WWW 5abi.com  ਪੰਨਿਆ ਵਿੱਚ ਸ਼ਬਦ ਭਾਲ

5_cccccc1.gif (41 bytes)

       ਪੰਜਾਬੀ ਕਵਿਤਾ

ਹੋਰ ਪੰਜਾਬੀ ਕਵੀ >>

>> 1 2 3 4 5 6 7             hore-arrow1gif.gif (1195 bytes)

ਅਜੀਤ ਸਿੰਘ ਭੰਮਰਾ
ਪੰਜਾਬ

ਕਵਿਤਾ ਦੀ ਆਵਾਜ਼
ਅਜੀਤ ਸਿੰਘ ਭੰਮਰਾ, ਫਗਵਾੜਾ

ਕੁਦਰਤ ਦੇ ਨਜ਼ਾਰਿਆਂ ਦੀ ਆਵਾਜ਼ !
ਛਲਕ ਦੇ ਫ਼ੁਹਾਰਿਆਂ ਦੀ ਆਵਾਜ਼ !
ਫ਼ੁਲਾਂ ਦੀ ਮਹਿਕ ਦੀ ਆਵਾਜ਼ !
ਪੰਛੀਆਂ ਦੀ ਟਹਿਕ ਦੀ ਆਵਾਜ਼ !
ਚੰਚਲ ਉਮੰਗਾਂ ਦੀ ਆਵਾਜ਼ !
ਗੋਰੀ ਦੀਆਂ ਵੰਗਾਂ ਦੀ ਆਵਾਜ਼ !
ਮਨ ਦੇ ਵੀਰਾਗ ਦੀ ਆਵਾਜ਼ !
ਜਿੰਦਗੀ ਦੇ ਸਾਜ ਦੀ ਆਵਾਜ਼ !
ਰੰਗੀਨ ਖ਼ਾਬਾਂ ਦੀ ਆਵਾਜ਼ !
ਪਿਆਰੀਆਂ ਯਾਦਾਂ ਦੀ ਆਵਾਜ਼ !
ਗਿੜਦੇ ਖੂਹ ਦੀ ਆਵਾਜ਼ !
ਸੂਰੀਲੀ ਰੂਹ ਦੀ ਆਵਾਜ਼ !
ਗਜਦੇ ਬੱਦਲਾਂ ਦੀ ਆਵਾਜ਼ !
ਵਰਦੇ ਬੱਦਲਾਂ ਦੀ ਆਵਾਜ਼ !
ਸੱਚੀਆਂ ਗੱਲਾਂ ਦੀ ਆਵਾਜ਼ !
ਬੀਤੇ ਪਲਾਂ ਦੀ ਆਵਾਜ਼ !
ਦਿਲ ਦੇ ਦੁਖ਼ਾਂ ਦੀ ਆਵਾਜ਼ !
ਰੱਬ ਦੇ ਸੁਖ਼ਾਂ ਦੀ ਆਵਾਜ਼ !

ਸੱਚ-ਮੁਚ ਇਕ ਕਵਿਤਾ ਦੀ ਆਵਾਜ਼ ,
ਪੜ੍ਹ ਕੇ ਹੀ ਸੁਣਾਈ ਦਿੰਦੀ ਹੈ ਅਤੇ ਆਨੰਦ ਪਰਾਪਤ ਹੁੰਦਾ ਹੈ !
02/09/17

 

ਹੋਲੀ
ਅਜੀਤ ਸਿੰਘ ਭੰਮਰਾ, ਫਗਵਾੜਾ

ਸੱਜ-ਧੱਜ ਕੇ ਬਾਰੀ ਵਿਚ ਆਣ ਬੇਠੈ ,
ਸਾਡਾ ਦਿਲ ਖ਼ਿੜਕੀ ਤੇ ਟੰਗ ਗਏ ਹੋ !
ਬਾਰੀ ਖੋਲ ਪਿਚਕਾਰੀ ਭਰ ਮਾਰੀ ,
ਸਾਨੂੰ ਪਿਆਰ ਦੇ ਰੰਗ ਵਿਚ ਰੰਗ ਗਏ ਹੋ !
ਪੀਂਘ ਸਤਰੰਗੀ ਚੜੀ ਅਸਮਾਨ ਉਤੇ ,
ਛੇੜ ਰੰਗ-ਬੇਰੰਗੀ ਜੰਗ ਗਏ ਹੋ !
ਭਲਾ ਪਾਣੀ ਦਾ ਘੁੱਟ ਮੈਂ ਕਿਵੇਂ ਮੰਗਾਂ ,
ਮਾਰ ਇਸ਼ਕ ਦਾ ਡੁੰਗਾ ਡੰਗ ਗਏ ਹੋ !
ਅਸਾਂ ਤਕਿਆ ਤੁਸਾਂ ਬਾਰੀ ਬੰਦ ਕਰ ਲਈ ,
ਸੋਹਣਿਓ ਡਰ ਗਏੇ ਹੋ ਜਾਂ ਫਿਰ ਸੰਗ ਗਏ ਹੋ !
ਬਾਰੀ ਬੰਦ ਕਰਨ ਦੀ ਲੋੜ ਕੀ ਸੀ ?
ਭੰਨ ਆਪਣੀ ਆਪੇ ਹੀ ਵੰਗ ਗਏ ਹੋ !
ਨੂਰੀ ਨੈਣਾਂ ਨੇ ਅਸਾਂ ਨੂੰ ਲੁੱਟ ਲੀਤਾ ,
ਹੋਰ ਕੀ ਅਜੀਤ ਤੋਂ ਮੰਗ ਗਏ ਹੋ !
10/03/17

ਅਮਰ ਪਾਲੀ
ਅਜੀਤ ਸਿੰਘ ਭੰਮਰਾ, ਫਗਵਾੜਾ

ਮੇਰੈ ਸੁਪਨਿਆਂ ਦੇ ਵਿਚ ਆ ਕੇ
ਮੈਨੂੰ ਕੋਈ ਸਤਾਉਦੀ ਹੈ ।
ਭੋਲੀ ਭਾਲੀ ਇਕ ਚੰਚਲ ਚੰਨੀ
ਮੋਰੇ ਮਨ ਨੂੰ ਭਾਉਦੀ ਹੈ ।

ਚੰਨ ਹੋਰ ਇਕ ਚੜ ਜਾਂਦਾ ਹੈ ,
ਕਾਲੀ ਚੁੰਨੀ ਸਿਰ ਤੇ ਲੈ ਕੇ
ਜਦ ਵੀ ਉਹ ਸ਼ਰਮਾਉਦੀ ਹੈ ।

ਤੀਰ ਕੋਈ ਚੁਭ ਜਾਂਦਾ ਹੈ
ਲੈ ਕੇ ਜਦ ਸੀਨੈ ਅੰਗੜਾਈ
ਕਮਾਨ ਵਾਂਗ ਲਚਕਾਂਉਦੀ ਹੈ ।

ਚਿੱਟੇ ਮੌਤੀ ਖਿੜ ਖਿੜ ਪੈਂਦੈ
ਗ਼ਲਾਂ ਵਿਚ ਸ਼ਰਾਰਤ ਭਰ ਕੇ
ਜਦ ਵੀ ਉਹ ਮੁਸਕਾਉਦੀ ਹੈ ।

ਧਰਤੀ ਦਾ ਸੀਨਾ ਕੰਬਦਾ ਹੈ
ਮੋਰਾਂ ਵਾਂਗੂ ਪੈਲਾਂ ਪਾ ਕੇ
ਜਦ ਗਿਣ ਗਿਣ ਪੈਰ ਟਿਕਾਉਦੀ ਹੈ ।

ਦੋ ਪੰਛੀ ਉਡਣ ਲਗਦੈ ਨੇ
ਅੱਖ਼ਾ ਦੇ ਵਿਚ ਸੁਰਮਾਂ ਪਾ ਕੇ
ਅੱਖ਼ ਜਦੋ ਮਟਕਾਂਉਦੀ ਹੈ ।

ਮਹਿਕ ਉਸਦੀ ਡੁਲ ਡੁਲ ਪੈਂਦੀ
ਹੱਥ ਆਪਣਾ ਠੋਡੀ ਤੇ ਰੱਖ ਕੇ
ਜਦ ਧੁਪੇ ਵਾਲ ਸੁਕਾਂਉਦੀ ਹੈ ।

ਘਨ ਘੋਰ ਘਟਾ ਫਿਰ ਛਾ ਜਾਂਦੀ ਹੈ
ਜਦ ਉਹ ਕਾਲੀਆਂ ਜ਼ੁਲਫਾਂ ਨੂੰ
ਕੰਘੀ ਨਾਲ ਉਡਾਂਉਦੀ ਹੈ ।

ਤੱਤੈ ਤੱਤੈ ਲਗਦੇ ਨੈ
ਜਦ ਉਹ ਆਪਣੇ ਬੂਲਾਂ ਉਤੇ
ਲਾਲੀ ਕੋਈ ਲਗਾਂਉਦੀ ਹੈ ।

ਮਸਤ ਸ਼ਰਾਬੀ ਹੋ ਜਾਂਦਾ ਹਾਂ
ਸ਼ਰਬਤੀ ਅੱਖ਼ਾਂ ਨਾਲ ਪਿਲਾ ਕੇ
ਮੇਰੇ ਹੋਸ਼ ਭੁਲਾਉਦੀ ਹੈ ।

ਨਿਘ ਪਿਆਰ ਦਾ ਆ ਜਾਂਦਾ ਹੈ
ਜਦ ਉਹ ਮੇਰੇ ਖ਼ਤ ਨੂੰ ਚੁੰਮ ਕੇ
ਅੰਗੀ ਹੇਠ ਲੁਕਾਂਉਦੀ ਹੈ ।

ਇੰਜ ਲਗਦਾ ਇਕ ਟੀਵੀ ਚਲੇ
ਬਾਰੀ ਵਿਚ ਖਲੋ ਕੇ ਜਦ ਉਹ
ਆਪਣੀ ਝਲਕ ਦਿਖਾਉਦੀ ਹੈ ।

ਪਰੀ ਜਪਾਨੀ ਉਡ ਉਡ ਜਾਵੇ
ਹਰ ਵਾਰ ਸਾਇੳਨਾਰਾ ਕਹਿ ਕੇ
ਲਾਰਾ ਲੱਪਾ ਲਾਉਦੀ ਹੈ ।

ਇਕ ਇਸ਼ਾਰੇ ਨਾਲ ਦਿਲ ਉਹ ਲੈ ਗਈ
ਦਿਲ ! ਦਿਲ!! ਇਹ ਦਿਲ ਕੀ ਹੁੰਦਾ ?
ਅਜੀਤ ਨੂੰ ਸਮਝ ਨਾ ਆਉਦੀ ਹੈ ।

ਰਾਂਤੀ ਸੁਪਨਿਆਂ ਦੇ ਵਿਚ ਆ ਕੋ
ਪਾਲੀ ਬੜਾ ਸਤਾਂਉਦੀ ਹੈ
ਭੋਲੀ ਭਾਲੀ ਇਕ ਚੰਚਲ ਚੰਨੀ
ਮੇਰੇ ਮਨ ਨੂੰ ਭਾਂਉਦੀ ਹੈ ।
11/08/16

 

ਬਿਲਕੁਲ ਮੁਫ਼ਤ
ਅਜੀਤ ਸਿੰਘ ਭੰਮਰਾ, ਫਗਵਾੜਾ

ਮਾਂ ਦਾ ਦੁਲਾਰ ਬਿਲਕੁਲ ਮੁਫ਼ਤ !
ਪਿਤਾ ਦਾ ਪਿਆਰ ਬਿਲਕੁਲ ਮੁਫ਼ਤ !
ਧੀ ਦਾ ਸਤਿਕਾਰ ਬਿਲਕੁਲ ਮੁਫ਼ਤ !
ਹਵਾ ਦਾ ਖ਼ਿਲਾਰ ਬਿਲਕੁਲ ਮੁਫ਼ਤ !
ਸੂਰਜ ਦੀ ਲਿਸ਼ਕਾਰ ਬਿਲਕੁਲ ਮੁਫ਼ਤ !
ਫ਼ੁਲਾਂ ਨਾਲ ਬਹਾਰ ਬਿਲਕੁਲ ਮੁਫ਼ਤ !
ਵਹੁਟੀ ਨਾਲ ਸ਼ਿਗਾਰ ਬਿਲਕੁਲ ਮੁਫ਼ਤ !
ਪਾਇਲ ਦੀ ਝਨਕਾਰ ਬਿਲਕੁਲ ਮੁਫ਼ਤ !
ਵਿਆਹ ਨਾਲ ਬਰਾਤ ਬਿਲਕੁਲ ਮੁਫ਼ਤ !
ਗੰਗਾ ਇਸ਼ਨਾਨ ਬਿਲਕੁਲ ਮੁਫ਼ਤ !
ਵੰਗਾਂ ਦਾ ਵਪਾਰ ਬਿਲਕੁਲ ਮੁਫ਼ਤ !
ਟਰੱਕ ਨਾਲ ਕਾਰ ਬਿਲਕੁਲ ਮੁਫ਼ਤ !
ਸੂਟ ਨਾਲ ਸਲਵਾਰ ਬਿਲਕੁਲ ਮੁਫ਼ਤ !
ਰੋਟੀ ਨਾਲ ਆਚਾਰ ਬਿਲਕੁਲ ਮੁਫ਼ਤ !
ਖ਼ੰਗ ਨਾਲ ਬੁਖ਼ਾਰ ਬਿਲਕੁਲ ਮੁਫ਼ਤ !
ਐਪਲ ਨਾਲ ਅਨਾਰ ਬਿਲਕੁਲ ਮੁਫ਼ਤ !
ਐਲ ਸੀ ਡੀ ਨਾਲ ਤਾਰ ਬਿਲਕੁਲ ਮੁਫ਼ਤ !
ਬੰਦੂਕ ਨਾਲ ਤਲਵਾਰ ਬਿਲਕੁਲ ਮੁਫ਼ਤ !
ਚਾਨਣ ਨਾਲ ਅੰਧਕਾਰ ਬਿਲਕੁਲ ਮੁਫ਼ਤ !
ਬਿਜਲੀ ਨਾਲ ਚਮਕਾਰ ਬਿਲਕੁਲ ਮੁਫ਼ਤ !
ਮੀਂਹ ਨਾਲ ਫ਼ੁਹਾਰ ਬਿਲਕੁਲ ਮੁਫ਼ਤ !
ਸੁਪਨਿਆਂ ਦਾ ਸੰਸਾਰ ਬਿਲਕੁਲ ਮੁਫ਼ਤ !
ਗੁਰੁ ਕਾ ਲੰਗਰ ਤਿਆਰ ਬਿਲਕੁਲ ਮੁਫ਼ਤ !
ਅਜੀਤ ਦਾ ਸਭ ਨਾਲ ਪਿਆਰ ਬਿਲਕੁਲ ਮੁਫ਼ਤ !
09/04/16

 

ਪੀਨਾ
ਅਜੀਤ ਸਿੰਘ ਭੰਮਰਾ, ਫਗਵਾੜਾ

ਅਕਸਰ ਮੇਰੇ ਸੁਪਨਿਆਂ ਅੰਦਰ ,
ਆਉਂਦੀ ਜਾਂਦੀ ਇਕ ਹਸੀਨਾ !
ਸੁੰਦਰ , ਸੋਹਣੀ ਅਤੇ ਸੁਨੱਖੀ ,
ਸਿਪੀ ਆਖਾਂ ਜਾਂ ਕੋਈ ਨਗੀਨਾ !
ਸ਼ਾਇਦ ਉਸ ਦਾ ਨਾ ਹੇ ਪਾਲੀ ,
ਜਾਂ ਫਿਰ ਪੰਮੀ ਜਾਂ ਪਿਆਰੀ ਪੀਨਾ !
ਗੋਰਾ ਮੁਖ਼ੜਾ ਨੈਣ ਸ਼ਰਾਬੀ ,
ਟੁਰਦੀ ਜਿਵੇਂ ਕਬੂਤਰ ਚੀਨਾ !
'ਸਾਇਡ ਪੋਜ਼' ਤੌ ਤਿਖ਼ਾ ਨੱਕ ਲਗਦਾ ,
'ਫ਼ਰੰਟ ਪੌਜ਼' ਤੌ ਲਗਦਾ ਫ਼ੀਨਾ !
ਰੱਬ ਬਿਨਾ ਨਾ ਬਣਦੀ ਸੂਰਤ ,
ਬੰਦਾ ਲਾ ਲਏ ਲੱਖ ਮਸ਼ੀਨਾ !
ਦਿਲ ਦੀ ਦੇਵੀ ਖ਼ੁਸ਼ ਲਗਦੀ ਹੈ ,
ਧੂਫ਼ ਜਗਾਈ ਸਵਾ ਮਹੀਨਾ !
ਪਿਆਰ ਦੀ ਗਰਮੀ ਕੈਸੀ ਗਰਮੀ ,
ਠੰਡ ਵਿਚ ਵੀ ਆਏ ਪਸੀਨਾ !
ਦੁਸ਼ਮਣ ਦੋਸਤ ਬਣ ਜਾਂਦਾ ਹੈ ,
ਚੌੜੀ ਛਾਤੀ ਵਿਚ ਹੋਵੇ ਸੀਨਾ !
ਦਿਲ ਬਦਲੇ ਦਿਲ ਮਿਲ ਜਾਂਦਾ ਹੈ ,
ਅਜੀਤ ਨਾ ਹੋਵੇ ਜੇ ਦਿਲ ਦਾ ਕਮੀਨਾ !
01/02/16

ਮੇਰਾ ਸੁਪਨਾ
ਅਜੀਤ ਸਿੰਘ ਭੰਮਰਾ, ਫਗਵਾੜਾ

ਕਲ ਰਾਂਤੀ ਮੈਨੂੰ ਸੁਪਨਾ ਆਇਆ ,
ਸੁਪਨੇ ਵਿਚ ਮੈਂ ਜ਼ਹਾਜ ਚਲਾਇਆ !
ਹਵਾਈ-ਜ਼ਹਾਜ ਸੀ ਜ਼ੰਮਬੋ ਜ਼ੈਟ ,
ਪੰਮੀ ਜ਼ਰਾ ਤੂੰ ਪਿਛੇ ਹੱਟ !
ਸਾਰੇ ਬੱਚੇ ਜ਼ਹਾਜ ਵਿਚ ਬਹਿ ਗਏ ,
ਮੈਡਮ ਜੀ ਨੂੰ ਟਾਟਾ ਕਹਿ ਗਏ !
ਪਹਿਲਾ ਜ਼ਹਾਜ ਦਾ ਇੰਜ਼ਣ ਚਲਾਇਆ ,
ਫੇਰ ਉਡਣਾ ਗੇਅਰ ਮੈਂ ਲਾਇਆ !
ਹਵਾਈ-ਜ਼ਹਾਜ ਜਾਵੈ ਉਡਦਾ
ਬੱਦਲਾੰ ਨੂੰ ਚੀਰ !
ਬੱਚੇ ਕਹਿਣ ਅਸੀੰ ਖਾਣੀ ਖ਼ੀਰ !
ਝੱਟ ਪਟ ਇਕ ਪਰੀ ਜਿਹੀ ਆਈ ,
ਬਦਾਮਾਂ ਵਾਲੀ ਖ਼ੀਰ ਲਿਆਈ !
ਹਰ ਪਾਸੇ ਇਕ ਨੂਰ ਛਾ ਗਿਆ ,
ਏਨੇ ਚਿਰ ਨੂੰ ਫਗਵਾੜਾ ਆ ਗਿਆ !
ਫਟਾ ਫਟ ਸਭ ਨੇ ਪੈਪਸੀ ਪੀਤੀ ,
ਹੌਲੀ ਹੌਲੀ ਫਿਰ ਲੈੰਡਿਗ ਕੀਤੀ !
ਧੁੱਪ ਬੜੀ ਸੀ ਨਿਕਲੀ ਤਿਖ਼ੀ ,
ਮਾਮਾ ਜੀ ਨੇ ਫ਼ੋਟੋ ਖਿਚੀ !
ਏਅਰ-ਪੋਰਟ ਤੋ ਨਾਨੀ ਆਈ ,
ਫ਼ੁਲਾਂ ਦੇ ਉਹ ਹਾਰ ਲਿਆਈ !
ਹੱਥ ਜੌੜ ਮੈ ਫ਼ਤਿਹ ਬੁਲਾਈ ,
ਅਜੀਤ ਨੇ ਘੁਟ ਕੇ ਜ਼ਫ਼ੀ ਪਾਈ ! …
24/11/15

 

ਆਓ ਜੀ
ਅਜੀਤ ਸਿੰਘ ਭੰਮਰਾ

ਬੜੀ ਮੁਦੱਤ ਕੇ ਬਾਹਦ ਆਪ ਆਏ ,
ਮੇਰੇ ਗੁਲਸ਼ਨ ਮੇਂ ਫਿਰ ਬਹਾਰ ਆ ਗਈ !
ਬਾਦਲ ਗਰਜੇ ਬਿਜਲੀ ਚਮਕੀ ,
ਆਪ ਕੋ ਲੇਕਰ ਬਰਸਾਤ ਆ ਗਈ !
ਫੂਲ ਖਿਲੇ ਕਲੀਆਂ ਮਹਿਕੀੰ ,
ਪੱਤੇ ਪੱਤੇ ਪੇ ਨਈ ਨੁਹਾਰ ਆ ਗਈ !
ਬੰਦ ਖਿੜਕੀ ਫਟਾ ਫਟ ਖੁਲੀ ,
ਜਦੋ' ਇਕ ਹਸੀਨ ਮੁਟਿਆਰ ਆ ਗਈ !
ਚੰਨ ਚੜਿਆ ਸ਼ਾਇਦ ਚੌਧਵੀ ਦਾ ,
ਪੂਰਨਮਾਸ਼ੀ ਦੀ ਠੰਡੀ ਰਾਤ ਆ ਗਈ !
ਦੋਧੀ ਛੱਲੀ ਹੁਣ ਜਵਾਨ ਹੋ ਗਈ ,
ਖਾਣ ਤੋਤਿਆਂ ਦੀ ਲੰਬੀ ਡਾਰ ਆ ਗਈ !
ਜੱਟ ਭੁਲ ਬੇਠਾ ਰਾਖੀ ਛਲੀਆਂ ਦੀ ,
ਪਾ ਕੇ ਰੇਸ਼ਮੀ ਜੱਟੀ ਸਲਵਾਰ ਆ ਗਈ !
ਪਰੀ ਉਤਰੀ ਸ਼ਾਇਦ ਕੋਈ ਅੰਬਰਾਂ ਤੋਂ ,
ਕੁਲਫੀ ਖੋਏ ਦੀ ਠੰਡੀ ਠਾਰ ਆ ਗਈ !
ਦੋ ਨੈਣਾ ਦੇ ਤੀਰ ਕੋਈ ਕਿਵੇਂ ਰੋਕੇ ,
ਖਿਚ ਕੇ ਕਜਲੇ ਦੀ ਤਿਖੀ ਧਾਰ ਆ ਗਈ !
ਮੇਰੇ ਮਨ ਵਿਚ ਵੱਸ ਗਈ ਇਕ ਮੂਰਤ ,
ਜਿਹੜੀ ਕਰਕੋ ਹਾਰ ਸ਼ਿਗਾਰ ਆ ਗਈ !
ਆਜ ਅਜੀਤ ਖ਼ੁਸ ਹੇ ਯਾਰੋ ,
ਮੇਰੇ ਦਿਲ ਦੀ ਮੇਰੀ ਸਰਕਾਰ ਆ ਗਈ !

04/08/2014
 

ਅਜੀਤ ਸਿੰਘ ਭੰਮਰਾ
rightangleindia@gmail.com

5_cccccc1.gif (41 bytes)

>> 1 2 3 4 5 6 7             hore-arrow1gif.gif (1195 bytes)

Terms and Conditions
Privacy Policy
© 1999-2016, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2016, 5abi.com