1972 ਵਿਚ ਯੂਨੈਸਕੋ ਦੇ ਸਬੰਧ ਦੇ ਪ੍ਰਸਿੱਧ ਸਭਿਆਚਾਰਕ ਅਤੇ ਕੁਦਰਤੀ ਸਥਾਨਾਂ ਦੀ ਇਕ ਸੂਚੀ ਤਿਆਰ
ਕਰਨ ਦਾ ਨਿਰਣਾ ਲਿਆ, ਜਿਲ੍ਹਾ ਨੂੰ ਵਿਸ਼ਵ ਵਿਰਾਸਤ ਗਰਦਾਨਿਆ ਜਾ ਸਕਦਾ ਹੋਵੇ। ਪਿਛੋਂ ਇਸ ਨਾਲ
ਧਾਰਮਿਕ ਸਥਾਨਾਂ ਨੂੰ ਵੀ ਸ਼ਾਮਲ ਕਰਨ ਦਾ ਫੈਸਲਾ ਹੋਇਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ
ਪ੍ਰੋ. ਕਿਰਪਾਲ ਸਿੰਘ ਬਡੂੰਗਰ ਦੀ ਪ੍ਰਧਾਨਗੀ ਸਮੇਂ ਇਹ ਫੈਸਲਾ ਲਿਆ ਗਿਆ ਕਿ ਸਿੱਖਾਂ ਦੇ ਪ੍ਰਸਿੱਧ
ਧਰ ਅਸਥਾਨ, ਸ੍ਰੀ ਹਰਿਮੰਦਰ ਸਾਹਿਬ ਨੂੰ ਵਿਸ਼ਵ ਵਿਰਾਸਤ ਦੇ ਅਸਥਾਨਾਂ ਵਾਲੀ ਸੂਚੀ ਵਿਚ ਸ਼ਾਮਲ
ਕਰਵਾਉਣ ਲੀ ਯਤਨ ਕੀਤਾ ਜਾਵੇ ਅਤੇ ਇਸ ਲਈ ਡੋਜ਼ੀਅਰ (ਸੰਪੂਰਨ ਸੂਚਨਾ ਪੁਸਤਕ) ਮਾਹਿਰਾਂ ਦੁਆਰਾ ਤਿਆਰ
ਕਰਵਾਇਆ ਜਾਵੇ। ਇਸ ਕਾਰਜ ਦੀ ਤਾਲਮੇਲ ਅਤੇ ਨਿਗਰਾਨੀ ਦਾ ਕਾਰਜ ਬੀਬੀ ਕਿਰਨਜੋਤ ਕੌਰ ਮੈਂਬਰ ਸ਼੍ਰੋਮਣੀ
ਕਮੇਟੀ (ਮੰਨੇ-ਪ੍ਰਮੰਨੇ ਸਿੱਖ ਨੇਤਾ ਮਾਸਟਰ ਤਾਰਾ ਸਿੰਘ ਦੀ ਦੋਹਤੀ) ਦੇ ਜ਼ਿੰਮੇ ਲੱਗਾ। ਬੀਬੀ
ਕਿਰਨਜੋਤ ਕੰਪਿਊਟਰ ਵੱਲ ਉਚੇਚੇ ਤੌਰ ’ਤੇ ਰੁਚਿਤ ਹੈ ਅਤੇ ਨਾਲ ਹੀ ਉ¤ਚ ਸਿੱਖਿਆ ਪ੍ਰਾਪਤੀ ਕਰਕੇ
ਸੁੱਘੜ ਵੀ ਹੈ। ਉਸ ਨੇ ਇਸ ਕਾਰਜ ਵਿਚ ਉਚੇਚੀ ਦਿਲਚਸਪੀ ਲਈ, ਜਿਸ ਕਰਕੇ ਉਸ ਦਾ ਨਾ ਸ੍ਰੀ ਹਰਿਮੰਦਰ
ਸਾਹਿਬ ਦੇ ਡੋਜ਼ੀਅਰ (ਸੂਚਨਾ ਪੁਸਤਕ) ਨਾਲ ਜੁੜ ਗਿਆ।
ਡੋਜ਼ੀਅਰ ਦੀ ਤਿਆਰੀ ਦਾ ਕਾਰਜ ਦਿੱਲੀ ਦੀ ਇਕ ਵਿਸ਼ੇਸ਼ਗ ਸੰਸਥਾ (ਕਲਚਰਲ ਰੀਸੋਰਸ ਕਨਜ਼ਰੇਵਸ਼ਨ
ਇਨੀਸ਼ੀਏਟਿਵ) ਨੂੰ ਸੌਂਪਿਆ ਗਿਆ। ਉਸ ਨੇ ਪ੍ਰਸਿੱਧ ਕਲਾਕਾਰਾਂ, ਇਤਿਹਾਸਕਾਰਾਂ ਤੋਂ ਅਗਵਾਈ ਪ੍ਰਾਪਤ
ਕੀਤੀ ਅਤੇ ਨਾਮੀ ਫੋਟੋਗਰਾਫਰਾਂ ਅਤੇ ਆਰਕੀਟੈਕਟਾਂ ਪਾਸੋਂ ਹਰਿਮੰਦਰ ਸਾਹਿਬ ਨਾਲ ਸਬੰਧਤ ਜਾਣਕਾਰੀ
ਇਕੱਤਰ ਕਰਵਾਈ। ਉਪਰੰਤ ਡੋਜ਼ੀਅਰ ਦੀ ਨਜ਼ਰਸਾਨੀ ਅਤੇ ਸੰਪਾਦਨ ਲਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ
ਪੰਜਾਬੀ ਯੂਨੀਵਰਸਿਟੀ ਦੇ ਵਿਦਵਾਨਾਂ ਪਾਸੋਂ ਸਹਾਇਤਾ ਵੀ ਲਈ ਗਈ। ਇਸ ਪ੍ਰਕਾਰ ਹਰਿਮੰਦਰ ਸਾਹਿਬ ਬਾਰੇ
ਤਿੰਨ ਜਿਲਦਾਂ ’ਤੇ ਅਧਾਰਤ ਡੋਜ਼ੀਆਰ ਤਿਆਰ ਹੋਇਆ ਅਤੇ ਭਾਰਤ ਸਰਕਾਰ ਦੇ ਸਹਿਯੌਗ ਨਾਲ ਯੂਨੈਸਕੋ ਨੂੰ
ਪੇਸ਼ ਕੀਤਾ ਗਿਆ। ਇਸ ਕਾਰਜ ਵਿਚ ਲੱਗੀ ਰਾਸ਼ੀ ਦਾ ਅੱਧਾ ਹਿੱਸਾ ਸ੍ਰੀ ਹਰਿਮੰਦਰ ਸਾਹਿਬ ਦੇ ਇਕ ਪਰਵਾਸੀ
ਅਨਿੰਨ ਸੇਵਕ ਪਰਿਵਾਰ ਦੁਆਰਾ ਦਾਨ ਦਿੱਤਾ ਗਿਆ। ਬਾਕੀ ਰਾਸ਼ੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ
ਨੇ ਦਿੱਤੀ। ਸਰਕਾਰ ਨੇ ਡੋਜ਼ੀਅਰ ਦੀ ਤਿਆਰੀ ਵਿਚ ਕੋਈ ਮਾਇਕ ਯੋਗਦਾਨ ਨਹੀਂ ਪਾਇਆ, ਹਾਲਾਂਕਿ ਇਲਾਕੇ
ਦੇ ਰੱਖ-ਰਖਾਵ ਸਬੰਧੀ ਪੂਰੀ ਯੋਜਨਾਬੰਦੀ ਅਤੇ ਸਾਂਭ-ਸੰਭਾਲ ਸਰਕਾਰ ਵਲੋਂ ਹੀ ਕੀਤੀ ਜਾਣੀ ਹੈ।
ਦੂਜੇ ਧਰਮਾਂ ਦੇ ਕਈ ਅਸਥਾਨਾਂ ਨੂੰ ਵਿਸ਼ਵ ਵਿਰਾਸਤ ਸੂਚੀ ਵਿਚ ਸ਼ਾਮਲ ਕੀਤਾ ਗਿਆ ਹੈ। ਡੋਜ਼ੀਅਰ ਸਬੰਧੀ
ਵਿਵਾਦ ਕੁਝ ਪਰਵਾਸੀ ਸਿੱਖਾਂ, ਵਿਸ਼ੇਸ਼ ਕਰਕੇ ਜਸਦੇਵ ਸਿੰਘ ਰਾਇ (ਇੰਗਲੈਂਡ) ਅਤੇ ਜਸਬੀਰ ਸਿੰਘ ਮਾਨ
ਵਲੋਂ ਖੜ੍ਹਾ ਕੀਤਾ ਗਿਆ, ਜਿਸ ਨੂੰ ਪੰਜਾਬ ਦੇ ਇਕ ਸ਼੍ਰੋਮਣੀ ਕਮੇਟੀ ਦੇ ਮੈਂਬਰ ਹਰਦੀਪ ਸਿੰਘ ਮੁਹਾਲੀ
ਨੇ ਸ਼੍ਰੋਮਣੀ ਕਮੇਟੀ ਦੇ ਵਾਰਸ਼ਿਕ ਸਮਾਗਮ ਵਿਚ ਉਚੇਚੇ ਤੌਰ ’ਤੇ ਉਦੋਂ ਤਿੱਖਾ ਕਰ ਦਿੱਤਾ, ਜਦੋਂ ਉਸ
ਨੇ ਇਸ ਬਾਰੇ ਬੀਬੀ ਕਿਰਨਜੋਤ ਕੌਰ ਨੂੰ ਉਚੇਚੇ ਤੌਰ ’ਤੇ ਆਪਣਾ ਨਿਸ਼ਾਨਾ ਬਣਾਇਆ। ਬੀਬੀ ਜਗੀਰ ਕੌਰ,
ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੁਭਾਵਿਕ ਹੀ ਪ੍ਰੋ. ਕਿਰਪਾਲ ਸਿੰਘ ਬਡੂੰਗਰ ਅਤੇ
ਬੀਬੀ ਕਿਰਨਜੋਤ ਕੌਰ ਨਾਲ ਆਪਣਾ ਹਿਸਾਬ ਸਾਂਵਾਂ ਕਰਨ ਦਾ ਮੌਕਾ ਮਿਲ ਗਿਆ, ਕਿਉਂਕਿ ਇਨ੍ਹਾਂ ਦੋਵਾਂ
ਨੂੰ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਦੇ ਸੰਭਾਵੀਂ ਉਮੀਦਵਾਰ ਸਮਝਿਆ ਜਾਂਦਾ ਹੈ। ਇਸ ਲਈ ਬੀਬੀ ਜਗੀਰ
ਕੌਰ ਨੇ ਡੋਜ਼ੀਅਰ ਵਿਚਲੀ ਸੂਚਨਾ ਅਤੇ ਅਨੰਤ ਲੇਖਾਂ ਦੀ ਜਾਂਚ ਅਤੇ ਮੁਲਾਂਕਣ ਲਈ ਇਕ ਪੰਜ ਮੈਂਬਰੀ
ਕਮੇਟੀ ਗਠਿਤ ਕਰ ਦਿੱਤੀ। ਦੁਖਾਂਤ ਇਹ ਹੋਇਆ ਹੈ ਇਸ ਵਿਚ ਸ਼ਾਮਲ ਤਿੰਨ ਸੱਜਣ ਅਸਲੋ ਸਾਧਾਰਨ ਪੱਧਰ ਦੀ
ਸੂਝ ਵਾਲੇ ਸਨ। ਇਸ ਨਾਲ ਵਿਵਾਦ ਤਿੱਖਾ ਹੋ ਗਿਆ। ਬੀਬੀ ਕਿਰਨਜੋਤ ਕੌਰ ਨੇ ਪ੍ਰਧਾਨ ਸ਼੍ਰੋਮਣੀ ਕਮੇਟੀ
ਕੋਲ ਇਸ ਗੱਲ ਲਈ ਅਫ਼ਸੋਸ ਵੀ ਪ੍ਰਗਟ ਕੀਤਾ। ਉਨ੍ਹਾਂ ਨੇ ਅੱਗੋਂ ਬੀਬੀ ਕਿਰਨਜੋਤ ਨੂੰ ਕਮੇਟੀ ਵਿਚ
ਵਿਸ਼ੇਸ਼ ਸੱਦੇ ’ਤੇ ਸ਼ਾਮਲ ਹੋਣ ਲਈ ਕਹਿ ਦਿੱਤਾ। ਇਸ ਪ੍ਰਕਾਰ ਬੀਬੀ ਕਿਰਨਜੋਤ ਨੂੰ ਇਸ ਕਮੇਟੀ ਵਿਚ
ਰੱਖਿਆਤਮਕ ਪੁਜੀਸ਼ਨ ’ਤੇ ਹੀ ਰਹਿਣਾ ਪਿਆ। ਪਰ ਪ੍ਰਧਾਨ ਜਗੀਰ ਕੌਰ ਨੇ ਇਸ ਕਮੇਟੀ ਨੂੰ 8 ਅਪ੍ਰੈਲ
ਵਾਲੀ ਮੀਟਿੰਗ ਉਪਰੰਤ ਅੰਤਮ ਰਿਪੋਰਟ ਦੇਣ ਦੀ ਹਦਾਇਤ ਜਾਰੀ ਕਰ ਦਿੱਤੀ।
ਸਿੱਟੇ ਵਜੋਂ ਕਮੇਟੀ ਦੇ ਤਿੰਨ ਮੈਂਬਰ ਨਿਰੰਜਣ ਸਿੰਘ ਢੇਸੀ (ਲਾਇਲਪੁਰ ਖਾਲਸਾ ਕਾਲਜ), ਸਰਬਜਿੰਦਰ
ਸਿੰਘ (ਪੰਜਾਬੀ ਯੂਨੀਵਰਸਿਟੀ) ਅਤੇ ਜਸਬੀਰ ਸਿੰਘ ਸਾਂਬਰ (ਗੁਰੂ ਨਾਨਕ ਦੇਵ ਯੂਨੀਵਰਸਿਟੀ) ਨੇ
ਮੀਟਿੰਗ ਵਿਚ ਧੱਕੜਸ਼ਾਹੀ ਨਾਲ ਡੋਜ਼ੀਅਰ ਨੂੰ ਸਿੱਖੀ ਸਿਧਾਂਤ ਅਤੇ ਪਰੰਪਰਾ ਵਿਰੁੱਧ ਗਰਦਾਨਣ ਦੀ
ਵਕਾਲਤ ਕੀਤੀ ਅਤੇ ਨਾਲ ਹੀ ਇਹ ਵੀ ਕਿਹਾ ਕਿ ਡੋਜ਼ੀਅਰ ਵਿਚ ਗੰਭੀਰ ਇਤਿਹਾਸਕ ਗਲਤੀਆਂ ਵੀ ਹਨ, ਪਰ
ਉਨ੍ਹਾਂ ਨੇ ਇਸ ਸਬੰਧੀ ਲਿਖਤੀ ਵੇਰਵੇ ਦੇਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾ ਇਕ ਸੰਖੇਪ ਨੋਟ ਵਿਚ
ਆਪਣੇ ਇਹ ਵਿਚਾਰ ਪੇਸ਼ ਕਰ ਦਿੱਤੇ। ਡਾ. ਦਰਸ਼ਨ ਸਿੰਘ (ਸਾਬਕਾ ਮੁਖੀ, ਗੁਰੂ ਨਾਨਕ ਚੇਅਰ, ਪੰਜਾਬ
ਯੂਨੀਵਰਸਿਟੀ) ਨੇ ਇਕ ਵੇਰਵੇ ਭਰਪੂਰ ਨੋਅ ਵਿਚ ਕਿਹਾ ਕਿ ਡੋਜ਼ੀਅਰ ਵਿਚ ਗਲਤੀਆਂ ਹਨ, ਸਿੱਖ ਸ਼ਬਦਾਵਲੀ
ਉਚਿਤ ਢੰਗ ਨਾਲ ਨਹੀਂ ਵਰਤੀ ਗਈ ਅਤੇ ਨਾਲ ਹੀ ਇਸ ਗੱਲ ਦਾ ਸੰਦੇਹ ਵੀ ਪ੍ਰਗਟ ਕੀਤਾ ਕਿ ਵਿਸ਼ਵ
ਵਿਰਾਸਤ ਵਿਚ ਸ੍ਰੀ ਦਰਬਾਰ ਸਾਹਿਬ ਨੂੰ ਸ਼ਾਮਲ ਕਰਵਾਉਣ ਨਾਲ ਸ਼੍ਰੋਮਣੀ ਕਮੇਟੀ ਲਈ ਕਈ ਪ੍ਰਬੰਧਕੀ
ਕਠਿਨਾਈਆਂ ਵੀ ਪੈਦਾ ਹੋ ਸਕਦੀਆਂ ਹਨ। ਪ੍ਰੋ. ਪ੍ਰਿਥੀਪਾਲ ਸਿੰਘ ਕਪੂਰ, ਸਾਬਕਾ ਪ੍ਰੋ. ਵੀ.ਸੀ. ਗੁਰੂ
ਨਾਨਕ ਦੇਵ ਯੂਨੀਵਰਸਿਟੀ ਅਤੇ ਪ੍ਰਸਿੱਧ ਇਤਿਹਾਸਕਾਰ ਨੇ ਵੱਖਰੇ ਤੌਰ ’ਤੇ ਅਸਹਿਮਤੀ ਨੋਟ ਦਿੱਤਾ,
ਜਿਸ ਵਿਚ ਉਨ੍ਹਾਂ ਛੇ ਨੁਕਤੇ ਉਠਾ ਕੇ ਡੋਜ਼ੀਅਰ ਵਿਚ ਸੁਧਾਈ ਦੀ ਵਕਾਲਤ ਕੀਤੀ ਅਤੇ ਕਿਹਾ ਕਿ ਡੋਜ਼ੀਅਰ
ਤਿਆਰੀ ਵਿਚ ਉ¤ਚ ਪੱਧਰੀ ਖੋਜ ਵਰਤੀ ਗਈ ਹੈ। ਨਾਲ ਹੀ ਉਨ੍ਹਾਂ ਨੇ ਉਚੇਚੇ ਤੌਰ ’ਤੇ ਕਿਹਾ ਹੈ ਕਿ
ਧਾਰਮਿਕ ਸਥਾਨਾਂ ਦੀ ਵਿਸ਼ਵ ਵਿਰਾਸਤ ਵਾਲੀ ਸੂਚੀ ਵਿਚ ਕਿਸੇ ਸਿੱਖ ਧਰਮ ਅਸਥਾਨ ਦੀ ਸ਼ਮੂਲੀਅਤ ਲਈ ਇਹ
ਪਹਿਲਾ ਪ੍ਰਸਤਾਵ ਹੈ, ਜਦਕਿ ਇਸਲਾਮ, ਹਿੰਦੂ, ਈਸਾਈ, ਬੋਧੀ, ਜੂਡਾਇਜ਼ਮ ਆਦਿ ਧਰਮਾਂ ਦੇ ਕਈ ਅਸਥਾਨ
ਧਾਰਮਿਕ ਸਥਾਨਾਂ ਦੀ ਸੂਚੀ ਵਿਚ ਸ਼ਾਮਲ ਕੀਤੇ ਵੀ ਜਾ ਚੁੱਕੇ ਹਨ, ਸ਼੍ਰੋਮਣੀ ਕਮੇਟੀ ਨੂੰ ਇਸ ਸਬੰਧੀ
ਗੰਭੀਰ ਵਿਚਾਰ ਉਪਰੰਤ ਹੀ ਕੌਈ ਫੈਸਲਾ ਲੈਣਾ ਚਾਹੀਦਾ ਹੈ।
ਉਧਰ ਮਨਜੀਤ ਸਿੰਘ ਕਲਕੱਤਾ ਡੋਜ਼ੀਅਰ ਦੀ ਸੁਧਾਈ ਦੇ ਇਛੁੱਕ ਹਨ ਪਰ ਉਹ ਸ੍ਰੀ ਹਰਿਮੰਦਰਸਾਹਿਬ ਦੇ
ਵਿਸ਼ਵ ਵਿਰਾਸਤ ਸੂਚੀ ਵਿਚ ਸ਼ਾਮਲ ਕਰਵਾਉਣ ਦੇ ਸਮਰਥਕ ਹਨ। ਬੀਬੀ ਕਿਰਨਜੋਤ ਕੌਰ ਅਤੇ ਸ੍ਰੀ ਸੁਖਦੇਵ
ਸਿੰਘ ਭੌਰ, ਜਨਰਲ ਸਕੱਤਰ, ਸ਼੍ਰੋਮਣੀ ਕਮੇਟੀ ਨੇ ਸ੍ਰੀ ਪ੍ਰਕਾਸ਼ ਸਿੰਘ ਬਾਦਲ, ਪ੍ਰਧਾਨ ਸ਼੍ਰੋਮਣੀ
ਅਕਾਲੀ ਦਲ ਨੂੰ ਮਿਲ ਕੇ ਇਸ ਸਾਰੇ ਮਾਮਲੇ ਨੂੰ ਧੜੇਬੰਦੀ ਤੋਂ ਉ¤ਪਰ ਉ¤ਠ ਕੇ ਨਜਿੱਠਣ ਲਈ ਕਿਹਾ ਹੈ।
ਸ੍ਰੀ ਹਰਿਮੰਦਰ ਸਾਹਿਬ ਦੀ ਪ੍ਰਬੰਧਕੀ ਵਿਵਸਥਾ ਸਬੰਧੀ ਜੋ ਭਰਮ-ਭੁਲੇਖੇ ਪਾਏ ਜਾ ਰਹੇ ਸਨ, ਉਨ੍ਹਾਂ
ਸਬੰਧੀ ਡਾਇਰੈਕਟਰ, ਆਰਕਾਇਲੌਜੀ ਭਾਰਤ ਸਰਕਾਰ ਸ੍ਰੀ ਬਾਬੂ ਰਾਜੀਵ ਨੇ ਇਕ ਅਰਧ-ਸਰਕਾਰੀ ਪੱਤਰ (ਜੋ
ਉਨ੍ਹਾਂ ਬੀਬੀ ਕਿਰਨਜੋਤ ਕੌਰ ਵੱਲ ਲਿਖਿਆ ਹੈ) ਵਿਚ ਸਪਸ਼ਟ ਕੀਤਾ ਹੈ ਕਿ ਵਿਸ਼ਵ ਵਿਰਾਸਤ ਸੂਚੀ ਵਿਚ
ਸ੍ਰੀ ਹਰਿਮੰਦਰ ਸਾਹਿਬ ਦਾ ਨਾਂ ਸ਼ਾਮਲ ਹੋਣ ਉਪਰੰਤ ਇਸ ਦੇ ਪ੍ਰਬੰਧ ਵਿਚ ਕੋਈ ਤਬਦੀਲੀ ਨਹੀਂ ਆਵੇਗੀ
ਅਤੇ ਇਸ ਦੇ ਸੁਮੱਚੇ ਪ੍ਰਬੰਧ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੀ ਸਰਬ ਸਮਰੱਥ ਹੋਵੇਗੀ।
ਇਹ ਵੀ ਕਿਹਾ ਜਾਂਦਾ ਹੈ ਕਿ ਸ੍ਰੀ ਰਾਜੀਵ ਆਪ ਕਮੇਟੀ ਦੇ ਸਨਮੁੱਖ ਪੇਸ਼ ਹੋ ਕੇ ਵੀ ਇਸ ਬਾਰੇ
ਸਪਸ਼ਟੀਕਰਨ ਦੇਣ ਲਈ ਤਿਆਰ ਸਨ। ਇਸ ਇੰਸਟੀਚਿਊਟ ਆਫ਼ ਸਿੱਖ ਸਟੱਡੀਜ਼ ਚੰਡੀਗੜ੍ਹ ਦੇ ਡਾ. ਖੜਕ ਸਿੰਘ ਨੇ
ਹਰਿਮੰਦਰ ਸਾਹਿਬ ਦੇ ਵਿਸ਼ਵ ਵਿਰਾਸਤ ਸੂਚੀ ਵਿਚ ਸ਼ਾਮਲ ਕੀਤੇ ਜਾਣ ਦੀ ਹਮਾਇਤ ਕਰਦਿਆਂ ਕਿਹਾ ਕਿ ਸਿੱਖਾਂ
ਦੇ ਇਕ ਤਬਕੇ ਵਿਚ ਅਗਾਂਹਵਧੂ ਕਦਮਾਂ ਦੇ ਵਿਰੋਧ ਕਰਨ ਦੀ ਰੁਚੀ ਬਣ ਗਈ ਹੈ। ਕੌਮ ਨੂੰ ਇਸ ਮਸਲੇ ’ਤੇ
ਜ਼ਿੰਮੇਵਾਰੀ ਤੋਂ ਕੰਮ ਲੈਣਾ ਚਾਹੀਦਾ ਹੈ। ਇਸ ਪ੍ਰਕਾਰ ਡੋਜ਼ੀਅਰ ਕਮੇਟੀ ਅਤੇ ਅਕਾਲੀ ਦਲ ਵਿਚਲੀ
ਗੁੱਟਬੰਦੀ ਦਾ ਸ਼ਿਕਾਰ ਹੋ ਰਿਹਾ ਹੈ। |