ਮਿਹਣਤ ਅਮਨ ਦੀਪ ਗਿੱਲ,
ਇਟਲੀ
ਮਿਹਣਤ ਨਾਲ ਮੁਕੱਦਰ ਬਦਲਣ,ਰੁੱਤਾਂ ਨਾਲ ਬਹਾਰਾਂ ਪਰਤਣ.
ਇਹ ਕੁਦਰਤ ਦੇ ਨੇਮ ਸਮਝ ਲਉ, ਕਰ ਕੇ ਸਾਫ ਜ਼ਮੀਰਾਂ ਨੂੰ। ਹਿੰਮਤਾਂ
ਵਾਲੇ ਚੜ੍ਹ ਜਾਂਦੇ ਨੇ, ਨਾਲ ਤੂਫਾਨਾਂ ਅੜ ਜਾਂਦੇ ਨੇ, ਲਹਿਰਾਂ ਨਾਲ
ਯਾਰਾਨੇ ਪਾ ਲਉ, ਤੋੜ ਕੇ ਸੱਭ ਜ਼ੰਜੀਰਾਂ ਨੂੰ। ਆਪਣੇ ਹਥੀਂ ਆਪ ਲਿਖੇ
ਹਨ,ਕਈਆਂ ਨੇ ਇਤਹਾਸ ਬਥੇਰੇ, ਪੱਲੇ ਬਨ੍ਹ ਕੇ ਸਿਦਕ ਸਬੂਰੀ ,ਪੜ੍ਹੀਂ
ਦਲੇਰਾਂ ਵੀਰਾਂ ਨੂੰ । ਆਪਣਾ ਆਪ ਮੁਕੱਦਰ ਘੜ, ਉੱਦਮ ਹਿੰਮਤ ਕਰਕੇ
ਵੇਖ, ਆਸ ਸਦਾ ਰੱਖ ਮੇਹਣਤ ਉੱਤੇ ਨਾ ਦੇ ਦੋਸ਼ ਲਕੀਰਾਂ ਨੂੰ।
ਹਿੰਮਤ ਉਸ ਨੂੰ ਰਾਸ ਹੈ ਆਈ, ਬੇਸ਼ੱਕ ਜੋ ਸੀ ਤੁਰੇ ਇਕੱਲੇ. ਨਾਲ ਹੌਸਲੇ
ਬਣੇ ਕਾਫਿਲੇ ,ਤੁਰ ਪਏ ਘੱਤ ਵਹੀਰਾਂ ਨੂੰ। ਤਾਂ ਕੀ ਹੋਇਆ,ਘੁੱਪ
ਹਨੇਰਾ, ਕਦੇ ਤਾਂ ਹੋਣੀ ਰਾਤ ਚਾਨਣੀ, ਲਾਈ ਰੱਖ ਨਿਸ਼ਾਨੇ ਉੱਤੇ, ਆਪਣੇ
ਤਿੱਖਿਆਂ ਤੀਰਾਂ ਨੂੰ। ਨਾਲ ਤਾਰਿਆਂ ਅਰਸ਼ ਸੋਭਦਾ, ਝਿਲ ਮਿਲ ਕਰਦੇ ਨੇ
ਜਦ, ਰਾਤ ਚਾਨਣੀ ਬਾਤਾਂ ਪਾਉਂਦੀ. ਪੁੱਛ ਲੈ ਜੰਡ ਕਰੀਰਾਂ ਨੂੰ।
ਤੁਰਿਆ ਚੱਲ ਤੂੰ, ਮਿਹਣਤ ਕਰਦੇ “ਅਮਨ” ਆਪਣੀ ਚਾਲੇ ਪੈ ਕੇ , ਵੇਖ ਜ਼ਰਾ
ਮੰਜ਼ਿਲ ਵੱਲ ਜਾਂਦੇ ਪੁੱਛ ਜ਼ਰਾ ਦਿਲਗੀਰਾਂ ਨੂੰ। ਅਮਨ ਦੀਪ
ਗਿੱਲ, ਇਟਲੀ 12/08/2019
|