ਮਹਾਂਭਾਰਤ ਅਤੇ ਗੀਤਾ ਦੀ ਭੂਮੀ ਕੁਰੂਕਸ਼ੇਤਰ ਜਿੱਥੇ ਹਿੰਦੂ ਜਗਤ ਵਿਚ ਪੂਜਨਯੋਗ ਹੈ
ਉੱਥੇ ਸਿੱਖ ਸਮਾਜ ਵਿਚ ਵੀ ਇਸ ਦਾ ਸਤਿਕਾਰ ਕਿਸੇ ਗੱਲੋਂ ਘੱਟ ਨਹੀਂ ਹੈ ਕਿਉਂਕਿ
ਕੁਰੂਕਸ਼ੇਤਰ ਸ਼ਹਿਰ ਹਰਿਆਣੇ ਦਾ ਇਕੱਲਾ ਅਜਿਹਾ ਸ਼ਹਿਰ ਹੈ ਜਿੱਥੇ ਅੱਠ ਸਿੱਖ ਗੁਰੂ
ਸਾਹਿਬਾਨ ਨੇ ਆਪਣੇ ਮੁਬਾਰਕ ਚਰਨ ਪਾਏ ਹਨ। ਇਸ ਜਗ੍ਹਾ ’ਤੇ ਹੀ ਭਗਵਾਨ ਸ਼੍ਰੀ ਕ੍ਰਿਸ਼ਨ
ਨੇ ਅਰਜੁਨ ਨੂੰ ਗੀਤਾ ਦਾ ਉਪਦੇਸ਼ ਦੇ ਕੇ ਕਰਮ ਕਰਨ ਦੀ ਸਿੱਖਿਆ ਦਿੱਤੀ ਸੀ। ਉਨ੍ਹਾਂ
ਕਿਹਾ ਸੀ ਕਿ, “ਹੇ ਅਰਜੁਨ, ਤੂੰ ਆਪਣਾ ਕਰਮ ਕਰ ਅਤੇ ਫੱਲ ਦੀ ਇੱਛਾ ਨਾ ਕਰ, ਫੱਲ
ਦੇਣਾ ਜਾਂ ਨਾ ਦੇਣਾ ਉਸ ਪਰਮਾਤਮਾ ਦੇ ਹੱਥ ਵਿਚ ਹੈ।” ਇਸੇ ਸਥਾਨ ਤੇ ਹੀ 18 ਦਿਨਾਂ
ਤੱਕ ਚੱਲੀ ਮਹਾਂਭਾਰਤ ਦੀ ਲੜ੍ਹਾਈ ਹੋਈ ਸੀ।
ਇਸ ਸ਼ਹਿਰ ਵਿਚ ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ, ਤੀਜੀ ਪਾਤਸ਼ਾਹੀ ਸ਼੍ਰੀ
ਗੁਰੂ ਅਮਰਦਾਸ ਜੀ, ਚੋਥੀ ਪਾਤਸ਼ਾਹੀ ਸ਼੍ਰੀ ਗੁਰੂ ਰਾਮਦਾਸ ਜੀ, ਛੇਵੀਂ ਪਾਤਸ਼ਾਹੀ ਸ਼੍ਰੀ
ਗੁਰੂ ਹਰਿਗੋਬਿੰਦ ਸਾਹਿਬ ਜੀ, ਸੱਤਵੀਂ ਪਾਤਸ਼ਾਹੀ ਸ਼੍ਰੀ ਗੁਰੂ ਹਰਿਰਾਇ ਸਾਹਿਬ ਜੀ,
ਅੱਠਵੀਂ ਪਾਤਸ਼ਾਹੀ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ, ਨੌਵੀਂ ਪਾਤਸ਼ਾਹੀ ਸ਼੍ਰੀ ਗੁਰੂ
ਤੇਗਬਹਾਦਰ ਸਾਹਿਬ ਜੀ ਅਤੇ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ
ਮੁਬਾਰਕ ਚਰਨ ਪਾਏ ਹਨ।
ਗੁਰਦੁਆਰਾ ਪਹਿਲੀ ਪਾਤਸ਼ਾਹੀ ਦੇ ਇਤਿਹਾਸ ਬਾਰੇ ਮਿਲੀ ਜਾਣਕਾਰੀ ਮੁਤਾਬਕ ਇਹ ਕਿਹਾ
ਜਾਂਦਾ ਹੈ ਕਿ ਜਗਤ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਪਹਿਲੀ ਉਦਾਸੀ (ਜੋ
ਸੰਮਤ 1554 ਤੋˆ 1565 ਤੱਕ ਸੀ) ਦੇ ਦੌਰਾਨ ਸੰਮਤ 1558 ਵਿਸਾਖ ਦੀ ਅਮਾਵਸ ਸੂਰਜ
ਗ੍ਰਹਿਣ ਦੇ ਸਮੇˆ ਕੁਰੂਕਸ਼ੇਤਰ ਪਧਾਰੇ ਸਨ। ਗੁਰੂ ਨਾਨਕ ਦੇਵ ਜੀ ਨੇ ਵਡੇ ਤਲਾਬ (ਹੁਣ
ਨਾਮ ਬ੍ਰਹਮਸਰੋਵਰ) ਦੇ ਕਿਨਾਰੇ ਡੇਰਾ ਲਗਾਇਆ ਸੀ ਅਤੇ ਹਿੰਦੂ ਜਗਤ ਦੇ ਪ੍ਰਸਿੱਧ
ਨਿਯਮ (ਸੂਰਜ ਗ੍ਰਹਿਣ ਸਮੇˆ ਅੱਗ ਨਾ ਬਾਲਣ) ਦਾ ਉਲੰਘਨ ਕਰਕੇ ਪ੍ਰਣ ਤੋੜਨ ਹਿੱਤ
ਗੁਰੂ ਕਾ ਲੰਗਰ ਚਾਲੂ ਕੀਤਾ ਸੀ। ਮਹਾਰਾਜੇ ਦਾ ਭੇਟ ਕੀਤਾ ਹੋਇਆ ਮਿਰਗ ਦਾ ਮਾਸ ਇਕ
ਦੇਗ ਵਿਚ ਰਿੰਨਿਆ ਸੀ ਪਰ ਪੰਗਤ ਸਮੇˆ ਖੀਰ ਦਾ ਪ੍ਰਸ਼ਾਦਿ ਛਕਾ ਕੇ ਮਾਸ ਖਾਣ ਜਾਂ ਨਾ
ਖਾਣ ਨੂੰ ਮੂਰਖਾਂ ਦੀ ਬਹਿਸ ਸਾਬਿਤ ਕੀਤਾ ਸੀ।
ਇਤਿਹਾਸ ਮੁਤਾਬਕ ਇਸ ਸਮੇˆ ਇਕ ਪੰਡਿਤ ਜਿਸ ਦਾ ਨਾਮ ਨਾਨੂੰ ਦੱਸਿਆ ਜਾਂਦਾ ਹੈ ਹਾਜ਼ਰ
ਹੋਇਆ ਅਤੇ ਸਤਿਗੁਰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਕੇ ਬਿਬੇਕ ਬੁੱਧੀ ਦਾ
ਮਾਲਕ ਬਣਿਆ। ਉਸ ਨੇ ਵੇਦ ਵਿਆਸ ਦੇ ਭਵਿਸ਼ ਵਾਕ “ਕਲਜੁਗ ਬੇਦੀ ਬੰਸੇਚ ਨਾਨਕੰ” ਦੇ
ਅਨੁਸਾਰ ਆਪ ਨੂੰ ਕਲਜੁਗ ਦਾ ਅਵਤਾਰ ਪ੍ਰਗਟ ਕੀਤਾ। ਇਸ ਜਗ੍ਹਾ ਤੇ ਸ਼੍ਰੀ ਗੁਰੂ ਨਾਨਕ
ਦੇਵ ਜੀ ਦਾ ਯਾਦਗਾਰੀ ਗੁਰਦੁਆਰਾ ਵਿਸ਼ੇਸ਼ ਸੜਕ ਉੱਪਰ ਸਥਿਤ ਹੈ। ਇਹ ਗੁਰਦੁਆਰਾ ਰੇਲਵੇ
ਸਟੇਸ਼ਨ ਕੁਰੂਕਸ਼ੇਤਰ ਤੋਂ ਤਿੰਨ ਕਿਲੋਮੀਟਰ ਅਤੇ ਜੀ. ਟੀ. ਰੋਡ ਪਿੱਪਲੀ ਤੋਂ ਅੱਠ
ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ। ਇੱਥੇ ਹਰ ਰੋਜ਼ ਵੱਡੀ ਗਿਣਤੀ ਵਿਚ ਸ਼ਰਧਾਲੂ
ਨਤਮਸਤਕ ਹੋ ਕੇ ਅਰਦਾਸਾਂ ਕਰਦੇ ਹਨ ਅਤੇ ਗੁਰੂ ਘਰ ਦੀਆਂ ਖੁਸ਼ੀਆˆ ਪ੍ਰਾਪਤ ਕਰਦੇ ਹਨ।
ਇਸ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ
ਅੰਮ੍ਰਿਤਸਰ ਦੇ ਅਧੀਨ ਹੈ। ਕੁਰੂਕਸ਼ੇਤਰ ਸ਼ਹਿਰ ਵਿਚ ਅੱਠ ਇਤਿਹਾਸਕ ਗੁਰਦੁਆਰਾ ਸਾਹਿਬ
ਹਨ, ਜਿਨ੍ਹਾਂ ਵਿਚੋਂ ਪੰਜ ਦਾ ਪ੍ਰਬੰਧ ਸ਼੍ਰੋਮਣੀ ਕਮੇਟੀ ਦੇ ਅਧੀਨ ਹੈ ਅਤੇ ਇਕ ਕਾਰ
ਸੇਵਾ ਵਾਲੇ ਸੰਤਾਂ ਦੇ ਪ੍ਰਬੰਧ ਅਧੀਨ ਹੈ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ
ਸ਼ਹਿਰ ਵਿਚ ਦੋ ਗੁਰਦੁਆਰਾ ਸਾਹਿਬ ਹਨ, ਇਕ ਗੁਰਦੁਆਰਾ ਦੱਸਵੀਂ ਪਾਤਸ਼ਾਹੀ ਅਤੇ ਦੂਜਾ
ਗੁਰਦੁਆਰਾ ਪਟਾ ਸਾਹਿਬ। ਇਨ੍ਹਾਂ ਸਾਰੇ ਗੁਰਦੁਆਰਾ ਸਾਹਿਬਾਨ ਦਾ ਮੁੱਖ ਦਫ਼ਤਰ
ਗੁਰਦੁਆਰਾ ਛੇਵੀਂ ਪਾਤਸ਼ਾਹੀ ਵਿਖੇ ਹੈ। ਇਸੇ ਜਗ੍ਹਾ ਹੀ ਲੰਗਰ ਅਤੇ ਰਿਹਾਇਸ਼ ਦਾ
ਪ੍ਰਬੰਧ ਗਿਆ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਾਹਰੋˆ ਆਉਣ ਵਾਲੇ
ਸ਼ਰਧਾਲੂਆˆ ਨੂੰ ਦੂਜੇ ਗੁਰਦੁਆਰਾ ਸਾਹਿਬਾਨ ਦੇ ਦਰਸ਼ਨ ਕਰਵਾਉਣ ਲਈ ਗੱਡੀ ਦਾ ਵਿਸ਼ੇਸ਼
ਪ੍ਰਬੰਧ ਕੀਤਾ ਗਿਆ ਹੈ।
ਨਿਸ਼ਾਨ ਸਿੰਘ ਰਾਠੌਰ, ਕੁਰੂਕਸ਼ੇਤਰ
ਖੋਜਾਰਥੀ, ਪੰਜਾਬੀ ਵਿਭਾਗ,
ਕੁਰੂਕਸ਼ੇਤਰ ਯੂਨੀਵਰਸਿਟੀ,
ਕੁਰੂਕਸ਼ੇਤਰ
nishanrathaur@gmail.com
12/12/2012 |