ਫ਼ਰਿਆਦ
ਬਲਜੀਤ ਸਿੰਘ ‘ਭੰਗਚੜੀ’ਤੇਰੀ ਰਹਿਮਤ ਦੀ ਮੈਂ ਕਦਰ ਕਰਾਂ,
ਨਾ ਧਰਤੀ ਤੇ ਬਣਕੇ ਦਾਗ਼ ਰਹੇ।
ਮੇਰੀ ਸੋਚ ਜਦੋਂ ਵੀ ਗਲਤ ਹੋਵੇ,
ਤੇਰੀ ਵਰਜ਼ ਸਦਾ ਮੈਨੂੰ ਯਾਦ ਰਹੇ।
ਤੇਰੀ ਮਹਿਮਾ ਕਰਦਾ ਵਿੱਚ ਦੁਨੀਆਂ,
ਗੁਰੂ ਹਸਤੀ ਸਦਾ ਆਬਾਦ ਰਹੇ।
ਮੇਰੇ ਜਿਹਨ ’ਚੋਂ ਨਿੰਦਿਆਂ ਕੱਢ ਦੇਵੀਂ,
ਮੇਰਾ ਮਨ ਸਦਾ ਬਾਗੋ-ਬਾਗ ਰਹੇ।
ਤਨ-ਮਨ ਨੂੰ ਤੇਰੇ ਕਰੀਬ ਕਰਾਂ,
ਤੇਰੇ ਕਰਕੇ ਹੋਇਆ ਜ਼ਮੀਰ ਖਰਾ।
ਤਾਂ ਕਿ ‘ਬਲਜੀਤ’ ਤੇ ਤੈਨੂੰ ਨਾਜ਼ ਰਹੇ,
ਕੁੱਲ ਦੁਨੀਆਂ ਤੇ ਪਿਆਰ ਦੀ ਮਿਹਰ ਕਰੀਂ।
ਵੱਜਦਾ ਖੁਸ਼ੀਆਂ ਦਾ ਇਹ ਸਾਜ਼ ਰਹੇ,
ਵੱਜਦਾ ਖੁਸ਼ੀਆਂ ਦਾ ਇਹ ਸਾਜ਼ ਰਹੇ।
26/04/16
|