ਕਵਿਤਾ
ਜਸਪ੍ਰੀਤ ਸਿੰਘ, ਲੁਧਿਆਣਾ
ਇੱਕ
ਵਾਰ ਫੇਰ ਆਇਆ ਸਿਤੰਬਰ,
ਮੈਨੂੰ ਹਿਲਾ ਕੇ ਗਿਆ ਸਿਤੰਬਰ|
ਖਾਸ ਹੁੰਦਾ ਇਹ ਮਹੀਨਾ,
ਕਿਸੇ ਨੂੰ ਖੋ ਲੈ ਜਾਂਦਾ ਸਿਤੰਬਰ।
ਪੂਰੀ ਦੁਨੀਆ ਮਨਾਵੇ ਅਖੀਰਲਾ ਮਹੀਨਾ,
ਮੈ ਪਰ ਰੱਖਾਂ ਜਸ਼ਨ ਵਿੱਚ ਸਿਤੰਬਰ।
ਗਿਆਰਾਂ ਮਹੀਨੇ ਮੈਂ ਸੋਂਦਾ ਘੂਕ,
ਬਾਰਵੇ 'ਚ ਜਗਾਉਂਦਾ ਸਿਤੰਬਰ।
ਮੇਰੇ ਆਪਣੇ ਹੁੰਦੇ ਬੇਗਾਨੇ,
ਪਰ ਵਿਛੜਦੇ ਹਮੇਸ਼ਾਂ ਵਿੱਚ ਸਿਤੰਬਰ।
ਕਿਸੇ ਦਾ ਮੈਂ ਨਾਮ ਨੀ ਲੈਣਾ,
ਪਰ ਜੋ ਵੀ ਸੀ ਗਿਆ, ਗਿਆ ਵਿੱਚ ਸਿਤੰਬਰ।
ਪਹਿਲਾ ਮੰਨਦਾ ਸੀ ਬੁਰਾ,
ਪਰ ਹੁਣ ਚੰਗਾ ਲੱਗੇ ਇਹੀ ਸਿਤੰਬਰ।
ਜਾਗ ਗਿਆ, ਸਮਝ ਗਿਆ, ਪਹਿਚਾਨ ਗਿਆ,
ਕਿ ਸਿਰਫ ਝੂਠੇ ਹੀ ਜਾਂਦੇ ਵਿੱਚ ਸਿਤੰਬਰ।
19/09/2015
ਕਵਿਤਾ
ਜਸਪ੍ਰੀਤ ਸਿੰਘ, ਲੁਧਿਆਣਾ
ਵੇਲਾ ਆ ਗਿਆ ਹੈ ਸ਼ਗਨਾ ਦਾ,
ਖੁਸ਼ ਹੋ ਗਿਆ ਚਿਹਰਾ ਸਭਨਾ ਦਾ|
ਇੱਕ ਜੋੜੀ ਹੁਣ ਬਣਨ ਵਾਲੀ ਹੈ,
ਚੰਨ ਨਾਲ ਚਾਨਣੀ ਜੁੜਨ ਵਾਲੀ ਹੈ|
ਮਿਠਾਸ ਦੋਹਾਂ ਪਰਿਵਾਰਾਂ ਦੀ ਘੁਲਣ ਵਾਲੀ ਹੈ,
ਮਹਿਕ ਨਸ਼ੀਲੀ ਉੱਡਣ ਵਾਲੀ ਹੈ|
ਲਾੜੀ ਹੈ ਨਿਰੀ ਮਿਜ਼ਾਜਾ ਪੱਟੀ,
ਲਾੜਾ ਵੀ ਹੈ ਦਿਲ ਠੱਗਣਾ ਜਿਹਾ|
ਵੇਲਾ ਆ ਗਿਆ ਹੈ ਸ਼ਗਨਾ ਦਾ . . . .
ਰਿਹੋ ਦੋਵੇਂ ਇੱਕ ਦੂਜੇ ਦਾ ਸਾਹ ਬਣ ਕੇ,
ਮਾਪਿਓ ਸਦਾ ਦਿਖਣਾ ਰਾਹ ਬਣ ਕੇ|
ਅੱਜ ਤੋਂ ਤੁਸੀਂ ਇੱਕ ਮਿੱਕ ਹੋ ਜਾਣਾ ਹੈ,
ਕਿਸੇ ਸੱਸ ਸਹੁਰਾ,ਕਿਸੇ ਜੀਜਾ ਸਾਲਾ ਅਖਵਾਉਣਾ ਹੈ|
ਮਿਰਚਾਂ ਵਾਰ ਵਾਰ ਸੁੱਟੀਏ,
ਦਿੱਲ ਲੁੱਟਣਾ ਇਹ ਮੌਕਾ ਮਘਨਾ ਜਿਹਾ|
ਵੇਲਾ ਆ ਗਿਆ ਹੈ ਸ਼ਗਨਾ ਦਾ. . . .
(USA ਦੀ ਧਰਤੀ ਉੱਪਰ ਹੋ ਰਹੇ ਇੱਕ ਪੰਜਾਬੀ ਵਿਆਹ
ਲਈ)
19/09/2015
ਕਵਿਤਾ
ਜਸਪ੍ਰੀਤ ਸਿੰਘ, ਲੁਧਿਆਣਾ
ਐ ਮੌਤੇ ਸੋਹਨੀ ਬਣ ਕੇ ਆਈਂ,
ਮੈਂ ਜ਼ਰੂਰ ਅਪਨਾਵਾਂਗਾ|
ਸਿੱਧਾ ਆ ਕੇ ਮਿਲੀਂ ਮੈਨੂੰ,
ਘੁੱਟ ਕੇ ਜੱਫੀ ਪਾਵਾਂਗਾ|
ਬੇਵਫਾ ਕਿਸਮ ਦਾ ਹਾਂ ਉਂਜ ਤਾ ਮੈਂ,
ਪਰ ਤੈਨੂੰ ਮਿਲ ਕੇ ਤੇਰਾ ਹੋ ਜਾਵਾਂਗਾ|
ਤੇਰੀ ਕਰਦਾ ਪਿਆ ਉਡੀਕ ਚਾਹ ਕੇ,
ਨਾ ਤੈਨੂੰ ਵੇਖ ਕੇ ਡਰ ਜਾਵਾਂਗਾ|
ਨਾ ਕੋਈ ਜੁਗਨੀ ਸਾਡੀ, ਨਾ ਕੋਈ ਛੱਲਾ,
ਸੱਜਦਾ ਖੁਦ ਨੂੰ ਹੀ ਕਰ ਜਾਵਾਂਗਾ|
19/09/2015
|