ਹੰਝੂ ਅਮਰਦੀਪ ਕੌਰ,
ਪੰਜਾਬ
ਦੁੱਖ
ਸੁੱਖ ਵਿੱਚ ਆਂਦੇ ਨੇ ਉਹ ਮਨ ਹੌਲਾ ਕਰ ਜਾਂਦੇ ਨੇ ਉਹ ਜਦੋਂ ਛੱਡ
ਜਾਂਦੇ ਸਾਰੇ ਆਪਣੇ ਤਾਂ ਵੀ ਸਾਥ ਨਿਭਾਂਦੇ ਨੇ ਉਹ ਬੁਲਾਣਾ ਨਹੀਂ
ਪੈਂਦਾ ਉਨ੍ਹਾਂ ਨੂੰ ਆਪਣੇ ਆਪ ਆ ਜਾਂਦੇ ਨੇ ਉਹ ਵੱਡੇ ਵੱਡੇ ਮਸਲੇ
ਮਿੰਟਾਂ ਵਿੱਚ ਇਕੱਲੇ ਹੀ ਸੁਲਝਾਂਦੇ ਨੇ ਉਹ ਰੁੱਸੇ ਹੋਏ ਦੋਸਤਾਂ
ਯਾਰਾਂ ਵਿੱਚ ਦੂਰੀਆਂ ਨੂੰ ਮਿਟਾਉਂਦੇ ਨੇ ਉਹ ਇੱਕ ਦੂਜੇ ਨੂੰ
ਆਪਣੇਪਣ ਦਾ ਅਹਿਸਾਸ ਕਰਾਉਂਦੇ ਨੇ ਉਹ ਛੋਟੀਆਂ ਵੱਡੀਆਂ ਜਿੱਦਾਂ
ਤਾਂ ਮਿੰਟਾਂ ਵਿੱਚ ਮੰਨਵਾਂਦੇ ਨੇ ਉਹ ਜੋ ਕੰਮ ਹਥਿਆਰ ਨਹੀਂ ਕਰਦੇ
ਉਹ ਕੰਮ ਕਰਵਾਉਂਦੇ ਨੇ ਉਹ ਅਮਰ ਲਈ ਬੜੇ ਮੁੱਲਵਾਨ ਨੇ ਅੱਖਾਂ ਦੇ
ਹੰਝੂ ਅਖਵਾਂਦੇ ਨੇ ਉਹ 25/08/2019
ਪੇਕੇ ਅਮਰਦੀਪ ਕੌਰ,
ਪੰਜਾਬ ਬੜਾ ਦਿਲ ਕਰਦੈ ਮੇਰਾ ਪੇਕੇ ਜਾਣ ਨੂੰ ਮਾਂ ਦੇ
ਹੱਥਾਂ ਦੀਆਂ ਪੱਕੀਆਂ ਖਾਣ ਨੂੰ ਸਖੀਆਂ ਦੇ ਨਾਲ ਦੁੱਖ ਵੰਡਾਉਣ ਨੂੰ
ਬਾਬਲ ਨਾਲ ਬੈਠ ਗੱਪਾਂ ਲੜਾਣ ਨੂੰ ਵੀਰੇ ਨਾਲ ਕੈਰਮ ਦੀ ਗੇਮ ਲਾਣ ਨੂੰ
ਭਾਬੀ ਨਾਲ ਬਹਿ ਕੇ ਗੀਤ ਗਾਣ ਨੂੰ ਭੂਆ ਚਾਚੀਆਂ ਤੋਂ ਅਸੀਸਾਂ ਪਾਣ ਨੂੰ
ਬਹਾਨੇ ਬਣਾ ਕੇ ਉੱਥੋਂ ਨਾ ਆਉਣ ਨੂੰ ਪਰ ਦਿਲ ਤੇ ਪੱਥਰ ਰੱਖ ਲੈਂਦੀ
ਹਾਂ ਹਰ ਸਾਲ ਇਹ ਦੁੱਖ ਮੈਂ ਜਰ ਲੈਂਦੀ ਹਾਂ ਮਾਂ ਬਿਨ ਪੇਕੇ
ਅਧੂਰੇ ਲੱਗਦੇ ਨੇ ਭਰਾ ਭਾਬੀ ਵੀ ਵਿਦੇਸ਼ੀਂ ਵੱਸਦੇ ਨੇ ਵੱਡੇ ਘਰ ਦਾ
ਸੁੰਨਾ ਵਿਹੜਾ ਹੈ ਜਾ ਕੇ ਦਿਲ ਲੱਗਦਾ ਕਿਹੜਾ ਹੈ ਬਸ ਰੋਜ਼ ਹੀ ਫੋਨ
ਲਗਾ ਲੈਂਦੀ ਹਾਂ ਪਿਓ ਨਾਲ ਦੁੱਖ-ਸੁੱਖ ਵੰਡਾ ਲੈਂਦੀ ਹਾਂ ਵੀਰੇ
ਦਾ ਫੋਨ ਵੀ ਹਰ ਰੋਜ ਆਉਂਦਾ ਪਿਓ ਦਾ ਫਿਕਰ ਉਸ ਨੂੰ ਵੀ ਸਤਾਂਦਾ
ਭੁੱਲਦੇ ਨਹੀਂ ਦਿਨ ਜੋ ਮਾਂ ਸੰਗ ਬੀਤੇ ਬਸ ਹਾਲਾਤਾਂ ਨੇ ਆਪਣੇ ਦੂਰ
ਕੀਤੇ ਬਸ ਹੱਥ ਜੋੜ ਮੈਂ ਮੰਗਾਂ ਇਹ ਦੁਆਵਾਂ ਪੇਕਿਆਂ ਤੋਂ ਆਵਣ
ਠੰਢੀਆਂ ਹਵਾਵਾਂ 08/06/2019
ਨਵੀਂ ਸੋਚ ਅਮਰਦੀਪ ਕੌਰ,
ਪੰਜਾਬ
ਅਕਸਰ ਲਿਖਦੇ ਨੇ ਕਵੀ ਪਿਆਰੇ ਧੀ ਜਨਮ ਲੈਣ ਲਈ ਕੱਢਦੀ
ਹਾੜੇ ਇੱਕ ਵਾਰ ਮੈਨੂੰ ਜਨਮ ਲੈਣ ਦੇ ਅੰਮੀ ਮੈਂ ਦੁੱਖ ਦੂਰ ਤੇਰੇ
ਕਰ ਦੇਵਾਂਗੀ ਸਾਰੇ ਕੀ ਸ਼ਰਤਾਂ ਨਾਲ ਹੀ ਧੀ ਜਨਮ ਲਵੇਗੀ ਨਹੀਂ ਤਾਂ
ਕੁੱਖ ਵਿੱਚ ਹੀ ਉਹ ਸੜ ਮਰੇਗੀ ਜੇ ਚੰਗੀ ਪੜ੍ਹਾਈ ਉਹ ਨਾ ਕਰ ਪਾਈ
ਕੋਈ ਅਫ਼ਸਰ ਜਾਂ ਡਾਕਟਰ ਨਾ ਬਣ ਪਾਈ ਤਾਂ ਕੀ ਜਨਮ ਲੈਣ ਦਾ ਅਧਿਕਾਰ
ਨਹੀਂ ਹੈ ਕੀ ਇਹ ਰੱਬ ਨੂੰ ਦਿੱਤੀ ਵੰਗਾਰ ਨਹੀਂ ਹੈ ਕਦੇ ਵਹਿਸ਼ੀਆਂ
ਤੋਂ ਉਸ ਨੂੰ ਡਰਾਉਂਦੇ ਹੋ ਕਦੇ ਪਿਓ ਦੀ ਪੱਗ ਦਾ ਵਾਸਤਾ ਪਾਂਦੇ ਹੋ
ਆਪਣੇ ਆਪ ਨੂੰ ਬਦਲ ਨਹੀਂ ਸਕਦੇ ਇਸ ਲਈ ਧੀਆਂ ਜੰਮਣ ਤੋਂ ਘਬਰਾਂਦੇ ਹੋ
ਉਹ ਡਾਕਟਰ, ਇੰਜੀਨੀਅਰ ਬਣੇ ਜਾ ਨਾ ਕੋਈ ਉੱਚਾ ਰੁਤਬਾ ਹਾਸਲ ਕਰੇ ਜਾਂ
ਨਾ ਪਰ ਸਭ ਤੋਂ ਪਹਿਲਾਂ ਉਹ ਇੱਕ ਧੀ ਹੈ ਤੁਹਾਡੀ ਹੀ ਕੁੱਖ ਦਾ ਉਹ
ਇੱਕ ਬੀਅ ਹੈ ਬਿਨ ਸ਼ਰਤੋਂ ਉਸ ਨੂੰ ਜਨਮ ਤਾਂ ਲੈਣ ਦਿਓ ਆਪਣੀ ਮਮਤਾ
ਦੀ ਉਸ ਤੇ ਛਾਂ ਤਾਂ ਪੈਣ ਦਿਓ ਤੁਸੀਂ ਹੀ ਤਾਂ ਉਸ ਨੂੰ ਸਭ ਕੁਝ
ਸਿਖਾਣਾ ਹੈ ਤੁਹਾਡੀ ਪਰਵਰਿਸ਼ ਨੇ ਹੀ ਉਸ ਨੂੰ ਬਣਾਨਾ ਹੈ ਜ਼ਿੰਦਗੀ
ਦੇ ਹਰ ਮੋੜ ਤੇ ਸਾਡੀਆਂ ਧੀਆਂ ਨੂੰ ਜੇ ਮਾਪਿਆਂ ਦਾ ਸਾਥ ਮਿਲ ਜਾਵੇਗਾ
ਤਾਂ ਸੱਚ ਮੰਨਣਾ 'ਅਮਰਦੀਪ' ਦੀ ਗੱਲ ਧੀਆਂ ਪੁੱਤਾਂ ਦਾ ਫਰਕ ਵੀ ਆਪੇ
ਹੀ ਮਿਟ ਜਾਵੇਗਾ ਧੀਆਂ ਪੁੱਤਾਂ ਦਾ ਫਰਕ ਵੀ ਆਪੇ ਹੀ ਮਿਟ ਜਾਵੇਗਾ
05/06/2019
ਸੱਤ ਅਜੂਬੇ ਅਮਰਦੀਪ ਕੌਰ,
ਪੰਜਾਬ
ਰੱਬ ਨੇ ਜਦੋਂ ਇਹ ਧਰਤ ਬਣਾਈ ਫੁੱਲਾਂ, ਬੂਟਿਆਂ ਦੇ
ਨਾਲ ਸਜਾਈ ਧਰਤੀ, ਸਮੁੰਦਰ ਤੇ ਪਹਾੜ ਕਲਾ ਸੀ ਉਸ ਦੀ ਬਾਕਮਾਲ
ਹੁਣ ਕਰੇਗਾ ਕੌਣ ਇਸ ਦੀ ਸੰਭਾਲ ਇਹ ਵੀ ਸੀ ਇੱਕ ਵੱਡਾ ਸਵਾਲ ਹੱਲ
ਕੱਢਿਆ ਫਿਰ ਉਸ ਨੇ ਭਾਈ ਮਨੁੱਖ ਨਾਮ ਦੀ ਇੱਕ ਜਾਤ ਬਣਾਈ ਮਨੁੱਖੀ
ਦਿਮਾਗ ਨੇ ਕੀਤਾ ਕਮਾਲ ਧਰਤੀ ਨੂੰ ਦਿੱਤਾ ਉਸ ਨੇ ਸ਼ਿੰਗਾਰ ਦੁਲਹਨ
ਵਾਂਗ ਧਰਤੀ ਸਜਾ ਕੇ ਹੈਰਾਨੀਜਨਕ ਅਜੂਬੇ ਬਣਾ ਕੇ ਕਰ ਦਿੱਤੀ
ਕਾਇਨਾਤ ਹੈਰਾਨ ਰੱਬ ਨੂੰ ਵੀ ਹੋਇਆ ਇਸ ਤੇ ਮਾਣ ਆਓ ਤੁਹਾਨੂੰ ਵੀ
ਦੁਨੀਆਂ ਵਿਖਾਵਾਂ ਸੱਤ ਅਜੂਬਿਆਂ ਦੇ ਦਰਸ਼ਨ ਕਰਾਵਾਂ ਪਹਿਲਾ ਅਜੂਬਾ
ਤਾਜ ਮਹਿਲ ਕਮਾਲ ਸ਼ਾਹਜਹਾਂ ਦੇ ਪਿਆਰ ਦੀ ਮਿਸਾਲ ਭਾਰਤ ਦੀ ਸ਼ਾਨ
ਵਧਾਉਂਦਾ ਹੈ ਵਿਰਾਸਤ ਨੂੰ ਚਾਰ ਚੰਨ ਲਾਉਂਦਾ ਹੈ ਦੂਜਾ ਅਜੂਬਾ ਹੈ
ਚੀਚਨ ਇਤਸਾ ਬਣਾਇਆ ਜਿਸ ਨੂੰ ਮਾਯਾ ਸੱਭਿਅਤਾ ਪਤਝੜ ਤੇ ਬਸੰਤ ਵਿੱਚ
ਕਰਦਾ ਕਮਾਲ ਸੂਰਜ ਦੀਆਂ ਕਿਰਨਾਂ ਦੇ ਮਿਲ ਕੇ ਨਾਲ ਜਦੋਂ ਇਹ
ਕਿਰਨਾਂ ਉੱਤਰ ਪੱਛਮੀ ਕਾਰਨਰ ਤੇ ਪੈਂਦੀਆਂ ਤਾਂ ਤਿਕੋਣੀ ਜਿਹੀ ਇੱਕ
ਪਰਛਾਈ ਬਣਾਂਦੀਆਂ ਇਸ ਪਰਛਾਈ ਤੋਂ ਇੰਝ ਹੈ ਲੱਗਦਾ ਜਿਵੇਂ ਕੋਈ ਪੰਖ
ਪਿਰਾਮਿਡ ਤੋਂ ਉਤਰਦਾ ਤੀਜਾ ਅਜੂਬਾ ਹੈ ਯੀਸੂ ਮੁਕਤੀਦਾਤਾ ਦੁਨੀਆਂ
ਦੀ ਸਭ ਤੋਂ ਵੱਡੀ ਕਲਾਤਮਕਤਾ 98 ਫੁੱਟ ਉੱਚਾ, 635 ਟਨ ਭਾਰਾ
ਤਿਹੂਕਾ ਜੰਗਲ ਚਂ ਲਓ ਇਸ ਦਾ ਨਜ਼ਾਰਾ ਇਹ ਚਿੰਨ ਰਿਓ ਡੀ ਜਨੇਰੋ ਈਸਾਈ
ਮੱਤ ਦੀ ਜਾਨ ਬ੍ਰਾਜ਼ੀਲ ਦੇਸ਼ ਦੀ ਬਣ ਗਿਆ ਹੈ ਪਛਾਣ ਚੌਥਾ ਅਜੂਬਾ ਹੈ
ਇਟਲੀ ਦਾ ਕਲੋਜ਼ੀਅਮ ਬਣਾਉਣ ਵਾਲਾ ਹੈ ਵੈਸਪੈਸੀਅਨ ਇਸ ਅਜੂਬੇ ਦਾ ਇਹ
ਹੈ ਕਮਾਲ 80 ਹਜ਼ਾਰ ਦਰਸ਼ਕਾਂ ਨੂੰ ਲੈਂਦਾ ਹੈ ਸੰਭਾਲ ਪੰਜਵਾਂ ਅਜੂਬਾ
ਹੈ ਚੀਨ ਦੀ ਦੀਵਾਰ ਕਿਨ, ਹੈਨ, ਮਿੰਗ ਵੰਸ਼ ਨੇ ਕੀਤੀ ਤਿਆਰ
6700ਕਿਲੋਮੀਟਰ ਦਾ ਸਫ਼ਰ ਤੈਅ ਕਰਦੀ ਚੀਨੀਆਂ ਦੇ ਲੋਕ ਗੀਤਾਂ ਚਂ ਵਿਸ਼ੇਸ਼
ਥਾਂ ਹੈ ਰੱਖਦੀ ਛੇਵਾਂ ਅਜੂਬਾ ਹੈ ਮਾਚੂ ਪਿਕਚੂ, ਪੇਰੂ ਦਾ ਜਿਸ
ਵਿੱਚੋਂ ਉਰੂਬਾਂਬਾ ਦਰਿਆ ਹੈ ਵਗਦਾ ਉਰੂਬਾਂਬਾ ਘਾਟੀ ਉੱਤੇ ਪਹਾੜੀ
ਉਭਾਰ ਹੈ ਜਿਸ ਉੱਤੇ ਵੱਸਿਆ ਇਹ ਇੰਕਿਆਂ ਦਾ ਸ਼ਹਿਰ ਹੈ ਸੱਤਵਾਂ
ਅਜੂਬਾ ਹੈ ਜਾਰਡਨ ਦਾ ਪੇਤਰਾ ਜੋ ਮਾਆਨ ਸੂਬੇ ਦੇ ਵਿੱਚ ਸਥਿਤ ਹੈ
ਵਿਲੱਖਣ ਪੱਥਰਾਂ ਨੂੰ ਕੱਟ ਕੇ ਬਣਾਈ ਵਿਰਾਸਤ ਦੀ ਇਹ ਬਹੁਤ ਸੁਹਣੀ
ਕਲਾਕ੍ਰਿਤ ਹੈ ਇਹ ਸੱਤ ਅਜੂਬੇ ਨੇ ਵਿਰਾਸਤ ਦੀ ਸ਼ਾਨ ਸਾਰੀ ਦੁਨੀਆਂ
ਜਿਸ ਤੇ ਕਰਦੀ ਹੈ ਮਾਣ 'ਅਮਰ' ਰਲ਼ ਕੇ ਕਰੀਏ ਇਸ ਦੀ ਦੇਖ ਭਾਲ
ਵਿਰਾਸਤ ਨੂੰ ਆਪਣੀ ਲਈਏ ਸੰਭਾਲ 17/04/2019
ਮੰਜੇ ਪੀੜੀਆਂ
ਅਮਰਦੀਪ ਕੌਰ,
ਪੰਜਾਬ
ਪੁੱਤਰ ਨੇ ਬੜੇ
ਚਾਵਾਂ ਦੇ ਨਾਲ ਸੁਹਣੀ ਕੋਠੀ ਪਾਈ। ਮਹਿੰਗਾ ਲੈ ਫਰਨੀਚਰ ਉਸ ਨੇ ਦੁਲਹਨ
ਵਾਂਗ ਸਜਾਈ। ਬੈੱਡ ਵੀ ਵਾਹਵਾ ਸੁਹਣੇ ਲੈ ਲਏ ਉੱਤੇ ਨਰਮ ਗੱਦੇ ਵਿਛਾਏ।
ਬਾਪੂ ਪਲਸੇਟੀਆਂ ਰਿਹਾ ਮਾਰਦਾ ਕਹਿੰਦਾ ਨੀਂਦ ਨਾ ਆਏ। ਇੱਕ ਦਿਨ ਉੱਠਿਆ
ਸਵੇਰੇ ਤਾਂ ਜਾ ਪਹੁੰਚਿਆ ਬਜ਼ਾਰ। ਉੱਥੋਂ ਜਾ ਕੇ ਲਿਆਇਆ ਸੁਹਣੀ ਜਾਮਣੀ
ਰੰਗ ਦੀ ਨੁਆਰ। ਆ ਕੇ ਕਹਿੰਦਾ ਭਾਗਵਾਨੇ ਚੱਲ, ਮੰਜਾ ਨਵਾਂ ਬਣਾਉਂਦੇ
ਆ। ਆ ਬੈੱਡਾਂ ਬੂੱਡਾਂ ਤੇ ਨੀਂਦ ਨਹੀਂ ਆਉਂਦੀ ਐਂਵੇ ਲੱਕ
ਤੁੜਵਾਉਂਦੇ ਆ। ਬੇਬੇ ਕਹਿੰਦੀ ਜੇ ਮੰਜਾ ਬੁਣਨਾ, ਤੁਰ ਚੱਲ ਤੂੰ ਫਿਰ
ਕੋਠੇ । ਮੈਂ ਹੌਲੀ ਹੌਲੀ ਆਉਣੀ ਆ, ਮੇਰੇ ਦੁਖਦੇ ਪਏ ਨੇ ਗੋਡੇ।
ਬਾਪੂ ਚੁੱਕਿਆ ਸਟੋਰ ਚਂ ਮੰਜਾ ਪੁਰਾਣਾ, ਜਾ ਕੋਠੇ ਤੇ ਡਾਇਆ। ਫਟੀ ਪਈ
ਸੀ ਨੁਆਰ ਉਸ ਦੀ, ਲਾਹ ਕੇ ਸਾਫ਼ ਕਰਵਾਇਆ। ਇੰਨੇ ਨੂੰ ਬੇਬੇ ਵੀ ਪਹੁੰਚ
ਗਈ ਬਹਿ ਗਈ ਪਲੱਥਾ ਮਾਰ। ਕਹਿੰਦੀ ਵੇ ਬਾਹੀਆਂ ਸੇਰੂ ਤਾਂ ਵੇਖ ਲੈ
ਕਿਤੇ ਸਿਓਂਕ ਨਾ ਲਏ ਹੋਣ ਖਾ। ਬਾਪੂ ਕਹਿੰਦਾ ਬਾਹੀਆਂ, ਸੇਰੂ ਟਾਹਲੀ
ਦੇ ਨੇ, ਤੂਤ ਦੇ ਮੁੱਢ ਦੇ ਪਾਵੇ। ਇਹ ਨਾ ਹੁੰਦੇ ਖ਼ਰਾਬ ਕਦੀ ਹੁਣ
ਕਾਹਤੋਂ ਸਿਰ ਤੂੰ ਖਾਵੇਂ। ਹੁਣ ਫੜ ਨੁਆਰ ਤੇ ਉਣੀਏ ਮੰਜਾ ਕਿਤੇ ਧੁੱਪ
ਢਲ ਨਾ ਜਾਵੇ। ਆਪਾਂ ਤੇ ਰਾਤੀਂ ਇਸੇ ਤੇ ਸੌਣਾ ਚਾਹੇ ਕੋਈ ਗੁੱਸਾ
ਮਨਾਵੇ। ਬੇਬੇ ਬਾਪੂ ਨੂੰ ਸਮਝਾਵੇ ਵੇ ਨਾ ਕਰਿਆ ਕਰ ਤੂੰ ਅੜੀਆਂ।
ਨੂੰਹ ਪੁੱਤ ਨਹੀਂ ਅੱਜ ਕੱਲ ਦੇ ਜਰਦੇ ਮੈਂ ਤਾਂ ਭਾਵੇਂ ਜਰੀਆਂ।
ਖੱਟੀਆਂ ਮਿੱਠੀਆਂ ਗੱਲਾਂ ਕਰਦੇ ਹੋ ਗਿਆ ਮੰਜਾ ਤਿਆਰ। ਬਾਪੂ ਤੋਂ ਖੁਸ਼ੀ
ਸਾਂਭੀ ਨਾ ਜਾਵੇ ਕਹਿੰਦਾ ਹੁਣ ਬਣੀ ਗੱਲਬਾਤ। ਇਹ ਮੰਜੇ, ਪੀੜੀਆਂ ਹੀ
ਤਾਂ ਜੋੜ ਦਿੰਦੀਆਂ ਨੇ ਦਿਲਾਂ ਦੇ ਤਾਰ। ਇਹਨਾਂ ਨਾਲ ਹੀ ਜਿਊਂਦਾ
ਰਹਿਣਾ ਸਾਡਾ ਪੰਜਾਬੀ ਸੱਭਿਆਚਾਰ। 10/01/2019
ਨਿਵੇਕਲੀ ਕੁਰਬਾਨੀ
ਅਮਰਦੀਪ ਕੌਰ,
ਪੰਜਾਬ
ਜਿੱਥੇ
ਪਿਤਾ ਭੇਜੇ ਪੁੱਤਾਂ ਨੂੰ ਜਾਓ ਮੇਰੇ ਪਿਆਰਿਓ ਦੇਸ਼ ਕੌਮ ਦਾ ਕਰਜ਼ਾ
ਸਿਰ ਦੇ ਕੇ ਉਤਾਰਿਓ ਕੋਈ ਤਾਂ ਕੁਰਬਾਨੀ ਮੈਨੂੰ ਇਹੋ ਜਿਹੀ ਵਿਖਾ
ਦਿਓ ਜਿੱਥੇ ਦਾਦੀ ਕਹੇ ਲਾਲਾਂ ਨੂੰ ਸੁਣੋ ਮੇਰੇ ਦੁਲਾਰਿਓ
ਸ਼ਹੀਦ ਭਾਵੇਂ ਹੋ ਜਾਇਓ ਸਿੱਖੀ ਨੂੰ ਦਾਗ਼ ਨਾ ਲਾ ਦਿਓ ਕੋਈ ਤਾਂ
ਕੁਰਬਾਨੀ ਮੈਨੂੰ ਇਹੋ ਜਿਹੀ ਵਿਖਾ ਦਿਓ ਜਿੱਥੇ ਨਿੱਕੇ ਨਿੱਕੇ
ਬਾਲ ਜਾ ਸੂਬਾ ਸਰਹੰਦ ਨੂੰ ਲਲਕਾਰਦੇ ਕਹਿੰਦੇ ਸਿੱਖੀ ਨਹੀਂ ਛੱਡਣੀ
ਚਾਹੇ ਫਾਹੇ ਸਾਨੂੰ ਲਾ ਦਿਓ ਕੋਈ ਤਾਂ ਕੁਰਬਾਨੀ ਮੈਨੂੰ ਇਹੋ ਜਿਹੀ
ਵਿਖਾ ਦਿਓ ਨੀਹਾਂ ਵਿੱਚ ਚਿਣੇ ਜਾਂਦੇ ਮੂੰਹੋਂ ਸੀ ਨਾ
ਉਚਾਰਦੇ ਲਾਉਂਦੇ ਸੀ ਜੈਕਾਰੇ ਇਓਂ ਸ਼ੇਰ ਨੇ ਦਹਾੜਦੇ ਜਿਓਂ ਕੋਈ
ਤਾਂ ਕੁਰਬਾਨੀ ਮੈਨੂੰ ਇਹੋ ਜਿਹੀ ਵਿਖਾ ਦਿਓ 27/12/20118
ਗਿੱਦ ਰਾਜ
ਅਮਰਦੀਪ ਕੌਰ,
ਪੰਜਾਬ
ਗਿੱਦ ਰਾਜ ਵਿੱਚ
ਭੁੱਖ ਮਰੀ ਦਾ ਇੰਤਜਾਰ ਹੁੰਦਾ ਹੈ ਫਿਰ ਉਸ ਦੇ ਮਰਨ ਤੋਂ ਮਗਰੋਂ
ਮੁਰਦਿਆਂ ਦਾ ਸ਼ਿਕਾਰ ਹੁੰਦਾ ਹੈ ਗਿੱਦ ਰਾਜ ਵਿੱਚ ਪਹਿਲਾਂ
ਬੁਰਕੀ ਬੋਈ ਜਾਂਦੀ ਹੈ ਫਿਰ ਉਹੀ ਬੁਰਕੀ ਦੇਵਣ ਲਈ ਸਾਰੀ ਪੂੰਜੀ
ਖੋਈ ਜਾਂਦੀ ਹੈ ਗਿੱਦ ਰਾਜ ਵਿੱਚ ਧੀਆਂ ਭੈਣਾਂ ਨੂੰ ਚੂੰਡਿਆਂ
ਜਾਂਦਾ ਫਿਰ ਚਲਾ ਕੇ ਰਾਜਨੀਤੀ ਇਸ ਗੰਦਗੀ ਨੂੰ ਹੂੰਝਿਆਂ
ਜਾਂਦਾ ਗਿੱਦ ਰਾਜ ਵਿੱਚ ਸਰਮਾਏਦਾਰ ਰਾਜ ਚਲਾਉਂਦੇ ਨੇ
ਬੰਦੇ ਨੂੰ ਬੰਨ੍ਹ ਸੰਗਲੀ ਰੱਖਦੇ ਕੁੱਤਿਆਂ ਨੂੰ ਮਾਸ ਖਵਾਉਂਦੇ ਨੇ
ਗਿੱਦ ਰਾਜ ਵਿੱਚ ਧਰਮ ਵੀ ਨਿਸ਼ਾਨਾ ਬਣਦਾ ਹੈ ਲੜਦਾ ਹੈ ਬੰਦੇ
ਨਾਲ ਬੰਦਾ ਭਾਂਡਾ ਰੱਬ ਦੇ ਸਿਰ ਤੇ ਭੰਨਦਾ ਹੈ ਗਿੱਦ ਰਾਜ
ਵਿੱਚ ਹਰ ਕੋਈ ਲੁੱਟਦਾ ਖੋਂਹਦਾ ਹੈ ਬੇਸ਼ਰਮੀ ਦੀਆਂ ਹੱਦਾਂ ਟੱਪ ਕੇ
ਜਾ ਮੁਰਦੇ ਨਾਲ ਸੌਂਦਾ ਹੈ ਗਿੱਦ ਰਾਜ ਵਿੱਚ ਝੂਠਿਆਂ ਦਾ ਹੀ
ਡੰਕਾ ਵੱਜਦਾ ਹੈ ਨੇਕੀ ਲੁਕ ਕੇ ਜਾ ਬੈਠੀ 'ਅਮਰ' ਸੱਚਾ ਸੱਚ ਬੋਲਣ
ਤੋਂ ਡਰਦਾ ਹੈ ਸੱਚਾ ਸੱਚ ਬੋਲਣ ਤੋਂ ਡਰਦਾ ਹੈ 31/12/2018
ਵਿਰਸੇ ਦੀ ਚੱਕੀ
ਅਮਰਦੀਪ ਕੌਰ,
ਪੰਜਾਬ
ਹੱਥੀਂ
ਚੂੜੀਆਂ, ਮੱਥੇ ਟਿੱਕਾ ਗਲ 'ਚ ਤਵੀਤੜੀ ਪਾਈ ਹਰੀ ਕੁੜਤੀ ਤੇ ਲਾਲ
ਫੁਲਕਾਰੀ ਰੂਪ ਪਾਉਂਦਾ ਦੁਹਾਈ ਗੋਰੇ ਮੁਖੜੇ ਦੀ ਲਾਲੀ ਨੇ ਸੂਰਜ
ਨੂੰ ਮਾਤ ਹੈ ਪਾਈ ਤੜਕ ਸਾਰ ਉਠਾ ਸੱਸ ਨੇ ਬਹੂ ਚੱਕੀ ਝੋਣ ਨੂੰ ਲਾਈ
ਉੱਧਰੋਂ ਮਾਹੀ ਵਾਜ਼ਾਂ ਮਾਰੇ ਇੱਧਰੋਂ ਸੱਸ ਨੇ ਕੋਲ ਬਹਾਈ ਦੋ
ਧਿਰਾਂ ਚਂ ਫਸ ਗਈ ਜਿੰਦੜੀ ਪੇਸ਼ ਨਾ ਜਾਵੇ ਕਾਈ ਸੱਸ ਦੀ ਸੁਣੇ
ਜਾਂ ਮਾਹੀ ਦੀ ਮੰਨੇ ਜਾਨ ਮੁੱਠੀ 'ਚ ਆਈ ਜਿਵੇਂ ਮਾਨੀ ਨੇ ਦੋਹਾਂ
ਪੁੜਾਂ ਵਿਚਾਲੇ ਹੋਵੇ ਜਿੰਦ ਫਸਾਈ ਸੋਚ ਸੋਚ ਮਾਹੀ ਦੇ ਬਾਰੇ
ਜਾਵੇ ਬੁੱਲਾਂ ਵਿੱਚ ਮੁਸਕਾਈ ਨਾਲੇ ਪਾ ਚੱਕੀ ਵਿੱਚ ਦਾਣੇ ਹੱਥੇ ਨਾਲ
ਜਾਏ ਘੁਮਾਈ ਗ੍ਰੰਡ ਵਿੱਚੋਂ ਕਰਕੇ ਆਟਾ ਇਕੱਠਾ ਜਾਵੇ ਪਰਾਤ 'ਚ
ਪਾਈ ਫਿਰ ਪਰੋਲੇ ਨਾਲ ਗ੍ਰੰਡ ਦੀ ਉਸ ਕੀਤੀ ਚੰਗੀ ਸਫ਼ਾਈ ਸੱਸ
ਨੇ ਵੀ ਆ ਕੋਲ ਬੈਠ ਚਾਟੀ ਦੀ ਲੱਸੀ ਬਣਾਈ ਨੂੰਹ ਨੇ ਗੁੰਨ ਕੇ
ਆਟਾ ਸਾਰੇ ਟੱਬਰ ਲਈ ਰੋਟੀ ਲਾਈ ਸਭ ਨੇ ਖਾਧੀ ਮਿਲ ਕੇ ਰੋਟੀ ਬਹੂ
ਦੀ ਕੀਤੀ ਵਡਿਆਈ ਇਸ ਤਰ੍ਹਾਂ ਵਿਰਸੇ ਦੀ ਚੱਕੀ ਨੇ ਘਰ ਚਂ ਬਰਕਤ ਪਾਈ।
18/12/18
ਮੈਂ ਸੋਚਦੀ ਹਾਂ...
ਅਮਰਦੀਪ ਕੌਰ,
ਪੰਜਾਬ
ਜੇ ਸਾਡੀਆਂ ਮਾਵਾਂ
ਵੀ ਮੋਬਾਈਲ ਚਲਾਂਦੀਆਂ ਵਟਸ ਐਪ ਫੇਸਬੁਕ ਤੇ ਹੀ ਸਮਾਂ
ਬਿਤਾਂਦੀਆਂ ਕਿੱਟੀ ਪਾਰਟੀਆਂ ਵਿੱਚ ਗੱਪਸ਼ੱਪ ਲੜਾਂਦੀਆਂ ਫਿਰ ਸੋਸ਼ਲ
ਸਾਈਟ ਤੇ ਸੈਲਫੀਆਂ ਪਾਉਂਦੀਆਂ ਘਰ ਦੇ ਕੰਮਾਂ ਲਈ ਨੌਕਰਾਣੀਆਂ ਆਉਂਦੀਆਂ
ਕਰਦੀਆਂ ਸਫਾਈ ਨਾਲੇ ਰੋਟੀਆਂ ਪਕਾਂਦੀਆਂ ਸਕੂਲ ਦੇ ਕੰਮ ਲਈ ਟਿਊਸ਼ਨ
ਭਿਜਵਾਂਦੀਆਂ ਨਾ ਕਦੇ ਡਾਂਟਦੀਆਂ, ਨਾ ਚੰਗਾ ਸਮਝਾਂਦੀਆਂ ਨਾ ਦੁੱਖ
ਸੁਣਦੀਆਂ, ਨਾ ਗਲ ਨਾਲ ਲਾਂਦੀਆਂ ਰਾਜੇ ਰਾਣੀਆਂ ਦੀਆਂ ਨਾ ਬਾਤਾਂ
ਸੁਣਾਂਦੀਆਂ ਤਾਂ ਅੱਜ ਅਸੀਂ ਸਭ ਨੈਤਿਕ ਗੁਣਾਂ ਤੋਂ ਵਾਂਝੇ ਹੁੰਦੇ
ਦੁੱਖ ਸੁੱਖ ਸਾਡੇ ਕਿਸੇ ਨਾਲ ਨਾ ਕਦੇ ਸਾਂਝੇ ਹੁੰਦੇ ਭੈਣਾਂ ਭਰਾਵਾਂ
ਦਾ ਵੀ ਆਪਸ ਚਂ ਮੋਹ ਨਾ ਹੁੰਦਾ ਜ਼ਿੰਮੇਵਾਰੀਆਂ ਸਿਖਾਉਣ ਵਾਲਾ ਪਿਓ ਨਾ
ਹੁੰਦਾ ਔਖੇ ਸਮੇਂ ਵਿੱਚ ਫਿਰ ਕੋਈ ਨਾ ਫੜਦਾ ਬਾਂਹਵਾਂ ਕੋਈ ਨਾ
ਕਹਿੰਦਾ ਜਗ ਤੇ ਮਾਵਾਂ ਠੰਢੀਆਂ ਛਾਵਾਂ ਮਾਵਾਂ ਠੰਢੀਆਂ ਛਾਵਾਂ
15/08/2018
ਗਿੱਧਾ
ਅਮਰਦੀਪ ਕੌਰ,
ਪੰਜਾਬ
ਪੈਰਾਂ
ਦੀ ਤਾਲ ਤੇ ਹੱਥਾਂ ਦੀ ਥਾਪ ਤੇ ਸਭ ਨੂੰ ਨਚਾਵਾਂ ਰੌਣਕਾਂ ਮੈਂ
ਲਾਵਾਂ ਜਦੋਂ ਗਿੱਧੇ ਵਿੱਚ ਆ ਬੋਲੀਆਂ ਮੈਂ ਪਾਵਾਂ ਦਿਲਾਂ
ਦੇ ਵਲਵਲੇ ਭਰ ਭਰ ਉਛਲੇ ਤਾਂ ਹੇਕਾਂ ਮੈਂ ਲਾਵਾਂ ਉੱਚੀ ਉੱਚੀ
ਗਾਵਾਂ ਜਦੋਂ ਗਿੱਧੇ ਵਿੱਚ ਆ ਬੋਲੀਆਂ ਮੈਂ ਪਾਵਾਂ ਦੇਵਰ,
ਜੇਠ, ਸੱਸ ਤੇ ਮਾਹੀ ਦੀ ਹਰ ਗੱਲ ਤੇ ਤਵਾ ਹੱਸ ਹੱਸ ਲਾਵਾਂ
ਖੁਸ਼ੀਆਂ ਬਿਖਰਾਵਾਂ ਜਦੋਂ ਗਿੱਧੇ ਵਿੱਚ ਆ ਬੋਲੀਆਂ ਮੈਂ ਪਾਵਾਂ
ਲੋਕ ਨਾਚਾਂ ਦਾ ਨਜਾਰਾ ਲੱਗੇ ਸਭ ਤੋਂ ਪਿਆਰਾ ਨੱਚ ਪੈਂਦੇ
ਸਾਰੇ ਰਹਿੰਦਾ ਟਾਵਾਂ ਟਾਵਾਂ ਜਦੋਂ ਗਿੱਧੇ ਵਿੱਚ ਆ ਬੋਲੀਆਂ
ਮੈਂ ਪਾਵਾਂ ਮੇਲੇ, ਤਿੱਥ, ਤਿਓਹਾਰ ਤੀਆਂ ਦਾ ਸ਼ਿੰਗਾਰ
ਸੱਭਿਆਚਾਰਕ ਸਟੇਜਾਂ ਤੇ ਭੜਥੂ ਮੈਂ ਪਾਵਾਂ ਜਦੋਂ ਗਿੱਧੇ ਵਿੱਚ ਆ
ਬੋਲੀਆਂ ਮੈਂ ਪਾਵਾਂ ਅੱਜ ਡੀ.ਜੇ.ਦੇ ਬੋਲ ਰਹੇ ਜ਼ਹਿਰ ਨੇ ਘੋਲ
ਕਿੱਥੋਂ ਜਾ ਕੇ ਲੱਭੀਏ ਉਹ ਮਾਹੌਲ ਸੁਖਾਵਾਂ ਜਦੋਂ ਗਿੱਧੇ ਵਿੱਚ ਆ
ਬੋਲੀਆਂ ਮੈਂ ਪਾਵਾਂ 27/05/2018
ਵਿਸਾਖੀ ਦਾ ਮੇਲਾ
ਅਮਰਦੀਪ ਕੌਰ,
ਪੰਜਾਬ
ਪੁੱਤਾਂ
ਵਾਗੂੰ ਪਾਲੀ ਜੱਟ ਦੀ ਫਸਲ ਹੋਈ ਜਦ ਜਵਾਨ, ਸੋਨੇ ਵਰਗਾ ਰੂਪ ਦੇਖ ਕੇ
ਉਸ ਮੁੱਛਾਂ ਲਈਆਂ ਤਾਣ।
ਭੈਣ ਵਿਆਹੁਣੀ, ਕੋਠੀ ਪਾਉਣੀ ਸੁਪਨੇ ਕਈ
ਸਜਾਏ, ਹੱਥ ਜੋੜ ਅਰਦਾਸਾਂ ਕਰਦਾ ਸ਼ੁਕਰ ਰੱਬ ਦਾ ਮਨਾਏ ।
ਆਈ
ਵਿਸਾਖੀ ਮੇਲੇ ਚੱਲੀਏ ਜੱਟ ਜੱਟੀ ਨੂੰ ਵਾਜਾਂ ਮਾਰੇ, ਸਾਲ ਬਾਅਦ ਫੇਰ
ਮੌਕਾ ਆਉਣਾ ਚੱਲ ਚੱਲੀਏ ਮੁਟਿਆਰੇ ।
ਸੰਧੂਰੀ ਪੱਗ, ਚਿੱਟਾ
ਚਾਦਰਾ, ਜੱਟ ਨੇ ਰੂਪ ਵਟਾਇਆ, ਮੱਥੇ ਟਿੱਕਾ, ਪੈਰੀਂ ਝਾਂਜਰ ਜੱਟੀ ਨੇ
ਕਹਿਰ ਹੈ ਢਾਇਆ।
ਮੀਣਾ ਤੇ ਕਾਲੂ ਵੀ ਚੱਲੇ ਨੇ,ਗਲ਼ ਵਿੱਚ ਪਾ ਕੇ
ਟੱਲੀਆਂ, ਧੂੜਾਂ ਪੱਟਣੀਆਂ ਅੱਜ ਤਾਂ, ਦੌੜਾਂ ਚਂ ਮੱਲਾਂ ਮੱਲਣੀਆਂ।
ਭੰਗੜੇ ਪਾਉਂਦਾ, ਬੱਕਰੇ ਬੁਲਾਉਂਦਾ ਜੱਟ ਮੇਲੇ ਨੂੰ ਜਾਵੇ, ਜੱਟੀ
ਦਾ ਵੀ ਮੇਲੇ ਵਿੱਚ ਚਾਅ ਚੱਕਿਆ ਨਾ ਜਾਵੇ।
ਕਿਤੇ ਜਲੇਬੀ, ਕਿਤੇ
ਪਕੌੜੇ, ਕਿਤੇ ਪੰਘੂੜਿਆ ਰੰਗ ਜਮਾਏ, ਸੱਭਿਆਚਾਰਕ ਅਖਾੜਿਆਂ ਨੇ ਚਾਰ
ਚੰਨ ਨੇ ਲਾਏ।
ਛੈਲ ਛਬੀਲੇ ਗੱਭਰੂ ਫਿਰਦੇ, ਸਰੂ ਵਰਗੀਆਂ
ਮੁਟਿਆਰਾਂ, ਇੱਕ ਦੂਜੇ ਨੂੰ ਕਰਨ ਇਸ਼ਾਰੇ, ਰੰਗ ਬੰਨੇ ਦਿਲਦਾਰਾਂ।
ਕਿਸੇ ਜਾ ਮੱਲਿਆ ਅਖਾੜਾ,ਕਿਤੇ ਗਿੱਧੇ ਪਾਉਂਦੀਆਂ ਨਾਰਾਂ ਖਾਲਸੇ
ਦੇ ਜਨਮ ਦਿਹਾੜੇ ਤੇ ਢਾਡੀ ਗਾਉਂਦੇ ਵਾਰਾਂ।
ਕਿਤੇ ਨੱਟਾਂ ਨੇ ਰੰਗ
ਜਮਾਇਆ, ਕਰਦੇ ਫਿਰਨ ਤਮਾਸ਼ੇ, ਕੋਈ ਵੇਖਦਾ ਏ ਰੌਣਕ ਮੇਲੇ ਦੀ, ਕੋਈ ਆਸੇ
ਪਾਸੇ ਝਾਕੇ।
ਖੜਕ ਪਈਆਂ ਨੇ ਡਾਂਗਾ, ਦਾਰੂ ਨੇ ਰੰਗ ਵਿਖਾਇਆ,
ਲਹੂ ਲੁਹਾਨ ਹੋ ਗਈ ਇੱਕ ਟੋਲੀ, ਪੁਲਸ ਨੇ ਆਣ ਛੁਡਾਇਆ।
ਜੱਟ ਨੂੰ
ਜੱਟੀ ਤਰਲੇ ਕਰਦੀ, ਮਾਹੌਲ ਹੋ ਗਿਆ ਮਾੜਾ, ਚੱਲ ਹੁਣ ਘਰ ਨੂੰ ਤੁਰ
ਚੱਲੀਏ ਵੱਧ ਨਾ ਜਾਏ ਖਲਾਰਾ।
ਮਾਣ ਮੇਲੇ ਦੀਆਂ ਰੌਣਕਾਂ ਘਰਾਂ ਨੂੰ
ਪਰਤ ਪਏ ਸਾਰੇ, ਮੀਣੇ ਤੇ ਕਾਲੂ ਦੀਆਂ ਮੱਲਾਂ ਜੱਟ ਮਸਾਲੇ ਲਾ ਲਾ
ਸੁਣਾਵੇ।
ਜ਼ਿੰਦਗੀ ਨੂੰ ਹੁਲਾਰਾ ਦਿੰਦੇ ਇਹ ਮੇਲੇ, ਤੇ ਤਿਓਹਾਰ,
ਅਮਰ ਮਨਾਉਂਦੇ ਰਹੀਏ ਇੰਝ ਹੀ ਵਿਸਾਖੀ ਹਰ ਸਾਲ। 05/04/2018
ਦਿਲ ਕਰਦਾ
ਅਮਰਦੀਪ ਕੌਰ,
ਪੰਜਾਬ
ਹਰ ਜ਼ਖਮ ਨੂੰ ਮਿਲ
ਜਾਏ ਮੱਲ੍ਹਮ ਅਜਿਹੇ ਸ਼ਬਦਾਂ ਦਾ ਜਾਮਾ
ਪਹਿਨਾਵਾ
ਦਿਲ ਕਰਦਾ ਕਿਸੇ ਸ਼ਾਇਰ ਦੀ ਅਮਰ ਕਵਿਤਾ ਮੈਂ ਬਣ ਜਾਵਾਂ ਹਰ
ਬੇਸਹਾਰੇ ਮਾਸੂਮ ਨੂੰ ਮਮਤਾ ਦੀ ਗੂੜ੍ਹੀ ਨੀਂਦ ਸੁਲਾਵਾਂ ਦਿਲ ਕਰਦਾ
ਕਿਸੇ ਮਾਂ ਦੀ ਗਾਈ ਬੱਚੇ ਲਈ ਲੋਰੀ ਬਣ ਜਾਵਾਂ ਵਿਹੜੇ ਦੀ
ਰੌਣਕ ਮੈਂ ਹੋਜਾਂ ਨੱਚ ਨੱਚ ਕੇ ਮੈਂ ਧਰਤ ਹਿਲਾਵਾਂ ਦਿਲ ਕਰਦਾ ਹਰ
ਧੀ ਖੁਸ਼ ਕਰਦਾਂ ਗਿੱਧੇ ਦੀ ਬੋਲੀ ਬਣ ਜਾਵਾਂ ਬੰਦ ਹੋਈਆਂ ਸਭ
ਅੱਖਾਂ ਖੁੱਲ ਜਾਣ ਐਸਾ ਕੋਈ ਸੰਗੀਤ ਬਣਾਵਾਂ ਦਿਲ ਕਰਦਾ ਜੋ ਕੋਈ ਨਾ
ਭੁੱਲੇ 'ਅਮਰ' ਲੋਕ ਗੀਤ ਬਣ ਜਾਵਾਂ 05/02/2018
ਮੇਰੀ ਹੋਂਦ
ਅਮਰਦੀਪ ਕੌਰ,
ਪੰਜਾਬ
ਮੇਰੀ ਹੋਂਦ ਨੂੰ ਨੋਚਣ ਵਾਲਿਓ ਕਿਵੇਂ ਮਾਂ ਨੂੰ ਮੂੰਹ
ਦਿਖਾਵੋਗੇ ਜਨਮ ਦਾਤੀ ਦਾ ਸਿਰ ਝੁਕ ਜਾਊ ਕਿੱਥੇ ਆਪਣਾ ਆਪ
ਛੁਪਾਵੋਗੇ ਮੇਰੀ ਹੋਂਦ ਨੂੰ ਤਾਰ ਤਾਰ ਕਰਨ ਵਾਲਿਓ ਭੈਣ ਤੋਂ
ਰੱਖੜੀ ਕਿੰਝ ਬੰਨਵਾਵੋਗੇ ਕਿਵੇਂ ਬਣੋਗੇ ਇੱਜ਼ਤਾਂ ਦੇ ਰਾਖੇ ਜਦੋਂ
ਆਪ ਹੀ ਲੁਟੇਰੇ ਬਣ ਜਾਵੋਗੇ ਮੇਰੀ ਹੋਂਦ ਨੂੰ ਝਰੀਟਣ ਵਾਲਿਓ
ਕਿਵੇਂ ਧੀ ਨੂੰ ਤੁਸੀਂ ਸੰਭਾਲੋਗੇ ਆਪਣੇ ਵਹਿਸ਼ੀ ਤੇ ਜੰਗਲੀਪੁਣੇ ਤੋਂ
ਉਸ ਮਾਸੂਮ ਨੂੰ ਕਿਵੇਂ ਬਚਾਵੋਗੇ ਮੇਰੀ ਹੋਂਦ ਨੂੰ ਲਹੂ ਲੁਹਾਨ
ਕਰਨ ਵਾਲਿਓ ਕਿਸ ਮੂੰਹ ਨਾਲ ਪਤਨੀ ਕੋਲ ਜਾਵੋਗੇ ਤੋੜ ਕੇ ਆਪਣੀਆਂ
ਸਾਰੀਆਂ ਹੱਦਾਂ ਕਿਹੜੀ ਵਫਾ ਤੁਸੀਂ ਨਿਭਾਵੋਗੇ ਔਰਤ ਨੂੰ
ਸ਼ਰਮਸਾਰ ਕਰਾਉਣ ਵਾਲਿਓ ਸ਼ਰਮਸਾਰ ਹੈ ਤੁਹਾਡੀ ਭੈਣ ਤੇ ਮਾਂ
ਸ਼ਰਮਸਾਰ ਹੈ ਤੁਹਾਡੀ ਧੀ ਤੇ ਪਤਨੀ ਸ਼ਰਮਸਾਰ ਹੈ ਸਾਰੀ ਦੁਨੀਆਂ
'ਅਮਰ' ਦੀ ਰੱਬਾ ਕਬੂਲ ਕਰੀਂ ਇੱਕ ਨਿਮਾਣੀ ਜਿਹੀ ਅਰਦਾਸ ਉਸ ਔਰਤ
ਨੂੰ ਬਾਂਝ ਹੀ ਰੱਖੀਂ ਜੇ ਨਿਕਲਣੀ ਹੋਵੇ ਅਜਿਹੀ ਔਲਾਦ
21/01/2018
ਆਓ ਇੱਕ ਨਵੀਂ ਲੋਹੜੀ ਮਨਾਈਏ
ਅਮਰਦੀਪ ਕੌਰ, ਪੰਜਾਬ
ਨਸ਼ਿਆਂ
ਦਾ ਕਰੀਏ ਬਾਲਣ ਕੱਠਾ
ਈਰਖਾ ਸਾੜਾ ਵਿੱਚ ਰਲਾਈਏ
ਗਿਆਨ ਦਾ ਜਲਾ ਕੇ ਦੀਪਕ
ਸਭ ਬੁਰਾਈਆਂ ਅਗਨ ਭੇਟ ਚੜਾਈਏ
ਆਓ ਇਸ ਵਾਰ ਸਾਰੇ ਰਲ਼ ਕੇ
ਲੋਹੜੀ ਦਾ ਤਿਓਹਾਰ ਮਨਾਈਏ
ਗਿਲੇ ਸ਼ਿਕਵੇ ਸਭ ਭੁੱਲ ਭੁਲਾ ਕੇ
ਪਿਆਰ ਦੀ ਗਲਵੱਕੜੀ ਪਾਈਏ
ਮਿਠਾਸ ਨਾਲ ਗੜੁੰਦ ਰਿਓੜੀ ਲੈ ਕੇ
ਇੱਕ ਦੂਜੇ ਦੇ ਮੂੰਹ ਵਿੱਚ ਪਾਈਏ
ਆਓ ਇਸ ਵਾਰ ਸਾਰੇ ਰਲ਼ ਕੇ
ਲੋਹੜੀ ਦਾ ਤਿਓਹਾਰ ਮਨਾਈਏ
ਗਲੀ ਮੁਹੱਲਾ ਸਭ ਕੱਠਾ ਕਰੀਏ
ਗਿੱਧੇ, ਭੰਗੜੇ, ਕਿੱਕਲੀਆਂ ਪਾਈਏ
ਸੱਭਿਆਚਾਰ ਦਾ ਜੋ ਨਾਂ ਨਹੀਂ ਜਾਣਦੇ
ਰੀਤ ਰਿਵਾਜਾਂ ਸਭ ਕਰ ਦਿਖਾਈਏ
ਆਓ ਇਸ ਵਾਰ ਸਾਰੇ ਰਲ਼ ਕੇ
ਲੋਹੜੀ ਦਾ ਤਿਓਹਾਰ ਮਨਾਈਏ
ਸੜਕਾਂ ਤੇ ਲੰਗਰ ਲਾਵਣ ਨਾਲੋਂ
ਮਾਂ ਬਾਪ ਦੇ ਮੂੰਹ ਚਂ ਬੁਰਕੀ ਪਾਈਏ
ਵਰਤ ਸਰਾਧ ਕਰਨ ਤੋਂ ਚੰਗਾ
ਬਿਰਧ ਆਸ਼ਰਮ ਸਭ ਖਤਮ ਕਰਾਈਏ
ਆਓ ਇਸ ਵਾਰ ਸਾਰੇ ਰਲ਼ ਕੇ
ਲੋਹੜੀ ਦਾ ਤਿਓਹਾਰ ਮਨਾਈਏ
ਧੀਆਂ ਦੀ ਲੋਹੜੀ ਚੰਗੀ ਗੱਲ ਹੈ
ਪਰ ਬਣਦੇ ਅਧਿਕਾਰ ਵੀ ਦਵਾਈਏ
ਧੀਆਂ ਪੁੱਤਰ ਸਭ ਬਰਾਬਰ
ਰੌਲਿਆਂ ਵਿੱਚ ਹੀ ਨਾ ਗੱਲ ਮੁਕਾਈਏ
ਆਓ ਇਸ ਵਾਰ ਸਾਰੇ ਰਲ਼ ਕੇ
ਲੋਹੜੀ ਦਾ ਤਿਓਹਾਰ ਮਨਾਈਏ
10/01/18
ਇੱਕੋ ਧਰਮ-ਮਨੁੱਖਤਾ
ਅਮਰਦੀਪ ਕੌਰ, ਪੰਜਾਬ
ਭੁੱਖਾ ਕਦੇ ਕੋਈ ਸੋਵੇ ਨਾ
ਅਨਾਥ ਕਦੇ ਕੋਈ ਹੋਵੇ ਨਾ
ਸੁੱਕ ਜੇ ਨਸ਼ਿਆਂ ਦਾ ਦਰਿਆ
ਰੰਢੇਪਾ ਕਦੇ ਕੋਈ ਢੋਵੇ ਨਾ
ਹਰੀਆਂ ਭਰੀਆਂ ਹੋਵਣ ਫਸਲਾਂ
ਪਾਪ ਦੇ ਬੀਜ ਕੋਈ ਬੋਵੇ ਨਾ
ਧੀ ਹਰ ਇੱਕ ਦੀ ਹੋਵੇ ਸਾਂਝੀ
ਇੱਜ਼ਤ ਕਦੇ ਕੋਈ ਰੋਲੇ ਨਾ
ਇਨਸਾਫ਼ ਅੱਖਾਂ ਤੋਂ ਪੱਟੀ ਖੋਲ੍ਹੇ
ਤਾਂ ਹੱਕ ਕੋਈ ਕਿਸੇ ਦਾ ਖੋਵੇ ਨਾ
ਬੰਦ ਹੋ ਸਕਦਾ ਖੂਨ ਖ਼ਰਾਬਾ
ਜੇ ਧਰਮ ਅਧਰਮ ਕਦੇ ਹੋਵੇ ਨਾ
ਸਭ ਦਾ ਧਰਮ ਜੇ ਮਨੁੱਖਤਾ ਹੋਵੇ
ਤਾਂ ' ਅਮਰ 'ਖੂਨ ਦੇ ਹੰਝੂ ਕੋਈ ਰੋਵੇ ਨਾ
05/01/2018
|