ਮਾਸੂਮੀਅਤ
ਹਰਮਨਪ੍ਰੀਤ ਸਿੰਘ, ਪੰਜਾਬ
ਮੈ ਇੱਕ ਦਿਨ ਕੁੱਖ ਤੋ ਆਜਾਦ
ਹਵਾ ਤੱਕ ਦਾ ਸਫ਼ਰ
ਮਾਂ ਤੋ ਪੈਦਾ ਹੋਈ
ਆਪਣੇ ਬਾਪ ਦੀ ਉਮੀਦ ਨਾਲ ਕੀਤਾ
ਤੇ ਅਣਜਾਣ ਕੰਧਾ ਪਿੱਛੇ
ਉਧਾਰੀ ਸੋਚ ਤੋ ਉਪਜੀ
ਸ਼ਬਦਾ ਦੀ ਉਲਝਣ ਵਿੱਚ
ਉਮਰ ਦੀ ਮਾਸੂਮੀਅਤ ਗਵਾਈ। ਮੈਂ
ਹਰਮਨਪ੍ਰੀਤ ਸਿੰਘ, ਪੰਜਾਬ
ਮੈਂ ਨਹੀ ਜਾਣਦਾ
ਕਿ ਹਰ ਢਲਦੇ ਹੋਏ ਦਿਨ ਨਾਲ
ਕਦਮ ਦੀ ਦੂਰੀ ਮੰਜਿਲ ਵੱਲ ਨੂੰ
ਵੱਧਦੀ ਹੈ ਜਾ ਘੱਟਦੀ
ਮੈਂ ਇੰਨ੍ਹਾ ਹੀ ਜਾਣਦਾ ਹਾ
ਕਿ ਕੁਝ ਪਲ ਪਹਿਲਾ
ਮੈਂ ਬੱਚਾ ਸੀ
ਤੇ ਹੁਣ ਮੈ ਚਾਹੁੰਦਾ ਹਾ ਕਿ
ਕੋਈ ਮੈਨੂੰ ਦੱਸ ਦੇਵੇ ਕਿ
ਤੇਰੇ ਤੋ ਬਿਨ੍ਹਾਂ
ਮੇਰੇ ਵਿੱਚ ਮੇਰਾ ਬਚਿਆ ਕੀ ਏ।
01/02/2016
|