ਗਜ਼ਲ ਗੁਰਦਿੱਤ ਸਿੰਘ ਸੇਖੋਂ, ਮਾਨਸਾ
ਆਖਿਰ ਟੁੱਟਦੀ ਸ਼ਾਖ ਤੇ ਆਲਣਾ ਸਜਾਉਣਾ ਪਿਆ। ਕੁਝ ਵਕਤ ਲਈ
ਭਰਮ ਜਾ ਬਣਾਕੇ ਜਿਉਣਾ ਪਿਆ।
ਨਾ ਕਿਨਾਰਿਆਂ ਦੀ ਤਾਘ ਸੀ, ਨਾ ਪਾਰ
ਜਾਣ ਦਾ ਫ਼ਿਕਰ, ਨਦੀ ਦੇ ਮੋਹ ਚ ਭਿਜੇ ਹੋਏ ਵੀ ਚੱਪੂ ਚਲਾਉਣਾ ਪਿਆ।
ਸਾਡੀ ਨਿਮਰਤਾ ਸੀ, ਕਿਸੇ ਨੂੰ ਉਚਾ ਜਾਣ ਦੀ ਕਾਹਲੀ, ਸਾਡਾ ਸਿਦਕ
ਸੀ ਕਿ ਖੁਦ ਨੂੰ ਪੌੜੀ ਬਣਾਉਣਾ ਪਿਆ।
ਮਹਿਫ਼ਲ ਸੀ ਕਿ ਮਿੱਤਰਾਂ
ਦੀ ਨਰਾਜ਼ਗੀ ਦੂਰ ਕਰਨੀ, ਗਮ ਛੁਪਾਕੇ ਲਤੀਫ਼ਾ ਸੁਣਾਕੇ ਮੁਸਕਰਾਉਣਾ
ਪਿਆ।
ਰਿਜ਼ਕ ਦਾ ਸਵਾਲ ਸੀ ਦਹਿਲੀਜ਼ਾਂ ਨੂੰ ਵਿਦਾ ਆਖਿਆ,
ਰਿਸ਼ਤਿਆਂ ਦੀ ਫੋਟੋ ਨੂੰ ਯਾਦਾਂ ਦੇ ਫਰੇਮ ਜੜਾਉਣਾ ਪਿਆ।
ਸੇਖੋਂ
ਉਹਨਾ ਦੀ ਪਹੁੰਚ ਵੱਡੀ, ਸਾਨੂੰ ਰੁਜ਼ਗਾਰ ਦੀ ਚਿੰਤਾ, ਦਿਲ ਦੇ ਕਰੀਬੀ
ਸੱਜਣਾਂ ਤੋਂ ਫ਼ਾਸਲਾ ਬਣਾਉਣਾ ਪਿਆ
29/12/2019
ਇਕ ਨਜ਼ਮ ਪੰਜਾਬ ਦੇ ਨਾਮ
ਗੁਰਦਿੱਤ ਸਿੰਘ ਸੇਖੋਂ, ਮਾਨਸਾ
ਸਿਆਸਤ ਦੀ ਗੋਦੀ ਚ ਬੈਠ
ਅਸੀਂ ਇਤਿਹਾਸ ਤੋਂ ਪਿਠ ਭੁਆਂ ਲਈ
ਮੁਖਬਰੀ ਤੇ ਚਾਪਲੂਸੀ ਚ ਅਸੀਂ
ਬਹਾਦਰੀ ਦੇ ਤਗਮੇ ਗੁਆ ਲਏ
ਸਾਡੀ ਬੁਢੀ ਸੋਚ ਨੂੰ ਪਟਿਆਲੇ ਦਾ
ਮੋਤੀ ਮਹਿਲ ਹੀ ਰਖਵਾਲਾ ਦਿਸਿਆ
ਤੇ
ਦਿੱਲੀ ਸਾਥੋਂ
ਦੂਰ ਹੀ ਰਹੀ ਸਾਡੀ ਜਵਾਨੀ ਨੇ ਓਟਾਵਾ ਦਾ ਆਸਰਾ ਲੈ ਲਿਆ ਪੰਜਾਬ
ਹੁਣ ਕਿਸ਼ਤਾਂ ਚ ਹਿਜਰਤ ਕਰ ਰਿਹਾ 26/09/2018
ਨਜ਼ਮ
ਪੰਜਾਬ ਹੁਣ ਵੈਂਟੀਲੇਟਰ 'ਤੇ
ਗੁਰਦਿੱਤ ਸਿੰਘ ਸੇਖੋਂ, ਮਾਨਸਾ
ਖੜਗ ਭਜਾ ਉਦਾਸ ਹੈ ਹਮਲਾ ਬਾਹਰੋਂ ਹੀ ਨਹੀ ਅੰਦਰੋ ਵੀ ਹੈ
ਪੰਜਾਬ ਦੀ ਹਰਿਆਲੀ ਚ ਚਿਟਾ ਧੂਆਂ ਉਡ ਰਿਹਾ ਅਗ ਲਾਉਣ ਵਾਲਾ
ਥਾਣੇ ਦੀ ਐਫ ਆਈ ਆਰ ਚੋਂ ਗਾਇਬ ਹੈ
ਇਥੋਂ ਦੇ ਪਾਣੀ ਸਿਆਸਤ
ਪੀ ਰਹੀ ਹੈ ਪਿਆਸ ਜਨਤਾ ਦੇ ਗਲ ਤੋਂ ਦਿਮਾਗ ਤਕ ਪਹੁੰਚ ਗਈ
ਜਵਾਨੀ ਚੋਂ ਪੋਰਸ ਗਾਇਬ ਹੋ ਗਿਆ ਸਿਕੰਦਰ ਦਾ ਕਾਬਿਜ ਹੋਣਾ ਤੈਅ
ਹੈ ਪੰਜਾਬ ਹੁਣ ਵੈਂਟੀਲੇਟਰ ਤੇ ਹੈ ਇਹ ਤਮਾਸ਼ਾ ਪੂਰਾ ਹਿੰਦੋਸਤਾਨ
ਦੇਖ ਰਿਹਾ 26/09/2018
|