ਆਈਆਂ ਅੰਬਰਾਂ ਤੋਂ ਪਰੀਆਂ
ਬੇਅੰਤ ਬਰਾੜ, ਮੋਗਾ
ਕਹਿਣ ਪੱਤੀਆਂ ਗੁਲਾਬ ਦੀਆਂ ਫੁੱਲਾਂ
ਨਾਲੋਂ ਵੱਧ ਸੋਹਣੀਆਂ ਏਥੇ ਜੱਟੀਆਂ ਪੰਜਾਬ ਦੀਆਂ
ਕਹਿਣ ਕਲ਼ੀਆਂ ਕਨੇਰ ਦੀਆਂ ਸੂਰਜ ਵੀ ਇੰਨ੍ਹਾਂ ਤੋਂ ਮੰਗੇ ਨਿੱਤ
ਲਾਲੀਆਂ ਸਵੇਰ ਦੀਆਂ
ਫੁੱਲ਼ ਮੋਤੀਏ ਦੇ ਖਿਲੇ ਹੋਏ ਨੇ ਰੂਪ ਤਾਂ ਪੰਜਾਬਣਾ ਨੂੰ
ਧੁਰੋਂ ਗੁੜ੍ਹਤੀ ਚ ਮਿਲੇ ਹੋਏ ਨੇ
ਮੋਹਰਾਂ ਗੁਲਮੋਹਰਾਂ ਨੇ ਲਾਈਆਂ ਨੇ ਸੁਹੱਪਣ ਤੇ ਸਾਦਗੀਆਂ
ਹਿੱਸੇ ਪੰਜਾਬਣਾਂ ਦੇ ਆਈਆਂ ਨੇ
ਕਰੀ ਚਰਚਾ ਚਮੇਲੀਆਂ ਨੇ ਪੰਜਾਬਣਾਂ ਤੇ ਮੜਕਾਂ ਦੋਵੇਂ ਜਮਾਂ
ਪੱਕੀਆਂ ਸਹੇਲੀਆਂ ਨੇ
ਗੱਲਾਂ ਗੇਂਦਿਆਂ ਨੇ ਕਰੀਆਂ ਨੇ ਮਾਲਵੇਣਾਂ ਲੱਗਣ ਜਿਵੇਂ ਆਈਆਂ
ਅੰਬਰਾਂ ਤੋਂ ਪਰੀਆਂ …..! 03/01/2024
ਬੇਅੰਤ ਬਰਾੜ, ਮੋਗਾ
babananak734@gmail.com
|