WWW 5abi।com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)
 
     
 
ਚੈੱਕ `ਤੇ ਹਸਤਾਖਰ ਕਰਨ ਦਾ ਨੁਕਤਾ: ਪਿਛਲੇ ਪਾਸੇ ਸਾਈਨ ਕਰਨੇ ਹਨ ਜਾਂ ਨਹੀਂ?
ਸੰਜੀਵ ਝਾਂਜੀ, ਜਗਰਾਉਂ                           (23/08/2025)

jhanji

chequeਇੱਕ ਖਾਤੇ ਤੋਂ ਕਿਸੇ ਦੂਜੇ ਖਾਤੇ ਵਿੱਚ ਪੈਸੇ ਭੇਜਣ ਲਈ ਜਾਂ ਕਿਸੇ ਦੂਜੇ ਸ਼ਖਸ ਨੂੰ ਕੋਈ ਪੇਮੈਂਟ ਕਰਨ ਲਈ ਜਾਂ ਬੈਂਕ ਦੇ ਵਿੱਚੋਂ ਪੈਸੇ ਕਢਵਾਉਣ ਦੇ ਲਈ ਕਈ ਢੰਗ ਤਰੀਕੇ ਵਰਤੇ ਜਾਂਦੇ ਹਨ। ਅੱਜ ਕੱਲ ਦੇ ਤਕਨੀਕੀ ਯੁੱਗ ਵਿੱਚ ਇਹ ਕੰਮ ਨੈਫਟ ਜਾਂ ਆਰਟੀਜੀਐਸ ਜਾਂ ਆਈ ਐਮ ਪੀ ਐਸ ਰਾਹੀਂ ਕੀਤਾ ਜਾਂਦਾ ਹੈ। ਇਹ ਸਭ ਮੋਬਾਇਲ ਫ਼ੋਨ ਜਾਂ ਕੰਪਿਊਟਰ/ਲੈਪਟੋਪ ਆਦਿ ਰਾਹੀਂ ਇੰਟਰਨੈਟ ਦੀ ਵਰਤੋਂ ਕਰਕੇ ਕੀਤਾ ਜਾਂਦਾ ਹੈ। (ਛੋਟੇ ਲੈਣ-ਦੇਣ ਯੂ ਪੀ ਆਈ ਰਾਹੀਂ ਸਕੈਨ ਕਰਕੇ ਜਾਂ ਮੋਬਾਇਲ ਨੰਬਰ `ਤੇ ਪੈਸੇ ਭੇਜ ਕੇ ਵੀ ਕੀਤੇ ਜਾਂਦੇ ਹਨ।) ਇਸ ਸਾਰੇ ਕਾਰਜ ਲਈ ਬੈਂਕ ਤੋਂ ਨੈਟ-ਬੈਂਕਿੰਗ ਕਿੱਟ ਲਈ ਜਾਂਦੀ ਹੈ ਜਾਂ ਮੋਬਾਇਲ ਬੈਂਕਿੰਗ ਆਨਲਾਈਨ ਜਨਰੇਟ ਕਰਕੇ ਵਰਤੀ ਜਾਂਦੀ ਹੈ। ਯੂ ਪੀ ਆਈ ਲੈਣ-ਦੇਣ ਲਈ ਮੋਬਾਇਲ ਨੰਬਰ ਨੂੰ ਬੈਂਕ ਖਾਤੇ ਨਾਲ ਜੋੜਨਾ ਪੈਂਦਾ ਹੈ। ਪਰ ਹਰੇਕ ਸ਼ਖਸ ਦੇ ਕੋਲ ਨੈੱਟ-ਬੈਂਕਿੰਗ ਦੀ ਸੁਵਿਧਾ ਉਪਲਬਧ ਨਹੀਂ ਹੁੰਦੀ। ਇਸ ਲਈ ਉਹ ਅਜਿਹੇ ਲੈਣ ਦੇਣ ਲਈ ਚੈੱਕ ਦੀ ਵਰਤੋਂ ਕਰਦੇ ਹਨ । ਵੱਡੀ ਮਾਤਰਾ ਵਿੱਚ ਰਕਮ ਕਢਵਾਉਣ ਦੇ ਲਈ ਵੀ ਚੈੱਕ ਦੀ ਹੀ ਵਰਤੋਂ ਕੀਤੀ ਜਾਂਦੀ ਹੈ।

ਇਹ ਜਿਸ ਨੂੰ ਜਾਰੀ ਕੀਤਾ ਜਾਂਦਾ ਹੈ ਉਸ ਦਾ ਨਾਮ ਲਿਖ ਕੇ, ਰਕਮ ਭਰ ਕੇ, ਹੇਠਾਂ ਜਿਸ ਸ਼ਖਸ ਜਾਂ ਪਾਰਟੀ ਦੇ ਖਾਤੇ ਵਿੱਚੋਂ ਪੇਮੈਂਟ ਦੇਣੀ ਹੁੰਦੀ ਹੈ ਉਸ ਦੇ ਹਸਤਾਖਰ ਹੁੰਦੇ ਹਨ। ਇਹ ਚੈੱਕ ਬੁੱਕ ਖਾਤਾ ਧਾਰਕ ਨੂੰ ਬੈਂਕ ਵੱਲੋਂ ਪਹਿਲਾਂ ਹੀ ਦਿੱਤੀ ਹੁੰਦੀ ਹੈ । ਬੈਂਕ ਦੇ ਖਾਤੇ ਦੇ ਵਿੱਚ ਇਹਨਾਂ ਚੈਕਾਂ ਦੇ ਨੰਬਰ ਪਹਿਲਾਂ ਤੋਂ ਹੀ ਦਰਜ ਹੁੰਦੇ ਹਨ । ਖਾਤਾ ਧਾਰਕ ਚੈੱਕ ਭਰਨ ਤੋਂ ਬਾਅਦ ਹੇਠਾਂ ਆਪਣੇ ਦਸਤਖਤ ਕਰਦਾ ਹੈ। ਮੈਂ ਕਈ ਵਾਰ ਦੇਖਿਆ ਹੈ ਕਿ ਕੁਝ ਲੋਕ ਚੈੱਕ ਦੇ ਪਿੱਛੇ ਵੀ ਸਾਈਨ ਕਰ ਦਿੰਦੇ ਹਨ । ਪਰ ਕਿਉਂ? ਆਖਰ ਚੈੱਕ ਦੇ ਪਿੱਛੇ ਸਾਈਨ ਕਰਨ ਦਾ ਕੀ ਮਤਲਬ ਹੈ ਅਤੇ ਚੈੱਕ ਦੇ ਪਿੱਛੇ ਸਾਈਨ ਕੀਤੇ ਕਦੋਂ ਜਾਂਦੇ ਹਨ? ਕੀ ਇਹ ਜਰੂਰੀ ਹਨ?

ਆਮ ਤੌਰ `ਤੇ ਦੋ ਤਰ੍ਹਾਂ ਦੇ ਚੈੱਕ ਜਾਰੀ ਕੀਤੇ ਜਾਂਦੇ ਹਨ। ਪਹਿਲੇ ਤਾਂ ਉਹ, ਜਦੋਂ ਰਕਮ ਇੱਕ ਖਾਤੇ ਤੋਂ ਦੂਜੇ ਖਾਤੇ ਵਿੱਚ ਸਿੱਧੇ ਹੀ ਤਬਦੀਲ ਕਰਨੀ ਹੋਵੇ ਭਾਵ ਇਸ ਵਿੱਚ ਕੈਸ਼ ਲੈਣ ਦੇਣ ਨਹੀਂ ਹੁੰਦਾ। ਅਜਿਹੇ ਚੈਕਾਂ ਨੂੰ “ਪੇ ਅਕਾਊਂਟ” ਚੈੱਕ ਕਹਿੰਦੇ ਹਨ। ਅਜਿਹੇ ਚੈੱਕਾਂ ਦੇ ਉੱਪਰ ਖੱਬੇ ਹੱਥ ਕੋਨੇ ਵਿੱਚ ਦੋ ਤਿਰਛੀਆਂ ਲਾਈਨਾਂ ਲਗਾਈਆਂ ਜਾਂਦੀਆਂ ਹਨ, ਜਿਨਾਂ ਵਿੱਚ  “ਪੇ ਅਕਾਊਂਟ” ਲਿਖਿਆ ਜਾਂਦਾ ਹੈ । ਇਸ ਦਾ ਮਤਲਬ ਹੁੰਦਾ ਹੈ ਕਿ ਰਕਮ ਉਸ ਪਾਰਟੀ ਜਾਂ ਸ਼ਖ਼ਸ ਦੇ ਖਾਤੇ ਵਿੱਚ ਜਮਾਂ ਕੀਤੀ ਜਾਵੇ ਜਿਸ ਦੇ ਨਾਮ ਤੇ ਚੈਕ ਕੱਟਿਆ ਗਿਆ ਹੈ।  ਜਿਸ ਵੀ ਸ਼ਖਸ ਜਾਂ ਪਾਰਟੀ ਦੇ ਨਾਂ ਤੇ ਚੈੱਕ ਕੱਟਿਆ ਜਾਂਦਾ ਹੈ, ਇਸ ਵਿੱਚ ਦਰਸਾਈ ਰਕਮ ਉਸ ਪਾਰਟੀ ਦੇ ਖਾਤੇ ਵਿੱਚ ਜਮਾਂ ਹੋ ਜਾਂਦੀ ਹੈ ਅਤੇ ਚੈੱਕ ਜਾਰੀ ਕਰਨ ਵਾਲੀ ਪਾਰਟੀ ਦੇ ਖਾਤੇ ਵਿੱਚੋਂ ਕੱਟੀ ਜਾਂਦੀ ਹੈ । ਅਜਿਹੇ ਚੈੱਕਾਂ ਤੇ ਪਿਛਲੇ ਪਾਸੇ ਸਾਈਨ ਕਰਨ ਦੀ ਲੋੜ ਨਹੀਂ ਹੁੰਦੀ।

ਰਿਜ਼ਰਵ ਬੈਂਕ ਆਫ ਇੰਡੀਆ ਦੇ ਨਿਯਮਾਂ ਅਨੁਸਾਰ ਸਿਰਫ ਉਹਨਾਂ ਚੈੱਕਾਂ ਦੇ ਪਿਛਲੇ ਪਾਸੇ ਹੀ ਸਾਈਨ ਹੁੰਦੇ ਹਨ ਜਿਹੜੇ ਚੈੱਕ ਜਾਂ ਤਾਂ ਸੈਲਫ ਦੇ ਹੋਣ ਜਾਂ ਉਹਨਾਂ `ਤੇ ਕਿਸੇ ਦਾ ਨਾਮ ਲਿਖਿਆ ਹੋਵੇ । ਪਰ ਲੈਣ ਦੇਣ ਕੈਸ਼ ਵਿੱਚ ਹੋਵੇ ਭਾਵ ਰਕਮ ਤੁਹਾਡੇ ਖਾਤੇ ਵਿੱਚੋਂ ਕੱਟੀ ਜਾਵੇ ਅਤੇ ਜਿਸ ਕੋਲ ਇਹ ਚੈੱਕ ਹੈ ਉਸ ਨੂੰ ਬੈਂਕ ਵਾਲੇ ਕੈਸ਼ ਰੂਪ ਵਿੱਚ ਦੇ ਦੇਣ । ਇਸ ਨੂੰ “ਬੀਅਰਰ ਚੈੱਕ” ਆਖਦੇ ਹਨ । ਇਸ ਦੇ ਪਿਛਲੇ ਪਾਸੇ ਚੈੱਕ ਜਾਰੀ ਕਰਨ ਵਾਲੀ ਫਰਮ ਜਾਂ ਸ਼ਖਸ ਦੇ ਹਸਤਾਖਰਾਂ ਦੇ ਨਾਲ-ਨਾਲ ਜਿਹੜਾ ਸ਼ਖਸ ਪੈਸੇ ਕਢਵਾਉਣ ਆਉਂਦਾ ਹੈ ਜਾਂ ਜਿਸ ਦਾ ਨਾਂ ਇਸ ਉੱਤੇ ਲਿਖਿਆ ਹੁੰਦਾ ਹੈ, ਉਸ ਦੇ ਵੀ ਹਸਤਾਖਰ ਹੁੰਦੇ ਹਨ । ਅਜਿਹੇ ਚੈੱਕਾਂ ਦੇ ਉੱਪਰ ਖੱਬੇ ਹੱਥ ਕੋਨੇ ਦੇ ਵਿੱਚ ਦੋ ਲਾਈਨਾਂ ਜਿਨਾਂ ਦੇ ਵਿਚਕਾਰ ਪੇ ਅਕਾਊਂਟ ਲਿਖੀਦਾ ਹੈ, ਉਹ ਨਹੀਂ ਲਗਾਈਆਂ ਜਾਂਦੀਆਂ ਅਤੇ ਨਾ ਹੀ ਪੇ ਅਕਾਉਂਟ ਲਿਖਿਆ ਜਾਂਦਾ ਹੈ । ਦੂਜੇ ਸ਼ਬਦਾਂ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਕਲੀਅਰੈਂਸ ਅਤੇ ਟਰਾਂਸਫਰ ਚੈੱਕਾਂ ਦੇ ਪਿਛਲੇ ਪਾਸੇ ਹਸਤਾਖਰ ਨਹੀਂ ਕੀਤੇ ਜਾਂਦੇ । ਇਹਨਾਂ ਤੇ ਹਸਤਾਖਰ ਸਿਰਫ ਚੈਕ ਦੇ ਅਗਲੇ ਪਾਸੇ ਕੀ ਹੁੰਦੇ ਹਨ । ਸੈਲਫ ਜਾਂ ਬੀਅਰਰ ਚੈੱਕਾਂ ਤੇ ਅਗਲੇ ਪਾਸੇ ਦੇ ਨਾਲ ਨਾਲ ਪਿਛਲੇ ਪਾਸੇ ਵੀ ਹਸਤਾਖਰ ਕੀਤੇ ਜਾਂਦੇ ਹਨ । ਇਹਨਾਂ ਹਸਤਾਖਰਾਂ ਦੇ ਨਾਲ ਹੀ ਬੀਅਰਰ ਦੇ ਹਸਤਾਖਰ ਵੀ ਹੁੰਦੇ ਹਨ ।

ਅਸਲ ਵਿੱਚ ਚੈੱਕ ਦੇ ਪਿਛਲੇ ਪਾਸੇ ਸਾਈਨ ਕਰਨ ਤੋਂ ਪਹਿਲਾਂ ਇੱਕ ਲਾਈਨ ਲਿਖਣੀ ਹੁੰਦੀ ਹੈ, ਜਿਹੜੀ ਕਿ ਆਮ ਲੋਕ ਜਾਂ ਆਪਾਂ ਨਹੀਂ ਲਿਖਦੇ। ਇਸ ਵਿੱਚ ਤਸਦੀਕ ਕਰਨਾ ਹੁੰਦਾ ਹੈ ਕਿ ਇਸ ਸ਼ਖਸ (ਨਾਮ) ਨੂੰ ਇਹ ਰਕਮ ਕੈਸ਼ ਦੇ ਰੂਪ ਵਿੱਚ ਦੇ ਦਿੱਤੀ ਜਾਵੇ ਜਿਸ ਦੇ ਹਸਤਾਖਰ ਹੇਠਾਂ ਦਿੱਤੇ ਗਏ ਹਨ। ਇਸ ਤੋਂ ਬਾਅਦ ਜਿਸ ਦੇ ਨਾਮ `ਤੇ ਚੈੱਕ ਜਾਰੀ ਹੋਇਆ ਹੁੰਦਾ ਹੈ ਉਹ ਹਸਤਾਖਰ ਕਰਦਾ ਹੈ (ਉਸ ਦੇ ਦੂਜੀ ਵਾਰ ਦਸਤਖ਼ਤ ਬੈਂਕ ਬਾਉ ਆਪਣੇ ਸਾਹਮਣੇ ਕਰਵਾਉਂਦਾ ਹੈ। ) `ਤੇ ਹੇਠਾਂ ਚੈੱਕ ਜਾਰੀ ਕਰਨ ਵਾਲੀ ਫਰਮ ਜਾਂ ਸ਼ਖਸ ਦੇ ਹਸਤਾਖਰ ਹੁੰਦੇ ਹਨ। ਇਸ ਲਈ ਅਗਲੀ ਵਾਰ ਚੈੱਕ ਕੱਟਣ ਤੋਂ ਪਹਿਲਾਂ ਸਾਨੂੰ ਇਹ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਕਿਹੜੇ ਚੈੱਕ `ਤੇ ਪਿਛਲੇ ਪਾਸੇ ਸਾਈਨ ਕਰਨੇ ਹਨ ਅਤੇ ਕਿਹੜੇ ਦੇ ਨਹੀਂ ਕਰਨੇ। ਕਹਿਣ ਵਾਲੇ ਤਾਂ ਇਹ ਵੀ ਕਹਿੰਦੇ ਹਨ ਕਿ ਜੇਕਰ ਅਸੀਂ ਚੈੱਕ ਦੇ ਪਿਛਲੇ ਪਾਸੇ ਵਾਧੂ ਸਾਈਨ ਕਰਦੇ ਹਾਂ ਤਾਂ ਠੱਗੀ ਮਾਰਨ ਵਾਲੇ ਕਿਸੇ ਨਾ ਕਿਸੇ ਰੂਪ ਵਿੱਚ ਕੋਈ ਜੁਗਾੜ ਲਾ ਕੇ ਤੁਹਾਡੇ ਨਾਲ ਠੱਗੀ ਲਾਉਣ ਦੀ ਵਿਉਂਤ ਬਣਾ ਸਕਦੇ ਹਨ।

ਸੰਜੀਵ ਝਾਂਜੀ, ਜਗਰਾਉਂ।
ਮੋ: 80049 10000

 
 
 
  chequeਚੈੱਕ `ਤੇ ਹਸਤਾਖਰ ਕਰਨ ਦਾ ਨੁਕਤਾ: ਪਿਛਲੇ ਪਾਸੇ ਸਾਈਨ ਕਰਨੇ ਹਨ ਜਾਂ ਨਹੀਂ?
ਸੰਜੀਵ ਝਾਂਜੀ, ਜਗਰਾਉਂ
israelਇਜ਼ਰਾਇਲ-ਫ਼ਲਸਤੀਨ ਜੰਗ: ਅਤੀਤ, ਵਰਤਮਾਨ ਅਤੇ ਭਵਿੱਖ
ਸ਼ਿੰਦਰਪਾਲ ਸਿੰਘ ਮਾਹਲ
trumpਟਰੰਪ ਦੀ ਧੱਕੇਸ਼ਾਹੀ ਸਾਹਮਣੇ ਮੋਦੀ ਕੀ ਕਰੇ?
 ਹਰਜਿੰਦਰ ਸਿੰਘ ਲਾਲ
24ਭਾਜਪਾ ਅਤੇ ਪੰਜ ਮੈਂਬਰੀ ਕਮੇਟੀ ਦੀ ਅੰਦਰੂਨੀ ਕਸ਼ਮਕ
ਹਰਜਿੰਦਰ ਸਿੰਘ ਲਾਲ
23‘ਕੁੰਢੀਆਂ ਦੇ ਸਿੰਗ ਫਸਗੇ ਕੋਈ ਨਿਤਰੂ ਵੜੇਵੇਂ ਖਾਣੀ’: ਲੁਧਿਆਣਾ ਚੋਣ ਪੱਛਮੀ ਨਤੀਜਾ
 ਉਜਾਗਰ ਸਿੰਘ  
22ਸਿੱਖ ਲੀਡਰੋ ਆਪਣੇ ਅੰਦਰ ਵੀ ਝਾਤੀ ਮਾਰੋ
ਹਰਜਿੰਦਰ ਸਿੰਘ ਲਾਲ
21ਸਿੱਖ ਜਗਤ ਲਈ ਸੋਚਣ ਦਾ ਵਿਸ਼ਾ: ਬਲਿਊ ਸਟਾਰ ਅਪ੍ਰੇਸ਼ਨ ਲਈ ਜ਼ਿੰਮੇਵਾਰ ਕੌਣ?
ਉਜਾਗਰ ਸਿੰਘ
20ਸੰਘ ਅਤੇ ਭਾਜਪਾ ਵਿਚਕਾਰ ਵਧ ਰਹੀ ਦੂਰੀ
 ਹਰਜਿੰਦਰ ਸਿੰਘ ਲਾਲ
19ਨਕਲੀ ਸ਼ਰਾਬ ਦੇ ਜ਼ਹਿਰ ਦਾ  ਕਹਿਰ
ਉਜਾਗਰ ਸਿੰਘ
18ਪੰਜਾਬ ਦੇ ਪਾਣੀਆਂ ਅਤੇ ਜੰਗਬੰਦੀ ਦੇ ਚਰਚੇ
ਹਰਜਿੰਦਰ ਸਿੰਘ ਲਾਲ
carneyਕੈਨੇਡਾ ਦੀ ਮਾਰਕ ਕਾਰਨੀ ਸਰਕਾਰ ਵਿੱਚ ਭਾਰਤੀ ਮੂਲ ਦੇ ਛੇ ਵਿੱਚੋਂ ਚਾਰ ਪੰਜਾਬੀ ਮੰਤਰੀ
 ਉਜਾਗਰ ਸਿੰਘ
16ਕਨੇਡਾ ਚੋਣਾਂ 'ਚ ਪੰਜਾਬੀ ਉਦਾਰਵਾਦੀਆਂ ਦੀ ਬੱਲੇ ਬੱਲੇ
ਹਰਜਿੰਦਰ ਸਿੰਘ ਲਾਲ
15ਭਾਰਤ-ਪਾਕਿ ਦਰਾੜ ਹੋਰ ਡੂੰਘੀ ਹੋਈ
 ਹਰਜਿੰਦਰ ਸਿੰਘ ਲਾਲ
14ਚੰਦਰਾ ਗੁਆਂਢ ਨਾ ਹੋਵੇ: ਪਹਿਲਗਾਮ ਕਤਲੇਆਮ ਦਾ ਦੁਖਾਂਤ
ਉਜਾਗਰ ਸਿੰਘ 
13ਕਿਸਾਨ ਮੋਰਚੇ ਦਾ ਅੰਤ ਬਨਾਮ ਪੰਜਾਬ ਸਰਕਾਰ
ਹਰਜਿੰਦਰ ਸਿੰਘ ਲਾਲ
12ਟਰੰਪ ਅਤੇ ਮੋਦੀ ਸਰਕਾਰ ਦੀਆਂ ਸਾਜ਼ਿਸ਼ੀ ਖੇਡਾਂ
ਹਰਜਿੰਦਰ ਸਿੰਘ ਲਾਲ
11ਗ਼ੈਰ-ਕਾਨੂੰਨੀ ਪ੍ਰਵਾਸੀਆਂ ਦੀ ਵਾਪਸੀ ਦਾ ਮਸਲਾ
ਹਰਜਿੰਦਰ ਸਿੰਘ ਲਾਲ
10ਹਰਜਿੰਦਰ ਸਿੰਘ ਧਾਮੀ ਦੇ ਅਸਤੀਫ਼ੇ ਨਾਲ ਅਕਾਲੀ ਦਲ ਵਿੱਚ ਘਬਰਾਹਟ 
ਉਜਾਗਰ ਸਿੰਘ
09ਲੋਕਾਂ ਨੂੰ ਮੰਗਤੇ ਨਾ ਬਣਾਓ: ਸਰਬਉੱਚ ਅਦਾਲਤ
ਹਰਜਿੰਦਰ ਸਿੰਘ ਲਾਲ
08ਦਿੱਲੀ ਵਿਧਾਨ ਸਭਾ ਚੋਣਾਂ: ਭਾਜਪਾ ਹੀਰੋ, ਕਾਂਗਰਸ ਜ਼ੀਰੋ ਤੇ ਆਮ ਆਦਮੀ ਪਾਰਟੀ ਲੀਰੋ-ਲੀਰ
ਉਜਾਗਰ ਸਿੰਘ
07ਗ਼ੈਰ ਕਾਨੂੰਨੀ ਭਾਰਤੀਆਂ ਨੂੰ ਵਾਪਸ ਭੇਜਣਾ ਭਾਰਤ ਦਾ ਅਪਮਾਨ ਅਮਰੀਕਾ ਦਾ  ਗੁਮਾਨ
ਉਜਾਗਰ ਸਿੰਘ
06ਅਮਰੀਕਾ ਤੋਂ ਭਾਰਤੀਆਂ ਦੀ ਵਾਪਸੀ - ਭਾਰਤ ਦੇ ਸ੍ਵੈਮਾਣ ਨੂੰ ਸੱਟ
ਹਰਜਿੰਦਰ ਸਿੰਘ ਲਾਲ
ugcਸੰਘੀ ਢਾਂਚੇ ਦਾ ਗਲ਼ਾ ਘੋਟੂ ਕੇਂਦਰ ਸਰਕਾਰ - ਵਿਸ਼ਵਵਿਦਿਆਲਾ ਅਨੁਦਾਨ ਆਯੋਗ  ਦੇ ਖਰੜੇ ਨਾਲ ਤਿੱਖਾ ਹੋਇਆ ਵਿਵਾਦ
ਹਰਜਿੰਦਰ ਸਿੰਘ ਲਾਲ
04ਟਰੰਪ ਰਾਜ ਵਿੱਚ ਭਾਰਤ ਅਤੇ ਅਮਰੀਕਾ ਦੇ ਬਦਲਦੇ ਰਿਸ਼ਤੇ
ਹਰਜਿੰਦਰ ਸਿੰਘ ਲਾਲ
03ਸ਼੍ਰੋਮਣੀ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਦੇ ਅਸਤੀਫ਼ੇ ਤੋਂ ਬਾਅਦ ਵੀ ਭੰਬਲਭੂਸੇ ਵਿੱਚ
 ਉਜਾਗਰ ਸਿੰਘ
02ਕੇਂਦਰੀ ਸਰਕਾਰਾਂ ਨੇ ਪੰਜਾਬ ਨਾਲ਼ ਮੁੱਢ ਤੋਂ ਧੱਕਾ ਕੀਤਾ
ਹਰਜਿੰਦਰ ਸਿੰਘ ਲਾਲ
01ਪੰਜਾਬੀਓ/ਕਿਸਾਨ ਭਰਾਵੋ ਜਗਜੀਤ ਸਿੰਘ ਡੱਲੇਵਾਲ ਨੂੰ ਬਚਾ ਲਓ: ਪੰਜਾਬ ਬਚ ਜਾਵੇਗਾ
ਉਜਾਗਰ  ਸਿੰਘ
56ਡਾ. ਮਨਮੋਹਨ ਸਿੰਘ ਦੇ ਤੁਰ ਜਾਣ ਨਾਲ ਇੱਕ ਸੁਨਹਿਰੀ ਯੁਗ ਦਾ ਅੰਤ
ਉਜਾਗਰ  ਸਿੰਘ  
55ਮੋਹਨ ਭਾਗਵਤ ਬਿਆਨ: ਤੀਰ ਏਕ - ਨਿਸ਼ਾਨੇ ਅਨੇਕ 
ਹਰਜਿੰਦਰ ਸਿੰਘ ਲਾਲ
54ਪੰਜਾਬੀ ਭਾਸ਼ਾ: ਮੌਜੂਦਾ ਸਥਿਤੀ ਅਤੇ ਫਿਕਰਮੰਦੀ  
ਜਸਵੰਤ ਸਿੰਘ ਜ਼ਫ਼ਰ,  ਡਾਇਰੈਕਟਰ, ਭਾਸ਼ਾ ਵਿਭਾਗ, ਪੰਜਾਬ
53ਅਕਾਲੀ ਦਲ ਨੂੰ ਗ਼ਲਤੀ ਦਰ ਗ਼ਲਤੀ ਦਾ ਖ਼ਮਿਆਜ਼ਾ ਭੁਗਤਣਾ ਪਵੇਗਾ  
ਉਜਾਗਰ ਸਿੰਘ

hore-arrow1gif.gif (1195 bytes)

   
     
 

Terms and Conditions/a>
Privacy Policy
© 1999-2025, 5abi.com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2025, 5abi.com