ਦਿਲੋਂ ਭੁੱਲ ਜਾਵਾਂ ਤੈਨੂੰ
ਹਰਮਿੰਦਰ ਸਿੰਘ ਭੱਟ, ਸੰਗਰੂਰ
ਦਿਲੋਂ ਭੁੱਲ ਜਾਵਾਂ ਤੈਨੂੰ, ਇਹ ਤਾਂ ਤੇਰੀ ਹੀ ਕਹੀ ਐ,
ਸ਼ੁਰੂ ਤੇਰੇ ਤੋਂ ਹੋਈ ਸੀ ਖ਼ਤਮ ਮੇਰੇ ਤੇ ਰਹੀ ਐ, ਹੁਣ ਝੂਠ ਨਹੀਓ
ਨਿਭਣਾ ਗੱਲ ਤੇਰੀ ਵੀ ਸਹੀ ਐ,
ਦਿਲੋਂ ਭੁੱਲ ਜਾਵਾਂ ਤੈਨੂੰ,
ਇਹ ਤਾਂ ਤੇਰੀ ਹੀ ਕਹੀ ਐ, ਹਰ ਪਲ ਚ ਤੜਫ਼ ਦੀ ਸਾੜ ਹਿਸਾਬ ਵਹੀ ਐ,
ਜੇ ਤੂੰ ਵਿਚ ਤੂੰ ਨਹੀਂ ਰਹਿਣਾ ਮੈਂ ਵਿਚ ਨਹੀਂ ਐ,
ਦਿਲੋਂ
ਭੁੱਲ ਜਾਵਾਂ ਤੈਨੂੰ, ਇਹ ਤਾਂ ਤੇਰੀ ਹੀ ਕਹੀ ਐ, ਗ਼ਰਜ਼ਾਂ ਦੀ ਭੀੜ ਵਿਚ
ਖ਼ਾਲੀ ਮੁਹੱਬਤੀ ਪਹੀ ਐ, ਦਿਲ ਵਾਲੇ ਮਹਿਲਾਂ ਭੱਟੂ ਸੱਧਰ ਦੀ
ਛੱਤ ਢਹੀਂ ਐ, ਦਿਲੋਂ ਭੁੱਲ ਜਾਵਾਂ ਤੈਨੂੰ, ਇਹ ਤਾਂ ਤੇਰੀ ਹੀ ਕਹੀ ਐ,
22/07/2018
ਹਰਮਿੰਦਰ ਸਿੰਘ ਭੱਟ ਬਿਸਨਗੜ੍ਹ
(ਬਈਏਵਾਲ) ਸੰਗਰੂਰ pressharminder@sahibsewa.com
09914062205 22/-7/2018
|