ਮੈਨੂੰ ਵਿਦੇਸ਼ ਵਿੱਚ ਰਹਿੰਦਿਆਂ ਅੱਠ ਸਾਲ ਹੋ ਚੁੱਕੇ ਹਨ ।
ਮੇਰੀ ਉਮਰ ਦਾ ਅਠੱਤਰਵਾਂ ਸਾਲ ਵੀ ਇੱਸੇ ਸਾਲ ਦੇ ਪੰਦਰਾਂ ਜੂਨ ਨੂੰ ਪੂਰਾ
ਹੇ ਜਾਵੇ ਗਾ। ਪੰਜਾਬ ਤੋਂ ਇੱਥੇ ਆਉਣ ਤੋਂ ਕੁੱਝ ਸਮਾ ਪਹਿਲਾਂ ਮੈਨੂੰ ਕੰਪਿਊਟਰ
ਬਾਰੇ ਕੋਈ ਜਾਣਕਾਰੀ ਨਹੀਂ ਸੀ। ਮੈਂ ਜਦੋਂ ਵੀ ਕਿਸੇ ਕੰਪਿਊਟਰ ਦੇ ਕਿਸੇ
ਵਿਦਿਆਰਥੀ ਨੂੰ ਕੰਪਿਊਟਰ ਤੇ ਕੰਮ ਕਰਦੇ ਵੇਖਦਾ ਤਾਂ ਮੇਰੇ ਅੰਦਰ ਵੀ ਕੰਪਿਊਟਰ
ਚਲਾਉਣ ਦੀ ਰੀਝ ਪੈਦਾ ਹੁੰਦੀ , ਪਰ ਮੇਰੇ ਕੋਲ
ਕੰਪਿਊਟਰ ਨਾ ਹੋਣ ਕਰ ਕੇ ਮੇਰੇ ਲਈ ਵੱਡੀ ਸਮੱਸਿਆ ਸੀ ਜੋ ਵਿਦੇਸ਼ ਆਉਣ ਤੇਂ ਥੋੜਾ
ਸਮਾ ਪਹਿਲਾਂ ਹੀ ਹੱਲ ਹੋ ਗਈ । ਹੋਇਆ ਇਸ ਤਰ੍ਹਾਂ
ਕਿ ਮੇਰਾ ਇੱਕ ਨੇੜਲਾ ਸੰਬੰਧੀ ਜੋ ਥੋੜ੍ਹਾ ਸਮਾ ਪਹਿਲਾਂ ਵਿਦੇਸ਼ ਤੋਂ ਅਇਆ ਸੀ ਉਸ
ਕੋਲ ਇੱਕ ਪੁਰਾਣਾ ਕੰਮ ਚਲਾਊ ਕੰਪਿਊਟਰ ਸੀ ਜੋ ਮੈਂ ਥੋੜ੍ਹੀ ਜਿਹੀ ਕੀਮਤ ਦੇ ਕੇ
ਉੱਸ ਤੋਂ ਲੈ ਲਿਆ ਤੇ ਥੋੜ੍ਹੇ ਦਿਨਾਂ ਵਿੱਚ ਹੀ ਇੱਧਰੋਂ ਉਧਰੋਂ ਕੰਪਿਊਟਰ ਸਿੱਖਦੇ
ਬਾਲਾਂ ਕੋਲੋਂ ਕੰਪਿਊਟਰ ਖੋਲ੍ਹਣਾ ਤੇ ਬੰਦ ਕਰਨਾ ਸਿੱਖ ਲਿਆ ਅਤੇ ਛੇਤੀ ਹੀ ਵਿਦੇਸ਼
ਆ ਗਿਆ। ਉਹ ਕੰਪਿਊਟਰ ਵੀ ਆਪਣੇ ਨਾਲ ਹੀ ਲੈ ਆਇਆ ।
ਇੱਥੇ ਆ ਕੇ ਮੇਰੇ ਕੋਲ ਸਮਾ ਸੀ ਪਰ ਮੇਰੇ ਲਈ ਇੱਕ ਵੱਡੀ ਸਮਿੱਸਆ ਹੋਰ ਆ
ਖੜ੍ਹੀ ਹੋਈ ਕਿ ਮੇਰੇ ਇੱਸ ਕੰਪਿਊਟਰ ਵਿੱਚ ਕੋਈ ਵੀ ਪੰਜਾਬੀ ਫੋਂਟ ਨਹੀਂ ਸੀ।
ਇੱਕ ਵੇਰਾਂ ਕਿਸੇ ਕੰਮ ਲਈ ਬ੍ਰੇਸ਼ੀਆ (ਇਟਲੀ ) ਵਿਖੇ ਮੇਰੇ ਇੱਕ ਜਾਣਕਾਰ
ਸੱਜਨ ਸ੍ਵਰਨ ਜੀਤ ਸਿੰਘ ਘੋਤੜਾ ਸੁਟੂਡੀਓ ਵਾਲੇ ਜੋ ਮੀਡੀਆ ਪੰਜਾਬ, ਜਰਮਨੀ ਦੇ
ਪੱਤ੍ਰਕਾਰ ਵੀ ਹਨ ਉਨ੍ਹਾਂ ਨੂੰ ਮਿਲਣ ਦਾ ਮੌਕਾ ਮਿਲਿਆ ਜਿਨ੍ਹਾਂ ਨਾਲ ਗੱਲਾਂ
ਬਾਤਾਂ ਕਰਦੇ ਉਨ੍ਹਾਂ ਨਾਲ ਮੈਂ ਆਪਣੀ ਇੱਸ ਸਮਿੱਸਆ ਬਾਰੇ ਜਦ ਗੱਲ ਕੀਤੀ ਤਾਂ ਉਹ
ਹੱਸਦੇ ਹੋਏ ਕਹਿਣ ਲੱਗੇ , ਛੱਡੋ ਜੀ ਇਹ ਕਿਹੜਾ ਵੱਡਾ ਕੰਮ ਹੈ , ਕੰਪਿਊਟਰ ਲਿਆਉ
ਹੁਣੇ ਭਰ ਦਿੰਦਾ ਹਾਂ। ਕੁਦਰਤੀ ਕੰਪਿਊਟਰ ਮੈਂ ਨਾਲ ਹੀ ਲੈ ਗਿਆ ਸੀ। ਉਨ੍ਹਾਂ
ਪੈੱਨ ਡਰਾਈਵਰ ਨਾਲ ਅਮ੍ਰਿਤ ਫੌਂਟ ਅਤੇ ਅਮਰ ਫੌਂਟ
ਜਿਨ੍ਹਾਂ ਵਿੱਚ ਉਹ ਖਬਰਾਂ ਟਾਈਪ ਕਰ ਕੇ ਭੇਜਦੇ ਸਨ ,ਮੇਰੇ ਕੰਪਿਊਟਰ ਵਿੱਚ , ਨਾਲ
ਹੀ ਨਿੱਤ ਨੇਮ ਦੀਆਂ ਪੰਜ ਬਾਣੀਆਂ ਕੁੱਝ ਗੁਰਬਾਣੀ ਦੇ ਸ਼ਬਦ ਅਤੇ ਸੰਪੂਰਣ ਗੁਰੂ
ਗੁਰੰਥ ਸਾਹਿਬ ਵੀ ਡਾਊਨ ਲੋਡ ਕਰ ਦਿੱਤਾ। ਨਾਲ ਹੀ ਮੀਡੀਆ ਪੰਜਾਬ ਜਰਮਨੀ ਦਾ ਵੈੱਬ
ਸਾਈਟ ਪਤਾ ਵੀ ਲਿਖਾ ਦਿੱਤਾ ਅਤੇ ਖੋਲ੍ਹਣ ਦਾ ਵਲ਼ ਵੀ ਦੱਸ ਦਿੱਤਾ। ਇਹ ਸ਼ਾਇਦ ਮੇਰਾ
ਇੰਟਰ ਨੈੱਟ ਦੀ ਦੁਨੀਆ ਨੂੰ ਵੇਖਣ ਦੀ ਸ਼ੁਰੂਆਤ ਸੀ ।
ਘਰ ਆ ਕੇ ਕੰਪਿਊਟਰ ਖੋਲ੍ਹ ਕੇ 'ਰੋਮਣ' ਕੀ ਬੋਰਡ ਤੇ ਸੱਭ ਤੋਂ ਪਹਿਲਾਂ
ਅਮ੍ਰਿਤ ਫੋਂਟ ਤੋਂ ਹੀ ਸ਼ੁਰੂ ਹੋਇਆ ਮੇਰਾ ਪੰਜਾਬੀ ਫੋਂਟਾਂ ਤੋਂ ਯੂਨੀਕੋਡ ਤੱਕ ਦਾ
ਅੱਠਾਂ ਵਰ੍ਹਿਆਂ ਦਾ ਇਹ ਲੰਮਾ ਸਫਰ, ਜਿਸ ਰਾਹੀਂ ਮੈਂ ਆਪਣੀਆਂ ਲਿਖਤਾਂ ਨੂੰ ਇੱਸ
ਅੱਠ ਵਰ੍ਹਿਆਂ ਦੇ ਇੱਸ ਲਿਖਤੀ ਸਫਰ ਵਿੱਚ ਮੇਰੀ ਪਹਿਲੀ ਰਚਨਾ ਮੀਡੀਆ ਪੰਜਾਬ
ਜਰਮਨੀ ਵਿੱਚ ਛਪੀ , ਇੱਸ ਤੋਂ ਬਾਅਦ ਹੁਣ ਤੱਕ ਮੈਂ ਮੀਡੀਆ ਪੰਜਾਬ ਨਾਲ ਪੱਕੇ ਤੌਰ
ਤੇ ਜੁੜਿਆ ਆ ਰਿਹਾਂ ਹਾਂ । ਬੇਸ਼ੱਕ ਅਮ੍ਰਿਤ ਅਤੇ ਅਮਰ
ਫੋਂਟ ਰੋਮਨ ਕੀ ਬੋਰਡ ਤੇ ਮੇਰੇ ਲਈ ਬੜੇ ਸੋਖੇ ਪੰਜਾਬੀ ਫੋਂਟ ਸਨ , ਪਰ ਇਨ੍ਹਾਂ
ਫੋਂਟਾਂ ਵਿੱਚ ਟਾਈਪ ਕੀਤੀਆਂ ਹੋਈਆਂ ਮੇਰੀਆਂ ਰਚਨਾਵਾਂ ਹੋਰ ਵੈਬ ਸਾਈਟਾਂ ਵੱਲੇਂ
ਇਨ੍ਹਾਂ ਫੋਂਟਾਂ ਦੀ ਬਜਾਏ ਕਿਸੇ ਹੋਰ ਫੋਂਟ ਵਿੱਚ ਮੰਗੀਆਂ ਜਾਂਦੀਆਂ ਸਨ । ਇੱਸ
ਮੁਸ਼ਕਲ ਨੂੰ ਹੱਲ ਕਰਨ ਲਈ ਮੈਨੂੰ ਚਾਤ੍ਰਿਕ ਫੋਂਟ, ਅਤੇ ਫਿਰ
ਅਨਮੋਲ ਫੋਂਟ ਲਈ ਲੰਮਾ ਅਭਿਆਸ ਵੀ ਕਰਨਾ ਪਿਆ। ਬਹੁਤੀਆਂ ਵੈੱਬ
ਸਾਈਟਾਂ ਤੇ ਯੂਨੀ ਕੋਡ ਵਿੱਚ ਰਚਨਾਵਾਂ ਭੇਜਣ ਬਾਰੇ ਪੜ੍ਹਿਆ ਵੀ ਪਰ ਕੰਮ ਚਲਦਾ
ਜਾਂਦਾ ਵੇਖ ਕੇ ਯੂਨੀ ਕੋਡ ਵਿੱਚ ਲਿਖਣ ਦੀ ਮਹੱਤਤਾ ਨੂੰ ਅਣਗੌਲਿਆ ਹੀ ਕਰੀ ਰੱਖਿਆ
। ਇਹ ਮੰਨਣ ਵਾਲੀ ਗੱਲ ਹੋਵੇ ਗੀ ਕਿ ਹਰ ਮਨੁੱਖ ਦਾ ਕਿਸੇ ਵੀ ਸਫਲਤਾ ਦੇ ਪਿੱਛੇ
ਕੋਈ ਨਾ ਕੋਈ ਪ੍ਰੇਰਣਾਦਾਇਕ ਸ੍ਰੌਤ ਜਰੂਰ ਹੁੰਦਾ ਹੈ । ਇੱਸ ਬਾਰੇ ਮੈਂ ਵਿਦੇਸ਼
ਆਉਣ ਤੋਂ ਪਹਿਲਾਂ ਆਪਣੇ ਚੌਂਤੀ ਸਾਲ ਦੇ ਸਰਕਾਰੀ ਸੇਵਾ ਕਾਲ ਦੇ ਵੱਖ 2 ਵਿਭਾਗਾਂ
ਅਤੇ ਅਹੁਦਿਆਂ ਤੇ ਕੰਮ ਕਰਨ ਵੇਲੇ ਅਤੇ ਇੱਸ ਤੌਂ ਅਗਲੇ ਪਿਛਲੇ ਸਮੇਂ ਦੀ ਗੱਲ
ਕਰਾਂ ਤਾਂ ਹੱਥਲਾ ਲੇਖ ਬਹੁਤ ਹੀ ਲੰਮਾ ਹੋ ਜਾਇਗਾ । ਪਰ ਵਿਦੇਸ਼ ਰਹਿੰਦਿਆਂ ਮੇਰੇ
ਲਈ ਤਿੰਨ ਸ਼ਖਸੀਅਤਾਂ ਵਰਨਣ ਯੋਗ ਹਨ , ਜਿਨ੍ਹਾਂ ਵਿੱਚ ਸੱਭ ਤੋਂ ਪਹਿਲਾ ਨਾਂ
ਮੀਡੀਆ ਪੰਜਾਬ ਜਰਮਨੀ ਵਾਲੇ ਸ. ਬਲਦੇਵ ਸਿੰਘ ਜੀ ਦਾ ਹੈ ਜੋ ਜਰਮਨੀ ਵਿੱਚ ਇੱਕ
ਚੰਗੇ ਕਾਰੋ ਬਾਰੀ ਹੋਣ ਦੇ ਨਾਲ ਇੱਸ ਵੈੱਬ ਸਾਈਟ ਰਾਹੀਂ ਦੇਸ਼ ਵਿਦੇਸ਼ ਦੇ ਹਜਾਰਾਂ
ਪੰਜਾਬੀ ਲੇਖਕਾਂ ਅਤੇ ਪਾਠਕ ਨੂੰ ਜੋੜ ਕੇ ਪੰਜਾਬੀ ਮਾਂ ਦੀ ਸੇਵਾ ਵਿੱਚ ਜੁਟੇ ਹੇਏ
ਹਨ , ਏਨਾ ਹੀ ਨਹੀਂ ਉਹ ਹਰ ਸਾਲ ਹੀ ਮੀਡੀਆ ਪੰਜਾਬ ਦੇ ਵਿਹੜੇ ਵਿੱਚ ਜਦੇਂ
ਪੰਜਾਬੀ ਕਵੀ ਦਰਬਾਰ ਵੀ ਕਰਾਉਂਦੇ ਹਨ ਤਾਂ ਦੇਸ਼ ਵਿਦੇਸ਼ ਤੋਂ ਆਏ ਕਵੀਆਂ , ਲੇਖਕਾਂ
ਅਤੇ ਬੁੱਧੀ ਜੀਵੀਆਂ ਦਾ ਨਜਾਰਾ ਵੇਖਣ ਯੋਗ ਹੁੰਦਾ ਹੈ। ਦੂਜੀ ਸ਼ਖਸੀਅਤ , ਜਿੱਥੇ
ਮੈਂ ਰਹਿ ਹਾਂ ਇੱਥੋਂ ਦੀ ਫਾਰਮੇਸੀ ਦੀ ਮਾਲਕ ਇੱਕ ਬੜੀ ਹੀ ਸੁਹਿਰਦ ਇਟਾਲੀਅਨ
ਫ੍ਰਾਂਚੈਸਕਾ ਨਾਂ ਦੀ ਇਟਾਲੀਅਨ ਅਤੇ ਅੰਗ੍ਰੇਜੀ ਬੋਲਣ ਵਾਲੀ ਔਰਤ ਹੈ ਜਿਸ ਦੀ
ਪ੍ਰੇਰਨਾ ਸਦਕਾ ਮੈਂ ਬਿਨਾਂ ਕਿਸੇ ਸਕੂਲ ਗਏ ਗੁਜਾਰੇ ਜੋਗੀ ਇੱਥੋਂ ਦੀ ਬੋਲੀ ਬੋਲਣ
ਜੋਗਾ ਹੋਇਆਂ ਹਾਂ। ਤੀਸਰਾ ਪਰ ਸੱਭ ਤੋਂ ਵੱਧ ਪ੍ਰੇਰਣਾ ਦਾਇਕ ਨਾਂ 5ABI ਵੈਬ
ਸਾਈਟ .ਯੂ.ਕੇ ਦੇ ਰੂ ਏ ਰਵਾਂ ਡਾਕ਼ਟਰ ਬਲਦੇਵ ਸਿੰਘ ਕੰਦੋਲਾ ਜੀ ਦਾ ਆਉਂਦਾ ਹੈ
ਜਿਨ੍ਰਾਂ ਦੀ ਪ੍ਰੇਰਣਾ ਸਦਕਾ ਪੰਜਾਬੀ ਯੂਨੀਕੋਡ ਜਿੱਸ ਨੂੰ ਮੈਂ ਵਿਦੇਸ਼ ਵਿੱਚ
ਰਹਿੰਦੇ ਅੱਠਾਂ ਸਾਲਾਂ ਦੇ ਲੰਮੇ ਸਮੇਂ ਵਿੱਚ ਅਪਨਾਉਣ ਤੋਂ ਝਿਜਕਦਾ ਰਿਹਾਂ ਹਾਂ ,
ਪਰ ਆਪਣੇ ਕੰਪਿਊਟਰ ਵਿੱਚ ਡਾਉਣ ਲੋਡ ਕਰਕੇ ਸਿਰਫ ਚਾਰ ਦਿਨਾਂ ਦੇ ਲਗਾਤਾਰ ਅਭਿਆਸ
ਨਾਲ ਹੀ ਯੂਨੀ ਕੋਡ ਵਿੱਚ ਟਾਈਪ ਕਰਨ ਜੋਗਾ ਹੋ ਗਿਆ ਹਾਂ । ਇਹ ਸਾਰਾ ਉਨ੍ਹਾਂ
ਵੱਲੋਂ ਇਸੇ ਵਿਸ਼ੇ ਤੇ ਹੋਈ ਕੁੱਝ ਮਿੰਟਾਂ ਦੀ ਗੱਲ ਬਾਤ ਦਾ ਸਿੱਟਾ ਹੈ । ਬੇਸ਼ੱਕ
ਯੂਨੀ ਕੋਡ ਵਿੱਚ ਟਾਈਪ ਕਰਨਾ ਰੋਮਨ ਅੱਖਰਾਂ ਵਾਲੇ ਕੀ ਬੋਰਡ ਤੇ ਬਾਕੀ ਪੰਜਾਬੀ
ਫੋਂਟਾਂ ਨਾਲੋਂ ਵੱਖਰਾ ਹੋਣ ਕਰਕੇ ਔਖਾ ਲਗਦਾ ਹੈ ਕਿਉਂ ਜੇ
ਪੰਜਾਬੀ ਯੂਨੀਕੋਡ ਦੀ ਤਰਤੀਬ ਹੀ ਵੱਖਰੀ
ਹੈ । ਪਰ ਥੋੜ੍ਹਾ ਅਭਿਆਸ ਕਰਨ ਦੀ ਲੋੜ ਹੈ , ਇਹ ਕੋਈ ਔਖਾ ਕੰਮ ਨਹੀਂ ਹੈ ।
ਥੋੜ੍ਹੇ ਜਿਹੇ ਅਭਿਆਸ ਮਗਰੇਂ ਜਦੋਂ ਮੈਂ ਅਨਮੋਲ ਯੂਨੀਕੋਡ ਵਿੱਚ ਟਾਈਪ ਕਰਕੇ
ਇੱਕ ਕਵਿਤਾ ,ਪੱਗ , ਜਦ ਡਾਕਟਰ ਕੰਦੋਲਾ ਜੀ ਸੰਪਾਦਕ
5ਆਬੀ ਅਤੇ ਪ੍ਰਮਿੰਦਰ ਜੀਤ,
ਸੰਪਾਦਕ ਸਕੇਪ ਪੰਜਾਬ , ਫਗਵਾੜਾ ਨੂੰ ਭੇਜੀ ਤਾਂ ਉਨ੍ਹਾਂ ਦੇ ਭਰਵੇਂ ਹੁੰਗਾਰੇ ਨੇ
ਮੇਰੀ ਕਾਫੀ ਹੌਸਲਾ ਅਫਜਾਈ ਕੀਤੀ ।
ਅਖੀਰ ਤੇ ਦੇਸ਼ਾਂ ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀ ਬੇਲੀ ਦੀ ਸੇਵਾ ਵਿੱਚ ਲੱਗੇ
ਹੋਏ ਲੇਖਕਾਂ , ਕਵੀਆਂ ਨੂੰ , ਆਪਣੇ ਇੱਸ ਲੇਖ ਰਾਹੀਂ ਸੰਦੇਸ਼ ਭੇਜ ਰਿਹਾਂ ਹਾਂ ਕਿ
ਤੁਸੀਂ ਹੋਰ ਸਾਰੇ ਪੰਜਾਬੀ ਫੋਂਟਾਂ ਨੂੰ ਛੱਡ ਕੇ ਪੰਜਾਬੀ ਯੂਨੀ ਕੋਡ ਅਪਨਾਓ ।
ਜੇਕਰ ਇੱਸ ਕੰਮ ਵਿੱਚ ਕਿਸੇ ਨੂੰ ਕੋਈ ਵੀ ਮੁਸ਼ਕਲ ਆਉਂਦੀ ਹੈ ਜਾਂ ਕੋਈ ਸੁਝਾਅ
ਦੇਣਾ ਚਾਹੁੰਦੇ ਹੇ ਤਾਂ 5ABI ਵੈਬ ਸਆਈਟ ਨਾਲ ਸੰਪਰਕ ਕਰਨ ਦੀ ਖੇਚਲ ਕਰੋ ਜਾਂ
ਇੱਸ ਕੰਮ ਵਿੱਚ ਜਿੱਥੋਂ ਵੀ ਤੁਹਾਨੂੰ ਸੋਖੀ ਸਹੂਲਤ ਇੱਸ ਕੰਮ ਲਈ ਮਿਲਦੀ ਹੈ ,ਲੈਣ
ਵਿੱਚ ਸੰਕੇਚ ਨਾ ਕਰੋ ।
ਜੀਵਣ ਵਿੱਚ ਕੁੱਝ ਸਿੱਖਣ ਲਈ ਅੱਭਿਆਸ ਜਰੂਰੀ ਹੈ ।
ਡਿੱਗਦੇ ਨੂੰ ਸੰਭਲਣ ਲਈ ਵੀ , ਧਰਵਾਸ ਜਰੂਰੀ ਹੈ ।
ਜੇ ਪੱਤ ਝੜ ਹੈ ਆਈ , ਰੁੱਤਾਂ ਵੀ ਆਉਣ ਗੀਆਂ ,
ਕੁਦਰਤ ਦੇ ਰੰਗ ਵੇਖਣ ਲਈ , ਇੱਕ ਆਸ ਜਰੂਰੀ ਹੈ ।
ਹਿੰਮਤ ਅਤੇ ਉੱਦਮ ਨਾਲ, ਮੰਜਿਲ ਵੀ ਹੈ ਮਿਲ ਜਾਂਦੀ ,
ਕਰ ਚੌੜੀ ਛਾਤੀ ਜੂਝਣ ਲਈ , ਹਰ ਸ੍ਵਾਸ ਜਰੂਰੀ ਹੈ ।
ਕੀ ਹੋਇਆ ਹੈ ਕੀ ਹੋਵੇਗਾ, ਜਾ ਕਿਸ
ਥਾਂ ਪਹੁਚਾਂਗੇ,
ਡਰ ਤੇ ਵਹਿਮ ਨਿਰਾਸ਼ਾ ਨੂੰ ਦੇਣਾ ਬਨ ਵਾਸ ਜਰੂਰੀ ਹੈ ।
ਮਿਹਣਤ ਅਤੇ ਸੰਘਰਸ਼ਾਂ ਦਾ ਅਸਲੀ ਨਾਂ ਹੀ ਜੀਵਣ ਹੈ,
ਹਰ ਬੰਦੇ ਨੂੰ ਵੱਖਰਾ ਰਚਣਾ, ਇਤਹਾਸ ਜਰੂਰੀ ਹੈ ।
ਰਵੇਲ ਸਿੰਘ ਇਟਲੀ
+ 3272382827 |