‘ਨਾਫ਼ਰਮਾਨੀ’ ਅਜ਼ੀਮ
ਸ਼ੇਖਰ, ਲੰਡਨ
ਤੈਅ ਕਰੋਗੇ ਤੁਸੀਂ? ਕਿ ਗਾਈਏ ਕਿਹੜਾ ਗੀਤ ਅਸੀਂ !! ਤੈਅ ਕਰੋਗੇ ਤੁਸੀਂ ?
ਕਿ ਮੰਨੀਏ ਕਿਹੜੀ ਰੀਤ ਅਸੀਂ !! ਤੈਅ ਕਰੋਗੇ ਤੁਸੀਂ ? ਕਿ
ਸੁੱਚੇ ਹਾਂ ਜਾਂ ਪਲੀਤ ਅਸੀਂ !! ਹਰ ਵਾਰੀ ਗੱਲ ਝੂਠੀ ਥੋਡੀ
ਚੜ੍ਹਣੀ ਪੂਰ ਨਹੀਂ । ਨਹੀਂ ਨਹੀਂ ਫੁਰਮਾਨ ਤੁਹਾਡੇ ਹੁਣ ਮਨਜ਼ੂਰ
ਨਹੀਂ । ਤੈਅ ਕਰੋਗੇ ਤੁਸੀਂ ? ਕਿ ਬੱਦਲ਼ ਵਰ੍ਹਨੇ ਨੇ
ਕਿੱਥੇ !! ਤੈਅ ਕਰੋਗੇ ਤੁਸੀਂ ? ਕਿ ਡਿੱਗਣੇ ਝਰਨੇ ਨੇ ਕਿੱਥੇ !!
ਤੈਅ ਕਰੋਗੇ ਤੁਸੀਂ ? ਕਿ ਤਾਰੇ ਚੜ੍ਹਣੇ ਨੇ ਕਿੱਥੇ !! ਸ਼ਹਿਰ
ਮੇਰੇ ਵਿੱਚ ਚੱਲਣੇ ਜੰਗਲ਼ ਦੇ ਦਸਤੂਰ ਨਹੀਂ , ਨਹੀਂ ਨਹੀਂ
ਫੁਰਮਾਨ ਤੁਹਾਡੇ ਹੁਣ ਮਨਜ਼ੂਰ ਨਹੀਂ । ਤੈਅ ਕਰੋਗੇ ਤੁਸੀਂ
? ਕਿ ਸਾਹ ਕਿੰਜ ਲੈਣਾਂ ਲੋਕਾਂ ਨੇ !! ਤੈਅ ਕਰੋਗੇ ਤੁਸੀਂ ?
ਕਿ ਕੀ ਹੈ ਕਹਿਣਾਂ ਲੋਕਾਂ ਨੇ !! ਤੈਅ ਕਰੋਗੇ ਤੁਸੀਂ ? ਕਿ ਹੈ
ਕਿੰਜ ਰਹਿਣਾਂ ਲੋਕਾਂ ਨੇ !! ਭੁਗਤਣ ਸਜ਼ਾ ਉਹ ਜਿੰਨਾਂ ਦਾ ਕਿ
ਕੋਈ ਕਸੂਰ ਨਹੀਂ , ਨਹੀਂ ਨਹੀਂ ਫੁਰਮਾਨ ਤੁਹਾਡੇ ਹੁਣ ਮਨਜ਼ੂਰ
ਨਹੀਂ । ਤੈਅ ਕਰੋਗੇ ਤੁਸੀਂ ? ਕਿ ਸਾਡੀ ਹਸਤੀ ਕੀ ਹੋਵੇ !!
ਤੈਅ ਕਰੋਗੇ ਤੁਸੀਂ ? ਕਿ ਵਤਨ-ਪ੍ਰਸਤੀ ਕੀ ਹੋਵੇ !! ਤੈਅ ਕਰੋਗੇ
ਤੁਸੀਂ ? ਕਿ ਦਿਲ ਦੀ ਮਸਤੀ ਕੀ ਹੋਵੇ !! ਇਹ ਨਾ ਸਮਝਿਓ ਮਾਂਵਾਂ
ਜੰਮਦੀਆਂ ਹੁਣ ਮਨਸੂਰ ਨਹੀਂ , ਨਹੀਂ ਨਹੀਂ ਫੁਰਮਾਨ ਤੁਹਾਡੇ
ਹੁਣ ਮਨਜ਼ੂਰ ਨਹੀਂ । ਤੈਅ ਕਰੋਗੇ ਤੁਸੀਂ ? ਕਿ ਸਾਡਾ
ਚੁੱਲ੍ਹਾ ਬਲ਼ੇ ਕਦੋਂ!! ਤੈਅ ਕਰੋਗੇ ਤੁਸੀਂ ? ਕਿ ਚੜ੍ਹਕੇ ਸੂਰਜ
ਢਲ਼ੇ ਕਦੋਂ !! ਤੈਅ ਕਰੋਗੇ ਤੁਸੀਂ ? ਕਿ ਖ਼ੁਸ਼ਬੋ ਹਵਾ ‘ਚ ਰਲ਼ੇ
ਕਦੋਂ !! ਖ਼ਾਬ ਅਸਾਡੇ ਪਰ ਕੋਈ ਕਰ ਸਕਦਾ ਚੂਰ ਨਹੀਂ , ਨਹੀਂ
ਨਹੀਂ ਫੁਰਮਾਨ ਤੁਹਾਡੇ ਹੁਣ ਮਨਜ਼ੂਰ ਨਹੀਂ । ਤੈਅ ਕਰੋਗੇ
ਤੁਸੀਂ ? ਕਿ ਹੱਸਣਾ ਕਦ ਹੈ ਬਾਲਾਂ ਨੇ !! ਤੈਅ ਕਰੋਗੇ ਤੁਸੀਂ ?
ਕਿ ਉੱਠਣੈ ਕਦੋਂ ਸਵਾਲਾਂ ਨੇ !! ਤੈਅ ਕਰੋਗੇ ਤੁਸੀਂ ? ਕਿ ਮਘਣੈ
ਕਦੋਂ ਖ਼ਿਆਲਾਂ ਨੇ !! ਭਰਮ ਹੈ ਥੋਨੂੰ ਥੋਡਾ ਟੁੱਟਣਾ ਕਦੇ ਗ਼ਰੂਰ
ਨਹੀਂ, ਨਹੀਂ ਨਹੀਂ ਫੁਰਮਾਨ ਤੁਹਾਡੇ ਹੁਣ ਮਨਜ਼ੂਰ ਨਹੀਂ ।
ਤੈਅ ਕਰਾਂਗੇ ਅਸੀਂ, ਕਿ ਜੀਵਨ-ਆਸ਼ਾ ਕੀ ਹੋਵੇ, ਤੈਅ ਕਰਾਂਗੇ
ਅਸੀਂ, ਕਿ ਸਾਡੀ ਭਾਸ਼ਾ ਕੀ ਹੋਵੇ, ਤੈਅ ਕਰਾਂਗੇ ਅਸੀਂ, ਕਿ
ਜਗਤ-ਤਮਾਸ਼ਾ ਕੀ ਹੋਵੇ, ਚੱਲਦਾ ਰਹੇ ‘ਅਜ਼ੀਮ’ ਕਾਫਲਾ ਮੰਜ਼ਲ ਦੂਰ
ਨਹੀਂ , ਨਾਦਰਸ਼ਾਹੀ ਪਰ ਫੁਰਮਾਨ ਕਦੇ ਮਨਜ਼ੂਰ ਨਹੀਂ । 23/12/2020
|