
ਯਾਦਵਾਂ ਅਤੇ ਮੁਸਲਮਾਨਾਂ
ਦੀਆਂ ਵੋਟਾਂ ਦੇ ਸਹਾਰੇ ਸੱਤਾ ਵਿਚ 15 ਸਾਲ ਤੋਂ ਡਟੇ ਲਾਲੂ ਪ੍ਰਸਾਦ ਯਾਦਵ ਜਦੋਂ
ਭਾਜਪਾ ਨੂੰ ਫਿਰਕੂ ਕਹਿੰਦੇ ਹਨ ਤਾਂ ਆਪਣਾ ਜਾਤੀਵਾਦ ਭੁੱਲ ਜਾਂਦੇ ਹਨ। ਭਾਜਪਾ ਦੇ
ਤਾਂ ਕੁਝ ਸੱਤਾ ਦੇ ਲਾਲਚੀ ਨੇਤਾਵਾਂ ਨੇ ਆਪਣੀਆਂ ਕੁਝ ਹਰਕਤਾਂ ਨਾਲ ਉਸ ਤੇ ਫਿਰਕੂ
ਹੋਣ ਦਾ ਲੇਬਲ
ਚਿਪਕਾ ਦਿਤਾ, ਨਹੀਂ ਤਾਂ
ਆਪਣੀਆਂ ਕਾਰਗੁਜ਼ਾਰੀਆਂ ਨਾਲ ਇਸ ਪਾਰਟੀ ਨੇ ਆਪਣੇ ਸਭ ਤੋਂ ਵੱਡੇ ਵੋਟ ਬੈਂਕ
ਅਰਥਾਤ ਉਚ ਵਰਗ ਦੇ ਹਿੰਦੂਆਂ ਲਈ ਵਖਰੇ ਤੌਰ ਤੇ ਇੰਨਾ ਕੁਝ ਵੀ ਨਹੀਂ ਕੀਤਾ, ਜਿਸ
ਤੋਂ ਘਟ ਗਿਣਤੀਆਂ ਜਾਂ ਪਛੜੀਆਂ ਸ੍ਰੇਣੀਆਂ ਨੂੰ ਇਹ ਲਗੇ ਕਿ ਉਨ੍ਹਾਂ ਦੀ ਅਣਦੇਖੀ
ਕਰਕੇ ਅਖੌਤੀ ਬਹੁ ਗਿਣਤੀਆਂ ਤੇ ਸਭ ਕੁਝ ਲੁਟਾਇਆ ਜਾ ਰਿਹਾ ਹੈ।
ਮੁਸਲਮਾਨ ਤਾਂ ਬੁਰੀ ਤਰ੍ਹਾਂ
ਨਾਲ ਜ਼ੁਬਾਨੀ ਜਮ੍ਹਾਂ ਖਰਚ ਤੇ ਹੀ ਠੱਗੇ ਜਾਂਦੇ ਹਨ ਤੇ ਖੁਦ ਨੂੰ ਬੜੀ ਅਸਾਨੀ
ਨਾਲ ਘੱਟ ਕੀਮਤਾਂ ਤੇ ਮਗਰਮੱਛਾਂ ਵਾਲੇ ਹੰਝੂ ਦੇਖ ਕੇ ਹੀ ਵੇਚ ਦਿੰਦੇ ਹਨ।
ਉਨ੍ਹਾਂ ਦੇ ਵੱਡੇ ਵੱਡੇ ਸ਼ੁਭਚਿੰਤਕ ਉਨ੍ਹਾਂ ਨੂੰ ਕਈ ਸਾਲਾਂ ਤੋਂ ਸਬਜ਼ਬਾਗ
ਦਿਖਾਉਂਦੇ ਰਹੇ- ਕਾਂਗਰਸ, ਵੀ ਪੀ ਸਿੰਘ, ਮੁਲਾਇਮ ਸਿੰਘ, ਲਾਲੂ ਯਾਦਵ। ਪਰ ਆਰਥਿਕ
ਤੇ ਸਮਾਜਿਕ ਤੌਰ ਤੇ ਉਨ੍ਹਾਂ ਦਾ ਸਥਾਨ ਅਜੇ ਵੀ ਸ਼ਿਫਰ ਹੈ। ਚੰਗਾ ਹੋਵੇ ਜੇ ਸਾਡੇ
ਮੁਸਲਿਮ ਭਰਾ ਭਾਰਤ ਦੇ ਲੋਕਰਾਜੀ ਰੂਪ ਦਾ ਸਹੀ ਅਰਥ ਸਮਝ ਕੇ ਦੇਸ਼ ਦੀ ਸਰਕਾਰ
ਬਣਾਉਣ ਵਿਚ ਆਪਣੀ ਅਹਿਮ ਭੂਮਿਕਾ ਪਛਾਣਨ ਤੇ ਸਿਰਫ ਨਾਅਰੇਬਾਜ਼ੀ ਨਾਲ ਠੱਗੇ ਨਾ
ਜਾਣ। ਅਜ ਦੀਆਂ ਸਥਿਤੀਆਂ ਵਿਚ ਦੇਸ਼ ਦੀ ਭਲਾਈ ਇਸੇ ਵਿਚ ਹੈ ਕਿ ਮੁਸਲਿਮ ਵੋਟਾਂ ਦੀ
ਵਰਤੋਂ ਸੋਚ ਸਮਝ ਕੇ ਹੋਵੇ।ਉਨ੍ਹਾਂ ਦਾ ਬਹੁਗਿਣਤੀਆਂ ਨਾਲ ਭਾਵਨਾਤਮਕ ਤੇ ਸਮਾਜਿਕ
ਤਾਲਮੇਲ ਉਨ੍ਹਾਂ ਦੀ ਵਖਰੀ ਪਛਾਣ ਲਈ ਖਤਰਾ ਨਹੀਂ ਬਣ ਸਕਦਾ। ਗੁੰਮਰਾਹ ਕਰਨ ਵਾਲੇ
ਆਪਣੇ ਨੇਤਾਵਾਂ ਤੋਂ ਬਚ ਕੇ ਆਪਣੇ ਦੇਸ਼ ਵਾਸੀਆਂ ਦਾ ਦੁਖ ਦਰਦ ਵੰਡ ਕੇ ਦੇਖਣ ਤਾਂ
ਫਿਰ ਕੋਈ ਵੀ ਨੇਤਾ ਉਨ੍ਹਾਂ ਦੀਆਂ ਵੋਟਾਂ ਨੂੰ ਉਨ੍ਹਾਂ ਤੋਂ ਜ਼ਿਆਦਾ ਮਹਤਵ ਨਹੀਂ
ਦੇਵੇਗਾ। ਜੋ ਨੇਤਾ ਜਾਤੀਵਾਦ ਤੇ ਫਿਰਕੇ ਵਿਸ਼ੇਸ਼ ਤੇ ਹੀ ਆਪਣੀ ਹੋਂਦ ਲਈ ਨਿਰਭਰ
ਹਨ, ਉਹ ਖੂਦ ਸਭ ਤੋਂ ਵੱਡੇ ਫਿਰਕੂ ਹਨ।
ਮਹਾਨ ਫਿਲਮੀ ਕਲਾਕਾਰਾਂ ਦੀ
ਤ੍ਰਾਸਦੀ
ਯਮਰਾਜ ਦੀ ਨਜ਼ਰ ਪੈਂਦਿਆਂ
ਹੀ ਸਾਲਾਂ ਤੋਂ ਗੁੰਮਨਾਮੀ ਦੀ ਦਲਦਲ ਵਿਚ ਪਏ ਸੈਲੀਬ੍ਰਿਟੀਜ਼ ਮੁੜ ਮੀਡੀਆ ਦੇ
ਚਹੇਤੇ ਬਣ ਜਾਂਦੇ ਹਨ। ਜਿਊਂਦੇ ਜਾਗਦੇ ਕਲਾਕਾਰ ਨੂੰ ਉਸ ਦੇ ਬੁਰੇ ਦਿਨਾਂ ਵਿਚ
ਜਦੋਂ ਉਹ ਇਕਲੇਪਨ ਵਾਲੇ ਜੀਵਨ ਨਾਲ ਜੂਝ ਰਿਹਾ ਹੁੰਦਾ ਹੈ, ਕੋਈ ਯਾਦ ਨਹੀਂ ਕਰਦਾ
ਤੇ ਨਾ ਹੀ ਅਖਬਾਰਾਂ ਜਾਂ ਮੈਗਜ਼ੀਨ ਉਨ੍ਹਾਂ ਦੀ ਕੋਈ ਖਬਰ ਲੈਂਦੇ ਹਨ। ਕੁਝ ਕੁਝ
ਅਜਿਹਾ ਹੀ ਬੀਤੇ ਦਿਨਾਂ ਦੀ ਫਿਲਮ ਸਟਾਰ ਪ੍ਰਵੀਂ ਬਾਬੀ ਨਾਲ ਵੀ ਹੋਇਆ ਹੈ।
ਪ੍ਰਵੀਂ ਬਾਬੀ ਦੀ ਆਖਰੀ ਫਿਲਮ 1991 ਦੇ ਆਸ ਪਾਸ ਆਈ ਸੀ ਤੇ ਕਿਉਂਕਿ ਉਨ੍ਹਾਂ
ਦਿਨਾਂ ਵਿਚ ਉਸ ਦਾ ਮਾਨਸਿਕ ਸੰਤੁਲਨ ਵਿਗੜ ਚੁਕਾ ਸੀ, ਫਿਲਮ ਇਰਾਦਾ ਵਿਚ ਉਸ ਦੀ
ਭੂਮਿਕਾ ਵਿਚ ਕੁਝ ਖਾਸ ਗੱਲ ਨਹੀਂ ਸੀ। ਵੈਸੇ ਵੀ ਫਿਲਮੀ ਦੁਨੀਆ ਵਿਚ ਜ਼ੁਲਫੀਕਾਰ
ਅਲੀ ਭੁਟੋ ਦੇ ਸ਼ਹਿਰ ਜੂਨਾਗੜ੍ਹ ਤੋਂ ਆਈ ਆਧੁਨਿਕ ਵਿਚਾਰਾਂ ਵਾਲੀ ਇਸ ਸੈਕਸੀ
ਹੀਰੋਇਨ ਦਾ ਕੈਰੀਅਰ ਸਿਰਫ 1973 ਤੋਂ 1980 ਦੇ 7 ਸਾਲਾਂ ਤਕ ਹੀ ਸੀਮਤ ਹੋ ਕੇ
ਰਹਿ ਗਿਆ। ਪਹਿਲੀ ਫਿਲਮ ਸੀ ਚਰਿਤਰ ਜਿਸ ਵਿਚ ਉਸ ਦਾ ਹੀਰੋ ਇਕ ਕ੍ਰਿਕਟਰ ਸਲੀਮ
ਦੁਰਾਨੀ ਸੀ। ਫਿਲਮ ਤਾਂ ਨਹੀਂ ਚਲੀ ਪਰ ਪ੍ਰਵੀਨ ਬਬੀ ਚਲ ਨਿਕਲੀ। ਦੇਖਦੇ ਹੀ
ਦੇਖਦੇ ਰਵੀ ਟੰਡਨ, ਯਸ਼ ਚੋਪੜਾ ਵਰਗੇ ਨਿਰਦੇਸ਼ਕਾਂ ਦੇ ਨਾਲ ਨਾਲ ਮੀਡੀਆ ਵੀ ਉਸ ਦਾ
ਮੁਰੀਦ ਬਣ ਗਿਆ। ਉਸ ਦੀਆਂ ਸ਼ੁਰੂ ਸ਼ੁਰੂ ਦੀਆਂ ਫਿਲਮਾਂ ਧੂਏਂ ਕੀ ਲਕੀਰ,
ਤ੍ਰਿਮੂਰਤੀ, 36 ਘੰਟੇ, ਕੋਈ ਖਾਸ ਨਹੀਂ ਚਲੀਆਂ ਤੇ ਸਫਲਤਾ ਮਿਲੀ ਜਾ ਕੇ ਰਵੀ
ਟੰਡਨ ਦੀ ਫਿਲਮ ਮਜ਼ਬੂਰ ਤੋਂ। ਫਿਲਮਾਂ ਨਾਲੋਂ ਕਿਤੇ ਜ਼ਿਆਦਾ ਪ੍ਰਸਿਧੀ ਆਪਣੇ ਕੋਈ
ਅਫੇਅਰਜ਼ ਕਾਰਨ ਮਿਲੀ- ਡੈਨੀ, ਕਬੀਰ ਬੇਦੀ, ਮਹੇਸ਼ ਭੱਟ ਵਗੈਰਾ। ਮਹੇਸ਼ ਭੱਟ ਨੇ
ਆਪਣੀ ਤਾਂ ਫਿਲਮ ਅਰਥ ਦੀ ਪ੍ਰੇਰਨਾ ਵੀ ਉਸੇ ਤੋਂ ਲਈ।
ਅਸਲੀ ਫਿਲਮੀ ਸਫਲਤਾ ਪ੍ਰਵੀਂ
ਬਾਬੀ ਨੂੰ ਅਮਿਤਾਬ ਬਚਨ ਨਾਲ ਕੰਮ ਕਰਕੇ ਮਿਲੀ- ਦੀਵਾਰ, ਅਮਰ ਅਕਬਰ ਐਂਥੋਨੀ,
ਕਾਲਾ ਸੋਨਾ, ਸ਼ਾਨ, ਕਾਲੀਆ, ਵਗੈਰਾ। ਇਨ੍ਹਾਂ ਸਾਰੀਆਂ ਫਿਲਮਾਂ ਵਿਚ ਪ੍ਰਵੀਨ ਬਾਬੀ
2 ਜਾਂ 3 ਹੀਰੋਇਨਾਂ ਵਿਚੋਂ ਇਕ ਸੀ। ਸੋ ਅਮਿਤਾਭ ਤੇ ਮਲੇਟੀ ਸਟਾਰਜ਼ ਫਿਲਮਾਂ ਦੀ
ਮਿਹਰਬਾਨੀ ਸਦਕਾ ਬਾਬੀ ਦੀ ਗਿਣਤੀ ਵੀ ਆਪਣੇ ਸਮੇਂ ਦੀਆਂ ਚੋਟੀ ਦੀਆਂ ਅਭਿਨੇਰੀਆਂ
ਵਿਚ ਹੋਈ। ਵੈਸੇ ਉਸ ਦੀ ਐਕਟਿੰਗ ਜਾਂ ਬਤੌਰ ਇਕ ਫਿਲਮੀ ਕਲਾਕਾਰ ਉਸ ਦੇ ਕਿਸੇ ਪੱਖ
ਵਿਚ ਕੁਝ ਅਜਿਹਾ ਨਹੀਂ ਸੀ, ਜੋ ਉਸ ਨੂੰ ਉਸ ਦੀ ਮੌਤ ਤੋਂ ਬਾਅਦ ਮੀਡੀਆ ਤੇ ਉਹੀ
ਪ੍ਰਸਿਧੀ ਦਿਵਾਉਂਦਾ, ਜੋ ਸੁਰਈਆ, ਮੀਨਾ ਕੁਮਾਰੀ, ਨਰਗਿਸ ਜਾਂ ਨੂਤਨ ਨੂੰ ਮਿਲੀ।
ਪ੍ਰਵੀਨ ਬਾਬੀ ਇਨ੍ਹਾਂ ਮਹਾਨ ਕਲਾਕਾਰਾਂ ਦੀ ਸ੍ਰੇਣੀ ਵਿਚ ਨਹੀਂ ਸੀ। ਉਸ ਦਾ
ਫਿਲਮਾਂ ਵਿਚ ਆਉਣਾ 70 ਦੇ ਦਹਾਕੇ ਵਿਚ ਉਨ੍ਹਾਂ ਹੀਰੋਇਨਾਂ ਨਾਲ ਹੋਇਆ, ਜਿਨ੍ਹਾਂ
ਨੇ ਆਪਣੀ ਐਕਟਿੰਗ ਦੇ ਨਾਲ ਨਾਲ ਆਪਣੇ ਖੁਲ੍ਹੇ ਸੈਕਸੀ ਅਕਸ ਨਾਲ ਦਰਸ਼ਕਾਂ ਦਾ ਮਨ
ਜਿਤਿਆ ਜਿਵੇਂ ਮੁਮਤਾਜ, ਜ਼ੀਨਤ ਅਮਾਨ, ਰੀਨਾ ਰਾਏ, ਰੇਖਾ, ਸਾਰਿਕਾ ਤੇ ਰੰਜੀਤਾ
ਵਗੈਰਾ।
ਇਕ ਤੋਂ ਬਾਅਦ ਇਕ ਪ੍ਰੇਮੀਆਂ
ਦਾ ਸਾਥ ਛੁੱਟਣ ਕਰਕੇ ਪ੍ਰਵੀਨ ਬਾਬੀ ਆਪਣੀ ਦਿਮਾਗੀ ਸੰਤੁਲਨ 1980 ਵਿਚ ਗੁਆ
ਬੈਠੀ। ਕੁਝ ਸਾਲਾਂ ਬਾਅਦ ਉਹ ਫਿਰ ਫਿਲਮਾਂ ਵਿਚ ਆਈ ਪਰ ਪਹਿਲਾਂ ਵਾਲੀ ਸ਼ੋਹਰਤ ਉਸ
ਨੂੰ ਨਹੀਂ ਮਿਲ ਸਕੀ। 1990 ਤੋਂ ਉਸ ਦੀ ਮਾਨਸਿਕ ਹਾਲਤ ਇੰਨੀ ਖਰਾਬ ਹੋਈ ਕਿ ਬਾਕੀ
ਦੇ ਬਚੇ ਖੁਸੇ ਯਾਰਾਂ ਦੋਸਤਾਂ ਨੇ ਵੀ ਉਸ ਨਾਲੋਂ ਨਾਤਾ ਤੋੜ ਲਿਆ। ਉਦੋਂ ਤੋਂ
ਲਗਭਗ 15 ਸਾਲਾਂ ਤਕ ਪ੍ਰਵੀਨ ਬਾਬੀ ਇਕੱਲੀ ਜੀਵਨ ਬਿਤਾ ਰਹੀ ਸੀ, ਜਦੋਂ ਉਸ ਦੀ
ਅਚਾਨਕ ਤਰਸਯੋਗ ਹਾਲਤ ਵਿਚ ਮੌਤ ਹੋਈ। ਆਪਣੇ ਅਤੀਤ ਨੂੰ ਭੁਲਣ ਦੀ ਕੋਸ਼ਿਸ਼ ਵਿਚ
ਗੁੰਮਨਾਮੀ ਵਾਲਾ ਜੀਵਨ ਬਿਤਾਉਣ ਵਾਲੇ ਕਲਾਕਾਰਾਂ ਦੀ ਸ਼ਾਇਦ ਇਹੀ ਕਿਸਮਤ ਹੈ।
ਸੁਰਈਆ ਦਾ ਅੰਤ ਵੀ ਕੁਝ ਅਜਿਹਾ ਹੀ ਸੀ।
ਪ੍ਰਵੀਂ ਬਾਬੀ ਤੇ ਅਮਰੀਸ਼
ਪੁਰੀ ਦੇ ਹਾਲਾਤ ਵਿਚ ਬਹੁਤ ਫਰਕ ਸੀ। ਅਮਰੀਸ਼ ਪੁਰੀ ਆਪਣੀ ਮੌਤ ਦੇ ਸਮੇਂ ਵੀ ਆਪਣੇ
ਫਿਲਮੀ ਕੈਰੀਅਰ ਦੀਆਂ ਬੁਲੰਦੀਆਂ ਤੇ ਸੀ ਪਰ ਆਪਣੀ ਮੌਤ ਤੋਂ ਕੁਝ ਮਹੀਨੇ ਪਹਿਲਾਂ
ਹੀ ਉਨ੍ਹਾਂ ਨੂੰ ਵੀ ਫਿਲਮੀ ਦੁਨੀਆ ਦੇ ਸਵੈ ਕੇਂਦਰਿਤ ਲੋਕਾਂ ਬਾਰੇ ਕਹੇ ਬਿਨਾਂ
ਰਹਿ ਨਹੀਂ ਹੋਇਆ। ਉਨ੍ਹਾਂ ਨੇ ਕਿਸੇ ਮਿਤਰ ਨੂੰ ਆਪਣੇ ਮਨ ਦੀ ਪੀੜਾ ਉਨ੍ਹਾਂ
ਫਿਲਮੀ ਦੋਸਤਾਂ ਬਾਰੇ ਸੁਣਾਈ ਸੀ, ਜੋ ਉਸ ਦੀ ਲਾ ਇਲਾਜ ਬਿਮਾਰੀ ਦੇ ਬਾਵਜੂਦ ਉਸ
ਦੀ ਖੋਜ ਖਬਰ ਲੈਣ ਹੀ ਆਉਂਦੇ ਸਨ। ਇਹ ਉਹ ਲੋਕ ਸਨ ਜੋ ਕਿਸੇ ਸਮੇਂ ਅਮਰੀਸ਼ ਪੁਰੀ
ਦੇ ਗੁਣ ਗਾਉਂਦੇ ਨਹੀਂ ਥਕਦੇ ਸਨ। ਇਨ੍ਹਾਂ ਹੀ ਲੋਕਾਂ ਨੇ ਉਨ੍ਹਾਂ ਦੀ ਮੌਤ ਤੋਂ
ਬਾਅਦ ਵਡੇ ਵੱਡੇ ਭਾਸ਼ਣਾਂ ਵਿਚ ਖੂਦ ਨੂੰ ਉਨ੍ਹਾਂ ਦੇ ਅਟੁਟ ਮਿਤਰ ਦਸਿਆ। ਇਹ
ਦੁਨੀਆ ਸਚਮੁਚ ਮੁਰਦਾਪ੍ਰਸਤਾਂ ਦੀ ਬਸਤੀ ਹੈ, ਜਿਵੇਂ ਕਿ ਸਾਹਿਰ ਲੁਧਿਆਣਵੀ ਨੇ
ਕਿਹਾ ਸੀ।
ਅਖੀਰ ਵਿਚ...
ਕੜਾਕੇ ਦੀ ਠੰਡ ਵੀ ਪੱਕੇ
ਗੋਲਫਰ ਨੂੰ ਖੇਡਣ ਤੋਂ ਰੋਕ ਨਹੀਂ ਸਕਦੀ। ਇਸੇ ਤਰ੍ਹਾਂ ਹੀ ਇਕਵਾਰ ਸਰਦੀਆਂ ਦੀ
ਸਵੇਰ ਨੂੰ ਮੌਸਮ ਦੀ ਬੇਰੁਖੀ ਦੀ ਪਰਵਾਹ ਨਾ ਕਰਕੇ ਇਕ ਗੋਲਫ ਖਿਡਾਰੀ ਗੋਲਫ ਕੋਰਸ
ਪਹੁੰਚ ਤਾਂ ਗਿਆ ਪਰ ਬਰਫੀਲੇ ਮੌਸਮ ਦਾ ਸਹੀ ਮਿਜ਼ਾਜ਼ ਦੇਖ ਕੇ ਖੇਡਣ ਦੀ ਹਿੰਮਤ
ਨਾ ਕਰ ਸਕਿਆ। ਹਾਰ ਕੇ ਘਰ ਪਰਤਿਆ। ਅਜੇ ਦਿਨ ਪੂਰੀ ਤਰ੍ਹਾਂ ਨਹੀਂ ਨਿਕਲਿਆ ਸੀ,
ਪਤਨੀ ਅਜੇ ਬਿਸਤਰ ਵਿਚ ਹੀ ਸੀ, ਗੋਲਫਰ ਮਹਾਸੇ ਵੀ ਕਪੜੇ ਬਦਲ ਕੇ ਪਤਨੀ ਦੇ ਨਾਲ
ਹੀ ਲੇਟ ਗਏ, ਇਹ ਕਹਿੰਦੇ ਹੋਏ ਕਿ –
ਬਾਹਰ ਤਾਂ ਠੰਡ ਹੀ ਬਹੁਤ ਹੈ”।
ਪਤਨੀ ਅਜੇ ਨੀਂਦ ਤੋਂ ਪੂਰੀ
ਤਰ੍ਹਾਂ ਜਾਗੀ ਨਹੀਂ ਸੀ ਤੇ ਬੋਲੀ- ਇਹੀ ਤਾਂ ਮੈਂ ਕਹਿੰਦੀ ਹਾਂ ਅਤੇ ਇਕ ਮੇਰਾ
ਬੇਵਕੂਫ ਘਰ ਵਾਲਾ ਹੈ, ਜੋ ਅਜਿਹੇ ਮੌਸਮ ਵਿਚ ਵੀ ਗੋਲਫ ਖੇਡ ਰਿਹਾ ਹੈ। |