WWW 5abi।com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)
 
     
 
‘ਕੁੰਢੀਆਂ ਦੇ ਸਿੰਗ ਫਸਗੇ ਕੋਈ ਨਿਤਰੂ ਵੜੇਵੇਂ ਖਾਣੀ’: ਲੁਧਿਆਣਾ ਚੋਣ ਪੱਛਮੀ ਨਤੀਜਾ
ਉਜਾਗਰ ਸਿੰਘ                          (13/06/2025)

 23ਲੁਧਿਆਣਾ ਪੱਛਮੀ ਵਿਧਾਨ ਸਭਾ ਦੀ ਉਪ ਚੋਣ ਜਿੱਤਣ ਲਈ ਤਿੰਨੋ ਪ੍ਰਮੁੱਖ ਪਾਰਟੀਆਂ 'ਆਮ ਆਦਮੀ ਪਾਰਟੀ', 'ਕਾਂਗਰਸ' ਅਤੇ 'ਭਾਰਤੀ ਜਨਤਾ ਪਾਰਟੀ' ਲਟਾਪੀਂਘ ਹੋਈਆਂ ਪਈਆਂ ਹਨ, ਕਿਉਂਕਿ ਇਸ ਚੋਣ ਨੂੰ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਟ੍ਰੇਲਰ ਸਮਝਿਆ ਜਾ ਰਿਹਾ ਹੈ।

ਆਮ ਆਦਮੀ ਪਾਰਟੀ ਨੇ ਪਹਿਲਾਂ ਹੀ ਦੋ ਉਪ ਵਿਧਾਨ ਸਭਾ ਚੋਣਾਂ ਗਿਦੜਬਾਹਾ ਅਤੇ ਜਲੰਧਰ  ਪੱਛਮੀ ਵਕਾਰ ਦਾ ਸਵਾਲ ਬਣਾਕੇ ਜਿੱਤੀਆਂ ਸਨ। ਉਹ ਇਹ ਚੋਣ ਵੀ ਉਸੇ ਤਰ੍ਹਾਂ ਜਿੱਤਣਾ ਚਾਹੁੰਦੀ ਹੈ।

ਸ਼੍ਰੋਮਣੀ ਅਕਾਲੀ ਦਲ ਆਪਣੀ ਡਿਗੀ ਹੋਈ ਸ਼ਾਖ ਨੂੰ ਮੁੜ ਸਥਾਪਤ ਕਰਨ ਦੀ ਜਦੋਜਹਿਦ ਕਰ ਰਿਹਾ ਹੈ। ਸੁਖਬੀਰ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਵੀ ਲੁਧਿਆਣਾ ਗੇੜੇ ਤੇ ਗੇੜਾ ਮਾਰ ਰਹੇ ਹਨ। ਸਖ਼ਤ ਗਰਮੀ ਦੇ ਸਮੇਂ ਇਹ ਸਾਰੀਆਂ ਪਾਰਟੀਆਂ ਅੱਡੀ ਚੋਟੀ ਦਾ ਜ਼ੋਰ ਲਗਾ ਰਹੀਆਂ ਹਨ।

ਸਰਕਾਰ ਚਲਾ ਰਹੀ ਆਮ ਆਦਮੀ ਪਾਰਟੀ ਹਮੇਸ਼ਾ ਦੀ ਤਰ੍ਹਾਂ ਸਰਕਾਰ ਹੈਡ ਕੁਆਰਟਰ ਚੰਡੀਗੜ੍ਹ ਦੀ ਥਾਂ ਲੁਧਿਆਣਾ ਨੂੰ ਬਣਾਈ ਬੈਠੀ ਹੈ, ਇਥੋਂ ਤੱਕ ਕਿ ਦਿੱਲੀ ਤੋਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਮਨੀਸ਼ ਸ਼ਿਸ਼ੋਦੀਆ ਲੁਧਿਆਣੇ ਹੀ ਡੇਰਾ ਲਾਈ ਬੈਠੇ ਹਨ। ਇਉਂ ਲੱਗ ਰਿਹਾ ਹੈ ਕਿ ਜਿਵੇਂ ਸਰਕਾਰ ਦੀ ਚੋਣ ਮੁਹਿੰਮ ਉਹ ਹੀ ਚਲਾ ਰਹੇ ਹੋਣ।

ਇਸੇ ਤਰ੍ਹਾਂ ਭਾਵੇਂ ਕਾਂਗਰਸ ਪਾਰਟੀ ਦੋ ਧੜਿਆਂ ਵਿੱਚ ਵੰਡੀ ਹੋਈ ਹੈ, ਪ੍ਰੰਤੂ ਉਹ ਵੀ ਇਸ ਚੋਣ ਨੂੰ ਆਪਣੀ ਮੁੱਛ ਦਾ ਵਾਲ ਬਣਾਈ ਬੈਠੇ ਹਨ, ਕਿਉਂਕਿ 'ਭਾਰਤ ਭੂਸ਼ਣ ਆਸ਼ੂ' ਦਾ ਹਾਰਨਾ 'ਰਾਜਾ ਵੜਿੰਗ' ਦੀਆਂ ਜੜ੍ਹਾਂ ਵਿੱਚ ਤੇਲ ਦੇ ਸਕਦਾ ਹੈ। ਉਨ੍ਹਾਂ ਦਾ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਧੜੱਲੇਦਾਰ ਮਜ਼ਬੂਤ ਉਮੀਦਵਾਰ ਹੈ, ਉਸਦਾ ਆਪਣਾ ਨਿੱਜੀ ਅਸਰ ਰਸੂਖ਼ ਵੀ ਹੈ। ਅਮਰਿੰਦਰ ਸਿੰਘ ਰਾਜਾ ਵੜਿੰਗ, ਚਰਨਜੀਤ ਸਿੰਘ ਚੰਨੀ ਸਾਬਕਾ ਮੁੱਖ ਮੰਤਰੀ, ਰਾਣਾ ਗੁਰਜੀਤ ਸਿੰਘ ਅਤੇ ਪ੍ਰਗਟ ਸਿੰਘ ਚੋਣ ਮੁਹਿੰਮ ਨੂੰ ਭਖਾ ਰਹੇ ਹਨ।

ਲੁਧਿਆਣਾ ਪੱਛਮੀ ਵਿਧਾਨ ਸਭਾ ਦੀ ਉਪ ਚੋਣ ਸਾਰੀਆਂ ਪਾਰਟੀਆਂ ਲਈ ਵਕਾਰ ਦਾ ਸਵਾਲ ਬਣੀ ਹੋਈ ਹੈ। ਇਹ ਚੋਣ ਆਮ ਆਦਮੀ ਪਾਰਟੀ ਦੇ ਵਿਧਾਨਕਾਰ ਗੁਰਪ੍ਰੀਤ ਸਿੰਘ ਬਸੀ ਗੋਗੀ ਦੀ 11 ਜਨਵਰੀ 2025 ਹੋਈ ਬੇਵਕਤੀ ਮੌਤ ਦੇ ਕਾਰਨ ਖਾਲ੍ਹੀ ਹੋਈ ਸੀਟ ‘ਤੇ 19 ਜੂਨ 2025 ਨੂੰ ਹੋਣ ਜਾ ਰਹੀ ਹੈ।

ਗੁਰਪ੍ਰੀਤ ਬਸੀ ਗੋਗੀ ਸਾਰੀ ਉਮਰ ਪੰਜਾਬ ਕਾਂਗਰਸ ਵਿੱਚ ਸਰਗਰਮੀ ਨਾਲ ਯੋਗਦਾਨ ਪਾਉਂਦਾ ਰਿਹਾ ਸੀ। ਉਹ 2014 ਤੋਂ 2019 ਤੱਕ ਜ਼ਿਲ੍ਹਾ ਕਾਂਗਰਸ ਕਮੇਟੀ ਸ਼ਹਿਰੀ ਲੁਧਿਆਣਾ ਦਾ ਪ੍ਰਧਾਨ ਰਿਹਾ ਸੀ। ਉਹ ਦੋ ਵਾਰ ਲਗਾਤਾਰ ਨਗਰ ਨਿਗਮ ਲੁਧਿਆਣਾ ਦਾ ਕਾਊਂਸਲਰ ਰਿਹਾ ਸੀ। ਕਾਂਗਰਸ ਦੀ ਸਰਕਾਰ ਸਮੇਂ ਉਹ ਪੰਜਾਬ ਸਮਾਲ ਸਕੇਲ ਇੰਡਸਟਰੀਜ਼ ਐਕਸਪੋਰਟ ਕਾਰਪੋਰੇਸ਼ਨ ਦਾ ਚੇਅਰਮੈਨ ਵੀ ਰਿਹਾ ਸੀ।

2022 ਦੀ ਵਿਧਾਨ ਸਭਾ ਦੀ ਚੋਣ ਤੋਂ ਪਹਿਲਾਂ ਉਹ ਕਾਂਗਰਸ ਪਾਰਟੀ ਵਿੱਚੋਂ ਅਸਤੀਫ਼ਾ ਦੇ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਿਆ ਸੀ ਤੇ ਵਿਧਾਨ ਸਭਾ ਦੀ ਚੋਣ ਵਿੱਚ ਉਹ ਕਾਂਗਰਸ ਪਾਰਟੀ ਦੇ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਨੂੰ ਹਰਾਕੇ ਲੁਧਿਆਣਾ ਪੱਛਮੀ ਹਲਕੇ ਤੋਂ ਵਿਧਾਇਕ ਬਣ ਗਿਆ ਸੀ। ਉਸ ਸਮੇਂ ਲੁਧਿਆਣਾ ਪੱਛਮੀ ਵਿਧਾਨ ਸਭਾ ਦੀਆਂ ਕੁਲ 1 ਲੱਖ 82 ਹਜ਼ਾਰ 545 ਵੋਟਾਂ ਵਿੱਚੋਂ 1 ਲੱਖ 17 ਹਜ਼ਾਰ 360 ਵੋਟਾਂ ਪੋਲ ਹੋਈਆਂ ਸਨ, ਜੋ 64.29 ਫ਼ੀ ਸਦੀ ਬਣਦੀਆਂ ਹਨ, ਜਿਨ੍ਹਾਂ ਵਿੱਚੋਂ ਗੁਰਪ੍ਰੀਤ ਬਸੀ ਗੋਗੀ ਨੂੰ 40 ਹਜ਼ਾਰ 443 ਵੋਟਾਂ ਅਰਥਾਤ 34.80 ਫ਼ੀ ਸਦੀ ਪੋਲ ਹੋਈਆਂ ਸਨ। ਭਾਵ ਪੋਲ ਹੋਈਆਂ ਵੋਟਾਂ ਵਿੱਚੋਂ 58 ਫ਼ੀ ਸਦੀ ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ ਸੀ। ਉਸਨੇ ਆਪਣੇ ਵਿਰੋਧੀ ਭਾਰਤ ਭੂਸ਼ਣ ਆਸ਼ੂ ਨੂੰ 7512 ਵੋਟਾਂ ਦੇ ਫ਼ਰਕ ਨਾਲ ਹਰਾਇਆ ਸੀ।

ਕਾਂਗਰਸ ਪਾਰਟੀ ਦੇ ਉਮੀਦਵਾਰ ਅਤੇ ਸੀਨੀਅਰ ਮੰਤਰੀ ਭਾਰਤ ਭੂਸ਼ਨ ਆਸ਼ੂ ਨੂੰ 32 ਹਜ਼ਾਰ 931 ਵੋਟਾਂ 28.30 ਫ਼ੀ ਸਦੀ, ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਬਿਕਰਮ ਸਿੰਘ ਸਿੱਧੂ ਨੂੰ 28 ਹਜ਼ਾਰ 107 ਵੋਟਾਂ 24.20 ਫ਼ੀ ਸਦੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਮਹੇਸ਼ਇੰਦਰ ਸਿੰਘ ਗਰੇਵਾਲ ਨੂੰ ਸਿਰਫ਼ 10 ਹਜ਼ਾਰ 72 ਵੋਟਾਂ 8.70 ਫ਼ੀ ਸਦੀ ਪਈਆਂ ਸਨ।

ਗੁਰਪ੍ਰੀਤ ਬਸੀ ਗੋਗੀ ਨੂੰ ਦਬੰਗ ਸਿਆਸਤਦਾਨ ਕਿਹਾ ਜਾਂਦਾ ਸੀ, ਜਿਸਨੇ ਆਪਣੀ ਪਾਰਟੀ ਦੇ ਬੁੱਢਾ ਦਰਿਆ ਨੂੰ ਸਾਫ਼ ਕਰਨ ਲਈ ਰੱਖੇ ਗਏ ਨੀਂਹ ਪੱਥਰ ਨੂੰ ਹਥੌੜੇ ਨਾਲ ਖੁਦ ਤੋੜਕੇ ਆਮ ਆਦਮੀ ਪਾਰਟੀ ਦੀ ਪੋਜ਼ੀਸ਼ਨ ਨੂੰ ਧੱਕਾ ਲਾਇਆ ਸੀ, ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਬੁੱਢਾ ਦਰਿਆ ਦੇ ਪਾਣੀ ਨੂੰ ਸਾਫ਼ ਕਰਨ ਵਿੱਚ ਸਫ਼ਲ ਨਹੀਂ ਹੋਈ ਸੀ। ਗੁਰਪ੍ਰੀਤ ਸਿੰਘ ਬਸੀ ਗੋਗੀ ਆਪਣੀ ਪਾਰਟੀ ਅਤੇ ਸਰਕਾਰ ਨਾਲ ਬੁੱਢੇ ਨਾਲੇ ਦੀ ਸਫ਼ਾਈ ਨਾ ਹੋਣ ਕਰਕੇ ਨਰਾਜ਼ ਸੀ। ਥੋੜ੍ਹਾ ਸਮਾਂ ਪਹਿਲਾਂ ਲੁਧਿਆਣਾ ਨਗਰ ਨਿਗਮ ਦੀ ਹੋਈ ਚੋਣ ਵਿੱਚ ਉਸਦੀ ਪਤਨੀ ਡਾ.ਸੁਖਚੈਨ ਕੌਰ ਗੋਗੀ ਹਾਰ ਗਈ ਸੀ। ਗੁਰਪ੍ਰੀਤ ਬਸੀ ਗੋਗੀ ਨੂੰ ਸ਼ੱਕ ਸੀ ਕਿ ਪਾਰਟੀ ਦੀ ਆਪਸੀ ਫੁੱਟ ਕਰਕੇ ਉਸਦੀ ਪਤਨੀ ਨੂੰ ਨਗਰ ਨਿਗਮ ਦੀ ਮੇਅਰ ਬਣਨ ਦੇ ਰਸਤੇ ਨੂੰ ਰੋਕਣ ਲਈ ਹਰਾਇਆ ਗਿਆ ਸੀ। ਸਰਕਾਰ ਵੀ ਗੁਰਪ੍ਰੀਤ ਬਸੀ ਗੋਗੀ ਤੋਂ ਨੀਂਹ ਪੱਥਰ ਤੋੜਨ ਕਰਕੇ ਔਖੀ ਸੀ। ਜੇਕਰ ਗੁਰਪ੍ਰੀਤ ਬਸੀ ਗੋਗੀ ਦੀ ਪਤਨੀ ਡਾ.ਸੁਖਚੈਨ ਕੌਰ ਨੂੰ ਟਿਕਟ ਦਿੱਤੀ ਜਾਂਦੀ ਤਾਂ ਉਸਨੂੰ ਹਮਦਰਦੀ ਵੋਟ ਮਿਲਣ ਦੀ ਸੰਭਾਵਨਾ ਸੀ, ਪ੍ਰੰਤੂ ਸਰਕਾਰ ਨੇ ਉਸਨੂੰ ਪੇਡਾ ਦੀ ਚੇਅਰਪਰਸਨ ਬਣਾਕੇ ਸੰਤੁਸ਼ਟ ਕਰਨ ਦੀ ਕੋਸ਼ਿਸ਼ ਕੀਤੀ ਹੈ।

ਲੁਧਿਆਣਾ ਪੱਛਮੀ ਵਿਧਾਨ ਸਭਾ ਸੀਟ ਕਈ ਕਾਰਨਾ ਕਰਕੇ ਵਿਲੱਖਤਾ ਰੱਖਦੀ ਹੈ। ਇਸ ਹਲਕੇ ਵਿੱਚ ਲੁਧਿਆਣਾ ਸਨਅਤੀ ਸ਼ਹਿਰ ਦੇ ਵੱਡੇ ਸਨਅਤਕਾਰ ਘਰਾਣੇ ਰਹਿੰਦੇ ਹਨ, ਜਿਨ੍ਹਾਂ ਵਿੱਚ ਓਸਵਾਲ, ਮਿਤਲ, ਹੀਰੋ , ਮੁੰਜਾਲ, ਏਵਨ ਅਤੇ ਟ੍ਰਾਈਡੈਂਟ ਗਰੁਪ ਸ਼ਾਮਲ ਹਨ, ਭਾਵ ਪੰਜਾਬ ਦੇ ਧਨਾਢ ਸਨਅਤਕਾਰਾਂ ਦਾ ਹਲਕਾ ਹੈ। ਇਨ੍ਹਾਂ ਦਾ ਆਪਣੇ ਵਰਕਰਾਂ ‘ਤੇ ਪ੍ਰਭਾਵ ਪੈਣਾ ਕੁਦਰਤੀ ਹੈ। ਰਾਜਿੰਦਰ ਗੁਪਤਾ ਟ੍ਰਾਈਡੈਂਟ ਗਰੁਪ ਨੂੰ ਤਾਂ ਸਰਕਾਰ ਨੇ ਸਟੇਟ ਇਕਨਾਮਿਕ ਪਾਲਿਸੀ ਐਂਡ ਪਲਾਨਿੰਗ ਬੋਰਡ ਦਾ ਉਪ ਚੇਅਰਮੈਨ ਬਣਾਇਆ ਹੋਇਆ ਹੈ। ਇਹ ਸਾਰੇ ਅਮੀਰ ਲੋਕ ਲਗਪਗ ਸਾਰੀਆਂ ਪਾਰਟੀਆਂ ਨੂੰ ਚੰਦਾ ਦਿੰਦੇ ਹਨ, ਪ੍ਰੰਤੂ ਇਸ ਵਾਰ ਇਨ੍ਹਾਂ ਸਨਅਤਕਾਰਾਂ ਦੀ ਪਬਲਿਕ ਮੀਟਿੰਗ ਏਵਨ ਸਾਈਕਲ ਵਾਲਿਆਂ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ਨਾਲ ਕਰਵਾਈ ਹੈ। ਇੱਕ ਕਿਸਮ ਨਾਲ ਸਰਕਾਰ ਦੇ ਪ੍ਰਭਾਵ ਅਧੀਨ ਸਨਅਤਕਾਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਵਲ ਝੁਕ ਗਏ ਹਨ।

ਆਮ ਆਦਮੀ ਪਾਰਟੀ ਦੇ ਉਮੀਦਵਾਰ ਸਾਰੇ ਉਮੀਦਵਾਰਾਂ ਤੋਂ ਅਮੀਰ ਹਨ , ਪ੍ਰੰਤੂ ਭਾਰਤ ਭੂਸ਼ਨ ਆਸ਼ੂ ਵੀ ਆਰਥਿਕ ਤੌਰ ‘ਤੇ ਸਮਰੱਥ ਉਮੀਦਵਾਰ ਹੈ।

ਭਾਰਤੀ ਜਨਤਾ ਪਾਰਟੀ ਜੀਵਨ ਗੁਪਤਾ ਦੀ ਥਾਂ ਖੁਦ ਫ਼ੰਡਿੰਗ ਕਰ ਰਹੀ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਗੜਵਾਸੂ ਯੂਨੀਵਰਸਿਟੀ, ਸਟਾਕ ਐਕਸਚੇਂਜ, ਮਿਲਕ ਪਲਾਂਟ, ਲੁਧਿਆਣਾ ਪੋਲੀਸ ਲਾਈਨ, ਦਇਆ ਨੰਦ ਹਸਪਤਾਲ, ਰੇਲਵੇ ਕਾਲੋਨੀ ਤੇ ਉਨ੍ਹਾਂ ਦੇ ਮੁਲਾਜ਼ਮ ਕੁਆਟਰਾਂ ਵਿੱਚ ਰਹਿੰਦੇ ਹਨ, ਲੁਧਿਆਣਾ ਪੱਛਮੀ ਵਿੱਚ ਪੈਂਦੇ ਹਨ। ਇਨ੍ਹਾਂ ਦੀਆਂ ਵੋਟਾਂ ਚੋਣ ਨਤੀਜੇ ਤੇ ਪ੍ਰਭਾਵ ਪਾਉਣਗੀਆਂ। 

ਲੁਧਿਆਣਾ ਵਿੱਚ ਚਾਰ ਸਭ ਤੋਂ ਵੱਡੇ ਅਮੀਰ ਕਲੱਬ ਹਨ, ਜਿਨ੍ਹਾਂ ਦੀ ਮੈਂਬਰਸ਼ਿਪ ਲੱਖਾਂ ਵਿੱਚ ਮਿਲਦੀ ਹੈ, ਸਤਲੁਜ ਕਲੱਬ, ਲੋਧੀ ਕਲੱਬ, ਲੁਧਿਆਣਾ ਕਲੱਬ ਅਤੇ ਲਕਸ਼ਮੀ ਲੇਡੀਜ਼ ਕਲੱਬ, ਇਹ ਸਾਰੇ ਲੁਧਿਆਣਾ ਪੱਛਮੀ ਹਲਕੇ ਵਿੱਚ ਬਣੇ ਹਨ। ਲਿਖਣ ਤੋਂ ਭਾਵ ਹੈ ਕਿ ਲੁਧਿਆਣਾ ਪੱਛਮੀ ਸੀਟ ਅਮੀਰ ਲੋਕਾਂ ਦੇ ਹੱਥਾਂ ਵਿੱਚ ਹੈ। ਸਬ ਸਿਟੀ ਜਿਹੜਾ ਨਹਿਰ ਦੇ ਦੋਵੇਂ ਪਾਸੇ ਹੈ, ਉਹ ਵੀ ਇਸੇ ਹਲਕੇ ਵਿੱਚ ਪੈਂਦਾ ਹੈ।

ਤਿੰਨ ਪਿੰਡ ਬਾੜੇਵਾਲ, ਜਵੱਦੀ ਤੇ ਸਨੇਤ ਜੋ ਸ਼ਹਿਰ ਵਿੱਚ ਆ ਗਏ ਹਨ, ਇਹ ਵੀ ਇਸੇ ਹਲਕੇ ਵਿੱਚ ਪੈਂਦੇ ਹਨ।  ਇਸ ਵਾਰ ਪੱਛਮੀ ਹਲਕੇ ਦੇ ਵੋਟਰਾਂ ਦੀ ਗਿਣਤੀ 1 ਲੱਖ 82 ਹਜ਼ਾਰ 545 ਹੈ। ਇਨ੍ਹਾਂ ਵਿੱਚੋਂ 1 ਲੱਖ 30 ਹਜ਼ਾਰ ਦੇ ਕਰੀਬ ਹਿੰਦੂ ਵੋਟਰ ਹਨ ਅਤੇ ਬਾਕੀ ਸਿੱਖ ਵੋਟਰ ਹਨ, ਜਿਹੜੇ ਤਿੰਨਾਂ ਪਿੰਡਾਂ ਅਤੇ ਵੱਖ-ਵੱਖ ਵਿਭਾਗਾਂ ਤੋਂ ਸੇਵਾ ਮੁਕਤ ਹੋਏ ਮੁਲਾਜ਼ਮ ਸਨ, ਜਿਹੜੇ ਲੁਧਿਆਣਾ ਨੌਕਰੀ ਕਰਦੇ ਏਥੇ ਹੀ ਵਸ ਗਏ।

ਹਿੰਦੂ ਵਰਗ ਦੀਆਂ ਵੋਟਾਂ ਆਮ ਆਦਮੀ ਪਾਰਟੀ, ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀਆਂ ਵਿੱਚ ਵੰਡੀਆਂ ਜਾਣੀਆਂ ਹਨ ਪ੍ਰੰਤੂ ਜਿੱਤ ਹਾਰ ਦਾ ਫ਼ੈਸਲਾ ਸਿੱਖ ਵੋਟਰ ਕਰਨਗੇ। ਮਈ 2024 ਵਿੱਚ ਹੋਈ ਲੋਕ ਸਭਾ ਚੋਣ ਵਿੱਚ ਲੁਧਿਆਣਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ 20 ਹਜ਼ਾਰ ਵੋਟਾਂ ਦੇ ਅੰਤਰ ਨਾਲ ਚੋਣ ਜਿੱਤ ਗਏ ਸਨ, ਪ੍ਰੰਤੂ ਸ਼ਹਿਰੀ 6 ਸੀਟਾਂ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ 75 ਹਜ਼ਾਰ ਵੋਟ ਨਾਲ ਰਾਜਾ ਵੜਿੰਗ ਤੋਂ ਅੱਗੇ ਰਹੇ ਸਨ।

ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੂੰ 45 ਹਜ਼ਾਰ 424, ਕਾਂਗਰਸ ਦੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ 30 ਹਜ਼ਾਰ 890, ਆਮ ਆਦਮੀ ਪਾਰਟੀ ਦੇ ਅਸ਼ੋਕ ਕੁਮਾਰ ਪੱਪੀ ਪ੍ਰਾਸ਼ਰ ਨੂੰ 22 ਹਜ਼ਾਰ 461 ਅਤੇ ਸ਼੍ਰੋਮਣੀ ਅਕਾਲੀ ਦਲ ਦੇ ਰਣਜੀਤ ਸਿੰਘ ਢਿਲੋਂ ਨੂੰ 5560 ਵੋਟਾਂ ਪੋਲ ਹੋਈਆਂ ਸਨ।

ਰਵਨੀਤ ਸਿੰਘ ਬਿੱਟੂ 15 ਹਜ਼ਾਰ 534 ਵੋਟਾਂ ਵੱਧ ਲੈ ਕੇ ਜੇਤੂ ਰਹੇ ਸਨ। ਆਮ ਆਦਮੀ ਪਾਰਟੀ ਦਾ ਉਮੀਦਵਾਰ ਤੀਜੇ ਨੰਬਰ ‘ਤੇ ਰਿਹਾ ਸੀ।  ਇਸ ਵਾਰ ਆਮ ਆਦਮੀ ਪਾਰਟੀ ਵੱਲੋਂ ਸਨਅਤਕਾਰ ਵਰਤਮਾਨ ਰਾਜ ਸਭਾ ਮੈਂਬਰ ਸੰਜੀਵ ਅਰੋੜਾ, ਕਾਂਗਰਸ ਦੇ ਭਾਰਤ ਭੂਸ਼ਨ ਆਸ਼ੂ, ਭਾਰਤੀ ਜਨਤਾ ਪਾਰਟੀ ਦੇ ਜੀਵਨ ਗੁਪਤਾ ਅਤੇ ਦਰਮਿਆਨ ਤਿਕੋਣਾ ਜ਼ਬਰਦਸਤ ਮੁਕਾਬਲਾ ਹੈ।

ਸ਼੍ਰੋਮਣੀ ਅਕਾਲੀ ਦਲ ਦੇ  ਐਡਵੋਕੇਟ ਪਰਉਪਕਾਰ ਸਿੰਘ ਘੁੰਮਣ ਉਮੀਦਵਾਰ ਹਨ, ਜਿੱਤ ਹਾਰ ਦਾ ਅੰਤਰ ਬਹੁਤ ਥੋੜ੍ਹਾ ਹੋਵੇਗਾ, ਕਿਉਂਕਿ ਪੰਜਾਬ ਸਰਕਾਰ ਨੇ ਆਪਣੇ ਮੁੱਖ ਮੰਤਰੀ ਸਮੇਤ ਸਾਰੇ ਮੰਤਰੀ, ਵਿਧਾਨਕਾਰ ਅਤੇ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਿੱਚ ਅਹੁਦੇਦਾਰ ਪਾਰਟੀ ਦੀ ਸ਼ਾਖ਼ ਬਚਾਉਣ ਲਈ ਲੜ ਰਹੇ ਹਨ।

ਦੂਜੇ ਪਾਸੇ ਕਾਂਗਰਸ ਪਾਰਟੀ ਦੇ ਦਿਗਜ਼ ਨੇਤਾ ਵੀ ਆਪਣੇ ਵਿਧਾਨਕਾਰਾਂ ਅਤੇ ਪਾਰਟੀ ਦੇ ਹੋਰ ਅਹੁਦੇਦਾਰਾਂ ਨਾਲ ਹਰ ਹਾਲਤ ਵਿੱਚ ਭਾਰਤ ਭੂਸ਼ਨ ਆਸ਼ੂ ਨੂੰ ਜਿਤਾਉਣ ਲਈ ਜਦੋਜਹਿਦ ਕਰ ਰਹੇ ਹਨ। ਭਾਰਤੀ ਜਨਤਾ ਪਾਰਟੀ ਦੀ ਮੁਹਿੰਮ ਦੀ ਅਗਵਾਈ ਕੇਂਦਰੀ ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਕਰ ਰਹੇ ਹਨ। ਭਾਰਤੀ ਜਨਤਾ ਪਾਰਟੀ ਦਾ ਉਮੀਦਵਾਰ ਭਾਵੇਂ ਛੋਟਾ ਨੇਤਾ ਹੈ, ਪ੍ਰੰਤੂ ਪਿਛਲੇ 34 ਸਾਲ ਤੋਂ ਆਰ.ਐਸ.ਐਸ.ਅਤੇ ਭਾਰਤੀ ਜਨਤਾ ਪਾਰਟੀ ਵਿੱਚ ਸਰਗਰਮੀ ਨਾਲ ਵਿਚਰ ਰਿਹਾ ਹੈ। ਲੁਧਿਆਣਾ ਸ਼ਹਿਰ ਦੇ ਵੱਡੇ ਮੰਦਰ ਵੀ ਇਸੇ ਹਲਕੇ ਵਿੱਚ ਹਨ। ਜੇਕਰ ਭਾਰਤੀ ਜਨਤਾ ਪਾਰਟੀ ਲੋਕ ਸਭਾ ਦੀ ਤਰ੍ਹਾਂ ਹਿੰਦੂ ਵੋਟ ਬੈਂਕ ਨੂੰ ਆਪਣੇ ਨਾਲ ਜੋੜਨ ਵਿੱਚ ਸਫ਼ਲ ਹੋ ਗਈ ਤਾਂ ਚੋਣ ਨਤੀਜਾ ਅਚੰਭਤ ਕਰ ਸਕਦਾ ਹੈ, ਜਿਸਦੀ ਪੂਰੀ ਸੰਭਾਵਨਾ ਹੈ। ਪ੍ਰੰਤੂ ਪੰਜਾਬ ਦੇ ਇਨਚਾਰਜ ਵਿਜੇ ਰੁਪਾਨੀ ਦੀ ਜ਼ਹਾਜ਼ ਹਾਦਸੇ ਵਿੱਚ ਹੋਈ ਮੌਤ ਪਾਰਟੀ ਲਈ ਨੁਕਸਾਨਦਾਇਕ ਹੋ ਸਕਦੀ ਹੈ।

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
  ਮੋਬਾਈਲ-94178 13072
  ujagarsingh48@yahoo.com

 
 
 
  23‘ਕੁੰਢੀਆਂ ਦੇ ਸਿੰਗ ਫਸਗੇ ਕੋਈ ਨਿਤਰੂ ਵੜੇਵੇਂ ਖਾਣੀ’: ਲੁਧਿਆਣਾ ਚੋਣ ਪੱਛਮੀ ਨਤੀਜਾ
 ਉਜਾਗਰ ਸਿੰਘ  
22ਸਿੱਖ ਲੀਡਰੋ ਆਪਣੇ ਅੰਦਰ ਵੀ ਝਾਤੀ ਮਾਰੋ
ਹਰਜਿੰਦਰ ਸਿੰਘ ਲਾਲ
21ਸਿੱਖ ਜਗਤ ਲਈ ਸੋਚਣ ਦਾ ਵਿਸ਼ਾ: ਬਲਿਊ ਸਟਾਰ ਅਪ੍ਰੇਸ਼ਨ ਲਈ ਜ਼ਿੰਮੇਵਾਰ ਕੌਣ?
ਉਜਾਗਰ ਸਿੰਘ
20ਸੰਘ ਅਤੇ ਭਾਜਪਾ ਵਿਚਕਾਰ ਵਧ ਰਹੀ ਦੂਰੀ
 ਹਰਜਿੰਦਰ ਸਿੰਘ ਲਾਲ
19ਨਕਲੀ ਸ਼ਰਾਬ ਦੇ ਜ਼ਹਿਰ ਦਾ  ਕਹਿਰ
ਉਜਾਗਰ ਸਿੰਘ
18ਪੰਜਾਬ ਦੇ ਪਾਣੀਆਂ ਅਤੇ ਜੰਗਬੰਦੀ ਦੇ ਚਰਚੇ
ਹਰਜਿੰਦਰ ਸਿੰਘ ਲਾਲ
carneyਕੈਨੇਡਾ ਦੀ ਮਾਰਕ ਕਾਰਨੀ ਸਰਕਾਰ ਵਿੱਚ ਭਾਰਤੀ ਮੂਲ ਦੇ ਛੇ ਵਿੱਚੋਂ ਚਾਰ ਪੰਜਾਬੀ ਮੰਤਰੀ
 ਉਜਾਗਰ ਸਿੰਘ
16ਕਨੇਡਾ ਚੋਣਾਂ 'ਚ ਪੰਜਾਬੀ ਉਦਾਰਵਾਦੀਆਂ ਦੀ ਬੱਲੇ ਬੱਲੇ
ਹਰਜਿੰਦਰ ਸਿੰਘ ਲਾਲ
15ਭਾਰਤ-ਪਾਕਿ ਦਰਾੜ ਹੋਰ ਡੂੰਘੀ ਹੋਈ
 ਹਰਜਿੰਦਰ ਸਿੰਘ ਲਾਲ
14ਚੰਦਰਾ ਗੁਆਂਢ ਨਾ ਹੋਵੇ: ਪਹਿਲਗਾਮ ਕਤਲੇਆਮ ਦਾ ਦੁਖਾਂਤ
ਉਜਾਗਰ ਸਿੰਘ 
13ਕਿਸਾਨ ਮੋਰਚੇ ਦਾ ਅੰਤ ਬਨਾਮ ਪੰਜਾਬ ਸਰਕਾਰ
ਹਰਜਿੰਦਰ ਸਿੰਘ ਲਾਲ
12ਟਰੰਪ ਅਤੇ ਮੋਦੀ ਸਰਕਾਰ ਦੀਆਂ ਸਾਜ਼ਿਸ਼ੀ ਖੇਡਾਂ
ਹਰਜਿੰਦਰ ਸਿੰਘ ਲਾਲ
11ਗ਼ੈਰ-ਕਾਨੂੰਨੀ ਪ੍ਰਵਾਸੀਆਂ ਦੀ ਵਾਪਸੀ ਦਾ ਮਸਲਾ
ਹਰਜਿੰਦਰ ਸਿੰਘ ਲਾਲ
10ਹਰਜਿੰਦਰ ਸਿੰਘ ਧਾਮੀ ਦੇ ਅਸਤੀਫ਼ੇ ਨਾਲ ਅਕਾਲੀ ਦਲ ਵਿੱਚ ਘਬਰਾਹਟ 
ਉਜਾਗਰ ਸਿੰਘ
09ਲੋਕਾਂ ਨੂੰ ਮੰਗਤੇ ਨਾ ਬਣਾਓ: ਸਰਬਉੱਚ ਅਦਾਲਤ
ਹਰਜਿੰਦਰ ਸਿੰਘ ਲਾਲ
08ਦਿੱਲੀ ਵਿਧਾਨ ਸਭਾ ਚੋਣਾਂ: ਭਾਜਪਾ ਹੀਰੋ, ਕਾਂਗਰਸ ਜ਼ੀਰੋ ਤੇ ਆਮ ਆਦਮੀ ਪਾਰਟੀ ਲੀਰੋ-ਲੀਰ
ਉਜਾਗਰ ਸਿੰਘ
07ਗ਼ੈਰ ਕਾਨੂੰਨੀ ਭਾਰਤੀਆਂ ਨੂੰ ਵਾਪਸ ਭੇਜਣਾ ਭਾਰਤ ਦਾ ਅਪਮਾਨ ਅਮਰੀਕਾ ਦਾ  ਗੁਮਾਨ
ਉਜਾਗਰ ਸਿੰਘ
06ਅਮਰੀਕਾ ਤੋਂ ਭਾਰਤੀਆਂ ਦੀ ਵਾਪਸੀ - ਭਾਰਤ ਦੇ ਸ੍ਵੈਮਾਣ ਨੂੰ ਸੱਟ
ਹਰਜਿੰਦਰ ਸਿੰਘ ਲਾਲ
ugcਸੰਘੀ ਢਾਂਚੇ ਦਾ ਗਲ਼ਾ ਘੋਟੂ ਕੇਂਦਰ ਸਰਕਾਰ - ਵਿਸ਼ਵਵਿਦਿਆਲਾ ਅਨੁਦਾਨ ਆਯੋਗ  ਦੇ ਖਰੜੇ ਨਾਲ ਤਿੱਖਾ ਹੋਇਆ ਵਿਵਾਦ
ਹਰਜਿੰਦਰ ਸਿੰਘ ਲਾਲ
04ਟਰੰਪ ਰਾਜ ਵਿੱਚ ਭਾਰਤ ਅਤੇ ਅਮਰੀਕਾ ਦੇ ਬਦਲਦੇ ਰਿਸ਼ਤੇ
ਹਰਜਿੰਦਰ ਸਿੰਘ ਲਾਲ
03ਸ਼੍ਰੋਮਣੀ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਦੇ ਅਸਤੀਫ਼ੇ ਤੋਂ ਬਾਅਦ ਵੀ ਭੰਬਲਭੂਸੇ ਵਿੱਚ
 ਉਜਾਗਰ ਸਿੰਘ
02ਕੇਂਦਰੀ ਸਰਕਾਰਾਂ ਨੇ ਪੰਜਾਬ ਨਾਲ਼ ਮੁੱਢ ਤੋਂ ਧੱਕਾ ਕੀਤਾ
ਹਰਜਿੰਦਰ ਸਿੰਘ ਲਾਲ
01ਪੰਜਾਬੀਓ/ਕਿਸਾਨ ਭਰਾਵੋ ਜਗਜੀਤ ਸਿੰਘ ਡੱਲੇਵਾਲ ਨੂੰ ਬਚਾ ਲਓ: ਪੰਜਾਬ ਬਚ ਜਾਵੇਗਾ
ਉਜਾਗਰ  ਸਿੰਘ
56ਡਾ. ਮਨਮੋਹਨ ਸਿੰਘ ਦੇ ਤੁਰ ਜਾਣ ਨਾਲ ਇੱਕ ਸੁਨਹਿਰੀ ਯੁਗ ਦਾ ਅੰਤ
ਉਜਾਗਰ  ਸਿੰਘ  
55ਮੋਹਨ ਭਾਗਵਤ ਬਿਆਨ: ਤੀਰ ਏਕ - ਨਿਸ਼ਾਨੇ ਅਨੇਕ 
ਹਰਜਿੰਦਰ ਸਿੰਘ ਲਾਲ
54ਪੰਜਾਬੀ ਭਾਸ਼ਾ: ਮੌਜੂਦਾ ਸਥਿਤੀ ਅਤੇ ਫਿਕਰਮੰਦੀ  
ਜਸਵੰਤ ਸਿੰਘ ਜ਼ਫ਼ਰ,  ਡਾਇਰੈਕਟਰ, ਭਾਸ਼ਾ ਵਿਭਾਗ, ਪੰਜਾਬ
53ਅਕਾਲੀ ਦਲ ਨੂੰ ਗ਼ਲਤੀ ਦਰ ਗ਼ਲਤੀ ਦਾ ਖ਼ਮਿਆਜ਼ਾ ਭੁਗਤਣਾ ਪਵੇਗਾ  
ਉਜਾਗਰ ਸਿੰਘ

hore-arrow1gif.gif (1195 bytes)

   
     
 

Terms and Conditions/a>
Privacy Policy
© 1999-2025, 5abi.com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2025, 5abi.com