WWW 5abi।com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)
ਰਾਜ ਕਰੇਗਾ ਖਾਲਸਾ
ਸਰਵਜੀਤ ਸਿੰਘ ਸੈਕਰਾਮੈਂਟੋ

 


 

ਪਿਛਲੇ ਕਈ ਦਿਨਾਂ ਤੋਂ ਚਰਚਾ ਦਾ ਵਿਸ਼ਾ ਬਣੀ ਇਹ ਪੰਗਤੀ, “ਰਾਜ ਕਰੇਗਾ ਖਾਲਸਾ” ਜਿਸ ਬਾਰੇ ਪੰਜਾਬੀ ਪਾਰਟੀ ਦੇ ਬੁਲਾਰੇ ਮਨਜਿੰਦਰ ਸਿੰਘ ਸਿਰਸਾ ਦਾ ਬਿਆਨ ਆਇਆ ਹੈ, “ਭਗਵੰਤ ਵੱਲੋਂ ਗੁਰਬਾਣੀ ਦੇ ਸ਼ਬਦ ਨਾਲ ਖਿਲਵਾੜ, ਨੀਚ ਕਿਰਦਾਰ ਦਾ ਪ੍ਰਗਟਾਵਾ”। ਭਗਵੰਤ ਮਾਨ ਨੂੰ ਅਗਿਆਨੀ ਦੱਸਣ ਵਾਲੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੂੰ ਖ਼ੁਦ ਇਹ ਵੀ ਨਹੀ ਪਤਾ ਕਿ ਇਹ ਪੰਗਤੀ ਗੁਰਬਾਣੀ ਨਹੀਂ ਹੈ। ਇਸ ਚਰਚਾ ਦਾ ਆਰੰਭ ਭਾਰਤੀ ਜੰਤਾ ਪਾਰਟੀ ਦੇ ਕੌਮੀ ਸਕੱਤਰ ਆਰ ਪੀ ਸਿੰਘ ਵੱਲੋਂ ਕੀਤਾ ਗਿਆ ਹੈ। ਭਗਵੰਤ ਮਾਨ ਨੇ ਕਈ ਸਾਲ ਪਹਿਲਾ ਕਿਸੇ ਸਟੇਜ ਤੇ ਇਕੱਤਰ ਹੋਏ ਕਲਾਕਾਰਾਂ ਦੇ ਇਕੱਠ ਵਿੱਚ, “ਰਾਜ ਕਰੇਗਾ ਖਾਲਸਾ, ਆਕੀ ਰਹੇ ਨ ਕੋਇ” ਨੂੰ ਵਿਗਾੜ ਕੇ “ਰਾਜ ਕਰੇਗਾ ਖਾਲਸਾ, ਮਰਾਸੀ ਰਹੇ ਨ ਕੋਇ” ਉਚਾਰਿਆ ਸੀ। ਇਸ ਕਾਰਨ ਉਸ ਦਾ ਹਿਰਦਾ ਵਲੂੰਧਰਿਆ ਗਿਆ ਹੈ। ਆਰ ਪੀ ਸਿੰਘ ਨੇ ਗਿਆਨੀ ਗੁਰਬਚਨ ਸਿੰਘ ਜੀ ਨੂੰ ਲਿਖਤੀ ਸ਼ਿਕਾਇਤ ਅਤੇ ਸਬੂਤ ਵੱਜੋਂ ਇਕ ਸੀ ਡੀ ਦੇ ਕੇ ਅਪੀਲ ਕੀਤੀ ਕਿ ਭਗਵੰਤ ਮਾਨ ਵੱਲੋਂ ਕੀਤੀ ਗਈ ਇਸ ਅਵੱਗਿਆ ਲਈ ਉਸ ਖਿਲਾਫ਼ ਗੁਰਮਤਿ ਅਨੁਸਾਰ ਕਾਰਵਾਈ ਕੀਤੀ ਜਾਵੇ। ਗਿਆਨੀ ਗੁਰਬਚਨ ਸਿੰਘ ਨੇ ਇਸ ਸ਼ਿਕਾਇਤ ਬਾਰੇ ਕਿਹਾ ਕਿ ਇਸ ਤੇ ਪੰਜ ਸਿੰਘ ਸਾਹਿਬ ਦੀ 12 ਦਸੰਬਰ ਨੂੰ ਹੋ ਰਹੀ ਮੀਟਿੰਗ ਵਿੱਚ ਵਿਚਾਰ ਕੀਤੀ ਜਾਵੇਗੀ। ਭਗਵੰਤ ਮਾਨ ਤੇ ਇਹ ਦੋਸ਼ ਵੀ ਹੈ ਕਿ ਉਸ ਨੇ ਜਾਤੀ ਸੂਚਕ ਸ਼ਬਦ ਦੀ ਵਰਤੋ ਕੀਤੀ ਹੈ। ਕਿੰਨੀ ਹੈਰਾਨੀ ਦੀ ਗੱਲ ਹੈ ਕਿ ਕਈ ਸਾਲ ਪੁਰਾਣੀ ਵੀਡਿਓ ਵੇਖ ਕੇ ਭਾਰਤੀ ਜੰਤਾ ਪਾਰਟੀ ਦੇ ਕੌਮੀ ਸਕੱਤਰ ਦਾ ਹਿਰਦਾ ਤਾਂ ਛਲਨੀ ਹੋ ਗਿਆ ਹੈ ਪਰ ਜਿਸ ਲਈ ਜਾਤੀ ਸੂਚਕ ਸ਼ਬਦ ਵਰਤਿਆ ਗਿਆ ਹੈ; ਭਾਵ ਸਰਦੂਲ ਸਿਕੰਦਰ ਨੇ ਤਾਂ ਕਦੇ ਕੋਈ ਇਤਰਾਜ਼ ਨਹੀ ਕੀਤਾ। ਉਂਝ ਜੇ ਫ਼ੋਟੋ ਨੂੰ ਧਿਆਨ ਨਾਲ ਵੇਖੀਏ ਤਾਂ ਭਾਰਤੀ ਜੰਤਾ ਪਾਰਟੀ ਦਾ ਇਹ ਨੇਤਾ, ਸਿੱਖ ਰਹਿਤ ਮਰਿਯਾਦਾ ਮੁਤਾਬਕ ਖ਼ੁਦ ਹੀ ਤਨਖ਼ਾਹੀਆਂ ਹੈ। ਅਸਲ ਦੋਸ਼ੀ ਤਾਂ ਆਰ ਪੀ ਸਿੰਘ ਅਤੇ ਮਨਜਿੰਦਰ ਸਿੰਘ ਸਿਰਸਾ ਹਨ ਜੋ ਕਿਸੇ ਕਵੀ ਦੀ ਰਚਨਾ ਨੂੰ ਗੁਰਬਾਣੀ ਦੱਸ ਰਹੇ ਹਨ।

ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਛਾਪ ਕੇ ਮੁਫ਼ਤ ਵੰਡੀ ਜਾਂਦੀ ਸਿੱਖ ਰਹਿਤ ਮਰਯਾਦਾ ਵਿੱਚ ਵੀ ਇਹ ਪੰਗਤੀਆਂ ਪੜ੍ਹਨ ਦੀ ਹਦਾਇਤ ਨਹੀ ਕੀਤੀ ਗਈ। ਅੱਜ ਵੀ ਤੁਸੀਂ ਹਰਿਮੰਦਰ ਸਾਹਿਬ ਤੋਂ ਅਰਦਾਸ ਸੁਣ ਸਕਦੇ ਹੋ। ਇਹ ਪੰਗਤੀਆਂ ਨਹੀ ਪੜ੍ਹੀਆਂ ਜਾਂਦੀਆਂ। ਆਪੂ ਬਣੇ ਸੰਤ ਸਮਾਜ ਵੱਲੋਂ ਅਪ੍ਰੈਲ 1994 ਈ: ਵਿਚ ਬਣਾਈ ਗਈ ਰਹਿਤ ਮਰਯਾਦਾ ਵਿੱਚ ਇਹ ਪੰਗਤੀਆਂ ਪੜ੍ਹਨ ਲਈ ਲਿਖਿਆ ਗਿਆ ਹੈ। ਇਹ ਦੋਹਰੇ ਪੰਨਾ 5 ਤੇ ਹੇਠ ਲਿਖੇ ਅਨੁਸਾਰ ਦਰਜ ਹੈ।

ਆਗਿਆ ਭਈ ਅਕਾਲ ਕੀ ਤਭੀ ਚਲਾਯੋ ਪੰਥ।
ਸਭ ਸਿੱਖਨਿ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ।
ਗੁਰੂ ਗ੍ਰੰਥ ਜੀ ਮਾਨੀਓ ਪ੍ਰਗਟ ਗੁਰਾਂ ਕੀ ਦੇਹ।
ਜੋ ਪ੍ਰਭੁ ਕੋ ਮਿਲਬੋ ਚਹੈ ਖੋਜ ਸਬਦ ਮੈਂ ਲੇਹ।
ਰਾਜ ਕਰੇਗਾ ਖਾਲਸਾ ਆਕੀ ਰਹੇ ਨ ਕੋਇ।
ਖ੍ਵਾਰ ਹੋਇ ਸਭ ਮਿਲੈਗੇ ਬਚੈ ਸ਼ਰਨ ਜੋ ਹੋਇ।

ਇਸ ਵਿਚ ਪਹਿਲੀਆਂ ਚਾਰ ਪੰਗਤੀਆਂ (ਦੋ ਦੋਹਰੇ) ਗਿਆਨੀ ਗਿਆਨ ਸਿੰਘ ਦੀਆਂ ਅਤੇ ਆਖਰੀ ਦੋ ਪੰਗਤੀਆਂ (ਇਕ ਦੋਹਰਾ) ਭਾਈ ਨੰਦ ਲਾਲ ਜੀ ਦੀਆਂ ਲਿਖੀਆਂ ਹੋਈਆਂ ਹਨ।

ਇਨ੍ਹਾਂ ਤੋਂ ਇਲਾਵਾ ਹੇਠ ਲਿਖੇ ਦੋ ਦੋਹਰੇ ਵੀ ਕਈ ਵਾਰ ਸੁਨਣ ਨੂੰ ਮਿਲਦੇ ਹਨ।

ਵਾਹਿਗੁਰੂ ਨਾਮ ਜਹਾਜ ਹੈ ਚੱੜ੍ਹੇ ਸੋ ਉਤਰੇ ਪਾਰ।
ਜੋ ਸ਼ਰਧਾ ਕਰ ਸੇਂਵਦੇ ਗੁਰ ਪਾਰ ਉਤਾਰਨ ਹਾਰ।
ਖੰਡਾ ਜਾ ਕੇ ਹਾਥ ਮੇਂ ਕਲਗੀ ਸੋਹੇ ਸੀਸ।
ਸੋ ਹਮਰੀ ਰਖਸ਼ਾ ਕਰੇ ਕਲਗੀਧਰ ਜਗਦੀਸ਼।

ਕਿਉਂਕਿ ਪੰਥ ਪ੍ਰਮਾਣਤ ਰਹਿਤ ਮਰਯਾਦਾ ਵਿੱਚ ਦੋਹਰੇ ਪੜ੍ਹਨ ਲਈ ਕੋਈ ਹਦਾਇਤ ਨਹੀ ਕੀਤੀ ਹੋਈ, ਇਸ ਕਾਰਨ ਉਪ੍ਰੋਕਤ ਦੋਹਰਿਆਂ ਵਿਚੋਂ ਕਿਹੜੇ ਦੋਹਰੇ ਪੜ੍ਹਨੇ ਹਨ, ਇਹ ਅਰਦਾਸੀਏ ਸਿੰਘ ਹੀ ਤੇ ਨਿਰਭਰ ਕਰਦਾ ਹੈ।

ਧਰਮ ਪ੍ਰਚਾਰ ਕਮੇਟੀ ਵੱਲੋਂ ਇਕ ਸਵਾਲ ਦੇ ਜਵਾਬ ਵਿੱਚ ਲਿਖੇ ਗਏ ਪੱਤਰ ਨੰ: 36672, ਮਿਤੀ 3-8-73 ਈ: ਵਿਚ ਇਸ ਸਬੰਧੀ ਦਰਜ ਹੈ, “ਆਪ ਜੀ ਦੀ ਪੱਤਰਕਾ ਮਿਤੀ 6-7-1973 ਦੇ ਸਬੰਧ ਵਿੱਚ ਸਿੰਘ ਸਾਹਿਬਾਨ, ਸ੍ਰੀ ਦਰਬਾਰ ਸਾਹਿਬ ਅਤੇ ਜੱਥੇਦਾਰ ਸਾਹਿਬ ਸ੍ਰੀ ਅਕਾਲ ਤਖ਼ਤ ਸਾਹਿਬ, ਸ੍ਰੀ ਅੰਮ੍ਰਿਤਸਰ ਜੀ ਦੀ ਰਾਏ ਹੇਠ ਲਿਖੇ ਅਨੁਸਾਰ ਆਪ ਜੀ ਨੂੰ ਭੇਜੀ ਜਾਂਦੀ ਹੈ:

ਰਾਜ ਕਰੇਗਾ ਖਾਲਸਾ "ਜੋ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਹੋਰ ਗੁਰਦੁਆਰਿਆਂ ਵਿੱਚ ਪੜ੍ਹਿਆ ਜਾਂਦਾ ਹੈ, ਇਹ ਗੁਰਮਤਿ ਦੇ ਅਨੁਕੂਲ ਹੈ, ਕਿਉਂਕਿ ਦੋਹਰੇ ਪੜ੍ਹਨੇ ਪੰਥਕ ਫੈਸਲਾ ਹੈ। ਇਸ ਫੈਸਲੇ ਤੇ ਸ਼ੰਕਾ ਨਹੀਂ ਕਰਨੀ ਚਾਹੀਦੀ”। (ਦਸਮ ਗ੍ਰੰਥ ਬਾਰੇ ਚੋਣਵੇਂ ਲੇਖ, ਪੰਨਾ 50)

ਹੁਣ ਸਵਾਲ ਪੈਦਾ ਹੁੰਦਾ ਹੈ ਕਿ ਸਿੱਖ ਰਹਿਤ ਮਰਯਾਦਾ ਵਿੱਚ ਦੋਹਰੇ ਪੜ੍ਹਨ ਦਾ ਕੋਈ ਜ਼ਿਕਰ ਨਹੀ ਹੈ ਤਾਂ ਇਹ ਪੰਥਕ ਫੈਸਲਾ ਕਿਵੇਂ ਹੋਇਆ? ਕੀ ਪੰਥ ਨੇ ਇਹ ਫੈਸਲਾ 1945 ਈ: ਤੋਂ ਪਿਛੋਂ (1973 ਈ: ਤੋਂ ਪਹਿਲਾ) ਕੀਤਾ ਹੈ? ਜੇ ਅਜੇਹਾ ਹੋਇਆ ਹੈ ਤਾਂ ਇਸ ਫੈਸਲੇ ਨੂੰ ਰਹਿਤ ਮਰਯਾਦਾ ਵਿੱਚ ਦਰਜ ਕਿਉਂ ਨਹੀ ਕੀਤਾ ਗਿਆ?

ਆਓ ਇਨ੍ਹਾਂ ਪੰਗਤੀਆਂ ਦੀ ਪੈੜ ਵੇਖੀਏ।

ਦਮਦਮੀ ਟਕਸਾਲ ਦੀ ਇਕ ਕਿਤਾਬ, ‘ਗੁਰਬਾਣੀ ਪਾਠ ਦਰਪਣ’ ਵਿੱਚ ਇਹ ਦੋਹਰੇ ਹੇਠ ਲਿਖੇ ਅਨੁਸਾਰ ਹਨ;

ਆਗਿਆ ਭਈ ਅਕਾਲ ਕੀ ਤਬੀ ਚਲਾਯੋ ਪੰਥ।
ਸਭ ਸਿੱਖਨਿ ਕੋ ਹੁਕਮ ਹੈ ਗੁਰੂ ਮਾਨਿਯੋ ਗ੍ਰੰਥ।1।
ਗੁਰੂ ਗ੍ਰੰਥ ਜੀ ਮਾਨੀਓ ਪ੍ਰਗਟ ਗੁਰਾਂ ਕੀ ਦੇਹ।
ਜੋ ਪ੍ਰਭੁ ਕੋ ਮਿਲਯੋ ਚਹੈ ਖੋਜ ਸਬਦ ਮੈਂ ਲੇਹ।2।
ਰਾਜ ਕਰੇਗਾ ਖਾਲਸਾ ਆਕੀ ਰਹੇ ਨ ਕੋਇ।
ਖੁਆਰ ਹੋਇ ਸਭ ਮਿਲੈਂਗੇ ਬਚੇ ਸ਼ਰਨ ਜੋ ਹੋਇ ।3।

ਇਹ ਤਿੰਨ ਸ਼੍ਰੀ ਮੁਖਵਾਕ ਪਾਤਿਸ਼ਾਹੀ ਦਸਵੀਂ ਜੀ ਦੇ ਹਨ ਬਾਕੀ ਦੇ ਦੋਹਰੇ ਗਿਆਨੀ ਗਿਆਨ ਸਿੰਘ ਜੀ ਦੇ ਹਨ। (ਗੁਰਬਾਣੀ ਪਾਠ ਦਰਪਣ ਪੰਨਾ 153)

ਸਰਦਾਰ ਕਪੂਰ ਸਿੰਘ ਜੀ ਵੀ ਇਸ ਦੋਹਰੇ ਨੂੰ ‘ਮੁਖਵਾਕ’ ਹੀ ਮੰਨਦੇ ਹਨ, “ਜਿਹੜਾ ਦੋਹਰਾ ਗੁਰੂ ਗੋਬਿੰਦ ਸਿੰਘ ਜੀ ਦੇ 1708 ਈ: ਵਿੱਚ ਜੋਤੀ-ਜੋਤ ਸਮਾਉਣ ਤੋਂ ਲੈ ਕੇ ਹੁਣ ਤਕ ਸਿੱਖ ਹਰ ਰੋਜ ਆਪਣੇ ਸੁਤੰਤਰ ਇਕੱਠਾਂ ਵਿੱਚ ਉਚਾਰਦੇ ਆਏ ਹਨ ਅਤੇ ਜਿਹੜਾ ਦੋਹਰਾ ‘ਸ੍ਰੀ ਮੁਖਵਾਕ’ ਭਾਵ ਗੁਰੂ ਸਾਹਿਬ ਦੇ ਨਿੱਜੀ ਮੁਕਾਰਬਿੰਦ ਤੋਂ ਉਚਾਰਨ ਹੋਏ ਅਸਲੀ ਪਵਿੱਤਰ ਸ਼ਬਦ ਹਨ:

ਰਾਜ ਕਰੇਗਾ ਖਾਲਸਾ ਆਕੀ ਰਹੇ ਨ ਕੋਇ।
ਖਵਾਰ ਹੋਇ ਸਭ ਮਿਲੈਂਗੇ ਬਚੈ ਸ਼ਰਨ ਜੋ ਹੋਇ”।
(ਰਾਜ ਕਰੇਗਾ ਖਾਲਸਾ ਅਤੇ ਹੋਰ ਨਿਬੰਧ ,ਪੰਨਾ 144)

ਯਾਦ ਰਹੇ ਸਰਦਾਰ ਕਪੂਰ ਸਿੰਘ ਜੀ ਦਾ ਇਹ ਲੇਖ ਧਰਮ ਪ੍ਰਚਾਰ ਕਮੇਟੀ ਵੱਲੋਂ ਵੀ ਅੰਗਰੇਜੀ ਵਿਚ ਛਾਪਿਆ ਗਿਆ ਹੈ।

ਪੰਥ ਪ੍ਰਕਾਸ਼ ਵਿੱਚ ਗਿਆਨੀ ਗਿਆਨ ਸਿੰਘ ਦੀ ਅਸਲ ਲਿਖਤ;

ਤਥਾ ਹੀ ਸ਼੍ਰੀ ਮੁਖ ਵਾਕਯ ਪਾਤਸ਼ਾਹੀ ੧੦
ਦੋਹਰਾ
ਨਾਨਕ ਗੁਰੂ ਗੋਬਿੰਦ ਸਿੰਘ, ਪੂਰਨ ਹਰਿ ਅਵਤਾਰ।
ਜਗਮਗ ਜੋਤਿ ਬਿਰਾਦਰੀ ਸ਼੍ਰੀ ਗੁਰੂ ਗ੍ਰੰਥ ਮਜਾਰ।89।
ਆਗਿਆ ਭਈ ਅਕਾਲ ਕੀ ਤਬੀ ਚਲਾਯੋ ਪੰਥ।
ਸਭ ਸਿੱਖਨਿ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ।90।
ਗੁਰੂ ਗ੍ਰੰਥ ਜੂ ਮਾਨੀਓ ਪ੍ਰਗਟ ਗੁਰਾਂ ਕੀ ਦੇਹ।
ਜੋ ਪ੍ਰਭੁ ਕੋ ਮਿਲਯੋ ਚਹੈ ਖੋਜ ਸਬਦ ਮੈਂ ਲੇਹ।91।
ਦਰਸਯੋ ਚਹਿ ਸਤਿਗੁਰੂ ਜੋ ਸੈ ਦਰਸੇ ਗੁਰ ਗ੍ਰੰਥ।
ਪਢੈ ਸੁਨੇ ਸਵਾਰਥ ਲਹੈ ਪਰਮਾਰਥ ਕੋ ਪੰਥ।92।
ਵਾਹਿਗੁਰੂ ਗ੍ਰੰਥ ਜੀ ਉਭੈ ਜਹਾਜ ਉਦਾਰ।
ਸਰਧਾ ਕਰ ਜੋ ਸੇਵ ਹੇ ਸੋ ਉਤਰੈਂ ਭਵ ਪਾਰ।93। (ਪੰਥ ਪ੍ਰਕਾਸ਼)

ਅਜੇਹਾ ਹੀ ਇਕ ਦੋਹਰਾ ਭਾਈ ਦਯਾ ਸਿੰਘ ਵੱਲੋ ਲਿਖੇ ਰਹਿਤਨਾਮੇ ਵਿਚ ਵੀ ਦਰਜ ਹੈ;

ਸ਼੍ਰੀ ਅਕਾਲ ਪੁਰਖ ਕੇ ਬਚਨ ਸਿਉਂ ਪ੍ਰਗਟਿਓ ਪੰਥ ਮਹਾਨ
ਗ੍ਰੰਥ ਪੰਥ ਗੁਰੂ ਮਾਨੀਏ ਤਾਰੇ ਸਕਲ ਕੁਲਾਲ । (ਰਹਿਤਨਾਮੇ ਪੰਨਾ 71)

ਦੋ ਦੋਹਰੇ ਭਾਈ ਪ੍ਰਹਿਲਾਦ ਸਿੰਘ ਜੀ ਦੇ ਰਹਿਤ ਨਾਮੇ ਵਿਚ ਵੀ ਹੇਠ ਲਿਖੇ ਮੁਤਾਬਕ ਦਰਜ ਹਨ:

ਗੁਰੂ ਖਾਲਸਾ ਮਾਨੀਅਹਿ, ਪਰਗਟ ਗੁਰੂ ਕੀ ਦੇਹ
ਜੋ ਸਿਖ ਮੋ ਮਿਲਬੇ ਚਹਿਹ, ਖੋਜ ਇਨਹੁ ਮਹਿ ਲੇਹ।25।
ਅਕਾਲ ਪੁਰਖ ਕੇ ਬਚਨ ਸਿਉਂ, ਪ੍ਰਗਟ ਚਲਾਯੋ ਪੰਥ
ਸਭ ਸਿਖਨ ਕੋ ਬਚਨ ਹੈ, ਗੁਰੂ ਮਾਨੀਅਹੁ ਗ੍ਰੰਥ।30। (ਰਹਿਤਨਾਮੇ, ਪੰਨਾ 67)

ਭਾਈ ਪ੍ਰਹਿਲਾਦ ਸਿੰਘ ਜੀ ਦੇ ਇਹ ਦੋਹਰੇ ਗੁਰਮਤਿ ਦੀ ਕਸਵੱਟੀ ਤੇ ਪੂਰੇ ਢੁੱਕਦੇ ਹਨ। ਦੇਹ ਰੂਪ ਵਿਚ ਤਾਂ ਖਾਲਸਾ ਪੰਥ ਹੈ ਨਾਕਿ ਗੁਰੂ ਗ੍ਰੰਥ। ਗਿਆਨੀ ਗਿਆਨ ਸਿੰਘ ਵੱਲੋਂ ਭਾਈ ਪ੍ਰਹਿਲਾਦ ਸਿੰਘ ਜੀ ਦੇ ਇਕ ਦੋਹਰੇ ਨੂੰ ਬਦਲ ਕੇ ਲਿਖਿਆ ਗਿਆ ਹੈ। ਜੇ ਭਾਈ ਨੰਦ ਲਾਲ ਜੀ ਵੱਲੋ ਲਿਖੀ ਪੰਗਤੀ ਵਿਚ ਇਕ ਸ਼ਬਦ ਬਦਲੀ ਕਰਨ ਲਈ ਭਗਵੰਤ ਮਾਨ ਦੋਸ਼ੀ ਹੈ ਤਾਂ ਭਾਈ ਪ੍ਰਹਿਲਾਦ ਸਿੰਘ ਦੀ ਪੰਗਤੀ ਨੂੰ ਬਦਲ ਕੇ ਲਿਖਣ ਕਾਰਨ ਗਿਆਨੀ ਗਿਆਨ ਸਿੰਘ ਬਾਰੇ ਕੀ ਖਿਆਲ ਹੈ? ਗਿਆਨੀ ਗਿਆਨ ਸਿੰਘ ਵੱਲੋਂ, ਪ੍ਰਹਿਲਾਦ ਸਿੰਘ ਜੀ ਦੀ ਪੰਗਤੀ “ਗੁਰੂ ਖਾਲਸਾ ਮਾਨੀਅਹਿ, ਪਰਗਟ ਗੁਰੂ ਕੀ ਦੇਹ” ਨੂੰ ਬਦਲ ਕੇ ਲਿਖੀ ਪੰਗਤੀ, “ਗੁਰੂ ਗ੍ਰੰਥ ਜੂ ਮਾਨੀਓ ਪ੍ਰਗਟ ਗੁਰਾਂ ਕੀ ਦੇਹ” ਕਾਰਨ ਹੀ ਅੰਨੀ ਸ਼ਰਧਾ ਵੱਸ ਕਈ ਗੁਰਦਵਾਰਿਆਂ ਦੀਆਂ ਕਮੇਟੀਆਂ ਵੱਲੋਂ, ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਨੂੰ, ਗੁਰੂ ਦੀ ਦੇਹ ਮੰਨ ਕੇ, ਠੰਡੇ-ਤੱਤੇ ਪੱਖਿਆਂ ਦਾ ਪ੍ਰਬੰਧ ਕੀਤਾ ਗਿਆ ਹੈ। ਜਿਸ ਕਾਰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਣ ਦੀਆਂ ਘਟਨਾਵਾਂ ਨਿਤ ਵਾਪਰਦੀਆਂ ਹਨ। ਕੀ ਸਿੰਘ ਸਾਹਿਬ ਆਪਣੀ 12 ਦਸੰਬਰ ਦੀ ਮੀਟਿੰਗ ਵਿੱਚ ਇਸ ਪਾਸੇ ਵੀ ਧਿਆਨ ਦੇਣਗੇ ਜਾਂ ਆਪਣੇ ਰਿਜ਼ਕ ਦਾਤਿਆਂ ਨੂੰ ਖੁਸ਼ ਕਰਨ ਲਈ ਭਗਵੰਤ ਮਾਨ ਨੂੰ ਬਲੀ ਦਾ ਬਕਰਾ ਬਣਾਉਣ ਦੀ ਅਸਫਲ ਕੋਸ਼ਿਸ਼ ਕਰਕੇ, ਜੱਗ ਹਸਾਈ ਕਰਵਾਉਣਗੇ?

06/12/2016

 
ਰਾਜ ਕਰੇਗਾ ਖਾਲਸਾ
ਸਰਵਜੀਤ ਸਿੰਘ ਸੈਕਰਾਮੈਂਟੋ
ਵੱਖ-ਵੱਖ ਕੈਲੰਡਰਾਂ ਦੀ ਸਮੱਸਿਆ
ਸਰਵਜੀਤ ਸਿੰਘ ਸੈਕਰਾਮੈਂਟੋ
'ਘੁੱਤੀ ਪਾ'
ਮਿੰਟੂ ਬਰਾੜ, ਆਸਟ੍ਰੇਲੀਆ
ਪੰਜਾਬ ਤੇ ਹਰਿਆਣਾ ਦੇ ਭਾਈਚਾਰਕ ਸੰਬੰਧਾਂ ਦੀ ਡੋਰ ਕੇਂਦਰ ਸਰਕਾਰ ਦੇ ਹੱਥ
ਉਜਾਗਰ ਸਿੰਘ, ਪਟਿਆਲਾ
ਨੇਤਾਵਾਂ ਵੱਲੋਂ ਇੱਕ ਦੂਜੇ ਨੂੰ ਜਨਤਕ ਬਹਿਸ ਦੀਆਂ ਵੰਗਾਰਾਂ ਬਨਾਮ ਕਹਿਣੀ-ਕਰਨੀ ਇੱਕ ਕਰਨ ਦੀ ਲੋੜ
ਮਨਦੀਪ ਖੁਰਮੀ ਹਿੰਮਤਪੁਰਾ, ਇੰਗਲੈਂਡ
ਜੰਗ ਤੇ ਭੁੱਖ ਮਰੀ
ਮੇਘ ਰਾਜ ਮਿੱਤਰ, ਬਰਨਾਲਾ
ਅਮਰੀਕਾ ਦੀਆਂ ਪ੍ਰਧਾਨਗੀ ਚੋਣਾਂ
ਸਾਰਾ ਦੇਸ ਬੁਰੀ ਤਰ੍ਹਾਂ ਦੋ ਹਿੱਸਿਆਂ ਵਿਚ ਵੰਡਿਆ ਗਿਆ

ਡਾ. ਸਾਥੀ ਲੁਧਿਆਣਵੀ-ਲੰਡਨ
ਹੁਣ ਤੱਕ ਦੇ ਆਰਬਿਟ ਬੱਸਾਂ ਦੇ ਕਾਰਿਆਂ ਤੋਂ ਕੀ ਸਬਕ ਸਿੱਖਿਆ ‘ਸਰਕਾਰ‘ ਨੇ?
ਮਨਦੀਪ ਖੁਰਮੀ ਹਿੰਮਤਪੁਰਾ
ਦੀਵਾਲੀ ਦੇ ਤਿਉਹਾਰ ਤੇ ਪਿਆਰ, ਮਿਲਾਪ, ਆਪਸੀ ਭਾਈਚਾਰਾ ਅਤੇ ਖੁਸ਼ੀਆਂ ਦੇ ਦੀਪ ਹਮੇਸ਼ਾ ਜਗਦੇ ਰਹਿਣ…
ਭਵਨਦੀਪ ਸਿੰਘ ਪੁਰਬਾ
ਮਸਲਾ ਪੰਜਾਬੀ ਯੂਨੀ ਕੋਡ ਵਿੱਚ ਲਿਖਣ ਦਾ
ਰਵੇਲ ਸਿੰਘ, ਇਟਲੀ
ਯਾਦਾਂ ਦੀ ਪਟਾਰੀ ਵਿੱਚੋਂ
ਨਲਕੇ ਵਾਲੀ ਦੁਕਾਨ
ਰਵੇਲ ਸਿੰਘ, ਇਟਲੀ
ਔਖੇ ਕਹੇ ਜਾਣ ਵਾਲੇ ਗਣਿਤ ਦਾ ਇੱਕ ਦਿਲਚਸਪ ਨੁਕਤਾ ਇਹ ਵੀ
ਸੰਜੀਵ ਝਾਂਜੀ, ਜਗਰਾਉਂ
ਸਾਡੀ ਬਾਲ ਲੋਕ–ਖੇਡ : ਕੋਟਲਾ–ਛਪਾਕੀ
ਸੰਜੀਵ ਝਾਂਜੀ, ਜਗਰਾਉਂ
ਬਚਪਨ ਦੀ ਇਕ ਖੇਡ: ਭੰਡਾ ਭੰਡਾਰੀਆ
ਸੰਜੀਵ ਝਾਂਜੀ, ਜਗਰਾਉਂ
ਮਿੰਟੂ ਦੀ ਬੱਲੇ ਬੱਲੇ!!
ਔਕਾਤੋਂ ਬਾਹਰ ਦੇ ਸੁਪਨੇ
ਮਿੰਟੂ ਬਰਾੜ, ਆਸਟ੍ਰੇਲੀਆ
ਪੰਜਾਬੀ ਸਾਹਿਤ ਕਲਾ ਕੇਂਦਰ ਯੂ ਕੇ ਵਲ੍ਹੋਂ ਨਾਵਲਿਸਟ ਗੁਰਦਿਆਲ ਸਿੰਘ ਅਤੇ ਸਤਵਿੰਦਰ ਕੌਰ ਉੱਪਲ ਨੂੰ ਭਾਵ ਭਿੰਨੀਆਂ ਸ਼ਰਧਾਂਜਲੀਆਂ
ਅਜ਼ੀਮ ਸ਼ੇਖ਼ਰ, ਲੰਡਨ
ਮੇਰੇ ਪਿੰਡ ਦਾ ਪਹਿਲਾ ਗੁਰਦੁਆਰਾ
ਰਵੇਲ ਸਿੰਘ, ਇਟਲੀ
ਕੀ ਅਸੀਂ ਬੇਮੁਖ ਹੋ ਚੁੱਕੇ ਹਾਂ ?
ਡਾ. ਹਰਸ਼ਿੰਦਰ ਕੌਰ, ਐਮ. ਡੀ, ਪਟਿਆਲਾ
ਮੇਰੀ ਐਮਸਟਰਡੈਮ ਯਾਤਰਾ - ਜੂਨ 2015
ਅਮਨਦੀਪ ਸਿੰਘ, ਅਮਰੀਕਾ
ਇੰਗਲੈਂਡ ਦੀ ਧਰਤੀ ‘ਤੇ ਵਸਦੇ ਸਰਵਣ ਪੁੱਤ ਪਲਵਿੰਦਰ ਸਿੰਘ ਭੰਮਰਾ ਦੀ ਗੱਲ ਕਰਦਿਆਂ
ਮਨਦੀਪ ਖੁਰਮੀ ਹਿੰਮਤਪੁਰਾ
ਟਕਸਾਲੀ ਅਕਾਲੀ ਪਰਿਵਾਰ ਅਕਾਲੀ ਦਲ ਤੋਂ ਦਰਕਿਨਾਰ
ਉਜਾਗਰ ਸਿੰਘ, ਪਟਿਆਲਾ
ਛੇ ਜੂਨ ਦੇ ਸਾਕੇ ਵਾਲੇ ਦਿਨਾਂ ਦੀਆਂ ਕੁੱਝ ਯਾਦਾਂ
ਰਵੇਲ ਸਿੰਘ, ਇਟਲੀ
ਸੰਘਰਸ਼ੀ ਬਾਪੂ
ਰਵੇਲ ਸਿੰਘ, ਇਟਲੀ
'ਕੁੱਤੀ ਭੇਡ'
ਮਿੰਟੂ ਬਰਾੜ, ਆਸਟ੍ਰੇਲੀਆ
ਸਿੱਖ ਧਰਮ ਦੇ ਵਾਰਸੋ ਅਤਿ ਨਾਜ਼ੁਕ ਮਸਲਿਆਂ ਵਿਚ ਸੰਜੀਦਗੀ ਤੋਂ ਕੰਮ ਲਓ
ਉਜਾਗਰ ਸਿੰਘ, ਪਟਿਆਲਾ
ਅੰਨਦਾਤਾ ਜਾਂ ਬਿਲਕਦਾ ਕਿਸਾਨ ਅਤੇ ਰੁਲਦੀ ਕਿਸਾਨੀ
ਗੋਬਿੰਦਰ ਸਿੰਘ ਢੀਂਡਸਾ, ਸੰਗਰੂਰ
ਕਲਮ ਤੋਂ ਕੰਪਿਊਟਰ ਤੀਕ
ਰਵੇਲ ਸਿੰਘ, ਇਟਲੀ
ਸਹਿਜਧਾਰੀ ਸਿੱਖਾਂ ਤੋਂ ਵੋਟ ਦਾ ਹੱਕ ਖੋਹਣਾ : ਅਕਾਲੀ ਦਲ ਲਈ ਦੋਧਾਰੀ ਤਲਵਾਰ
ਉਜਾਗਰ ਸਿੰਘ, ਪਟਿਆਲਾ
ਮੇਰਾ ਕਸਾਈ ਪਿਓ ਮੈਨੂੰ ਹਲਾਲ ਕਰਦਾ ਰਿਹਾ
ਡਾ. ਹਰਸ਼ਿੰਦਰ ਕੌਰ, ਐਮ. ਡੀ, ਪਟਿਆਲਾ
‘ਪਨਾਮਾ ਲੀਕਸ’ : ਜਿਨ੍ਹਾਂ ਸਾਰੀ ਦੁਨੀਆ ਹਿਲਾ ਕੇ ਰੱਖ ਦਿੱਤੀ
ਜਸਵੰਤ ਸਿੰਘ ਅਜੀਤ, ਦਿੱਲੀ
ਨੈਤਿਕ ਕਦਰਾਂ ਕੀਮਤਾਂ ਨੂੰ ਵੀ ਸਮਝਣਾਂ ਚਾਹੀਦਾ
ਚੰਦ ਸਿੰਘ, ਸ੍ਰੀ ਮੁਕਤਸਰ ਸਾਹਿਬ
ਜਦੋਂ ਔਖੇ ਵੇਲੇ ਮੇਰੀ ਪੱਗ ਅਤੇ ਦਾੜ੍ਹੀ ਦੀ ਪਛਾਣ ਮੇਰੇ ਕੰਮ ਆਈ
ਰਵੇਲ ਸਿੰਘ, ਇਟਲੀ
ਵੈਸਾਖੀ ਦੀ ਸਾਖੀ ਭਾਈ ਜੀਵਨ ਸਿੰਘ (ਭਾਈ ਜੈਤਾ) ਦੀ ਜ਼ਬਾਨੀ
ਗਿਆਨੀ ਸੰਤੋਖ ਸਿੰਘ, ਆਸਟ੍ਰੇਲੀਆ
ਸਫਰ ਜਾਰੀ ਹੈ
ਰਵੇਲ ਸਿੰਘ,  ਇਟਲੀ
ਕਿਸਾਨ ਵਿਚਾਰਾ ਕੀ ਕਰੇ? ਜ਼ਹਿਰੀਲੀ ਸਲਫਾਸ ਖਾ. .
ਜਸਪ੍ਰੀਤ ਸਿੰਘ, ਬਠਿੰਡਾ
ਜ਼ਬਾਨ ਦੀ ਮਹੱਤਾ ਤੇ ਪਸਾਰ
ਡਾ. ਹਰਸ਼ਿੰਦਰ ਕੌਰ, ਐਮ. ਡੀ., ਪਟਿਆਲਾ
ਅਕਾਲੀ ਦਲ ਨੇ ਆਪਣਾ ਸੰਕਟ ਮੋਚਨ ਨੇਤਾ ਵਿਸਾਰਿਆ
ਉਜਾਗਰ ਸਿੰਘ, ਪਟਿਆਲਾ
ਮੇਰਾ ਪੰਜਾਬੀ ਫੋਂਟਾਂ ਤੋਂ ਯੂਨੀ ਕੋਡ ਤੱਕ ਦਾ ਸਫਰ
ਰਵੇਲ ਸਿੰਘ,  ਇਟਲੀ
ਮੇਰਾ ਕਸੂਰ ਕੀ ਸੀ?
ਡਾ. ਹਰਸ਼ਿੰਦਰ ਕੌਰ, ਐਮ. ਡੀ., ਪਟਿਆਲਾ
ਸੰਸਦ, ਕਾਨੂੰਨ ਘਾੜਨੀ ਸੰਸਥਾ ਜਾਂ ਕੁਸ਼ਤੀਆਂ ਲੜਨ ਦਾ ਅਖਾੜਾ?
ਜਸਵੰਤ ਸਿੰਘ ‘ਅਜੀਤ’, ਦਿੱਲੀ
ਮਾਂ ਦੀ ਇੱਜ਼ਤ
ਡਾ. ਹਰਸ਼ਿੰਦਰ ਕੌਰ, ਐਮ. ਡੀ., ਪਟਿਆਲਾ
ਪੰਜਾਬ ਵਿਚ ਮਨੁੱਖੀ ਹੱਕਾਂ ਦਾ ਘਾਣ
ਡਾ. ਹਰਸ਼ਿੰਦਰ ਕੌਰ, ਐਮ. ਡੀ., ਪਟਿਆਲਾ
ਪੰਜਾਬ ਸਿਆਂ ਹੁਣ ਤੇਰਾ ਅੱਲਾ ਵੀ ਨੀ ਬੇਲੀ
ਬਲਵਿੰਦਰ ਸਿੰਘ ਚਾਹਲ “ਮਾਧੋ ਝੰਡਾ”, ਇਟਲੀ
ਪੰਜਾਬ 'ਚ ਮਹਾਂਗਠਜੋੜ ਦੇ ਸਮੀਕਰਣ
ਜਸਵੀਰ ਸਿੰਘ ਗੜ੍ਹੀਕਾਨੂੰਗੋ, ਪੰਜਾਬ
ਵੇਖੀ ਸੁਣੀ
ਰਵੇਲ ਸਿੰਘ,  ਇਟਲੀ
ਬੰਦਾ ਸਿੰਘ ਬਹਾਦਰ-ਮਨੋਵਿਗਿਆਨਿਕ ਪੱਖ
ਡਾ. ਹਰਸ਼ਿੰਦਰ ਕੌਰ, ਐਮ. ਡੀ, ਪਟਿਆਲਾ
ਜੇਕਰ ਧੀਆਂ ਦੀ ਲੋਹੜੀ ਮਨਾਵਾਂਗੇ ਤਾਹੀਓਂ ਪੁੱਤਾਂ ਦੀ ਘੋੜੀ ਗਾਵਾਂਗੇ
ਸੰਜੀਵ ਝਾਂਜੀ, ਜਗਰਾਉਂ
ਭਾਪਾ ਜੀ ਤੇ ਮਿਸਤਰੀ
ਡਾ. ਹਰਸ਼ਿੰਦਰ ਕੌਰ, ਐਮ. ਡੀ, ਪਟਿਆਲਾ
ਮੋਹਿਣੀ ਮਾਲਣ
ਰਵੇਲ ਸਿੰਘ, ਇਟਲੀ
ਆਓ ਨਵੇਂ ਪੈਂਡੇ ਤਹਿ ਕਰੀਏ
ਐਸ ਸੁਰਿੰਦਰ, ਇਟਲੀ

hore-arrow1gif.gif (1195 bytes)


Terms and Conditions
Privacy Policy
© 1999-2016, 5abi.com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2016, 5abi.com