ਵਿਗਿਆਨ ਪ੍ਰਸਾਰ

144-1
ਸ਼ਿੰਦਰਪਾਲ ਸਿੰਘ, ਪੰਜਾਬੀ ਵਿਕਾਸ ਮੰਚ ਯੂ ਕੇ   (17/11/2021)

ਸ਼ਿੰਦਰ

ਪੀ:ਡ:ਫ: ਸੰਚਿਕਾ ਉਤਾਰੋ

144ਵਿਗਿਆਨ ਅਤੇ ਤਕਨੀਕ ਦਾ ਵਿਸ਼ਾ ਪੰਜਾਬੀਆਂ ਲਈ ਅਜਨਬੀ ਸੀ ਅਤੇ ਇਹ ਅੱਜ ਵੀ ਹੈ, ਇਹ ਕੋਈ ਅਤਿ ਕਥਨੀ ਨਹੀਂ। ਸ਼ਾਇਦ ਇਸੇ ਕਾਰਨ ਹੀ ਆਮ ਪੰਜਾਬੀ ਅੱਜ ਵੀ ਕੰਪਿਊਟਰ ਅਤੇ ਕੀਬੋਰਡ ਤੋਂ ਡਰਦੇ ਹਨ। ਉਹ ਤ੍ਰਾਹੁੰਦੇ ਹਨ ਕਿ ਹੱਥ ਲਾਇਆਂ ਕਿਤੇ ਕਰੰਟ ਨਾ ਪੈ ਜਾਵੇ। ਜਦ ਅਸੀਂ ਮਿਆਰ ਦੀ ਗੱਲ ਕਰਦੇ ਹਾਂ ਕਈਆਂ ਨੂੰ ਇਹ ਸ਼ਬਦ ਵੀ ਅਜੀਬ ਜਿਹਾ ਲਗਦਾ ਹੈ। ਕੰਪਿਊਟਰ ਉੱਤੇ ਮਿਆਰੀ ਪੰਜਾਬੀ ਲਿਖਣੀ ਅੱਜ ਵੀ ਉਹਨਾਂ ਵਾਸਤੇ ਹਊਆ ਬਣੀ ਹੋਈ ਹੈ। ਸ਼ਾਇਦ ਕਈ ਇਸ ਸੱਚਾਈ ਤੋਂ ਇਨਕਾਰੀ ਵੀ ਹੋਣਗੇ। ਇਸਦਾ ਮੁੱਖ ਕਾਰਨ ਸ਼ਾਇਦ ਇਹ ਵੀ ਹੈ ਕਿ ਪੰਜਾਬੀ ਸੱਭਿਆਚਾਰ ਵਿੱਚ ਮਿਆਰ ਨਾਮ ਦੀ ਕੋਈ ਚੀਜ਼ ਹੀ ਨਹੀਂ। “ਕੰਪਿਊਟਰ ਉੱਤੇ ਮਿਆਰੀ ਪੰਜਾਬੀ” ਤੋਂ, ਖ਼ੌਰੇ ਤੁਸੀਂ ਕੀ ਭਾਵ ਲੈਂਦੇ ਹੋਵੋਗੇ - ਇਹ ਸੋਚੇ ਵਗ਼ੈਰ – ਦੱਸਣਾ ਜ਼ਰੂਰੀ ਹੈ ਕਿ ਮਿਆਰ ਤੋਂ ਭਾਵ ਹੈ: ਇੱਕ ਪੱਧਰ - ਭਾਵ ਕਿ ਦੁਨੀਆਂ ਦੇ ਕਿਸੇ ਵੀ ਦੇਸ਼ ਦੀ ਕੰਪਿਊਟਰ ਮਸ਼ੀਨ (ਡੈਸਕਟੌਪ/ਲੈਪਟੌਪ/ਟੈਬਲਟ/ਪੈਡ) ਉੱਤੇ ਪੰਜਾਬੀ ਲਿਖਣ ਅਤੇ ਇਸਦੀ ਪੜ੍ਹਤ ਦਾ, ਇੱਕ ਹੀ ਪੱਧਰ ਭਾਵ ਇੱਕ ਹੀ ਸਟੈਂਡਰਡ।

ਸੋਚੋ ਅਤੇ ਸ਼ੁਕਰ ਮਨਾਓ ਕਿ, ਭਲਾ ਹੋਵੇ ਅਮਰੀਕੀ ਕੰਪਿਊਟਰ ਮਾਹਰਾਂ ਦਾ ਜਿਹਨਾਂ ਦੁਨੀਆਂ ਦੀਆਂ ਘੱਟ ਗਿਣਤੀ ਭਾਸ਼ਾਵਾਂ ਦੇ ਬਚਾਅ ਲਈ ਇੱਕ ਸੰਸਥਾ, ਯੂਨੀਕੋਡ ਸਭਾ (https://unicode.org/consortium/) ਬਣਾਈ। ਇਸ ਸਭਾ ਨੇ ਭਾਸ਼ਾ ਮਾਹਰਾਂ ਦੀ ਮੱਦਦ ਨਾਲ਼ ਇੱਕ ਵਿਸ਼ੇਸ਼ ਲਿਖਤ ਵਿਧਾਨ ਤਿਆਰ ਕੀਤਾ ਜਿਸਦਾ ਨਾਮ ਉਹਨਾਂ “ਯੂਨੀਕੋਡ” ਰੱਖਿਆ। ਮਾਈਕ੍ਰਸੌਫ਼ਟ ਦੀ ਪਹਿਲ ਕਦਮੀ ਨਾਲ਼ ਹੁਣ ਇਹ ਹਰ ਕੰਪਿਊਟਰ ਦਾ ਸ਼ਿੰਗਾਰ ਹੈ, ਭਾਵ ਹਰ ਥਾਂ ਉਪਲਬਧ ਹੈ। ਕਈਆਂ ਨੂੰ ਇਹ ਗੱਲ ਵੀ ਸ਼ਾਇਦ ਹੱਥ ਤੇ ਸਰ੍ਹੋਂ ਜਮਾਉਣ ਵਰਗੀ ਹੀ ਲੱਗੀ ਹੋਵੇ, ਜਿਹੜੇ ਪਿਛਲੀ ਚੱਪਾ ਸਦੀ ਤੋਂ ਪੁਰਾਣੇ ਵਿਧਾਨ ਹੀ ਵਰਤ ਰਹੇ ਹਨ – ਪਰ ਉਹਨਾਂ ਦੀ ਪਹੁੰਚ ਹੀ ਕੋਈ ਨਹੀਂ। ਕਈਆਂ ਲਈ ਖੁਸ਼ਖਬਰੀ ਕਿ ਯੂਨੀਕੋਡ ਵਾਲ਼ੇ ਗਮੰਤਰੀਆਂ ਨੇ ਉਹਨਾਂ ਦੀ ਸੁਣ ਲਈ। ਪੰਜਾਬੀਦੇ ਭਾਗ ਜਗਾ ਦਿੱਤੇ। ਯੂਨੀਕੋਡ ਨੇ ਪੰਜਾਬੀ ਲਿਖਤ ਜਗਤ ਵਿੱਚ ਇਨਕਲਾਬ ਲਿਆਉਣ ਨਾਲ਼ ਪੰਜਾਬੀਆਂ ਲਈ ਪਲੇਟ ਵਿੱਚ ਹਲਵਾ ਪਰੋਸ ਕੇ ਨਾਲ਼ ਚਮਚਾ ਵੀ ਰੱਖ ਦਿੱਤਾ। ਪਹਿਲਾ ਪਰੋਸਾ ਸੀ ਯੂਨੀਕੋਡ ਲਿਖਤ ਵਿਧਾਨ (ਕੀਬੋਰਡ) ਅਤੇ ਚਮਚਾ ਸੀ ਰਾਵੀ ਅੱਖ਼ਰ। ਹੁਣ ਤਾਂ ਅਨੇਕਾਂ ਹੀ ਕਿਸਮ ਦੇ ਅੱਖਰ ਆ ਗਏ ਹਨ। ਸਿਰਲੇਖ ਵਾਲ਼ੇ (ਫ਼ੌਂਟ) ਅੱਖਰਾਂ ਦਾ ਨਾਮ “ਅਕਾਸ਼ ਸੁੰਦਰ” ਹੈ।
 
ਯੂਨੀਕੋਡ ਦੀ ਵਿਸ਼ੇਸ਼ਤਾ ਅਸੀਂ  ਜੂਨ 2017 ਦੇ ਆਪਣੇ ਲੇਖ ‘ਕਥਾ ਯੂਨੀਕੋਡ’ ਦੀ ਵਿੱਚ ਵਿਸਥਾਰ ਸਹਿਤ ਬਿਆਨ ਕਰ ਹੀ ਚੁੱਕੇ ਹਾਂ। ਫਿਰ ਵੀ ਸੰਖੇਪ ਵਿੱਚ: ਯੂਨੀਕੋਡ ਲਈ ਕੋਈ ਵਿਸ਼ੇਸ਼ “ਫ਼ੌਂਟ ਜਾਂ ਕਨਵਰਟਰ” ਡਾਊਨਲੋਡ ਕੀਤੇ ਜਾਂ ਵਰਤੇ ਵਗ਼ੈਰ ਹੀ, ਪੰਜਾਬੀ ਭਾਸ਼ਾ ਦੁਨੀਆਂ ਦੇ ਹਰ ਕੰਪਿਊਟਰ ‘ਤੇ ਪੜ੍ਹੀ ਜਾ ਸਕਦੀ ਹੈ। ਭਾਵੇਂ ਵਿੰਡੋਜ਼ ਨਾਲ਼ੋਂ ਐਪਲ ‘ਤੇ ਪੰਜਾਬੀ ਲਿਖਣ ਦੇ ਨਿਯਮ ਜਾਂ ਤਰੀਕੇ ਜ਼ਰਾ ਵੱਖਰੇ ਹਨ। ਪੰਜਾਬੀਆਂ ਵਿੱਚ ਕੰਪਿਊਟਰ ‘ਤੇ ਮਿਆਰੀ ਪੰਜਾਬੀ ਦੀ ਵਰਤੋਂ ਨਾ ਕਰ ਸਕਣ ਦੇ ਕਾਰਨਾਂ ਤੋਂ ਤੁਸੀਂ ਜਾਣੀ ਜਾਣ ਹੀ ਹੋ। ਕੰਪਿਊਟਰ ਉੱਤੇ ਮਿਆਰੀ ਪੰਜਾਬੀ ਲਿਖਣ ਦੀ ਪ੍ਰਕਿਰਿਆ ਲਈ ਕੰਪਿਊਟਰ ਨੂੰ ਦੱਸਣਾ ਜਾਂ ਸਮਝਾਉਣਾ ਭਾਵ ਯੋਗ ਬਣਾਉਣਾ ਹੀ ਪਵੇਗਾ। ਜਦੋਂ ਵੀ ਸਾਨੂੰ ਕੋਈ ਤਕਨੀਕੀ ਗੱਲ ਪੰਜਾਬੀ ਪਾਠਕਾਂ ਤੱਕ ਪਹੁੰਚਾਉਣੀ ਪੈਂਦੀ ਹੈ ਤਾਂ ਸਾਨੂੰ “ਤਕਨੀਕੀ ਪੰਜਾਬੀ ਸ਼ਬਦਾਵਲੀ” ਦੀ ਮੁਸ਼ਕਿਲ ਆਉਂਦੀ ਹੈ। ਜਿਸਤੋਂ ਸਾਨੂੰ ਲੱਗਿਆ, ਸਿੱਧੀ ਤੇ ਸਰਲ ਪੰਜਾਬੀ ਵਿੱਚ ਕੰਪਿਊਟਰ ਨੂੰ ਪੰਜਾਬੀ ਯੋਗ ਬਣਾਉਣ ਦੀ ਪ੍ਰਕਿਰਿਆ ਨੂੰ ਪੰਜਾਬੀ ਗੇਅਰ ਪਾਉਣਾ ਕਿਹਾ ਜਾ ਸਕਦਾ ਹੈ  ਜੋ ਹਰ ਪੰਜਾਬੀ ਨੂੰ ਸਮਝ ਆਉਣ ਵਾਲ਼ਾ ਹੈ। ਇਹ ਵੀ ਲਗਦਾ ਕਿ ਗੇਅਰ ਵੀ ਹੁਣ ਪੰਜਾਬੀ ਸ਼ਬਦ ਹੀ ਬਣ ਗਿਆ ਹੈ।  ਕਾਰਨ ਕਿ ਬੱਚੇ ਤੋਂ ਬਜ਼ੁਰਗਾਂ ਤੱਕ ਸਾਰੇ ਇਸਦਾ ਭਾਵ ਅਰਥ ਸਮਝਦੇ ਹਨ ਕਿ “ਗੇਅਰ ਪਾਏ ਬਿਨਾ ਕੋਈ ਵੀ ਗੱਡੀ ਅੱਗੇ ਪਿੱਛੇ ਹਿੱਲ ਜਾਂ ਚੱਲ ਨਹੀਂ ਸਕਦੀ”। ਸੋ, ਸੰਖੇਪ ਵਿੱਚ ਏਨਾ ਹੀ ਕਿ ‘ਪੰਜਾਬੀ ਗੇਅਰ’ ਪਾਏ ਬਿਨਾਂ ਪੰਜਾਬੀ ਯੂਨੀਕੋਡ ਕੀਬੋਰਡ ਦੀ ਵਰਤੋਂ ਹੋ ਹੀ ਨਹੀਂ ਸਕਦੀ। ਪਰ ਆਖ਼ਰੀ ਫ਼ੈਸਲਾ ਤੁਹਾਡਾ – ਫ਼ੈਸਲਾ ਤੁਸੀਂ ਕਰਨਾ ਹੈ ਕਿ ਅੱਗੇ ਜਾਣਾ ਹੈ ਜਾਂ ਪਿੱਛੇ . . . . . !
 
ਯੂਨੀਕੋਡ ਸਹਸੰਗ ਦੀ ਮੰਗ ‘ਤੇ ਭਾਰਤ ਸਰਕਾਰ ਦੀ ਕੰਪਿਊਟਰ ਸੰਸਥਾ, ਸੀਡੈਕ ਨੇ ਯੂਨੀਕੋਡ ਸਕੀਮ ਅਤੇ ਇੰਸਕ੍ਰਿਪਟ ਕੀਬੋਰਡ ਦਾ ਖਾਕਾ ਪੇਸ਼ ਕੀਤਾ। ਇਸ ਖ਼ਾਕੇ ਦੇ ਅਧਾਰ ‘ਤੇ ਹੀ ਪੰਜਾਬੀ ਵਿਕਾਸ ਮੰਚ ਯੂ:ਕੇ: ਨੇ ਪ੍ਰਤੀਬੱਧਤਾ ਅਤੇ 5 ਸਾਲ ਦੀ ਕਠਨ ਤਪੱਸਿਆ ਬਾਦ ਇੰਸਕ੍ਰਿਪਟ ਦਾ ਪਹਿਲਾ ਭੌਤਿਕੀ, ਵ੍ਰਿੱਧਕ (Enhanced) ਰੂਪ ਤਿਆਰ ਕਰ ਲਿਆ ਅਤੇ ਇਸਨੂੰ ਪੰਜਾਬੀXL ਦਾ ਨਾਮ ਦਿੱਤਾ। ਯੂ:ਕੇ: ਤੋਂ ਇਲਾਵਾ ਪੰਜਾਬ ਅਤੇ ਕਨੇਡਾ ਵਿੱਚ ਇਸ ਕੀਬੋਰਡ ਦੀ ਵਿਸ਼ੇਸ਼ਤਾ ਅਤੇ  ਸਿਖਲਾਈ ਸਬੰਧੀ ਵੀ ਪੰਜਾਬੀਆਂ ਤੱਕ ਜ਼ਰੂਰੀ ਅਤੇ ਲਾਹੇਬੰਦ ਜਾਣਕਾਰੀ ਪਹੁੰਚਾਉਣ ਦਾ ਯਤਨ ਕੀਤਾ ਜੋ ਅੱਜ ਵੀ ਜਾਰੀ ਹੈ। ਪੰਜਾਬੀ ਦਾ ਸਮਰੱਥ ਅਤੇ ਵਰਤੋਂ ਲਈ ਸੰਪੂਰਨ ਪੰਜਾਬੀXL ਉਤਾਰਨਾ (ਡਾਊਨਲੋਡ ਕਰਨਾ) ਲਾਜ਼ਮੀ ਹੈ।  ਇਸ ਲਿੰਕ: http://www.5abi.com/PunjabiXL/5abixl.zip  ਤੋਂ ਇਹ ਉਤਾਰਿਆ ਜਾ ਸਕਦਾ ਹੈ।
(ਪੰਜਾਬੀਓ! ਇਸਦੀ ਕੋਈ ਕੀਮਤ ਨਹੀਂ – ਇਹ ਸਾਰਿਆਂ ਵਾਸਤੇ ਹੀ ਮੁਫ਼ਤ ਹੈ। ਇਹ ਗੱਲ ਸਭ ਨੂੰ ਦੱਸੋ!)
 
ਆਓ, ਹੁਣ ਕੰਪਿਊਟਰ ਨੂੰ ਮਿਆਰੀ ਪੰਜਾਬੀ ਲਿਖਣ ਦੇ ਯੋਗ ਬਣਾਈਏ:
 ਇੰਸਕ੍ਰਿਪਟ ਭਾਵ ਪੰਜਾਬੀXL ਨੂੰ ਅਪਨਾਉਣ ਦੀ ਵਿਧੀ:
ਜਗਿਆਸੂ ਵਰਤੋਂਕਾਰਾਂ ਦੀ ਸਹੂਲਤ ਵਾਸਤੇ ਹਰ ਕਦਮ ‘ਤੇ ਲਿਖਤੀ ਜਾਣਕਾਰੀ ਦੇ ਨਾਲ਼ ਢੁਕਵੀਂ ਤਸਵੀਰ, ਨੰਬਰਾਂ ਸਮੇਤ ਦਿਖਾਈ ਜਾ ਰਹੀ ਹੈ। ਸਹੀ ਥਾਂ ਕਲਿੱਕ ਕਰਨ ਲਈ ਤੀਰ ਵੀ ਦਿੱਤੇ ਗਏ ਹਨ। ਪੰਜਾਬੀ ਲਿਖਣ ਲਈ ਮਸ਼ੀਨ ਨੂੰ ਯੋਗ ਬਣਾਉਣ ਵਾਸਤੇ ਵਿੰਡੋਜ਼ ਕੰਪਿਊਟਰ ਦੇ ਕੰਟਰੋਲ ਪੈਨਲ ਵਿੱਚ ਜਾਣਾ ਜ਼ਰੂਰੀ ਹੈ। ਇਹ ਜਾਨਣ ਲਈ ਹੇਠ ਲਿਖੇ ਵਿਸਥਾਰ ਨੂੰ ਜ਼ਰਾ ਧਿਆਨ ਨਾਲ਼ ਪੜ੍ਹਨਾ ਅਤੇ ਅਮਲ ਕਰਨਾ।  ਕੰਟਰੋਲ ਪੈਨਲ ਵਿੱਚ ਜਾਣ ਦੇ ਕਈ ਤਰੀਕੇ ਹਨ। ਇਸਨੂੰ ਲੱਭਣ ਦਾ ਸਭ ਤੋਂ ਸੌਖਾ ਤਰੀਕਾ ਹੈ ਕਿ ਤੁਸੀਂ ਵਿੰਡੋਜ਼ ਬਟਨ ਦੇ ਕੋਲ਼ ਦੀ ਖੋਜ ਪੱਟੀ ਵਿੱਚ ਰੋਮਨ ਅੱਖਰਾਂ ਵਿੱਚ control panel ਲਿਖੋ ਤੇ ਚੋਣ ਕਰਨ ਲਈ ਕਲਿੱਕ ਕਰੋਗੇ ਤਾਂ ਹੇਠ ਦਿੱਤੀ ਸਕਰੀਨ ਖੁੱਲ੍ਹ ਜਾਵੇਗੀ:

144-2

ਉੱਪਰ ਦੱਸੇ ਮੁਤਾਬਿਕ Clock and Region ਤੇ ਕਲਿੱਕ ਕਰੋ।  ਇਸ ਨਾਲ਼ ਜੋ ਅਗਲੀ ਸਕਰੀਨ ਖੁੱਲ੍ਹੇਗੀ ਉਹ ਇਸ ਤਰਾਂ ਦਿਸੇਗੀ। ਉਸ ਵਿੱਚ Region ‘ਤੇ ਕਲਿੱਕ ਕਰਨਾ ਹੈ:

144-2  

ਇਸ ਨਾਲ਼ ਜੋ ਅਗਲੀ ਸਕਰੀਨ ਖੁੱਲ੍ਹੇਗੀ, ਉੱਥੇ ਕਈ ਭੁਲੇਖਾ ਖਾ ਜਾਂਦੇ ਹਨ। ਯਾਦ ਰਹੇ ਇੱਥੇ ਆਪਣੀ ਮਨ-ਪਸੰਦ ਭਾਸ਼ਾ ਦੀ ਚੋਣ ਕਰਨ ਵਾਸਤੇ  Language preferences ਉੱਤੇ ਹੀ ਕਲਿੱਕ ਕਰੋ:  

144-3

ਉੱਪਰ ਦਿੱਤੀ ਤਸਵੀਰ ਵਿੱਚ ਭਾਸ਼ਾ ਦੀ ਪਸੰਦ ਉੱਤੇ ਕਲਿੱਕ ਕਰਨ ਨਾਲ਼ ਜੋ ਅਗਲੀ ਸਕਰੀਨ ਖੁੱਲ੍ਹੇਗੀ ਉਸ ਵਿੱਚ ਨਵੀਂ ਭਾਸ਼ਾ ਉਸਦੇ ਕੀਬੋਰਡ ਨੂੰ ਸ਼ਾਮਿਲ (Add) ਕਰਨ ਵਾਸਤੇ + ਦੇ ਨਿਸ਼ਾਨ ਉੱਤੇ ਕਲਿੱਕ ਕਰਨਾ: 

144-4

ਉੱਪਰ ਦਿਸਦੀ ਤਸਵੀਰ ਵਿੱਚ ਪੰਜਾਬੀ (ਗੁਰਮੁਖੀ) ਦੀ ਭਾਲ਼ ਕਰਨ ਲਈ ਇਸ ਸਫ਼ੇ ‘ਤੇ ਥੱਲੇ ਨੂੰ ਜਾ ਕੇ (scroll down ਕਰਕੇ) ਵੀ ਅੱਖਰ ਤਰਤੀਬ ਮੁਤਾਬਿਕ ਕੋਈ ਵੀ ਭਾਸ਼ਾ ਲੱਭ ਸਕਦੇ ਹੋ। ਪਰ ਤੁਸੀਂ ਸੌਖੇ ਰਾਹਾਂ ਦੇ ਆਦੀ ਹੋ, ਇਸ ਲਈ ਜੇ ਤੁਸੀਂ ਉੱਪਰ ਵਾਲ਼ੀ ਭਾਲ਼ ਪੱਟੀ ਵਿੱਚ Punjabi ਜਾਂ ਸਿਰਫ਼ Pun ਹੀ ਲਿਖ ਦਿਓ ਤਾਂ ਵੀ ਤੁਹਾਨੂੰ ਪੰਜਾਬੀ (ਗੁਰਮੁਖੀ) ਚੋਣ ਝੱਟ ਨਜ਼ਰ ਆ ਜਾਵੇਗੀ, ਜਿਵੇਂ ਕਿ ਅਗਲੀ ਤਸਵੀਰ ਹੈ। ਧਿਆਨ ਨਾਲ਼ ਸੰਤਰੀ ਅੱਖਰਾਂ ਵਿੱਚ ਦੱਸੀ ਹਦਾਇਤ ਨੂੰ ਪੜ੍ਹੋ ਅਤੇ ਇਸ ਮੁਤਾਬਿਕ ਹੀ ਅਮਲ ਕਰੋ। ਇੱਥੇ ਕਾਹਲ਼ ਦੀ ਕੋਈ ਲੋੜ ਨਹੀਂ :

144-5

ਉੱਪਰਲੀ ਤਸਵੀਰ ਵਿੱਚ ਪੰਜਾਬੀ ‘ਤੇ ਕਲਿੱਕ ਕਰਨ ਨਾਲ਼ ਜਦ ਪੰਜਾਬੀ ਵਾਲ਼ੀ ਪੱਟੀ ਨੀਲੀ ਹੋ ਗਈ, ਭਾਵ ਚੋਣ ਪੱਕੀ ਹੋ ਗਈ ਤਾਂ ਉਸਤੋਂ ਬਾਅਦ  Next ਉੱਤੇ ਕਲਿੱਕ ਕਰੋ। ਇਸ ਨਾਲ਼ ਜੋ ਅੱਗੇ ਤਸਵੀਰ ਖੁੱਲ੍ਹੇਗੀ ਉਹ ਹੇਠਾਂ ਦਿੱਤੀ ਗਈ ਹੈ। ਯਾਦ ਰਹੇ ਕਿ ਇੱਥੋਂ ਤੁਸੀਂ ਆਪਣੇ ਕੰਪਿਊਟਰ ਦਾ ਸਾਰਾ ਸਿਸਟਮ ਵੀ ਪੰਜਾਬੀ ਵਿੱਚ ਕਰ ਸਕਦੇ ਹੋ। ਪਰ ਅਜਿਹਾ ਅਜੇ ਨਾ ਕਰਨਾ।  ਯਾਦ ਰਹੇ ਕਿ ਪਹਿਲਾਂ ਸਿਰਫ Install Language Pack ਦੀ ਹੀ ਚੋਣ ਕਰੋ।  ਜੋ ਕਿ ਇਸ ਖ਼ਾਨੇ ਵਿੱਚ ਕਲਿੱਕ ਕਰਨ ਨਾਲ਼ ਟਿੱਕ ਹੋ ਜਾਵੇਗੀ।  ਅੱਗੇ ਫਿਰ Install ਤੇ ਜ਼ਰੂਰ ਕਲਿੱਕ ਕਰੋ।  ਇਸ ਬਾਅਦ ਤੁਹਾਡੀ ਮਸ਼ੀਨ ਤੇ ‘ਪੰਜਾਬੀ ਗੇਅਰ ਪੈਣ ਦੀ ਹਰਕਤ’ ਨਜ਼ਰ ਆਵੇਗੀ:

144-6
ਇੱਕ ਮਿੰਟ ਦੀ ਇੰਤਜ਼ਾਰ ਬਾਅਦ ਤੁਹਾਡੀ ਮਸ਼ੀਨ ਪੰਜਾਬੀ ਲਿਖਣ ਦੇ ਯੋਗ ਭਾਵ ਸਮਰੱਥ ਹੋ ਗਈ ਹੈ। ਪਰ ਇਸ ਗੱਲ ਦੀ ਪੁਸ਼ਟੀ ਕਰਨੀ ਲਾਜ਼ਮੀ ਹੋਵੇਗੀ। ਇਹ ਦੇਖਣ ਵਾਸਤੇ ਕੰਪਿਊਟਰ ਦੇ ਸੱਜੇ ਪਾਸੇ ਥੱਲੇ, (ਟਾਈਮ ਅਤੇ ਤਰੀਕ ਦੇ ਖੱਬੇ ਪਾਸੇ) ਇੰਗਲਿਸ਼ ਦੇ ENG ਵਾਲ਼ੇ ਨਿਸ਼ਾਨ (Icon) ਤੇ ਠੋਲਾ (ਕਲਿੱਕ) ਮਾਰੋ।  ਇਸ ਤਰਾਂ ਕਰਨ ਨਾਲ਼ ਡੈਸਕਟੌਪ ਉੱਤੇ ਉਪਲਬਧ (Available) ਕੀਬੋਰਡ ਦਰਸਾਉਂਦਾ ਜਾਂ ਪੁਸ਼ਟੀ ਕਰਦਾ ਜੋ ਜਿਹਾ ਡੱਬਾ ਖੁਲ੍ਹੇਗਾ, ਉਸ ਦੀ ਤਸਵੀਰ ਇਸ ਤਰਾਂ ਦਿਸੇਗੀ:

144-7

ਇਹ ਦੇਖ ਕੇ ਤੁਹਾਡੇ ਚਿਹਰੇ ‘ਤੇ ਖੁਸ਼ੀ ਆਉਣੀ ਲਾਜ਼ਮੀ ਹੈ। ਕੰਟਰੋਲ ਪੈਨਲ ‘ਚ ਇਹ ਪੁਸ਼ਟੀ ਇਸ ਤਰਾਂ ਦਿਸੇਗੀ:

144-8

ਸ਼ਾਇਦ ਤੁਸੀਂ ਨੋਟ ਕੀਤਾ ਹੋਵੇ ਕਿ ਇੱਥੇ ਤਾਂ ਪੰਜਾਬੀ (ਗੁਰਮੁਖੀ) ਹੈ।  ਇਹ ਤੁਹਾਡੇ ਕੰਪਿਊਟਰ ‘ਤੇ ਪੰਜਾਬੀXL  ਨਾ ਉਤਾਰਿਆ ਹੋਣ ਕਰਕੇ ਇਹ ਤਸਵੀਰ, ਚਿੱਤਰ ਨੰ. 8, ਇਸ ਤਰਾਂ ਦਿਸਦੀ ਹੈ। ਇਸ ਨਾਲ਼ ਤੁਸੀਂ ਇੰਸਕ੍ਰਿਪਟ, ਯੂਨੀਕੋਡ ਲਿਖਤ ਵਿਧਾਨ ਵਰਤ ਤਾਂ ਜ਼ਰੂਰ ਸਕਦੇ ਹੋ, ਪਰ ਇਹ ਪੂਰੀ ਤਰਾਂ ਕੰਮ ਨਹੀਂ ਕਰੇਗਾ। ਭਾਵ ਕਿ ਸੀਡੈਕ (CDAC) ਦੁਆਰਾ ਤਿਆਰ ਕੀਤੇ ਇੰਸਕ੍ਰਿਪਟ ਕੀਬੋਰਡ ਦੀਆਂ ਖ਼ਾਲੀ (ਮ੍ਰਿਤਕ, Dead Keys) ਕੁੰਜੀਆਂ ਨੂੰ ਵਰਤੋਂ ‘ਚ ਲਿਆਉਣ ਲਈ ਪੰਜਾਬੀXL ਹੀ ਪੂਰੀ ਸਮਰੱਥਾ ਨਾਲ਼ ਤੁਹਾਡੀਆਂ ਮੁੱਖ ਲੋੜਾਂ ਪੂਰੀਆਂ ਕਰ ਸਕਦਾ ਹੈ।

ਪੰਜਾਬੀXL
ਦੀ ਸਮਰੱਥਾ ਬਾਰੇ ਦੋ ਸ਼ਬਦ: ਜਿਵੇਂ ਉੱਪਰ ਦੱਸਿਆ ਹੀ ਹੈ ਕਿ ਪੰਜਾਬੀXL (PunjabiXL), ਜੋ ਕਿ ਇੰਸਕ੍ਰਿਪਟ ਦਾ ਵ੍ਰਿੱਧਕ (enhanced) ਰੂਪ ਹੈ। ਇਸ ਨਾਲ਼ ਪੂਰੀਆਂ ਹੋਂਣ ਵਾਲ਼ੀਆਂ ਮੁੱਖ ਲੋੜਾਂ ਇਸ ਤਰਾਂ ਹਨ: ਇਸ ਵਿੱਚ z ਦਬਾਉਣ ਨਾਲ਼ ਅਰਧ (ਸੈਮੀ) ਕੋਲਨ (;) ਅਤੇ ਸ਼ਿਫਟ+z  ਦਬਾਉਣ ਨਾਲ਼ ਪੂਰਾ (:) ਕੋਲਨ ਪੈਂਦਾ ਹੈ। ਇਸੇ ਤਰਾਂ Alt Gr+@ ਨਾਲ਼ ਉਬਲੀਕ (/) (ਫੋਰਵਰਡ ਸਲੈਸ਼) ਅਤੇ ਸ਼ਿਫਟ+# ਦੀ ਵਰਤੋਂ ਨਾਲ਼ ਪੁੱਠੀ ਉਬਲੀਕ ( \ )(ਬੈਕ ਸਲੈਸ਼) ਅਤੇ ਸ਼ਿਫਟ+6 ਦੀ ਵਰਤੋਂ ਨਾਲ਼ ਭਾਰਤੀ ਰੁਪਏ (ਕਰੰਸੀ) ਦਾ ਚਿੰਨ੍ਹ ਪਾਏ ਜਾ ਸਕਦੇ ਹਨ ਜੋ ਕਿ ਸੀਡੈਕ ਵਾਲ਼ੇ ਕੀਬੋਰਡ ਵਿੱਚ ਨਹੀਂ ਹਨ। ਇਸ ਲਈ ਪੰਜਾਬੀXL ਦੀ ਚੋਣ ਕਰਨੀ ਲਾਜ਼ਮੀ ਹੈ। ਪਰ ਯਾਦ ਰਹੇ ਅਗਰ ਤੁਸੀਂ ਪੰਜਾਬੀXL ਅਜੇ ਨਹੀਂ ਪਾਇਆ ਜਾਂ ਉਤਾਰਿਆ ਤਾਂ ਇਸਨੂੰ ਪਹਿਲਾਂ ਜ਼ਰੂਰ ਉਤਾਰੋ/ਡਾਊਨਲੋਡ ਕਰੋ, ਨਹੀਂ ਤਾਂ ਉੱਪਰ ਦੱਸੀਆਂ ਸਹੂਲਤਾਂ ਵਾਸਤੇ “ਪੰਜਾਬੀ ਗੇਅਰ” ਪੂਰੀ ਤਰਾਂ ਕੰਮ ਨਹੀਂ ਕਰੇਗਾ। ਇਸ ਵਾਸਤੇ ਪੂਰੇ ਧਿਆਨ ਨਾਲ਼, ਪਹਿਲਾਂ ਕੰਟਰੋਲ ਪੈਨਲ ਵਿੱਚ ਜਾ ਕੇ, ਉੱਪਰ ਦਿੱਤੇ ਚਿੱਤਰ ਨੰ. 8 ਵਿੱਚ ਦਿਸਦੇ ਨੀਲੇ ਤੀਰ ਥੱਲੇ ਲਿਖੇ Options ‘ਤੇ ਕਲਿੱਕ ਕਰਨਾ ਪਵੇਗਾ। ਜੋ ਚਿੱਤਰ ਨੰ. 9 ਵਿੱਚ ਇਸ ਤਰਾਂ ਹੈ:

144-9

Options  ਉੱਤੇ ਕਲਿੱਕ ਕਰਨ ਬਾਅਦ ਕੰਪਿਊਟਰ ਹੇਠ ਦਿੱਤੀ ਤਸਵੀਰ ਦਿਸੇਗੀ, ਜਿਸ ਵਿੱਚ ਤੁਸੀਂ ਪੰਜਾਬੀXL ਦੀ ਚੋਣ ਜ਼ਰੂਰ ਕਰੋ: ਯਾਦ ਰਹੇ: ਇਹ ਚੋਣ ਤਾਂ ਹੀ ਉਪਲਬਧ ਹੋਵੇਗੀ ਜੇ ਤੁਸੀਂ ਪੰਜਾਬੀXL ਪਹਿਲਾਂ ਹੀ ਡਾਊਨਲੋਡ ਕੀਤਾ ਹੋਇਆ ਹੈ। ਇਸਨੂੰ ਡਾਊਨਲੋਡ ਕਰਨ ਦੀ ਸਹੂਲਤ ਵਾਸਤੇ ਸ਼ੁਰੂ ਵਿੱਚ ਹੀ ਲਿੰਕ ਦੱਤਾ ਜਾ ਚੁੱਕਾ ਹੈ।
 
144-10

ਉੱਪਰ ਦੱਸੇ ਅਨੁਸਾਰ ਕਰਨ ਨਾਲ਼, ਭਾਵ ਪੰਜਾਬੀXL ਚੁਣਨ ਬਾਅਦ ਹੁਣ ਸੋਲਾਂ ਕਲਾ ਸਮਰੱਥ ‘ਪੰਜਾਬੀ ਗੇਅਰ’ ਤੁਹਾਡੀ ਮਸ਼ੀਨ ਤੇ ਪੈ ਗਿਆ ਹੈ। ਉੱਪਰ ਕੀਬੋਰਡ ਵਾਲ਼ੇ ਡੱਬੇ (ਚਿੱਤਰ ਨੰ. 8) ਵਿੱਚ ਦੇਖੋ ਤਾਂ ਤੁਹਾਨੂੰ ਸਿਰਫ਼ ਦੋ ਕੀਬੋਰਡ ਹੀ ਦਿਸਦੇ ਹਨ। ਪਰ ਕਿਉਂਕਿ ਹੁਣ ਤੁਸੀਂ ਪੰਜਾਬੀXL ਵੀ ਸ਼ਾਮਿਲ ਕਰ ਲਿਆ ਹੈ, ਇਸ ਕਰਕੇ ਹੁਣ ਕੀਬੋਰਡਾਂ ਦੀ ਗਿਣਤੀ ਤਿੰਨ ਹੋ ਗਏ, ਜਿਵੇਂ ਕਿ ਹੇਠਲੀ ਤਸਵੀਰ (ਚਿੱਤਰ 11) ਵਿੱਚ ਦਿਸਦੇ ਹਨ:

144-11

ਇਹ ਵੀ ਸੰਭਵ ਹੈ ਕਿ ਤੁਹਾਡੀ ਮਸ਼ੀਨ ‘ਤੇ ਤਿੰਨਾਂ ਤੋਂ ਵੱਧ ਕੀਬੋਰਡ ਵੀ ਹੋ ਸਕਦੇ ਹਨ, ਜੋ ਤੁਸੀਂ ਜਾਂ ਪਹਿਲਾਂ ਹੀ ਕਿਸੇ ਹੋਰ ਨੇ ਸ਼ਾਮਿਲ ਕੀਤੇ ਹੋ ਸਕਦੇ। ਜੇ ਤੁਸੀਂ ਭਾਸ਼ਾਵਾਂ ਦੇ ਮਾਹਰ ਹੋ ਤਾਂ ਤੁਸੀਂ 10 ਕੀਬੋਰਡ ਵੀ ਵਰਤ ਸਕਦੇ ਹੋ। ਪਰ ਤੁਸੀਂ ਪੰਜਾਬੀ ਹੋ ਅਤੇ ਪੰਜਾਬੀਆਂ ਤੋਂ ਇਹ ਉਮੀਦ ਨਹੀਂ ਰੱਖੀ ਜਾ ਸਕਦੀ।  ਸਾਡਾ ਅੱਜ ਦਾ ਵਿਸ਼ਾ ਵੀ ਪੰਜਾਬੀ ਦੇ ਮਿਆਰੀ ਕੀਬੋਰਡ ਬਾਰੇ ਹੈ, ਸੋ ਆਪਾਂ ਪੰਜਾਬੀ ਉੱਤੇ ਹੀ ਕੇਂਦ੍ਰਿਤ ਰਹੀਏ ਤਾਂ ਬਿਹਤਰ ਹੋਵੇਗਾ। ਤੁਹਾਡਾ ਨਿਸ਼ਾਨਾ ਵੀ ਅਤੇ ਜਗਿਆਸਾ ਵੀ ਤਾਂ ਸਿਰਫ਼ ਮਿਆਰੀ ਪੰਜਾਬੀ ਲਿਖਣੀ ਸਿੱਖਣ ਦੀ ਹੀ ਹੈ ਨਾ? ਜਿਵੇਂ ਕਿ ਉੱਪਰ ਪੰਜਾਬੀXL ਦੇ ਫ਼ਾਇਦੇ ਦੱਸੇ ਹਨ, ਇਸ ਲਈ ਸਿਰਫ਼ ਇਸ ਕੀਬੋਰਡ ਨੂੰ ਹੀ ਚੁਣਨਾ ਚਾਹੀਦਾ ਹੈ।  ਇੱਕ ਹੋਰ ਪਤੇ ਦੀ ਗੱਲ: ਅਜਿਹਾ ਕਰਨ ਲਈ, ਵਾਰ ਵਾਰ ਮਾਊਸ/ਕਰਸਰ ਨਾਲ਼ ਚੋਣ ਕਰਨ ਦੀ ਬਜਾਏ ਅਤੇ ਸਮਾਂ ਬਚਾਉਣ ਲਈ ਦੂਜੇ ਕੀਬੋਰਡ (PA ਵਾਲ਼ੇ) ਨੂੰ ਹਟਾਉਣਾ ਹੀ ਠੀਕ ਰਹੇਗਾ। ਇਸਨੂੰ ਹਟਾਉਣ ਦੀ ਵਿਧੀ ਲਈ ਚਿੱਤਰ ਨੰ. 10 ਵਿੱਚ ਦਿੱਤੇ  ਜਾਮਣੀ ਰੰਗੇ ਤੀਰ ਸਾਹਮਣੇ ਦਿਸਦੇ ਪੰਜਾਬੀ ਇੰਸਕ੍ਰਿਪਟ ਕਬੋਰਡ ਤੇ ਕਲਿੱਕ ਕਰੋ ਜਿਸ ਨਾਲ਼ ਇਹ ਤਸਵੀਰ ਦਿਸੇਗੀ:

144-12

ਹੁਣ ਉੱਪਰ ਵਾਲ਼ੇ ਕੀਬੋਰਡ (INSCRIPT) ਨੂੰ ਹਟਾਉਣ ਲਈ ਹਟਾਓ (Remove)  ‘ਤੇ ਕਲਿੱਕ ਕਰਨ ਨਾਲ਼ ਇਹ ਹਟ ਭਾਵ ਬੰਦ ਹੋ ਜਾਵੇਗਾ। ਹੁਣ ਤੁਹਾਡੇ ਕੋਲ਼ ਪੰਜਾਬੀ ਵਰਤਣ ਲਈ ਪੰਜਾਬੀ ਦਾ ਸਿਰਫ਼ ਇੱਕ ਕੀਬੋਰਡ ਹੀ ਰਹਿ ਜਾਵੇਗਾ: ਉਹ ਹੈ ਸੰਪੂਰਨ ਕੀਬੋਰਡ ਪੰਜਾਬੀXL , ਵੈਸੇ ਤਾਂ ਵਿਗਿਆਨ ਦੀ ਨਜ਼ਰ ਵਿੱਚ ਕੁੱਝ ਵੀ, ਕਦੇ ਵੀ ਸੰਪੂਰਨ ਨਹੀਂ ਹੋਇਆ। ਪਰ ਆਪਾਂ ਆਪਣੇ ਇਸ ਕੀਬੋਰਡ ਨੂੰ ਅੱਜ ਦੀ ਤਰੀਕ ਵਿੱਚ ਜ਼ਰੂਰ ਕਹਿ ਸਕਦੇ ਹਾਂ।  ਹੁਣ ਇਸਦੀ ਦੁਬਾਰਾ ਪੁਸ਼ਟੀ ਕਰਨ ਪਵੇਗੀ ਕਿ ਕੀ ਹੁਣ ਤੁਹਾਡੇ ਕੋਲ਼ ਸਿਰਫ਼ ਲੋੜੀਂਦੇ ਕੀਬੋਰਡ ਹੀ ਹਨ?1  ਕੀਬੋਰਡ ਵਾਲ਼ੇ ਚਿੰਨ੍ਹ ਉੱਤੇ ਇੱਕ ਵਾਰ ਫੇਰ ਕਲਿੱਕ ਕਰੇਗੋ ਤਾਂ ਜੋ ਤੁਹਾਡੀ ਮਸ਼ੀਨ ‘ਤੇ ਜੋ ਕੀਬੋਰਡ ਉਪਲਬਧ ਹੋਣਗੇ ਉਹ ਇਸ ਤਰਾਂ ਦਿਸਣਗੇ, ਜੋ ਕਿ ਸਿਰਫ਼ ਦੋ ਹੀ, ਭਾਵ ਇੱਕ ਰੋਮਨ ਅਤੇ ਦੂਜਾ ਪੰਜਾਬੀXL ਹੀ ਹਨ:

144-13

ਯਾਦ ਰਹੇ: ਆਪਣੀ ਮਸ਼ੀਨ ਨੂੰ ਪੰਜਾਬੀ ਲਿਖਣ ਦੇ ਯੋਗ ਬਣਾਉਣ ਲਈ, ਪੰਜਾਬੀ ਕੀਬੋਰਡ ਦੀ ਚੋਣ ਕਰਨੀ ਹੀ ਪੈਣੀ ਹੈ। ਜੋ ਤੁਸੀਂ ਦੋ ਤਰਾਂ ਕਰ ਸਕਦੇ ਹੋ।  ਪਹਿਲਾ ਅਮਲ ਕਰਸਰ (ਚੂਹੀ ਤੀਰ) ਨਾਲ਼ ਦੂਜਾ ਵਿੰਡੋਜ਼ ਨਿਸ਼ਾਨ ਅਤੇ ਖ਼ਾਲੀ ਥਾਂ ਸਪੇਸ ਕੁੰਜੀ ਨੂੰ ਦੋਹਾਂ ਨੂੰ ਇਕੱਠਿਆਂ ਦੱਬਣ ਨਾਲ਼। ਅਜਿਹਾ (ਟੌਗਲ) ਕਰਨ ਨਾਲ਼ ENG ਅਤੇ ਪੰ ਆਪਸ ਵਿੱਚ ਬਦਲ ਜਾਣਗੇ* ਭਾਵ ਰੋਮਨ ਤੋਂ ਪੰਜਾਬੀ ਅਤੇ ਪੰਜਾਬੀ ਤੋਂ ਮੁੜ ਰੋਮਨ। ਇਸ ਤਰਾਂ ਪੰਜਾਬੀ ਲਿਖਦੇ ਲਿਖਦੇ ਤੁਸੀਂ ਕਿਸੇ ਵੇਲੇ ਵੀ ਅੰਗ੍ਰੇਜ਼ੀ ਦਾ ਕੋਈ ਵੀ ਸ਼ਬਦ ਪਾਉਣ ਲਈ ਰੋਮਨ ਕੀਬੋਰਡ ਵਰਤ ਸਕਦੇ ਹੋ।  

  • 1ਖ਼ਾਸ ਨੋਟ:  ਜਿਹਨਾਂ ਦੇਸ਼ਾਂ ਦੀ ਮੁੱਖ ਭਾਸ਼ਾ ਅੰਗ੍ਰਜ਼ੀ ਨਹੀਂ ਸਗੋਂ ਉਹਨਾਂ ਦੇ ਮੁੱਖ ਦੋ ਕੀਬੋਰਡ ਪੰਜਾਬੀ ਦੇ ਨਾਲ਼: ਡੱਚ, ਸਪੇਨੀ, ਇਤਾਲਵੀ, ਜਰਮਨ, ਪੁਰਤਗੀਜ਼ੀ, ਫ਼੍ਰਾਂਸੀਸੀ ਹੀ ਹੋਣਗੇ ਭਾਵ ਜਿਸ ਦੇਸ਼ ਵਿੱਚ ਵੀ ਪੰਜਾਬੀ ਰਹਿੰਦੇ ਹਨ। ਉਹ ਪੰਜਾਬੀ ਦੇ ਨਾਲ਼ ਆਪਣਾ ਮੁੱਖ ਭਾਸ਼ੀ ਕੀਬੋਰਡ ਜ਼ਰੂਰ ਰੱਖਣਗੇ ਅਤੇ ਵਰਤਣਗੇ।
  •  *ਖ਼ਾਸ ਨੋਟ:  ਪੰਜਾਬੀ ਨਾ ਵਰਤਣ ਵੇਲੇ ਵਾਪਸ ਆਪਣੇ ਦੇਸ਼ ਦੀ ਮੁੱਖ ਭਾਸ਼ਾ ਦਾ ਕੀਬੋਰਡ ਚੁਣਨ ਲਈ, ਆਪਣੇ ਕੀਬੋਰਡ ‘ਤੇ ਵਿੰਡੋਜ਼ ਅਤੇ ਖ਼ਾਲੀ ਥਾਂ  (Space)  ਵਾਲ਼ੀਆਂ ਕੁੰਜੀਆਂ ਇਕੱਠੀਆਂ ਦਬਾਓ। ਅਸੀਂ ਅਜਿਹਾ ਕਰਨ ਨਾਲ਼ ਤੁਹਾਡਾ ਕੀਬੋਰਡ ਮੁੜ ਤੁਹਾਡੇ ਦੇਸ਼ ਦੀ ਮੁੱਖ ਭਾਸ਼ਾ ਵਿੱਚ ਬਦਲ ਜਾਵੇਗਾ। ਦੁਬਾਰਾ ਇਕੱਠੀਆਂ ਦੱਬਣ ਨਾਲ਼ ਇਹ ਮੁੜ ਪੰਜਾਬੀ ਵਿੱਚ ਹੋ ਜਾਵੇਗਾ। ਯਾਦ ਰਹੇ ਕਿ ਕੀਬੋਰਡ ਨਾ ਬਦਲਣ ਦੀ ਭੁੱਲ ਕਈਆਂ ਲਈ ਵੱਡੀਆਂ ਮੁਸ਼ਕਲਾਂ ਵੀ ਪੈਦਾ ਕਰ ਸਕਦੀ ਹੈ !!
  •  ਖ਼ਾਸ ਨੋਟ : ਉੱਪਰ ਦੱਸੀ ਵਿਧੀ ਅਤੇ ਤਸਵੀਰਾਂ ਦੀ ਮੱਦਦ ਨਾਲ਼ ਤੁਸੀਂ ਕਿਸੇ ਵੀ ਦੇਸ਼ ਦੀ ਭਾਸ਼ਾ, ਸਮੇਤ ਕਿਸੇ ਵੀ ਭਾਰਤੀ ਭਾਸ਼ਾ, ਦਾ ਕੀਬੋਰਡ ਅਸਾਨੀ ਨਾਲ਼ ਆਪਣੇ ਕੰਪਿਊਟਰ/ਲੈਪਟੌਪ ਤੇ ਪਾ ਭਾਵ ਲਿਖਣ ਦੇ ਯੋਗ ਬਣਾ ਅਤੇ ਇਸਨੂੰ ਉਤਾਰ/ਹਟਾ ਸਕਦੇ ਹੋ।
  •  ਖ਼ਾਸ ਨੋਟ : ਪੰਜਾਬੀ ਕੀਬੋਰਡ ਸਿੱਖਣ ਅਤੇ ਵਰਤਣ ਬਾਅਦ, ਆਪਣੀ ਮਸ਼ੀਨ ਤੇ ਹੋਰ ਭਾਰਤੀ ਭਾਸ਼ਾਵਾਂ ਦੇ ਕੀਬੋਰਡ ਪਾ ਕੇ ਅਸਾਨੀ ਨਾਲ਼ ਅਨੇਕਾਂ ਭਾਸ਼ਾਵਾਂ ਲਿਖ ਸਕਦੇ ਹੋ, ਜਿਵੇਂ ਤਾਮਿਲ, ਤੇਲਗੂ, ਹਿੰਦੀ, ਗੁਜਰਾਤੀ, ਬੰਗਾਲੀ, ਕੱਨੜ, ਮਲਿਆਲਮ ਅਤੇ ਉੜੀਆ। ਇਹ ਇੰਸਕ੍ਰਿਪਟ ਕੀਬੋਰਡ ਦੀ ਵਿਸ਼ੇਸ਼ ਖ਼ਾਸੀਅਤ ਹੈ। ਕਿਸੇ ਵੀ ਪਾਠਕ/ਵਰਤੋਂਕਾਰ ਨੂੰ ਕੋਈ ਔਖਿਆਈ ਆਈ ਹੋਵੇ ਜ਼ਰੂਰ ਸਾਂਝੀ ਕਰਨਾ।

ਇਸ ਨੂੰ ਹੋਰ ਸੌਖੇ ਤਰੀਕੇ ਨਾਲ਼ ਕਿਵੇਂ ਦੱਸਿਆ ਜਾਂ ਸੁਧਾਰ ਕੀਤਾ ਸਕਦਾ ਸੀ? ਇਸ ਬਾਰੇ ਸਾਨੂੰ ਬਿ:ਡਾਕ (ਈਮੇਲ) ਰਾਹੀਂ ਜਾਂ ਵਟਸਐਪ ਨੰ: +44 7729348513 ਰਾਹੀਂ ਜ਼ਰੂਰ ਹੀ ਦੱਸਣਾ ਤਾਂ ਕਿ ਲੋੜੀਂਦੀ ਸੋਧ ਕੀਤੀ ਜਾ ਸਕੇ – ਧੰਨਵਾਦ !   panjabi-unicode@outlook.com  ਜਾਂ  punjabi-unicode@5abi.com

pXL-layout
 
143-1

ਭਾਰਤੀ ਪਰੰਪਰਾ ਵਿਚ ਵਿਗਿਆਨਕ ਤਰਕ: br> ਇਕ ਸਰਵੇਖਣ ਅਤੇ ਅਧਿਐਨ
ਡਾ. ਬਲਦੇਵ ਸਿੰਘ ਕੰਦੋਲਾ


  144-1ਆਓ, ਕੰਪਿਊਟਰ ਨੂੰ ਪੰਜਾਬੀ ਦੇ ਲਿਖਣ ਯੋਗ ਬਣਾਈਏ-  ਯੂਨੀਕੋਡ ਕੀਬੋਰਡ ਅਪਨਾਉਣ ਦੀ ਵਿਧੀ
ਸ਼ਿੰਦਰਪਾਲ ਸਿੰਘ, ਪੰਜਾਬੀ ਵਿਕਾਸ ਮੰਚ ਯੂ ਕੇ 
143'ਕੰਪਿਊਟਰ 'ਤੇ ਮਿਆਰੀ ਪੰਜਾਬੀ: ਮਹਾਂ-ਮਸਲਾ'
ਸ਼ਿੰਦਰਪਾਲ ਸਿੰਘ, ਪੰਜਾਬੀ ਵਿਕਾਸ ਮੰਚ ਯੂ ਕੇ 
142ਪੁਲਾੜ ਦਾ ਸੈਰ-ਸਪਾਟਾ ਜਾਂ ਪੁਲਾੜ ਦਾ ਨਿੱਜੀਕਰਨ
ਸੁਖਵੰਤ ਹੁੰਦਲ, ਕਨੇਡਾ 
vaccineਵਿਸ਼ਵ ਪੱਧਰ ‘ਤੇ ਕੋਵਿਡ-19 ਦੇ ਵੈਕਸੀਨਾਂ ਤੱਕ ਪਹੁੰਚ ਵਿੱਚ ਨਾਬਰਾਬਰੀ
ਸੁਖਵੰਤ ਹੁੰਦਲ, ਕਨੇਡਾ
140ਕੀ ਕੋਵਿਡ ਮਹਾਂਮਾਰੀ ਸਾਡੀਆਂ ਅੱਖਾਂ ਖੋਲ੍ਹੇਗੀ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ 
139ਨਵੀਂ ਕਿਸਮ ਦੀ ਅਗਨ ਪ੍ਰੀਖਿਆ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
kaleਕੇਲ - ਬੇਸ਼ਕੀਮਤੀ ਪੱਤਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
13720ਵੀਂ ਸਦੀ ਦਾ ਚੋਟੀ ਦਾ ਸਾਇੰਸਦਾਨ - ਡਾ. ਨਰਿੰਦਰ ਕਪਾਨੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
136ਆਲੂ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
135ਮੁਹੱਬਤ ਦੀ ਕੈਮਿਸਟਰੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
134ਆਓ ਸਰੀਰ ਵਿਚਲੀ ਇਮਿਊਨਿਟੀ ਬਾਰੇ ਜਾਣੀਏ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
133ਕੋਵਿਡ ਅਪਡੇਟ ਅਤੇ ਉਸਦੇ ਟੀਕਾਕਰਨ ਦਾ ਕੱਚ ਸੱਚ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ 
132ਪੰਜਾਬ ਰੇਗਿਸਤਾਨ ਬਣਨ ਵੱਲ ਨੂੰ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ 
131ਰੋਣਾ ਵੀ ਸਿਹਤ ਲਈ ਚੰਗਾ ਹੈ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
130ਕੋਰੋਨਾ ਬਾਰੇ ਹੁਣ ਤੱਕ ਦੀਆਂ ਖੋਜਾਂ ਦਾ ਨਿਚੋੜ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ 
129ਦਿਮਾਗ਼ ਨੂੰ ਕਾਬੂ ਕਰਨ ਵਾਲੀ ਮਸ਼ੀਨ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ  
koronaਕੋਰੋਨਾ ਅਤੇ ਬੱਚੇ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ  
covidਕੋਵਿਡ ਬੀਮਾਰੀ ਦੇ ਟੈਸਟ ਕਿੰਨੇ ਕੁ ਸਹੀ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
swaragਮੈਂ ਸਵਰਗ ਜਾਣੈ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ 
immuneਇਮਿਊਨ ਸਿਸਟਮ ਕਿਵੇਂ ਰਵਾਂ ਕੀਤਾ ਜਾ ਸਕਦਾ ਹੈ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ  
coronaਕੋਰੋਨਾ ਸੰਬੰਧੀ ਕੁੱਝ ਸ਼ੰਕੇ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ  
dimaagਦਿਮਾਗ਼ ਤੇ ਸਰੀਰ ਦਾ ਸੰਤੁਲਨ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ 
auratਕੀ ਹਾਲੇ ਵੀ ਸਮਾਜ ਕਹੇਗਾ ਕਿ ਔਰਤ ਹੀ ਔਰਤ ਦੀ ਦੁਸ਼ਮਨ ਹੈ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ  
121ਮਜ਼ਹਬ ਨਹੀਂ ਸਿਖਾਤਾ ਆਪਸ ਮੇਂ ਬੈਰ ਰੱਖਣਾ!
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
asankhਅਸੰਖ ਚੋਰ ਹਰਾਮਖ਼ੋਰ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ 
pardushanਹਵਾ ਵਿਚਲੇ ਪ੍ਰਦੂਸ਼ਣ ਬਾਰੇ ਨਵੀਂ ਖੋਜ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ 
gleden'ਗਲੀਡੈਨ ਐਪ' ਦੇ ਖੁਲਾਸੇ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ 
117ਭਾਰਤ ਮਾਤਾ ਦੇ ‘ਹਵਸੀ ਕੁੱਤੇ’
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ 
sattaਸੱਤਾ, ਗਿਆਨ ਤੇ ਧਾਰਮਿਕ ਪਾਖੰਡਾਂ ’ਤੇ ਚੋਟ  
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ 
nanakਨਾਨਕ ਫਿਕੈ ਬੋਲਿਐ ਤਨੁ ਮਨੁ ਫਿਕਾ ਹੋਇ   
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
nashaਕੁੜੀਆਂ ਵਿਚ ਵੱਧ ਰਿਹਾ ਨਸ਼ੇ ਦਾ ਰੁਝਾਨ  
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ  
auratਆਉਣ ਵਾਲਾ ਸਮਾਂ ਔਰਤਾਂ ਲਈ ਭਿਆਨਕ ਹੋਵੇਗਾ!  
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
harshਹਰਸ਼ ਮਾਸੀ ਤੇ ਕਾਗਜ਼ ਦੀ ਰੇਸ  
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ  
hichkiਭਰੂਣ ਨੂੰ ਹਿਚਕੀ ਲੱਗਣੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ     
bachayਬੱਚਿਆਂ ਵਿੱਚ ਢਹਿੰਦੀ ਕਲਾ ਦੇ ਕਾਰਨ, ਲੱਛਣ ਤੇ ਇਲਾਜ  
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ  
sharabਕੀ ਪੰਜਾਬੀਆਂ ਲਈ ਹੁਣ ਸ਼ਰਾਬ ਧੀ ਨਾਲੋਂ ਵੀ ਵੱਧ ਕੀਮਤੀ ਹੈ?  
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ  
molkiਮੋਲਕੀ  
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ 
puttarਕੀ ਪੁੱਤਰ ਜੰਮਣਾ ਵੀ ਗੁਣਾਹ ਹੋ ਗਿਆ ਹੈ!  
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ 
bike’ਤੇ ਅਖ਼ੀਰ ਉਸ ਨੂੰ ਮੋਟਰਸਾਈਕਲ ਮਿਲ ਗਿਆ!
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ 
readingਕਿਤਾਬ ਪੜ੍ਹਨ ਲੱਗਿਆਂ ਦਿਮਾਗ਼ ਅੰਦਰ ਕੀ ਵਾਪਰਦਾ ਹੈ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
plasticਪਲਾਸਟਿਕ ਦਾ ਕਹਿਰ 
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ 
jhootayਝੂਟਿਆਂ ਦਾ ਬੱਚੇ ਉੱਤੇ ਅਸਰ 
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
jay‘ਜੇ’ ਅਤੇ ‘ਕਿਉਂ’ ਵਿਚ ਉਲਝੀਆਂ ਜ਼ਿੰਦਗੀਆਂ 
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ 
garbhਗਰਭ ਅਤੇ ਸ਼ੱਕਰ ਰੋਗ 
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ 
calegynephobiaਕੈਲੇਗਾਈਨੇਫੋਬੀਆ (ਸੌਂਦਰਨਾਰੀਭੈ) 
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
betiਬੇਟੀ ਤਾਂ ਬਚਾਓ, ਪਰ ਕੀ ਇਸ ਵਾਸਤੇ...? 
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
hassanaਹੱਸਣ ਬਾਰੇ ਕੁੱਝ ਤੱਥ 
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
shodoਨਸ਼ੇ ਦੇ ਆਦੀ ਮਰੀਜ਼ ਦਾ ਇਲਾਜ ਕਿਵੇਂ ਹੋਵੇ? 
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ  
nashayਨਵੇਂ ਕਿਸਮ ਦੇ ਨਸ਼ਿਆਂ ਵਿਚ ਹੋ ਰਹੀ ਮਿਲਾਵਟ ਬਾਰੇ ਜਾਰੀ ਹੋ ਚੁੱਕੀਆਂ ਚੇਤਾਵਨੀਆਂ 
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ  
bachay1ਨੌਜਵਾਨ ਬੱਚੇ ਅਤੇ ਮਾਪੇ  
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
gyanਗਿਆਨ ਤੇ ਹਉਮੈ  
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ 
bachaਬੱਚੇ ਦੇ ਪਹਿਲੇ ਦੋ ਸਾਲ 
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ  
ultrascanਭਰੂਣ ਉਬਾਸੀ ਕਿਉਂ ਲੈਂਦੇ ਹਨ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ 
hingਹਿੰਗ ਦੇ ਫ਼ਾਇਦੇ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ 
sunnatਔਰਤਾਂ ਤੇ ਬੱਚੀਆਂ ਦੀ ਸੁੰਨਤ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ 
gheeਦੇਸੀ ਘਿਓ ਤੋਂ ਪਰਹੇਜ਼ ਕਿਉਂ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ 
adhiਕੀ ਸਿਰਫ਼ ਵੱਡੀ ਉਮਰ ਦੇ ਅਧਿਆਪਕ ਹੀ ਕੁੜੀਆਂ ਲਈ ਸੁਰੱਖਿਅਤ ਹਨ ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ 
bhayਭੈ ਕਾਹੂ ਕਉ ਦੇਤ ਨਹਿ, ਨਹਿ ਭੈ ਮਾਨਤ ਆਨ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
chukandarਚਮਤਕਾਰੀ ਚੁਕੰਦਰ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਦਿਲ ਬਾਰੇ ਵਡਮੁੱਲੀ ਜਾਣਕਾਰੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਸਿਰ ਪੀੜ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਮੇਥੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਮੇਰੀ ਭਾਸ਼ਾ ਮਰ ਰਹੀ ਹੈ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਸਿਗਰਟ ਤੇ ਜਵਾਲਾਮੁਖੀਆਂ ਦਾ ਵਾਤਾਵਰਣ ਪ੍ਰਦੂਸ਼ਿਤ ਕਰਨ ਵਿਚ ਰੋਲ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਹਵਾ ਵਿਚਲੇ ਪ੍ਰਦੂਸ਼ਣ ਬਾਰੇ ਨਵੀਂ ਖੋਜ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਪੰਜਾਬੀਓ, ਜ਼ਰਾ ਕੰਨ ਧਰਿਓ !
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਬੈਠੇ ਰਹਿਣ ਦੇ ਨੁਕਸਾਨ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਕਿਉਂ ਲੱਭਦੇ ਹਨ ਲੋਕ ਬਾਬੇ ਤੇ ਸੰਤ
ਡਾ: ਹਰਸ਼ਿੰਦਰ ਕੌਰ, ਪਟਿਆਲਾ
ਨਾਂ ਵਿਚ ਕੀ ਪਿਆ ਹੈ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਪਿਆਰ ਕਰਨ ਨਾਲ ਸਰੀਰ ਉੱਤੇ ਪੈਂਦੇ ਪ੍ਰਭਾਵ
ਡਾ: ਹਰਸ਼ਿੰਦਰ ਕੌਰ, ਪਟਿਆਲਾ
ਜਿਗਿਆਸਾ ਦਿਮਾਗ਼ ਉੱਤੇ ਕੀ ਅਸਰ ਪਾਉਂਦੀ ਹੈ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਰਾਗੀ ਖਾਓ, ਸਿਹਤਮੰਦ ਹੋ ਜਾਓ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਉੱਚੀਆਂ ਅੱਡੀਆਂ ਪਾਉਣ ਵਾਲਿਓ, ਜ਼ਰਾ ਸੰਭਲ ਕੇ!
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
“ਸੂਰਜੁ ਏਕੋ ਰੁਤਿ ਅਨੇਕ”
ਸਰਵਜੀਤ ਸਿੰਘ ਸੈਕਰਾਮੈਂਟੋ
ਨਾਸ਼ਤੇ ਦਾ ਬੱਚਿਆਂ ਉੱਤੇ ਅਸਰ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
50 ਸਾਲਾਂ ਦੀ ਉਮਰ ਤੋਂ ਬਾਅਦ ਦੇ ਸਰੀਰਕ ਬਦਲਾਓ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਦਿਲ ਦੇ ਰੋਗ ਵਾਲੀ ਔਰਤ ਨੂੰ ਜਦੋਂ ਗਰਭ ਠਹਿਰ ਜਾਏ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਪਟਾਕਿਆਂ ਦੀ ਮਾਰ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਖ਼ੁਦਕੁਸ਼ੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਮਰਦਾਂ ਦੀ ਕਮਜ਼ੋਰੀ ਦੇ ਕਾਰਣ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਤੇਜ਼ ਬੁਖ਼ਾਰ ਕਾਰਣ ਬੱਚੇ ਨੂੰ ਦੌਰਾ ਪੈਣਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਗਰਭਵਤੀ ਔਰਤਾਂ ਦੇ ਸਿਰ ਪੀੜ ਦੇ ਕਾਰਣ ਤੇ ਇਲਾਜ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਬੱਚੇ ਦਾ ਪਹਿਲਾ ਸਾਹ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਭਾਰਤ ਵਿੱਚ ਆਰੀਆ ਲੋਕ ਬਾਹਰੋਂ ਹੀ ਆਏ ਸਨ
ਡਾ: ਵਿਦਵਾਨ ਸਿੰਘ ਸੋਨੀ, ਪੰਜਾਬੀ ਯੂਨੀਵਰਸਿਟੀ ਪਟਿਆਲਾ (ਪੰਯੂਪ)
ਦਬਾਅ ਹੇਠ ਹੈ ਵਿਗਿਆਨਕ ਸੋਚ
ਡਾ: ਵਿਦਵਾਨ ਸਿੰਘ ਸੋਨੀ, ਪੰਜਾਬੀ ਯੂਨੀਵਰਸਿਟੀ ਪਟਿਆਲਾ (ਪੰਯੂਪ)
ਪੰਜਾਬੀ ਵਿੱਚ ਸਿੱਧਾ ਲਿਖਣ ਲਈ ਅਤੇ 6 ਸ਼ਬਦ-ਸੁਝਾਅ ਸਹੂਲਤਾਂ ਵਾਲਾ ਆਈਫ਼ੋਨ ਐਪ
ਹਰਦੀਪ ਮਾਨ ਜਮਸ਼ੇਰ, ਅਸਟਰੀਆ
ਸਵਾਲ ਮਾਪਿਆਂ ਦੇ ਜਵਾਬ ਡਾਕਟਰ ਦੇ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਨੋਬਲ ਪ੍ਰਾਈਜ਼ ਦਵਾਉਣ ਵਾਲੀਆਂ ਦਵਾਈਆਂ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਮਾਹਵਾਰੀ ਦਾ ਜ਼ਿਆਦਾ ਆਉਣਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਵਿਕੀਪੀਡੀਆ ਇਨਕਲਾਬ ਅਤੇ ਪੰਜਾਬੀ ਵਿਕੀਪੀਡੀਆ
ਸੁਖਵੰਤ ਹੁੰਦਲ, ਕਨੇਡਾ
ਟੈਲੀਸਕੋਪ ਤੋਂ ਸੂਖਮਦਰਸ਼ੀ ਤੱਕ
ਸੋਨੀ ਸਿੰਗਲਾ, ਬਠਿੰਡਾ  
ਨਾਰਕੋਲੈਪਸੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਮਤੀਰਾ : ਸਸਤੀ, ਊਰਜਾ ਦੇਣ ਵਾਲੀ, ਵਿਟਾਮਿਨਾਂ ਅਤੇ ਖਣਿਜਾਂ ਨਾਲ ਭਰਪੂਰ ਸੌਗਾਤ ਹੈ
ਸੰਜੀਵ ਝਾਂਜੀ, ਜਗਰਾਉਂ
ਭੂਚਾਲ ਆਣ ਤੇ ਕੀ ਕਰੀਏ ਤੇ ਕੀ ਨਾ ਕਰੀਏ
ਸੰਜੀਵ ਝਾਂਜੀ, ਜਗਰਾਉਂ
ਗਰਮੀ ਰੁੱਤ ਦੀ ਸੌਗਾਤ
ਵਿਟਾਮਿਨਾਂ ਤੇ ਖਣਿਜਾਂ ਨਾਲ ਭਰਪੁਰ ਹੁੰਦਾ ਹੈ : ਅੰਬ
ਸੰਜੀਵ ਝਾਂਜੀ, ਜਗਰਾਉਂ
PippalLabs.com ਨੇ ਜਾਰੀ ਕੀਤਾ iPhone ਦਾ ਗੁਰਮੁਖੀ ਕੀਬੋਰਡ
ਅਰਵਿੰਦਰ ਸਿੰਘ ਕੰਗ, ਕਨੇਡਾ
ਪੰਜਾਬੀਆਂ ਦੀਆਂ ਸਿਹਤ ਸਮੱਸਿਆਵਾਂ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਕੈਂਸਰ ਦਾ ਬੱਚਿਆਂ ਉੱਤੇ ਹਮਲਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਗਰਭ ਦੌਰਾਨ ਨੀਂਦਰ ਠੀਕ ਨਾ ਆਉਣੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਪਾਣੀ ਅਤੇ ਇਨਸਾਨੀ ਸਰੀਰ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਹਜ਼ਾਰਾਂ ਰੁਪਇਆਂ ਦਾ ਬਹੁ-ਸਹੂਲਤੀ ਪੰਜਾਬੀ ਪ੍ਰੋਗਰਾਮ "ਅੱਖਰ 2010" ਮੁਫ਼ਤ ਹੋ ਗਿਆ
ਹਰਦੀਪ ਮਾਨ ਜਮਸ਼ੇਰ ਅਸਟਰੀਆ
ਸੜਕ ਹਾਦਸੇ ਵਿੱਚੋਂ ਬਚੇ ਲੋਕਾਂ ਦੀ ਮਨੋਦਸ਼ਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਆਓ ਕੰਨਾਂ ਬਾਰੇ ਜਾਣੀਏ!
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਪਾਲਕ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਸਾਰੇ ਐਂਡ੍ਰਾਇਡ ਮੋਬਾਈਲਾਂ ਵਿੱਚ ਪੰਜਾਬੀ ਕਿਸ ਤਰ੍ਹਾਂ ਪੜ੍ਹੀ ਅਤੇ ਲਿਖੀ ਜਾਵੇ?
ਜਸਦੀਪ ਸਿੰਘ ਗੁਣਹੀਣ, ਲੁਧਿਆਣਾ
ਨੀਂਦਰ ਬਾਰੇ ਕੁੱਝ ਵਿਗਿਆਨਿਕ ਤੱਥ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਵਿਗਿਆਨਕ ਸੋਚ ਅਤੇ ਮਾਤ ਭਾਸ਼ਾ ਦਾ ਅੰਤਰ ਸੰਬੰਧ
ਡਾ. ਸੁਖਵਿੰਦਰ ਕੌਰ, ਜਲੰਧਰ
ਸਿਰਫ਼ 120 ਰੁਪਏ ਵਾਲੇ iOS ਐਪ ਨਾਲ ਨਵੀਂ ਤਕਨੀਕ ਵਿੱਚ ਪੰਜਾਬੀ ਲਿਖੋ, ਕਿਉਂਕਿ' ਸ਼ਬਦ ਲਈ 'ਕੳਕ' ਲਿਖੋ ਤਾਂ 'ਕਿਉਂਕਿ' ਸ਼ਬਦ-ਸੁਝਾਅ ਆਵੇਗਾ
ਹਰਦੀਪ ਮਾਨ ਜਮਸ਼ੇਰ ਅਸਟਰੀਆ
ਪਪੀਤਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਤਣਾਓ ਦਾ ਚਮੜੀ ਉੱਤੇ ਅਸਰ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਉਹ ਪਾਰਕਿਨਸਨ ਦਾ ਮਰੀਜ਼
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਪਰਮਾਣੂ ਬਿਜਲੀ ਬਾਰੇ ਕੁੱਝ ਸਵਾਲ
ਸੁਖਵੰਤ ਹੁੰਦਲ, ਕਨੇਡਾ
ਭਾਸ਼ਾ ਵਿਗਿਆਨਕ ਲੇਖ
ਪੰਜਾਬੀ ਬੋਲੀ ਦੇ ਕੁਦਰਤੀ ਸੁਰ ਤਾਲ
ਮੰਗਤ ਰਾਏ ਭਾਰਦ੍ਵਾਜ, ਨਰਿੰਦਰ ਸਿੰਘ, ਯੂ ਕੇ 
‘ਅਨਮੋਲ ਲਿਪੀ' ਕੀਬੋਰਡ ਦੇ ਆਧਾਰ ਤੇ '5ਆਬੀ ਜੱਟ ਸਤਲੁਜ' ਫੌਂਟ ਵਿੱਚ ਸਿੱਧਾ ਲਿਖੋ
ਹਰਦੀਪ ਮਾਨ ਜਮਸ਼ੇਰ ਅਸਟਰੀਆ
7 ਤੋਂ 11 ਸਾਲ ਦੇ ਬੱਚੇ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਸਿਹਤਮੰਦ ਦਿਲ ਦਾ ਰਾਜ਼
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
iOS ਐਪ ਵਿਚ ਪੰਜਾਬੀ ਲਿਖਣ ਦੀ ਨਵੀਂ ਤਕਨੀਕ – ‘ਕੳਕ’ ਲਿਖੋ, ‘ਕਿਉਂਕਿ’ ਸ਼ਬਦ ਸੁਝਾਅ ਆਵੇਗਾ
ਹਰਦੀਪ ਮਾਨ ਜਮਸ਼ੇਰ ਅਸਟਰੀਆ

ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੇ ਤਕਨੀਕੀ ਵਿਕਾਸ ਦਾ ਉੱਚਤਮ ਕੇਂਦਰ
ਡਾ.ਗੁਰਪ੍ਰੀਤ ਸਿੰਘ ਲਹਿਲ, ਪੰਜਾਬੀ ਯੂਨੀਵਰਸਿਟੀ, ਪਟਿਆਲਾ
PDF Download

ਬੱਚਿਆਂ ਨੂੰ ਮੌਤ ਬਾਰੇ ਕਿੰਨੀ ਕੁ ਸਮਝ ਹੈ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਸਰੀਰਕ ਗਿਆਨ ਬਾਰੇ ਬੱਚਿਆਂ ਨੂੰ ਜਾਣਕਾਰੀ ਦੀ ਲੋੜ ਕਿਉਂ ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਇਹ ਵੀ ਖ਼ੂਬ ਰਹੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਮੈਂ ਕੈਂਸਰ ਨਾਲ ਕਿਵੇਂ ਲੜਿਆ
ਨਿਰਮਲ ਸਿੰਘ ਨੋਕਵਾਲ, ਸਿਡਨੀ, ਆਸਟ੍ਰੇਲੀਆ
ਇਸ ਜ਼ੁਲਮ ਨੂੰ ਕੀ ਨਾਂ ਦਿੱਤਾ ਜਾਏ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਸਮਾਜ/ਮਨੋ-ਵਿਗਿਆਨ - ਹਰਸ਼ ਮਾਸੀ ਦੀਆਂ ਕਹਾਣੀਆਂ
ਲੰਗੜਾ ਕਤੂਰਾ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਹੈਲੋ ਕੰਪਿਊਟਰ- 6
ਕੰਪਿਊਟਰ ਦਾ ਹਾਰਡਵੇਅਰ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
ਤੁਸੀਂ ਥਕਾਨ ਤਾਂ ਨਹੀਂ ਮਹਿਸੂਸ ਕਰ ਰਹੇ ?
ਡਾ ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਹੈਲੋ ਕੰਪਿਊਟਰ- 5
ਕੰਪਿਊਟਰ ਦੀ ਕਾਰਜ ਵਿਧੀ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
ਹੈਲੋ ਕੰਪਿਊਟਰ- 4
ਕੰਪਿਊਟਰ ਦੀਆਂ ਵਿਸ਼ੇਸ਼ਤਾਵਾਂ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
ਹੈਲੋ ਕੰਪਿਊਟਰ- 3
ਕੰਪਿਊਟਰ ਦੀ ਵਰਤੋਂ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
ਦਰਦ ਬਾਰੇ ਡੂੰਘੀ ਜਾਣਕਾਰੀ
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
ਭਾਸ਼ਾ ਵਿਗਿਆਨ
ਪੰਜਾਬੀ ਭਾਸ਼ਾ ਨੂੰ ਕਿੰਨਾ ਕੁ ਖਤਰਾ
ਡਾ. ਜੋਗਾ ਸਿੰਘ, ਭਾਸ਼ਾ ਵਿਗਿਆਨ ਅਤੇ ਪੰਜਾਬੀ ਕੋਸ਼ਕਾਰੀ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਹੈਲੋ ਕੰਪਿਊਟਰ- 2
ਕੰਪਿਊਟਰ ਅਤੇ ਮਨੁੱਖ ਵਿਚੋਂ ਹੁਸ਼ਿਆਰ ਕੌਣ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
ਹੈਲੋ ਕੰਪਿਊਟਰ- 1
ਕੰਪਿਊਟਰ ਬਾਰੇ ਮੁੱਢਲੀ ਜਾਣ-ਪਛਾਣ
ਸੀ ਪੀ ਕੰਬੋਜ, ਪੰਜਾਬੀ ਯੂਨੀਵਰਸਿਟੀ ਪਟਿਆਲਾ
ਵਾਤਾਵਰਨ ਦਾ ਨੁਕਸਾਨ ਅਮੀਰਾਂ ਦੇ ਮੁਕਾਬਲੇ ਗਰੀਬਾਂ `ਤੇ ਵੱਧ ਅਸਰ ਪਾਉਂਦਾ ਹੈ
ਸੁਖਵੰਤ ਹੁੰਦਲ, ਕਨੇਡਾ
ਮੋਬਾਈਲ ਨੂੰ ਪੰਜਾਬੀ ਭਾਸ਼ਾ ਪੜ੍ਹਨਯੋਗ ਅਤੇ ਲਿਖਣਯੋਗ ਕਿਸ ਤਰ੍ਹਾਂ ਬਣਾਇਆ ਜਾਵੇ
ਜਸਦੀਪ ਸਿੰਘ ਗੁਣਹੀਣ, ਲੁਧਿਆਣਾ
ਮੰਗਲ-ਗ੍ਰਹਿ ਉੱਪਰ ਮਿਲੇ ਪਾਣੀ ਦੇ ਵਹਾਉ ਦੇ ਸਬੂਤ ਫੌਜ ਅਤੇ ਵਾਤਾਵਰਨ ਦਾ ਨੁਕਸਾਨ
ਸੁਖਵੰਤ ਹੁੰਦਲ
ਸਮਾਰਟ (ਇੰਟਰਨੈੱਟ) ਫ਼ੋਨਾਂ ਤੇ ਪੰਜਾਬੀ ਕਿਵੇਂ ਪੜ੍ਹੀਏ ਤੇ ਲਿਖੀਏ?
ਆਈਫ਼ੋਨ, ਐਂਡ੍ਰਾਇਡ (ਸੈਮਸੰਗ), ਨੋਕੀਆ ਤੇ ਪੰਜਾਬੀ

ਹਰਦੀਪ ਮਾਨ, ਜਮਸ਼ੇਰ, ਅਸਟਰੀਆ
ਮੈਡੀਕਲ ਸਾਇੰਸ ਬੁਲੰਦੀ ਵੱਲ, ਮਨੁੱਖਾ ਸਿਹਤ ਗਿਰਾਵਟ ਦੇ ਕੰਢੇ ‘ਤੇ – ਜ਼ਿੰਮੇਵਾਰ ਕੌਣ?
ਡਾ. ਮਨਦੀਪ ਕੌਰ
ਪੋਲੀਓ ਵੈਕਸੀਨ ਦੀ ਖ਼ੋਜ ਕਹਾਣੀ
ਰਣਜੀਤ ਸਿੰਘ ਪ੍ਰੀਤ
ਨਾਸਾ ਵਲੋਂ ਹੁਣ ਤੱਕ ਸਭ ਤੋਂ ਵੱਡਾ ਰੋਵਰ ਮੰਗਲ ਗ੍ਰਹਿ ਵਲ ਫਲੋਰਿਡਾ ਤੋਂ ਰਵਾਨਾ
ਇਕ ਘੰਟੇ ਵਿਚ ਦੁਨੀਆ ਦੇ ਕਿਸੇ ਵੀ ਹਿੱਸੇ ਵਿਚ ਹਮਲਾ ਕਰ ਸਕੇਗਾ ਅਮਰੀਕਾ ਪ੍ਰਕਾਸ਼ ਤੋਂ ਵੀ ਤੇਜ਼ ਰਫਤਾਰ: ਨਵੇ ਪਰਿਮਾਣ ਭੌਤਿਕ ਵਿਗਿਆਨ ਲਈ ਗੂੜ੍ਹ ਸਮੱਸਿਆ। ਕੀ ਆਈਨਸਟਾਈਨ ਵੀ ਗ਼ਲਤ ਹੋ ਸਕਦਾ ਹੈ ?
ਚੀਨ ਵਲੋਂ ਅੰਤਰਿਕਸ਼ ਵਿਚ ਸਥਾਈ ਪੁਲਾੜ ਸਟੇਸ਼ਨ ਬਣਾਉਣ ਵਲ ਪਹਿਲਾ ਅਹਿਮ ਕਦਮ ਭਵਿੱਖ ਦੀਆਂ ਅੰਤਰਿਕਸ਼ ਉੜਾਨਾਂ ਲਈ ਪੁਲਾੜੀ ਕਚਰੇ ਤੋਂ ਗੰਭੀਰ ਖਤਰਾ
ਸ੍ਰਿਸ਼ਟੀ ਦੇ ਭੇਦ ਪਾਉਣ ਦੇ ਵਿਗਿਆਨਕ ਯਤਨਾਂ ਲਈ ਇਕ ਹੋਰ ਸਿਧਾਂਤ ਅਸਫਲ! ਪਿਆਰ ਮਹੱਬਤ ਰਸਾਇਣਕ ਪਦਾਰਥਾਂ ਦਾ ਖੇਲ!
ਅੰਤਰਿਕਸ਼ ਵਿਚ ਮਿਲੇ ਆਕਸੀਜਨ ਦੇ ਕਣ ਮੰਗਲ ਗ੍ਰਹਿ ਉਪਰ ਵਹਿੰਦਾ ਪਾਣੀ
ਨਾਸਾ ਦਾ ਜੂਨੋ ਅੰਤਰਿਕਸ਼-ਯਾਨ ਬ੍ਰਹਿਸਪਤੀ-ਗ੍ਰਹਿ ਵਲ ਰਵਾਨਾ ਐਨਟਾਰਕਟਿਕਾ ਉਭਰ ਰਿਹਾ ਹੈ ਬਰਫ ਪਿਘਲਣ ਨਾਲ!

hore-arrow1gif.gif (1195 bytes)


Terms and Conditions
Privacy Policy
© 1999-2018, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2018, 5abi.com