ਉੜੀਕ
ਗੁਰਪ੍ਰੀਤ ਸਿੰਘ ਢਿੱਲੋਂਕਿਸਮਤ ਖੇਡ ਗਈ ਚਾਲ ਕੁੜੀਏ
ਅਪਣੀ ਜਗਾ ਤਾਂ ਤੁੰ ਵੀ ਠੀਕ ਸੀ
ਉਹ ਭੁੱਲ ਗਿਆ ਤੈਨੁੰ ਲੇਖਾਂ ਵਿੱਚ ਲਿੱਖਣਾ
ਪਿਆਰ ਵਾਲੇ ਪੰਨਿਆਂ ਤੇ ਫੇਰੀ ਲੀਕ ਸੀ
ਅੱਜ ਅੱਖਰਾਂ ਨਾਲ ਕਰਦਾਂ ਹਾਂ ਗੱਲਾਂ ਰੱਜ ਕੇ
ਪਹਿਲਾਂ ਮੇਰੀ ਦੌੜ ਬੱਸ ਤੇਰੇ ਤੀਕ ਸੀ
ਉਹ ਤੜਫਣ ਯਾਦ ਕਰ ਰੂਹ ਕੰਬਦੀ
ਅੱਖਿਆਂ ਸੀ ਬੰਦ ਦਿਲੋਂ ਪੈਂਦੀ ਚੀਕ ਸੀ
ਉਸ ਵੇਲੇ ਯਾਰਾਂ ਨੇ ਵੀ ਮੁੰਹ ਮੋੜਿਆ
ਸਮਝੇ ਨਾਂ ਉਹ ਰਮਜ਼ ਬਰੀਕ ਸੀ
ਇੱਕ ਸਾਲ ਹੋਰ ਲੰਘ ਗਿਆ "ਗੁਰਪ੍ਰੀਤ" ਦਾ
ਆਈ ਨਾਂ ਤੁੰ ਤੇਰੀ ਬੜੀ ਹੀ ਉੜੀਕ ਸੀ
07/07/16
ਪੈਸਾ
ਗੁਰਪ੍ਰੀਤ ਸਿੰਘ ਢਿੱਲੋਂ
ਇਹ ਟੁੱਕੜਾ ਕਾਗਜ ਦਾ ਕੀ ਕੁੱਝ ਕਰਵਾ ਦਿੰਦਾ
ਇਹ ਅਪਣਿਆਂ ਹੱਥੋਂ ਅਪਣੇ ਮਰਵਾ ਦਿੰਦਾ
ਸਭ ਰਿਸ਼ਤੇ ਨਾਤਿਆਂ ਤੋਂ ਇਹ ਵੱਧ ਅਜ਼ੀਜ਼ ਕੁੜੇ
ਦਿਲ ਦੇ ਜ਼ਜਬਾਤਾ ਨੁੰ ਇਹ ਲੱਕੜ ਵਾਂਗ ਜਲਾ ਦਿੰਦਾ
ਜਿਹਨਾ ਕੋਲ ਥੋੜ ਹੈ ਇਸਦੀ ਉਹ ਵੀ ਤਰਸਦੇ ਨੇ
ਹੈ ਜਿਸ ਕੋਲ ਅੰਮਣਮੱਤਾ ਉਸਦੀ ਸੁਰਤ ਭੁਲਾ ਦਿੰਦਾ
ਤੁੰ ਭਾਵੇ ਜਾਨ ਦੇ ਜਾਈਂ ਸੱਜਣਾ ਗਾਂਧੀ ਫਿਰ ਵੀ ਹੱਸਦਾ ਰਹੁ
ਇਹ ਮਰਜੀ ਨਾਲ ਹਸਾ ਕੇ ਮਰਜੀ ਨਾਲ ਰੁਲਾ ਦਿੰਦਾ
"ਢਿੱਲੋਂ" ਤਿੰਨ ਚਾਰ ਰੰਗ ਇਹਦੇ ਕਿੰਨੇ ਰੰਗ ਵਿਖਾ ਦਿੰਦੇ
ਇਹ ਰੂਹਾਂ ਕਤਲ ਕਰਕੇ ਜਿਸਮ ਤੱਕ ਵਿਕਾ ਦਿੰਦਾਂ
18/05/16
ਜਮੀਰ
ਗੁਰਪ੍ਰੀਤ ਸਿੰਘ ਢਿੱਲੋਂ
ਮੁਲਾਕਾਤ ਹੋਈ
ਸੀ ਪੰਜਾਬ ਦੇ ਜਮੀਰ ਨਾਲ
ਖੜਾ ਸੀ ਡਰਿਆ ਉਹ ਪਿੱਛੇਂ ਤਸਵੀਰ ਨਾਲ
ਉਖੜਦੇ ਸਾਹ ਬਿਆਨ ਕਰਦੇ ਸੀ ਲਾਚਾਰੀ ਨੂੰ
ਮੁੰਹ ਧੋ ਹਟਿਆ ਸੀ ਨੈਣਾ ਦੇ ਨੀਰ ਨਾਲ
ਹਾਕਮਾ ਨੇਂ ਹੱਕ ਖੋਹ ਸਰੀਰ ਠੰਡਾ ਕਰਿਆ
ਯਾਰੀ ਸੀ ਮੇਰੀ ਕਦੇ ਮਘਦੀ ਤਸੀਰ ਨਾਲ
ਬਾਗੀ ਸੀ ਲੋਕ ਮੇਰੇ ਗੈਰਤਾਂ ਦਾ ਰੰਗ ਸੀ
ਗੂੜਾ ਸੀ ਪਿਆਰ ਸਾਡਾ ਬਾਬੇ ਦੇ ਤੀਰ ਨਾਲ
ਅੱਜ ਹੋ ਗਿਆ ਲਹੂ ਲੁਹਾਨ ਚਾਰੇ ਪਾਸਿਓ
ਚਿੰਮੜੀਆਂ ਜੋਕਾਂ ਕਈ ਨੇ ਸਰੀਰ ਨਾਲ
ਨਸ਼ੇ ਨੇ ਹੱਡਾਂ ਵਿੱਚ ਰਾਦ ਪਾ ਰੱਖੀ ਐ
ਜਾਨ ਜਿਵੇ ਔਖੀ ਹੁੰਦੀ ਫਸੇ ਹੋਏ ਕਸੀਰ ਨਾਲ
"ਢਿੱਲੋਂ" ਸਮੇ ਤੋਂ ਪਹਿਲਾਂ ਅੰਤ ਹੋ ਚੱਲਿਆ
ਨੀਹ ਜੀਹਦੀ ਰੱਖੀ ਸੀ ਕਦੇ ਸਮਸੀਰ ਨਾਲ...
12/04/16
ਕੌੜੇ ਬੋਲ
ਗੁਰਪ੍ਰੀਤ ਸਿੰਘ ਢਿੱਲੋਂ
ਇੱਥੇ ਲੀਡਰਾਂ ਤੇ ਬਾਬਿਆ ਦਾ ਰਾਜ
ਸੱਜਣਾ
ਲੁੱਚਿਆ ਦੇ ਸਿਰ ਸਜੇ ਤਾਜ ਸੱਜਣਾ
ਲਾਕੇ ਬੇਦੋਸਿਆਂ ਨੁੰ ਅੱਗ ਇਹ ਸੇਕਦੇ ਨੇ
ਚਿੱਟੇ ਕੱਪੜਿਆਂ ਵਾਲੇ ਚਿੱਟਾ ਵੇਚਦੇ ਨੇ
ਆਪੇ ਕਰ ਕੇ ਜੁਰਮ ਆਪੇ ਪਾਉਦੇ ਸੋਰ ਨੇ
ਐਬ ਦੱਬ ਲੈਣੇ ਸਾਰੇ ਸੱਤਾ ਵਾਲੇ ਜੋਰ ਨੇ
ਮਾੜੇ ਕੰਮਾ ਚ ਜਵਾਨੀ ਮੁੰਡੇ ਝੋਕਦੇ ਨੇ
ਰਹੀਏ ਨਸ਼ੇ ਵਿੱਚ ਟੁੰਨ ਸਦਾ ਲੋਚਦੇ ਨੇ
ਸਾਰੇ ਰਿਸਤਿਆਂ ਦਾ ਰੰਗ ਫਿੱਕਾ ਹੋ ਗਿਆ
ਨਹੀ ਕਿਸੇ ਦਾ ਕੋਈ ਜਮਾਨਾ ਤਿੱਖਾ ਹੋ ਗਿਆ
ਲੋਕ ਅਪਣਿਆ ਨਾਲ ਚਾਲਾਂ ਖੇਡਦੇ ਨੇ
ਜਾਣ ਜਾਣ ਅੱਲੇ ਜਖਮਾ ਨੁੰ ਛੇੜਦੇ ਨੇ
ਲੱਗੀ ਅਣਖਾ ਨੁੰ ਜੰਗ ਕੰਮ ਗੰਦੇ ਹੋਣ ਲੱਗੇ
ਸਰੀਰ ਵੇਚ ਕੇ ਕਿਹੋ ਜਿਹੇ ਧੰਦੇ ਹੋਣ ਲੱਗੇ
ਮਾੜੀ ਨਿਗਹ ਮਰਦਾ ਨੇ ਔਰਤਾ ਤੇ ਰੱਖ ਲੀ
ਦੇਸ ਨਰਕ ਬਣਾ ਤਾ ਐਨੀ ਅੱਤ ਚੱਕ ਲੀ
ਨਿੱਤ ਨਵੇ ਕੇਸ ਸਫੈਦਪੋਸਾ ਉੱਤੇ ਚੱਲ ਦੇ
ਬਣਦੇ ਗੈਂਗਸਟਰ ਨੇ ਜਵਾਕ ਕੱਲ ਦੇ
ਹਰ ਬੰਦਾ ਐਥੇ ਚੌਧਰ ਹੀ ਭਾਲਦਾ
ਫਿਰ ਕੋਈ ਪਤਾ ਨਹੀਓ ਲੈਂਦਾ ਹੋਏ ਬੁਰੇ ਹਾਲ ਦਾ
"ਢਿੱਲੋਂ" ਸੱਚ ਨਾ ਲਿੱਖ ਸੂਲੀ ਚਾੜ ਦੇਣਗੇ
ਤੈਨੁੰ ਚੱਕ ਕੇ ਤਿਹਾੜ ਵਿੱਚ ਤਾੜ ਦੇਣਗੇ
ਸੱਚ ਉੱਤੇ ਜੁਲਮ ਤਾਂ ਹੁੰਦੇ ਆਏ ਨੇ
ਸਦਾ ਪਾਪੀਆਂ ਨੇ ਨੇਕ ਬੰਦੇ ਫਾਹੇ ਲਾਏ ਨੇ..
06/10/15
ਨਸਲਕੁਸ਼ੀ
ਗੁਰਪ੍ਰੀਤ ਸਿੰਘ ਢਿੱਲੋਂ
ਅੱਲੇ ਜਖਮ ਭਰੇ ਨਾ ਸਾਡੇ ਅਸੀ ਸਭ ਕੁੱਝ ਕਰ
ਕੇ ਹਾਰੇ
ਕਿਓ ਸਾਡੀਆਂ ਜੜਾ ਚ ਮੁੱਡ ਤੋ ਚੱਲਦੇ ਰਹੇ ਨੇ ਆਰੇ
ਅਸੀ ਤਾਂ ਇਨਸਾਨ ਹਾਂ ਲੋਕੋ ਫਿਰ ਕਿਓ ਧਰਮਾਂ ਦਾ ਰੌਲਾ
ਸਾਡਾ ਕੀ ਗੁਨਾਹ ਕਿਓ ਬਿਨਾ ਕਸੂਰੋ ਟੱਬਰ ਮਾਰੇ
ਭਾਈ ਭਾਈਆਂ ਨੁੰ ਵੱਡ ਕੇ ਤੁਰਗੇ ਕੈਸਾ ਕਹਿਰ ਖੁਦਾ
ਮਾੜੇ ਲੀਡਰਾ ਦੇ ਭੜਕਾਉ ਬਿਆਨਾ ਅੱਗ ਲਾ ਦਿੱਤੀ ਸਾਰੇ
ਇੱਕ ਗੱਦਾਰ ਦੀ ਗਲਤੀ ਭੁਗਤ ਦੇ ਕਿੰਨੇ ਮਾਸੂਮ ਰਹੇ
ਪੁਲਿਸ ਮੁਕਾਬਲੇ ਖਾ ਗਏ ਕਿੰਨੇ ਮਾਪਿਆ ਦੇ ਸਹਾਰੇ
ਉਹਨਾ ਨੁੰ ਵੀ ਫੜਲੋ ਜਿਹੜੇ ਲਹੂ ਦਾ ਕਰ ਗਏ ਸੌਦਾ
ਪਾ ਕੇ ਚਿੱਟੇ ਲੀੜੇ ਜਿਹੜੇ ਫਿਰਦੇ ਨੇ ਹੰਕਾਰੇ
"ਢਿੱਲੋਂ" ਕਦੇ ਇੰਨਸਾਫ ਨਹੀ ਮਿਲਣਾ ਹੋਈ ਬੇਪੱਤੀ ਦਾ
ਖੰਡਰ ਬਣ ਕੇ ਰਹਿ ਗਏ ਢਹੇ ਲਾਚਾਰਾ ਦੇ ਢਾਰੇ....
27/09/15
ਫਸਲ ਮਹਿਬੂਬ
ਗੁਰਪ੍ਰੀਤ ਸਿੰਘ ਢਿੱਲੋਂ
ਇਹ ਰੇਤਾ ਖੇਤ ਦੀਆਂ ਪਹੀਆਂ ਦਾ
ਬੜਾ ਮੋਹ ਜਿਹਾ ਆਉਦਾਂ ਕਹੀਆਂ ਦਾ
ਉਹ ਵੀ ਇੱਕ ਹਿੱਸਾ ਜਿੰਦਗੀ ਦਾ
ਕਣਕਾ ਭੁੱਜੀਆ ਚੱਕ ਖਾ ਲਈਆ ਦਾ
ਹਰਿਆਲੀ ਵਿੱਚ ਮੋਟਰ ਜੱਚਦੀ ਕਿਆ ਖੂਬ ਕੁੜੇ
ਇਹ ਫਸਲ ਮੇਰੀ ਮਹਿਬੂਬ ਕੁੜੇ
ਇਹ ਫਸਲ ਮੇਰੀ ਮਹਿਬੂਬ ਕੁੜੇ..
ਜੋ ਪਾਣੀ ਦਾ ਵਹਿੰਦਾਂ ਖਾਲ ਵੱਗੇ
ਨੀ ਕਿਸੇ ਸੋਹਣੇ ਝਰਨੇ ਵਾਂਗ ਲੱਗੇ
ਇਹ ਮਸਤੇ ਪੰਛੀ ਡਰਾਉਣ ਲਈ
ਬਣਾਏ ਡਰਨੇ ਪਾ ਅਪਣੇ ਝੱਗੇ
ਇਹ ਮੱਲੀ ਟਾਂਡੀ ਦਾ ਤੇਰੇ ਵਰਗਾ ਰੂਪ ਕੁੜੇ
ਇਹ ਫਸਲ ਮੇਰੀ ਮਾਸੂਕ ਕੁੜੇ
ਇਹ ਫਸਲ ਮੇਰੀ ਮਾਸੂਕ ਕੁੜੇ....
ਮੇਰੀ ਦੌਲਤ ਸੌਹਰਤ ਦਾ ਰਾਜ ਏਹੀ
ਮੇਰੀ ਕਵਿਤਾ ਗੀਤ ਤੇ ਸਾਜ ਏਹੀ
"ਢਿੱਲੋ" ਜੀਣਾ ਮਰਣਾ ਇੱਥੇ ਹੀ
ਮੇਰੀ ਜਿੰਦਗੀ ਦਾ ਬੱਸ ਨਾਜ ਏਹੀ
ਕਿੰਨੀਆਂ ਪੀੜੀਆ ਲੱਘ ਗਈਆਂ ਮੌਜਾ ਇੱਥੇ ਮਾਨ ਕੁੜੇ
ਇਹ ਫਸਲ ਹੀ ਮੇਰੀ ਜਾਨ ਕੁੜੇ
ਇਹ ਖੇਤ ਹੀ ਮੇਰੀ ਜਾਨ ਕੁੜੇ....
13/09/15
ਮੈ ਅਜਾਦ ਕਿਵੇ ਹੋ ਸਕਦਾ
ਗੁਰਪ੍ਰੀਤ ਸਿੰਘ ਢਿੱਲੋਂ
ਜਦ ਗਰੀਬਾ ਦੇ ਕੋਲ ਦਾਣੇ ਨਹੀ
ਤਨ ਢਕਣ ਦੇ ਲਈ ਬਾਣੇ ਨਹੀ
ਬੈਠ ਹੋਟਲਾਂ ਵਿੱਚ ਭਾਡੇ ਮਾਂਜ ਰਹੇ
ਪੜਨ ਜਾਦੇ ਇੱਥੇ ਨਿਆਨੇ ਨਹੀ
ਕੀ ਪਤਾ ਕਿੱਥੇ ਪਹੁੰਚ ਗਈ
ਰੰਗ ਹੀ ਦੁਨਿਆ ਦੇ ਮਾਣੇ ਨਹੀ
ਫਿਰ ਮੈ ਆਬਾਦ ਕਿਵੇ ਹੋ ਸਕਦਾ
ਮੈ ਆਜਾਦ ਕਿਵੇ ਹੋ ਸਕਦਾ
ਕਿਸਾਨੀ ਮੁਕਾ ਦਿੱਤੀ ਸਰਕਾਰਾ ਨੇ
ਹਰ ਪਾਸਿਓ ਪੈਂਦੀਆ ਮਾਰਾ ਨੇ
ਕੀ ਫੈੱਲਣਾ ਫਿਰ ਹਰਿਆਲੀ ਨੇ
ਜਦ ਜੜਾ ਵਿੱਚ ਪੈ ਗਈਆ ਖਾਰਾ ਨੇ
ਹਰੇ ਇੰਨਕਲਾਬ ਰਾਹੀ ਖੂਨ ਚੂਸ ਲਿਆ
ਫਨਿਅਰ ਨੇਤਾ ਬਹੁਤੇ ਹੁਸਿਆਰਾ ਨੇ
ਫਿਰ ਮੈ ਆਬਾਦ ਕਿਵੇ ਹੋ ਸਕਦਾ
ਮੈ ਆਜਾਦ ਕਿਵੇ ਹੋ ਸਕਦਾ
ਇੱਥੇ ਔਰਤ ਸਦਾ ਗੁਲਾਮ ਰਹੀ
ਹੱਕ ਇਹਨਾ ਲਈ ਨਾ ਬਣੇ ਸਹੀ
ਬੱਸ ਇੱਕੋ ਨਜਰ ਨਾਲ ਲੋਕ ਵੇਖਦੇ
ਸਦਾ ਹਵਸ ਦਾ ਸਿਕਾਰ ਰਹੀ
ਹੁਣ ਕੁੱਖ ਵਿੱਚ ਹੀ ਕਤਲ ਕਰਾ ਦਿੰਦੇ
ਜਾ ਅੱਗ ਵਿੱਚ ਸੜਦੀ ਦਾਜ ਲਈ
ਫਿਰ ਮੈ ਆਬਾਦ ਕਿਵੇ ਹੋ ਸਕਦਾ
ਮੈ ਆਜਾਦ ਕਿਵੇ ਹੋ ਸਕਦਾ
ਚੜਦੀ ਜਵਾਨੀ ਤਾ ਨਸਾ ਖਾ ਗਿਆ
ਪੱਕੀਆਂ ਅਪਦੀਆਂ ਜੜਾ ਲਾ ਗਿਆ
ਕੀ ਲਾਲੀ ਆਉਣੀ ਚਿਹਰੇ ਤੇ
ਨੌਜਵਾਨਾ ਨੁੰ ਇਹ ਪੀਲੇ ਪਾ ਗਿਆ
ਬਣਨਾ ਤਾਂ ਸੀ ਸਹਾਰਾ ਮਾਪਿਆ ਦਾ
ਨਸਾ ਇਹਨਾ ਨੁੰ ਹੀ ਮੰਜੇ ਤੇ ਪਾ ਗਿਆ
ਫਿਰ ਮੈ ਆਬਾਦ ਕਿਵੇ ਹੋ ਸਕਦਾ
ਮੈ ਆਜਾਦ ਕਿਵੇ ਹੋ ਸਕਦਾ
ਇੱਥੇ ਮਾੜੇ ਕੰਮਾ ਨੁੰ ਪਹਿਲ ਮਿਲੇ
ਸੱਚੇ ਬੰਦਿਆ ਨੁੰ ਜਹਿਰ ਮਿਲੇ
ਧਰਮਾ ਦੇ ਰੌਲੇ ਨੇ ਮਾਰ ਲਏ
ਨਾ ਕਿਸੇ ਵੀ ਦਰ ਤੋ ਖੈਰ ਮਿਲੇ
"ਢਿੱਲੋਂ" ਨਾਮ ਦੀ ਅਜਾਦੀ ਪੰਜਾਬ ਕੋਲ
ਪਰ ਗੁਲਾਮੀ ਦਾ ਤੋਹਫਾ ਚੱਤੋ ਪਹਿਰ ਮਿਲੇ
ਫਿਰ ਮੈ ਆਬਾਦ ਕਿਵੇ ਹੋ ਸਕਦਾ
ਮੈ ਆਜਾਦ ਕਿਵੇ ਹੋ ਸਕਦਾ
20/08/15
ਬੇਬੱਸ ਅੱਖਰ
ਗੁਰਪ੍ਰੀਤ ਸਿੰਘ ਢਿੱਲੋਂ
ਪਈਆਂ ਕਿਤਾਬਾ ਸੁੱਟੀਆ
ਉੱਪਰ ਪਈ ਗਰਦ
ਲਿੱਖ ਕੇ ਲਿੱਖਾਰੀ ਬੈਠ ਗਏ
ਕੌਣ ਬੁੱਝੇ ਇਹਨਾ ਦੇ ਦਰਦ
ਫਾਲਤੂ ਜਹੀ ਕਹਿ ਕੇ
ਲੋਕੀ ਸਾੜਨ ਲਈ ਤਿਆਰ
ਇੱਕ ਸਾਇਰ ਦੀਆਂ ਸੱਧਰਾ ਤੇ
ਸਦਾ ਹੀ ਹੋਇਆ ਵਾਰ
ਕਿੰਨਾ ਕੁ ਲਹੂ ਪਸੀਨਾ
ਇਸ ਪਿੱਛੇ ਵਹਿਆ ਹੋਣਾ
ਜਾਨ ਪਾਉਣ ਲਈ ਲਫਜਾ ਵਿੱਚ
ਕੀ ਕੁੱਝ ਸਹਿਆ ਹੋਣਾ
ਜੇ ਅੰਤ ਹੋ ਗਿਆ ਲੇਖਣੀ ਦਾ
ਸੰਗੀਤ ਵੀ ਜੱਗ ਤੇ ਨਹੀ ਰਹਿਣਾ
ਕਤਲ ਕਰ ਕੇ ਬੇਬੱਸ ਅੱਖਰਾ ਦਾ
"ਢਿੱਲੋਂ" ਦਾਗ ਸਦੀਆ ਤੱਕ ਨਹੀ ਲਹਿਣਾ
30/07/15
ਗਰੀਬੀ
ਗੁਰਪ੍ਰੀਤ ਸਿੰਘ ਢਿੱਲੋਂ
ਬੁਰਾ ਸਮਾ ਸਿਖਾ ਦਿੰਦਾ ਸੜਕਾ ਤੇ ਰਹਿਣਾ ਓਏ
ਮਾਰ ਝੱਲਣੀ ਦੁਨਿਆ ਦੀ ਦੁੱਖਾ ਨੁੰ ਸਹਿਣਾ ਓਏ
ਹੱਥ ਪੈਰ ਰਹਿਣ ਪਾਟੇ ਪਿੰਡਾ ਛਿੱਲੇਆ ਹੀ ਰਹਿਦਾਂ
ਜਦ ਆਸ ਹੀ ਨਹੀ ਕੋਈ ਕੀ ਫਿਰ ਰੱਬ ਨੁੰ ਕਹਿਣਾ ਓਏ
ਦੋ ਵਕਤ ਦੀ ਰੋਟੀ ਜਾਨ ਮਾਰ ਹੀ ਮਿਲਦੀ ਐ
ਰੁੱਖੀ ਸੁੱਖੀ ਖਾ ਕੇ ਹੀ ਪੈਂਦਾ ਰਹਿਣਾ ਓਏ
ਰੂੜੀਆਂ ਤੇ ਖੇਡ ਖੇਡ ਕੇ ਵੱਡੇ ਹੋਣ ਜਵਾਕ
ਜਿੰਦਗੀ ਬਣੀ ਖੇਡ ਦੱਸ ਕੀ ਖੇਡਾਂ ਦਾ ਲੈਣਾ ਓਏ
ਤਨ ਢਕਨ ਨੁੰ ਕੱਪੜੇ ਮਸਾ ਰੋ ਪਿੱਟ ਜੁੜਦੇ
ਜਿਹਦੇ ਪੱਲੇ ਵਿੱਚ ਪਾ ਦਿੱਤਾ ਰੱਬ ਗਰੀਬੀ ਗਹਿਣਾ ਓਏ
"ਢਿਲੋਂ" ਗਰੀਬ ਦੀ ਜਿੰਦਗੀ ਮਾੜੀ ਹਾਸੇ ਨਾ ਪੱਲੇ
ਦੁੱਖ ਹਢਾਂ ਕੇ ਸਾਰੇ ਜਿੰਦਾਂ ਲਾਸ ਹੀ ਰਹਿਣਾ ਓਏ
30/07/2015
|