ਦੀਵਾਲੀ ਗੁਰਸੇਵਕ "ਚੁੱਘੇ ਖੁਰਦ"
ਦੋ ਦਿਨਾਂ ਤੋਂ
ਦਿਹਾੜੀ ਨਹੀਂ ਲੱਗੀ ਸ਼ਹਿਰ ਤੋਂ
ਪਿੰਡ ਨੂੰ ਖਾਲੀ ਹੱਥ ਲਿਆ ਸਾਈਕਲ ਮੋੜ ਮਾਰਿਆ ਪੈਡਲ
ਸੋਚਾਂ ਵਿੱਚ ਗਿਆ ਖੁੰਬ ਖਾਲੀ ਹੱਥ, ਭੁੱਖੇ ਨਿਆਣੇ ਘਰ ਕਿਹੜਾ
ਮੂੰਹ ਲੈ ਕੇ ਜਾਵੇ । ਨਾ ਬੱਲਬ ਜਗਦੇ ਚੰਗੇ ਲੱਗਦੇ ਨਾ ਦੀਵੇ
ਜੱਗਦੇ ਚੰਗੇ ਲੱਗਣ । ਆਈ ਦੀਵਾਲੀ ਬੱਚਿਆਂ
ਜਿੱਦ ਕੀਤੀ ਸ਼ਹਿਰ ਗਿਆ ਪੈਸਾ ਕਿਤੋਂ ਨਾ
ਮਿਲਿਆ ਟਾਹਲੀ ਵਾਲੇ ਖੇਤ ਫਾਹਾ ਲੈ ਲਿਆ
ਬੱਚੇ ਹੋਏ ਅਨਾਥ ਭਰ ਜਵਾਨੀ ਵਿਧਵਾ ਪਈ
ਹੋਵੇ ਤੇ ਕੁਲਰਾਵੇ ਐਸੀ ਦੀਵਾਲੀ ਫੇਰ ਕਦੇ ਨਾ
ਆਵੇ
ਨਾ ਬੱਲਬ ਜਗਦੇ ਚੰਗੇ ਲੱਗਣ ਨਾ ਦੀਵੇ ਜਗਦੇ ਚੰਗੇ ਲੱਗਣ ।
ਮਾਲ ਪਲਾਜ਼ੇ ਖਾ ਗਏ ਹੱਟੀ -ਭੱਠੀ ਆਨਲਾਈਨ
ਨੇ ਲੋਕੀਂ ਸ਼ਾਪਿੰਗ ਕਰਦੇ ਮੰਦਹਾਲੀ ਵਿੱਚ ਬੈਠ ਵਪਾਰੀ ਰੋਵੇ
ਨਿੱਤ ਦਿਨ ਦੇ ਵੱਧ ਕੇ ਖਰਚੇ ਨਾ ਬੱਲਬ ਜਗਦੇ ਚੰਗੇ ਲੱਗਦੇ ਨਾ
ਦੀਵੇ ਜੱਗਦੇ ਚੰਗਾ ਲੱਗਣ । ਵਿੱਚ ਬੁਢਾਪੇ ਇੱਕ ਸਹਾਰਾ ਪੁੱਤਰ
ਨਸ਼ਿਆਂ ਖਾ ਲਿਆ ਕਿਸੇ ਨਾ ਸੁਣੀ ਪੁਕਾਰ ਇਹ ਜੱਗ ਲਈ ਹੋਉ
ਦੀਵਾਲੀ ਮੇਰੇ ਲਈ ਤਾਂ ਬਨਵਾਸ ਨਾ ਬਲਦੇ ਜਗਦੇ ਚੰਗੇ ਲੱਗਣ
ਨਾ ਦੀਵੇ ਜਗਦੇ ਚੰਗੇ ਲੱਗਣ। ਪੜ੍ਹ ਲਿਖ ਕੇ ਰੁਜ਼ਗਾਰ ਨਾ ਮਿਲਿਆ
ਚਾਵਾਂ ਦੇ ਨਾਲ ਵੋਟਾਂ ਪਾਈਆਂ ਫਿਰ ਵੀ ਕੋਈ ਬਦਲਾਅ ਨਾ ਮਿਲਿਆ
ਜੋਸ਼ ਜਵਾਨੀ ਕਿਵੇਂ ਭੰਗੜੇ ਪਾਵੇ ਧੇਲਾ ਇੱਕ ਕਮਾ ਨੀ ਸਕਦਾ
ਦੁਨੀਆਂ ਤਾਂਨੇ ਦੇਵੇ ਨਾਂ ਬੱਲਬ ਜੱਗਦੇ ਚੰਗੇ ਲੱਗਣ ਨਾ ਦੀਵੇ
ਜੱਗਦੇ ਚੰਗੇ ਲੱਗਦੇ ਗਿਰ ਗਿਆ ਪੈਸੇ ਲਈ ਕਿਰਦਾਰ ਪਸ਼ੂਆਂ ਤੋਂ ਵੀ
ਭੈੜੇ ਹੋਏ ਇਨਸਾਨ ਕਰਦੇ ਕਤਲ ,ਬਲਾਤਕਾਰ ਨੇਤਾ ਹੋਏ ਸ਼ੈਤਾਨ
ਟੀ. ਵੀ. ਚੈਨਲ ਮੇਰਾ ਭਾਰਤ ਮਹਾਨ ਮੇਰਾ ਭਾਰਤ ਮਹਾਨ ਦੇ ਨਾਅਰੇ
ਰਹੇ ਨੇ ਮਾਰ ਨਾ ਬੱਲਬ ਜਗਦੇ ਚੰਗੇ ਲੱਗਣ ਨਾ ਦੀਵੇ ਜਗਦੇ ਚੰਗੇ
ਲੱਗਣ ਸੱਚ ਕਿਹਾ ਜੇ ਸੱਚ ਬੋਲਿਆ ਕਹਿਣਾ ਇਹ ਦੇਸ਼ ਗੱਦਾਰ
ਦੇਸ਼ ਧਰੋਹ ਦਾ ਦੇਕੇ ਫਤਵਾ ਗੁਰਸੇਵਕ 'ਚੁੱਘੇ ਖੁਰਦ ' ਤੈਨੂੰ
ਦੇਣਾ ਫਾਂਸੀ ਚਾੜ ਪਰ ਸੱਚ ਦਾ ਸੂਰਜ ਚੜ੍ਹ ਕੇ ਰਹਿਣਾ ਸੱਚ ਦਾ
ਦੀਵਾ ਬਲ ਕੇ ਰਹਿਣਾ ਨਾ ਬੱਲਬ ਜਗਦੇ ਚੰਗੇ ਲੱਗਣ ਨਾਂ ਦੀਵੇ
ਜੱਗਦੇ ਚੰਗੇ ਲੱਗਣ । 07/11/2018
ਸੜਕਾਂ
ਗੁਰਸੇਵਕ "ਚੁੱਘੇ ਖੁਰਦ"ਵੱਡੀਆਂ ਸੜਕਾਂ
ਛੋਟੀਆਂ ਸੜਕਾਂ
ਦੋ ਮਾਰਗੀ
ਚੌਂਹੁ ਮਾਰਗੀ
ਇਹ ਸੜਕਾਂ
ਕਦੇ ਨਾ ਮੁਕਣ ਵਾਲੀਆਂ
ਬੜੀਆਂ ਲੰਬੀਆਂ
ਇਹ ਸੜਕਾਂ
ਕਿੱਥੋ ਤੋਂ ਕਿੱਥੇ ਪਹੁੰਚਾੳਦੀਆਂ
ਪਰ ਆਪ ਨਹੀਂ ਤੁਰਦੀਆਂ
ਇਹ ਸੜਕਾਂ
ਲੱਖਾਂ ਲੰਘ ਗਏ ਰਾਹੀਂ
ਲੱਖਾਂ ਨੇ ਲੰਘਣਾ
ਕਈਆਂ ਨੂੰ ਮੌਤ ਤੋਂ ਬਚਾਉਂਦੀਆਂ
ਕਈਆਂ ਨੂੰ ਮੌਤ ਤਕ ਲੈ ਜਾਦੀਆਂ
ਇਹ ਸੜਕਾਂ
ਨਾ ਦਿਨ ਨੂੰ
ਨਾ ਰਾਤ ਨੂੰ
ਕਦੇ ਨਾ ਸੌਦੀਆਂ
ਇਹ ਸੜਕਾਂ
ਭਾਵੇਂ ਬੰਜ਼ਰੀ ਲੁਕ ਦੀਆਂ ਬਣੀਆਂ
ਪਰ ਬਹੁਤ ਕਮਜ਼ੋਰ ਨੇ
ਇਹ ਸੜਕਾਂ
ਟੁੱਟਦੀਆਂ ਬਣਦੀਆਂ
ਵੋਟਾਂ ਦਾ ਮੁੱਦਾ ਬਣਦੀਆਂ
ਮੰਤਰੀ ਹਰਾਉਦੀਆਂ ਮੰਤਰੀ ਜਤਾਉਦੀਆਂ
ਇਹ ਸੜਕਾਂ
ਕੀ ਕੀ ਸਿਫਤ ਕਰਾਂ
ਦੇਸ ਤੱਰਕੀ ਵਿਚ
ਕਿੰਨਾ ਯੋਗਦਾਨ ਪਾਉਦੀਆਂ
ਇਹ ਸੜਕਾਂ
ਸੱਚ 'ਗੁਰਸੇਵਕ ' ਹਰ ਰਾਹੀ ਨੂੰ
ਮੰਜ਼ਿਲ ਤੇ ਪਹੁੰਚਾੳਦੀਆਂ
ਇਹ ਸੜਕਾਂ
17/04/17
ਮੈ ਕਿਹਾ
ਗੁਰਸੇਵਕ "ਚੁੱਘੇ ਖੁਰਦ"
ਮੈ ਕਿਹਾ
ਤੂੰ ਆ ਮੇਰੀ ਹੋ ਜਾ
ਉਹ ਕਹਿੰਦੀ
ਤੂੰ ਆ ਤੂੰ ਮੇਰਾ ਹੋ ਜਾ
ਮੈ ਕਿਹਾ
ਤੂੰ ਆ
ਤੈਨੂੰ ਮੇਰਾ ਘਰ ਵਿਖਾਵਾ
ਉਹ ਕਹਿੰਦੀ
ਤੂੰ ਆ
ਤੈਨੂੰ ਮੈ ਤੇਰਾ ਆਪਣਾ ਘਰ ਵਿਖਾਵਾਂ
ਮੈ ਕਿਹਾ
ਤੂੰ ਆ
ਤੈਨੂੰ ਮੈ ਆਪਣੇ ਘਰ ਦੇ ਜੀਆ ਨਾਲ ਮਿਲਾਵਾਂ
ਉਹ ਕਹਿੰਦੀ
ਤੂੰ ਆ
ਤੈਨੂੰ ਤੇਰੇ ਆਪਣਿਆ ਨਾਲ ਮਿਲਾਵਾਂ
ਮੈ ਹੈਰਾਨ ਹੋਕੇ ਪੁੱਛਿਆ
ਮੇਰੇ ਆਪਣਿਆ ਨਾਲ
ਕਿਹੜੈ ਘਰ ਹੈ ਤੇਰਾ
ਤੇ ਕੌਣ ਹੈਂ ਤੂੰ ?
ਉਹ ਹੱਸਕੇ ਕਹਿੰਦੀ
ਮੌਤ ਹਾਂ ਮੈ
ਤੇ ਸਮਸ਼ਾਨ ਘਾਟ ਘਰ ਹੈ ਮੇਰਾ ।
20/11/16
ਕਾਂ
ਗੁਰਸੇਵਕ "ਚੁੱਘੇ ਖੁਰਦ"
ਜਦ ਕਦੇ ਕਿਸੇ ਬਨੇਰੇ ਤੇ
ਬੋਲਦਾ ਸੀ ਕਾਂ
ਤਾਂ ਉਸ ਘਰ
ਕਿਸੇ ਮਹਿਮਾਨ ਦੇ ਆਉਣ ਦਾ
ਸੁਨੇਹਾ ਹੁੰਦਾ ਸੀ
ਤੇ ਮਹਿਮਾਨ ਆਉਣ ਦੀ ਖੁਸੀ
ਸਾਰੇ ਪਰਿਵਾਰ ਨੂੰ ਚਾਅ ਚੜ੍ਹ ਜਾਦਾ ਸੀ
ਘਰ ਦਾ ਹਰ ਜੀਅ
ਉਸਦੀ ਬੇਸਵਰੀ ਨਾਲ
ਉਡੀਕ ਕਰਦਾ
ਮਹਿਮਾਨ ਆਉਣ ਤੇ
ਉਸਦੀ ਦਿਲੋ ਸੇਵਾ ਹੁੰਦੀ
ਸੌ ਸੁੱਖ ਸੁਨੇਹੇ ਲੈਕੇ ਆਉਦਾ ਉਹ
ਤੇ ਸ਼ਾਮ ਨੂੰ
ਸਾਰਾ ਟੱਬਰ
ਦੀਵੇ ਦੀ ਲੋ ਹੇਠਾ
ਅੱਧੀ ਅੱਧੀ ਰਾਤ ਤਕ
ਉਸ ਨਾਲ ਦੁੱਖ ਸੁੱਖ
ਦੀਆਂ ਗੱਲਾਂ ਕਰਦਾ
ਤੇ ਜਦ ਉਸਨੂੰ
ਵਿਦਾ ਕਰਨਾ ਹੁੰਦਾ
ਤਾਂ ਉਸਨੂੰ ਦੂਰ ਨੇੜੇ
ਦੇ ਘਰਾਂ ਵਾਲੇ
ਉਸਦੇ ਹੱਥੀਂ
ਆਪਣੇ ਰਿਸ਼ਤੇਦਾਰਾਂ ਨੂੰ
ਸੁਨੇਹਾ ਭੇਜਦੇ
ਤੇ ਉਸਨੂੰ ਦੂਰ ਤਕ
ਛਡਕੇ ਆਉਦੇ ।
ਪਰ
ਪਰ ਹੁਣ
ਕਾਂ ਕਿਸੇ ਬਨੇਰੇ ਤੇ ਨਹੀਂ ਬੋਲਦਾ
ਕਾਂ ਤਾਂ ਜਿਵੇਂ
ਖਤਮ ਹੀ ਹੋ ਗਏ
ਜਾਂ ਕਿਧਰੇ ਉੱਡ ਗਏ
ਹਾਂ ਮਹਿਮਾਨ
ਆਉਣ ਦਾ ਸੰਕੇਤ
ਹੁਣ ਫੋਨ ਦੇ ਦਿੰਦਾ
ਤੇ ਸਾਰੇ ਪਰਿਵਾਰ ਦੇ
ਮੱਥੇ ਤੇ ਤਿਉਂੜੀਆਂ ਆ ਜਾਦੀਆ
ਮਹਿਮਾਨ ਆਉਣ ਤੇ
ਦਿਲੋ ਨਹੀਂ ਉਪਰੋ ਜਿਹੇ
ਉਸਦੀ ਪਕਵਾਨਾਂ ਨਾਲ
ਸੇਵਾ ਹੁੰਦੀ ਏ
ਤੇ ਫਿਰ
ਉਸਨੂੰ ਟੀ.ਵੀ.
ਮੂਹਰੇ ਬਿਠਾ ਦਿੰਦੇ ਨੇ
ਤੇ ਮਹਿਮਾਨ ਦੇਖਦਾ ਰਹਿੰਦਾ
ਟੀ.ਵੀ.
ਤੇ ਬਦਲਦਾ ਰਹਿੰਦਾ ਚੈਨਲ
ਸ਼ਾਮ ਨੂੰ
ਨਸ਼ੇ ਦੀ ਲੋਰ ਵਿਚ ਸੌਂ ਜਾਦਾ
ਸਵੇਰੇ ਜਦ
ਮਹਿਮਾਨ ਘਰੋ
ਵਿਦਾ ਹੁੰਦਾ ਤਾਂ
ਸਾਰਾ ਪਰਿਵਾਰ
ਸੁੱਖ ਦਾ ਸਾਹ ਲੈਦਾ
ਹਾਂ ਨਾਲੇ
ਹੁਣ ਕੋਈ ਕੋਈ
ਮਹਿਮਾਨ ਹੀ ਰੁਕਦਾ ਰਾਤ ਨੂੰ
ਬਾਕੀ ਤਾਂ ਸਭ
ਚਾਹ ਦੀ ਘੁੱਟ ਪੀ ਕੇ
ਚਲੇ ਜਾਦੇ ਨੇ
ਮੈਨੂੰ ਤਾਂ ਇਊ ਲਗਦਾ
ਜਿਵੇਂ ..
ਜਿਵੇਂ ਇਕਲੇ ਕਾਂ
ਹੀ ਨਹੀਂ ਕਿਧਰੇ ਉੱਡੇ
ਸਗੋਂ ਕਾਵਾਂ ਨਾਲ
ਸਾਡੀਆ ਮਹਿਮਾਨਾਂ ਨਾਲ
ਦਿਲੀ ਸਾਂਝਾ ਵੀ
ਕਿਧਰੇ ਉੱਡ ਗਈਆ ਨੇ
ਕਾਂਸ਼ !
ਕਾਂ ਫਿਰ ਮੁੜ ਆਉਣ
ਤੇ ਫਿਰ ਬਨੇਰਿਆ ਤੇ ਬੋਲਣ
ਕਾਂ ...ਕਾਂ..ਕਾਂ ।
13/10/16
ਕਵਿਤਾ
ਗੁਰਸੇਵਕ "ਚੁੱਘੇ ਖੁਰਦ"
ਜੇਠ ਹਾੜ੍ਹ ਦੀ ਰੁੱਤੇ, ਤਪਦੇ ਪਏ
ਨੇ ਕੰਕਰ ਜੋ
ਮੀਂਹ ਪਏ ਤੋਂ ਉਹਨਾਂ ਵਿਚੋਂ ਵੀ ਆਉਂਦੀ ਖੁਸ਼ਬੋਂ ।
ਹਰ ਵਾਰ ਜਿੱਤ ਤੇਰੀ ਨਹੀਂ ਹੋਣੀ ਚਮਕਦੇ ਸੂਰਜਾਂ
ਕਦੇ ਟਿਮਟਿਮਾਉਂਦੇ ਤਾਰਿਆਂ ਦੀ ਮਿੱਠੀ ਲੱਗਦੀ ਲੋ ।
ਕਦੇ ਤਾਂ ਆਪਣੇ ਮਨ ਅੰਦਰ ਨੂੰ ਟੋਹ
ਹਰ ਵਾਰ ਬੇਵਫਾ ਤਾਂ ਨਹੀਂ ਹੁੰਦੇ ਉਹ ।
ਇਰਾਦੇ ਪੱਕੇ ਕਰਕੇ ਚਲਣਾ ਦੋਸਤੋਂ
ਲ਼ੈਂਦੇ ਨੇ ਹੁਸ਼ੀਨ ਚਿਹਰੇ ਅੱਧ ਵਿਚਾਲੇ ਮੋਹ।
ਗੁਰਸੇਵਕ "ਚੁੱਘੇ ਖੁਰਦ'
30/09/16
ਕਵਿਤਾ
ਗੁਰਸੇਵਕ "ਚੁੱਘੇ ਖੁਰਦ"
ਜੇਠ ਹਾੜ੍ਹ ਦੀ ਰੁੱਤੇ, ਤਪਦੇ ਪਏ
ਨੇ ਕੰਕਰ ਜੋ
ਮੀਂਹ ਪਏ ਤੋਂ ਉਹਨਾਂ ਵਿਚੋਂ ਵੀ ਆਉਂਦੀ ਖੁਸ਼ਬੋਂ ।
ਹਰ ਵਾਰ ਜਿੱਤ ਤੇਰੀ ਨਹੀਂ ਹੋਣੀ ਚਮਕਦੇ ਸੂਰਜਾਂ
ਕਦੇ ਟਿਮਟਿਮਾਉਂਦੇ ਤਾਰਿਆਂ ਦੀ ਮਿੱਠੀ ਲੱਗਦੀ ਲੋ ।
ਕਦੇ ਤਾਂ ਆਪਣੇ ਮਨ ਅੰਦਰ ਨੂੰ ਟੋਹ
ਹਰ ਵਾਰ ਬੇਵਫਾ ਤਾਂ ਨਹੀਂ ਹੁੰਦੇ ਉਹ ।
ਇਰਾਦੇ ਪੱਕੇ ਕਰਕੇ ਚਲਣਾ ਦੋਸਤੋਂ
ਲ਼ੈਂਦੇ ਨੇ ਹੁਸ਼ੀਨ ਚਿਹਰੇ ਅੱਧ ਵਿਚਾਲੇ ਮੋਹ।
28/09/16
ਕਵਿਤਾ
ਗੁਰਸੇਵਕ "ਚੁੱਘੇ ਖੁਰਦ"
ਕਾਲੀਆਂ ਬੋਲੀਆਂ ਰਾਤਾਂ 'ਚ ਰਹਾਂ
ਚਮਕਦਾ
ਕੋਈ ਜੁਗਨੂੰ ਹੀ ਬਣਾ ਦੇ ਮੈਨੂੰ
ਰਹਿੰਦਾ ਹਾਂ ਕੰਡਿਆਂ 'ਚ ਭਟਕਦਾ
ਖੂਬਸੂਰਤ ਫੁੱਲਾਂ ਤੇ ਟਹਿਕਾਂ
ਉਹ ਭੰਵਰਾ ਹੀ ਬਣਾ ਦੇ ਮੈਨੂੰ
ਰੋਗ ਜੋ ਬਿਰਹਾ ਦਾ ਲਾ ਕੇ ਤੁਰ ਗਇਓ
ਜ਼ਖਮ ਹੀ ਜ਼ਖਮ ਸੀਨੇ ਤੇ ਦੇ ਗਿਆ
ਜ਼ਖਮ ਦੀ ਕੋਈ ਮਰਹਮ ਹੀ ਬਣਾ ਦੇ ਮੈਨੂੰ
ਖੁਸੀਆ ਸੰਗ ਮੰਜ਼ਿਲ, ਮਿਲੇ ਜਾਂ ਨਾ ਮਿਲੇ
'ਸੁੱਖ ' ਦੇ ਰਾਹਾਂ ਦਾ
ਪਲ ਭਰ ਲਈ ਰਾਹਗੀਰ ਬਣਾ ਦੇ ਮੈਨੂੰ ।
ਚਾਹਤ ਮੇਰੀ ਇਕ ਜੋ ਪੂਰੀ ਕਰ ਨਹੀਂ ਸਕਦਾ
ਮੋੜ ਸ਼ਾਇਰ ਆਪਣਾ
ਫਿਰ ਤੋਂ 'ਗੁਰਸੇਵਕ' ਬਣਾ ਦੇ ਮੈਨੂੰ ।
24/09/16
ਤਿੰਨੇ
ਗੁਰਸੇਵਕ "ਚੁੱਘੇ ਖੁਰਦ"
ਤਿੰਨੋ ਬਦਲ ਗਏ ਹਨ
ਖਿਆਲ, ਵਕਤ ਤੇ ਆਦਮੀ ।
ਹੁਣ ਕਿਧਰੇ ਨਹੀਂ ਦਿਸਦੇ
ਕੈਂਠੇ, ਫੁਲਕਾਰੀਆਂ ਤੇ ਤ੍ਰਿੰਝਣਾਂ ।
ਹਮੇਸ਼ਾ ਮਰਕੇ ਵੀ ਅਮਰ ਰਹਿੰਦੇ ਨੇ
ਦੇਸ਼ ਭਗਤ, ਸੂਰਮੇ ਤੇ ਦੇਵਤਾ ਪੁਰਸ਼ ।
ਜ਼ਿਦੰਗੀ 'ਚ ਬੜਾ ਕੰਮ ਆਉਂਦੇ ਨੇ
ਦੁਆ, ਹੌਸਲਾ ਤੇ ਦੋਸਤ ।
ਹਮੇਸ਼ਾਂ ਬਚਕੇ ਰਹਿਣਾ ਚਾਹੀਦਾ
ਨਸ਼ਾ, ਚੁਗਲੀ ਤੇ ਮਾੜੇ ਸਾਥੀ ਤੋਂ।
ਕਦੇ ਭੁਲੇ ਨਹੀਂ ਜਾ ਸਕਦੇ
ਪਿਆਰ, ਵਿਛੋੜਾ ਤੇ ਹਾਦਸਾ ।
ਇਨਸਾਨੀਅਤ ਦੀ ਪਹਿਚਾਣ ਨੇ
ਮਿਹਨਤ, ਇਮਾਨਦਾਰੀ ਤੇ ਸਚਾਈ ।
ਕਦੇ ਕਮਜ਼ੋਰ ਨਾ ਸਮਝੋ
ਵਿਆਜ਼, ਦੁਸਮਣ ਤੇ ਬਿਮਾਰੀ ।
ਮਨੁੱਖ ਦੇ ਵਸ ਵਿਚ ਨਹੀਂ
ਕਿਸਮਤ, ਪੈਸਾ ਤੇ ਜ਼ਿੰਦਗੀ ।
ਕਦੇ ਵਾਪਸ ਨਹੀਂ ਆ ਸਕਦੇ
ਲ਼ੰਘ ਗਏ ਪਾਣੀ, ਬੋਲ ਜੁਬਾਨੋਂ ਤੇ ਤੀਰ ਕਮਾਨੋਂ ।
22/09/16
ਯਾਰਾ
ਗੁਰਸੇਵਕ "ਚੁੱਘੇ ਖੁਰਦ"
ਤਲਵਾਰ ਦਾ ਫੱਟ ਹੁੰਦਾ
ਤਾਂ ਮਿਟ ਜਾਂਦਾ
ਜੁਬਾਨ ਦਾ ਸੀ ,ਯਾਰਾ ।
ਰੇਤ ਦਾ ਮਹਿਲ ਹੁੰਦਾ
ਤਾਂ ਢਹਿ ਜਾਂਦਾ
ਪੱਥਰ ਦਾ ਸੀ, ਯਾਰਾ ।
ਪਾਣੀ ਤੇ ਲਕੀਰ ਹੁੰਦਾ
ਤਾਂ ਮਿਟ ਜਾਂਦਾ
ਪੱਥਰ ਤੇ ਸੀ, ਯਾਰਾ ।
ਜ਼ੁਬਾਨ ਤੇ ਹੁੰਦਾ ਤੇਰਾ ਨਾ
ਤਾਂ ਭੁੱਲ ਜਾਂਦਾ
ਦਿਲ 'ਚ 'ਗੁਰਸੇਵਕ ' ਦੇ ਸੀ ਤੂੰ ਯਾਰਾ ।
20/09/2016
|