ਇਸ ਨੂੰ ਕਹਿੰਦੇ ਨੇ ਹਯਾਤ
- ਰੂਪ ਢਿੱਲੋਂ
ਸੂਰਜ ਚੜ੍ਹਦੇ ਹਰਨ ਦੌੜ੍ਹ ਦੌੜ੍ਹ
ਨਹੀਂ ਤਾਂ ਛਿਪਣ ਤੋਂ ਪਹਿਲਾਂ ਹੀ
ਸ਼ੇਰ ਨੇ ਤੈਨੂੰ ਖਾ ਲੈਣਾ ਆੜੀਏ!
ਸੂਰਜ ਚੜ੍ਹਦੇ ਸ਼ੇਰ ਨੱਠ ਨੱਠ
ਨਹੀਂ ਤਾਂ ਛਿਪਣ ਤੋਂ ਪਹਿਲਾਂ ਹੀ
ਕੋਕੜੇ ਖਾ ਲੈਣੇਂ ਆੜੀਏ!
ਸ਼ੇਰ ਜਾਂ ਹਰਨ ਨੱਸ ਨੱਸ
ਸੋਤੜੇ ਨੇ ਤਾਂ ਪੇ ਕੇ ਕਿਤੇ ਨਹੀਂ ਪਹੁੰਚਨਾ ਆੜੀਏ!
ਜਦ ਸੂਰਜ ਚੜ੍ਹਦਾ, ਕੋਈ ਮਰਦਾ, ਕੋਈ ਹਰਦਾ।
ਇਸ ਨੂੰ ਕਹਿੰਦੇ ਨੇ ਹਯਾਤ
23/03/2014
|