੱਕ ਕੇ ਕਿਰਦੇ ਨੇ!
ਸਤਰੰਗੀ ਜਦ
ਪੀਂਘ ਲਿਸ਼ਕਦੀ ਅੰਬਰਾਂ 'ਤੇ, ਬੁਝੇ ਦਿਲ ਵੀ ਮੱਲੋਮੱਲੀ ਖਿੜਦੇ ਨੇ!
ਕੋਈ ਇੱਕ ਹੀ ਸਾਡੇ ਦਿਲ ਦਾ ਮਹਿਰਮ ਹੈ, ਜਿਸ ਨਾਲ਼ ਸਾਡੇ ਰਿਸ਼ਤੇ ਧੁਰ ਤੱਕ
ਦਿਲ ਦੇ ਨੇ!
"ਸ਼ਾਹਪੁਰ" ਨਾਲ "ਜਗਦੀਪ" ਤੇਰਾ ਹੈ ਟ੍ਹੌਰ ਜਿਹਾ, ਉਂਜ ਤਾਂ ਤੇਰੇ ਵਰਗੇ ਲੱਖਾਂ ਫ਼ਿਰਦੇ ਨੇ...! 20/07/2020
|