ਸੋਚ
ਅਨਮੋਲ ਕੌਰ,
ਕਨੇਡਾਪਤਾ
ਨਹੀ, ਦੂਜਿਆਂ ਨੂੰ ਦੁੱਖ ਦੇ ਕੇ, ਲੋਕਾਂ ਨੂੰ ਨੀਂਦ ਕਿਵੇਂ ਆਉਂਦੀ ਏ
ਸਾਨੂੰ ਤਾਂ, ਹੋਰਾਂ ਲੋਕਾਂ ਦੇ ਸੰਤਾਪ ਦੀ, ਤੜਫ ਹੀ ਬੜਾ ਸਤਾਉਂਦੀ ਏ।
ਬਹੁਤ ਨੇ, ਜੋ ਕਿਸੇ ਦੇ ਹੋਏ ਨੁਕਸਾਨ ਤੇ, ਅਦੰਰੋਂ ਬਾਹਰੋਂ ਖੁਸ਼ ਹੋਏ
ਹੱਸਦੇ।
ਐਸੇ ਵੀ ਹੈਨ, ਜੋ ਦੂਜਿਆਂ ਲਈ, ਆਪਣੀ ਹਾਨੀ ਕਰਵਾ ਕੇ ਵੀ, ਨਾ ਦੱਸਦੇ।
ਕਿਸੇ ਦੀ ਸਫਲਤਾ ਦੇਖ, ਕਈ ਈਰਖਾ ਅਤੇ ਨਫਰਤ ਨਾਲ ਜਾਂਦੇ ਨੇ ਭਰ।
ਉਹ ਵੀ ਹੈਨ, ਜੋ ਕਿਸੇ ਦੀ ਕਾਮਯਾਬੀ ਲਈ, ਕਰਨ ਅਰਦਾਸ ਜਾਂਦੇ ਨੇ ਖੜ੍ਹ।
ਮਹਿਫਲਾਂ ਵਿਚ, ਮੈਂ ਮੈਂ ਦਾ ਰੱਟਾ ਲਾ, ਆਪਣੇ-ਆਪ ਨੂੰ ਹੁਸ਼ਿਆਰ
ਕਹਾਉਂਦੇ ਨੇ
ਕਈ, ਸਭ ਕੁੱਝ ਜਾਣਦੇ ਹੋਏ ਵੀ, ਅਨਜਾਣ ਬਣ, ਨਿਮਰਤਾ ਦਾ ਪੱਲਾ ਅਪਣਾਉਂਦੇ
ਨੇ
ਵੱਡੀ ਗਿਣਤੀ ਆ ਉਹਨਾਂ ਦੀ, ਜੋ ਆਪਣੇ ਸੁਆਰਥੀ ਲਾਲਚ ਲਈ ਲੜਦੇ ਨੇ।
ਚੰਦ ਕੁ ਉਹ ਵੀ ਨੇ, ਜੋ ਦੂਜਿਆਂ ਦੇ ਭਲੇ ਲਈ ਆਪਾ ਗੁਆ, ਆ ਖੜ੍ਹਦੇ ਨੇ।
ਦੋਹਾਂ ਸਿਰਾਂ ਦੇ ਸੁਵਾਮੀ ਸੁਣ, ਇਹ ਵੀ ਹੈ ਤੇਰੇ ਤੇ ਉਹ ਵੀ ਹੈ ਤੇਰੇ
ਭਲਾ ਕਰ, ਤੂੰ ਦੋਹਾਂ ਦਾ, ਤੇ ਸੁਮੰਦਰ ਭਰੇ ਅਣਗਿਣਤ ਅਵਗੁਣ ਕੱਟ ਮੇਰੇ।
ਅਨਮੋਲ ਕੌਰ
09/11/2013
ਆਸ
ਅਨਮੋਲ ਕੌਰ,
ਕਨੇਡਾ
ਜਦੋਂ
ਤੇਰੀ ਮੇਹਰਬਾਨੀ,
ਮੇਰਾ
ਸ਼ੁਕਰੀਆ,
ਰਲ ਬਹਿੰਦੇ
ਨੇ ।
ੳਦੋਂ ਹੀ,
ਤੇਰਾ
“ਨਾਮੁ”,
ਮੇਰੇ ਹੋਂਠ
ਸ਼ਰੇਆਮ ਲੈਂਦੇ ਨੇ ॥
ਅੱਖੀਆਂ ਮੇਰੀਆਂ ਤੋਂ,
ਬੇਸ਼ੱਕ ਬਹੁਤ
ਦੂਰ ਏ ।
ਪਰ ਅਹਿਸਾਸ ਤੇਰੀ ਹੋਂਦ ਦਾ,
ਆਸ-ਪਾਸ
ਜ਼ਰੂਰ ਏ ॥
ਸ਼ੁਭ ਸੁਭਾਅ ਤੇਰਾ,
ਮੇਰੇ ਮਨ
ਨੂੰ,
ਨਿੱਤ ਹੈ
ਭਾਉਂਦਾ ।
ਕਿਉਂ ਨਹੀ ਤੇਰੇ ਵਰਗੀ,
ਪੁੱਛਦਾ
ਸਵਾਲ ਦਿਲ ਕੁਰਲਾਉਂਦਾ ॥
ਆਪਣਾ ਹੀ ਤਾਣਾ-ਪੇਟਾ,
ਤੂੰ ਵਗਲਿਆ
ਹੈ ਚੁਫੇਰੇ ।
ਕੋਈ ਰੋਸ਼ਨੀ ਵੀ ਦ੍ਹੇ,
ਘੁੰਮਾ ਨਾਂ
ਮੈਨੂੰ ਵਿਚ ਹਨੇਰੇ ॥
ਸਬੱਬੀਂ ਹੀ ਦਰ ਤੇਰੇ
‘ਤੇ, ਜਦੋਂ ਆਮੋ-ਸਾਹਮਣਾ
ਹੋਵੇਗਾ।
ਖੁਸ਼ੀ ਦੇ ਹੰਝੂਆਂ ਨਾਲ,
ਮੇਰਾ ਦਿਲ,
ਤੇਰੀ ਸਰਦਲ
ਧੋਵੇਗਾ ॥
ਮੇਰੀ ਆਸ ਦੀਆਂ
ਟਹਿਣੀਆਂ ਨੂੰ,
ਜਦੋਂ ਪਵੇਗਾ
ਬੂਰ ।
ਮੈ ਨਹੀਂ ਹੋਵਾਂਗੀ ਮਗਰੂਰ,
ਤੇ
“ਤੂੰ”
ਵੀ ਨਹੀਂ
ਹੋਵੇਂਗਾ ਦੂਰ ॥
ਅਨਮੋਲ ਕੌਰ
27/05/2013 |