WWW 5abi.com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)

 

ਵੈਲੇਨਟਾਈਨ ਡੇ ਇਜ਼ਹਾਰੇ ਮੁਹੱਬਤ ਜਾਂ ਕੋਈ ਹੋਰ ਚੀਜ਼
ਸੁਖਵਿੰਦਰ ਰਿਆੜ

 

5_cccccc1.gif (41 bytes)

ਨਿਊ ਯੀਅਰਦੇ ਤਿਉਹਾਰ ਵਾਂਗ ਵੈਲੇਨਟਾਈਨ ਡੇਦਾ ਤਿਉਹਾਰ ਵੀ ਪੱਛਮ ਤੋਂ ਆਯਾਤ ਹੋਇਆ ਇੱਕ ਵੱਡਾ ਤਿਉਹਾਰ ਬਣਦਾ ਜਾ ਰਿਹਾ ਹੈਇਹਦੇ ਪਿੱਛੇ - ਪਿੱਛੇ ਹੀ ਤੁਰੇ ਆ ਰਹੇ ਹਨ ਫਾਦਰਜ਼ ਡੇਤੇ ਮਦਰਜ਼ ਡੇਵਰਗੇ ਤਿਉਹਾਰ ਵੀ ਕੁਝ ਕੁ ਸਾਲ ਪਹਿਲਾਂ ਤੱਕ ਸਾਡੇ ਦੇਸ਼ ਵਿੱਚ ਵੈਲੇਨਟਾਈਨ ਡੇਦਾ ਕਿਸੇ ਨੂੰ ਪਤਾ ਤੱਕ ਨਹੀਂ ਸੀਵੱਡੇ - ਵੱਡੇ ਸ਼ਹਿਰਾਂ ਤੋਂ ਕਾਲਜਾਂ ਵਿੱਚ ਤੇ ਕਾਲਜਾਂ ਤੋਂ ਸਕੂਲਾਂ ਰਾਹੀਂ ਹੁੰਦਾ - ਹੁੰਦਾ ਹੁਣ ਇਹ ਆਪਣੀ ਹੋਂਦ ਪਿੰਡਾਂ ਵਿਚ ਵੀ ਜਿਤਾਉਣ ਲੱਗ ਪਿਆ ਹੈਕਿਵੇਂ ਖਪਤਕਾਰੀ ਮੰਡੀ ਅਤੇ ਖਾਸ ਕਰਕੇ ਕਾਰਡ ਵੇਚਣ ਵਾਲੀਆਂ ਕੰਪਨੀਆਂ ਮਸ਼ਹੂਰੀ ਕਰਨ ਵਾਲੀਆਂ ਏਜੰਸੀਆਂ ਦੀ ਮਦਦ ਨਾਲ ਕਿਸੇ ਨਿੱਕੇ ਜਿਹੇ ਦਿਨ ਨੂੰ ਇੱਕ ਵੱਡੇ ਤਿਉਹਾਰ ਦਾ ਰੂਪ ਦੁਆ ਸਕਦੀਆਂ ਹਨ, ‘ਵੈਲੇਨਟਾਈਨ ਡੇਇਸ ਗੱਲ ਦਾ ਇਕ ਪ੍ਰਤੱਖ ਸਬੂਤ ਹੈ

ਪੱਛਮ ਵਿੱਚ ਇਸ ਤਿਉਹਾਰ ਦੀ ਸ਼ੁਰੂਆਤ ਕਿਵੇਂ ਹੋਈ, ਇਹਦੇ  ਬਾਰੇ ਕੋਈ ਵੀ ਬਹੁਤਾ ਯਕੀਨ ਨਾਲ ਨਹੀਂ ਦੱਸ ਸਕਦਾ, ਪਰ ਕਈ ਸਦੀਆਂ ਪਹਿਲਾਂ ਤੋਂ ਇਸ ਦਿਨ ਨੂੰ ਸੰਤ ਵੈਲੇਨਟਾਈਨ ਦੇ ਨਾਂਅ ਨਾਲ ਜੋੜਿਆ ਜਾਣ ਲੱਗਿਆਕੈਥੋਲਿਕ ਈਸਾਈ ਮਾਨਤਾ ਮੁਤਾਬਕ ਵੈਲੇਨਟਾਈਨ ਨਾਂਅ ਦੇ ਵੀ ਤਿੰਨ ਸੰਤ ਹੋਏ ਹਨ ਤੇ ਇਨ੍ਹਾਂ ਤਿੰਨਾਂ ਵੱਲੋਂ 14 ਫਰਵਰੀ ਨੂੰ ਸ਼ਹੀਦੀ ਪ੍ਰਾਪਤ ਕੀਤੀ ਦੱਸੀ ਜਾਂਦੀ ਹੈਇੱਕ ਸੰਤ ਵੈਲੇਨਟਾਈਨ ਨੇ ਆਪਣੇ ਸਾਥੀਆਂ ਨਾਲ ਅਫਰੀਕਾ ਵਿੱਚ ਤਸੀਹੇ ਝੱਲੇ, ਇਸ ਤੋਂ ਇਲਾਵਾ ਉਹਦੇ ਬਾਰੇ ਇਤਿਹਾਸ ਵਿੱਚ ਹੋਰ ਜਾਣਕਾਰੀ ਨਹੀਂ ਲੱਭਦੀਦੂਜੇ ਦੋਵੇਂ ਸੰਤ ਵੈਲੇਨਟਾਈਨ ਤੀਜੀ ਸਦੀ ਵਿੱਚ ਹੋਏ, ਇੱਕ ਨੂੰ ਰੋਮ ਦਾ ਪਾਦਰੀ ਆਖਦੇ ਸਨ ਅਤੇ ਦੂਜੇ ਨੂੰ ਇੰਟਰਾਮਨਾ (ਅਜੋਕਾ ਤੇਰਨੀ) ਦਾ ਬਿਸ਼ਪ

ਆਮ ਤੌਰ ਤੇ ਜਿਹੜੇ ਸੰਤ ਵੈਲੇਨਟਾਈਨ ਨਾਲ ਇਹ ਦਿਨ ਜੋੜਿਆ ਜਾਂਦਾ ਹੈ, ਉਸ ਨੂੰ 14 ਫਰਵਰੀ 269 ਨੂੰ ਰੋਮ ਵਿੱਚ ਮੌਤ ਦੇ ਘਾਟ ਉਤਾਰਿਆ ਗਿਆਇੱਕ ਕਹਾਣੀ ਮੁਤਾਬਕ ਸ਼ਹਿਨਸ਼ਾਹ ਕਨਾਊਡੀਅਸ-2ਜਾ ਦੇ ਰਾਜ ਦੌਰਾਨ ਰੋਮ ਦੇ ਇਸ ਸੰਤ ਨੇ ਈਸਾਈਅਤ ਛੱਡਣ ਤੋਂ ਇਨਕਾਰ ਕਰ ਦੱਤਾ ਸੀ, ਜਿਸ ਦਾ ਇਵਜ਼ਾਨਾ ਉਸ ਨੂੰ ਆਪਣੀ ਜ਼ਿੰਦਗੀ ਨਾਲ ਤਾਰਨਾ ਪਿਆਦੂਜੀ ਕਹਾਣੀ ਮੁਤਾਬਕ ਸ਼ਹਿਨਸ਼ਾਹ ਕਲਾਊਡੀਅਸ-2ਜਾ ਦੇ ਵਿਚਾਰ ਮੁਤਾਬਕ ਵਿਆਹਿਆਂ ਨਾਲੋਂ ਕੁਆਰੇ ਨੌਜਵਾਨ ਬਿਹਤਰ ਫੌਜੀ ਹੋ ਸਕਦੇ ਹਨ, ਇਸ ਲਈ ਉਸ ਨੇ ਨੌਜਵਾਨਾਂ ਦੇ ਵਿਆਹਾਂ ਉੱਤੇ ਰੋਕ ਲਾ ਦਿੱਤੀ ਸੀਪਰ ਸੰਤ ਵੈਲੇਨਟਾਈਨ ਇਸ ਬੇਇਨਸਾਫ ਕਾਨੂੰਨ ਦੇ ਖਿਲਾਫ ਖੜਾ ਹੋਇਆ ਅਤੇ ਚੋਰੀ - ਛੁਪੀ ਨੌਜਵਾਨਾਂ ਦੇ ਵਿਆਹ ਕਰਵਾਉਣ ਦਾ ਕੰਮ ਕਰਦਾ ਰਿਹਾਜਦੋਂ ਇਹ ਗੱਲ ਕਲਾਊਡੀਅਸ ਨੂੰ ਪਤਾ ਲੱਗੀ, ਤਾਂ ਉਸ ਨੇ ਸੰਤ ਵੈਲੇਨਟਾਈਨ ਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ

ਕਾਰਨ ਕੋਈ ਵੀ ਰਿਹਾ ਹੋਵੇ, ਪਰ ਏਸ ਸੰਤ ਵੈਲੇਨਟਾਈਨ ਨੂੰ ਜੇਲ੍ਹ ਵਿੱਚ ਪਾ ਦਿੱਤਾ ਗਿਆਜੇਲ੍ਹ ਵਿਚ ਰਹਿੰਦੇ ਹੋਏ ਉਸ ਨੂੰ ਜੇਲ੍ਹਰ ਦੀ ਬੇਟੀ ਨਾਲ ਪਿਆਰ ਹੋ ਗਿਆ ਤੇ ਉਹ ਉਸ ਨੂੰ ਜੇਲ੍ਹਚੋਂ ਚਿੱਠੀਆਂ ਲਿਖਣ ਲੱਗਾਇਨ੍ਹਾਂ ਚਿੱਠੀਆਂ ਦੇ ਅਖੀਰ ਵਿੱਚ ਉਹ ਲਿਖਦਾ ਸੀ ‘‘ਤੇਰੇ ਵੈਲੇਨਟਾਈਨ ਵੱਲੋਂ’’ਇੰਝ ਪਿਆਰ ਦਾ ਇਜ਼ਹਾਰ ਕਰਨ ਵਾਲਾ ਤਿਉਹਾਰ ਸੰਤ ਵੈਲੇਨਟਾਈਨ ਦੇ ਨਾਂਅ ਨਾਲ ਜੁੜ ਗਿਆਉਸ ਦੀ ਸ਼ਹੀਦੀ ਵਾਲੇ ਦਿਨ (14 ਫਰਵਰੀ) ਨੂੰ ਸੰਨ 469 ਵਿੱਚ ਪੋਪ ਗਿਲਾਸੀਉਸ ਨੇ ਛੁੱਟੀ ਦੇ ਤੌਰ ਤੇ ਐਲਾਨ ਕਰ ਦਿੱਤਾਕੈਥੋਲਿਕ ਕਲੰਡਰ ਵਿਚੋਂ ਇਹ ਛੁੱਟੀ ਪੌਪ ਪਾਲ6ਵਾਂ ਨੇ 1969 ਵਿੱਚ ਹਟਾ ਦਿੱਤੀ, ਪਰ ਵੈਲੇਨਟਾਈਨ ਡੇਤਿਉਹਾਰ ਦੇ ਤੌਰ ਤੇ ਸਾਰੇ ਈਸਾਈ ਪਹਿਲਾਂ ਵਾਂਗ ਹੀ ਮਨਾਉਂਦੇ ਰਹੇ

ਰੋਮਨ ਸਲਤਨਤ ਵਿੱਚ 14 ਫਰਵਰੀ ਦੀ ਛੁੱਟੀ ਹੁੰਦੀ ਸੀ ਤੇ ਇਹ ਦਿਨ ਰੋਮਨ ਦੇਵੀ - ਦੇਵਤਿਆਂ ਦੀ ਰਾਣੀ ਜੂਨੋ ਨੂੰ ਸਮਰਪਿਤ ਸੀਰੋਮਨਾਂ ਵਿਚ ਜੂਨੋ ਔਰਤਾਂ ਅਤੇ ਵਿਆਹ ਦੀ ਦੇਵੀ ਵੀ ਸੀਇਸ ਤਿਉਹਾਰ ਤੋਂ ਅਗਲੇ ਦਿਨ ਰਲੂਪਰਕਾਲੀਆ ਦਾ ਉਤਸਵ ਸ਼ੁਰੂ ਹੁੰਦਾ ਸੀਇਸ ਦੀ ਪਹਿਲੀ ਸ਼ਾਮ ਭਾਵ 14 ਫਰਵਰੀ ਦੀ ਸ਼ਾਮ ਨੂੰ ਪਿਆਰ - ਪਰਚੀ ਪਾਉਣ ਦੀ ਰੀਤ ਅਦਾ ਕੀਤੀ ਜਾਂਦੀ ਸੀਰੋਮ ਦੀਆਂ ਮੁਟਿਆਰਾਂ ਦੇ ਨਾਂਅ ਲਿਖ ਕੇ ਇੱਕ ਘੜੇ ਵਿੱਚ ਪਾ ਦਿੱਤੇ ਜਾਂਦੇ ਸਨ ਅਤੇ ਜੁਆਨ ਮੁੰਡੇ ਇੱਕ - ਇੱਕ ਪਰਚੀ ਕੱਢਦੇ ਸਨਕੱਢੀ ਗਈ ਪਰਚੀ ਤੇ ਲਿਖੇ ਨਾਂਅ ਵਾਲੀ ਕੁੜੀ ਇਸ ਤਿਉਹਾਰ ਦੌਰਾਨ ਉਸ ਨੌਜਵਾਨ ਦੀ ਸਾਥਣ ਹੁੰਦੀ ਸੀਕਈ ਵਾਰ ਇਨ੍ਹਾਂ ਦੋਵਾਂ ਦਾ ਸਾਥ ਲੰਮੇ ਸਮੇਂ ਤੱਕ ਚੱਲਦਾ ਰਹਿੰਦਾ ਸੀ ਅਤੇ ਇਨ੍ਹਾਂ ਦੋਵਾਂ ਦਾ ਬੰਧਨ ਵਿਆਹ ਵਿੱਚ ਬੱਝ ਜਾਂਦਾ ਸੀਪਿਆਰ - ਪਰਚੀਦੀ ਇਹ ਰੀਤ ਰੋਮ ਵਿੱਚ ਅਠਾਰ੍ਹਵੀਂ ਸਦੀ ਤੱਕ ਪ੍ਰਚੱਲਤ ਰਹੀ

ਨੌਤਰ ਦਾਮ ਦੀ ਯੂਨੀਵਰਸਿਟੀ ਦੇ ਪ੍ਰੋਫੈਸਰ ਲਾਰੈਂਸ ਕਨਿੰਗਘਮ ਮੁਤਾਬਕ 14 ਫਰਵਰੀ ਨੂੰ ਪਿਆਰ ਦਿਵਸ ਦੇ ਤੌਰ ਤੇ ਮਨਾਏ ਜਾਣ ਦਾ ਇੱਕ ਹੋਰ ਕਾਰਨ ਵੀ ਹੈਮੱਧਕਾਲੀਨ ਯੋਰਪੀ ਲੋਕਾਂ ਦੇ ਵਿਸ਼ਵਾਸ ਮੁਤਾਬਕ ਫਰਵਰੀ ਦੇ ਅੱਧ ਵਿੱਚ ਪੰਛੀਆਂ ਦੀ ਸੰਭੋਗੀ ਰੁੱਤ ਸ਼ੁਰੂ ਹੁੰਦੀ ਹੈਅੰਗਰੇਜ਼ ਕਵੀ ਚੌਸਰ ਨੇ ਵੀ ਆਪਣੀ ਕਵਿਤਾ ਪਰਿੰਦਿਆਂ ਦੀ ਸੰਸਦਵਿੱਚ ਆਖਿਆ ਹੈ ਕਿ ਸੰਤ ਵੈਲੇਨਟਾਈਨ ਦੇ ਦਿਨ ਹਰ ਪਰਿੰਦਾ ਆਪਣੇ ਲਈ ਸਾਥ ਚੁਣਦਾ ਹੈਅਜਿਹਾ ਹੀ ਜ਼ਿਕਰ ਕਵੀ ਜੌਹਰ ਗਊਏਰ ਦੀਆਂ ਫਰਾਂਸੀਸੀ ਵਿੱਚ ਲਿਖੀਆਂ 34ਵੀਂ ਤੇ 35ਵੀਂ ਵਾਰਾਂ ਵਿੱਚ ਵੀ ਆਉਂਦਾ ਹੈਡੇਮ ਐਲਿਜ਼ਾਬੇਥ ਬਰਿਊਜ਼ ਦੀ ਲਿਖਤ ਪੇਸਟਨ ਖ਼ਤਵਿੱਚ ਵੀ ਅਤੇ ਚੌਦ੍ਹਵੀਂ - ਪੰਦਰ੍ਹਵੀਂ ਸਦੀਆਂ ਦੀਆਂ ਕਈ ਹੋਰ ਰਚਨਾਵਾਂ ਵਿੱਚ ਵੀਪੰਛਿਆ ਦੇ ਅਜਿਹੇ ਵਤੀਰੇ ਬਾਰੇ ਧਾਰਨਾ ਤੋਂ ਸ਼ੁਰੂ ਹੋਇਆ ਪ੍ਰੇਮੀਆਂ ਵਿਚਕਾਰ ਤੋਹਫਿਆਂ ਅਤੇ ਸੁਨੇਹਿਆਂ ਦਾ ਆਦਾਨ - ਪਰਦਾਨ

ਪੰਦਰ੍ਹਵੀਂ ਸਦੀ ਤੱਕ ਅਜਿਹੇ ਸੁਨੇਹੇ ਜ਼ੁਬਾਨੀ ਜਾਂ ਗਾ ਕੇ ਦਿੱਤੇ ਜਾਂਦੇ ਸਨਜੇਲ੍ਹ ਵਿੱਚ ਬੰਦ ਔਰਲੀਨਜ਼ ਦੇ ਡਿਊਕ ਚਾਰਲਸ ਨੇ 1415 ਵਿੱਚ ਆਪਣੀ ਬੀਵੀ ਨੂੰ ਰੁਮਾਂਟਿਕ ਸ਼ਿਅਰਾਂ ਵਾਲੇ ਖਤ ਲਿਖਣੇ ਸ਼ੁਰੂ ਕੀਤੇ16ਵੀਂ ਸਦੀ ਤੱਕ ਲਿਖਤੀ ਵੈਲੇਨਟਾਈਨ ਸੁਨੇਹੜੇ ਇੱਕ ਰਿਵਾਜ ਦਾ ਰੂਪ ਅਖ਼ਤਿਆਰ ਕਰ ਚੱਕੇ ਸਨ

 ਵਪਾਰਕ ਨਜ਼ਰੀਏ ਨਾਲ ਵੈਲੇਨਟਾਈਨ ਕਾਰਡ ਪਹਿਲੀ ਵਾਰ ਇੱਕ ਅਮਰੀਕੀ ਔਰਤ ਐਸਥਰ ਹਾਊਲੈਂਡ ਨੇ 1840 ਵਿੱਚ ਛਾਪੇ ਅਤੇ ਉਸੇ ਸਾਲ ਹੀ 5000 ਡਾਲਰ ਦੇ ਕਾਰਡ ਵਿਕੇਅੱਜ ਦੇ ਦਿਨ ਇਕੱਲੇ ਅਮਰੀਕਾ ਵਿੱਚ ਹੀ ਇੱਕ ਅਰਬ ਤੋਂ ਵੱਧ ਗਿਣਤੀ ਵਿੱਚ ਕਾਰਡ ਭੇਜੇ ਜਾਂਦੇ ਹਨਇਸ ਤੋਂ ਵਧੇਰੇ ਕਾਰਡ ਸਿਰਫ ਕ੍ਰਿਸਮਸ ਦੇ ਮੌਕੇ ਤੇ ਹੀ ਵਿਕਦੇ ਹਨਇੱਕ ਅੰਦਾਜ਼ੇ ਮੁਤਾਬਕ ਕਾਰਡਾਂ, ਫੁੱਲਾਂ ਅਤੇ ਤੋਹਫਿਆਂ ਉੱਤੇ ਹਰ ਅਮਰੀਕੀ ਇਸ ਮਾਲ ਵੈਲੇਨਟਾਈਨ ਡੇਉਤੇ ਔਸਤਨ 100 ਡਾਲਰ ਖਰਚ ਕਰੇਗਾ ਅੰਕੜਿਆਂ ਮੁਤਾਬਕ ਇੱਕ ਦਿਲਚਸਪ ਗੱਲ ਇਹ ਹੈ ਕਿ ਇਸ ਦਿਨ ਸਭ ਤੋ ਵੱਧ ਕਾਰਡ ਪ੍ਰੇਰਮੀਆਂ ਨੂੰ ਹੀਂ, ਬਲਕਿ ਅਧਿਆਪਕਾਂ ਨੂੰ ਦਿੱਤੇ ਜਾਂਦੇ ਹਨ

ਅਮਰੀਕਾ ਵਿੱਚ ਲਗਭੱਗ 65 ਕਰੋੜ ਕਾਰਡ 6 ਤੋਂ 10 ਸਾਲ ਤੱਕ ਦੇ ਬੱਚਿਆਂ ਦੁਆਰਾ ਭੇਜੇ ਜਾਂਦੇ ਹਨਵੈਲੇਨਟਾਈਨ ਡੇਦਾ ਬੁਖਾਰ ਭਾਰਤੀਆਂ ਨੂੰ ਵੀ ਪੂਰੀ ਤਰ੍ਹਾਂ ਚੜ੍ਹ ਰਿਹਾ ਹੈਕਾਲਜਾਂ ਤੇ ਸਕੂਲਾਂ ਦੇ ਲੜਕੇ - ਲੜਕਿਆਂ ਖਾਸ ਕਰਕੇ ਇਸ ਦਿਨ ਫੁੱਲਾਂ ਅਤੇ ਤੋਹਫਿਆਂ ਦਾ ਆਦਾਨ - ਪ੍ਰਦਾਨ ਕਰਦੇ ਹਨਕਈ ਥਾਵਾਂ ਤੇ ਇਸ ਤਿਉਹਾਰ ਨੂੰ ਸਥਾਨਕ ਰੰਗਤ ਦਿੱਤੀ ਜਾ ਰਹੀ ਹੈ ਤੇ ਇਸ ਦਿਨ ਲੜਕੀਆਂ ਨਾਲ ਛੇੜਖਾਨੀ ਅਤੇ ਮਖੌਲ ਕਰਨ ਦੀਆਂ ਅਣਸੁਖਾਵੀਆਂ ਘਟਨਾਵਾਂ ਵੀ ਵਾਪਰਨ ਲੱਗੀਆਂ ਹਨਗੰਭੀਰ ਪ੍ਰੇਮੀ ਇਸ ਦਿਨ ਆਪਣੀਆਂ ਪ੍ਰੇਮਕਾਵਾਂ ਲਈ ਸੁਹਣੇ - ਸੁਹਣੇ ਫੱਲ ਲੈ ਕੇ ਆਉਂਦੇ ਹਨ ਅਤੇ ਕਈ ਤਾਂ ਇਸ ਦਿਨ ਨੂੰ ਵਆਹ ਦੀ ਤਜਵੀਜ਼ ਪੇਸ਼ ਕਰਨ ਲਈ ਖੁੱਲ੍ਹੀ ਛੋਟ ਸਮਝਦੇ ਹਨ, ਪਰ ਗੈਰ - ਗੰਭੀਰ ਮਜਨੂੰ ਇਸ ਦਿਨ ਫੁੱਲਾਂ ਦੇ ਨਾਂਅ ਤੇ ਗੋਭੀ ਦਾ ਫੁੱਲ ਲੈ ਕੇ ਵੀ ਤੁਰੇ ਫਿਰਦੇ ਹਨ ਅਤੇ ਅਵੱਲੇ ਕਿਸਮ ਦੇ ਮਜ਼ਾਕ ਵੀ ਕਰਦੇ ਹਨ

ਮੈਂ ਉਨ੍ਹਾਂ ਵਿੱਚੋਂ ਨਹੀਂ ਹਾਂ, ਜਿਨ੍ਹਾਂ ਨੂੰ ਅਜਿਹੇ ਬਦੇਸ਼ੀ ਤਿਉਹਾਰਾਂ ਦੀ ਬਹੁਤ ਤਕਲੀਫ ਹੁੰਦੀ ਹੈ ਤੇ ਉਹ ਇਸੇ ਗੱਲ ਦਾ ਵਾਵੇਲਾ ਹੀ ਪਾਉਂਦੇ ਰਹਿੰਦੇ ਹਨ  ਕਿ ਇਹ ਪੱਛਮੀ ਸੱਭਿਆਚਾਰ ਵੱਲੋਂ ਸਾਡੇ ਸਭਿਆਚਾਰ ਉੱਤੇ ਹਮਲਾ ਹੈਜੰਮ - ਜੰਮ ਮਨਾਓ ਤਿਉਹਾਰ, ਜਿਹੜਾ ਵੀ ਤੇ ਜਿਵੇਂ ਵੀ ਤੁਸੀਂ ਮਨਾਉਣਾ ਚਾਹੁੰਦੇ ਹੋ, ਜੇ ਇਹ ਤੁਹਾਡੀਆਂ ਖੁਸ਼ੀਆਂ ਦਾ ਇਜ਼ਹਾਰ ਹੈ, ਪਰ ਅਸਲ ਵਿੱਚ ਹੋ ਇਹ ਰਿਹਾ ਹੈ ਕਿ ਹੌਲੀ - ਹੌਲੀ ਸਾਡੇ ਸਾਰੇ ਤਿਉਹਾਰਾਂ ਉੱਪਰ ਹੀ ਖਪਤਕਾਰੀ ਮੰਡੀ ਕਾਬਜ਼ ਹੁੰਦੀ ਜਾ ਰਹੀ ਹੈਤੋਹਫੇ ਦੇ ਕਾਰਡ ਵੇਚਣ ਵਾਲੀਆਂ ਕੰਪਨੀਆਂ ਇਸ਼ਤਿਹਾਰਬਾਜ਼ੀ ਰਾਹੀਂ ਇੰਜ ਹਮਲਾ ਕਰ ਰਹੀਆਂ ਹਨ ਕਿ ਸਾਡੇ ਤਿਉਹਾਰ ਵੀ ਤੇ ਹੋਰ ਸੱਭਿਆਚਾਰ ਵੀ ਉਨ੍ਹਾਂ ਰਾਹੀਂ ਹੀ ਸੇਧੇ, ਵਿਉਂਤੇ ਜਾ ਰਹੇ ਹਨ ਤੇ ਅਸੀਂ ਸੁੱਤੇ - ਸਿੱਧ ਹੀ ਉਨ੍ਹਾਂ ਦੇ ਮਗਰੇ - ਮਗਰ ਤੁਰੇ ਜਾ ਰਹੇ ਹਾਂ

ਮੰਡੀ ਸਾਡੇ ਮਨਾਂ ਤੇ ਹਾਵੀ ਹੋ ਰਹੀ ਹੈਸਾਡੀ ਖੁਸ਼ੀ ਦੇ ਇਜ਼ਹਾਰ ਵੀ ਹੁਣ ਮੰਡੀ ਦੇ ਹੁਕਮਾਂ ਅਧੀਨ ਹੋ ਰਹੇ ਹਨਇਸ ਹੱਦ ਤੱਕ ਤਾਂ ਮੰਡੀ ਦੇ ਗੁਲਾਮ ਨਾ ਬਣੋਪਲੀਜ਼!


ਤੁਹਾਡੇ ਵਿਚਾਰਾਂ ਦਾ ਸੁਆਗਤ ਹੈ

hore-arrow1gif.gif (1195 bytes)


Terms and Conditions
Privacy Policy
© 1999-2003, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2004, 5abi.com