ਹਕੀਕਤ ਦੇ ਹਰਫ਼ ਡਾ:
ਗੁਰਇਕਬਾਲ ਸਿੰਘ ਕਾਹਲੋਂ
ਗੱਲ
ਤੇਰੇ ਨਾਲ ਕਰਾਂ ਤੇ ਕਰਾਂ ਕਿਹੜੀ, ਹਰ ਗੱਲ ਦਾ ਕੜਕ ਜਵਾਬ ਮਿਲ਼ਦਾ ।
ਗੱਲ ਸੁਣਨ ਤੋਂ ਪਹਿਲਾਂ ਹੀ ਜਾਏ ਕੱਟੀ, ਤਜਰਬਾ
ਤਲਖ਼ ਤੇ ਬੇਹਿਸਾਬ ਮਿਲ਼ਦਾ ।
ਊਂਜਾਂ ਤਨਜ਼ਾਂ ਤੇ ਤਰਕਾਂ ਦੇ
ਵਿੱਚ ਉਲਝੇ, ਲੇਖਾ ਏਹਾ ਨਾ ਕਿਸੇ ਕਿਤਾਬ ਮਿਲ਼ਦਾ ।
ਇੰਤਹਾਅ ਵੀ
ਤਾਂ ਹੁੰਦੀ ਏ ਹੱਦ ਅੰਦਰ, ਸਿਤਮ ਤੇਰੇ ਦਾ ਨਾ ਕਿਤੇ ਹਿਸਾਬ ਮਿਲ਼ਦਾ।
ਸੀ ਪਾਕ ਰੂਹਾਂ ਦੀ ਲੱਜ਼ਤ ਕਦੇ ਸਕੂਨ ਦਿੰਦੀ, ਹੁਣ ਉਹ ਲੁਤਫ਼ ਨਾ
ਵਿੱਚ ਖੁਆਬ ਮਿਲ਼ਦਾ।
ਸਿਲਸਿਲਾ ਮਿਲਣੇ ਦਾ ਜਦ ਤੋਂ ਗਿਆ ਬਦਲ,
ਮਿਲਦਾ ਜਦੋਂ ਵੀ ਹੁਣ ਜਿਉਂ ਨਵਾਬ ਮਿਲ਼ਦਾ ।
ਸਿਲਾ, ਸਿਤਮ ਹੁਣ
ਜ਼ਿੰਦਗੀ ਦਾ ਬਣੇ ਹਿੱਸਾ, “ਕਾਹਲੋਂ" ਮਿਲੇ ਨਾ ਜਿਵੇਂ ਬੇਤਾਬ
ਮਿਲ਼ਦਾ। 18/07/2020
|